ਰੂੜੇਕੇ ਕਲਾਂ, 24 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਰੂੜੇਕੇ ਕਲਾਂ ਵਿਖੇ ਇਲਾਕੇ ਦੇ ਸੱਤ ਪਿੰਡਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਪਹਿਲਾ ਚੱਲਦੇ ਮੁੱਢਲਾ ਸਿਹਤ ਕੇਂਦਰ ਨੂੰ ਪੰਜਾਬ ਸਰਕਾਰ ਵਲੋਂ ਆਮ ਆਦਮੀ ਕਲੀਨਿਕ ਬਣਾਉਣ ਦਾ ਇਲਾਕਾ ਨਿਵਾਸੀਆਂ ਨੇ ਤਿੱਖਾ ਵਿਰੋਧ ਕਰਦਿਆਂ ਸਿਹਤ ਕੇਂਦਰ ਦੇ ਮੁੱਖ ਗੇਟ 'ਤੇ ਲਗਾਇਆ ਆਮ ਆਦਮੀ ਕਲੀਨਿਕ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫ਼ੋਟੋ ਵਾਲਾ ਬੋਰਡ ਲਾਹ ਕੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਉਕਤ ਤਿਆਰ ਕੀਤੇ ਜਾ ਰਹੇ ਕਲੀਨਿਕ ਦਾ ਪੰਜਾਬ ਸਰਕਾਰ ਵਲੋਂ 26 ਜਨਵਰੀ ਨੂੰ ਉਦਘਾਟਨ ਕੀਤਾ ਜਾਣਾ ਹੈ | ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਹਰਚਰਨ ਸਿੰਘ ਰੂੜੇਕੇ ਕਲਾਂ, ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਕਲਾਂ ਜ਼ਿਲ੍ਹਾ ਆਗੂ ਸੀ.ਪੀ.ਆਈ.ਐਮ.ਐਲ.ਲਿਬਰੇਸ਼ਨ, ਰਣਜੀਤ ਸਿੰਘ ਮੱਖਣ ਜ਼ਿਲ੍ਹਾ ਪ੍ਰਧਾਨ ਭਕਿਯੂ ਲੱਖੋਵਾਲ, ਮਨਦੀਪ ਸਿੰਘ ਪੀ.ਸੀ ਪੰਜਾਬ ਕਿਸਾਨ ਯੂਨੀਅਨ, ਜਗਤ ਸਿੰਘ ਧੂਰਕੋਟ ਭਕਿਯੂ ਕਾਦੀਆਂ, ਭੁਪਿੰਦਰ ਸਿੰਘ ਬਿੱਟੂ ਰੂੜੇਕੇ ਕਲਾਂ ਭਕਿਯੂ ਕਾਦੀਆਂ, ਕਾਮਰੇਡ ਮੋਹਣ ਸਿੰਘ ਰੂੜੇਕੇ, ਪੀਤੀ ਸਿੰਘ ਮਾਲਵਾ ਕਿਸਾਨ ਯੂਨੀਅਨ, ਸਰਬਜੀਤ ਸਿੰਘ ਧੂਰਕੋਟ ਆਦਿ ਆਗੂਆਂ ਨੇ ਕਿਹਾ ਕਿ ਸਨ 1979 ਤੋਂ ਲੈ ਕੇ ਮੁੱਢਲਾ ਸਿਹਤ ਕੇਂਦਰ ਰੂੜੇਕੇ ਕਲਾਂ ਇਲਾਕੇ ਦੇ ਸੱਤ ਪਿੰਡਾਂ ਨੂੰ ਸਿਹਤ ਸੇਵਾਵਾਂ ਦੇ ਰਿਹਾ ਹੈ | ਕੇਂਦਰ ਦੀ ਸੁੰਦਰ ਇਮਾਰਤ ਵਿਚ ਮੁੱਖ ਮੈਡੀਕਲ ਅਫ਼ਸਰ ਦਾ ਕਮਰਾ, ਫਾਰਮਾਸਿਸਟ ਦਾ ਕਮਰਾ, 8 ਬੈਡ ਦਾ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਵਾਰਡ, ਲੈਬ ਦਾ ਕਮਰਾ, ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਦੋ ਕਮਰੇ, ਓਟ ਕਲੀਨਿਕ ਦੇ ਦੋ ਕਮਰੇ, ਡਿਊਟੀ ਮੁਲਾਜ਼ਮਾਂ ਦਾ ਕਮਰਾ, ਲੇਬਰ ਦਾ ਕਮਰਾ, ਆਯੁਰਵੈਦਿਕ ਡਾਕਟਰ ਦਾ ਕਮਰਾ, ਚੌਕੀਦਾਰ ਦਾ ਕਮਰਾ ਆਦਿ ਬਣੇ ਹੋਏ ਹਨ | ਜਿੱਥੇ ਕਿ ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਲਈ 20 ਸਿਹਤ ਮੁਲਾਜ਼ਮਾਂ ਦੀਆਂ ਅਸਾਮੀਆਂ ਮੌਜੂਦ ਹਨ | ਜਿਨ੍ਹਾਂ ਵਿਚੋਂ ਮੁੱਖ ਮੈਡੀਕਲ ਡਾਕਟਰ, ਦੋ ਫਾਰਮਾਸਿਸਟ, ਤਿੰਨ ਸਟਾਫ਼ ਨਰਸਾਂ, ਔਰਤ ਹੈਲਥ ਸੁਪਰਵਾਈਜ਼ਰ, ਉਪ ਵੈਦ, ਵਾਰਡ ਅਟੈਂਡੈਂਟ, ਸਫ਼ਾਈ ਸੇਵਕ, ਏ.ਐਨ.ਐਮ, ਐਸ.ਆਈ, ਵਰਕਰ ਤੇ ਕੰਮਿਊਨਟੀ ਹੈਲਥ ਅਫ਼ਸਰ ਅਸਾਮੀਆਂ 'ਤੇ ਮੌਜੂਦ ਹਨ | ਬਾਕੀ ਦੀਆਂ ਅਸਾਮੀਆਂ ਖ਼ਾਲੀ ਹਨ | ਉਕਤ ਸਿਹਤ ਕੇਂਦਰ ਨੂੰ 8 ਬੈੱਡਾਂ ਦੇ ਵਾਰਡ ਤੋਂ ਵਧਾ ਕੇ 16 ਬੈੱਡਾਂ ਦਾ ਕਰਨ ਲਈ ਸਾਰਾ ਐਸਟੀਮੇਟ ਲੱਗ ਕੇ ਸਿਹਤ ਵਿਭਾਗ ਕੋਲ ਵਿਚਾਰ ਅਧੀਨ ਹੈ | ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪਹਿਲਾ ਸਿਹਤ ਸੇਵਾਵਾਂ ਦੇ ਰਹੇ ਮੁੱਢਲਾ ਸਿਹਤ ਕੇਂਦਰ ਦੀ ਇਮਾਰਤ ਨੂੰ ਰੰਗ ਕਰ ਕੇ ਗੇਟ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫ਼ੋਟੋ ਬੋਰਡ ਲਗਾ ਕੇ ਆਮ ਆਦਮੀ ਕਲੀਨਿਕ ਬਣਾ ਕੇ ਇਲਾਕਾ ਨਿਵਾਸੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ | ਧਰਨਾਕਾਰੀਆਂ ਨੇ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਵਿਚ ਅਸਾਮੀਆਂ ਦੀ ਘਟੌਤੀ ਕੀਤੀ ਜਾਵੇਗੀ | ਬਾਕੀ ਸਿਹਤ ਕੇਂਦਰ ਵਿਚ ਪਹਿਲਾ ਸਿਹਤ ਸੇਵਾਵਾਂ ਦੇ ਰਹੇ ਸਟਾਫ਼ ਨੂੰ ਇੱਥੋਂ ਬਦਲੀ ਕਰ ਦਿੱਤਾ ਜਾਵੇਗਾ | ਜਿਸ ਕਰ ਕੇ ਪਹਿਲਾਂ ਤੋਂ ਚੱਲਦਾ ਸਿਹਤ ਕੇਂਦਰ ਵੱਡਾ ਹੋਣ ਦੀ ਬਜਾਏ ਘੱਟ ਜਾਵੇਗਾ | ਇਕੱਤਰ ਹੋਏ ਸਮੂਹ ਪ੍ਰਦਰਸ਼ਨਕਾਰੀਆਂ ਨੇ ਮੁੱਢਲਾ ਸਿਹਤ ਕੇਂਦਰ ਨੂੰ ਅੱਪਗ੍ਰੇਡ ਕਰ ਕੇ ਹਸਪਤਾਲ ਬਣਾਉਣ ਅਤੇ ਖ਼ਾਲੀ ਪਈਆਂ ਅਸਾਮੀਆਂ ਦੀ ਪੂਰਤੀ ਕਰਨ ਦੀ ਮੰਗ ਕੀਤੀ |
ਬਰਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਬੇਸ਼ੱਕ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਪੰਜਾਬੀ ਮਾਂ ਬੋਲੀ ਦਾ ਮਾਣ-ਸਤਿਕਾਰ ਬਹਾਲ ਕਰਨ ਲਈ ਹਰ ਦਫ਼ਤਰ, ਵਿੱਦਿਅਕ ਅਤੇ ਨਿੱਜੀ ਅਦਾਰਿਆਂ ਵਿਚ ਨਾਮ ਪਟੀਆਂ/ਸਾਈਨ ਬੋਰਡ 21 ਫਰਵਰੀ ਤੱਕ ਪੰਜਾਬੀ ਭਾਸ਼ਾ ਵਿਚ ਲਿਖਣ ਸਬੰਧੀ ...
ਤਪਾ ਮੰਡੀ, 24 ਜਨਵਰੀ (ਵਿਜੇ ਸ਼ਰਮਾ)- ਸ਼ਹਿਰ ਅੰਦਰ ਜਦੋਂ ਫੂਡ ਇੰਸਪੈਕਟਰ ਦੀ ਟੀਮ ਨੇ ਸੈਂਪਲ ਭਰਨ ਲਈ ਪੈਰ ਧਰਿਆ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟਣੇ ਸ਼ੁਰੂ ਕਰ ਦਿੱਤੇ | ਕਈ ਦੁਕਾਨਦਾਰ ਤਾਂ ਟੀਮ ਨੂੰ ਵੇਖਦਿਆਂ ਹੋਇਆਂ ਪਾਸੇ ਟਲ ਗਏ ਅਤੇ ਕਈ ...
ਟੱਲੇਵਾਲ, 24 ਜਨਵਰੀ (ਸੋਨੀ ਚੀਮਾ)-ਬਰਨਾਲਾ ਤੋਂ ਲੈ ਕੇ ਪਿੰਡ ਰਾਮਗੜ੍ਹ ਤੱਕ ਥਾਂ-ਥਾਂ ਤੋਂ ਅੱਧਾ ਫੁੱਟ ਦੇ ਕਰੀਬ ਖੁਰਚੀ ਸੜਕ ਕਾਰਨ ਜਿੱਥੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ, ਉੱਥੇ ਉਨ੍ਹਾਂ ਦੇ ਵਾਹਨਾਂ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ | ਜ਼ਿਕਰਯੋਗ ਹੈ ...
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)- ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਚਾਈਨਾ ਡੋਰ ਸਬੰਧਿਤ ਵਰਕਸ਼ਾਪ ਲਗਾਈ ਗਈ¢ ਜਿਸ ਵਿਚ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ¢ਇਸ ਮੌਕੇ ਸੀਨੀਅਰ ਕੋਆਰਡੀਨੇਟਰ ਸ਼ੁਭਜਿੰਦਰ ਕੌਰ ਨੇ ਵਿਦਿਆਰਥੀਆਂ ...
ਧਨੌਲਾ, 24 ਜਨਵਰੀ (ਚੰਗਾਲ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੇ ਵਿਦਿਆਰਥੀਆਂ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਕੱਟੂ ਵਿਖੇ ਹੋਏ ਸਾਲਾਨਾ ਸਮਾਗਮ ਦੌਰਾਨ ਕਰਵਾਏ ਗਏ ਧਾਰਮਿਕ ਮੁਕਾਬਲਿਆਂ ਵਿਚ ਅਧਿਆਪਕ ਸੁਰਜੀਤ ਸਿੰਘ ਦੀ ਅਗਵਾਈ ਹੇਠ ਭਾਗ ਲਿਆ | ਜਿਸ ...
ਰੂੜੇਕੇ ਕਲਾਂ, 24 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ 26 ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ, ਢਿੱਲਵਾਂ, ਸ਼ਹਿਣਾ, ਭੱਠਲਾ, ਹਮੀਦੀ ਵਿਖੇ ਪਹਿਲਾਂ ਚੱਲਦੇ ਮੁੱਢਲਾ ਸਿਹਤ ਕੇਂਦਰਾਂ ਦੀਆਂ ਪੁਰਾਣੀਆਂ ...
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)-ਲੇਖਕ ਪਾਠਕ ਸਾਹਿਤ ਸਭਾ ਬਰਨਾਲਾ ਦੀ ਕਾਰਜਕਾਰਨੀ ਦੀ ਇੱਕਤਰਤਾ ਸਭਾ ਦੇ ਸੰਸਥਾਪਕ ਤੇਜਿੰਦਰ ਚੰਡਿਹੋਕ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਸਭਾ ਵਲੋਂ ਦੂਜੇ ਯਾਦਗਾਰੀ ਸਨਮਾਨ ਸਮਾਗਮ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ...
ਰੂੜੇਕੇ ਕਲਾਂ, 24 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਅਧੀਨ ਚੱਲਦੇ ਸਬ-ਸਿਡਰੀ ਹੈਲਥ ਸੈਂਟਰ ਪੱਖੋਂ ਕਲਾਂ ਦੇ ਰੂਰਲ ਮੈਡੀਕਲ ਅਫ਼ਸਰ, ਫਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀ ਦੀ ਡਿਊਟੀ ਡੈਪੂਟੇਸ਼ਨ 'ਤੇ ਆਮ ਆਦਮੀ ਕਲੀਨਿਕ ਰੂੜੇਕੇ ...
ਬਰਨਾਲਾ, 24 ਜਨਵਰੀ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਵਲੋਂ ਗਣਤੰਤਰ ਦਿਵਸ ਮੌਕੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰਖਦਿਆਂ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਬੀਰ ਸਿੰਘ ਤੇ ਥਾਣਾ ਸਿਟੀ-1 ਦੇ ਐਸ.ਐਚ.ਓ. ਬਲਜੀਤ ਸਿੰਘ ...
ਮਹਿਲ ਕਲਾਂ, 24 ਜਨਵਰੀ (ਅਵਤਾਰ ਸਿੰਘ ਅਣਖੀ)- ਮਹਿਲ ਕਲਾਂ ਪੁਲਿਸ ਵਲੋਂ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਦੀ ਦੇਖ ਰੇਖ ਹੇਠ ਅਤੇ ਥਾਣਾ ਮੁਖੀ ਸੁਖਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਮਹਿਲ ਕਲਾਂ ਦੇ ਬੱਸ ਸਟੈਂਡ ਉੱਪਰ ਨਾਕਾਬੰਦੀ ਕਰ ਕੇ ਆਉਣ ਜਾਣ ਵਾਲੇ ਵਹੀਕਲਾਂ ਦੀ ...
ਮਹਿਲ ਕਲਾਂ, 24 ਜਨਵਰੀ (ਅਵਤਾਰ ਸਿੰਘ ਅਣਖੀ)- ਕਸਬਾ ਮਹਿਲ ਕਲਾਂ ਵਿਖੇ ਮਜ਼ਦੂਰ ਪਰਿਵਾਰਾਂ ਵਲੋਂ ਪਲਾਟ ਨਾ ਮਿਲਣ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਅਤੇ ਸਰਪੰਚ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮਜ਼ਦੂਰ ਪਰਿਵਾਰਾਂ ਦੇ ਆਗੂਆਂ ਚਮਕੌਰ ਸਿੰਘ, ਕੌਰ ...
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਕਨਵੀਨਰ ਬਖ਼ਸ਼ੀਸ਼ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ...
ਤਪਾ ਮੰਡੀ, 24 ਜਨਵਰੀ (ਵਿਜੇ ਸ਼ਰਮਾ)- ਸਬ-ਡਵੀਜ਼ਨ ਦੇ ਸਿਵਲ ਹਸਪਤਾਲ ਤਪਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਕਈ ਡਾਕਟਰਾਂ ਦੀਆਂ ਅਸਾਮੀਆਂ ਨੂੰ ਲੈ ਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਜਿਸ ਨੂੰ ਵੇਖਦਿਆਂ ਹੋਇਆਂ ਪੰਜਾਬ ...
ਸੰਗਰੂਰ, 24 ਜਨਵਰੀ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵਲੋਂ ਸੂਬਾ ਆਗੂ ਜਸਵਿੰਦਰ ਲੌਂਗੋਵਾਲ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤੇ ਜਾਣ ਤੋਂ ਬਾਅਦ ਪਿੰਡ ਉੱਪਲੀ ਵਿਖੇ ਕਈ ਜੱਥੇਬੰਦੀ ਦੀ ਇਕਾਈ ਦੇ ਕਈ ਅਹੁਦੇਦਾਰ ...
ਮਲੇਰਕੋਟਲਾ, 24 ਜਨਵਰੀ (ਪਾਰਸ ਜੈਨ) - ਪਸ਼ੂ ਪਾਲਨ ਵਿਭਾਗ ਵਿਚ ਬਤੌਰ ਏ. ਆਈ ਵਰਕਰ ਕੰਮ ਕਰ ਰਹੇ ਕੱਚੇ ਕਾਮਿਆਂ ਨੇ ਆਪਣੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ | ਉਕਤ ਜਾਣਕਾਰੀ ਦਿੰਦੇ ਪ੍ਰਧਾਨ ਮੁਹੰਮਦ ਅਨਵਰ ਅਤੇ ਸਹਿ ਪ੍ਰਧਾਨ ...
ਮਹਿਲ ਕਲਾਂ, 24 ਜਨਵਰੀ (ਅਵਤਾਰ ਸਿੰਘ ਅਣਖੀ)- ਗੁਰਦੁਆਰਾ ਸਾਹਿਬ ਭਗਤ ਰਵਿਦਾਸ ਲੋਹਗੜ੍ਹ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਿੱਖ ਪ੍ਰਚਾਰਕ ਬਾਬਾ ਗੁਰਦੀਪ ਸਿੰਘ ਕੁਤਬਾ ਨੇ ਧਾਰਮਿਕ ਦੀਵਾਨਾਂ ਸਮੇਂ ਗੁਰਮਤਿ ਵਿਚਾਰਾਂ ...
ਸੰਗਰੂਰ, 24 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਨਜ਼ਦੀਕੀ ਪਿੰਡ ਜਲਾਨ ਵਿਚ ਸਿਹਤ ਡਿਸਪੈਂਸਰੀ ਬੰਦ ਹੋਣ ਦੇ ਰੋਸ ਵਜੋਂ ਪਿੰਡ ਨਿਵਾਸੀਆਂ ਅਤੇ ਇਲਾਕੇ ਦੇ ਹੋਰ ਪਤਵੰਤਿਆਂ ਦੀ ਇਕੱਤਰਤਾ ਵਲੋਂ ਪਿੰਡ ਵਿਚ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਇਕੱਤਰਤਾ ...
ਸ਼ਹਿਣਾ, 24 ਜਨਵਰੀ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸ਼ਹਿਣਾ ਵਿਖੇ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸਤਨਾਮ ਸਿੰਘ ਸੱਤੀ, ਭੋਲਾ ਸਿੰਘ ਵਰ੍ਹਾ, ਹਰਬੰਸ ਸਿੰਘ ਨੰਬਰਦਾਰ, ਜੰਗ ਸਿੰਘ ਸੇਖੋਂ, ...
ਤਪਾ ਮੰਡੀ, 24 ਜਨਵਰੀ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਜੈਮਲ ਸਿੰਘ ਵਾਲਾ ਦੇ ਸ਼ੈਮਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ, ਮੈਡਮ ਮਨਪ੍ਰੀਤ ਕੌਰ ਧਾਲੀਵਾਲ ਅਤੇ ਪਿ੍ੰਸੀਪਲ ਟੈਰੇਸਾ ਜੌਸਫ ਦੀ ਅਗਵਾਈ ਹੇਠ ਬੱਚਿਆਂ ਅਤੇ ਅਧਿਆਪਕਾਂ ...
ਬਰਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-74ਵੇਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ, ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ...
ਹੰਡਿਆਇਆ, 24 ਜਨਵਰੀ (ਗੁਰਜੀਤ ਸਿੰਘ ਖੁੱਡੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਹੰਡਿਆਇਆ ਦੀ ਦਾਣਾ ਮੰਡੀ ਵਿਖੇ ਮੀਟਿੰਗ ਹੋਈ | ਮੀਟਿੰਗ ਦੌਰਾਨ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉਪਲੀ, ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਾਬੂ ਸਿੰਘ ਖੁੱਡੀ ...
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)-ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਲੋਕਾਂ ਨੂੰ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਸਬੰਧੀ ਜਾਗਰੂਕ ਰੈਲੀ ਕੱਢੀ | ਇਸ ਮÏਕੇ ਸਕੂਲ ਦੇ ਵਿਦਿਆਰਥੀਆਂ ਨੇ ਹੱਥਾਂ ...
ਬਰਨਾਲਾ, 24 ਜਨਵਰੀ (ਰਾਜ ਪਨੇਸਰ, ਨਰਿੰਦਰ ਅਰੋੜਾ)-ਬੀਤੀ ਰਾਤ ਚੋਰਾਂ ਵਲੋਂ ਬੱਸ ਸਟੈਂਡ ਰੋਡ 'ਤੇ ਸਥਿਤ ਬਜਾਜ ਏਜੰਸੀ ਅਤੇ ਇਕ ਬੈਟਰੀਆਂ ਦੇ ਸ਼ੋਅਰੂਮ ਵਿਚ ਚੋਰ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਬਜਾਬ ਏਜੰਸੀ ਗੋਇਲ ਆਟੋ ...
ਸ਼ਹਿਣਾ, 24 ਜਨਵਰੀ (ਸੁਰੇਸ਼ ਗੋਗੀ)-ਪੱਖੋਂ ਕੈਂਚੀਆਂ ਤੋਂ ਢਿੱਲਵਾਂ ਤੱਕ ਸੜਕ ਦੇ ਦੋਵੇਂ ਪਾਸੇ ਦਰੱਖਤਾਂ ਦੀ ਆਜੜੀਆਂ ਵਲੋਂ ਕੀਤੀ ਜਾਂਦੀ ਅੰਨੇ੍ਹਵਾਹ ਕਟਾਈ ਦੇ ਸਬੰਧ ਵਿਚ ਪਿੰਡ ਉਗੋਕੇ ਦੇ 50 ਦੇ ਕਰੀਬ ਵਾਤਾਵਰਨ ਪ੍ਰੇਮੀ ਲੋਕਾਂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ...
ਭਦੌੜ, 24 ਜਨਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਵੱਡੇ ਨੁਕਸਾਨਾਂ ਬਾਰੇ ਦੱਸਦਿਆਂ ਇਸ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ | ਵਿਦਿਆਰਥੀਆਂ ਦੇ ਚਾਰਟ ਬਣਾਉਣ, ...
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)-ਕੇਂਦਰੀ ਭਾਜਪਾ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਅਰਥ-ਵਿਵਸਥਾ ਲਈ ਨੁਕਸਾਨਸਾਇਕ ਐਲਾਨਣ ਅਤੇ ਨਿਯਮਾਂ ਦੀ ਆੜ ਹੇਠ ਇਸ ਪੈਨਸ਼ਨ ਪ੍ਰਣਾਲੀ ਦੀ ਸੂਬਿਆਂ ਵਿਚ ਹੋ ਰਹੀ ਮੁੜ ਬਹਾਲੀ ਅੱਗੇ ਪਾਏ ਜਾ ਰਹੇ ਅੜਿੱਕਿਆਂ ...
ਟੱਲੇਵਾਲ, 24 ਜਨਵਰੀ (ਸੋਨੀ ਚੀਮਾ)- ਕੁਦਰਤੀ ਖੇਤੀ ਵਿਰਾਸਤ ਮਿਸ਼ਨ ਵਲੋਂ ਪਿਛਲੇ ਸਮੇਂ ਦੌਰਾਨ ਔਰਤਾਂ ਦੀਆਂ ਪਿੰਡਾਂ ਵਿਚ ਇਕਾਈਆਂ ਬਣਾ ਕੇ ਉਨ੍ਹਾਂ ਨੂੰ ਘਰੇਲੂ ਬਗੀਚੀਆਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ | ਜਿਸ ਤਹਿਤ ਪਿੰਡਾਂ ਵਿਚ ਦੋ ਹਜ਼ਾਰ ਦੇ ਕਰੀਬ ਘਰੇਲੂ ...
ਭਦੌੜ, 24 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਐਮ.ਡੀ ਰਣਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਜਸਜੀਤ ਕੌਰ ਗਿੱਲ ਦੀ ਅਗਵਾਈ ਵਿਚ ਵੀਰ ਬਾਲ ਦਿਵਸ ਨੂੰ ਸਮਰਪਿਤ ਡਰਾਇੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ...
ਬਰਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਜੀ.ਆਰ.ਪੀ. ਚੌਂਕੀ ਬਰਨਾਲਾ ਦੀ ਪੁਲਿਸ ਵਲੋਂ ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਲਾਸ਼ੀ ਅਭਿਆਨ ਚਲਾਇਆ ਗਿਆ | ਜੀ.ਆਰ.ਪੀ ਸੰਗਰੂਰ ਦੇ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਅਤੇ ਜੀ.ਆਰ.ਪੀ ...
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)-ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ 30 ਜਨਵਰੀ 2023 ਨੂੰ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਜਾ ਰਹੀ ਹੈ | ਇਸ ਵਿਚ ਭਾਗ ਲੈਣ ਦੇ ਚਾਹਵਾਨ ...
ਭਦੌੜ, 24 ਜਨਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਬੱਸ ਸਟੈਂਡ ਭਦੌੜ, ਤਿੰਨ ਕੋਣੀ, ਵਿਧਾਤੇ ਵਾਲੇ ਬੱਸ ਅੱਡਾ ਅਤੇ ਮੇਨ ਚੌਕਾਂ ਵਿਚ ਵੱਖ-ਵੱਖ ...
ਧਨੌਲਾ, 24 ਜਨਵਰੀ (ਜਤਿੰਦਰ ਸਿੰਘ ਧਨੌਲਾ)-ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੇ ਪ੍ਰਣ ਕਰ ਕੇ ਤੁਰੀ ਭਗਵੰਤ ਮਾਨ ਦੀ ਸਰਕਾਰ ਤੋਂ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਨਾਂਅ ਮੇਟਣ ਤੋਂ ਬਚਾਉਣ ਲਈ ਸ਼ਹੀਦਾਂ ਦੇ ਵਾਰਸਾਂ ਨੂੰ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਪਹਿਰੇਦਾਰੀ ...
ਸ਼ਹਿਣਾ, 24 ਜਨਵਰੀ (ਸੁਰੇਸ਼ ਗੋਗੀ)-ਟੋਲ ਪਲਾਜ਼ਾ ਪੱਖੋਂ ਕੈਂਚੀਆਂ 'ਤੇ ਪਿਛਲੇ ਪੰਜ ਮਹੀਨਿਆਂ ਤੋਂ ਟੋਲ ਪਲਾਜ਼ਾ ਪੁਟਾਉਣ ਲਈ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀਆਂ ਦੇ ਆਗੂਆਂ ਨੇ 26 ਜਨਵਰੀ ਨੂੰ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ | ...
ਬਰਨਾਲਾ, 24 ਜਨਵਰੀ (ਨਰਿੰਦਰ ਅਰੋੜਾ)- ਪੰਜਾਬ ਸਰਕਾਰ ਦੇ ਕਾਇਆਕਲਪ ਪ੍ਰੋਗਰਾਮ ਦਾ ਮਕਸਦ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ 'ਚ ਸੁਧਾਰ ਲਿਆਉਣਾ ਹੈ ਤਾਂ ਜੋ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਟੱਲੇਵਾਲ, 24 ਜਨਵਰੀ (ਸੋਨੀ ਚੀਮਾ)- ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਰਾਮਗੜ੍ਹ ਵਿਖੇ ਇਕ ਅਣਪਛਾਤੇ ਵਿਅਕਤੀ ਦੀ ਕਿਸੇ ਅਗਿਆਤ ਵਾਹਨ ਦੀ ਲਪੇਟ ਵਿਚ ਆ ਜਾਣ ਉਪਰੰਤ ਇਲਾਜ ਦੌਰਾਨ ਮੌਤ ਹੋ ਗਈ | ਥਾਣਾ ਟੱਲੇਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਿੰਮਤਪੁਰੇ ਦੇ ...
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)-ਦੂਜੀ ਪੈਰਾ ਐਥਲੈਟਿਕਸ ਪੰਜਾਬ ਸਟੇਟ ਚੈਂਪੀਅਨਸ਼ਿਪ 2022-23 ਜੋ ਕਿ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਬਠਿੰਡਾ ਵਿਖੇ ਕਰਵਾਈ ਗਈ, ਵਿਚ ਬਰਨਾਲਾ ਦੇ ਪ੍ਰਦੀਪ ਕੁਮਾਰ ਨੇ ਚਾਂਦੀ ਅਤੇ ਤਾਂਬੇ ਤਗਮੇ ਹਾਸਲ ਕਰ ...
ਬਰਨਾਲਾ, 24 ਜਨਵਰੀ (ਨਰਿੰਦਰ ਅਰੋੜਾ)-ਫੂਡ ਵਿਭਾਗ ਦੀ ਟੀਮ ਵਲੋਂ ਜ਼ਿਲ੍ਹਾ ਬਰਨਾਲਾ ਵਿਚ ਵੱਖ-ਵੱਖ ਥਾਵਾਂ ਤੋਂ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ | ਜਾਣਕਾਰੀ ਦਿੰਦਿਆਂ ਐਫ.ਐਸ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਬਰਨਾਲਾ ...
ਤਪਾ ਮੰਡੀ, 24 ਜਨਵਰੀ (ਪ੍ਰਵੀਨ ਗਰਗ)-ਸਬ-ਡਵੀਜ਼ਨ ਪੱਧਰ 'ਤੇ ਇਸ ਵਾਰ ਗਣਤੰਤਰ ਦਿਵਸ ਦਾ ਦਿਹਾੜਾ ਤਪਾ-ਤਾਜੋ ਰੋਡ 'ਤੇ ਸਥਿਤ ਬਾਹਰਲੀ ਅਨਾਜ ਮੰਡੀ ਤਪਾ ਵਿਖੇ ਹੀ ਮਨਾਇਆ ਜਾ ਰਿਹਾ ਹੈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਤਪਾ ਗੋਪਾਲ ਸਿੰਘ (ਪੀ.ਸੀ.ਐਸ) ਝੰਡਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX