ਜੌੜੇਪੁਲ ਜਰਗ, 24 ਜਨਵਰੀ (ਅਜੀਤ ਬਿਊਰੋ)-ਪਿੰਡ ਜਰਗੜੀ ਦੇ ਸਮਾਜ ਸੇਵੀ ਅਵਤਾਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਫ਼ੌਜੀ ਲਖਵੀਰ ਸਿੰਘ, ਜਗਦੇਵ ਸਿੰਘ, ਸਿਕੰਦਰ ਸਿੰਘ, ਗੁਰਜੋਤ ਸਿੰਘ, ਬਲਵਿੰਦਰ ਸਿੰਘ, ਦਲਬਾਰਾ ਸਿੰਘ, ਸੁਖਵਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਕਰਕੇ ਆਪਣੇ ਪਿੰਡ ਦੇ ਨਜ਼ਦੀਕ ਲਸਾੜਾ ਡਰੇਨ 'ਚ ਪਾਏ ਜਾ ਰਹੇ ਖੰਨਾ ਸ਼ਹਿਰ ਦੇ ਸੀਵਰੇਜ ਵਾਲੇ ਪਾਣੀ ਦੇ ਖ਼ਿਲਾਫ਼ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੀਵਰੇਜ ਬੋਰਡ, ਨਗਰ ਕੌਂਸਲ ਖੰਨਾ ਨੂੰ ਨੋਟਿਸ ਭੇਜਿਆ ਸੀ ਜਿਸ 'ਤੇ ਕਾਰਵਾਈ ਕਰਦਿਆਂ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਸੀਵਰੇਜ ਵਾਲੇ ਪਾਣੀ ਦੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਈ ਪੁੱਜੇ ¢ ਇਸ ਸਮੇਂ ਪਿੰਡ ਵਾਸੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਨਗਰ ਕੌਂਸਲ ਖੰਨਾ ਵਲੋਂ ਜੋ ਸੀਵਰੇਜ ਵਾਲਾ ਪਾਣੀ ਲਸਾੜਾ ਡਰੇਨ ਵਿਚ ਪਾਇਆ ਜਾ ਰਿਹਾ ਹੈ | ਉਸ ਉੱਪਰ ਜੋ ਢਕਣ ਲਈ ਸੀਮਿੰਟ ਦੇ ਪਾਈਪ ਪਾਏ ਗਏ ਹਨ | ਉਨ੍ਹਾਂ ਦੇ ਵਿਚ ਰਬੜ ਰਿੰਗ ਨਹੀਂ ਪਾਏ ਗਏ, ਜਿਸ ਕਰਕੇ ਪਾਣੀ ਲੀਕੇਜ ਹੋਣ ਕਰਕੇ ਗੰਦਾ ਪਾਣੀ ਸਾਡੇ ਪਿੰਡ ਦੇ ਬਰਸਾਤੀ ਟੋਭਿਆ ਵਿਚ ਮਿਲ ਰਿਹਾ ਹੈ ¢ ਵਰਨਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਪਿੰਡ ਵਾਸੀਆਂ ਵਲੋਂ ਜੋ ਆਪਣੇ ਪਿੰਡ ਦੇ ਪਾਣੀ ਦਾ ਨਮੂਨਾ ਲੈ ਕੇ ਰਿਪੋਰਟ ਕਰਵਾਈ ਗਈ ਹੈ, ਉਸ 'ਚ ਫੈਕਲ ਕੌਲੀਫੋਰਮ ਪੱਧਰ ਤੇ ਬੀ.ਓ.ਡੀ ਦਾ ਪੱਧਰ ਵੱਧ ਪਾਇਆ ਗਿਆ ਸੀ¢ ਜਿਸ ਨਾਲ ਪਿੰਡ ਵਾਸੀਆਂ ਨੂੰ ਬਿਮਾਰੀਆਂ ਫੈਲਣ ਦੀ ਚਿੰਤਾ ਵੱਧ ਗਈ ਤੇ ਉਨ੍ਹਾਂ ਇਕੱਠੇ ਹੋ ਕੇ ਅਦਾਲਤ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ ¢ ਜਿਸ ਕਰਕੇ ਅੱਜ ਅਧਿਕਾਰੀਆਂ ਵਲੋਂ ਅੱਜ ਇਸ ਸੀਵਰੇਜ ਵਾਲੇ ਪਾਣੀ ਦਾ ਇਕੋਲਾਹਾ, ਨਸਰਾਲੀ, ਜਰਗੜੀ ਦੇ ਮੁੱਖ ਹੋਲ਼ ਤੋਂ ਸੀਵਰੇਜ ਵਾਲੇ ਪਾਣੀ ਦਾ ਸੈਂਪਲ ਲਿਆ ਗਿਆ ਹੈ ¢ ਸੀਵਰੇਜ ਵਾਲੇ ਪਾਣੀ ਦਾ ਸੈਂਪਲ ਲੈਣ ਆਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫ਼ਤਿਹਗੜ੍ਹ ਸਾਹਿਬ ਦੇ ਅਧਿਕਾਰੀ ਰੂਬਨ ਗੋਇਲ ਤੇ ਸੀਵਰੇਜ ਬੋਰਡ ਦੇ ਐੱਸ.ਡੀ.ਓ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਉਨ੍ਹਾਂ ਵਲੋਂ ਵੱਖ ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਲੈ ਲਏ ਗਏ ਹਨ ਜਿਸ ਨੰੂ ਪ੍ਰਯੋਗਸ਼ਾਲਾ ਵਿਚ ਭੇਜਿਆ ਜਾਵੇਗਾ ¢ ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਜੋ ਪਟਿਆਲਾ ਫੀਡਰ ਨਹਿਰ ਦੇ ਹੇਠੋਂ ਲਸਾੜਾ ਸਾਈਫ਼ਨ ਬਣਾਈ ਹੈ | ਉਹ ਅੰਗਰੇਜ਼ਾਂ ਨੇ ਬਹੁਤ ਹੀ ਦੂਰ ਦਿ੍ਸਟੀ ਨਾਲ 1949 'ਚ ਇਸ ਕਰਕੇ ਬਣਾਈ ਸੀ ਕਿ ਹੜ੍ਹ ਵਗੈਰਾ ਦਾ ਪਾਣੀ ਪਿੰਡ ਵਾਲੇ ਪਾਸੇ ਜ਼ਿਆਦਾ ਇਕੱਤਰ ਹੋਣ ਕਰਕੇ ਲਸਾੜਾ ਸਾਈਫ਼ਨ ਰਾਹੀਂ ਨਹਿਰ ਦੇ ਦੂਸਰੇ ਪਾਸੇ ਲਿਜਾ ਕੇ ਡਰੇਨ ਵਿਚ ਪਾਇਆ ਜਾ ਸਕੇ ਤੇ ਪਿੰਡ ਦਾ ਨੁਕਸਾਨ ਹੋਣੋਂ ਬਚ ਸਕੇ ¢ ਪਰ ਹੁਣ ਇਹ ਡਰੇਨ ਸਾਡੇ ਲਈ ਸਰਾਪ ਸਿੱਧ ਹੋ ਰਹੀ ਹੈ ਕਿਉਂਕਿ ਖੰਨਾ ਸ਼ਹਿਰ ਦਾ ਨਿਕਾਸੀ ਵਾਲਾ ਪਾਣੀ ਸ਼ਹਿਰ ਤੋਂ 17 ਕਿੱਲੋਮੀਟਰ ਦੂਰ ਲਿਆ ਕੇ ਇਸ ਡਰੇਨ ਵਿਚ ਪਾਇਆ ਜਾ ਰਿਹਾ ਹੈ ਤੇ ਬਰਸਾਤਾਂ ਵਿਚ ਇਹ ਪਾਣੀ ਪਿੰਡ ਵਿਚ ਜਾ ਵੜਦਾ ਹੈ ¢ ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਆਲੇ ਦੁਆਲੇ ਦੇ ਸੈਂਕੜੇ ਦਰੱਖਤ ਸੁੱਕ ਚੁੱਕੇ ਹਨ ¢ ਦੱਸਣਯੋਗ ਹੈ ਕਿ ਜਦੋਂ ਪਿੰਡ ਵਾਸੀਆਂ ਨੇ ਸੀਵਰੇਜ ਪਾਣੀ ਪਾਉਣ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜਾ ਖੜਕਾਇਆ ਸੀ ਤਾਂ ਪਹਿਲਾਂ ਵਿਭਾਗ ਨੇ ਅਦਾਲਤ ਵਿਚ ਕਿਹਾ ਸੀ ਕਿ ਇਹ ਪਾਣੀ ਰਾਜੇਵਾਲ ਜਾ ਕੇ ਖ਼ਤਮ ਹੋ ਜਾਵੇਗਾ | ਜਿਸ ਨਾਲ ਨਗਰ ਕੌਂਸਲ ਖੰਨਾ ਸ਼ਹਿਰ ਦਾ ਸੀਵਰੇਜ ਵਾਲਾ ਪਾਣੀ ਵੱਖ-ਵੱਖ ਪਿੰਡਾਂ 'ਚੋਂ ਲੰਘਾ ਕੇ ਲਸਾੜਾ ਡਰੇਨ 'ਚ 20 ਸਾਲਾਂ ਤੋਂ ਪਾਇਆ ਜਾ ਰਿਹਾ ਸੀ ¢ ਨਗਰ ਕੌਂਸਲ ਖੰਨਾ ਦੇ ਇਸ ਫ਼ੈਸਲੇ ਖ਼ਿਲਾਫ਼ ਉਸ ਸਮੇਂ ਜਰਗੜੀ ਪਿੰਡ ਵਾਸੀਆਂ ਨੇ ਅਦਾਲਤ ਦਾ ਦਰਵਾਜਾ ਖੜਕਾ ਕੇ ਸਟੇਅ ਲੈ ਲਈ ਸੀ | ਪਰ ਨਗਰ ਕੌਂਸਲ ਵਲੋਂ ਸਟੇਅ ਦੇ ਬਾਵਜੂਦ ਨਿਕਾਸੀ ਪਾਣੀ ਡਰੇਨ 'ਚ ਪਾ ਦਿੱਤਾ ਗਿਆ ¢ ਇਸ ਸਮੱਸਿਆ ਦੇ ਹੱਲ ਲਈ ਪਿੰਡ ਵਾਸੀਆਂ ਵਲੋਂ ਵੱਖ-ਵੱਖ ਸਮੇਂ ਸਾਰੀਆਂ ਸਰਕਾਰਾਂ ਅੱਗੇ ਗੁਹਾਰ ਲਾਈ ਜਾਂਦੀ ਰਹੀ ਹੈ | ਪਰ ਕਿਸੇ ਵੀ ਸਰਕਾਰ ਨੇ ਸਥਾਈ ਹੱਲ ਨਹੀਂ ਕੱਢਿਆ ਜਿਸ ਕਰਕੇ ਪਿੰਡ ਵਾਸੀਆਂ ਲਈ ਇਹ ਡਰੇਨ ਗਲੇ ਦੀ ਹੱਡੀ ਬਣੀ ਹੋਈ ਹੈ ¢
ਮਾਛੀਵਾੜਾ ਸਾਹਿਬ, 24 ਜਨਵਰੀ (ਸੁਖਵੰਤ ਸਿੰਘ ਗਿੱਲ)-ਆਏ ਦਿਨ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਸ਼ਾਤਿਰ ਠੱਗ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ, ਅਜਿਹੀ ਹੀ ਠੱਗੀ ਮਾਛੀਵਾੜਾ ਦੇ ਇੱਕ ਦੁਕਾਨਦਾਰ ਨਾਲ ਸ਼ਾਤਿਰ ਠੱਗਾਂ ਨੇ 7000 ਰੁਪਏ ਦੀਆਂ ਘਟੀਆ ਲੋਈਆਂ ਦੇ ਕੇ ...
ਸਮਰਾਲਾ, 24 ਜਨਵਰੀ (ਗੋਪਾਲ ਸੋਫਤ)-ਪੰਜਾਬ ਪੁਲਿਸ ਹੁਣ ਸੂਬੇ 'ਚ ਚਾਈਨਾ ਡੋਰ ਨਾਲ ਲਗਾਤਾਰ ਵਾਪਰ ਰਹੇ ਜਾਨਲੇਵਾ ਹਾਦਸਿਆਂ ਤੋਂ ਬਾਅਦ ਇਸ ਡੋਰ 'ਤੇ ਲਾਈ ਗਈ ਪਾਬੰਦੀ ਤੋਂ ਬਾਅਦ ਵੀ ਇਸ ਘਾਤਕ ਡੋਰ ਦੀ ਹੋ ਰਹੀ ਵਿੱਕਰੀ ਨੂੰ ਰੋਕਣ ਲਈ ਹੁਣ ਐਕਸ਼ਨ ਮੋਡ ਵਿਚ ਆ ਗਈ ਹੈ | ਬਸੰਤ ...
ਖੰਨਾ, 24 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਤੇ ਆਸਪਾਸ ਲੱਗਦੇ ਪਿੰਡਾਂ, ਕਸਬਿਆਂ 'ਚ ਚਾਈਨਾ ਡੋਰ ਦੀ ਵਿੱਕਰੀ 'ਤੇ ਪਾਬੰਦੀ ਲਗਾਉਣ ਦੀ ਮੰਗ ਸੰਬੰਧੀ ਪੰਜਾਬ ਆਵਾਜ਼ ਵਿਰੋਧੀ ਸਭਾ ਦੇ ਵਫ਼ਦ ਵਲੋਂ ਮੁੱਖ ਸਲਾਹਕਾਰ ਰਾਜਪਾਲ ਤੇ ਪ੍ਰਧਾਨ ਲੈਕਚਰਾਰ ਰਾਮ ਦਾਸ ...
ਸਮਰਾਲਾ, 24 ਜਨਵਰੀ (ਗੋਪਾਲ ਸੋਫਤ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਅਰਥ-ਵਿਵਸਥਾ ਲਈ ਨੁਕਸਾਨਦਾਇਕ ਐਲਾਨਣ ਤੇ ਨਿਯਮਾਂ ਦੀ ਆੜ ਹੇਠ ਇਸ ਪੈਨਸ਼ਨ ਪ੍ਰਣਾਲੀ ਦੀ ਸੂਬਿਆਂ ਵਿੱਚ ਹੋ ਰਹੀ ਮੁੜ ਬਹਾਲੀ ਅੱਗੇ ਪਾਏ ਜਾ ਰਹੇ ਅੜਿੱਕਿਆਂ ...
ਖੰਨਾ, 24 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਐੱਸ.ਐੱਸ.ਪੀ ਖੰਨਾ ਦਾਮਿਆ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਥਾਣਾ ਸਿਟੀ-2 ਖੰਨਾ ਦੇ ਐੱਸ.ਐੱਚ.ਓ. ਇੰਸਪੈਕਟਰ ਵਿਨੋਦ ਕੁਮਾਰ ਦਾ ਤਬਾਦਲਾ ਪੁਲਿਸ ਲਾਈਨ ਵਿਖੇ ਕਰ ਦਿੱਤਾ | ਪਤਾ ਲੱਗਾ ਹੈ ਕਿ ਇੰਸਪੈਕਟਰ ...
ਦੋਰਾਹਾ, 24 ਜਨਵਰੀ (ਜਸਵੀਰ ਝੱਜ)-ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਉਤਰੀ ਭਾਰਤ ਦੇ ਛੇ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਯੂ ਪੀ, ਉੱਤਰਾਖੰਡ ਹਿਮਾਚਲ ਪ੍ਰਦੇਸ਼ ਵਲੋਂ ਜੀਂਦ ਵਿਖੇ ਕਿਸਾਨ ...
ਦੋਰਾਹਾ, 24 ਜਨਵਰੀ (ਮਨਜੀਤ ਸਿੰਘ ਗਿੱਲ)-ਕੁੱਲ ਹਿੰਦ ਕਿਸਾਨ ਸਭਾ (1936) ਜ਼ਿਲ੍ਹਾ ਲੁਧਿਆਣਾ ਦੀ ਹੰਗਾਮੀ ਮੀਟਿੰਗ ਕੀਤੀ ਗਈ | ਜਿਸ ਬਾਰੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਜਸਵੀਰ ਝੱਜ, ਜਨਰਲ ਸਕੱਤਰ ਚਮਕੌਰ ਸਿੰਘ ਬਰਮੀ, ਮੀਤ ਪ੍ਰਧਾਨ ਜੰਗ ਸਿੰਘ ਸਿਰਥਲਾ ਅਤੇ ਵਿੱਤ ...
ਸਮਰਾਲਾ, 24 ਜਨਵਰੀ (ਗੋਪਾਲ ਸੋਫਤ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਵਿਸ਼ੇਸ਼ ਇਜਲਾਸ ਵਿੱਚ ਬਲਾਕ ਸਮਰਾਲਾ ਇਕਾਈ ਦੀ ਲੀਡਰਸ਼ਿਪ ਦੀ ਚੋਣ ਕੀਤੀ ਗਈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਟੀ. ਐਫ਼. ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ...
ਮਾਛੀਵਾੜਾ ਸਾਹਿਬ, 24 ਜਨਵਰੀ (ਸੁਖਵੰਤ ਸਿੰਘ ਗਿੱਲ)-ਸਾਹਿਤ ਸਭਾ ਮਾਛੀਵਾੜਾ ਦੀ ਮਹੀਨਾਵਾਰ ਇਕੱਤਰਤਾ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਵਿਖੇ ਪ੍ਰਧਾਨ ਟੀ.ਲੋਚਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਉਰਦੂ ਦੇ ਸ਼ਾਇਰ ਸਰਦਾਰ ਪੰਛੀ ਉਚੇਚੇ ਤੌਰ ...
ਬੀਜਾ, 24 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਸੱਤਿਆ ਭਾਰਤੀ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ¢ ਜਿਸ 'ਚ ਸੰਦੀਪ ਕੌਰ ਸੀ.ਐੱਚ.ਓ.ਸਿਹਤ ਵਿਭਾਗ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਤੇ ...
ਡੇਹਲੋਂ, 24 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਸ਼ੰਕਰ ਵਿਖੇ ਵਾਲੀਬਾਲ ਟੂਰਨਾਮੈਂਟ ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ, ਸਿੰਘ ਸਪੋਰਟਸ ਕਲੱਬ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਵਾਲੀਬਾਲ ਕੰਪਲੈਕਸ 'ਚ ਕਰਵਾਇਆ ਗਿਆ¢ਇਸ ਵਿੱਚ ਇਲਾਕੇ ਦੀਆਂ ਨਾਮਵਰ 20 ਟੀਮਾਂ ...
ਕੁਹਾੜਾ, 24 ਜਨਵਰੀ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ ਧਨਾਨਸੂ ਦੀ ਪੰਚਾਇਤ ਵਲੋਂ ਲੈਕਚਰਾਰ ਧਰਮਜੀਤ ਸਿੰਘ ਢਿੱਲੋਂ ਨੂੰ ਸਕੂਲ ਦੇ ਸਰਬਪੱਖੀ ਵਿਕਾਸ ਤੇ ਵਿਦਿਆ ਦੇ ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਲਈ ਸਮੂਹ ਸਟਾਫ਼ ਤੇ ਪਿ੍ੰਸੀਪਲ ਬਿੰਦੂ ਸੂਦ ਦੀ ਹਾਜ਼ਰੀ 'ਚ ...
ਖੰਨਾ, 24 ਜਨਵਰੀ (ਹਰਜਿੰਦਰ ਸਿੰਘ ਲਾਲ)-ਸਥਾਨਕ ਏ.ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਚ ਰੋਟਰੀ ਕਲੱਬ ਖੰਨਾ ਦੇ ਸਹਿਯੋਗ ਨਾਲ ਸਿਹਤ ਜਾਗਿ੍ਤੀ ਚੇਤਨਾ 'ਤੇ ਆਧਾਰਿਤ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਮਾਹਿਰ ਡਾਕਟਰਾਂ ਦੀ ਇਕ ...
ਮਲੌਦ, 24 ਜਨਵਰੀ (ਦਿਲਬਾਗ ਸਿੰਘ ਚਾਪੜਾ)-ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪ੍ਰਚਾਰਨ ਤੇ ਹਲਕੇ ਦੇ ਵਰਕਰਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਟਕਸਾਲੀ ਵਲੰਟੀਅਰਾਂ ਵਲੋਂ ਨਵੀਂ ਰੂਪ ਰੇਖਾ ਤਿਆਰ ਕਰਨ ਲਈ 26 ਜਨਵਰੀ ਨੂੰ ਦੋਰਾਹਾ ...
ਬੀਜਾ, 24 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਤਰੁਨਪ੍ਰੀਤ ਸਿੰਘ ਸੌਂਦ ਵਿਧਾਇਕ ਹਲਕਾ ਖੰਨਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਘੁੰਗਰਾਲੀ ਰਾਜਪੂਤਾਂ 'ਚ ਵਿਜ਼ਟ ਕੀਤਾ ਗਿਆ | ਉਨ੍ਹਾਂ ਨਾਲ ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ, ਲਖਵੀਰ ਸਿੰਘ ਗਿੱਲ ਰਤਨਹੇੜੀ, ਵਰਿੰਦਰ ...
ਬੀਜਾ, 24 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੀ ਬਹੁਤ ਹੀ ਜਾਣੀ ਪਹਿਚਾਣੀ ਸ਼ਖ਼ਸੀਅਤ ਕੈਨੇਡਾ ਨਿਵਾਸੀ ਗੁਰਮੇਲ ਸਿੰਘ ਢੰਡਾ ਸੇਵਾ ਮੁਕਤ ਜੇ.ਈ. ਪੰਜਾਬ ਰਾਜ ਬਿਜਲੀ ਬੋਰਡ ਦਾ ਕੈਨੇਡਾ ਦੀ ਧਰਤੀ 'ਤੇ 25 ਅਗਸਤ 2022 ਨੂੰ ਅਚਾਨਕ ਦਿਹਾਂਤ ਹੋ ਗਿਆ ਸੀ¢ ਗੁਰਮੇਲ ਸਿੰਘ ...
ਮਲੌਦ, 24 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਲੋਹੜੀ ਵਾਲੇ ਦਿਨ ਖ਼ੁਦ ਬਾਜ਼ਾਰ ਵਿੱਚ ਚੈਕਿੰਗ ਕਰਕੇ ਚਾਈਨਾ ਡੋਰ ਬਰਾਮਦ ਕਰਨ ਅਤੇ ਇਸ ਸਬੰਧੀ ਠੋਸ ਕਾਰਵਾਈ ਲਈ ਲਾਈਵ ਹੋਣ ਤੇ ਮੁੱਖ ਮੰਤਰੀ ਭਗਵੰਤ ...
ਰਾਏਕੋਟ, 24 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਮਸਲਿਆਂ ਨਾਲ ਸੰਬੰਧਿਤ ਪਾਰਟੀ ਦੇ 24 ਮੈਂਬਰੀ ਪੰਥਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ | ਇਸ ਬੋਰਡ 'ਚ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ...
ਮੁੱਲਾਂਪੁਰ-ਦਾਖਾ, 24 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪਰਾਕਰਮ ਦਿਵਸ ਮੌਕੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ 21 ਸਭ ਤੋਂ ਵੱਡੇ ਟਾਪੂਆਂ ਦੇ ਨਾਂਅ 'ਚ ਇਕ ਦਾ ਨਾਂਅ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਨਾਂਅ ਹੋਣਾ ਪਿੰਡ ਈਸੇਵਾਲ ਜ਼ਿਲ੍ਹਾ ...
ਰਾਏਕੋਟ, 24 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸਕੂਲ ਬੱਸੀਆਂ ਦੀਆਂ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਉੱਤੇ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਦਾ ...
ਖੰਨਾ, 24 ਜਨਵਰੀ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਬੱੁਲ੍ਹੇਪੁਰ ਦੇ ਲੋੜਵੰਦ ਬੱਚਿਆਂ ਨੂੰ ਠੰਢ ਦੇ ਮੌਸਮ ਤੋਂ ਬਚਾਅ ਲਈ ਖੱਤਰੀ ਚੇਤਨਾ ਮੰਚ ਪੰਜਾਬ ਤੇ ਮਾਤਾ ਕੁਸ਼ੱਲਿਆ ਸੇਵਾ ਕੇਂਦਰ ਖੰਨਾ ਵਲੋਂ ਕੋਟੀਆਂ ਤੇ ਬੂਟ ਦਿੱਤੇ ਗਏ¢ ਇਸ ਮੌਕੇ 'ਤੇ ਮੁੱਖ ਮਹਿਮਾਨ ...
ਬੀਜਾ, 24 ਜਨਵਰੀ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-26 ਜਨਵਰੀ ਜੀਂਦ ਮਹਾਂ ਰੈਲੀ ਦੀ ਤਿਆਰੀ ਲਈ ਪਿੰਡ ਬੀਜਾ ਵਿਖੇ ਮੀਟਿੰਗ ਹੋਈ ਜਿਸ 'ਚ ਬੀ.ਕੇ.ਯੂ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਸ਼ਿਰਕਤ ਕੀਤੀ ਤੇ ਫੈਸਲਾ ਕੀਤਾ ਕਿ ਇਸ ਰੈਲੀ ਵਿਚ ...
ਜੋਧਾਂ, 24 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਮਿਡ-ਡੇ ਮੀਲ ਵਰਕਰਾਂ ਦੀ 29 ਜਨਵਰੀ ਨੂੰ ਸੰਗਰੂਰ ਵਿਖੇ ਹੋ ਰਹੀ ਰੈਲੀ ਸਬੰਧੀ ਮੀਟਿੰਗ ਕਲਾਸ ਫੋਰ ਗੌਰਮਿੰਟ ਇੰਮਪਲਾਈਜ਼ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਮਨਸੂਰਾਂ ਤੇ ਮਿਡ-ਡੇ ਮੀਲ ਯੂਨੀਅਨ ਬਲਾਕ ਪੱਖੋਵਾਲ ਪ੍ਰਧਾਨ ...
ਸਿੱਧਵਾਂ ਬੇਟ, 24 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਥਾਨਕ ਕਸਬੇ ਦੇ ਅੰਦਰ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਇਲਾਕਾ ਕਨਵੀਨਰ ਮਦਨ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿਚ ਇਨਕਲਾਬੀ ਕੇਂਦਰ ਪੰਜਾਬ ਦੇ ...
ਜੋਧਾਂ, 24 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਜੋਧਾਂ ਪ੍ਰਧਾਨ ਜਥੇਦਾਰ ਅਜਮੇਰ ਸਿੰਘ ਰਤਨ, ਜਗਦੇਵ ਸਿੰਘ ਗਰੇਵਾਲ ਦੇ ਮਾਤਾ ਜਰਨੈਲ ਕੌਰ ਗਰੇਵਾਲ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਰੱਖੇ ਸ੍ਰੀ ਸਹਿਜ ਪਾਠ ...
ਅਹਿਮਦਗੜ੍ਹ, 24 ਜਨਵਰੀ (ਪੁਰੀ)-ਸਟੇਟ ਅਵਾਰਡੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਹੇਠ ਕਰਵਾਏ ਜਾ ਰਹੇ 7ਵੇਂ ਵਿਸ਼ਾਲ ਰਾਸ਼ਨ ਵੰਡ ਸਮਾਗਮ ਦੇ ਸੱਦਾ ਪੱਤਰ ਅੱਜ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ...
ਖੰਨਾ, 24 ਜਨਵਰੀ (ਹਰਜਿੰਦਰ ਸਿੰਘ ਲਾਲ)-ਏ.ਐੱਸ.ਕਾਲਜ ਆਫ਼ ਐਜੂਕੇਸ਼ਨ ਖੰਨਾ ਵਿਖੇ ਇਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਜਿਸ ਦਾ ਵਿਸ਼ਾ 'ਬੱਚੇ ਦੇ ਮਨੋਵਿਗਿਆਨ ਨੂੰ ਸਮਝਣਾ' ਜੋ ਕਿ ਡਾ. ਸੁਰਜੀਤ ਸਿੰਘ ਰਿਟਾ.ਪਿ੍ੰਸੀਪਲ ਵਲੋਂ ਆਪਣੇ ਵਿਚਾਰ ਇਸ ਵਿਸ਼ੇ 'ਤੇ ਸਾਂਝੇ ...
ਸਾਹਨੇਵਾਲ, 24 ਜਨਵਰੀ (ਹਨੀ ਚਾਠਲੀ)-ਅੱਜ ਪ੍ਰਾਚੀਨ ਸ਼ਿਵਾਲਾ ਮੰਦਰ ਸਾਹਨੇਵਾਲ ਵਿਖੇ ਸ਼ਿਵਾਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਈ ਜਾ ਰਹੀ ਮਹਾਂਸ਼ਿਵਰਾਤਰੀ ਸਬੰਧੀ ਕੈਲੰਡਰ ਤੇ ਕਾਰਡ ਟੈਗੋਰ ...
ਬੀਜਾ, 24 ਜਨਵਰੀ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਕਿਸਾਨੀ ਕਿੱਤਾ ਖੇਤੀਬਾੜੀ ਨਾ ਰਿਹਾ ਤਾਂ ਰਹਿਣਾ ਕੁੱਝ ਵੀ ਨਹੀਂ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਨ੍ਹਾਂ ਗੰਭੀਰ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ 'ਚ 3 ਫ਼ਰਵਰੀ ਤੋਂ ਪੱਕੇ ਤੌਰ 'ਤੇ ਦਿੱਲੀ ਦੀ ...
ਦੋਰਾਹਾ, 24 ਜਨਵਰੀ (ਜਸਵੀਰ ਝੱਜ)-ਦੋਰਾਹਾ ਵਿਖੇ ਯੂਥ ਸਪੋਰਟਸ ਤੇ ਇਕੋ ਵੈੱਲਫੇਅਰ ਸੋਸਾਇਟੀ ਵਲੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਖ਼ੂਨੀ ਚਾਈਨਾ ਡੋਰ ਵਿਰੁੱਧ ਪ੍ਰਦਰਸ਼ਨ ਕੀਤਾ | ਯੂਥ ਸਪੋਰਟਸ ਅਤੇ ਇਕੋ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸਾਬੂ ਸੇਠੀ ਨੇ ...
ਮਾਛੀਵਾੜਾ ਸਾਹਿਬ, 24 ਜਨਵਰੀ (ਸੁਖਵੰਤ ਸਿੰਘ ਗਿੱਲ)-ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲਗਾਏ ਗਏ ਪੱਕੇ ਮੋਰਚੇ 'ਚ ਸ਼ਾਮਿਲ ਹੋਣ ਲਈ ਮਨਮੋਹਨ ਸਿੰਘ ਖੇੜਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਜਥਾ ...
ਜੋਧਾਂ, 24 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਗੁੱਜਰਵਾਲ ਵਿਖੇ ਫੁੱਟਬਾਲ ਲੀਗ ਦੇ ਫਾਈਨਲ ਮੁਕਾਬਲੇ ਕਰਵਾਏ ਗਏ | ਫੁੱਟਬਾਲ ਲੀਗ ਦੇ ਫਾਈਨਲ ਮੈਚਾਂ ਦੌਰਾਨ ਬਾਬਾ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਅਤੇ ਡਾ. ਕੇ. ਐਨ. ਐੱਸ. ਕੰਗ ਵਿਸ਼ੇਸ਼ ਤੌਰ 'ਤੇ ਪੁੱਜੇ | ...
ਜੋਧਾਂ, 24 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਗੁੱਜਰਵਾਲ ਵਿਖੇ ਫੁੱਟਬਾਲ ਲੀਗ ਦੇ ਫਾਈਨਲ ਮੁਕਾਬਲੇ ਕਰਵਾਏ ਗਏ | ਫੁੱਟਬਾਲ ਲੀਗ ਦੇ ਫਾਈਨਲ ਮੈਚਾਂ ਦੌਰਾਨ ਬਾਬਾ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਅਤੇ ਡਾ. ਕੇ. ਐਨ. ਐੱਸ. ਕੰਗ ਵਿਸ਼ੇਸ਼ ਤੌਰ 'ਤੇ ਪੁੱਜੇ | ...
ਬੀਜਾ, 24 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ ਤੇ ਆਈ.ਸੀ.ਐੱਸ.ਈ.ਪੈਟਰਨ ਦੇ ਆਧਾਰਤ ਕੁਲਾਰ ਪਬਲਿਕ ਸਕੂਲ ਸਕੂਲ ਖੰਨਾ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਪਿਛਲੇ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ਉੱਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ...
ਬੀਜਾ, 24 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿਚ ਸਿਰਮੌਰ ਸੰਸਥਾ ਦੇ ਨਾਲ ਜਾਣੀ ਜਾਂਦੀ ਸੰਸਥਾ ਸੈਫਰਨ ਸਕੂਲ, ਕਾਲਜ ਫ਼ਾਰ ਗਰਲਜ਼ ਤੇ ਸੈਫਰਨ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਬੰਧਕਾਂ ਦੀ ਅਗਵਾਈ ...
ਅਹਿਮਦਗੜ੍ਹ, 24 ਜਨਵਰੀ (ਰਣਧੀਰ ਸਿੰਘ ਮਹੋਲੀ)-ਇਲਾਕੇ ਦੀ ਨਾਮੀ ਥਰਾਈਵ ਇਮੀਗ੍ਰੇਸ਼ਨ ਅਹਿਮਦਗੜ੍ਹ ਵਿਦਿਆਰਥੀਆਂ ਤੇ ਮਾਪਿਆਂ ਦੇ ਲਗਾਤਾਰ ਵੀਜ਼ੇ ਲਗਵਾ ਕੇ ਪੰਜਾਬ ਪੱਧਰ 'ਤੇ ਆਪਣੀ ਵੱਖਰੀ ਪਹਿਚਾਣ ਸਥਾਪਤ ਕੀਤੀ ਹੈ | ਪਿਛਲੇ 6 ਮਹੀਨਿਆਂ ਤੋਂ ਵੱਡੀ ਪੱਧਰ 'ਤੇ ਸਟੱਡੀ ...
ਖੰਨਾ, 24 ਜਨਵਰੀ (ਹਰਜਿੰਦਰ ਸਿੰਘ ਲਾਲ)-ਐਨ.ਡੀ.ਐੱਲ.ਆਈ. ਕਲੱਬ ਨੇ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਕਲਾਲ ਮਾਜਰਾ ਦੀ ਐਨ.ਐੱਸ.ਐੱਸ. ਯੂਨਿਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ 'ਰਾਸ਼ਟਰੀ ਬਾਲਿਕਾ ਦਿਵਸ/ਅੰਤਰਰਾਸ਼ਟਰੀ ਸਿੱਖਿਆ ਦਿਵਸ-2023' ਮਨਾਉਣ ਲਈ ਵੱਖ-ਵੱਖ ...
ਪਾਇਲ, 24 ਜਨਵਰੀ (ਨਿਜ਼ਾਮਪੁਰ/ ਰਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਹਲਕਾ ਪਾਇਲ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਉਹ ਸਦਾ ਯਤਨਸ਼ੀਲ ਰਹਿਣਗੇ ¢ ਉਨ੍ਹਾਂ ਅੱਗੇ ...
ਬੀਜਾ, 24 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ 3 ਫ਼ਰਵਰੀ ਨੂੰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ¢ ...
ਪਾਇਲ, 24 ਜਨਵਰੀ (ਨਿਜ਼ਾਮਪੁਰ/ਰਜਿੰਦਰ ਸਿੰਘ)-ਹਲਕਾ ਪਾਇਲ ਦੇ ਲੋਕਾਂ ਨੂੰ ਪੋਸਟ ਮਾਰਟਮ ਕਰਵਾਉਣ ਲਈ ਲੁਧਿਆਣਾ ਜਾਣਾ ਪੈਂਦਾ ਸੀ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਨੂੰ ਪੋਸਟ ਮਾਰਟਮ ਕਰਵਾਉਣ ਲਈ ਲੁਧਿਆਣਾ ਜਾਂ ਖੰਨਾ ਵਿਖੇ ਜਾਣਾ ਪੈਂਦਾ ਸੀ ¢ ਪਰ ਜਿਸ ਸਮੇਂ ਤੋਂ ਹੀ ...
ਸਮਰਾਲਾ, 24 ਜਨਵਰੀ (ਗੋਪਾਲ ਸੋਫਤ)-ਮੌਸਮ ਦੇ ਵਿਗੜਦੇ ਮਿਜਾਜ਼ ਅਤੇ ਮਨੁੱਖ ਦੀਆਂ ਖ਼ੁਦਗ਼ਰਜ਼ੀਆਂ ਕਾਰਨ ਦਰੱਖ਼ਤਾਂ ਦੇ ਉਜਾੜੇ ਤੇ ਕੱਚੇ ਮਕਾਨਾਂ ਦੇ ਘਟਣ ਨੇ ਪੰਛੀਆਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਜਿਸ ਕਾਰਨ ਪੰਛੀਆਂ ਦੀਆਂ ਬਹੁਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX