ਤਾਜਾ ਖ਼ਬਰਾਂ


ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਵਲੀਨਾ ਅਤੇ ਨਿਖਤ ਜ਼ਰੀਨ ਨੂੰ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  1 day ago
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  1 day ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  1 day ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  1 day ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  1 day ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  1 day ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  1 day ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  1 day ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  1 day ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  1 day ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  1 day ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  1 day ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  1 day ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  1 day ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
2022 'ਚ 15,000 ਤੋਂ ਵੱਧ ਹੋ ਗਏ ਨੇ ਅੰਗਦਾਨ ਦੇ ਮਾਮਲੇ-ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2013 ਵਿਚ ਦੇਸ਼ ਵਿਚ ਅੰਗ ਦਾਨ ਦੇ 5,000 ਤੋਂ ਘੱਟ ਮਾਮਲੇ ਸਨ, ਪਰ 2022 ਵਿਚ ਇਹ ਵੱਧ ਕੇ 15,000 ਤੋਂ ਵੱਧ...
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  1 day ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  1 day ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮਾਘ ਸੰਮਤ 554
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਵੱਖ-ਵੱਖ ਥਾੲੀਂ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ

ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਹਰਮਹਿੰਦਰ ਪਾਲ)-ਦੇਸ਼ ਭਗਤ ਕੈਂਪਸ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ. ਜੋਰਾ ਸਿੰਘ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਅਤੇ ਤੇਜਿੰਦਰ ਕੁਮਾਰ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਇਸ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸਮਾਗਮ ਵਿਚ ਮਾਤਾ ਜਰਨੈਲ ਕੌਰ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ਸ੍ਰੀ ਮੁਕਤਸਰ ਸਾਹਿਬ ਅਤੇ ਦੇਸ਼ ਭਗਤ ਗਲੋਬਲ ਸਕੂਲ ਸ੍ਰੀ ਮੁਕਤਸਰ ਸਾਹਿਬ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ | ਇਸ ਮੌਕੇ ਪਿ੍ੰਸੀਪਲ ਰੁਪਿੰਦਰ ਕੌਰ ਮਾਤਾ ਜਰਨੈਲ ਕੌਰ ਮੈਮੋਰੀਅਲ ਇੰਸਟੀਚਿਊਟ ਐੱਫ ਨਰਸਿੰਗ ਸ੍ਰੀ ਮੁਕਤਸਰ ਸਾਹਿਬ ਅਤੇ ਪਰਮਪ੍ਰੀਤ ਕੌਰ ਪਿ੍ੰਸੀਪਲ ਦੇਸ਼ ਭਗਤ ਗਲੋਬਲ ਸਕੂਲ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸਹਿਯੋਗੀ ਰਹੇ ਸੁਤੰਤਰਤਾ ਸੈਨਾਨੀ ਲਾਲ ਸਿੰਘ ਨੂੰ ਸਾਰੇ ਸਟਾਫ਼ ਨੇ ਫੁੱਲਾਂ ਦੀ ਮਾਲਾ ਪਾ ਕੇ ਸ਼ਰਧਾਂਜਲੀ ਦਿੱਤੀਆਂ ਗਈ | ਇਸ ਮੌਕੇ ਰਾਸ਼ਟਰੀ ਗੀਤ ਗਾਇਆ ਗਿਆ | ਇਸ ਸਮੇਂ ਸੁਪਰਡੈਂਟ ਮੇਜਰ ਚੰਦ, ਲੇਖਾਕਾਰ ਕਮ ਖ਼ਜ਼ਾਨਚੀ ਨਵਦੀਪ ਸਿੰਘ, ਸੁਪਰਵਾਈਜ਼ਰ ਦਿਲਬਾਗ ਸਿੰਘ ਬਾਗੀ ਅਤੇ ਦੇਸ਼ ਭਗਤ ਯੂਨੀਵਰਸਿਟੀ ਦੀ ਦਾਖ਼ਲਾ ਸਾਖਾ ਦਾ ਸਮੂਹ ਸਟਾਫ਼ ਹਾਜ਼ਰ ਸੀ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਬਾਵਾ ਸੰਤ ਸਿੰਘ ਰੋਡ ਸਥਿਤ ਸਿੰਗਲਾ ਹੋਮਿਓਪੈਥੀ ਕਲੀਨਿਕ ਵਲੋਂ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਮੌਕੇ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਜਿੱਥੇ ਲੋਕਾਂ ਨੂੰ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਨੂੰ ਪ੍ਰੇਰਿਆ ਗਿਆ, ਉੱਥੇ ਹੀ ਪ੍ਰਸ਼ਾਸਨ ਤੋਂ ਵੀ ਸਖ਼ਤੀ ਨਾਲ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ | ਬਸੰਤ ਪੰਚਮੀ ਦੇ ਚੱਲਦਿਆਂ ਲੱਡੂ ਵੰਡ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਡਾ. ਨਵੀਨ ਸਿੰਗਲਾ ਤੇ ਹੋਰ ਆਗੂਆਂ ਨੇ ਕਿਹਾ ਕਿ ਚਾਈਨਾ ਡੋਰ 'ਤੇ ਪ੍ਰਸ਼ਾਸਨ ਸਖ਼ਤੀ ਨਾਲ ਪਾਬੰਦੀ ਨਹੀਂ ਲਾ ਪਾ ਰਿਹਾ, ਜਿਸ ਦੇ ਚੱਲਦਿਆਂ ਸ਼ਹਿਰ 'ਚ ਬਸੰਤ ਪੰਚਮੀ ਵਾਲੇ ਦਿਨ ਵੀ ਸ਼ਰ੍ਹੇਆਮ ਨੌਜਵਾਨਾਂ ਵਲੋਂ ਚਾਈਨਾ ਡੋਰ ਨਾਲ ਪਤੰਗਬਾਜ਼ੀ ਕੀਤੀ ਗਈ | ਇਸ ਮੌਕੇ ਕਲੀਨਿਕ ਦੀ 30ਵੀਂ ਵਰੇਗੰਢ ਵੀ ਮਨਾਈ ਗਈ | ਇਸ ਮੌਕੇ ਇੰਦਰ ਸਿੰਘ ਦਰਦੀ, ਪ੍ਰਤੀਕ ਸਿੰਗਲਾ, ਸੁਰਿੰਦਰ ਕੁਮਾਰ ਝਬੇਲਵਾਲੀ, ਡਾ: ਤਰਸੇਮ ਸਿੰਘ ਸੂਰੇਵਾਲਾ, ਕੌਂਸਲਰ ਬਲਤੇਜ ਸਿੰਘ, ਵਿਕਾਸ ਕੁਮਾਰ ਲੱਕੀ ਝਾਂਬ ਤੇ ਲਾਇਨ ਸ਼ਾਮ ਲਾਲ ਬਾਂਸਲ ਆਦਿ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਤਿਲਕ ਨਗਰ ਗਲੀ ਨੰਬਰ-5 ਸਥਿਤ ਬ੍ਰਹਮਕੁਮਾਰੀ ਸੰਸਥਾਨ ਵਿਖੇ ਸੰਤੋਸ਼ੀ ਦੀਦੀ ਦੀ ਅਗਵਾਈ 'ਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਵਾਰਡ ਕੌਂਸਲਰ ਗੁਰਮੀਤ ਸਿੰਘ ਜੀਤਾ ਮੁੱਖ ਮਹਿਮਾਨ ਸ਼ਾਮਿਲ ਹੋਏ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸੰਸਥਾਨ ਵਿਖੇ ਪਹੁੰਚਣ 'ਤੇ ਭੈਣ ਸੰਤੋਸ਼ੀ ਦੀਦੀ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਮਾਧਾ ਸਿੰਘ ਬੀਕਾਨੇਰ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਰਾਜੇਸ਼ ਕੱਕੜ, ਰਾਜੇਸ਼ ਅਰੋੜਾ, ਭੈਣ ਜੋਤੀ, ਮਮਤਾ ਸਮੇਤ ਵੱਡੀ ਗਿਣਤੀ ਵਿਚ ਸੰਸਥਾਨ ਨਾਲ ਜੁੜੇ ਸ਼ਰਧਾਲੂ ਮੌਜੂਦ ਸਨ | ਉੱਧਰ ਸ਼ਾਮ ਨੂੰ ਸੰਸਥਾਨ ਵਿਖੇ ਬਸੰਤ ਪੰਚਮੀ ਉਤਸਵ ਮਨਾਇਆ ਗਿਆ | ਇਸ ਦੌਰਾਨ ਪਤੰਗਾਂ ਉਡਾਉਣ ਦੀ ਥਾਂ ਪਤੰਗਾ ਲਹਿਰਾ ਕੇ ਬਸੰਤ ਪੰਚਮੀ ਮਨਾਈ ਗਈ ਤੇ ਪਤੰਗਾ ਨਾ ਉਡਾਉਣ ਦਾ ਸੰਦੇਸ਼ ਦਿੱਤਾ ਗਿਆ, ਤਾਂ ਜੋ ਪਤੰਗਾਂ ਤੇ ਡੋਰ ਨਾਲ ਹੋਣ ਵਾਲੇ ਪੰਛੀਆਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ | ਸੰਤੋਸ਼ੀ ਦੀਦੀ ਵਲੋਂ ਬਸੰਤ ਪੰਚਮੀ ਦਾ ਪੂਰਾ ਇਤਿਹਾਸ ਦੱਸਿਆ ਗਿਆ | ਇਸ ਮੌਕੇ ਗੁਰਦਾਸ ਗਿਰਧਰ, ਇੰਦਰਜੀਤ ਬਾਂਸਲ, ਰਾਜੇਸ਼ ਕੱਕੜ, ਰਾਜੇਸ਼ ਅਰੋੜਾ, ਰੋਹਿਤ ਗਰਗ, ਮਹਿੰਦਰ ਸੋਢੀ, ਭਾਈ ਕਸ਼ਮੀਰੀ ਲਾਲ, ਰਾਜੇਸ਼ ਸਿੰਗਲਾ, ਸੁਸ਼ੀਲ ਵਾਟਸ, ਏਕਮ, ਸੋਨੂੰ, ਅਨੂ ਕਸਰੀਜਾ, ਤਿ੍ਪਤਾ ਕਟਾਰੀਆ, ਸ਼ੈਲੀ ਗਿਰਧਰ, ਜੋਤੀ ਕੱਕੜ, ਪ੍ਰਭਜੋਤ ਕੌਰ, ਸੁਨੀਤਾ ਗੁਪਤਾ, ਆਸ਼ੂ, ਮਮਤਾ, ਵਿਨੀਤਾ ਸਿਡਾਨਾ, ਰੇਣੂ, ਮਾਲਤੀ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਵਿਖੇ ਗਣਤੰਤਰ ਦਿਵਸ ਪਿ੍ੰਸੀਪਲ ਸਤਵੰਤ ਕÏਰ ਦੀ ਅਗਵਾਈ ਵਿਚ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਪਿ੍ੰ: ਸਤਵੰਤ ਕÏਰ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ ਅਤੇ ਇਸ ਦੇ ਨਾਲ ਹੀ ਰਾਸ਼ਟਰੀ ਗੀਤ ਵਿਦਿਆਰਥੀਆਂ ਨੇ ਗਾਇਆ | ਵਿਦਿਆਰਥੀਆਂ ਨੇ ਸੱਭਿਆਚਾਰ ਪ੍ਰੋਗਰਾਮ ਜਿਵੇਂ ਲੁੱਡੀ ਕਾਲਜ ਦੀਆਂ ਵਿਦਿਆਰਥਣਾਂ ਹਰਮਨਪ੍ਰੀਤ ਕੌਰ, ਕੋਮਲ, ਰਜੀਨਾ, ਪ੍ਰਭਜੋਤ, ਸਨੇਹਾ, ਸੰਜਨਾ, ਮੋਹਿਨੀ ਨੇ ਪੇਸ਼ ਕੀਤੀ | ਗੁਰਪ੍ਰੀਤ ਕੌਰ, ਸਿਮਰਨ, ਕੋਮਲ, ਹਰਮਨ ਨੇ ਅੱਜ ਦੇ ਦਿਵਸ ਨੂੰ ਸਮਰਪਿਤ ਆਪਣੇ ਭਾਸ਼ਣ ਨਾਲ ਹਾਜ਼ਰੀ ਲਵਾਈ | ਜਸਕਰਨ ਸਿੰਘ, ਜਸਪਿੰਦਰ ਕੌਰ, ਰੀਨਾ, ਜਸਦੀਪ ਤੇ ਵਿਜੈ ਸਿੰਘ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸਾਰਿਆਂ ਵਿਚ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਜਗਾਇਆ | ਵਿਦਿਆਰਥੀ ਵਿਕਰਮ ਅਤੇ ਕੁਲਵਿੰਦਰ ਨੇ ਭੰਡਾਂ ਦੀ ਪੇਸ਼ਕਾਰੀ ਬਾਖ਼ੂਬੀ ਕੀਤੀ | ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਟੀਚਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਪਿ੍ੰ: ਸ਼ਮਿੰਦਰ ਠਾਕੁਰ ਤੇ ਹਰਮੀਤ ਬੇਦੀ ਨੇ ਇਨਾਮ ਵੰਡੇ | ਮੰਚ ਦਾ ਸੰਚਾਲਨ ਪ੍ਰੋ: ਕੁਲਵਿੰਦਰ ਸ਼ਰਮਾ ਨੇ ਕੀਤਾ | ਪਿ੍ੰਸੀਪਲ ਨੇ ਗਣਤੰਤਰ ਦਿਵਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਡਾ: ਪੁਸ਼ਪਿੰਦਰ ਸਿੰਘ, ਪ੍ਰੋ: ਸਾਗਰ ਕੁਮਾਰ, ਪ੍ਰੋ: ਮਨਜੀਤ ਕÏਰ, ਪ੍ਰੋ: ਹਰਮੀਤ ਕੌਰ, ਪ੍ਰੋ: ਰਾਜੇਸ਼ ਗੋਂਦਾਰਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਯਤਨਾਂ ਅਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ | ਇਸ ਮÏਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ |
ਮਲੋਟ, (ਪਾਟਿਲ, ਅਜਮੇਰ ਸਿੰਘ ਬਰਾੜ)-ਗਣਤੰਤਰ ਦਿਵਸ ਮੌਕੇ ਮਲੋਟ ਵਿਖੇ ਐੱਸ.ਡੀ.ਐੱਮ. ਕੰਵਰਜੀਤ ਸਿੰਘ ਮਾਨ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਇਲਾਕੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਮੰਚ ਸੰਚਾਲਨ ਵਰਿੰਦਰ ਬਜਾਜ ਤੇ ਰਿਸ਼ੀ ਹਿਰਦੇਪਾਲ ਸਿੰਘ ਨੇ ਕੀਤਾ | ਪ੍ਰਸ਼ਾਸਨ ਵਲੋਂ ਰਾਜ ਪੱਧਰ 'ਤੇ ਖੇਡਾਂ ਦੇ ਖੇਤਰ 'ਚ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਗਣਤੰਤਰ ਦਿਵਸ ਸਮਾਗਮ 'ਚ ਸਾਬਕਾ ਲੋਕ ਸਭਾ ਮੈਂਬਰ ਪੋ੍ਰ: ਸਾਧੂ ਸਿੰਘ, ਸਿਵਲ ਜੱਜ ਨਰੇਸ਼ ਗੋਇਲ, ਸਿਵਲ ਜੱਜ ਕੰਵਲਜੀਤ ਸਿੰਘ, ਸਿਵਲ ਜੱਜ ਦਿਲਸ਼ਾਦ ਕੌਰ, ਤਹਿਸੀਲਦਾਰ ਜਸਪਾਲ ਸਿੰਘ, ਨਾਇਬ ਤਹਿਸੀਲਦਾਰ ਜਸਵਿੰਦਰ ਕੌਰ, ਡੀ.ਐੱਸ.ਪੀ. ਬਲਕਾਰ ਸਿੰਘ, ਐਡਵੋਕੇਟ ਰਾਜਪਾਲ ਸਿੰਘ, ਜੀਵਨਜੋਤ ਸਿੰਘ ਬੇਦੀ, ਲਾਲੀ ਗਗਨੇਜਾ, ਮਲੋਟ ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਕਰਮਜੀਤ ਸ਼ਰਮਾ, ਕੈਪਟਨ ਪਰਮਜੀਤ ਸਿੰਘ, ਬੰਟੀ ਗਰੋਵਰ, ਵੰਸ਼ ਬੱਤਰਾ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਮੌਜੂਦ ਸਨ |
ਮਲੋਟ, (ਪਾਟਿਲ)-ਮਲੋਟ ਸ਼ਹਿਰ ਦੇ ਗਾਂਧੀ ਚੌਂਕ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਵਿਚ ਅਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੇ ਸਹਿਯੋਗ ਨਾਲ ਗਣਤੰਤਰਤਾ ਦਿਵਸ ਸਮਾਰੋਹ ਉਤਸ਼ਾਹ ਨਾਲ ਮਨਾਇਆ ਗਿਆ | ਸ਼ੁਭਦੀਪ ਸਿੰਘ ਬਿੱਟੂ ਨੇ ਝੰਡਾ ਲਹਿਰਾ ਕੇ ਰਸਮ ਨੂੰ ਪੂਰਾ ਕੀਤਾ | ਇਸ ਸਮਾਗਮ ਵਿਚ ਕਾਂਗਰਸ ਲੀਡਰਸ਼ਿਪ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ | ਸਟੇਜ ਸਕੱਤਰ ਪ੍ਰੋ: ਬਲਜੀਤ ਗਿੱਲ ਨੇ ਗਣਤੰਤਰਤਾ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਸੁਤੰਤਰਤਾ ਸੈਲਾਨੀ ਸਵ: ਭਾਈ ਰਾਮ ਸਿੰਘ ਤੇ ਸਵ: ਮੁਕੰਦ ਲਾਲ ਮਹਾਸ਼ਾ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ | ਇਸ ਮੌਕੇ ਦਿਹਾਤੀ ਪ੍ਰਧਾਨ ਜਗਤਪਾਲ ਸਿੰਘ, ਲੰਬੀ ਪ੍ਰਧਾਨ ਕੁਲਵੰਤ ਸਿੰਘ, ਭਜਨ ਸਿੰਘ ਤੇ ਦਵਿੰਦਰ ਸਿੰਘ ਹੰਟੀ ਆਦਿ ਹਾਜ਼ਰ ਸਨ | ਇਸ ਮੌਕੇ 'ਹੱਥ ਜੋੜੋ' ਮੁਹਿੰਮ ਦਾ ਵੀ ਆਗਾਜ਼ ਕੀਤਾ ਗਿਆ |
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਬਰਾੜ)-ਗਣਤੰਤਰ ਦਿਵਸ ਨਵੀਂ ਦਾਣਾ ਮੰਡੀ ਗਿੱਦੜਬਾਹਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਐੱਸ. ਡੀ. ਐੱਮ. ਸਰੋਜ ਅਗਰਵਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਤੇ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਵੀ ਕੀਤਾ | ਸੰਬੋਧਨ ਦੌਰਾਨ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਤੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੁਨੇਹਾ ਦਿੱਤਾ | ਉਨ੍ਹਾਂ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀਨੀਅਰ ਸਬ ਜੱਜ ਅਮਨਦੀਪ ਕੌਰ, ਸਿਵਲ ਜੱਜ ਏਕਤਾ, ਡੀ. ਐੱਸ. ਪੀ. ਜਸਬੀਰ ਸਿੰਘ, ਹਲਕਾ ਇੰਚਾਰਜ ਐਡਵੋਕੇਟ ਪਿ੍ਤਪਾਲ ਸ਼ਰਮਾ, ਨਾਇਬ ਤਹਿਸੀਲਦਾਰ ਅੰਜੂ ਬਾਲਾ ਨਾਇਬ ਤਹਿਸੀਲਦਾਰ ਦੋਦਾ, ਬਲਜਿੰਦਰ ਸਿੰਘ ਵੀ ਹਾਜ਼ਰ ਸਨ |
ਲੰਬੀ, (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਮਾਹੂਆਣਾ ਦੇ ਐੱਨ. ਸੀ. ਸੀ. ਕੈਪਟਨ ਕੈਡਿਟ ਸੁਖਜੀਤ ਸਿੰਘ ਨੇ ਬਠਿੰਡਾ ਵਿਖੇ ਗਣਤੰਤਰਤਾ ਦਿਵਸ ਮੌਕੇ ਹੋਈ ਪਰੇਡ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ (ਬਾਕੀ ਸਫਾ 6 'ਤੇ)
ਤੀਜੇ ਪੰਜਾਬ ਲੇਵਲ ਐੱਨ. ਸੀ. ਸੀ. ਯੂਨਿਟ ਬਠਿੰਡਾ ਦੀ ਅਗਵਾਈ ਕੀਤੀ | ਕੈਡਿਟ ਸੁਖਜੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਦੇ ਪਿ੍ੰਸੀਪਲ ਗੁਰਦੀਪ ਸਿੰਘ ਸੇਖੋਂ ਨੇ ਸੁਖਜੀਤ ਸਿੰਘ ਅਤੇ ਸੰਸਥਾ ਦੇ ਐੱਨ. ਸੀ. ਸੀ. ਇੰਚਾਰਜ ਸਬ-ਲੈਫ਼ਟੀਨੈਂਟ ਕੈਪਟਨ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੋਣਹਾਰ ਸੁਖਜੀਤ ਸਿੰਘ ਨੇ ਸੰਸਥਾ ਦਾ ਮਾਣ ਵਧਾਇਆ ਹੈ | ਇਸ ਮੌਕੇ ਸੰਸਥਾ ਵਿਖੇ ਗਰੁੱਪ ਇੰਸਟਰਕਟਰ ਹਰਿੰਦਰ ਸਿੰਘ, ਸੁਖਦੇਵ ਸਿੰਘ ਤੇ ਸੰਸਥਾ ਦੇ ਸੁਪਰਡੈਂਟ ਰੁਪਿੰਦਰ ਸਿੰਘ ਬਰਾੜ ਹਾਜ਼ਰ ਸਨ |
ਫ਼ਰੀਦਕੋਟ, (ਸਤੀਸ਼ ਬਾਗ਼ੀ)-ਕੇਂਦਰੀ ਵਿਦਿਆਲਿਆ ਫ਼ਰੀਦਕੋਟ ਛਾਉਂਣੀ ਦੀ ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਹੇਠ ਗਣਤੰਤਰ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਵਿਚ ਕਰਨਲ ਪ੍ਰਦੀਪ ਬੂਰਾ, ਕੇਂਦਰੀ ਵਿਦਿਆਲਿਆ-1 ਫ਼ਿਰੋਜ਼ਪਰ ਦੇ ਪਿ੍ੰਸੀਪਲ ਹਰਿ ਸਿੰਘ, ਮਧੂ ਗਾਂਧੀ ਅਤੇ ਆਰਟ ਆਫ ਲਿਵਿੰਗ ਦੇ ਕਿਰਨ ਲੂੰਬਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਪਿ੍ੰਸੀਪਲ ਡਾ. ਹਰਜਿੰਦਰ ਕੌਰ ਤੇ ਵਿਦਿਆਲਿਆ ਦੀ ਅਧਿਆਪਕਾ ਵੀਨਾ ਸ਼ਰਮਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਸਟਾਫ਼ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਅਗਰ ਚੰਦ, ਕੇਦਾਰ ਨਾਥ ਅਤੇ ਪ੍ਰਦੀਪ ਦੀ ਅਗਵਾਈ ਹੇਠ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਬਸੰਤ ਪੰਚਮੀ 'ਤੇ ਪਤੰਗਬਾਜ਼ੀ ਵੀ ਕੀਤੀ |
ਫ਼ਰੀਦਕੋਟ, (ਚਰਨਜੀਤ ਸਿੰਘ ਗੋਂਦਾਰਾ)-ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫੇਅਰ ਕਲੱਬ ਫ਼ਰੀਦਕੋਟ ਵਲੋਂ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਕਲੱਬ ਦੇ ਪ੍ਰਧਾਨ ਵਜ਼ੀਰ ਚੰਦ ਗੁਪਤਾ ਤੇ ਮੈਂਬਰਾਂ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਕਲੱਬ ਪ੍ਰਧਾਨ ਵਜ਼ੀਰ ਚੰਦ ਗੁਪਤਾ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਆਏ ਹੋਏ ਕਲੱਬ ਮੈਂਬਰਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਕਲੱਬ ਦੇ ਸਰਪ੍ਰਸਤ ਦਰਸ਼ਨ ਲਾਲ ਚੁੱਘ, ਹਰਮੀਤ ਸਿੰਘ ਕੰਗ ਰਿਟਾ: ਮੈਨੇਜਰ, ਰਛਪਾਲ ਸਿੰਘ ਮਾਨ, ਹਰੀਸ਼ ਸੇਠੀ, ਅਮਰਜੀਤ ਸਿੰਘ ਵਾਲੀਆ, ਗੁਰਚਰਨ ਸਿੰਘ ਗਿੱਲ, ਗੋਬਿੰਦ ਰਾਮ, ਵਰਿੰਦਰ ਕੁਮਾਰ ਗਾਂਧੀ, ਅਸ਼ੋਕ ਕੁਮਾਰ ਚਾਵਲਾ, ਰਵਿੰਦਰ ਕੁਮਾਰ ਸ਼ਰਮਾ, ਬਾਲ ਕਿ੍ਸ਼ਨ ਗੁਪਤਾ, ਸ਼ਾਮ ਦਾਸ, ਰਜਨੀਸ਼ ਕੁਮਾਰ ਵਰਮਾ, ਦਵਿੰਦਰ ਕੁਮਾਰ ਮਹਿਤਾ, ਸ਼ੁਭਾਸ਼ ਮੱਕੜ ਹਾਜ਼ਰ ਸਨ |
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ 74ਵੇਂ ਗਣਤੰਤਰ ਦਿਵਸ ਕਾਲਜ ਕੈਂਪਸ ਵਿਚ ਐੱਨ.ਐੱਸ.ਐੱਸ., ਰੈਡ ਰਿਬਨ ਕਲੱਬਾਂ, ਯੂਥ ਰੈੱਡ ਕਰਾਸ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਸ਼ੁੱਭ ਅਵਸਰ 'ਤੇ ਕਾਰਜਕਾਰੀ ਪਿ੍ੰਸੀਪਲ ਡਾ. ਪੂਜਾ ਭੱਲਾ ਵਲੋਂ ਆਪਣੇ ਕਰ-ਕਮਲਾਂ ਨਾਲ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਉਨ੍ਹਾਂ ਸਭਨਾਂ ਨੂੰ ਵਧਾਈ ਦਿੱਤੀ | ਅਜ਼ਾਦੀ ਦੇ ਪਰਵਾਨਿਆ ਅਤੇ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਜਵਾਨਾਂ ਨੂੰ ਯਾਦ ਕਰਦਿਆਂ ਕੋਟਿਨ-ਕੋਟਿ ਪ੍ਰਣਾਮ ਕੀਤਾ ਗਿਆ ਅਤੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਦੀ ਅਪੀਲ ਕੀਤੀ | ਉਨ੍ਹਾਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਨੂੰ ਯਾਦ ਕਰਦਿਆਂ ਸਭਨਾਂ ਨੂੰ ਆਪਣੇ ਹੱਕਾਂ ਦੇ ਨਾਲ-ਨਾਲ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ | ਯੂਥ ਕੋਆਰਡੀਨੇਟਰ ਡਾ. ਰਾਜੇਸ਼ ਮੋਹਨ, ਡਾ. ਅੰਸ਼ੂਮਤੀ, ਡਾ. ਅਮਨਪ੍ਰੀਤ ਕੌਰ, ਅਨਿਲ ਕੁਮਾਰ , ਸਾਹਿਲ ਟਿਗੋਰੀਆ ਤੇ ਵਿਦਿਆਰਥੀ ਸਾਥੀਆਂ ਨੇ ਰਾਸ਼ਟਰੀ ਗੀਤ ਗਾਇਆ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ | ਇਸ ਮੌਕੇ ਸਭਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸੀ | ਅੰਤ ਵਿਚ ਪ੍ਰੋ. ਮਹਿੰਦਰਜੀਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ ਗਿਆ |
ਪੰਜਗਰਾੲੀਂ ਕਲਾਂ, (ਸੁਖਮੰਦਰ ਸਿੰਘ ਬਰਾੜ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਵਿਖੇ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇੰਚਾਰਜ ਪਿ੍ੰਸੀਪਲ ਪਰਮਿੰਦਰ ਕੌਰ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸਮਾਗਮ ਨੂੰ ਸੰਬੋਧਨ ਕਰਦਿਆਂ ਹਿੰਦੀ ਅਧਿਆਪਕ ਡਾ. ਰਵਿੰਦਰ ਕੁਮਾਰ ਨੇ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ | ਸਾਇੰਸ ਅਧਿਆਪਕ ਸੁਨੀਲ ਕੁਮਾਰ ਨੇ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ | ਇਸ ਮੌਕੇ ਜਗਦੇਵ ਸਿੰਘ, ਸਤਵਿੰਦਰ ਸਿੰਘ, ਸੁਖਜਿੰਦਰ ਸਿੰਘ, ਲਖਵਿੰਦਰ ਕੁਮਾਰ, ਵਿਜੇ ਕੁਮਾਰ, ਜੋਤੀ ਗੋਇਲ, ਪ੍ਰੀਤੀ ਬਾਲਾ, ਆਦਰਸ਼ ਕੌਰ, ਰਾਜਪਾਲ ਕੌਰ, ਸੁਰਿੰਦਰ ਕੌਰ, ਪਰਵੀਨ ਰਾਣੀ, ਸਿਮਰਜੀਤ ਕੌਰ, ਮਨਦੀਪ ਕੌਰ ਤੇ ਮਨਪ੍ਰੀਤ ਆਦਿ ਹਾਜ਼ਰ ਸਨ |
ਪੰਗਜਰਾੲੀਂ ਕਲਾਂ, (ਸੁਖਮੰਦਰ ਸਿੰਘ ਬਰਾੜ)-ਸਥਾਨਕ ਰਿਸ਼ੀ ਮਾਡਲ ਸਕੂਲ ਵਿਖੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸ਼ਿੰਦਰਪਾਲ ਕੌਰ ਚਹਿਲ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਬੱਚਿਆਂ ਵਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਸ਼ਿੰਦਰਪਾਲ ਕੌਰ ਚਹਿਲ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਤੇ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨਿਆ | ਇਸ ਦੌਰਾਨ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਵੀ ਮਨਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਗਗਨਦੀਪ ਸਿੰਘ, ਪਰਦੀਪ ਸਿੰਘ ਚਹਿਲ, ਕੋਆਰਡੀਨੇਟਰ ਗੁਰਲੀਨ ਕੌਰ, ਨਿਸ਼ਾ ਸ਼ਰਮਾ, ਉਪਿੰਦਰ ਕੌਰ, ਤੇਜਿੰਦਰ ਸ਼ਰਮਾ, ਜਸਵੀਰ ਧਾਲੀਵਾਲ, ਮਨਦੀਪ ਸਿੰਘ ਕੈਂਥ, ਭੁਪਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਜੈਤੋ, (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੇ ਸ਼ੁਰੂ ਵਿਚ ਪ੍ਰਮਾਤਮਾ ਨੂੰ ਯਾਦ ਕੀਤਾ ਗਿਆ | ਉਪਰੰਤ ਸੱਤਵੀਂ 'ਏ' ਦੇ ਵਿਦਿਆਰਥੀ ਤਨਿਸ਼ ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਤਨਵੀ ਨੇ ਆਪਣੇ ਭਾਸ਼ਣ ਰਾਹੀਂ ਗਣਤੰਤਰ ਦਿਵਸ ਸਬੰਧੀ ਜਾਣਕਾਰੀ ਦਿੱਤੀ, ਜਦ ਕਿ ਤੀਸਰੀ 'ਬੀ' ਦੇ ਵਿਦਿਆਰਥੀ ਨਵਰਾਜਵੀਰ ਸਿੰਘ ਨੇ ਦੇਸ਼ ਭਗਤੀ ਦੇ ਗੀਤ 'ਤੇਰੀ ਮਿੱਟੀ ਵਿਚ ਮਿਲ ਜਾਵਾ' ਨੇ ਸਾਰਿਆਂ ਦਾ ਮਨ ਮੋਹ ਲਿਆ | ਉਪਰੰਤ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਵੰਦੇ ਮਾਤਰਮ ਦੀ ਧੁਨ 'ਤੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਨਰਸਰੀ ਅਤੇ ਯੂ. ਕੇ. ਜੀ. ਦੇ ਵਿਦਿਆਰਥੀਆਂ ਨੂੰ ਪਤੰਗ ਵਿਚ ਰੰਗ ਭਰਨ ਦੀ ਗਤੀਵਿਧੀ ਕਰਵਾਈ ਗਈ ਅਤੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਪਤੰਗ ਵਿਚ ਤਿਰੰਗੇ ਦੇ ਰੰਗ ਭਰ ਕੇ ਆਪਣਾ ਦੇਸ਼ ਪਿਆਰ ਦਿਖਾਇਆ | ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ 'ਝੰਡਾ ਬਣਾਉਣ' ਦਾ ਮੁਕਾਬਲਾ ਕਰਵਾਇਆ ਤੇ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਪਤੰਗ ਬਣਾਉਣ' ਦਾ ਮੁਕਾਬਲਾ ਕਰਵਾਇਆ | ਪਿ੍ੰਸੀਪਲ ਧਰਮਿੰਦਰ ਕੌਰ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਅਖ਼ੀਰ ਵਿਚ ਰਾਸ਼ਟਰੀ ਗੀਤ 'ਜਨ ਗਨ ਮਨ' ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ |
ਜੈਤੋ, (ਗੁਰਚਰਨ ਸਿੰਘ ਗਾਬੜੀਆ)-ਉਪ ਮੰਡਲ ਜੈਤੋ ਵਲੋਂ 74ਵਾਂ ਗਣੰਤਤਰ ਦਿਵਸ ਜੈਤੋ ਦੇ ਖ਼ੇਡ ਸਟੇਡੀਅਮ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਉਪ ਮੰਡਲ ਮੈਜਿਸਟ੍ਰੇਟ ਡਾ: ਨਿਰਮਲ ਓਸੇਪਚਨ ਵਲੋਂ ਅਦਾ ਕੀਤੀ ਗਈ ਤੇ ਉਪਰੰਤ ਪੁਲਿਸ ਮੁਲਾਜ਼ਮਾਂ ਨੇ ਸਲਾਮੀ ਦਿੱਤੀ | ਉਪਰੰਤ ਆਪਣੇ ਸੰਦੇਸ਼ ਵਿਚ ਮੁੱਖ ਮਹਿਮਾਨ ਉਪ ਮੰਡਲ ਮੈਜਿਸਟ੍ਰੇਟ ਡਾ. ਨਿਰਮਲ ਓਸੇਪਚਨ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣੰਤਤਰ ਦੀ ਮੁਬਾਰਕਬਾਦ ਦਿੱਤੀ | ਸਮਾਗਮ ਵਿਚ ਸਕੂਲੀ ਬੱਚੀਆਂ ਨੇ ਪੀ.ਟੀ. ਸ਼ੋਅ, ਕੋਰੀਓਗ੍ਰਾਫੀ, ਕਵੀਸ਼ਰੀ, ਗਿੱਧਾ, ਭੰਗੜਾ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟ੍ਰੇਟ ਡਾ: ਨਿਰਮਲ ਓਸੇਪਚਨ ਨੇ ਆਜ਼ਾਦੀ ਘੁਲਾਟੀਆਂ, ਸਰਕਾਰੀ ਕਰਮਚਾਰੀਆਂ, ਪੱਤਰਕਾਰਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਾਮਗਮ ਵਿਚ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਵਿਧਾਇਕ ਅਮੋਲਕ ਸਿੰਘ, ਥਾਣਾ ਜੈਤੋ ਦੇ ਐਸ.ਐਚ.ਓ ਮਨੋਜ ਕੁਮਾਰ ਸ਼ਰਮਾ, ਸਿਵਲ ਹਸਪਤਾਲ ਜੈਤੋ ਦੇ ਐਸ.ਐਮ.ਓ ਡਾ: ਵਰਿੰਦਰ ਕੁਮਾਰ, ਤਹਿਸੀਲਦਾਰ ਲਵਪ੍ਰੀਤ ਕੌਰ ਵੈਹਣੀਵਾਲ, ਨਾਇਬ ਤਹਿਸੀਲਦਾਰ ਰਣਜੀਤ ਕੌਰ, ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਹਰਸ਼ਵੰਤ ਸਿੰਘ, ਡੀ.ਐੱਸ.ਪੀ. ਅੰਮਿ੍ਤਪਾਲ ਸਿੰਘ, ਸਿਕੰਦਰ ਸਿੰਘ ਗੁਰੂਸਰ, ਤਹਿਸੀਲ ਦਫ਼ਤਰ ਯੂਨੀਅਨ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਬਾਜ ਸਿੰਘ ਸੁਪਰਡੈਂਟ, ਪਿ੍ੰਸੀਪਲ ਜਸਵੰਤ ਸਿੰਘ ਤੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮ ਕੋਮਲ ਸ਼ਰਮਾ ਆਦਿ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਤੇ ਮੁਲਾਜ਼ਮ ਆਦਿ ਤੋਂ ਇਲਾਵਾ ਸਟੇਜ਼ ਸੰਚਾਲਨ ਮਾ: ਪ੍ਰਮੋਦ ਧੀਰ, ਕਰਮਜੀਤ ਸਿੰਘ ਤੇ ਰੀਤੂ ਨਾਰੰਗ ਨੇ ਨਿਭਾਈ |
ਪੰਜਗਰਾਈ ਕਲਾਂ, (ਕੁਲਦੀਪ ਸਿੰਘ ਗੋਂਦਾਰਾ)-ਮਿਲੇਨੀਅਮ ਵਰਲਡ ਸਕੂਲ ਦੇ ਬੱਚਿਆਂ ਤੇ ਮੈਨੇਜਮੇਂਟ ਅਤੇ ਸਟਾਫ਼ ਨੇ ਮਿਲ ਕੇ ਗਣਤੰਤਰ ਦਿਵਸ ਮਨਾਉਂਦੇ ਹੋਏ ਤਿਰੰਗਾ ਝੰਡਾ ਲਹਿਰਾਇਆ | ਚੇਅਰਪਰਸਨ ਰਕਸ਼ੰਦਾ ਸ਼ਰਮਾ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਬੱਚਿਆਂ ਨੇ ਰਾਸ਼ਟਰੀ ਗੀਤ ਗਾਏ ਤੇ ਦੇਸ਼ ਭਗਤੀ ਦੇ ਗੀਤ ਗਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ | ਸਕੂਲ ਦੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਸਟੇਡੀਅਮ ਵਿਚ ਪਰੇਡ ਵਿਚ ਹਿੱਸਾ ਲਿਆ, ਜਿਥੇ ਬੱਚਿਆਂ ਨੇ ਬੈਂਡ ਵਜਾ ਕੇ ਪ੍ਰਦਰਸ਼ਨ ਕੀਤਾ ਤੇ ਬੱਚਿਆਂ ਨੇ ਸਟੇਡੀਅਮ ਵਿਚ ਚਾਇਨਾ ਡੋਰ ਤੇ ਝਾਕੀ ਕੱਢੀ, ਜਿਸ ਵਿਚ ਬੱਚਿਆਂ ਨੇ ਚਾਇਨਾ ਡੋਰ ਨੂੰ ਨਾ ਵਰਤਣ ਦਾ ਸੰਦੇਸ਼ ਦਿੱਤਾ | ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਸਟੇਡੀਅਮ ਚ ਪ੍ਰਬੰਧਕਾਂ ਵਲੋਂ ਮਿਲੇਨੀਅਮ ਵਰਲਡ ਸਕੂਲ ਦੇ ਬੱਚਿਆਂ ਨੂੰ ਝਾਕੀ, ਪਰੇਡ, ਬੈਂਡ ਦੀ ਵਧੀਆ ਪ੍ਰਦਰਸ਼ਨੀ ਕਰਨ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |
ਸਾਦਿਕ, (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਕੌਮੀ ਝੰਡਾ ਲਹਿਰਾਉਣ ਦੀ ਰਸਮ ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-1 ਨੇ ਨਿਭਾਈ | ਇਸ ਮੌਕੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਜਗਤਾਰ ਸਿੰਘ ਮਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਤੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਵੰਨਗੀਆਂ ਦੀ ਸ਼ਲਾਘਾ ਕੀਤੀ | ਸਕੂਲ ਇੰਚਾਰਜ ਆਸ਼ਾ ਰਾਣੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਭਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਜ਼ੁੰਮੇਵਾਰੀ ਗੁਰਬਿੰਦਰ ਕੌਰ ਨੇ ਨਿਭਾਈ |
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਬੁੱਧ ਵਿਹਾਰ ਦੇਵੀ ਵਾਲਾ ਰੋਡ ਕੋਟਕਪੂਰਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਮੂਲ ਭਾਰਤੀ ਚਿੰਤਨ ਸੰਘ ਦੇ ਪ੍ਰਧਾਨ ਪਿ੍ੰਸੀਪਲ ਜੋਗਿੰਦਰ ਸਿੰਘ ਬੱਲਮਗੜ੍ਹ ਨੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪਿੰ੍ਰਸੀਪਲ ਜੁਗਰਾਜ ਸਿੰਘ, ਸਾਬਕਾ ਪਿ੍ੰਸੀਪਲ ਕਿ੍ਸ਼ਨ ਲਾਲ, ਲੈਕਚਰਾਰ ਸੁਖਦਰਸਨ ਸਿੰਘ ਬੰਬੀਹਾ ਜਨਰਲ ਸਕੱਤਰ ਚਿੰਤਨ ਸੰਘ, ਬਲਦੇਵ ਸਿੰਘ ਸੁਧਾਰ ਉਪ ਪ੍ਰਧਾਨ ਚਿੰਤਨ ਸੰਘ ਅਤੇ ਹੋਰ ਸ਼ਾਮਿਲ ਸਨ | ਉਪਰੰਤ ਗਣਤੰਤਰ ਦੇ ਸਬੰਧ ਵਿਚ ਸੁਖਦਰਸ਼ਨ ਸਿੰਘ, ਮੰਚ 'ਤੇ ਬਿਰਾਜਮਾਨ ਸਾਥੀ ਬਲਦੇਵ ਸੰਘ ਸੁਧਾਰ, ਮਲਕੀਤ ਸਿੰਘ ਜੈਤੋ, ਫੁਲੇਲ ਸਿੰਘ ਖਿਉਵਾਲੀ ਵਲੋਂ ਆਪੋ-ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ ਦੀ ਸਮਾਪਤੀ ਸੰਘ ਦੇ ਸਾਥੀਆਂ ਵਲੋਂ ਸੰਦੇਸ਼ ਪੂਰਵਕ ਬਹੁਜਨਾਂ ਦੀ ਦਿਵਾਲੀ, ਗਣਤੰਤਰ ਦਿਵਸ ਮੌਕੇ ਦੀਵੇ ਜਗਾ ਕੇ ਕੀਤੀ ਗਈ |

ਖੇਤ ਮਜ਼ਦੂਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

ਮੰਡੀ ਲੱਖੇਵਾਲੀ, 27 ਜਨਵਰੀ (ਮਿਲਖ ਰਾਜ)-ਸਾਂਝੇ ਮੋਰਚੇ ਦੇ ਸੱਦੇ 'ਤੇ ਗਣਤੰਤਰ ਦਿਵਸ ਵਾਲੇ ਦਿਨ ਖੇਤ ਮਜ਼ਦੂਰਾਂ ਨੇ ਪਿੰਡ ਖੁੰਡੇ ਹਲਾਲ ਵਿਖੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ | ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ...

ਪੂਰੀ ਖ਼ਬਰ »

ਸਨਮਾਨ ਸਮਾਰੋਹ ਮੌਕੇ ਅਣਡਿੱਠ ਕਰਨ ਦਾ ਦੋਸ਼

ਕੋਟਕਪੂਰਾ, 27 ਜਨਵਰੀ (ਮੋਹਰ ਸਿੰਘ ਗਿੱਲ)-ਸਥਾਨਕ ਪ੍ਰਸ਼ਾਸਨ ਵਲੋਂ ਗਣਤੰਤਰ ਦੇ ਸਬੰਧ 'ਚ ਇਕ ਵਿਸ਼ੇਸ਼ ਸਮਾਰੋਹ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਕਰਵਾਇਆ ਗਿਆ | ਇਸ ਸਮਾਰੋਹ 'ਚ ਪੁੱਜੇ ਇਕ ਸੁਤੰਤਰਤਾ ਸੰਗਰਾਮੀ ਪਰਿਵਾਰ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪ੍ਰਬੰਧਾਂ ਦੀ ਘਾਟ ਤੇ ਤਾਲਮੇਲ ਦੀ ਕਮੀ ਕਰਕੇ ਗਣਤੰਤਰ ਦਿਵਸ ਦੇ ਪ੍ਰੋਗਰਾਮ ਫ਼ਿੱਕੇ ਰਹੇ

ਗਿੱਦੜਬਾਹਾ, 27 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਮਨਾਏ ਗਏ ਗਣਤੰਤਰ ਦਿਵਸ ਮੌਕੇ ਅਧੂਰੇ ਤੇ ਦਿਸ਼ਾਹੀਣ ਪ੍ਰਬੰਧਾਂ ਕਾਰਨ, ਜਿੱਥੇ ਦਰਸ਼ਕਾਂ ਦੀ ਵੱਡੀ ਘਾਟ ਰੜਕਦੀ ਰਹੀ, ਉੱਥੇ ਕਈ ਵਿਸ਼ੇਸ਼ ਮਹਿਮਾਨਾਂ ਵੱਲ ਵੀ ਪੂਰੀ ਤਵੱਜੋਂ ਨਹੀਂ ਦਿੱਤੀ ਗਈ | ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨੇ ਅਬੁੱਲਖੁਰਾਣਾ ਬੱਸ ਅੱਡੇ 'ਤੇ ਬੱਸ ਦੇ ਸ਼ੀਸ਼ੇ ਤੋੜੇ

ਲੰਬੀ, 27 ਜਨਵਰੀ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਅਬੁੱਲਖੁਰਾਣਾ ਵਿਖੇ ਉਸ ਸਮੇਂ ਟਰੈਫ਼ਿਕ ਜਾਮ ਹੋ ਗਿਆ ਜਦੋਂ ਮੋਟਰਸਾਈਕਲ 'ਤੇ ਸਵਾਰ ਵਿਅਕਤੀਆਂ ਵਲੋਂ ਪੀ. ਆਰ. ਟੀ. ਸੀ. ਦੀ ਬੱਸ ਜਿਸ ਦਾ ਰਜਿਸਟਰੇਸ਼ਨ ਨੰ:ਪੀਬੀ-03ਏਪੀ-6301 ਨੂੰ ਘੇਰ ਕੇ ਉਸ ਦੇ ਉਪਰ ਡਲੇ ਮਾਰਨੇ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਨੇ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਮੰਡੀ ਬਰੀਵਾਲਾ, 27 ਜਨਵਰੀ (ਨਿਰਭੋਲ ਸਿੰਘ)-ਪ੍ਰਵਾਸੀ ਭਾਰਤੀ ਬੂਟਾ ਸਿੰਘ ਢਿੱਲੋਂ ਵਲੋਂ ਗੁਰੂ ਕੀ ਢਾਬ ਵਿਖੇ ਲੋੜਵੰਦ ਲੜਕੀਆਂ ਨੂੰ ਸਾਈਕਲ ਵੰਡੇ ਗਏ | ਇਸ ਸਮੇਂ ਉਨ੍ਹਾਂ ਕਿਹਾ ਕਿ ਉਹ ਭਾਵੇਂ ਵਿਦੇਸ਼ ਵਿਚ ਰਹਿੰਦੇ ਹਨ, ਪਰ ਪੰਜਾਬ ਅਤੇ ਪਿੰਡ ਦੀ ਧਰਤੀ ਨਾਲ ਉਨ੍ਹਾਂ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ਼ਹਿਰ ਦੇ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਸ੍ਰੀ ਕ੍ਰਿਸ਼ਨ ਜਨਮ ਉਤਸਵ ਦੇਖ ਸ਼ਰਧਾਲੂ ਝੂਮ ਉਠੇ | ਇਸ ਮੌਕੇ ਬਸੰਤ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਵਿਰੱੁਧ ਰੋਸ ਪ੍ਰਦਰਸ਼ਨ

ਮਲੋਟ, 27 ਜਨਵਰੀ (ਅਜਮੇਰ ਸਿੰਘ ਬਰਾੜ)-ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਵਲੋਂ ਬਣਾਏ ਗਏ ਮੁਹੱਲਾ ਕਲੀਨਿਕ ਵਿਰੱੁਧ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜ਼ਿਕਰਯੋਗ ...

ਪੂਰੀ ਖ਼ਬਰ »

ਬੱਸ ਦੀ ਕੈਂਟਰ ਨਾਲ ਟੱਕਰ, ਸਵਾਰੀਆਂ ਨੂੰ ਲੱਗੀਆਂ ਸੱਟਾਂ

ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਰਣਜੀਤ ਸਿੰਘ ਢਿੱਲੋਂ)-ਗਣਤੰਤਰ ਦਿਵਸ ਸਮਾਗਮ ਵਿਚ ਜਾਣ ਲਈ ਜਦੋਂ ਨਹਿਰੀ ਰੈਸਟ ਹਾਊਸ ਬਠਿੰਡਾ ਰੋਡ ਤੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਕਾਫ਼ਲਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਜਾ ਰਿਹਾ ਸੀ ਤਾਂ ਪੁਲਿਸ ਵਲੋਂ ਬਠਿੰਡਾ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਵਲੋਂ ਇਕਾਈ ਦੀ ਚੋਣ

ਗਿੱਦੜਬਾਹਾ, 27 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ ਤਹਿਤ ਬਲਾਕ ਗਿੱਦੜਬਾਹਾ ਦੇ ਪਿੰਡ ਇਕਾਈ ਬਬਾਣੀਆਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਗੁਰਚਰਨ ਸਿੰਘ ਨੂੰ ਪ੍ਰਧਾਨ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX