ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮਾਘ ਸੰਮਤ 554

ਸ਼ਹੀਦ ਭਗਤ ਸਿੰਘ ਨਗਰ / ਬੰਗਾ

55 ਸਾਲ ਪਹਿਲਾਂ ਸੁੱਜੋਂ 'ਚ ਬਣੇ ਦਿਲਬਾਗ ਸਿੰਘ ਯਾਦਗਾਰੀ ਹਸਪਤਾਲ 'ਤੇ ਸਰਕਾਰ ਨੇ ਟੰਗਿਆ ਮੁਹੱਲਾ ਕਲੀਨਿਕ ਦਾ ਬੋਰਡ

ਨਵਾਂਸ਼ਹਿਰ, 28 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਵਲੋਂ ਜੁਗਾੜ ਤਹਿਤ ਪਹਿਲਾਂ ਬਣੇ ਸਿਹਤ ਕੇਂਦਰਾਂ ਨੂੰ ਲਿਪਾਪੋਚੀ ਕਰ ਕੇ ਬਣਾਏ ਜਾ ਰਹੇ ਆਮ ਆਦਮੀ ਮੁਹੱਲਾ ਕਲੀਨਿਕਾਂ ਪ੍ਰਤੀ ਲੋਕਾਂ 'ਚ ਰੋਹ ਪਾਇਆ ਜਾ ਰਿਹਾ ਹੈ | ਪਿੰਡ ਸੁੱਜੋਂ 'ਚ ਸ. ਦਿਲਬਾਗ ਸਿੰਘ ਯਾਦਗਾਰੀ ਹਸਪਤਾਲ ਮੁੱਢਲਾ ਸਿਹਤ ਕੇਂਦਰ 'ਤੇ ਪੰਜਾਬ ਸਰਕਾਰ ਵਲੋਂ ਜਲਦਬਾਜੀ 'ਚ ਆਮ ਆਦਮੀ ਮੁਹੱਲਾ ਕਲੀਨਿਕ ਦਾ ਬੋਰਡ ਲਗਾ ਕੇ ਉਦਘਾਟਨ ਕੀਤਾ ਗਿਆ ਜਦਕਿ ਅਜੇ ਉਥੇ ਕੋਈ ਸੁਵਿਧਾ ਵੀ ਲਾਗੂ ਨਹੀਂ ਹੋਈ | ਹਸਪਤਾਲ 'ਚ ਮੁਰੰਮਤ ਅਤੇ ਤਿਆਰੀ ਕਰਨ ਲਈ ਮਜ਼ਦੂਰ ਲੱਗੇ ਹੋਏ ਹਨ | ਇਸ ਹਸਪਤਾਲ ਦਾ 55 ਸਾਲ ਪਹਿਲਾਂ ਪਿੰਡ ਸੁੱਜੋਂ 'ਚ 12 ਜੁਲਾਈ 1968 ਨੂੰ ਮਹੰਤ ਰਾਮ ਪ੍ਰਕਾਸ਼ ਸਿਹਤ ਮੰਤਰੀ ਪੰਜਾਬ ਨੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ | ਇਸ ਹਸਪਤਾਲ ਨੂੰ ਬਣਾਉਣ ਲਈ ਦਿਲਬਾਗ ਸਿੰਘ ਪੁੱਤਰ ਭਗਤ ਸਿੰਘ ਪਿੰਡ ਸੁੱਜੋਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ 5 ਲੱਖ ਦੀ ਰਕਮ ਅਤੇ ਹਰਨਾਮ ਸਿੰਘ ਪੁੱਤਰ ਵਜੀਰ ਸਿੰਘ ਸੁੱਜੋਂ ਹਾਲ ਵਾਸੀ ਭੌਰਾ ਨੇ ਸਾਢੇ ਚਾਰ ਏਕੜ ਜਮੀਨ ਹਸਪਤਾਲ ਲਈ ਦਾਨ ਕੀਤੀ ਸੀ | ਹਸਪਤਾਲ ਦੀ ਇਮਾਰਤ ਤਿਆਰ ਹੋਣ ਉਪਰੰਤ ਇਸ ਹਸਪਤਾਲ ਦਾ ਨਾਂਅ ਦਿਲਬਾਗ ਸਿੰਘ ਪ੍ਰਾਇਮਰੀ ਹੈਲਥ ਸੈਂਟਰ ਰੱਖਿਆ ਜਿਸ ਦਾ ਉਦਘਾਟਨ ਸਵਰਨ ਸਿੰਘ ਰੱਖਿਆ ਮੰਤਰੀ ਭਾਰਤ ਸਰਕਾਰ ਨੇ 22 ਜੂਨ 1969 ਨੂੰ ਸਾਬਕਾ ਮੰਤਰੀ ਸਵ: ਦਿਲਬਾਗ ਸਿੰਘ ਸੈਣੀ ਦੇ ਯਤਨਾਂ ਸਦਕਾ ਕੀਤਾ ਗਿਆ | ਸਮੇਂ-ਸਮੇਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵਲੋਂ ਇਸ ਸਿਹਤ ਕੇਂਦਰ ਨੂੰ ਅਪਗ੍ਰੇਡ ਕੀਤਾ ਗਿਆ | ਹਸਪਤਾਲ ਨੂੰ ਸਿਵਲ ਦਾ ਦਰਜਾ ਦਿਵਾਉਣ ਅਤੇ ਅਪਗ੍ਰੇਡ ਕਰਨ 'ਚ ਸਾਬਕਾ ਮੰਤਰੀ ਦਿਲਬਾਗ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਇਸ ਹਸਪਤਾਲ 'ਚ ਐਸ. ਐਮ. ਓ ਨਿਯੁਕਤੀ ਕਰਵਾਈ | ਇਹ ਹਸਪਤਾਲ ਬੰਗਾ- ਨਵਾਂਸ਼ਹਿਰ ਹਲਕੇ 86 ਪਿੰਡਾਂ ਨਾਲ ਜੁੜਿਆ ਹੈ ਇਸ ਦੇ ਅਧੀਨ ਛੇ ਸੈਕਟਰ ਖਟਕੜ ਕਲਾਂ, ਸੁੱਜੋਂ, ਲਧਾਣਾ ਝਿੱਕਾ, ਸੂੰਢ, ਬਹਿਰਾਮ ਅਤੇ ਕੁਲਥਮ ਤੋਂ ਇਲਾਵਾ ਤਿੰਨ ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਕਟਾਰੀਆਂ, ਫਰਾਲਾ ਅਤੇ ਖਟਕੜ ਕਲਾਂ ਕੰਮ ਕਰ ਰਹੇ ਹਨ | ਇਸ ਅਧੀਨ 24 ਸਬ ਸੈਂਟਰ ਚਲ ਰਹੇ ਹਨ | ਪਿੰਡ ਵਾਸੀਆਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਹਸਪਤਾਲ ਨੂੰ ਅਪਗ੍ਰੇਡ ਕੀਤੀ ਜਾਵੇ ਅਤੇ ਸਟਾਫ਼ ਪੂਰਾ ਕੀਤਾ ਜਾਵੇ | ਪਿੰਡ ਦੇ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਪੰਜਾਬ ਸਰਕਾਰ ਨੇ ਜੋ ਹਸਪਤਾਲ ਦੇ ਮੁੱਖ ਦਾਖਲੇ 'ਤੇ ਮੁਹੱਲਾ ਕਲੀਨਿਕ ਦਾ ਬੋਰਡ ਲਗਾਇਆ ਹੈ ਇਹ ਹਸਪਤਾਲ ਦੀ ਹੋਂਦ ਨੂੰ ਮਿਟਾ ਸਕਦਾ ਹੈ | ਪਿੰਡ ਦੇ ਸਰਪੰਚ ਤਰਨਜੀਤ ਸਿੰਘ ਨੇ ਆਖਿਆ ਕਿ ਆਮ ਆਦਮੀ ਮੁਹੱਲਾ ਕਲੀਨਿਕ ਬਣਾਉਣ 'ਤੇ ਸਾਨੂੰ ਕੋਈ ਇਤਰਾਜ ਨਹੀਂ ਪਰ ਪਹਿਲਾਂ ਬਣੇ ਹਸਪਤਾਲਾਂ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ | ਇਹ ਹਸਪਤਾਲ ਸਵ: ਮੰਤਰੀ ਦਿਲਬਾਗ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵੱਡੀ ਦੇਣ ਹੈ | ਜੇਕਰ ਸਰਕਾਰ ਨੇ ਮੁਹੱਲਾ ਕਲੀਨਿਕ ਖੋਲਣੇ ਹਨ ਤਾਂ ਹੋਰ ਪਿੰਡ ਜਿਥੇ ਸਿਹਤ ਸਹੂਲਤਾਂ ਨਹੀਂ ਹਨ ਉਥੇ ਖੋਲ੍ਹੇ ਜਾਣ | ਪਿੰਡ ਵਾਸੀ ਪਰਮਜੀਤ ਸਿੰਘ, ਬਲਦੇਵ ਸਿੰਘ ਸਾਬਕਾ ਪੰਚ, ਅਮਰੀਕ ਸਿੰਘ ਦਾਨੀ, ਕੇਵਲ ਸਿੰਘ ਚੌਹੜ ਨੇ ਆਖਿਆ ਕਿ ਸੁੱਜੋਂ ਦਾ 30 ਬੈੱਡ ਦਾ ਹਸਪਤਾਲ ਕਿਤੇ ਮੁਹੱਲਾ ਕਲੀਨਿਕ 'ਚ ਨਾ ਸਿਮਟ ਜਾਵੇ | ਉਨ੍ਹਾਂ ਕਿਹਾ ਸਰਕਾਰ ਵਲੋਂ ਪਹਿਲਾਂ ਬਣੇ ਸਿਹਤ ਕੇਂਦਰਾਂ ਨੂੰ ਲਿਪਾ ਪੋਚੀ ਕਰਕੇ ਮੁਹੱਲਾ ਕਲੀਨਿਕ ਬਣਾਉਣਾ ਹਾਸੋਹੀਣੀ ਗੱਲ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲੇ ਸਿਹਤ ਕੇਂਦਰਾਂ ਨੂੰ ਕਾਇਮ ਰੱਖਿਆ ਜਾਵੇ ਅਤੇ ਉਨ੍ਹਾਂ 'ਚ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ | ਇਸ ਮੌਕੇ ਹਰਪਾਲ ਸਿੰਘ ਸੁੱਖਾ, ਮਹਿੰਦਰ ਸਿੰਘ, ਦੇਵ ਰਾਜ ਪੰਚ, ਚਰਨ ਸਿੰਘ, ਕੁਲਵੀਰ ਸਿੰਘ, ਮਹਿੰਦਰ ਸਿੰਘ ਚੌਹੜ, ਜਸਵੀਰ ਕੌਰ, ਜਸਵਿੰਦਰ ਕੌਰ, ਮੋਹਣ ਸਿੰਘ, ਦਲਜੀਤ ਸਿੰਘ, ਰਘਵੀਰ ਸਿੰਘ ਗਿੱਦਾ ਆਦਿ ਹਾਜ਼ਰ ਸਨ |

ਪੁਰਾਣੀ ਪੈਨਸ਼ਨ ਬਹਾਲ ਨਾ ਕਰਕੇ ਸਰਕਾਰ ਨੇ ਮੁਲਾਜ਼ਮਾਂ ਨਾਲ ਧੋਖਾ ਕੀਤਾ - ਦੁਪਾਲਪੁਰੀ

ਉਸਮਾਨਪੁਰ, 28 ਜਨਵਰੀ (ਸੰਦੀਪ ਮਝੂਰ) - ਮੁਲਾਜ਼ਮ ਆਗੂ ਗੁਰਦੀਪ ਸਿੰਘ ਦੁਪਾਲਪੁਰੀ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਵਰਗ ਨੂੰ ਲੁਭਾਉਣ ਦੇ ਮੰਤਵ ਨਾਲ ਗੁਜਰਾਤ-ਹਿਮਾਚਲ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ...

ਪੂਰੀ ਖ਼ਬਰ »

ਪਹਿਲੇ ਬਣੇ ਸਿਹਤ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਬਣਾਉਣਾ ਸਰਕਾਰ ਦਾ ਡਰਾਮਾ- ਡਾ. ਸੁੱਖੀ

ਨਵਾਂਸ਼ਹਿਰ, 28 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ 'ਚ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਪਹਿਲੇ ਬਣੇ ਸਿਹਤ ਕੇਂਦਰਾਂ ਨੂੰ ਰੰਗ ਰੋਗਨ ਕਰ ਕੇ ਆਮ ਆਦਮੀ ਕਲੀਨਿਕ ਬਣਾਉਣਾ ਸਰਕਾਰ ਦਾ ਇੱਕ ਡਰਾਮਾ ਹੈ | ਇਹ ਪ੍ਰਗਟਾਵਾ ਡਾ. ਸੁਖਵਿੰਦਰ ਕੁਮਾਰ ਸੁੱਖੀ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਝਿੰਗੜਾਂ ਵਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ

ਔੜ/ਝਿੰਗੜਾਂ, 28 ਜਨਵਰੀ (ਕੁਲਦੀਪ ਸਿੰਘ ਝਿੰਗੜ) - ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਮਾਰਕੀਟ ਨੇੜੇ ਬੱਸ ਅੱਡਾ ਝਿੰਗੜਾਂ ਵਿਖੇ ਗ੍ਰਾਮ ਪੰਚਾਇਤ, ਡਾ. ਬੀ.ਆਰ ਅੰਬੇਡਕਰ ਸੁਸਾਇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗਣਤੰਤਰਤਾ ਦਿਵਸ ਨੂੰ ...

ਪੂਰੀ ਖ਼ਬਰ »

ਘਰ ਦੀ ਛੱਤ ਤੋਂ ਡਿੱਗ ਕੇ ਬੱਚੇ ਦੀ ਮੌਤ

ਭੱਦੀ, 28 ਜਨਵਰੀ (ਨਰੇਸ਼ ਧੌਲ) - ਬੀਤੇ ਦਿਨ ਨਵਾਂ ਪਿੰਡ ਟੱਪਰੀਆਂ ਵਿਖੇ ਘਰ ਦੀ ਛੱਤ 'ਤੇ ਖੇਡ ਰਹੇ ਬੱਚੇ ਦੀ ਅਚਾਨਕ ਹੇਠਾਂ ਡਿਗ ਜਾਣ ਨਾਲ ਦਰਦਨਾਕ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ | ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਘਵ ਭੂੰਬਲਾ (4 ਸਾਲ) ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਰਾਹੋਂ, 28 ਜਨਵਰੀ (ਬਲਬੀਰ ਸਿੰਘ ਰੂਬੀ) - ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕਲਗੀਧਰ ਸਾਹਿਬ ਤੋਂ 31ਵਾਂ ਨਗਰ ਕੀਰਤਨ ਸਜਾਇਆ ਗਿਆ | ਸ਼ਹੀਦ ਬਾਬਾ ਦੀਪ ਸਿੰਘ ਸੇਵਕ ਜਥੇ, ਐਨ. ਆਰ. ਆਈ. ਭਰਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਜੀਓਵਾਲ 'ਚ ਖ਼ਾਲੀ ਕਰਵਾਈ ਪੰਚਾਇਤੀ ਜ਼ਮੀਨ 'ਤੇ ਮੁੜ ਕਬਜ਼ਾ ਕਰਨ ਦਾ ਦੋਸ਼

ਕਾਠਗੜ੍ਹ, 28 ਜਨਵਰੀ (ਬਲਦੇਵ ਸਿੰਘ ਪਨੇਸਰ)-ਹਲਕੇ ਦੇ ਪਿੰਡ ਜੀਓਵਾਲ ਵਿਚ ਪੰਚਾਇਤ ਵਲੋਂ ਖ਼ਾਲੀ ਕਰਵਾਈ ਗਈ ਆਬਾਦੀ ਵਾਲੀ ਪੰਚਾਇਤੀ ਜ਼ਮੀਨ 'ਤੇ ਇਕ ਵਿਅਕਤੀ ਦੁਆਰਾ ਮੁੜ ਤੋਂ ਕਬਜ਼ਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਜੀਓਵਾਲ ਦੇ ਸਰਪੰਚ ਬਲਬੀਰ ਸਿੰਘ ...

ਪੂਰੀ ਖ਼ਬਰ »

ਬਲਾਚੌਰ-ਸੁੱਜੋਵਾਲ ਸੰਪਰਕ ਸੜਕ ਦੀ ਕੌਣ ਲਊ ਸਾਰ ਲੋਕ ਚਿੱਕੜ 'ਚੋਂ ਲੰਘਣ ਲਈ ਮਜਬੂਰ

ਬਲਾਚੌਰ, 28 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਕਾਇਆ ਕਲਪ ਕਰਨ ਦਾ ਰਾਗ ਅਲਾਪ ਰਹੀ ਹੈ, ਪਰ ਅਸਲੀਅਤ ਜੋ ਹੈ, ਉਹ ਜੱਗ ਜ਼ਾਹਿਰ ਹੈ | ਜਿਸ ਦੀ ਮਿਸਾਲ ਸਥਾਨਕ ਸੈਣੀ ਮੁਹੱਲੇ (ਸ਼੍ਰੀ ਸੀਤਾ ਰਾਮ ਮੰਦਰ ਤੋਂ ਥੋੜ੍ਹਾ ਦੂਰ) ...

ਪੂਰੀ ਖ਼ਬਰ »

ਨਿਪਾਲੀ ਭਾਈਚਾਰੇ ਵਲੋਂ ਬਸੰਤ ਪੰਚਮੀ ਮੌਕੇ ਸਮਾਗਮ

ਬਲਾਚੌਰ, 28 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ ਵਿਚ ਸਬਜ਼ੀ ਅਤੇ ਫਲ ਵਿਕਰੇਤਾ ਅਤੇ ਹੋਰ ਕੰਮ-ਕਾਰ ਕਰਨ ਵਾਲੇ ਭਾਰਤੀ ਨੇਪਾਲੀ ਭਾਈਚਾਰੇ ਵਲੋਂ ਬਸੰਤ ਪੰਚਮੀ ਮੌਕੇ ਮਾਤਾ ਸਰਸਵਤੀ ਮਹਾਂਉਤਸਵ 'ਤੇ ਵਿਸ਼ਾਲ ਸਮਾਗਮ ਕਰਾਇਆ ਗਿਆ | ਸਬਜ਼ੀ ਮੰਡੀ ਦੇ ਪਿੱਛੇ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਖ਼ੂਨੀ ਬਵਾਸੀਰ ਦਾ ਹੋਇਆ ਬਿਨਾ ਟਾਂਕਿਆਂ ਤੋਂ ਸਫ਼ਲ ਆਪ੍ਰੇਸ਼ਨ

ਨਵਾਂਸ਼ਹਿਰ, 28 ਜਨਵਰੀ (ਗੁਰਬਖਸ਼ ਸਿੰਘ ਮਹੇ) - ਰੋਪੜ ਵਿਖੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਪਹਿਲਾਂ ਹੀ ਪੰਜਾਬ ਵਿਚ ਆਪਣੇ ਆਯੁਰਵੈਦਿਕ ਇਲਾਜ ਕਰਕੇ ਜਿਵੇਂ ਕਿ ਗੋਡਿਆਂ, ਰੀੜ੍ਹ ਦਾ ਦਰਦ, ਸੈਟੀਕਾ ਪੇਨ, ਡਿਸਕ ਸਮੱਸਿਆ, ਦਮਾ ਅਤੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਛੱਡਣ ...

ਪੂਰੀ ਖ਼ਬਰ »

ਈ. ਐਨ. ਟੀ. ਮਾਹਿਰ ਡਾ. ਮਨਦੀਪ ਕੌਰ ਨੇ ਸੰਭਾਲਿਆ ਅਹੁਦਾ

ਬਲਾਚੌਰ, 28 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਕੰਨ, ਨੱਕ, ਗੱਲ (ਈ.ਐਨ.ਟੀ.) ਰੋਗ ਮਾਹਿਰ ਡਾ. ਮਨਦੀਪ ਕੌਰ ਨੇ ਲੈਫ਼ਟੀਨੈਂਟ ਕਰਨਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿਖੇ ਅਹੁਦਾ ਸੰਭਾਲ ਲਿਆ ਹੈ | ਆਦੇਸ਼ ਹਸਪਤਾਲ ਬਠਿੰਡਾ ਤੋਂ ਐਮ.ਬੀ.ਬੀ.ਐੱਸ. ਕਰਨ ਉਪਰੰਤ ਡਾ. ...

ਪੂਰੀ ਖ਼ਬਰ »

ਸਬ-ਡਵੀਜ਼ਨ ਲੈਵਲ ਦਾ ਨੈਸ਼ਨਲ ਵੋਟਰ ਦਿਵਸ ਹਾਈ ਸਕੂਲ ਸਰਹਾਲਾ ਰਾਣੂੰਆਂ ਵਿਖੇ ਮਨਾਇਆ

ਬਹਿਰਾਮ, 28 ਜਨਵਰੀ (ਸਰਬਜੀਤ ਸਿੰਘ ਚੱਕਰਾਮੂੰ) - ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 'ਨੈਸ਼ਨਲ ਵੋਟਰ ਦਿਵਸ' ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 046-ਬੰਗਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਸਰਹਾਲਾ ਰਾਣੂੰ ਵਿਖੇ ਮਨਾਇਆ ...

ਪੂਰੀ ਖ਼ਬਰ »

ਸਰਕਾਰੀ ਕਾਲਜ ਪੋਜੇਵਾਲ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਪੋਜੇਵਾਲ ਸਰਾਂ, 28 ਜਨਵਰੀ (ਨਵਾਂਗਰਾਈਾ) - ਐਮ. ਬੀ. ਜੀ. ਸਰਕਾਰੀ ਕਾਲਜ ਪੋਜੇਵਾਲ ਵਿਖੇ ਪਿ੍ੰ. ਜੋਗੇਸ ਦੀ ਅਗਵਾਈ ਵਿਚ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ | ਕਾਲਜ ਵਿਚ ਸਥਿਤ ਸਾਖਰਤਾ ਕਲੱਬ ਵਲੋਂ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਭਾਸ਼ਨ, ਪੋਸਟਰ ਮੇਕਿੰਗ ...

ਪੂਰੀ ਖ਼ਬਰ »

ਡਾ. ਅੰਬੇਡਕਰ ਨੇ ਗਰੀਬਾਂ ਦੀ ਜ਼ਿੰਦਗੀ ਦਾ ਪਹੀਆ ਅੱਗੇ ਤੋਰਿਆ - ਪਰਮਿੰਦਰ ਕੌਰ ਕੰਗਰੌੜ

ਸੰਧਵਾਂ, 28 ਜਨਵਰੀ (ਪ੍ਰੇਮੀ ਸੰਧਵਾਂ)-ਪਿੰਡ ਕੰਗਰੌੜ ਵਿਖੇ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਤੇ ਸਿੱਖਿਆ ਸ਼ਾਸਤਰੀ ਮਾਤਾ ਸਵਿੱਤਰੀ ਬਾਈ ਫੂਲੇ ਵੈੱਲਫੇਅਰ ਸੰਸਥਾ ਕੰਗਰੌੜ ਵਲੋਂ ਸਮਾਜ ਸੇਵਿਕਾ ਤੇ ਡਾ. ਅੰਬੇਡਕਰ ਦੀ ਸੱਚੀ ਪੈਰੋਕਾਰ ਤੇ ਸੰਸਥਾ ਦੀ ਚੇਅਰਪਰਸਨ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਕਟਾਰੀਆਂ 'ਚ ਸ਼ਰਧਾਂਜਲੀ ਸਮਾਗਮ

ਸੰਧਵਾਂ, 28 ਜਨਵਰੀ (ਪ੍ਰੇਮੀ ਸੰਧਵਾਂ)-ਫ਼ੱਕਰਾਂ ਦੀ ਮਿੰਨੀ ਰਾਜਧਾਨੀ ਪਿੰਡ ਕਟਾਰੀਆਂ ਵਿਖੇ ਸਾਬਕਾ ਸੈਨਿਕਾਂ ਵਲੋਂ ਕੈਪਟਨ ਰਣਜੀਤ ਸਿੰਘ ਤੇ ਸਰਪੰਚ ਪ੍ਰੇਮ ਚੰਦ ਕਟਾਰੀਆ ਦੀ ਅਗਵਾਈ ਹੇਠ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦਾਂ ਦੀ ਯਾਦ 'ਚ ਸ਼ਰਧਾਂਜਲੀ ...

ਪੂਰੀ ਖ਼ਬਰ »

ਪ੍ਰਵਾਸੀ ਰਤਨ ਚੰਦ ਇਟਲੀ ਵਲੋਂ ਹਮਦਰਦ ਕਮੇਟੀ ਨੂੰ ਰਾਸ਼ੀ ਭੇਟ

ਬੰਗਾ, 28 ਜਨਵਰੀ (ਕਰਮ ਲਧਾਣਾ) - ਬਲਾਕ ਦੇ ਪਿੰਡ ਪੱਦੀ ਮੱਠਵਾਲੀ ਦੇ ਜੰਮਪਲ ਅਤੇ ਇਟਲੀ ਵਸਦੇ ਪ੍ਰਵਾਸੀ ਪੰਜਾਬੀ ਰਤਨ ਚੰਦ ਬੰਗੜ ਨੇ ਪਿੰਡ ਦੀ ਭਲਾਈ ਹਿੱਤ ਵੱਖ-ਵੱਖ ਸੇਵਾ ਕਾਰਜ ਕਰ ਰਹੀ ਜਥੇਬੰਦੀ ਡਾ. ਸਾਧੂ ਸਿੰਘ ਹਮਦਰਦ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਪੱਦੀ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਜ਼ਖ਼ਮੀ

ਟਾਂਡਾ ਉੜਮੁੜ, 28 ਜਨਵਰੀ (ਕੁਲਬੀਰ ਸਿੰਘ ਗੁਰਾਇਆ)-ਬੀਤੀ ਸ਼ਾਮ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਇੱਕ ਨੌਜਵਾਨ ਜ਼ਖਮੀ ਹੋ ਗਿਆ | ਨੌਜਵਾਨ ਦੀ ਬਾਂਹ 'ਤੇ ਡੂੰਘਾ ਕੱਟ ਲੱਗਣ ਕਾਰਨ ਉਸ ਦੀ ਬਾਂਹ 'ਤੇ 15 ਟਾਂਕੇ ਲੱਗੇ ਹਨ | ਜ਼ਖਮੀ ਹੋਏ ਨੌਜਵਾਨ ਮਨੋਜ ਪੁੱਤਰ ਸਤਪਾਲ ਸਿੰਘ ...

ਪੂਰੀ ਖ਼ਬਰ »

ਝਿੱਕਾ ਸਕੂਲ ਦੇ ਆਈ. ਟੀ. ਕਿੱਤੇ ਦੇ ਵਿਦਿਆਰਥੀਆਂ ਲਗਾਇਆ ਟੂਰ

ਬੰਗਾ, 28 ਜਨਵਰੀ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦੇ ਆਈ. ਟੀ ਕਿੱਤੇ ਦੀ ਸਿੱਖਿਆ ਲੈ ਰਹੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਇਸ ਕਿੱਤੇ ਸਬੰਧੀ ਹੋਰ ਅਮਲੀ ਤੌਰ 'ਤੇ ਜਾਣਕਾਰੀ ਹਾਸਲ ਕਰਨ ਲਈ ਕੇ. ਸੀ. ਅਦਾਰਾ ਨਵਾਂਸ਼ਹਿਰ ਦਾ ਟੂਰ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 5 ਨੂੰ

ਬਹਿਰਾਮ, 28 ਜਨਵਰੀ (ਸਰਬਜੀਤ ਸਿੰਘ ਚੱਕਰਾਮੂੰ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਸਰਹਾਲਾ ਰਾਣੂੰਆਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਨਸ਼ੇੜੀ ਪੁੱਤ ਨੇ ਮਾਂ ਨੂੰ ਕੁਹਾੜੀ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

ਮੁਕੇਰੀਆਂ, 28 ਜਨਵਰੀ (ਰਾਮਗੜ੍ਹੀਆ)- ਮੁਕੇਰੀਆਂ ਦੇ ਪਿੰਡ ਨੌਸ਼ਹਿਰਾ ਵਿਖੇ ਇਕ ਕਲਯੁੱਗੀ ਨਸ਼ੇੜੀ ਪੱੁਤ ਵਲੋਂ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਪਾਸੋਂ ਕੀਤੀ ਪੈਸਿਆਂ ਦੀ ਮੰਗ ਪੂਰੀ ਨਾ ਹੋਣ ਕਰਕੇ ਆਪਣੀ ਹੀ ਮਾਂ ਦੇ ਗਲੇ 'ਤੇ ਕੁਹਾੜੀ ਮਾਰ ਕੇ ਗੰਭੀਰ ਰੂਪ ਵਿਚ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ

ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ)-ਗਣਤੰਤਰ ਦਿਵਸ 'ਤੇ ਪੁਲਿਸ ਲਾਈਨ ਗਰਾਊਾਡ ਹੁਸ਼ਿਆਰਪੁਰ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ...

ਪੂਰੀ ਖ਼ਬਰ »

ਪੈਨਸ਼ਨ ਸਕੀਮ ਪੀੜਤ ਮੁਲਾਜ਼ਮਾਂ ਨੇ ਵੱਖ-ਵੱਖ ਥਾਵਾਂ 'ਤੇ ਸਰਕਾਰ ਵਲੋਂ ਜਾਰੀ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਫੂਕੀਆਂ ਕਾਪੀਆਂ

ਮੁਕੇਰੀਆਂ, 28 ਜਨਵਰੀ (ਰਾਮਗੜ੍ਹੀਆ)- ਅੱਜ ਵੱਖ-ਵੱਖ ਥਾਵਾਂ 'ਤੇ ਪੁਰਾਣੀ ਪੈਨਸ਼ਨ ਬਹਾਲੀ ਪੰਜਾਬ ਦੇ ਸੱਦੇ ਉਪਰ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਅੱਧੇ-ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ...

ਪੂਰੀ ਖ਼ਬਰ »

90 ਗਰਾਮ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨ ਕਾਬੂ

ਹਾਜੀਪੁਰ, 28 ਜਨਵਰੀ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਹਾਜੀਪੁਰ, 28 ਜਨਵਰੀ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਭਲੋਵਾਲ ਦੇ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਨੀਤ ਸੋਹਲ ਪੁੱਤਰ ਕਿਸ਼ਨ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਲੋਂ ਸਟੱਡੀ ਵੀਜ਼ਾ, ਵਰਕ ਪਰਮਿਟ, ਓਪਨ ਵਰਕ ਪਰਮਿਟ ਤੇ ਵਿਜ਼ਟਰ ਵੀਜ਼ੇ ਲਈ ਜਾਗਰੂਕਤਾ ਹਫ਼ਤਾ ਕੱਲ੍ਹ ਤੋਂ - ਅਰੋੜਾ

ਗੜ੍ਹਸ਼ੰਕਰ, 28 ਜਨਵਰੀ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਅਰੋੜਾ ਇਮੀਗ੍ਰੇਸ਼ਨ ਵਲੋਂ ਵੱਖ-ਵੱਖ ਮੁਲਕਾਂ ਦੇ ਸਟੱਡੀ ਵੀਜ਼ੇ, ਵਰਕ ਪਰਮਿਟ, ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ 'ਚ ਗਣਤੰਤਰ ਦਿਵਸ ਮਨਾਇਆ

ਗੜ੍ਹਸ਼ੰਕਰ, 28 ਜਨਵਰੀ (ਧਾਲੀਵਾਲ)-ਡੀ. ਏ. ਵੀ. ਕਾਲਜ ਗੜ੍ਹਸ਼ੰਕਰ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵੀ.ਪੀ. ਬੇਦੀ ਨੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਆਪਣੇ ਸੰਬੋਧਨ ਵਿਚ ਪ੍ਰਧਾਨ ...

ਪੂਰੀ ਖ਼ਬਰ »

ਇਕ ਕੋਵਿਡ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ

ਹੁਸ਼ਿਆਰਪੁਰ, 28 ਜਨਵਰੀ (ਹਰਪ੍ਰੀਤ ਕੌਰ)-ਹੁਸ਼ਿਆਰਪੁਰ 'ਚ ਸ਼ਨੀਵਾਰ ਨੂੰ ਇਕ ਕੋਵਿਡ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ | ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ 92 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਸੀ ਜਿਨ੍ਹਾਂ ...

ਪੂਰੀ ਖ਼ਬਰ »

ਡਾ. ਰਾਜਨ ਨੇ 600 ਮਰੀਜ਼ਾਂ ਦੀ ਕੀਤੀ ਜਾਂਚ

ਘੁੰਮਣਾਂ, 28 ਜਨਵਰੀ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਘੁੰਮਣ-ਪੰਡੋਰੀ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਵਾਸੀ ਭਾਰਤੀਆਂ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਅੱਖਾਂ ਦੇ ਮਾਹਿਰ ਡਾ. ...

ਪੂਰੀ ਖ਼ਬਰ »

ਡੀ. ਟੀ. ਐਫ. ਨੇ ਵੱਖ-ਵੱਖ ਸਕੂਲਾਂ 'ਚ ਕੈਲੰਡਰ ਵੰਡੇ

ਉਸਮਾਨਪੁਰ, 28 ਜਨਵਰੀ (ਸੰਦੀਪ ਮਝੂਰ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਇਕਾਈ ਨਵਾਂਸ਼ਹਿਰ ਵਲੋਂ ਵੱਖ-ਵੱਖ ਸਕੂਲਾਂ ਉਸਮਾਨਪੁਰ, ਚਾਹੜ੍ਹਮਜਾਰਾ, ਚਕਲੀ ਸੁਜਾਇਤ, ਮਜਾਰਾ ਕਲਾਂ/ਖੁਰਦ, ਜਾਡਲਾ, ਮਝੂਰ, ਮੁਜੱਫਰਪੁਰ, ਰਾਣੇਵਾਲ, ਜਾਨੀਆਂ ਆਦਿ ਵਿਖੇ ਨਵੇਂ ਸਾਲ 2023 ਦੇ ...

ਪੂਰੀ ਖ਼ਬਰ »

ਲਾਇਨ ਕਲੱਬ ਮੁਕੰਦਪੁਰ ਵਲੋਂ ਗਣਤੰਤਰ ਦਿਵਸ ਮੌਕੇ ਲੋੜਵੰਦ ਪਰਿਵਾਰ ਨੂੰ ਸਿਲਾਈ ਮਸ਼ੀਨ ਅਤੇ ਨਗਦੀ ਭੇਟ

ਮੁਕੰਦਪੁਰ, 28 ਜਨਵਰੀ (ਅਮਰੀਕ ਸਿੰਘ ਢੀਂਡਸਾ) - ਲਾਇਨ ਕਲੱਬ ਮੁਕੰਦਪੁਰ ਵਲੋਂ ਸਮਾਜਿਕ ਸੇਵਾਵਾਂ ਨੂੰ ਅੱਗੇ ਤੋਰਦੇ ਹੋਏ ਗਣਤੰਤਰ ਦਿਵਸ ਦੇ ਮੌਕੇ 'ਤੇ ਕਲੱਬ ਪ੍ਰਧਾਨ ਲਾਇਨ ਪ੍ਰੇਮ ਕੁਮਾਰ ਪਰਹਾਰ ਦੀ ਪ੍ਰਧਾਨਗੀ ਵਿਚ ਲੋੜਵੰਦ ਲੜਕੀ ਦੇ ਵਿਆਹ 'ਤੇ ਸਿਲਾਈ ਮਸ਼ੀਨ ਅਤੇ ...

ਪੂਰੀ ਖ਼ਬਰ »

ਸਾਈਾ ਲਖਵੀਰ ਸ਼ਾਹ ਕਾਦਰੀ ਵਲੋਂ ਕਲਾਕਾਰਾਂ ਦਾ ਸਨਮਾਨ

ਸੰਧਵਾਂ, 28 ਜਨਵਰੀ (ਪ੍ਰੇਮੀ ਸੰਧਵਾਂ)-ਰੌਜ਼ਾ ਪੀਰ ਲੱਖ ਦਾਤਾ ਕਟਾਰੀਆਂ ਦੇ ਗੱਦੀਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ ਕੱਵਾਲਾਂ ਤੇ ਨਕਾਲਾਂ ਤੋਂ ਇਲਾਵਾ ਜਨਾਬ ਕਮਲ ਖ਼ਾਨ, ਸੱਤੀ ਖੋਖੇਵਾਲੀਆ, ਚਾਚਾ ...

ਪੂਰੀ ਖ਼ਬਰ »

ਜੀਤਪੁਰ ਵਿਖੇ ਵਾਲੀਬਾਲ ਟੂਰਨਾਮੈਂਟ ਅੱਜ

ਪੋਜੇਵਾਲ ਸਰਾਂ, 28 ਜਨਵਰੀ (ਨਵਾਂਗਰਾਈਾ) - ਬਾਬਾ ਸਹਿਜ ਦਾਸ ਸਪੋਰਟਸ ਕਲੱਬ ਜੀਤਪੁਰ ਵਲੋਂ 29 ਜਨਵਰੀ ਨੂੰ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਸਿਰਫ਼ ਅੰਡਰ 14 ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਔੜ ਵਲੋਂ ਸਿੱਖਿਆ ਦੇ ਖੇਤਰ 'ਚ ਪਾਇਆ ਜਾ ਰਿਹੈ ਅਹਿਮ ਯੋਗਦਾਨ-ਰਾਣਾ

ਔੜ, 28 ਜਨਵਰੀ (ਜਰਨੈਲ ਸਿੰਘ ਖੁਰਦ) - ਬੱਚਿਆਂ ਨੂੰ ਆਪਣੇ ਮਾਂ-ਬਾਪ ਵਲੋਂ ਵਿਖਾਏ ਰਸਤੇ ਨੂੰ ਚੁਨੌਤੀ ਸਮਝ ਕੇ ਅੱਗੇ ਵਧਣਾ ਚਾਹੀਦਾ ਹੈ | ਕਿਉਂਕਿ ਸਕੂਲੀ ਸਿੱਖਿਆ ਦੇ ਦਿਨ ਬੱਚਿਆਂ ਲਈ ਉਨ੍ਹਾਂ ਦੀ ਜ਼ਿੰਦਗੀ ਦੀ ਤਰੱਕੀ ਦੇ ਅਹਿਮ ਦਿਨ ਹੁੰਦੇ ਹਨ | ਇਸ ਕਰਕੇ ਹਰ ਇਕ ...

ਪੂਰੀ ਖ਼ਬਰ »

ਕੋਟ ਰਾਂਝਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਉਸਮਾਨਪੁਰ, 28 ਜਨਵਰੀ (ਸੰਦੀਪ ਮਝੂਰ) - ਪਿੰਡ ਕੋਟ ਰਾਂਝਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਮੁਖੀ ਲਖਵੀਰ ਸਿੰਘ ਉਸਮਾਨਪੁਰ ਦੀ ਅਗਵਾਈ ਹੇਠ ਅਤੇ ਬਾਵਾ ਸਿੰਘ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਬਾਜਵਾ ...

ਪੂਰੀ ਖ਼ਬਰ »

ਚਾਇਨਾ ਡੋਰ ਦੀ ਵਰਤੋਂ ਜਿੰਦਗੀ ਦਾ ਅੰਤ-ਜਸਕਰਨ

ਨਵਾਂਸ਼ਹਿਰ, 28 ਜਨਵਰੀ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ) - ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੀ ਸਹਾਇਤਾ ਨਾਲ ਵਿਸਥਾਰ ਮੰਡਲ ਪਟਿਆਲਾ ਦੇ ਵਣ ਮੰਡਲ ਅਫ਼ਸਰ ਸ਼੍ਰੀਮਤੀ ਵਿੱਦਿਆ ਸਾਗਰੀ ਇੰਡੀਅਨ ਫਾਰਿਸਟ ਸਰਵਿਸਜ਼ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਵਲੋਂ ਬੱਚਿਆਂ ਨੂੰ ਵਰਦੀਆਂ ਤਕਸੀਮ

ਨਵਾਂਸ਼ਹਿਰ, 28 ਜਨਵਰੀ (ਗੁਰਬਖਸ਼ ਸਿੰਘ ਮਹੇ) - ਪ੍ਰਵਾਸੀ ਭਾਰਤੀ ਜਸਪਾਲ ਕੌਰ, ਦਲਜੀਤ ਸਿੰਘ ਹਾਲ ਨਿਵਾਸੀ ਕੈਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਦੇ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ | ਉਨ੍ਹਾਂ ਇਸ ਮੌਕੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ...

ਪੂਰੀ ਖ਼ਬਰ »

ਲਾਇਨ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਮਿਡਲ ਸਕੂਲ ਭੂਤਾਂ 'ਚ ਸਮਾਗਮ

ਬੰਗਾ, 28 ਜਨਵਰੀ (ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਸੁਨੀਲ ਕੁਮਾਰ ਦੀ ਪ੍ਰਧਾਨਗੀ ਹੇਠ ਸਰਕਾਰੀ ਮਿਡਲ ਸਕੂਲ ਭੂਤਾਂ ਵਿਖੇ ਗਣਤੰਤਰ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਲਾਇਨ ਹਰਦੇਵ ਸਿੰਘ ਡਿਸਟਿ੍ਕਟ ਕੋਰ ...

ਪੂਰੀ ਖ਼ਬਰ »

ਜੇ. ਪੀ. ਹੈਲਥ ਕੇਅਰ 'ਚ ਇਕ ਮਹੀਨੇ ਲਈ ਮੈਡੀਕਲ ਜਾਂਚ ਕੈਂਪ ਸ਼ੁਰੂ

ਨਵਾਂਸ਼ਹਿਰ, 28 ਜਨਵਰੀ (ਜਸਬੀਰ ਸਿੰਘ ਨੂਰਪੁਰ) - ਜੇ. ਪੀ. ਹੈਲਥ ਕੇਅਰ ਗੁਰਦੇਵ ਹਸਪਤਾਲ ਦੇ ਅੰਦਰ ਚੰਡੀਗੜ੍ਹ ਰੋਡ ਬੰਗਾ ਵਿਖੇ 74ਵੇਂ ਗਣਤੰਤਰਤਾ ਦਿਵਸ ਨੂੰ ਸਮਰਪਿਤ ਇੱਕ ਮਹੀਨੇ ਲਈ ਸਰਜਰੀ ਤੇ ਮੈਡੀਕਲ ਕੈਂਪ ਦੀ ਸ਼ੁਰੂਆਤ ਲੋੜਵੰਦ ਮਰੀਜ਼ਾਂ ਲਈ ਕੀਤੀ ਗਈ | ਕੈਂਪ ਦਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਨੂੰ ਦਾਨੀ ਸੱਜਣਾਂ ਵਲੋਂ ਰਾਸ਼ੀ ਭੇਟ

ਸਾਹਲੋਂ, 28 ਜਨਵਰੀ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਦਾਨੀ ਸੱਜਣਾਂ ਵਲੋਂ ਦਾਨ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਰਾਜਵਿੰਦਰ ਲਾਖਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਚਰਨ ਸਿੰਘ ਸਪੁੱਤਰ ਰੂਪ ਸਿੰਘ ਵਲੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

ਪੋਜੇਵਾਲ ਸਰਾਂ, 28 ਜਨਵਰੀ (ਨਵਾਂਗਰਾਈਾ) - ਗੁਰਦੁਆਰਾ ਸਾਹਿਬ ਸਿੰਘ ਸਭਾ ਕੁੱਲਪੁਰ ਦੀ ਸੰਗਤ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਇਸ ਸਬੰਧੀ 29 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਮਜਾਰੀ/ਸਾਹਿਬਾ, 28 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਜਾਵਲਪੁਰ ਦੀ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX