ਗੁਰਦਾਸਪੁਰ, 28 ਜਨਵਰੀ (ਪੰਕਜ ਸ਼ਰਮਾ)-ਮੁਹੱਲਾ ਉਂਕਾਰ ਨਗਰ 'ਚ ਚੋਰਾਂ ਵਲੋਂ ਪੱਤਰਕਾਰ ਦੇ ਘਰ ਦੇ ਅੰਦਰ ਵੜ ਕੇ ਲੱਖਾਂ ਦੀ ਨਕਦੀ ਅਤੇ ਹੋਰ ਸਮਾਨ ਲੈ ਕੇ ਫ਼ਰਾਰ ਹੋਣ ਦੀ ਜਾਣਕਾਰੀ ਮਿਲੀ ਹੈ | ਜ਼ਿਕਰਯੋਗ ਹੈ ਕਿ ਪੱਤਰਕਾਰ ਦਾ ਪਰਿਵਾਰ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਕੋਲਕਾਤਾ ਗਿਆ ਹੋਇਆ ਸੀ | ਇਸੇ ਦੌਰਾਨ ਰਾਤ ਨੂੰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਚੋਰੀ ਦੀ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪੱਤਰਕਾਰ ਦਾ ਇਕ ਰਿਸ਼ਤੇਦਾਰ ਸਵੇਰੇ ਉਸ ਦੇ ਘਰ ਪਹੁੰਚਿਆ ਅਤੇ ਉਸ ਨੇ ਇਸ ਸਬੰਧੀ ਪੱਤਰਕਾਰ ਕੇ.ਪੀ. ਸਿੰਘ ਨੂੰ ਫ਼ੋਨ 'ਤੇ ਜਾਣਕਾਰੀ ਦਿੱਤੀ | ਇਸ ਸਬੰਧੀ ਪੱਤਰਕਾਰ ਕੇ.ਪੀ. ਸਿੰਘ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰ ਘਰ ਵਿਚੋਂ ਦੋ ਲੱਖ ਰੁਪਏ ਤੋਂ ਵੱਧ ਦੀ ਨਕਦੀ, 150 ਚਾਂਦੀ ਦੇ ਸਿੱਕੇ ਅਤੇ ਇਕ 6 ਗ੍ਰਾਮ ਵਜ਼ਨੀ ਸੋਨੇ ਦੀ ਅੰਗੂਠੀ ਚੋਰੀ ਕਰਕੇ ਲੈ ਗਏ ਹਨ | ਬਾਕੀ ਨੁਕਸਾਨ ਬਾਰੇ ਕੋਲਕਾਤਾ ਤੋਂ ਵਾਪਸ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ | ਇਸ ਮੌਕੇ ਕੇ.ਪੀ. ਸਿੰਘ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਰਿਸ਼ਤੇਦਾਰ ਕੇ.ਪੀ. ਸਿੰਘ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਘਰ ਦੀ ਰਸੋਈ ਦਾ ਤਾਲਾ ਟੁੱਟਿਆ ਹੋਇਆ ਸੀ | ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ | ਚੋਰ ਘਰ ਵਿਚ ਪਈਆਂ ਚਾਬੀਆਂ ਨਾਲ ਅਲਮਾਰੀਆਂ ਖੋਲ੍ਹ ਕੇ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਸਨ | ਚੋਰਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਘਰ ਵਿਚ ਕੋਈ ਨਹੀਂ ਹੈ ਅਤੇ ਉਹ ਗੇਟ ਟੱਪ ਕੇ ਘਰ ਦੇ ਅੰਦਰ ਵੜ ਗਏ ਤੇ ਫਰੋਲਾ ਫਰੋਲੀ ਦੌਰਾਨ ਉਨ੍ਹਾਂ ਨੂੰ ਅਲਮਾਰੀ ਦੀਆਂ ਚਾਬੀਆਂ ਲੱਭ ਗਈਆਂ | ਚੋਰ ਚਾਬੀਆਂ ਨਾਲ ਅਲਮਾਰੀਆਂ ਖੋਲ੍ਹ ਕੇ ਅਲਮਾਰੀਆਂ ਵਿਚ ਪਈ ਨਕਦੀ, ਚਾਂਦੀ ਦੇ ਸਿੱਕੇ ਅਤੇ ਸੋਨੇ ਦੀ ਅੰਗੂਠੀ ਲੈ ਗਏ | ਮਾਮਲੇ ਦੀ ਸੂਚਨਾ ਥਾਣਾ ਸਿਟੀ ਨੂੰ ਦੇ ਦਿੱਤੀ ਗਈ ਹੈ | ਥਾਣਾ ਸਿਟੀ ਤੋਂ ਪਹੁੰਚੇ ਏ.ਐੱਸ.ਆਈ. ਜਸਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਚੋਰੀ ਦਾ ਸੁਰਾਗ ਜੁਟਾਉਣ ਲਈ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰ ਰਹੀ ਹੈ |
ਗੁਰਦਾਸਪੁਰ, 28 ਜਨਵਰੀ (ਆਰਿਫ਼)-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਗੁਰਦਾਸਪੁਰ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਕਨਵੀਨਰ ਸੁਖਜਿੰਦਰ ਸਿੰਘ ਨੇ ਕੀਤੀ | ਇਸ ਮੌਕੇ ਫਰੰਟ ਦੇ ਮੁੱਖ ਸਲਾਹਕਾਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਅਮਰਜੀਤ ਸਿੰਘ ਕੋਠੇ, ਡਾ: ...
ਬਟਾਲਾ, 28 ਜਨਵਰੀ (ਕਾਹਲੋਂ)-ਪਿੰਡ ਚੌਧਰੀਵਾਲ ਵਿਖੇ ਦੁਪਹਿਰ ਸਮੇਂ ਇਕ ਨੌਜਵਾਨ ਮੋਟਰਸਾਈਕਲ ਉਪਰ ਆਪਣੀ ਮਾਂ ਅਤੇ ਭੈਣ ਦੇ ਨਾਲ ਦਵਾਈ ਲੈਣ ਜਾ ਰਿਹਾ ਸੀ, ਜਿਨ੍ਹਾਂ ਦਾ ਪਿੱਛਾ ਕਰਦਿਆਂ ਮੋਟਰਸਾਈਕਲ ਸਵਾਰ ਨਕਾਬਪੋਸ਼ ਤਿੰਨ ਨੌਜਵਾਨਾਂ ਨੇ ਨੌਜਵਾਨ 'ਤੇ ਗੋਲੀ ਚਲਾ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-ਸਕੱਤਰ ਪੰਜਾਬ ਸਕੂਲ ਸਿੱਖਿਆ ਦੇ ਹੁਕਮਾਂ ਤਹਿਤ ਰਮੇਸ਼ ਠਾਕੁਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ (ਲੜਕੇ) ਨੰੂ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ | ਜਿਸ ...
ਬਟਾਲਾ, 28 ਜਨਵਰੀ (ਕਾਹਲੋਂ)-ਨਜ਼ਦੀਕੀ ਪਿੰਡ ਚਾਹਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਦਫਤਰ ਦਾ ਉਦਘਾਟਨ ਨਗਰ ਦੇ ਸਰਪੰਚ ਬਿਕਰਮਜੀਤ ਸਿੰਘ ਬਿੱਕਾ ਚਾਹਲ ਦੁਆਰਾ ਕੀਤਾ ਗਿਆ | ਸਕੂਲ ਮੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਸਿੱਖਿਆ ਵਿਭਾਗ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-ਟੀ.ਸੀ. ਇੰਟਰਨੈਸ਼ਨਲ ਸਕੂਲ ਬਹਿਰਾਮਪੁਰ ਵਿਖੇ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੰੂ ਪ੍ਰਧਾਨ ਮੰਤਰੀ ਵਲੋਂ ਨੈਸ਼ਨਲ ਟੈਲੀਵਿਜ਼ਨ 'ਤੇ ਲਾਈਵ ਪ੍ਰੋਗਰਾਮ ਪ੍ਰੀਖਿਆ 'ਤੇ ਚਰਚਾ ਦਿਖਾਇਆ ਗਿਆ | ਇਸ ਮੌਕੇ ਬੱਚਿਆਂ ਨੰੂ ...
ਬਟਾਲਾ, 28 ਜਨਵਰੀ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪਣੇ ਕਾਰਜਾਕਾਲ ਦੌਰਾਨ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰ ਖੋਲ੍ਹੇ ਸਨ, ਜੋ ਅੱਜ ਵੀ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾ ਰਹੇ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਨ੍ਹਾਂ ਕੇਂਦਰਾਂ ਦੀਆਂ ...
ਬਟਾਲਾ, 28 ਜਨਵਰੀ (ਕਾਹਲੋਂ)-ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਦੇਸ਼ ਦਾ 74ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਚੇਅਰਮੈਨ ਸ: ਬੂਟਾ ਸਿੰਘ ਮੱਲਿਆਂਵਾਲ ਸਾਬਕਾ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਸ਼ਾਮਲ ਹੋਏ | ...
ਦੀਨਾਨਗਰ, 28 ਜਨਵਰੀ (ਸੰਧੂ, ਸੋਢੀ, ਸ਼ਰਮਾ)-ਘਰੇਲੂ ਕਲੇਸ਼ ਤੋਂ ਤੰਗ ਆ ਕੇ ਪਤਨੀ ਤੋਂ ਦੁਖੀ ਪਤੀ ਵਲੋਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੁੱਤਰ ਰਮੇਸ਼ ਕੁਮਾਰ ਨਿਵਾਸੀ ਨਵੀਂ ਆਬਾਦੀ ...
ਕੋਟਲੀ ਸੂਰਤ ਮੱਲ੍ਹੀ, 28 ਜਨਵਰੀ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦੋਲੋਵਾਲ 'ਚੋਂ ਬੀਤੀ ਦਿਨ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ, ਤਾਰਾ ਤੇ ਪਾਈਪ ਚੋਰੀ ਹੋ ਗਏ | ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਗਿਆਤ ...
ਦੀਨਾਨਗਰ, 28 ਜਨਵਰੀ (ਸੰਧੂ, ਸੋਢੀ, ਸ਼ਰਮਾ)-ਘਰੇਲੂ ਕਲੇਸ਼ ਤੋਂ ਤੰਗ ਆ ਕੇ ਪਤਨੀ ਤੋਂ ਦੁਖੀ ਪਤੀ ਵਲੋਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੁੱਤਰ ਰਮੇਸ਼ ਕੁਮਾਰ ਨਿਵਾਸੀ ਨਵੀਂ ਆਬਾਦੀ ...
ਪੁਰਾਣਾ ਸ਼ਾਲਾ, 28 ਜਨਵਰੀ (ਅਸ਼ੋਕ ਸ਼ਰਮਾ)-ਪਾਵਰਕਾਮ ਦੀ ਸਬ ਡਵੀਜਨ ਪੁਰਾਣਾ ਸ਼ਾਲਾ ਫੀਡਰ ਜਾਗੋਵਾਲ ਬੇਟ ਦੇ ਚਾਰ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਣ ਦੀ ਖਬਰ ਮਿਲੀ ਹੈ | ਇਸ ਖੇਤਰ 'ਚ ਨਿਰੰਤਰ ਚੋਰੀਆਂ ਹੋਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ...
ਵਡਾਲਾ ਗ੍ਰੰਥੀਆਂ, 28 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਬਟਾਲਾ-ਗੁਰਦਾਸਪੁਰ ਮੁੱਖ ਮਾਰਗ 'ਤੇ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮਿ੍ਤਸਰ ਦੇ ਥਾਣਾ ਮੱਤੇਵਾਲ ਨਜ਼ਦੀਕ ਪਿੰਡ ਖੇੜੇ ...
ਧਾਰੀਵਾਲ, 28 ਜਨਵਰੀ (ਸਵਰਨ ਸਿੰਘ)-ਬੈਂਕ ਦੇ ਕਰੈਡਿਟ ਕਾਰਡ 'ਚੋਂ ਗੈਰ-ਕਾਨੂੰਨੀ ਢੰਗ ਨਾਲ ਪੈਸੇ ਤਬਦੀਲ ਹੋਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਧਾਰੀਵਾਲ ਅੰਦਰ ਬਾਅਦ ਪੜਤਾਲ ਇੰਚਾਰਜ ਸਾਇਬਰ ਸੈੱਲ ਗੁਰਦਾਸਪੁਰ ਅਤੇ ਬਾਅਦ ਰਿਪੋਰਟ ਉਪ ਕਪਤਾਨ ਪੁਲਿਸ ਦਿਹਾਤੀ ...
ਘੁਮਾਣ, 28 ਜਨਵਰੀ (ਬੰਮਰਾਹ)-ਘੁਮਾਣ ਦੇ ਨਜ਼ਦੀਕ ਪਿੰਡ ਮੱਲੋਵਾਲੀ ਵਿਖੇ ਚੱਲ ਰਹੀ (ਪੀ.ਐੱਚ.ਸੀ.) ਡਿਸਪੈਂਸਰੀ, ਜੋ ਕਿ ਪਿਛਲੇ 70 ਸਾਲਾਂ ਤੋਂ ਚੱਲ ਰਹੀ ਹੈ ਤੇ ਇਸ ਦੇ ਨਾਲ ਤਕਰੀਬਨ ਅੱਧਾ ਦਰਜਨ ਵੱਡੇ ਪਿੰਡ ਲੱਗਦੇ ਹਨ | ਇਥੋਂ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-'ਸੈਵਨਸੀਜ਼ ਇਮੀਗ੍ਰੇਸ਼ਨ' ਲਗਾਤਾਰ ਵਿਦਿਆਰਥੀਆਂ ਦੇ ਯੂ.ਕੇ., ਕੈਨੇਡਾ ਅਤੇ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰੀ ਰਹੀ ਹੈ | ਇਸੇ ਕੜੀ ਤਹਿਤ ਇਕ ਹੋਰ ਵਿਦਿਆਰਥੀ ਗੁਰਵਿੰਦਰ ਸਿੰਘ ਜਿਸ ਨੇ ਗ੍ਰੈਜੂਏਸ਼ਨ ਕੀਤੀ ਹੋਈ ...
ਦੀਨਾਨਗਰ, 28 ਜਨਵਰੀ (ਸੰਧੂ, ਸੋਢੀ, ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਡਾ: ਰੀਨਾ ਤਲਵਾਰ ਦੀ ਪ੍ਰਧਾਨਗੀ ਵਿਚ ਐਨ.ਐਸ.ੈਐਸ. ਵਿਭਾਗ, ਰੈਡ ਤੇ ਬੱਡੀ ਗਰੁੱਪ ਸਵੀਪ ਗਤੀਵਿਧੀਆਂ ਦੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਸਮਾਗਮ ਵਿਦਿਆਰਥੀਆਂ ਦੇ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਗੁਰਦਾਸਪੁਰ ਵਿਚ ਕੰਮ ਕਰਦੇ ਅਧਿਕਾਰੀ, ਮਨਿਸਟੀਰੀਅਲ ਕਾਮੇ ਅਤੇ ਦਰਜਾ ਚਾਰ ਕਰਮਚਾਰੀਆਂ ਨੰੂ ਮਹੀਨਾ ਨਵੰਬਰ 2022 ਤੋਂ ਹੁਣ ਤੱਕ ਤਨਖ਼ਾਹਾਂ ਨਾ ਮਿਲਣ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ...
ਬਟਾਲਾ, 28 ਜਨਵਰੀ (ਕਾਹਲੋਂ)-ਆਲ ਇੰਡੀਆ ਵੂਮੈਨ ਕਾਨਫ਼ਰੰਸ ਵਲੋਂ ਸੁਸਾਇਟੀ ਪ੍ਰਧਾਨ ਨਰਿੰਦਰ ਕੌਰ ਮੱਲ੍ਹੀ ਦੀ ਅਗਵਾਈ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਡਾ. ਸਤਿੰਦਰ ਕੌਰ ਨਿੱਜਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਪ੍ਰਧਾਨ ਮੱਲ੍ਹੀ ਨੇ ਦੱਸਿਆ ਕਿ ...
ਕਲਾਨੌਰ, 28 ਜਨਵਰੀ (ਪੁਰੇਵਾਲ)-ਸੀਨੀਅਰ ਆਗੂ ਤੇ ਸਰਪੰਚ ਵਡਾਲਾ ਬਾਂਗਰ ਜਸਬੀਰ ਸਿੰਘ ਕਾਹਲੋਂ ਵਲੋਂ ਆਪਣੇ ਸਾਥੀਆਂ ਸਮੇਤ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਵਿਖੇ ਬਤੌਰ ਸਕੱਤਰ ਨਿਯੁਕਤ ਹੋਏ ਜਿੰਦਰਪਾਲ ਸਿੰਘ ਅਠਵਾਲ ਦਾ ਸਨਮਾਨ ਕੀਤਾ ਗਿਆ | ਗੱਲਬਾਤ ਦੌਰਾਨ ਜਸਬੀਰ ...
ਪੁਰਾਣਾ ਸ਼ਾਲਾ, 28 ਜਨਵਰੀ (ਅਸ਼ੋਕ ਸ਼ਰਮਾ)-ਪਿੰਡ ਮਾਨ ਕੌਰ ਤੋਂ ਸਬਜ਼ੀ ਮੰਡੀ ਗੁਰਦਾਸਪੁਰ ਨੂੰ ਜਾਣ ਵਾਲੀ ਮੁੱਖ ਸੜਕ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਅਜੇ ਵੀ ਅਧੂਰਾ ਹੋਣ ਕਰਕੇ ਦਿਹਾਤੀ ਖੇਤਰ ਤੇ ਸ਼ਹਿਰ ਵਾਸੀਆਂ ਦਾ ਲੋਕ ਨਿਰਮਾਣ ਵਿਭਾਗ ...
ਕਾਲਾ ਅਫਗਾਨਾ, 28 ਜਨਵਰੀ (ਅਵਤਾਰ ਸਿੰਘ ਰੰਧਾਵਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇ ਨਾਂਅ 'ਤੇ ਸ਼ੁਰੂ ਕੀਤੇ ਗਏ ਦੂਸਰੇ ਪੜਾਅ ਦੇ ਦੌਰ ਵਿਚ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਕੇ ਲੋਕਾਂ ਵਿਚ ਵੱਡੀ ਮਾਯੂਸੀ ਫੈਲਾ ਦਿੱਤੀ ਹੈ | ਬੀਤੇ ...
ਬਟਾਲਾ, 28 ਜਨਵਰੀ (ਕਾਹਲੋਂ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਛੀਨਾ ਅਤੇ ਡਾਕਟਰ ਅਸ਼ਵਨੀ ਮਹਾਜਨ ਵਲੋਂ 74ਵੇਂ ਗਣਤੰਤਰ ਦਿਵਸ ਦੇ ਮੌਕੇ ਮਹਾਜਨ ਹਸਪਤਾਲ਼ ਬਟਾਲਾ ਵਿਖੇ ਰਾਸ਼ਟਰੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤਾ ਗਈ | ਇਸ ...
ਬਟਾਲਾ, 28 ਜਨਵਰੀ (ਕਾਹਲੋਂ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣਿਆ ਜਾਂਦਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਪੈਦਾ ਕਰਨ ਦੇ ਉਦੇਸ਼ ਨਾਲ ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਇਕ ...
ਅੱਚਲ ਸਾਹਿਬ, 28 ਜਨਵਰੀ (ਗੁਰਚਰਨ ਸਿੰਘ)-ਟਕਸਾਲੀ ਅਕਾਲੀ ਆਗੂ ਸਵ: ਬਾਪੂ ਦਲੀਪ ਸਿੰਘ ਮਸਾਣੀਆਂ ਜੋ ਕਿ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਸਾਣੀਆਂ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-ਸਟੱਡੀ ਵੀਜ਼ੇ ਸਬੰਧੀ ਕੈਨੇਡਾ ਦਾ ਸ਼ਾਨਦਾਰ ਨਤੀਜੇ ਦੇਣ ਵਾਲੀ 'ਕੀਵੀ ਐਂਡ ਕੰਗਾਰੂ ਸਟੱਡੀਜ਼' ਵਲੋਂ 4 ਹੋਰ ਨੌਜਵਾਨ ਲੜਕੇ-ਲੜਕੀਆਂ ਦਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕੀਤਾ ਗਿਆ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ...
ਹਰਚੋਵਾਲ, 28 ਜਨਵਰੀ (ਰਣਜੋਧ ਸਿੰਘ ਭਾਮ)-ਏ.ਐਸ.ਆਈ. ਤੇਜਿੰਦਰਪਾਲ ਸਿੰਘ ਲਾਡੀ ਰਿਆੜ ਦੇ ਪਿਤਾ ਕਾਮਰੇਡ ਅਮਰੀਕ ਸਿੰਘ ਰਿਆੜ ਨਵੀਂ ਕੀੜੀ ਵਾਲੇ, ਜਿਨ੍ਹਾਂ ਦਾ ਪਿਛਲੇ ਦਿਨੀਂ ਅਚਨਚੇਤ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ...
ਪੁਰਾਣਾ ਸ਼ਾਲਾ, 28 ਜਨਵਰੀ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਜਗਤਪੁਰ ਖਾਰੀਆਂ ਦੀ ਵਸਨੀਕ ਸੋਨੀਆ ਪੁੱਤਰੀ ਸੌਦਾਗਰ ਸਿੰਘ ਨੇ ਸ਼ਾਲਾ ਪੁਲਿਸ ਨੂੰ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ 2013 ਵਿਚ ਰਾਜੀਵ ਕੁਮਾਰ ਪੁੱਤਰ ...
ਘੁਮਾਣ, 28 ਜਨਵਰੀ (ਬੰਮਰਾਹ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁਹੱਲਾ ਕਲੀਨਿਕਾਂ ਦੀ ਹੋੜ 'ਚ 70 ਸਾਲਾਂ ਤੋਂ ਪਿੰਡਾਂ 'ਚ ਚੱਲ ਰਹੀਆਂ ਪੀ.ਐੱਸ.ਸੀ. ਡਿਸਪੈਂਸਰੀਆਂ ਜੋ ਕਿ ਨੇੜਲੇ 7-8 ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀਆਂ ਹਨ, ਨੂੰ ਬੰਦ ਕਰਕੇ 5-6 ...
ਗੁਰਦਾਸਪੁਰ, 28 ਜਨਵਰੀ (ਪੰਕਜ ਸ਼ਰਮਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਕਮੇਟੀ ਸਟੇਟ ਪ੍ਰਤੀਨਿਧੀ, ਸਾਰੀਆਂ ਵਿਧਾਨ ਸਭਾਵਾਂ ਦੇ ਮੁੱਖ ਅਹੁਦੇਦਾਰ ਪ੍ਰਧਾਨ, ਜਨਰਲ ਸਕੱਤਰ, ਖਜ਼ਾਨਚੀ, ਸ਼ਹਿਰੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਮੀਟਿੰਗ ...
ਬਟਾਲਾ, 28 ਜਨਵਰੀ (ਹਰਦੇਵ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿਸਟਰ ਬਟਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅੱਜ 29 ਜਨਵਰੀ ਨੂੰ ਸ਼ਾਮ 4 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਤਿਕਰਤਾਰੀਆਂ ...
ਭੈਣੀ ਮੀਆਂ ਖਾਂ, 28 ਜਨਵਰੀ (ਜਸਬੀਰ ਸਿੰਘ ਬਾਜਵਾ)-ਕਾਹਨੂੰਵਾਨ ਬਲਾਕ ਅਧੀਨ ਪੈਂਦੇ ਬੇਟ ਖੇਤਰ ਦੇ ਪਿੰਡ ਜਾਗੋਵਾਲ ਬੇਟ ਤੋਂ ਦਰਿਆ ਬਿਆਸ ਨੂੰ ਜੋੜਦੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋਣ ਕਾਰਨ ਰਾਹਗੀਰ ਡਾਢੇ ਪ੍ਰੇਸਾਨ ਹਨ | ਇਸ ਸੜਕ ਵੱਲ ਲੋਕ ਨਿਰਮਾਣ ਵਿਭਾਗ ਦੇ ...
ਕਾਦੀਆਂ, 28 ਜਨਵਰੀ (ਯਾਦਵਿੰਦਰ ਸਿੰਘ)-ਪਿੰਡ ਕੋਟ ਟੋਡਰ ਮੱਲ ਅੰਦਰ ਜ਼ਮੀਨੀ ਵਿਵਾਦ ਨੂੰ ਲੈ ਕੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਇਕ ਧਿਰ ਵਲੋਂ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਸਬੰਧੀ ਅਜਮੇਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ...
ਕਿਲ੍ਹਾ ਲਾਲ ਸਿੰਘ, 28 ਜਨਵਰੀ (ਬਲਬੀਰ ਸਿੰਘ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਭਾਗੋਵਾਲ ਖੁਰਦ ਦੀ ਸਮੂਹ ਸਾਧ ਸੰਗਤ ਅਤੇ ਡਾ. ਵਨਦੀਪ ਸਿੰਘ ਨੈਟੀ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਰੋਡ ਭਾਗੋਵਾਲ ਵਿਖੇ ਲੰਗਰ ਲਗਾਏ ਗਏ | ਇਸ ...
ਦੋਰਾਂਗਲਾ, 28 ਜਨਵਰੀ (ਚੱਕਰਾਜਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਦੇ ਸਹਿਯੋਗ ਸਦਕਾ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਵਿਚੋਂ ਬਾਬਾ ਸ੍ਰੀ ਚੰਦ ਖ਼ਾਲਸਾ ...
ਬਹਿਰਾਮਪੁਰ, 28 ਜਨਵਰੀ (ਬਲਬੀਰ ਸਿੰਘ ਕੋਲਾ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸੁਪਰੀਮ ਕੋਰਟ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਪੁੱਤਰ ਅਜੇ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਨੰੂ ਅੰਤਿਮ ਜ਼ਮਾਨਤ ਦੇਣ ਦੇ ਫੈਸਲੇ ਦੀ ਸਖ਼ਤ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਗੁਰਦਾਸਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਵਾਈ ਪ੍ਰੀਖਿਆ ਸੰਬੰਧੀ ਵੈਬੀਨਾਰ ਵਿਚ 9ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ | ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਤਿੱਬੜ, 28 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸ਼ੁਰੂ ਕੀਤੀ ਗਈ 'ਅੰਮਿ੍ਤ ਛੱਕੋ ਸਿੰਘ ਸੱਜੋ' ਲਹਿਰ ਦੇ ਸਬੰਧ ਵਿਚ ਤਿੱਬੜੀ ਪਿੰਡ ਗੁਰਦਾਸਪੁਰ ਦੇ ...
ਦੋਰਾਂਗਲਾ, 28 ਜਨਵਰੀ (ਚੱਕਰਾਜਾ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕ੍ਰਿਪਾ ਸਦਕਾ, ਅਕਾਲ ਤਖ਼ਤ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਪਿੰਡ ਸਰਾਏ ਦੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੰੂ ...
ਡੇਰਾ ਬਾਬਾ ਨਾਨਕ, 28 ਜਨਵਰੀ (ਵਿਜੇ ਸ਼ਰਮਾ)-2021 ਦੌਰਾਨ ਇਸ ਸਰਹੱਦੀ ਖੇਤਰ 'ਚ ਹੋਈ ਭਾਰੀ ਬਰਸਾਤ ਤੇ ਗੜ੍ਹੇਮਾਰੀ ਕਾਰਨ ਬਰਬਾਦ ਹੋਈ ਬਾਸਮਤੀ ਅਤੇ ਝੋਨੇ ਦੀ ਫਸਲ ਦਾ ਮੁਆਵਜਾ ਪ੍ਰਾਪਤੀ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਸਬੰਧੀ ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ: ਨਿਧੀ ਕੁਮੁਦ ਬਾਮਬਾ ਨੇ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿਚ ਹੁਕਮ ਪਾਸ ਜਾਰੀ ਕੀਤੇ ਹਨ ਕਿ ਕੋਈ ਦੁਕਾਨਦਾਰ ਆਪਣੇ ਦੁਕਾਨ ...
ਡੇਰਾ ਬਾਬਾ ਨਾਨਕ, 28 ਜਨਵਰੀ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)-ਬਾਬਾ ਲਖਮੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਐਨ.ਆਰ.ਆਈ ਤੇ ਚੈਰੀਟੇਬਲ ਟਰਸਟ ਦੇ ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ ਪਰਿਵਾਰ ਵਲੋਂ ਸੰਗਤਾਂ ਦੇ ਸਹਿਯੋਗ ...
ਬਟਾਲਾ, 28 ਜਨਵਰੀ (ਕਾਹਲੋਂ)-ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਬਲਜਿੰਦਰ ਸਿੰਘ ਮੱਲਿਆਂਵਾਲ, ਗੁਰਜੀਤ ਸਿੰਘ ਬੈਂਸ, ਕੁਲਦੀਪ ਸਿੰਘ ਬੈਂਸ ਤੇ ਡਾਇਰੈਕਟਰ ਗੁਰਿੰਦਰ ਕੌਰ ਮਾਨ ਨੇ ਝੰਡਾ ਲਹਿਰਾਉਣ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX