ਤਾਜਾ ਖ਼ਬਰਾਂ


ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ) ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਅਤੇ ਹੋਰ ਰਾਜਾਂ ਨਾਲ ਸੰਬੰਧਿਤ ਹਨ । ਉਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ...
ਫ਼ਰੀਦਕੋਟ ਵਿਚ ਵੱਡੇ ਪੁਲਿਸ ਅਧਿਕਾਰੀਆਂ ’ਤੇ ਵਿਜੀਲੈਂਸ ਦੀ ਵੱਡੀ ਕਾਰਵਾਈ
. . .  1 day ago
ਫ਼ਰੀਦਕੋਟ , 2 ਜੂਨ (ਜਸਵੰਤ ਸਿੰਘ ਪੁਰਬਾ)- ਐੱਸ. ਪੀ. ਇਨਵੇਸਟੀਗੇਸ਼ਨ ਗਗਨੇਸ਼ ਕੁਮਾਰ, ਡੀ. ਐੱਸ. ਪੀ. ਪੀ. ਬੀ. ਆਈ. ਸੁਸ਼ੀਲ ਕੁਮਾਰ, ਆਈ ਜੀ ਦਫ਼ਤਰ ਫ਼ਰੀਦਕੋਟ ਦੀ ਆਰ. ਟੀ. ਆਈ. ਸ਼ਾਖਾ ਦੇ ਇੰਚਾਰਜ ...
ਜਸਟਿਸ ਰਾਜ ਮੋਹਨ ਸਿੰਘ ਦੇ ਬੈਂਚ ਨੇ ਭਰਤ ਇੰਦਰ ਸਿੰਘ ਚਹਿਲ ਨੂੰ ਦੋ ਜਾਇਦਾਦਾਂ ਦੀ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਦਿੱਤਾ ਨਿਰਦੇਸ਼
. . .  1 day ago
ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦਾ ਮਾਮਲਾ : ਹਾਈ ਕੋਰਟ ਨੇ ਸਾਰੇ ਸੁਧਾਰਾਤਮਕ ਉਪਾਅ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ 2400 ਕਿਲੋਗ੍ਰਾਮ ਤੋਂ ਵੱਧ 4860 ਕਰੋੜ ਦੀ ਐਮਡੀ ਡਰੱਗਜ਼ ਨੂੰ ਕੀਤਾ ਨਸ਼ਟ
. . .  1 day ago
ਉੜੀਸ਼ਾ 'ਚ ਰੇਲ ਹਾਦਸਾ- ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਾਕਿਸਤਾਨ ਨੇ 3 ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ)- ਪਾਕਿਸਤਾਨ ਸਰਕਾਰ ਨੇ 3 ਭਾਰਤੀ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਬਬਲੂ ਰਾਮ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗਲਤੀ ...
ਦਰਬਾਰਾ ਸਿੰਘ ਗੁਰੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਜਲੰਧਰ , 2 ਜੂਨ (ਜਲੰਧਰ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ. ਦਰਬਾਰਾ ਸਿੰਘ ਗੁਰੂ ਜੀ ਦਾ (ਸੇਵਾਮੁਕਤ ਆਈ.ਏ.ਐੱਸ.) ਦਾ ਆਪਣੇ ...
ਰਣਜੇਤ ਬਾਠ ਕਲਾਨੌਰ ਤੇ ਜਗਜੀਤ ਕਾਹਲੋਂ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 1 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ...
ਬਿਜ਼ਲੀ ਮੁਲਾਜ਼ਮਾਂ ਨਾਲ ਕੰਮ ਕਰਾ ਰਹੇ ਵਿਅਕਤੀ ਉੱਪਰ ਡਿੱਗਿਆ ਖੰਭਾਂ, ਹਾਲਤ ਗੰਭੀਰ
. . .  1 day ago
ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)- ਕਸਬਾ ਸ਼ੇਰਪੁਰ ਵਿਖੇ ਇਕ ਵਿਅਕਤੀ ਦੇ ਬਿਜਲੀ ਵਾਲੇ ਖੰਭੇ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਖੇੜੀ ਰੋਡ ਤੇ ਬਿਜਲੀ ਸਪਲਾਈ ਲਈ...
ਜੱਫੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਲਈ ਕੀਤੀ ਅਰਦਾਸ
. . .  1 day ago
ਚੰਡੀਗੜ੍ਹ, 2 ਜੂਨ- ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਨਾਲ ਹੱਥ ਮਿਲਾ ਕੇ ਤੇ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ...
ਨੈਸ਼ਨਲ ਐੱਸ.ਸੀ. ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ, ਮਾਮਲਾ ਪਿੰਡ 'ਚ ਪੁਲਿਸ ਕੁੱਟਮਾਰ ਦੀ ਘਟਨਾ ਦਾ
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਬਲਕਰਨ ਸਿੰਘ ਖਾਰਾ)-ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਵਿਖੇ ਪੁਲਿਸ ਨਾਲ ਮਾਰਕੁੱਟ ਦੀ ਘਟਨਾ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ...
ਦਰਬਾਰਾ ਸਿੰਘ ਗੁਰੂ ਦੀ ਅਕਾਲੀ ਦਲ 'ਚ ਵਾਪਸੀ,ਸੁਖਬੀਰ ਸਿੰਘ ਬਾਦਲ ਘਰ ਪਹੁੰਚ ਕਰਵਾਉਣਗੇ ਦਲ 'ਚ ਸ਼ਮੂਲੀਅਤ
. . .  1 day ago
ਖਮਾਣੋਂ, 2 ਜੂਨ (ਮਨਮੋਹਨ ਸਿੰਘ ਕਲੇਰ)- ਹਲਕਾ ਬੱਸੀ ਪਠਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਜਿਹੜੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ...
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਮਨਘੜਤ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ...
1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਆਈ ਪਹਿਲਵਾਨਾਂ ਦੇ ਹੱਕ ਵਿਚ
. . .  1 day ago
ਨਵੀਂ ਦਿੱਲੀ, 2 ਜੂਨ- 1983 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਨੇ ਪਹਿਲਵਾਨਾਂ ਦੇ ਵਿਰੋਧ ’ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਚੈਂਪੀਅਨ ਪਹਿਲਵਾਨਾਂ ਨਾਲ ਛੇੜਛਾੜ ਕੀਤੇ ਜਾਣ ਵਾਲੇ ਅਜੀਬ ਦ੍ਰਿਸ਼ਾਂ ਤੋਂ....
ਕਟਾਰੂਚੱਕ ਵੀਡੀਓ ਮਾਮਲੇ ’ਚ ਪ੍ਰਤਾਪ ਸਿੰਘ ਬਾਜਵਾ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ
. . .  1 day ago
ਚੰਡੀਗੜ੍ਹ, 2 ਜੂਨ- ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਨਾਮ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ...
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਲਗਾਤਾਰ ਚਲਾ ਰਹੇ ਹਨ ਹੇਟ ਇੰਡੀਆ ਮੁਹਿੰਮ- ਅਨਿਲ ਵਿੱਜ
. . .  1 day ago
ਅੰਬਾਲਾ, 2 ਜੂਨ- ਮੁਸਲਿਮ ਲੀਗ ’ਤੇ ਰਾਹੁਲ ਗਾਂਧੀ ਦੇ ਬਿਆਨ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ’ਚ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਭਾਰਤ ਆਜ਼ਾਦ ਹੋ ਗਿਆ.....
ਦਿੱਲੀ ਆਬਕਾਰੀ ਮਾਮਲਾ: ਦਿੱਲੀ ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਨਵੀਂ ਦਿੱਲੀ, 2 ਜੂਨ- ਦਿੱਲੀ ਹਾਈ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਈ.ਡੀ. ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ....
ਭਾਰਤ ਤੇ ਨਿਪਾਲ ਪ੍ਰਾਚੀਨ ਤੇ ਮਹਾਨ ਰਾਸ਼ਟਰ- ਸ਼ਿਵਰਾਜ ਸਿੰਘ ਚੌਹਾਨ
. . .  1 day ago
ਭੋਪਾਲ, 2 ਜੂਨ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦਾ ਇੰਦੌਰ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਗੱਲ ਕਰਦਿਆਂ ਮੁੱਖ ਮੰਤਰੀ.....
ਬੀ.ਸੀ.ਸੀ.ਆਈ. ਨੇ ਮਹਿਲਾ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 2 ਜੂਨ- ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਅੱਜ ਆਗਾਮੀ ਏ.ਸੀ.ਸੀ. ਮਹਿਲਾ ਏਸ਼ੀਆ ਕੱਪ 2023 ਲਈ ਭਾਰਤ ‘ਏ’ (ਉਭਰਦੀ) ਟੀਮ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਹ....
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਕੀਤੀ ਮੁਲਤਵੀ
. . .  1 day ago
ਨਵੀਂ ਦਿੱਲੀ, 2 ਜੂਨ- ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਤੋਂ ਹੋਣ ਵਾਲੀ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਨੇ ਖ਼ੁਦ ਇਸ ਦੀ.....
ਸਰਹੱਦੀ ਪਿੰਡ ਤੋਂ 2 ਕਿੱਲੋ ਹੈਰੋਇਨ ਬਰਾਮਦ
. . .  1 day ago
ਜਲਾਲਾਬਾਦ, 2 ਜੂਨ (ਜਤਿੰਦਰ ਪਾਲ ਸਿੰਘ)- ਸਪੈਸ਼ਲ ਸਟੇਟ ਓਪਰੇਸ਼ਨ ਸੈੱਲ ਫ਼ਾਜ਼ਿਲਕਾ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਐਸ. ਐਸ. ਓ. ਸੀ. ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਜਲਾਲਾਬਾਦ ਵਲੋਂ ਬੀਤੀ....
ਕੌਂਸਲਰਾਂ ਵਲੋਂ ਸ਼ਹਿਰ ਵਿਚ ਵਿਕਾਸ ਦੇ ਕੰਮ ਨਾ ਹੋਣ ਕਾਰਨ ਭੁੱਖ ਹੜਤਾਲ ਸ਼ੁਰੂ
. . .  1 day ago
ਖਰੜ, 2 ਜੁਨ (ਗੁਰਮੁੱਖ ਸਿੰਘ ਮਾਨ - ਨਗਰ ਕੌਂਸਲ ਖਰੜ ਦੇ ਮਿਊਂਪਲ ਕੌਂਸਲਰਾਂ ਵਲੋਂ ਵਿਕਾਸ ਅਤੇ ਸ਼ਹਿਰ ਦੇ ਕੰਮ ਨਾ ਹੋਣ ਕਾਰਨ ਰੋਸ ਵਜੋਂ ਨਗਰ ਕੌਂਸਲ ਪ੍ਰਧਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ....
4 ਆਈ.ਏ.ਐਸ. ਤੇ 34 ਪੀ.ਸੀ.ਐਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਨੇ ਵੱਡਾ ਫ਼ੇਰਬਦਲ ਕਰਦਿਆਂ ਰਾਜ ਦੇ 4 ਆਈ.ਏ.ਐਸ. ਅਤੇ 34 ਪੀ.ਸੀ.ਐਸ. ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਮਾਘ ਸੰਮਤ 554

ਪਟਿਆਲਾ

ਐੱਨ.ਪੀ.ਐੱਸ. ਮੁਲਾਜ਼ਮਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਕੇਂਦਰ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਅਰਥ-ਵਿਵਸਥਾ ਲਈ ਨੁਕਸਾਨਦਾਇਕ ਐਲਾਨਣ ਅਤੇ ਨਿਯਮਾਂ ਦੀ ਆੜ ਹੇਠ ਇਸ ਪੈਨਸ਼ਨ ਪ੍ਰਣਾਲੀ ਦੀ ਸੂਬਿਆਂ ਵਿਚ ਹੋ ਰਹੀ ਮੁੜ ਬਹਾਲੀ ਅੱਗੇ ਪਾਏ ਜਾ ਰਹੇ ਅੜਿੱਕਿਆਂ ਖ਼ਿਲਾਫ਼ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਦੇ ਸੱਦੇ ਤਹਿਤ ਤਹਿਸੀਲ ਪਟਿਆਲਾ, ਘਨੌਰ ਅਤੇ ਭੁਨਰਹੇੜੀ ਬਲਾਕਾਂ ਦੇ ਐਨ.ਪੀ.ਐੱਸ ਮੁਲਾਜ਼ਮਾਂ ਵਲੋਂ ਅਮਨਦੀਪ ਦੇਵੀਗੜ੍ਹ, ਕਿ੍ਸ਼ਨ ਚੋਹਾਨਕੇ ਅਤੇ ਹਰਿੰਦਰ ਸਿੰਘ ਦੀ ਅਗਵਾਈ ਵਿਚ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਪੱਖੀ ਨੀਤੀਕਾਰਾਂ ਦਾ ਪਟਿਆਲਾ ਸ਼ਹਿਰ ਦੇ ਮੁੱਖ ਬੱਸ ਸਟੈਂਡ ਅੱਗੇ ਪੁਤਲਾ ਫੂਕਿਆ ਗਿਆ | ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਜ਼ਿਲ੍ਹਾ ਕਨਵੀਨਰ ਸਤਪਾਲ ਸਮਾਣਵੀ, ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਰਜੀਤ ਘੱਗਾ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਅਤੇ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਸੰਜੀਵ ਸਾਨਿਆਲ ਵਲੋਂ ਪੁਰਾਣੀ ਪੈਨਸ਼ਨ ਵਿਰੁੱਧ ਮੋਰਚਾ ਖੋਲ੍ਹਦਿਆਂ ਕੇਂਦਰੀ ਏਜੰਸੀ ਪੀ.ਐਫ.ਆਰ.ਡੀ.ਏ. ਦੇ ਅਧੀਨ ਕਈ ਲੱਖ ਕਰੋੜ ਦੀ ਐਨ.ਪੀ.ਐੱਸ. ਜਮ੍ਹਾਂ ਰਾਸ਼ੀ ਨੂੰ ਮੋੜਨ ਸੰਬੰਧੀ ਸੂਬਿਆਂ ਦੀ ਕੀਤੀ ਗਈ ਮੰਗ ਨੂੰ ਰੱਦ ਕਰਨ, ਇਸ ਪੈਨਸ਼ਨ ਸਕੀਮ ਨੂੰ ਵਿਕਾਸ ਲਈ ਰੁਕਾਵਟ ਅਤੇ ਅਰਥ-ਵਿਵਸਥਾ ਸਮੇਤ ਅਗਲੀਆਂ ਪੀੜ੍ਹੀਆਂ ਲਈ ਬੋਝ ਦੱਸਿਆ ਜਾ ਰਿਹਾ ਹੈ | ਅਧਿਆਪਕ ਆਗੂਆਂ ਹਰਵਿੰਦਰ ਰੱਖੜਾ, ਭੁਪਿੰਦਰ ਸਿੰਘ, ਭਰਤ ਕੁਮਾਰ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੈਨਸ਼ਨ ਵਿਰੋਧੀ ਨੀਤੀ ਖ਼ਿਲਾਫ਼ ਪੰਜਾਬ ਭਰ 'ਚੋਂ ਐਨ.ਪੀ.ਐੱਸ ਮੁਲਾਜ਼ਮ 29 ਜਨਵਰੀ ਨੂੰ ਫਗਵਾੜਾ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਵੱਲ ਸੂਬਾ ਪੱਧਰੀ ਰੋਸ ਮਾਰਚ ਕਰਨਗੇ | ਇਸ ਮੌਕੇ ਮੈਡਮ ਸੋਨਿਕਾ, ਮੈਡਮ ਡੇਜੀ ਮੋਦਗਿੱਲ, ਗੀਤਾ ਰਾਣੀ, ਰੀਨਾ ਰਾਣੀ, ਪਿ੍ਤਪਾਲ ਸਿੰਘ, ਹਰਗੋਪਾਲ ਸਿੰਘ, ਗੁਰਪ੍ਰੀਤ ਸਿੰਘ ਬੁਜਰਕ, ਮੇਜਰ ਸਿੰਘ, ਬਲਕਾਰ ਸਿੰਘ, ਰਵਿੰਦਰ ਕੁਮਾਰ, ਚਮਕੌਰ ਸਿੰਘ, ਗੁਰਸੰਗਤ ਸਿੰਘ, ਹਰਪ੍ਰੀਤ ਕੁਮਾਰ, ਬਲਵਿੰਦਰ ਕੁਮਾਰ, ਕੁਲਵਿੰਦਰ ਕਕਰਾਲਾ, ਅਨਿਲ ਗਰਗ ਆਦਿ ਹਾਜ਼ਰ ਸਨ |

ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਨਾ ਕਰਨਾ ਸੁਤੰਤਰਤਾ ਸੰਗਰਾਮੀਆਂ ਦਾ ਅਪਮਾਨ : ਪ੍ਰੋ. ਬਡੂੰਗਰ

ਪਟਿਆਲਾ, 24 ਜਨਵਰੀ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਿੰਨੀਆਂ ਵੀ ਕੇਂਦਰ 'ਚ ਸਰਕਾਰਾਂ ਬਣੀਆਂ, ਉਹ ਪੰਜਾਬ ਨੂੰ ਨੀਵਾਂ ਦਿਖਾਉਣ 'ਤੇ ਲੱਗੀਆਂ ਰਹੀਆਂ ਹਨ ਤੇ ਹਮੇਸ਼ਾ ...

ਪੂਰੀ ਖ਼ਬਰ »

ਪਟਿਆਲਾ ਦੀ ਅਕਸਪ੍ਰੀਤ ਕੌਰ ਨੇ ਭੋਪਾਲ 'ਚ ਹੋਏ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ 'ਚ ਸੂਬੇ ਦਾ ਚਮਕਾਇਆ ਨਾਂਅ

ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਧੀ ਅਕਸਪ੍ਰੀਤ ਕੌਰ ਨੇ ਭੋਪਾਲ (ਮੱਧ ਪ੍ਰਦੇਸ਼) 'ਚ 21 ਤੋਂ 24 ਜਨਵਰੀ ਤੱਕ ਚੱਲੇ ਅੱਠਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ 'ਚ ਆਪਣੇ ਪ੍ਰਾਜੈਕਟ (ਟਰੀਬੋ ਇਲੈਕਟਿ੍ਕ ਨੈਨੋ ਜਰਨੇਟਰ ਫ਼ਾਰ ਸੈੱਲਫ਼ ਪਾਵਰਡ ...

ਪੂਰੀ ਖ਼ਬਰ »

ਹਰ ਮਿਹਨਤੀ ਨੌਜਵਾਨ ਨੂੰ ਐੱਸ.ਓ.ਆਈ.'ਚ ਮਿਲੇਗਾ ਵਿਸ਼ੇਸ਼ ਸਥਾਨ-ਰਾਜੂ ਖੰਨਾ

ਅਮਲੋਹ, 24 ਜਨਵਰੀ (ਕੇਵਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਵਿਚ ਹਰ ਮਿਹਨਤੀ ਨੌਜਵਾਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ ਤਾਂ ਜੋ ਉਹ ਹਰ ਯੂਨੀਵਰਸਿਟੀ ਕਾਲਜ, ਤੇ ਸਕੂਲ ਵਿਚ ਜਾ ਕੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਕੀਲ ਦੀ ਮੌਤ

ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਨਾਭਾ ਰੋਡ 'ਤੇ ਡਿਵਾਈਡਰ ਨਾਲ ਗੱਡੀ ਟਕਰਾਉਣ ਕਾਰਨ ਨੌਜਵਾਨ ਵਕੀਲ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ | ਮਿ੍ਤਕ ਦੀ ਪਛਾਣ ਵਕੀਲ ਸ਼ੁਭਮਨਦੀਪ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਇਸ ਸੰਬੰਧੀ ਪੁਲਿਸ ਚੌਂਕੀ ਮਾਡਲ ...

ਪੂਰੀ ਖ਼ਬਰ »

ਅਕਾਲੀ ਦਲ (ਸ) ਵਲੋਂ ਭਲਕੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ

ਨਾਭਾ, 24 ਜਨਵਰੀ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿਚ ਮੀਟਿੰਗ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸਹੋਲੀ ਨੇ ਕਿਹਾ ਕਿ 26 ਜਨਵਰੀ ਨੂੰ ਬਾਬਾ ਅਜਾਪਾਲ ਘੋੜਿਆਵਾਲਾ ਗੁਰਦੁਆਰਾ ਵਿਖੇ ਅਰਦਾਸ ਕਰਨ ਉਪਰੰਤ ਕੇਂਦਰ ...

ਪੂਰੀ ਖ਼ਬਰ »

ਅੰਡਰ ਬਿ੍ਜ 'ਚ ਪਏ ਡੂੰਘੇ ਟੋਏ ਕਾਰਨ ਕਿਸੇ ਵੇਲੇ ਵੀ ਵਾਪਰ ਸਕਦੈ ਵੱਡਾ ਹਾਦਸਾ

ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਇੱਥੋਂ ਦੇ ਰੇਲਵੇ ਅੰਡਰ ਬਿ੍ਜ ਦੇ ਵਿਚ ਡੂੰਘਾ ਟੋਇਆ ਪਿਆ ਹੋਣ ਕਾਰਨ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਥਾਂ 'ਤੇ ਦਰੱਖਤ ਦੀ ਟਾਹਣੀ ਜਿਹੀ ਲਾ ਕੇ ਡੰਗ ਟਪਾਈ ਕੀਤੀ ਹੋਈ ਹੈ | ਪ੍ਰਸ਼ਾਸਨ ਪਤਾ ਨਹੀਂ ਕਿਉਂ ਅੱਖਾਂ ...

ਪੂਰੀ ਖ਼ਬਰ »

27 ਨੂੰ ਸੈਂਟਰਲ ਸਟੇਟ ਲਾਇਬੇ੍ਰਰੀ ਵਿਖੇ ਲੱਗਣਗੀਆਂ ਵਿਰਾਸਤੀ ਰੌਣਕਾਂ

ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਦੀ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ 27 ਜਨਵਰੀ ਨੂੰ ਵਿਰਾਸਤੀ ਰੌਣਕਾਂ ਲੱਗਣਗੀਆਂ ਅਤੇ ਇੱਥੇ ਬੱਚਿਆਂ, ਬਜ਼ੁਰਗਾਂ, ਮਰਦਾਂ, ਔਰਤਾਂ, ਨੌਜਵਾਨਾਂ ਤੇ ਮੁਟਿਆਰਾਂ ਅਤੇ ਖ਼ਾਸ ਕਰਕੇ ਸਾਹਿਤ ...

ਪੂਰੀ ਖ਼ਬਰ »

ਗਣਤੰਤਰ ਦਿਵਸ ਸੰਬੰਧੀ ਫੁੱਲ ਡਰੈੱਸ ਰਿਹਰਸਲ

ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-26 ਜਨਵਰੀ 2023 ਨੂੰ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਰਾਜਾ ਭਿਲੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਾਡ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਫੁੱਲ ਡਰੈਸ ਰਿਹਰਸਲ ਹੋਈ | ਡਿਪਟੀ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਜੀਂਦ ਰੈਲੀ ਸੰਬੰਧੀ ਬੈਠਕ

ਪਾਤੜਾਂ, 24 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਜੀਂਦ ਵਿਚ ਕੀਤੀ ਜਾ ਰਹੀ ਰੈਲੀ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਇਕ ਮੀਟਿੰਗ ਪਾਤੜਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ | ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਚਾਈਨਾ ਡੋਰ ਨਾ ਵਰਤਣ ਦੀ ਚੁੱਕੀ ਸਹੁੰ

ਨਾਭਾ, 24 ਜਨਵਰੀ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਬਿਨਾਹੇੜੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਅਸੈਂਬਲੀ ਕਰਵਾਈ ਗਈ | ਪਿ੍ੰਸੀਪਲ ਸਤਵਿੰਦਰ ਪ੍ਰੀਤ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪਤੰਗ ...

ਪੂਰੀ ਖ਼ਬਰ »

ਰਾਸ਼ਟਰ ਪੱਧਰੀ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਸਕਾਲਰਜ਼ ਸਕੂਲ ਨੇ ਜਿੱਤੇ 6 ਤਗਮੇ

ਰਾਜਪੁਰਾ, 24 ਜਨਵਰੀ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 20 ਜਨਵਰੀ ਤੋਂ 23 ਜਨਵਰੀ ਤਕ ਜਲੰਧਰ ਵਿਚ ਹੋਈ 21ਵੀਂ ਸੀਨੀਅਰ ਅਤੇ ਜੂਨੀਅਰ ਕੈਡਟ ਪੰਜਾਬ ਰਾਜ ਮੇਲ ਅਤੇ ਫੀਮੇਲ ਚੈਂਪੀਅਨਸ਼ਿਪ 'ਚ 6 ਵਿਦਿਆਰਥੀਆਂ ਨੇ 4 ਸੋਨ, 1 ਚਾਂਦੀ ਅਤੇ 1 ਕਾਂਸੇ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਲੋਕ ਸੇਵਾ ਮੰਚ ਦੀ ਬੈਠਕ

ਦੇਵੀਗੜ੍ਹ, 24 ਜਨਵਰੀ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਮੰਚ ਦੀ ਬੈਠਕ ਮੰਚ ਦੇ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਦੇਵੀਗੜ੍ਹ ਵਿਖੇ ਹੋਈ | ਇਸ ਬੈਠਕ ਵਿਚ ਪਿਛਲੇ ਸਾਲ ਲਗਾਏ ਕੈਂਪਾਂ ਸੰਬੰਧੀ ਵਿਚਾਰ ...

ਪੂਰੀ ਖ਼ਬਰ »

26 ਜਨਵਰੀ ਨੂੰ ਸਿੱਧੂ ਦੀ ਰਿਹਾਈ 'ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ

ਰਾਜਪੁਰਾ, 24 ਜਨਵਰੀ (ਜੀ.ਪੀ. ਸਿੰਘ)-26 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਵਲੋਂ ਪਟਿਆਲਾ ਸੈਂਟਰਲ ਜੇਲ੍ਹ ਤੋਂ ਰਿਹਾਅ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਦੇ ਸ਼ਾਨਦਾਰ ਸਵਾਗਤ ਲਈ ਰਾਜਪੁਰਾ ਤੋਂ 100 ਤੋਂ ਵੱਧ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ

ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਭਾਦਸੋਂ ਰੋਡ 'ਤੇ ਲਾਅ ਯੂਨੀਵਰਸਿਟੀ ਲਾਗੇ ਸਾਈਕਲ 'ਤੇ ਜਾ ਰਹੇ ਦੋ ਦੋਸਤਾਂ ਨੂੰ ਬੱਸ ਚਾਲਕ ਨੇ ਫੇਟ ਮਾਰ ਦਿੱਤੀ, ਇਸ ਹਾਦਸੇ 'ਚ ਜ਼ਖਮੀ ਹੋਏ ਸ਼ਿਵ ਨਰਾਇਣ ਵਾਸੀ ਨੇਪਾਲ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ...

ਪੂਰੀ ਖ਼ਬਰ »

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਵੋਟਰ ਦਿਵਸ ਸੰਬੰਧੀ ਸਮਾਗਮ ਕਰਵਾਇਆ

ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਥਾਨਕ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ 13ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਵਿਚ ਪਟਿਆਲਾ ਜ਼ਿਲ੍ਹੇ ਦੇ ਸਮੂਹ ...

ਪੂਰੀ ਖ਼ਬਰ »

ਦਾਜ ਵਿਰੋਧੀ ਕਾਨੂੰਨ ਤਹਿਤ ਪਤੀ ਖ਼ਿਲਾਫ਼ ਕੇਸ ਦਰਜ

ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਸਾਲ 2021 'ਚ ਹੋਏ ਵਿਆਹ ਤੋਂ ਬਾਅਦ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਮੋਨਾ ਕੌਰ ਵਾਸੀ ਨਾਭਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਮਨਦੀਪ ਸਿੰਘ ਵਾਸੀ ਭਾਦਸੋਂ ਖ਼ਿਲਾਫ਼ ਆਈਪੀਸੀ ਦੀ ਧਾਰਾ ...

ਪੂਰੀ ਖ਼ਬਰ »

ਪਟਿਆਲਾ ਦਾ ਫ਼ੀਲਖ਼ਾਨਾ ਸਕੂਲ ਬਣਿਆ 'ਸਕੂਲ ਆਫ਼ ਐਮੀਨੈਂਸ'

ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ 'ਸਕੂਲ ਆਫ ਐਮੀਨੈਂਸ' ਦੀ ਸੂਚੀ 'ਚ ਪਟਿਆਲਾ ਸ਼ਹਿਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਦਾ ਨਾਂਅ ਵੀ ਸ਼ਾਮਿਲ ਹੈ | ਉਂਝ ਭਾਵੇਂ ...

ਪੂਰੀ ਖ਼ਬਰ »

ਮਾਡਲ ਟਾਊਨ ਚੌਕ 'ਚ ਸਪੀਡ ਬ੍ਰੇਕਰ ਨਾ ਹੋਣ ਕਾਰਨ ਵਾਪਰ ਰਹੇ ਹਨ ਹਾਦਸੇ

ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਮਾਡਲ ਟਾਊਨ ਦੇ ਸ੍ਰੀ ਰਾਧਾ ਕਿ੍ਸ਼ਨ ਮੰਦਰ ਚੌਕ ਵਿਚ ਸਪੀਡ ਬ੍ਰੇਕਰ ਨਾ ਹੋਣ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਕਈ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਵੀ ਹੋ ਗਏ | ਲੰਘੇ ਦਿਨੀਂ ਇਸ ਚੌਕ ਵਿਚ ਮੋਟਰਸਾਈਕਲ ਅਤੇ ...

ਪੂਰੀ ਖ਼ਬਰ »

ਬਸੰਤ ਪੰਚਮੀ ਦੇ ਜੋੜ ਮੇਲ ਦੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਆਰੰਭਤਾ

ਪਟਿਆਲਾ, 24 ਜਨਵਰੀ (ਅ.ਸ.ਆਹਲੂਵਾਲੀਆ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲ ਦੀ ਆਰੰਭਤਾ ਸ੍ਰੀ ਆਖੰਡ ਪਾਠ ਸਾਹਿਬ ਨਾਲ ਕੀਤੀ ਗਈ | ਇਸ ਮੌਕੇ ਹੈੱਡ ...

ਪੂਰੀ ਖ਼ਬਰ »

2 ਕਿੱਲੋ ਭੁੱਕੀ ਸਮੇਤ ਵਿਅਕਤੀ ਗਿ੍ਫ਼ਤਾਰ

ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਪਿੰਡ ਆਸੇ ਮਾਜਰਾ 'ਚ ਥਾਣਾ ਬਖਸ਼ੀਵਾਲ ਦੀ ਪੁਲਿਸ ਨੂੰ 2 ਕਿੱਲੋ ਭੁੱਕੀ ਬਰਾਮਦ ਹੋਈ ਹੈ | ਜਿਸ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਚਰਨ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਕੀਤਾ ਗਿ੍ਫ਼ਤਾਰ

ਬਨੂੜ, 24 ਜਨਵਰੀ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਕੁਝ ਹੀ ਘੰਟਿਆਂ 'ਚ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੀ.ਐੱਸ. ਇੰਟਰਨੈਸ਼ਨਲ ਸਕੂਲ ਨੇ ਚਾਈਨਾ ਡੋਰ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

ਮੰਡੀ ਗੋਬਿੰਦਗੜ੍ਹ, 24 ਜਨਵਰੀ (ਮੁਕੇਸ਼ ਘਈ)-ਸੀ.ਐੱਸ. ਇੰਟਰਨੈਸ਼ਨਲ ਸਕੂਲ ਮੰਡੀ ਗੋਬਿੰਦਗੜ੍ਹ ਦੇ 6ਵੀਂ ਤੋਂ 10ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਪੱਤਰ ਲਿਖ ਕੇ ਚਾਈਨਾ ਡੋਰ ਦੇ ਗੰਭੀਰ ਸਿੱਟਿਆਂ ਦੇ ਮੱਦੇਨਜ਼ਰ ਪੰਜਾਬ ਰਾਜ 'ਚ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ-ਐੱਸ.ਡੀ.ਐਮ.

ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਸਾਨੂੰ ਸ਼ਹੀਦਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਇਨ੍ਹਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਮੁਲਕ ਦੇ ਵਾਸੀ ਕਹਾਉਣ ਦੇ ਹੱਕਦਾਰ ਹੋਏ ਹਾਂ | ਇਹ ਦਾ ਪ੍ਰਗਟਾਵਾ ਐੱਸ.ਡੀ. ਐਮ. ਡਾ. ਸੰਜੀਵ ਕੁਮਾਰ ਨੇ ਅੱਜ ਗਣਤੰਤਰ ਦਿਵਸ ਸੰਬੰਧੀ ਕੀਤੀ ...

ਪੂਰੀ ਖ਼ਬਰ »

ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਕੀਤਾ ਜਾਗਰੂਕ

ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਮਨਪ੍ਰੀਤ ਸਿੰਘ)-ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਨੂੰ ਬਸੰਤ ਦੇ ਮੌਕੇ ਪਤੰਗਾਂ ਨੂੰ ਚੜ੍ਹਾਉਣ ਲਈ ਚਾਈਨਾ ਡੋਰ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਦੱਸਿਆ ਗਿਆ ਅਤੇ ਇਸ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ | ...

ਪੂਰੀ ਖ਼ਬਰ »

ਸ੍ਰੀ ਨਾਰਾਇਣਾ ਧਰਮਾਰਥ ਸੰਮਤੀ ਦੀ ਬੈਠਕ

ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸ੍ਰੀ ਨਾਰਾਇਣਾ ਧਰਮਾਰਥ ਸੰਮਤੀ ਦੇ ਮੈਂਬਰਾਂ ਵਲੋਂ ਇਕ ਅਹਿਮ ਬੈਠਕ ਪ੍ਰਧਾਨ ਧੀਰਜ ਚਲਾਣਾ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਸੰਮਤੀ ਦੇ ਮੈਂਬਰ ਪੀ.ਡੀ ਗੁਪਤਾ, ਅਸ਼ਵਨੀ ਖੰਨਾ, ਰਾਜੀਵ ਕੁਮਾਰ, ਵਿਮਾਨ ਕੁਮਾਰ, ਦਿਨੇਸ਼ ...

ਪੂਰੀ ਖ਼ਬਰ »

ਬਨੀ ਖਹਿਰਾ ਵਲੋਂ 'ਭਾਰਤ ਜੋੜੋ ਯਾਤਰਾ' ਵਿਚ ਸ਼ਾਮਿਲ ਹੋਏ ਕਾਂਗਰਸੀ ਵਰਕਰਾਂ ਦਾ ਧੰਨਵਾਦ

ਨਾਭਾ, 24 ਜਨਵਰੀ (ਜਗਨਾਰ ਸਿੰਘ ਦੁਲੱਦੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨਾਲ ਦੇਸ਼ ਦੇ ਨੌਜਵਾਨਾਂ 'ਚ ਕਾਂਗਰਸ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਵਧਿਆ ਹੈ ਅਤੇ ਨੌਜਵਾਨ ਵਰਗ ਨੇ 'ਭਾਰਤ ਜੋੜੇ ਯਾਤਰਾ' ਵਿਚ ਭਾਰੀ ਗਿਣਤੀ 'ਚ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸੰਬੰਧੀ ਕੀਤਾ ਜਾਗਰੂਕ

ਖਮਾਣੋਂ, 24 ਜਨਵਰੀ (ਮਨਮੋਹਣ ਸਿੰਘ ਕਲੇਰ)-ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸੰਬੰਧੀ ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਣਵਾਂ ਵਿਖੇ ਜਾਗਰੂਕ ਕੀਤਾ ਗਿਆ | ਇਸ ਸੰਬੰਧੀ ਸਕੂਲ ਪ੍ਰਬੰਧਕ ਦੀਦਾਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਡੋਰ ਦੀ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਟਿਊਬ ਨਾ ਦੇਣ 'ਤੇ ਦੁਕਾਨਦਾਰ ਨਾਲ ਕੀਤੀ ਕੁੱਟਮਾਰ

ਮੰਡੀ ਗੋਬਿੰਦਗੜ੍ਹ, 24 ਜਨਵਰੀ (ਪੱਤਰ ਪ੍ਰੇਰਕ)-ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਲੜਾਈ ਝਗੜੇ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਪਵਨ ਕੁਮਾਰ ਪੁੱਤਰ ਸੱਤ ਨਰੈਣ ਵਾਸੀ ਪਿੰਡ ਜੱਸੜਾਂ ਥਾਣਾ ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਦਿੱਤੇ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਕੱਲ੍ਹ ਨੂੰ ਮੁਹਾਲੀ ਪਹੁੰਚੋ-ਰੋਮੀ

ਭੜੀ, 24 ਜਨਵਰੀ (ਭਰਪੂਰ ਸਿੰਘ ਹਵਾਰਾ)-ਪੰਥਕ ਅਕਾਲੀ ਲਹਿਰ ਦੇ ਕੋਰ ਕਮੇਟੀ ਮੈਂਬਰ ਅਮਰੀਕ ਸਿੰਘ ਰੋਮੀ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਮੋਰਚੇ ਦਾ ਹਿੱਸਾ ਬਣੋ ਅਤੇ 26 ਜਨਵਰੀ ਨੂੰ ਮੁਹਾਲੀ ਵਿਖੇ ਹੁੰਮ ...

ਪੂਰੀ ਖ਼ਬਰ »

ਰੂਰਲ ਮੈਡੀਕਲ ਅਫ਼ਸਰਾਂ ਨੂੰ ਮੁਹੱਲਾ ਕਲੀਨਿਕਾਂ 'ਚ ਲਗਾਉਣ ਨਾਲ ਰੂਰਲ ਡਿਸਪੈਂਸਰੀਆਂ ਅਤੇ ਸਿਹਤ ਨੀਤੀਆਂ ਦੀ ਹਾਲਤ ਹੋਵੇਗੀ ਖਸਤਾ-ਡਾ. ਚੌਹਾਨ

ਖਮਾਣੋਂ, 24 ਜਨਵਰੀ (ਜੋਗਿੰਦਰ ਪਾਲ)-ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਡਾ. ਨਰੇਸ਼ ਚੌਹਾਨ ਸੀਨੀਅਰ ਭਾਜਪਾ ਆਗੂ ਵਲੋਂ 'ਆਪ' ਸਰਕਾਰ ਵਲੋਂ ਖੋਲ੍ਹੇ ਜਾ ਰਹੇ 400 ਮੁਹੱਲਾ ਕਲੀਨਿਕਾਂ ਵਿਚ ਪੇਂਡੂ ਡਿਸਪੈਂਸਰੀਆਂ 'ਚੋਂ ਡਾਕਟਰ (ਆਰ.ਐਮ.ਓ.) ਅਤੇ ਫਾਰਮਾਸਿਸਟਾਂ ਨੂੰ ਮੁਹੱਲਾ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਦੀ ਮਿਣਤੀ ਨਹੀਂ ਹੋਣ ਦੇਵਾਂਗੇ : ਕਿਸਾਨ ਆਗੂ

ਨਾਭਾ, 24 ਜਨਵਰੀ (ਜਗਨਾਰ ਸਿੰਘ ਦੁਲੱਦੀ)-ਪੰਜਾਬ ਸਰਕਾਰ ਵਲੋਂ ਲੋਕਾਂ ਵਲੋਂ ਦੱਬੀਆਂ ਗਈਆਂ ਸ਼ਾਮਲਾਟ ਜ਼ਮੀਨਾਂ ਨੂੰ ਖ਼ਾਲੀ ਕਰਵਾਉਣ ਲਈ ਪੰਚਾਇਤ ਵਿਭਾਗ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਕਿ ਪੰਚਾਇਤੀ ਜ਼ਮੀਨਾਂ ਦੀ ਮਿਣਤੀ ਕਰਵਾ ਕੇ ਉਸ ਨੂੰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮਨੈਲਾ ਦੇ ਅਧਿਆਪਕ ਤੇ ਵਿਦਿਆਰਥੀ ਕਰਨਗੇ ਸਮਾਰਟ ਟੱਚ ਸਕਰੀਨ ਬੋਰਡ ਦੀ ਵਰਤੋਂ

ਖਮਾਣੋਂ, 24 ਜਨਵਰੀ (ਮਨਮੋਹਣ ਸਿੰਘ ਕਲੇਰ)-ਕੌਮੀ ਪੁਰਸਕਾਰ ਪ੍ਰਾਪਤ ਅਧਿਆਪਕ ਜਗਤਾਰ ਸਿੰਘ ਮਨੈਲਾ ਅਤੇ ਸਕੂਲ ਸਟਾਫ਼ ਦੀ ਮਿਹਨਤ ਸਦਕਾ ਅੱਜ ਦੋ ਟੱਚ ਸਕਰੀਨ ਸਮਾਰਟ ਬੋਰਡ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਵਿਖੇ ਲਗਾਏ ਗਏ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਜੱਸੋਵਾਲ ਸਕੂਲ ਦੀ ਅਧਿਆਪਕਾ ਵਲੋਂ ਲਾਏ ਦੋਸ਼ਾਂ ਨੂੰ ਸੀਨੀਅਰ ਅਧਿਕਾਰੀਆਂ ਨੇ ਨਕਾਰਿਆ

ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਪ੍ਰਾਇਮਰੀ ਸਕੂਲ ਜੱਸੋਵਾਲ ਵਿਖੇ ਇਕ ਅਧਿਆਪਕਾ ਵਲੋਂ ਆਪਣੇ ਹੀ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਮਨਮਾਨੇ ਢੰਗ ਨਾਲ ਕੰਮ ਕਰਾਉਣ ਦੇ ਦੋਸ਼ ਲਗਾਉਣ ਦੀ ਵੀਡੀਓ ਵਾਇਰਲ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰ ਤੇ ਹੈਲਪਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ

ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਆਂਗਣਵਾੜੀ ਵਰਕਰ ਤੇ ਹੈਲਪਰਜ਼ ਯੂਨੀਅਨ ਏਟਕ ਦੀ ਜ਼ਿਲ੍ਹਾ ਪਟਿਆਲਾ ਦੀ ਇਕਾਈ ਵਲੋਂ ਜਥੇਬੰਦੀ ਦੀ ਪ੍ਰਧਾਨ ਸੁਨੀਤਾ ਜੋਸ਼ੀ ਦੀ ਅਗਵਾਈ 'ਚ ਆਂਗਣਵਾੜੀ ਵਰਕਰਾਂ ਵਲੋਂ ਸੀ.ਡੀ.ਪੀ.ਓ. ਪਟਿਆਲਾ ਦੇ ਦਫ਼ਤਰ ਦੇ ਬਾਹਰ ਰੋਸ ...

ਪੂਰੀ ਖ਼ਬਰ »

ਨੌਜਵਾਨ ਆਗੂ ਅਜ਼ੀਮਗੜ੍ਹ ਵਲੋਂ ਕੌਮੀ ਇਨਸਾਫ਼ ਮੋਰਚਾ 'ਚ ਮਾਨ ਨਾਲ ਮੁਲਾਕਾਤ

ਸਮਾਣਾ, 24 ਜਨਵਰੀ (ਸਾਹਿਬ ਸਿੰਘ)-ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਕਾਰਵਾਈ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ...

ਪੂਰੀ ਖ਼ਬਰ »

ਕੌਮੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਨਾ ਕਰਨ ਦੀ ਮਾਨ ਵਲੋਂ ਨਿਖੇਧੀ

ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਦੇ ਦਿਹਾੜਿਆਂ ਮੌਕੇ ਦਿੱਲੀ ਦੇ ਲਾਲ ਕਿਲ੍ਹਾ ਵਿਖੇ ਹੋਣ ਵਾਲੇ ਸਮਾਗਮ 'ਚ ਵੱਖ-ਵੱਖ ਸੂਬਿਆਂ ਦੇ ...

ਪੂਰੀ ਖ਼ਬਰ »

ਰੁਕ-ਰੁਕ ਕੇ ਪਏ ਮੀਂਹ ਨਾਲ ਮੌਸਮ ਦੇ ਮਿਜਾਜ਼ ਬਦਲੇ

ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਵੇਰ ਤੋਂ ਰੁਕ-ਰੁਕ ਕੇ ਪਏ ਮੀਂਹ ਨਾਲ ਜਿੱਥੇ ਚਾਰੇ ਪਾਸੇ ਜਲ ਥਲ ਹੋ ਗਈ ਉੱਥੇ ਹੀ ਪਾਰਾ ਮੁੜ ਹੇਠਾਂ ਡਿੱਗਿਆ | ਭਾਵੇਂ ਕਿ ਮੀਂਹ ਜ਼ਿਆਦਾ ਤੇਜ਼ ਤਾਂ ਨਹੀਂ ਸੀ ਪਰ ਸਾਰਾ ਦਿਨ ਰੁਕ-ਰੁਕ ਕੇ ਹੋਈ ਬਰਸਾਤ ਕਾਰਨ ਜਨ ਜੀਵਨ ...

ਪੂਰੀ ਖ਼ਬਰ »

ਪ੍ਰਾਈਵੇਟ ਨਰਸਿੰਗ ਕਾਲਜ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਨੇ ਮੰਗਾਂ ਸੰਬੰਧੀ ਐਡਵੋਕੇਟ ਰਾਹੁਲ ਸੈਣੀ ਨੂੰ ਮੰਗ ਪੱਤਰ ਸੌਂਪਿਆ

ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਨਰਸਿੰਗ ਕਾਲਜਾਂ ਦੀ ਜਥੇਬੰਦੀ ਪ੍ਰਾਈਵੇਟ ਨਰਸਿੰਗ ਕਾਲਜ ਐਸੋਸੀਏਸ਼ਨ ਪੰਜਾਬ ਵਲੋਂ ਸਿਹਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਮੰਤਰੀ ਡਾ. ਬਲਬੀਰ ਸਿੰਘ ਦੇ ਸਪੁੱਤਰ ਐਡਵੋਕੇਟ ਰਾਹੁਲ ਸੈਣੀ ਨੂੰ ਮਿਲਕੇ ...

ਪੂਰੀ ਖ਼ਬਰ »

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਮੈਡੀਕਲ ਨਿਰੀਖਣ ਕੈਂਪ ਲਗਾਇਆ

ਸਮਾਣਾ, 24 ਜਨਵਰੀ (ਹਰਵਿੰਦਰ ਸਿੰਘ ਟੋਨੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਇੰਜੀਨੀਅਰ ਅਮਰਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਗਰਾ ਸਿੱਖਿਆ ਅਭਿਆਨ ਤਹਿਤ ਬਲਾਕ ਸਮਾਣਾ ਦੇ ਵਿਸ਼ੇਸ਼ ਲੋੜਾਂ ...

ਪੂਰੀ ਖ਼ਬਰ »

ਡਾਈਟ ਪਿ੍ੰ: ਡਾ. ਗੁਪਤਾ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ

ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਈਟ) .ਫਤਹਿਗੜ੍ਹ ਸਾਹਿਬ ਦੇ ਪਿ੍ੰ: ਡਾ. ਆਨੰਦ ਗੁਪਤਾ ਅਤੇ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਸਰਕਾਰ ਮਜ਼ਦੂਰਾਂ ਲਈ ਘੱਟੋ ਘੱਟ 200 ਦਿਨ ਰੁਜ਼ਗਾਰ ਤੇ ਬੀਮਾ ਸਕੀਮ ਲਾਗੂ ਕਰੇ- ਡਾ. ਮੱਟੂ

ਸ਼ੁਤਰਾਣਾ, 24 ਜਨਵਰੀ (ਬਲਦੇਵ ਸਿੰਘ ਮਹਿਰੋਕ) ਡਾ. ਅੰਬੇਡਕਰ ਮਜ਼ਦੂਰ ਸੰਘ ਪੰਜਾਬ ਵਲੋਂ ਕਿਰਤੀਆਂ, ਮਜ਼ਦੂਰਾਂ, ਮਿਹਨਤਕਸ਼ ਲੋਕਾਂ ਨੂੰ ਉਨ੍ਹਾਂ ਦੇ ਹੱਕ ਅਧਿਕਾਰ ਤੇ ਜਾਗਰੂਕ ਕਰ ਕੇ ਇੱਕ ਮੰਚ 'ਤੇ ਇਕੱਠਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਤੇ ਸਰਕਾਰ ਤੋਂ ...

ਪੂਰੀ ਖ਼ਬਰ »

ਰਾਜਪੁਰਾ ਆਈ.ਟੀ. ਮਾਮਲੇ 'ਚ ਢਾਈ ਦਰਜਨ ਦੇ ਕਰੀਬ ਪੰਚਾਂ-ਸਰਪੰਚਾਂ ਦੀ ਅੰਤਰਿਮ ਜ਼ਮਾਨਤ ਖ਼ਾਰਜ

ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪੰਜ ਪਿੰਡਾਂ ਦੀ ਕਰੀਬ 1104 ਏਕੜ ਸ਼ਾਮਲਾਤ ਜ਼ਮੀਨ ਆਈ.ਟੀ. ਪਾਰਕ ਲਈ ਅਕਵਾਇਰ ਹੋਈ ਸੀ | ਜਿਸ ਸੰਬੰਧੀ ਮਿਲੇ ਮੁਆਵਜ਼ੇ ਦੀ ਕਰੋੜਾਂ ਰੁਪਏ ਦੀ ਰਕਮ ਵਿਚ ਅਨਿਯਮਤਾ ਸਾਹਮਣੇ ਆਈ ਸੀ | ਇਸ ਸੰਬੰਧੀ ਕੇਸ ਦਰਜ ਕੀਤਾ ਗਿਆ ਸੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX