ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਸੁਭਾਸ਼ ਨਗਰ ਵਿਖੇ ਅਕਾਲੀ ਦਲ ਦੀ ਸਰਕਾਰ ਸਮੇਂ 5 ਕਰੋੜ ਰੁਪਏ ਦੀ ਲਾਗਤ ਨਾਲ 3 ਹਜ਼ਾਰ ਗਜ਼ ਥਾਂ ਵਿਚ 30 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਸੀ, ਜਿਸ ਨੂੰ ਚਾਲੂ ਕਰਨ ਲਈ ਪਿਛਲੀ ਕਾਂਗਰਸ ਸਰਕਾਰ ਤੇ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਰੂਰੀ ਨਹੀਂ ਸਮਝਿਆਂ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਵਾਹ-ਵਾਹ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਇਕ ਪਾਸੇ 5 ਕਰੋੜ ਨਾਲ ਬਣੀ ਇਮਾਰਤ ਕੰਡਮ ਹੋ ਰਹੀ ਹੈ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਹਸਪਤਾਲ ਵਿਖੇ ਆਪਣੇ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕਰਨ ਸਮੇਂ ਕੀਤਾ | ਸ.ਢਿੱਲੋਂ ਨੇ ਕਿਹਾ ਕਿ 17 ਮਈ 2015 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 30 ਬਿਸਤਰਿਆਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਹਸਪਤਾਲ ਦੀ ਇਮਾਰਤ ਨਵੰਬਰ 2016 ਵਿਚ ਬਣ ਕੇ ਤਿਆਰ ਹੋ ਗਈ ਸੀ | ਹਸਪਤਾਲ ਵਿਚ 30 ਬਿਸਤਰਿਆਂ ਤੋਂ ਇਲਾਵਾ 5 ਪ੍ਰਾਈਵੇਟ ਕਮਰੇ, 7 ਓ.ਪੀ.ਡੀ. ਕਮਰੇ ਬਣਾਏ ਸਨ, ਜਿਸ ਵਿਚ ਮਲਟੀ ਸਪੈਸ਼ਲਿਸਟ ਡਾਕਟਰਾਂ ਵਲੋਂ ਮਰੀਜ਼ਾਂ ਦਾ ਇਲਾਜ਼ ਕੀਤਾ ਜਾਣਾ ਸੀ | ਪਰ ਕੋਡ ਆਫ਼ ਕੰਡਕਟ ਲੱਗਣ ਤੋਂ ਬਾਅਦ ਇਸ ਹਸਪਤਾਲ ਵਿਚ ਡਾਕਟਰਾਂ ਦੀ ਤਾਇਨਾਤੀ ਤੇ ਹੋਰ ਸਟਾਫ਼ ਦੀ ਤਾਇਨਾਤੀ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦਾ 5 ਸਾਲ ਦਾ ਸਮਾਂ ਲੰਘ ਗਿਆ ਅਤੇ ਆਪ ਸਰਕਾਰ ਦਾ ਵੀ 11 ਮਹੀਨੇ ਦਾ ਸਮਾਂ ਲੰਘ ਗਿਆ ਹੈ | ਸ.ਢਿੱਲੋਂ ਨੇ ਕਿਹਾ ਕਿ ਹਸਪਤਾਲ ਵਿਚ ਇਸ ਸਮੇਂ ਸਿਰਫ਼ ਇਕ ਡਿਸਪੈਂਸਰੀ ਚੱਲ ਰਹੀ ਹੈ ਤੇ ਹਸਪਤਾਲ ਦੀ ਇਮਾਰਤ ਜਿੱਥੇ ਕੰਡਮ ਹੋ ਰਹੀ ਹੈ, ਉੱਥੇ ਹਸਪਤਾਲ ਵਿਚ ਖੜ੍ਹੀਆਂ ਦੋ ਐਂਬੂਲੈਂਸਾਂ ਦੀ ਹਾਲਤ ਵੀ ਖ਼ਰਾਬ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਦਿੱਲੀ ਦਾ ਫੇਲ੍ਹ ਮੁਹੱਲਾ ਕਲੀਨਿਕ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਸਲ 'ਚ ਵਧੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ, ਤਾਂ ਉਸ ਨੂੰ ਪਹਿਲਾਂ 1400 ਡਿਸਪੈਂਸਰੀਆਂ, ਸੀ.ਐਚ.ਸੀ. ਤੇ ਹੋਰ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਉਨ੍ਹਾ ਕਿਹਾ ਕਿ ਸੇਵਾ ਕੇਂਦਰਾਂ ਜਾਂ ਹੋਰ ਇਮਾਰਤਾਂ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਨਾਲ ਸਿਹਤ ਸੇਵਾਵਾਂ ਵਿਚ ਸੁਧਾਰ ਨਹੀਂ ਹੋ ਸਕਦਾ | ਉਨ੍ਹਾ ਕਿਹਾ ਕਿ ਉਹ 'ਆਪ' ਦੇ ਮੁਹੱਲਾ ਕਲੀਨਿਕਾਂ ਦੀ ਜਿੱਥੇ ਪੋਲ੍ਹ ਖੋਲਣਗੇ, ਉੱਥੇ ਹਸਪਤਾਲ ਨੂੰ ਚਾਲੂ ਨਾ ਕਰਨ ਖਿਲਾਫ਼ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਡਾ.ਅਸ਼ਵਨੀ ਪਾਸੀ, ਮੁਖਤਿਆਰ ਸਿੰਘ, ਰਛਪਾਲ ਸਿੰਘ ਫੌਜੀ, ਕ੍ਰਿਸ਼ਨ ਲਾਲ, ਸ਼ਿਵ ਕੁਮਾਰ, ਗੁਰਜੰਟ ਸਿੰਘ, ਰਾਕੇਸ਼ ਖੋਖਰ, ਜਰਨੈਲ ਸਿੰਘ ਜੈਲਾ, ਮੱਖਣ ਸਿੰਘ, ਗਗਨਦੀਪ ਸਿੰਘ, ਜਸਪਾਲ ਸਿੰਘ ਲਾਲਾ, ਰਮਨਦੀਪ ਸਿੰਘ ਆਦਿ ਹਾਜ਼ਰ ਸਨ |
ਲੁਧਿਆਣਾ, 28 ਜਨਵਰੀ (ਸਲੇਮਪੁਰੀ)-ਉੱਘੇ ਹੋਮਿਓਪੈਥਿਕ ਡਾ: ਰਵਿੰਦਰ ਕੌਰ ਭਾਟੀਆ, ਜੋ ਪੰਜਾਬੀ ਤੇ ਹਿੰਦੀ ਦੀ ਇਕ ਵਿਲੱਖਣ ਪਛਾਣ ਵਾਲੀ ਲੇਖਿਕਾ ਦੇ ਤੌਰ 'ਤੇ ਜਾਣੀ ਜਾਂਦੀ ਹੈ, ਨੂੰ ਪਾਕਿਸਤਾਨ-ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ ਵਲੋਂ ਵਿਸ਼ੇਸ਼ ਸਨਮਾਨ ਦੇਣ ਲਈ ...
ਲੁਧਿਆਣਾ, 28 ਜਨਵਰੀ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਨਗਰ ਨਿਗਮ ਕਾਫ਼ੀ ਸਖ਼ਤ ਮੂੜ ਵਿਚ ਨਜ਼ਰ ਆ ਰਿਹਾ ਹੈ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਰਾਤ ਸਮੇਂ ਵੀ ਕਾਰਵਾਈਆਂ ਹੋਣ ਦੇ ...
ਲੁਧਿਆਣਾ, 28 ਜਨਵਰੀ (ਜੋਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਨਿਯਮਾਂ ਦੀ ਉਲੰਘਣਾ ਹੋਣ 'ਤੇ ਨਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਰੁੱਖ ਅਪਣਾਉਂਦੇ ਹੋਏ ਪੀਲਾ ਪੰਜਾਂ ਚਲਾਕੇ ਜ਼ੋਰਦਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਨਗਰ ਨਿਗਮ ਦੀ ਸਖ਼ਤੀ ਦਾ ਪਤਾ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਐਲਾਨੇ ਗਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਬ੍ਰਹਮ ...
ਇਯਾਲੀ/ਥਰੀਕੇ, 28 ਜਨਵਰੀ (ਮਨਜੀਤ ਸਿੰਘ ਦੁੱਗਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ 'ਚ ਜਥੇਬੰਦੀ ਦੀ ਮਜ਼ਬੂਤੀ ਲਈ ਪਿੰਡ ਥਰੀਕੇ ਵਿਖੇ ਇਕਾਈ ਦਾ ਗਠਨ ਕੀਤਾ ਗਿਆ | ਜਿਸ 'ਚ ਸਰਬ ਸੰਮਤੀ ਨਾਲ ਰਘਬੀਰ ...
ਫੁੱਲਾਂਵਾਲ, 28 ਜਨਵਰੀ (ਮਨਜੀਤ ਸਿੰਘ ਦੁੱਗਰੀ)-ਨਵੇਂ ਬਣੇ ਭਾਜਪਾਈ ਗਗਨਦੀਪ ਸਿੰਘ ਸੰਨੀ ਕੈਂਥ ਜੋ ਪਹਿਲਾ ਕਾਂਗਰਸ ਪਾਰਟੀ ਦਾ ਸੀਨੀ. ਆਗੂ, ਫੇਰ ਲੋਕ ਇਨਸਾਫ ਪਾਰਟੀ ਵਲੋਂ ਹਲਕਾ ਗਿੱਲ ਤੋਂ ਵਿਧਾਇਕ ਦੀ ਚੋਣ ਵੀ ਲੜ ਚੁੱਕਾ ਨੇ ਪਿਛਲੇ ਦਿਨੀਂ ਭਾਜਪਾ ਦਾ ਪੱਲਾ ਫੜਨ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਖਾਲਸਾ ਕਾਲਜ ਫ਼ਾਰ ਵਿਮੈਨ ਸਿਵਲ ਲਾਈਨਜ਼ ਲੁਧਿਆਣਾ ਦੇ ਸਰੀਰਕ ਸਿੱਖਿਆ ਵਿਭਾਗ ਤੇ ਵਿਰਾਸਤੀ ਕਲੱਬ ਵਲੋਂ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗਤਕਾ ਸੰਸਥਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕਾਲਜ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਗੋਲੀਆਂ ਚਲਾ ਕੇ ਇਲਾਕੇ ਵਿਚ ਦਹਿਸ਼ਤ ਫੈਲਾਉਣ ਵਾਲੇ 3 ਨਾਬਾਲਗਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਗਿ੍ਫ਼ਤਾਰ ਕੀਤੇ ਗਏ ਇਨ੍ਹਾਂ ਕਥਿਤ ਦੋਸ਼ੀਆਂ ਪਾਸੋਂ ਇਕ ਪਿਸਤੌਲ ਦਾਤ ਤੇ ਹੋਰ ਸਾਮਾਨ ਬਰਾਮਦ ...
ਫੁੱਲਾਂਵਾਲ, 28 ਜਨਵਰੀ (ਮਨਜੀਤ ਸਿੰਘ ਦੁੱਗਰੀ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟਸ ਆਫ਼ ਇੰਡੀਆ ਦੀ ਲੁਧਿਆਣਾ ਬਰਾਂਚ ਵਿਖੇ ਨਵੇਂ ਬਣੇ 350 ਦੇ ਕਰੀਬ ਚਾਰਟਰਡ ਅਕਾੳਾੂਟੈਂਟਾਂ ਨੂੰ ਡਿਗਰੀਆਂ ਤੇ ਮੈਂਬਰਸ਼ਿਪ ਦੇ ਸਰਟੀਫਿਕੇਟ ਵੰਡੇ ਗਏ | ਇੰਸਟੀਚਿਊਟ ਵਿਖੇ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਏ.ਐਸ. ਕੰਪਨੀ ਦੇ ਸ਼ਰਾਬ ਦੇ ਠੇਕੇ 'ਚੋਂ ਸ਼ਰਾਬ ਤੇ ਨਗਦੀ ਚੋਰੀ ਕਰਨ ਦੇ ਦੋਸ਼ ਤਹਿਤ 2 ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਐਸੋਸੀਏਸ਼ਨ ਆਫ਼ ਅਣਏਡਿਡ ਕਾਲਜ ਟੀਚਰਜ਼ (ਏ.ਯੂ.ਸੀ.ਟੀ.) ਨੇ ਪੰਜਾਬ ਸਰਕਾਰ ਵਲੋਂ ਕਾਲਜ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ 58 ਸਾਲ ਕਰਨ ਦੀ ਨਿਖੇਧੀ ਕੀਤੀ ਹੈ | ਏ.ਯੂ.ਸੀ.ਟੀ. ਨੇ ਸਰਕਾਰ ਵਲੋਂ ਆਪਣੇ ਫ਼ੈਸਲਾ ਵਾਪਸ ਨਾ ਲੈਣ 'ਤੇ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਅਤੇ ਆਲ ਇੰਡੀਆ ਕਸ਼ੱਤਰੀਆ ਮਹਾਂਸਭਾ ਵਲੋਂ ਲਗਾਏ ਗਏ 13ਵੇਂ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ | ਡਿੰਪਲ ਰਾਣਾ ਅਤੇ ਰਾਕੇਸ਼ ਮਿਨਹਾਸ ਦੀ ਪ੍ਰਧਾਨਗੀ ਹੇਠ ਢੋਲੇਵਾਲ ਸਥਿਤ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਉੱਚੀ ਆਵਾਜ਼ ਵਿਚ ਡੀਜੇ ਵਜਾਉਣ ਦੇ ਮਾਮਲੇ ਵਿਚ ਪੁਲਿਸ ਨੇ ਪਲੈਟੀਨਮ ਗਰੈਂਡ ਮੈਰਿਜ ਪੈਲੇਸ ਦੇ ਮਾਲਕ ਤੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪ੍ਰਦੀਪ ਸਿੰਘ ਵਾਸੀ ਨਿਊ ਭਾਈ ਰਣਧੀਰ ਸਿੰਘ ...
ਮੈਰੀ ਮਿੰਟ ਪਬਲਿਕ ਸਕੂਲ 'ਚ ਸਮਾਗਮ ਡਾਬਾ/ਲੁਹਾਰਾ, 28 ਜਨਵਰੀ (ਕੁਲਵੰਤ ਸਿੰਘ ਸੱਪਲ)-ਨਿਊ ਅਮਰ ਨਗਰ ਸਥਿਤ ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਖੇ ਗਣਤੰਤਰ ਦਿਵਸ ਅਤੇ ਬਸੰਤ ਦੀ ਰੁੱਤ ਦੇ ਆਗਮਨ ਦੀ ਖੁਸ਼ੀ ਸਾਂਝੀ ਕਰਦਿਆਂ ਸਕੂਲ ਵਿਦਿਆਰਥੀਆਂ ਦੁਆਰਾ ਰੰਗਾਂ -ਰੰਗ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਚੋਰੀ ਦੀਆਂ ਦੋ ਵੱਖ-ਵੱਖ ਵਾਰਦਾਤਾਂ ਵਿਚ ਜ਼ੋਰ ਘਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਨਿਊ ਆਤਮ ਨਗਰ ਜੱਸੀਆਂ ਰੋਡ ਵਾਸੀ ਸ਼ਾਮ ਲਾਲ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਟਰੱਕ ਖੋਹਣ ਦੇ ਮਾਮਲੇ ਵਿਚ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਬਲਜਿੰਦਰ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕਾਰ ਚੋਰੀ ਦੇ ਮਾਮਲੇ 'ਚ ਪੁਲਿਸ ਨੇ ਪਿਓ-ਪੁੱਤਰ ਸਮੇਤ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਤਜੋਤ ਨਗਰ ਦੇ ਰਹਿਣ ਵਾਲੇ ਹਰਜੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਅਧਿਕਾਰੀਆਂ ਵਲੋਂ ਜੇਲ੍ਹ ਦੀਆਂ ਬੈਰਕਾਂ ਦੀ ਕੀਤੀ ਗਈ ਚੈਕਿੰਗ ਦੌਰਾਨ 4 ਮੋਬਾਈਲ ਬਰਾਮਦ ਕੀਤੇ ਗਏ ਹਨ | ਜੇਲ੍ਹ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਹਵਾਲੇ ਕਰ ਦਿੱਤੇ ਗਏ ਹਨ | ਪੁਲਿਸ ਵਲੋਂ ਇਸ ਮਾਮਲੇ 'ਚ ਜਤਿਨ ਸ਼ਰਮਾ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਦੀ ਅਗਵਾਈ 'ਚ 3 ਫ਼ਰਵਰੀ ਤੱਕ ਜ਼ਿਲ੍ਹਾ ਲੁਧਿਆਣਾ ਤੋਂ ਗੋਆ ਦੇ 10 ਰੋਜ਼ਾ ਅੰਤਰਰਾਜੀ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਜ਼ਿਲ੍ਹਾ ਭਾਜਪਾ ਸਕੱਤਰ ਨਵਲ ਜੈਨ ਨੇ ਸ੍ਰੀ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਿਖੇ ਦੂਜੀ ਵਾਰ ਜ਼ਿਲ੍ਹਾ ਸਕੱਤਰ ਦਾ ਅਹੁਦਾ ਮਿਲਣ 'ਤੇ ਸਵਾਮੀ ਪ੍ਰਕਾਸ਼ਾਨੰਦ ਤੇ ਸਵਾਮੀ ਗੁਰਕਿ੍ਪਾਨੰਦ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ...
ਲੁਧਿਆਣਾ, 28 ਜਨਵਰੀ (ਸਲੇਮਪੁਰੀ)-ਆਈ. ਐਮ. ਏ. ਸ਼ਾਖਾ ਲੁਧਿਆਣਾ ਵਲੋਂ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਮਿਲ ਕੇ ਵਲੋਂ ਕਾਰਡੀਓਲੋਜੀ ਵਿਚ ਨਵੀਨਤਮ ਡਾਕਟਰੀ ਇਲਾਜ ਵਿਧੀਆਂ ਤੇ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਦਿਲ ਦੇ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ 'ਤੇ 207 ਘੰਟੇ ਚੱਲਣ ਵਾਲੇ ਅਖੰਡ ਮਹਾਯੱਗ ਦੀਆਂ ਤਿਆਰੀਆਂ ਅੰਤਿਮ ਪੜ੍ਹਾਅ 'ਤੇ ਹਨ | 10 ਰੋਜ਼ਾ ਅਖੰਡ ਮਹਾਂਯੱਗ 3 ਤੋਂ 12 ਫਰਵਰੀ ਤੱਕ ਕਰਵਾਇਆ ਜਾਵੇਗਾ | ਇਸ ਮਹਾਂਕੁੰਭ ਦੇ ਸੰਬੰਧ 'ਚ ਮਹੰਤ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਆਈ.ਕਯੂ.ਏ.ਸੀ. ਵਲੋਂ ਪਿ੍ੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਕਾਲਜ ਵਿਚ ਈ-ਸਮੱਗਰੀ ਦੀ ਜਾਣ-ਪਛਾਣ ਤੇ ਵਿਕਾਸ ਵਿਸ਼ੇ 'ਤੇ ਇਕ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਡਾ. ...
ਇਯਾਲੀ/ਥਰੀਕੇ, 28 ਜਨਵਰੀ (ਮਨਜੀਤ ਸਿੰਘ ਦੁੱਗਰੀ)-ਪਿੰਡ ਪਮਾਲ ਸਥਿਤ ਵਾਹਿਗੁਰੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਅਧਿਆਪਕਾ ਹਰਮੀਤ ਕੌਰ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਜਿਸ ਦੌਰਾਨ ਉਨ੍ਹਾਂ ਵਲੋਂ ਬਸੰਤ ਪੰਚਮੀ ਦੇ ...
ਆਲਮਗੀਰ, 28 ਜਨਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਗਿੱਲ ਬਾਈਪਾਸ ਸਥਿਤ ਪ੍ਰੋਲਾਈਫ ਹਸਪਤਾਲ ਵਿਖੇ ਗੋਡੇ ਬਦਲੀ ਦੇ ਮਾਹਿਰ ਹੈਡ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸ਼ੂਗਰ, ਬਲੱਡ ਪ੍ਰੈਸ਼ਰ ਦੇ ਰੋਗੀਆਂ ਤੇ ਸਰੀਰਕ ਤੋਰ 'ਤੇ ਭਾਰੇ ਗੋਡਿਆਂ ਦੇ ਰੋਗਾਂ ਤੋਂ ਪ੍ਰੇਸ਼ਾਨ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਲੁਧਿਆਣਾ ਯੂਥ ਕਾਂਗਰਸ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਮੋਹਿਤ ਰਾਮਪਾਲ ਨੇ ਸ਼੍ਰੀ ਹਿੰਦੂ ਨਿਆਏ ਪੀਠ ਵਲੋਂ ਚਲਾਈ ਜਾ ਰਹੀ ਦੀਵਾਨ ਟੋਡਰ ਮੱਲ ਸੇਵਾ ਰਸੋਈ ਵਿਖੇ ਪਹੁੰਚੇ ਅਤੇ ਸਾਥੀਆ ਸਮੇਤ ਭੋਜਨ ਤਿਆਰ ਕਰਨ ਅਤੇ ਵੰਡਣ ਦੀ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਜਤਿੰਦਰ ਮਿੱਤਲ ਵਲੋਂ ਜ਼ਿਲ੍ਹਾ ਸਕੱਤਰ ਨਵਲ ਜੈਨ, ਸੁਖਜੀਵ ਸਿੰਘ ਬੇਦੀ, ਧਰਮਿੰਦਰ ਸ਼ਰਮਾ ਨਾਲ ਮੀਟਿੰਗ ਕੀਤੀ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਹੱੁਕਾ ਪਿਲਾਉਣ ਦੇ ਦੋਸ਼ ਤਹਿਤ ਪਾਬਲੋ ਰੈਸਟੋਰੈਂਟ ਦੇ ਪ੍ਰਬੰਧਕ ਨੂੰ ਗਿ੍ਫ਼ਤਾਰ ਕੀਤਾ ਹੈ | ਜਦਕਿ ਇਸ ਮਾਮਲੇ 'ਚ ਮਾਲਕ ਤੇ ਮੈਨੇਜਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਪੁਲਿਸ ਵਲੋਂਾ ਬੀਤੀ ਰਾਤ ਉਕਤ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ ਗ੍ਰਹਿ ਵਿਗਿਆਨ ਵਿਭਾਗ ਵਲੋਂ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਕੁਕਿੰਗ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਭਾਗ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜਥੇ ...
ਲੁਧਿਆਣਾ, 28 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਹਰਮੀਤ ਕੌਰ ਵੜੈਚ ਨੇ ਰਾਸ਼ਟਰੀ ਝੰਡਾ ਲਹਿਰਾਇਆ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਲੋਂ ...
ਲੁਧਿਆਣਾ, 28 ਜਨਵਰੀ (ਭੁਪਿੰਦਰ ਸਿੰਘ ਬੈਂਸ)-ਪੰਜਾਬ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੀ ਇਕ ਬੈਠਕ ਪੀ.ਡਬਲਊ.ਡੀ ਦੇ ਦਫਤਰ ਵਿਖੇ ਹੋਈ | ਜਿਸ ਵਿਚ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ ਦੀ ਅਗਵਾਈ ਵਿਚ ਯੂਨੀਅਨ ਦੇ ਮੈਂਬਰਾਂ ਵਲੋਂ ਸਰਬ ਸਹਿਮਤੀ ਨਾਲ ਕੇਸਰ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਲੁਧਿਆਣਾ ਦੇ ਇਤਿਹਾਸ ਵਿਭਾਗ ਵਲੋਂ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਲਾਇਨ ਆਫ਼ ਦਾ ਪੰਜਾਬ ਲਾਲਾ ਲਾਜਪਤ ਰਾਏ ਦੇ ਜਨਮ ਦਿਨ ਮੌਕੇ ਇਕ ਭਾਸ਼ਣ ਕਰਵਾਇਆ ਗਿਆ | ਰਾਜਵਿੰਦਰ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਪੀ.ਏ.ਯੂ. ਦੇ ਡਾਇਮੰਡ ਜੁਬਲੀ ਸਮਾਗਮਾਂ ਦੇ ਹਿੱਸੇ ਅਤੇ ਬੀ.ਆਈ.ਐਸ. ਪ੍ਰਵਾਨਿਤ ਸਬਮਰਸੀਬਲ ਪੰਪਾਂ ਨੂੰ ਹੋਰ ਹੁਲਾਰਾ ਦੇਣ ਦੇ ਯਤਨ ਵਜੋਂ ਅੱਜ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਭੂਮੀ ਅਤੇ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਸਪਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਰੋਡ ਲੁਧਿਆਣਾ ਵਿਖੇ ਨੈਸ਼ਨਲ ਵੋਟਰ ਡੇ ਮਨਾਇਆ ਗਿਆ | ਇਸ ਮੌਕੇ ਤੇ ਨੇਤਰਹੀਣ ਬੱਚਿਆਂ ਦੁਆਰਾ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਰੈਲੀ ਦਾ ਆਰੰਭ ਸਪਰਿੰਗ ਡੇਲ ਪਬਲਿਕ ਸਕੂਲ ਤੋਂ ਕੀਤਾ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਗਣਤੰਤਰ ਦਿਵਸ ਮੌਕੇ ਖੇਡ ਵਿਭਾਗ ਲੁਧਿਆਣਾ ਵਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਐਥਲੈਟਿਕਸ ਰਿਲੇਅ ਈਵੈਂਟ ਤੇ ਵਾਲੀਬਾਲ ਦਾ ਨੁਮਾਇਸ਼ੀ ਮੈਚ ਕਰਵਾਇਆ ਗਿਆ¢ ਇਸ ਮੌਕੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਵਲੋਂ ...
ਲਾਡੋਵਾਲ, 28 ਜਨਵਰੀ (ਬਲਬੀਰ ਸਿੰਘ ਰਾਣਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਂ ਅੰਮਿ੍ਤ ਸੰਚਾਰ ਗੁਰਦੁਆਰਾ ਸਿੰਘ ਸਭਾ ਲਾਡੋਵਾਲ ਵਿਖੇ ਦਸਮੇਸ਼ ਅੰਮਿ੍ਤ-ਸੰਚਾਰ ਸੇਵਕ ਜਥਾ ਲੁਧਿਆਣਾ ਵਲੋਂ ਮੁੱਖ ਸੇਵਾਦਾਰ ਭਾਈ ਪ੍ਰਕਾਸ਼ ਸਿੰਘ ਜੀ ਦੀ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਬਾਲ ਅਧਿਕਾਰਾਂ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਪ੍ਰਧਾਨ ਸੁਖਧੀਰ ਸਿੰਘ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਭੇਜ ਕੇ ਲੁਧਿਆਣਾ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਵਿਚ ਚੱਲ ਰਹੇ ਭਿ੍ਸ਼ਟਾਚਾਰੀ ...
ਡਾਬਾ/ਲੁਹਾਰਾ, 28 ਜਨਵਰੀ (ਕੁਲਵੰਤ ਸਿੰਘ ਸੱਪਲ)-ਨਿਊ ਅਮਰ ਨਗਰ ਸਥਿਤ ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ | ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਪੁਰਬ ਨੂੰ ਸਮਰਪਿਤ ਸਕੂਲ ਵਿਖੇ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਡਾ. ਅੰਮਿ੍ਤ ਜੋਤ ਕੌਰ ਵਲੋਂ ਲਿਖਤ ਕਿਤਾਬ ''ਲੀਗਲ ਆਸਪੈਕਟਸ ਟੂ ਰੈਗੁੂਲੇਟ ਬਾਇਓਟੈਕਨੋਲੋਜੀ ਫੋਰ ਅਟੇਨਿੰਗ ਫੂਡ ਸਕਿਉਰਟੀ ਵਿਦ ਸਪੈਸ਼ਿਅਲ ਰੈਫਰੈਂਸ ਟੂ ...
ਲੁਧਿਆਣਾ, 28 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਮਾਗਮ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ | ਲੱਕੜ ਬਾਜ਼ਾਰ ਵਿਖੇ ਵੀ ਦੁਕਾਨਦਾਰਾਂ ਵਲੋਂ ਗਣਤੰਤਰ ਦਿਵਸ ਦੇ ਸਬੰਧ ਵਿਚ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਪ੍ਰਸਿੱਧ ਵਿਗਿਆਨੀ ਡਾ. ਰਾਕੇਸ਼ ਸ਼ਾਰਦਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਤੇ ਪਾਣੀ ਇੰਜੀਨੀਅਰਿੰਗ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ | ਡਾ. ਸ਼ਾਰਦਾ ਜਨਵਰੀ 1996 ਵਿਚ ਸਹਾਇਕ ਖੋਜ ਇੰਜੀਨੀਅਰ ਵਜੋਂ ਪੀ.ਏ.ਯੂ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX