ਅਜਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਕਸਬਾ ਅਜਨਾਲਾ ਵਿਖੇ ਦਾਣਾ ਮੰਡੀ ਨੂੰ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਲੋਕ ਇਥੇ ਸੈਰ ਕਰ ਸਕਣ ਕਿਉਂਕਿ ਸਾਲ ਵਿਚ ਦਾਣਾ ਮੰਡੀਆਂ ਵਿਚ ਕੇਵਲ ਚਾਰ ਮਹੀਨੇ ਹੀ ਕੰਮ ਹੁੰਦਾ ਹੈ ਅਤੇ ਤਕਰੀਬਨ 8 ਮਹੀਨੇ ਮੰਡੀਆਂ ਬੰਦ ਰਹਿੰਦੀਆਂ ਹਨ | ਇਹ ਪ੍ਰਗਟਾਵਾ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 87.50 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਅਜਨਾਲਾ ਵਿਖੇ ਸਟਾਰਮ ਵਾਟਰ ਸੀਵਰੇਜ ਦੀ ਉਸਾਰੀ, 11.55 ਲੱਖ ਰੁਪਏ ਦੀ ਲਾਗਤ ਨਾਲ ਪੰਪ ਚੈਂਬਰ, ਕੋਲੈਕਟਿੰਗ ਟੈਂਕ ਅਤੇ ਆਰ.ਸੀ.ਸੀ. ਸਾਫ਼ਟ ਦੀ ਉਸਾਰੀ, 6.05 ਲੱਖ ਰੁਪਏ ਦੀ ਲਾਗਤ ਨਾਲ ਸਟ੍ਰਾਮ ਵਾਟਰ ਸਕੀਮ ਅਤੇ ਰਾਇਜ਼ਿੰਗ ਮੇਨ ਦੀ ਉਸਾਰੀ, 11.51 ਲੱਖ ਰੁਪਏ ਦੀ ਲਾਗਤ ਨਾਲ ਲਬਾਟਰੀ ਬਲਾਕ ਦੀ ਉਸਾਰੀ ਕਰਨਾ, 12.36 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਹਰਵੈਸਟਿੰਗ ਸਿਸਟਮ ਦੀ ਉਸਾਰੀ ਕਰਨਾ, 8.92 ਲੱਖ ਰੁਪਏ ਦੀ ਲਾਗਤ ਨਾਲ ਦੁਕਾਨ ਨੰਬਰ 82, 83 ਅਤੇ ਦੁਕਾਨ ਨੰਬਰ 51, 52 ਅਧੀਨ ਓਪਨ ਯੂਰੀਨਲ ਦੀ ਉਸਾਰੀ ਕਰਨਾ ਅਤੇ 87.71 ਲੱਖ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਅਜਨਾਲਾ ਵਿਖੇ ਸਿਵਰੇਜ ਸਿਸਟਮ ਮੁਹੱਈਆ ਕਰਵਾਉਣ ਦੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਕੰਮ ਸ਼ੁਰੂ ਕਰ ਦਿੱਤੇ ਜਾਣਗੇ | ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਦੱਸਿਆ ਕਿ ਅਜਨਾਲਾ ਮੰਡੀ ਨੂੰ ਹੋਰ ਵਧੀਆ ਬਣਾਉਣ ਦੇ ਉਦੇਸ਼ ਨਾਲ 31.29 ਲੱਖ ਰੁਪਏ ਦੀ ਲਾਗਤ ਨਾਲ ਅੰਦਰੂਨੀ ਸੜ੍ਹਕਾਂ ਦੀ ਰਿਪੇਅਰ ਤੇ ਪਲੇਟਫਾਰਮ ਨੰਬਰ 5 ਵਿਖੇ ਡੀ.ਬੀ. ਫਲੌਰਿੰਗ, 83.58 ਲੱਖ ਰੁਪਏ ਦੀ ਲਾਗਤ ਨਾਲ ਇੰਟਲਾਕਿੰਗ ਟਾਇਲ, ਕਰਬ, ਚੈਨਲ ਅਤੇ ਟੋਅ ਵਾਲ ਦੀ ਉਸਾਰੀ ਕਰਨਾ, 39.40 ਲੱਖ ਰੁਪਏ ਦੀ ਲਾਗਤ ਨਾਲ ਦੁਕਾਨ ਨੰਬਰ 165 ਤੋਂ ਟੁਆਇਲਟ ਬਲਾਕ ਤੱਕ ਬਾਉਂਡਰੀ ਤੇ ਦੁਕਾਨ ਨੰਬਰ 71 ਤੋਂ 72 ਵਿਖੇ ਬਾਉਂਡਰੀ ਵਾਲ ਦੀ ਉਸਾਰੀ ਕਰਨਾ, 40.28 ਲੱਖ ਰੁਪਏ ਦੀ ਲਾਗਤ ਨਾਲ ਪਾਰਕਿੰਗ ਨੰਬਰ 1, 2, 3 ਉੱਪਰ ਡੀ.ਬੀ. ਫਲੋਰਿੰਗ ਇੰਟਰਲਾਕਿੰਗ ਟਾਇਲਾਂ, ਮਾਰਕਿਟ ਕਮੇਟੀ ਅਜਨਾਲਾ ਦੇ ਦਫ਼ਤਰ ਵਿਖੇ ਪਾਰਕਿੰਗ ਉੱਪਰ ਸੀ.ਸੀ. ਫਲੋਰਿੰਗ ਕਰਨਾ ਤੇ 152.33 ਲੱਖ ਰੁਪਏ ਦੀ ਲਾਗਤ ਨਾਲ ਅਜਨਾਲਾ ਤੋਂ ਚੁਗਾਵਾਂ ਰੋਡ ਤੱਕ ਬਾਉਂਡਰੀ ਵਾਲ ਦੀ ਉਸਾਰੀ ਕਰਨਾ ਅਤੇ ਕੈਟਲ ਕੈਚਰ ਦੀ ਉਸਾਰੀ ਕੀਤੀ ਜਾਵੇਗੀ | ਉਨ੍ਹਾਂ ਦਸਿਆ ਕਿ ਇਸ ਸੰਬੰਧੀ ਸਾਰੀਆਂ ਪ੍ਰਵਾਨਗੀਆਂ ਪ੍ਰਾਪਤ ਹੋ ਚੁੱਕੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਦਾਣਾ ਮੰਡੀ ਅਜਨਾਲਾ 'ਚ ਸ਼ੈੱਡ ਬਣਾਉਣ ਤੋਂ ਇਲਾਵਾ ਹੋਰਨਾਂ ਵਿਕਾਸ ਕਾਰਜਾਂ ਲਈ ਕਰੀਬ 4 ਕਰੋੜ ਰੁਪਏ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ ਤੇ ਸਾਰੇ ਵਿਕਾਸ ਕਾਰਜਾਂ ਦੀ ਜਲਦ ਹੀ ਸ਼ੁਰੂਆਤ ਕਰਵਾ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਆਉਂਦੇ ਸਮੇਂ 'ਚ ਹਲਕਾ ਅਜਨਾਲਾ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਆਵੇਗੀ ਅਤੇ ਅਜਨਾਲਾ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ |
ਟਾਂਗਰਾ, 24 ਜਨਵਰੀ (ਹਰਜਿੰਦਰ ਸਿੰਘ ਕਲੇਰ)-ਹੈਲਥ ਇੰਪਲਾਈਜ਼ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਮੁਲਾਜ਼ਮਾਂ ਵਲੋਂ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਹੋ ਰਹੀ ਖੱਜਲ ਖੁਆਰੀ ਤੋਂ ਪ੍ਰੇਸ਼ਾਨ ਮੁਲਾਜਮਾਂ ਨੇ ਇਸ ਸੰਬੰਧੀ ਪ੍ਰੈੱਸ ...
ਰਮਦਾਸ, 24 ਜਨਵਰੀ (ਜਸਵੰਤ ਸਿੰਘ ਵਾਹਲਾ)-ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ, ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਰਵੀ ਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ...
ਰਈਆ, 24 ਜਨਵਰੀ (ਸ਼ਰਨਬੀਰ ਸਿੰਘ ਕੰਗ)-ਪਿੰਡ ਖੋਜਕੀਪੁਰ ਵਿਖੇ ਬਾਬਾ ਸ਼ਹੀਦ ਦੀਵਾਨ ਸਿੰਘ ਸਪੋਰਟਸ ਕਲੱਬ ਖੋਜਕੀਪੁਰ ਵਲੋਂ ਐੱਨ. ਆਰ. ਆਈ. ਵੀਰਾਂ, ਪਿੰਡ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਵਾਨ ਸਿੰਘ ਜੀ ਦੀ ਯਾਦ ਵਿਚ ਤਿੰਨ ਰੋਜ਼ਾ ਖੇਡ ਮੇਲਾ ਬੜੇ ...
ਅਜਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਪੂੰਗਾ ਨੇੜੇ ਐਸ. ਟੀ. ਐਫ. ਬਾਰਡਰ ਰੇਂਜ ਦੀ ਟੀਮ 'ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਪਿੰਡ ਖਾਨਵਾਲ ਦੇ ਸਰਪੰਚ ਰੂਪਾ ਮਸੀਹ ਦੇ ਪੁੱਤਰ ਸੋਨੂੰ ਮਸੀਹ ਨੂੰ ...
ਅਜਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-26 ਜਨਵਰੀ ਗਣਤੰਤਰ ਦਿਵਸ ਮੌਕੇ ਆਈ. ਟੀ. ਆਈ. ਗਰਾਉਂਡ ਅਜਨਾਲਾ ਵਿਖੇ ਕਰਵਾਏ ਜਾ ਰਹੇ ਤਹਿਸੀਲ ਪੱਧਰੀ ਸਮਾਰੋਹ ਦੌਰਾਨ ਐਸ. ਡੀ. ਐਮ. ਅਜਨਾਲਾ ਰਾਜੇਸ਼ ਕੁਮਾਰ ਸ਼ਰਮਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਹ ...
ਬਾਬਾ ਬਕਾਲਾ ਸਾਹਿਬ, 24 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਅੱਜ ਇੱਥੇ ਹਰਕਿ੍ਸ਼ਨ ਸਿੰਘ ...
ਚੇਤਨਪੁਰਾ, 24 ਜਨਵਰੀ (ਮਹਾਂਬੀਰ ਸਿੰਘ ਗਿੱਲ)-ਨਗਰ ਚੇਤਨਪੁਰਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 25 ਸ਼ਾਮ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਚੋਗਾਵਾਂ, 24 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਤੇ ਰੋਜ਼ਾਨਾ 'ਅਜੀਤ' ਦੇ ਰਾਮ ਤੀਰਥ ਤੋਂ ਪ੍ਰਤੀਨਿੱਧ ਧਰਵਿੰਦਰ ਸਿੰਘ ਔਲਖ ਦੀ 2022 ਵਿਚ ਪ੍ਰਕਾਸ਼ਿਤ ਹੋਈ ਪਲੇਠੀ ਪੁਸਤਕ 'ਸਿਰਜਕਾਂ ...
ਜਗਦੇਵ ਕਲਾਂ, 24 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਪਿੰਡ ਘੁੱਕੇਵਾਲੀ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਹਜ਼ਾਰਾ ਸਿੰਘ ਕਾਰ ਸੇਵਾ ਗੁਰੁ ਕਾ ਬਾਗ ਤੇ ਹੋਰ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਬਾਬਾ ਅਜੈਬ ਸਿੰਘ ਮੱਖਣਵਿੰਡੀ ਕਾਰ ਸੇਵਾ ਵਾਲੇ ਅਤੇ ਬਾਬਾ ਸਰਦਾਰਾ ਸਿੰਘ ...
ਬਾਬਾ ਬਕਾਲਾ ਸਾਹਿਬ, 24 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਐਸ. ਐਮ. ਓ. ਡਾ: ਨੀਰਜ ਭਾਟੀਆ ਦੇ ...
ਜਗਦੇਵ ਕਲਾਂ, 24 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਮਹਾਨ ਤਪੱਸਵੀ, ਸੇਵਾ ਦੇ ਪੁੰਜ, ਸੱਚਖੰਡ ਵਾਸੀ ਸੰਤ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ਼ ਵਾਲਿਆਂ ਦੀ ਯਾਦ ਵਿਚ ਬਰਸੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਅੰਮਿ੍ਤ ...
ਨਵਾਂ ਪਿੰਡ, 24 ਜਨਵਰੀ (ਜਸਪਾਲ ਸਿੰਘ)- ਆਦਰਸ਼ ਮਾਡਲ ਸਕੂਲ ਫ਼ਤਿਹਪੁਰ ਰਾਜਪੂਤਾਂ ਦੇ ਵਿਹੜੇ 'ਚ ਰੇਡ ਆਰਟ ਗਰੁੱਪ ਪਟਿਆਲਾ ਵਲੋਂ ਖੇਡਿਆ ਗਿਆ ਨੁੱਕੜ ਨਾਟਕ 'ਵਹਿੰਗੀ' ਅਜੋਕੇ ਪਦਾਰਥਵਾਦੀ ਯੁੱਗ ਅੰਦਰ ਸਮਾਜ ਦੇ ਹੋਰਾਂ ਰਿਸਤਿਆਂ ਦੇ ਵਿਗੜੇ ਹੋਏ ਸੰਤੁਲਨ ਦੇ ਨਾਲ-ਨਾਲ ...
ਤਰਸਿੱਕਾ, 24 ਜਨਵਰੀ (ਅਤਰ ਸਿੰਘ ਤਰਸਿੱਕਾ)-ਸਰਕਾਰੀ ਐਲੀਮੈਂਟਰੀ ਸਕੂਲ ਕੋਟ ਖਹਿਰਾ ਦੇ ਪ੍ਰੀ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਭੇਜੇ ਗਏ ਬੈਗ ਤੇ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ਹਰਭੇਜ ਸਿੰਘ ਸਰਪੰਚ ਨੇ ਆਮ ਆਦਮੀ ਪਾਰਟੀ ...
ਅਟਾਰੀ, 24 ਜਨਵਰੀ (ਗੁਰਦੀਪ ਸਿੰਘ ਅਟਾਰੀ)-ਗੁਆਂਢੀ ਦੇਸ਼ ਪਾਕਿਸਤਾਨ ਤੋਂ ਮੁਸਲਮਾਨ ਜ਼ਰੀਨ ਸ਼ਰਧਾਲੂਆਂ ਦਾ ਜਥਾ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਆਇਆ | ਸ਼ਰਧਾਲੂਆਂ ਨੂੰ ਮੰਜ਼ਿਲ 'ਤੇ ਪਹੁੰਚਾਉਣ ਲਈ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਲੋਂ ...
ਜਗਦੇਵ ਕਲਾਂ, 24 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਜਾਤ ਧਰਮ, ਰੰਗ ਤੇ ਵਰਨ ਤੇ ਭੇਦਭਾਵ ਤੋਂ ਬਿਨਾਂ ਕੰਮ ਕਰ ਰਹੀ ਪਰਉੱਪਕਾਰੀ ਅਧਿਆਤਮਕ ਸੰਸਥਾ ਵਿਸ਼ਵ ਮਾਨਵ ਰੂਹਾਨੀ ਕੇਂਦਰ (ਰਜਿ.) ਵਲੋਂ ਮਨੁੱਖਤਾ ਦੀ ਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਪਣੀ ਬਰਾਂਚ ...
ਓਠੀਆਂ, 24 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਅਜਨਾਲਾ ਚੋਗਾਵਾਂ ਸੜਕ 'ਤੇ ਪਿੰਡ ਈਸਾਪੁਰ ਦੇ ਲਾਗੇ ਕਈ ਮਹੀਨਿਆਂ ਤੋਂ ਟੁੱਟੀ ਪੁੱਲੀ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਹ ਜੋ ਪੁਲੀ ਹੈ ਇਸ ਦੇ ਥੱਲਿਓਾ ਪਿੰਡ ਦਾ ਗੰਦਾ ਪਾਣੀ ਨਖਾਸੂ ਨੂੰ ਜਾਣ ...
ਮਜੀਠਾ, 24 ਜਨਵਰੀ (ਮਨਿੰਦਰ ਸਿੰਘ ਸੋਖੀ)-ਦੇਸ਼ ਦੇ ਗਣਤੰਤਰ ਦਿਵਸ ਮੌਕੇ ਦਾਣਾ ਮੰਡੀ ਮਜੀਠਾ ਵਿਖੇ ਇਕ ਬਹੁਤ ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਤਹਿਸੀਲ ਕੰਪਲੈਕਸ ਮਜੀਠਾ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗਣਤੰਤਰ ਦਿਵਸ ਸੰਬੰਧੀ ...
ਚੋਗਾਵਾਂ, 24 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 6ਵਾਂ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਸੰਗਤ ਸਿੰਘ ਪਿੰਡ ਸਾਰੰਗੜਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਬਾਬਾ ਜੰਗਾ ...
ਬਾਬਾ ਬਕਾਲਾ ਸਾਹਿਬ, 24 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸ਼੍ਰੋਮਣੀ ਕਮੇਟੀ ਵਲੋਂ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਵਿਚ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਮੈਰਿਟ ਵਿਚ ਆਉਣ ਵਾਲੀਆਂ ਵਿਦਿਆਰਥਣਾਂ ...
ਅਜਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਦੀ ਅਗਵਾਈ 'ਚ ਬਲਾਕ ਖੇਤੀਬਾੜੀ ਅਫਸਰ ਡਾ: ਯੋਗਰਾਜਬੀਰ ਸਿੰਘ ਗਿੱਲ ਤੇ ...
ਬਾਬਾ ਬਕਾਲਾ ਸਾਹਿਬ, 24 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਾਬਾ ਬਕਾਲਾ ਸਾਹਿਬ ਵਿਖੇ ਪਿ੍ੰਸੀਪਲ ਪਰਮਜੀਤ ਸਿੰਘ ਮਠਾਰੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਲੇਸਮੈਂਟ ਅਫ਼ਸਰ ਸਰਬਜੀਤ ਸਿੰਘ ਦੇ ਉੱਦਮ ਸਦਕਾ ...
ਬਾਬਾ ਬਕਾਲਾ ਸਾਹਿਬ, 24 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨੀਂ ਦਿੱਲੀ ਪੁਲਿਸ ਵਲੋਂ ਬਿਆਸ ਨੇੜੇ ਇਕ ਢਾਬੇ ਤੋਂ ਪੁਲਿਸ ਮੁਕਾਬਲੇ ਦੌਰਾਨ ਗਿ੍ਫਤਾਰ ਕੀਤੇ ਗਏ ਲੰਡਾ ਦੇ ਗੁਰਗਿਆਂ ਦੇ ਨਾਲ ਸੰਬੰਧਿਤ ਇਕ ਗੈਂਗਸਟਰ ਕਮਲਜੀਤ ਸਿੰਘ ਛੀਨਾ ਵਾਸੀ ਫਿਰੋਜ਼ਪੁਰ ...
ਬਿਆਸ, 24 ਜਨਵਰੀ (ਪਰਮਜੀਤ ਸਿੰਘ ਰੱਖੜਾ)-ਬੀਤੇ ਦਿਨੀਂ ਇਕ ਦਰਦਨਾਕ ਸੜਕ ਹਾਦਸੇ ਵਿਚ ਬੇਹੱਦ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ ਵਲੋਂ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਗਈ | ਜਾਣਕਾਰੀ ...
ਅਟਾਰੀ, 24 ਜਨਵਰੀ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਆਇਆ | ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਅਸ਼ੋਕ ਕੁਮਾਰ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 25 ਦਿਨ ਦਾ ...
ਮੱਤੇਵਾਲ, 24 ਜਨਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਖਵਿੰਦਰ ਸਿੰਘ ਗੋਲਡੀ ਦੇ ਦਾਦੀ ਜਸਬੀਰ ਕੌਰ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX