ਨਵੀਂ ਦਿੱਲੀ, 25 ਜਨਵਰੀ (ਪੀ. ਟੀ. ਆਈ.)-ਕਣਕ ਅਤੇ ਆਟੇ ਦੀਆਂ ਕੀਮਤਾਂ 'ਚ ਵਾਧੇ ਨੂੰ ਕਾਬੂ ਕਰਨ ਲਈ ਸਰਕਾਰ ਆਪਣੇ 'ਬਫਰ ਸਟਾਕ' ਵਿਚੋਂ 30 ਲੱਖ ਟਨ ਕਣਕ ਖੁੱਲ੍ਹੇ ਬਾਜ਼ਾਰ 'ਚ ਵੇਚੇਗੀ | ਆਟੇ ਦੀ ਔਸਤ ਕੀਮਤ ਕਰੀਬ 38 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਗਈ ਹੈ | ਸੂਤਰਾਂ ਨੇ ਦੱਸਿਆ ਕਿ ਖੁਰਾਕ ਮੰਤਰਾਲਾ ਓਪਨ ਮਾਰਕੀਟ ਸੇਲ ਸਕੀਮ (ਓ.ਐੱਮ.ਐੱਸ.ਐੱਸ.) ਤਹਿਤ 30 ਲੱਖ ਟਨ ਕਣਕ ਦੀ ਵਿਕਰੀ ਕਰੇਗਾ | ਕਣਕ ਦਾ 'ਸਟਾਕ' ਆਟਾ ਮਿੱਲਰਾਂ ਅਤੇ ਵਪਾਰੀਆਂ ਸਮੇਤ ਹੋਰਨਾਂ ਨੂੰ ਵੇਚਿਆ ਜਾਵੇਗਾ | 19 ਜਨਵਰੀ ਨੂੰ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਸੀ ਕਿ ਕਣਕ ਅਤੇ ਆਟਾ (ਆਟਾ) ਦੀਆਂ ਪ੍ਰਚੂਨ ਕੀਮਤਾਂ ਵਧੀਆਂ ਹਨ ਅਤੇ ਸਰਕਾਰ ਜਲਦੀ ਹੀ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇਗੀ | ਓ.ਐੱਮ.ਐੱਸ.ਐੱਸ. ਨੀਤੀ ਦੇ ਤਹਿਤ ਸਰਕਾਰ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਨੂੰ ਸਮੇਂ-ਸਮੇਂ 'ਤੇ ਵੱਡੇ ਖਪਤਕਾਰਾਂ ਅਤੇ ਨਿੱਜੀ ਵਪਾਰੀਆਂ ਨੂੰ ਖੁੱਲੇ ਬਾਜ਼ਾਰ 'ਚ ਪਹਿਲਾਂ ਤੋਂ ਨਿਰਧਾਰਤ ਕੀਮਤਾਂ 'ਤੇ ਅਨਾਜ ਖਾਸ ਕਰਕੇ ਕਣਕ ਅਤੇ ਚੌਲ ਵੇਚਣ ਦੀ ਇਜਾਜ਼ਤ ਦਿੰਦੀ ਹੈ | ਇਸ ਦਾ ਉਦੇਸ਼ 'ਆਫ਼ ਸੀਜ਼ਨ' ਦੌਰਾਨ ਸਪਲਾਈ ਨੂੰ ਹੁਲਾਰਾ ਦੇਣਾ ਅਤੇ ਆਮ ਖੁੱਲ੍ਹੇ ਬਾਜ਼ਾਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਹੁੰਦਾ ਹੈ | ਦੂਜੇ ਪਾਸੇ, ਆਟਾ ਮਿੱਲਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਐਫ.ਸੀ.ਆਈ. ਤੋਂ ਕਣਕ ਦੇ ਭੰਡਾਰ ਨੂੰ 'ਆਫਲੋਡ' ਕੀਤਾ ਜਾਵੇ | ਜ਼ਿਕਰਯੋਗ ਹੈ ਕਿ ਕੇਂਦਰ ਨੇ ਘਰੇਲੂ ਉਤਪਾਦਨ 'ਚ ਮਾਮੂਲੀ ਗਿਰਾਵਟ ਅਤੇ ਕੇਂਦਰੀ ਪੂਲ ਲਈ ਐਫ.ਸੀ.ਆਈ. ਦੀ ਖਰੀਦ 'ਚ ਤਿੱਖੀ ਗਿਰਾਵਟ ਤੋਂ ਬਾਅਦ ਕੀਮਤਾਂ ਨੂੰ ਕਾਬੂ ਕਰਨ ਲਈ ਮਈ 'ਚ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ | ਭਾਰਤ ਦਾ ਕਣਕ ਦਾ ਉਤਪਾਦਨ 2021-22 ਫਸਲੀ ਸਾਲ (ਜੁਲਾਈ-ਜੂਨ) ਵਿਚ ਕੁਝ ਰਾਜਾਂ 'ਚ ਇਕਦਮ ਗਰਮੀ ਵਧਣ ਕਾਰਨ ਘਟ ਕੇ 106.84 ਮਿਲੀਅਨ ਟਨ ਰਹਿ ਗਿਆ ਸੀ, ਜੋ ਪਿਛਲੇ ਸਾਲ ਦੇ 109.59 ਮਿਲੀਅਨ ਟਨ ਤੋਂ ਘੱਟ ਸੀ, ਜਦੋਂਕਿ ਖਰੀਦ ਪਿਛਲੇ ਸਾਲ 43 ਮਿਲੀਅਨ ਟਨ ਦੇ ਮੁਕਾਬਲੇ ਇਸ ਸਾਲ ਤੇਜ਼ੀ ਨਾਲ ਘਟ ਕੇ 19 ਮਿਲੀਅਨ ਟਨ ਰਹਿ ਗਈ ਸੀ | ਮੌਜੂਦਾ ਹਾੜ੍ਹੀ (ਸਰਦੀਆਂ ਦੀ ਬਿਜਾਈ) ਸੀਜ਼ਨ 'ਚ ਕਣਕ ਦੀ ਫ਼ਸਲ ਹੇਠਲਾ ਰਕਬਾ ਥੋੜ੍ਹਾ ਵੱਧ ਹੈ | ਕਣਕ ਦੀ ਨਵੀਂ ਫਸਲ ਦੀ ਖਰੀਦ ਅਪ੍ਰੈਲ 2023 ਤੋਂ ਸ਼ੁਰੂ ਹੋਵੇਗੀ |
ਨਵੀਂ ਦਿੱਲੀ, 25 ਜਨਵਰੀ (ਪੀ. ਟੀ. ਆਈ.)-ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਉਡਾਣਾਂ ਨਾਲ ਸੰਬੰਧਿਤ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਉਡਾਣ ਤੋਂ ਨਾਂਹ, ਰੱਦ ਜਾਂ ਦੇਰੀ ਹੋਣ 'ਤੇ ਏਅਰਲਾਈਨਜ਼ ਨੂੰ ਯਾਤਰੀ ਨੂੰ ਟਿਕਟ ਦੀ ਲਾਗਤ ਦਾ 75 ਫ਼ੀਸਦੀ ...
ਮੁੰਬਈ, 25 ਜਨਵਰੀ (ਏਜੰਸੀ)-ਮੰਬਈ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਭਾਰੀ ਗਿਰਾਵਟ ਨਾਲ ਬੰਦ ਹੋਇਆ | ਬੀ. ਐਸ. ਈ. ਸੈਂਸੈਕਸ ਕਰੀਬ 774 ਅੰਕ ਡਿੱਗ ਕੇ ਬੰਦ ਹੋਇਆ | ਵਿਸ਼ਵ ਪੱਧਰ 'ਤੇ ਮਿਲੇ-ਜੁਲੇ ਰੁਖ ਦੇ ਵਿਚਕਾਰ ਆਈ.ਟੀ., ਵਿੱਤੀ ਤੇ ਪੈਟਰੋਲੀਅਮ ਕੰਪਨੀਆਂ ਦੇ ਸ਼ੇਅਰਾਂ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX