ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮਾਘ ਸੰਮਤ 554

ਰੂਪਨਗਰ

ਰੇਲ ਹਾਦਸਾ ਹੋਣ ਤੋਂ ਪਹਿਲਾਂ ਹੀ ਰੇਲ ਟਰੈਕ ਦਾ ਨਵੀਨੀਕਰਨ ਹੋਵੇ

ਨੰਗਲ, 28 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਨੰਗਲ-ਭਾਖੜਾ ਡੈਮ ਰੇਲ ਟਰੈਕ ਸਰਕਾਰੀ ਹਨੇਰੇ ਕਾਰਨ ਅੰਤਾਂ ਦੀ ਦੁਰਦਸ਼ਾ ਹੰਢਾਅ ਰਿਹਾ ਹੈ, ਜਿਸ ਕਾਰਨ ਕਦੇ ਵੀ ਰੇਲ ਹਾਦਸਾ ਹੋ ਸਕਦਾ ਹੈ | ਬੇਸ਼ੱਕ ਨੰਗਲ-ਭਾਖੜਾ ਡੈਮ ਰੇਲ ਦੀ ਸਪੀਡ ਬਹੁਤ ਜ਼ਿਆਦਾ ਨਹੀਂ ਹੈ ਪਰ ਫੇਰ ਵੀ ਹਾਦਸਾ ਹੋ ਸਕਦਾ ਹੈ ਕਿਉਂਕਿ ਰੇਲ ਟਰੈਕ ਦਾ ਥਾਂ ਥਾਂ ਤੋਂ ਬੁਰਾ ਹਾਲ ਹੈ ਅਤੇ ਰੇਲ ਪੁਲੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈਆਂ ਹਨ | ਦਬੇਟਾ, ਬਰਮਲਾ, ਨੈਲਾ, ਉਲੀਂਡਾ ਲਾਗੇ ਸਥਿਤ ਰੇਲ ਪੁਲੀਆਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ | ਪਿੰਡ ਨੈਲਾ 'ਚ ਟਰੈਕ ਤੋਂ ਨਿਰੰਤਰ ਟਰੈਕਟਰ ਲੰਘਾਉਣ ਕਾਰਨ ਰੇਲ ਟਰੈਕ ਨੁਕਸਾਨ ਝੱਲ ਰਿਹਾ ਹੈ | ਆਰ. ਟੀ. ਆਈ. ਕਾਰਕੁਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਕੋਲ ਸਟਾਫ਼ ਹੀ ਨਹੀਂ ਹੈ | ਕਰਮਚਾਰੀ ਸੇਵਾਮੁਕਤ ਹੋ ਗਏ ਹਨ ਤੇ ਨਵੀਂ ਭਰਤੀ ਨਹੀਂ ਹੋਈ | ਰੇਲਵੇ ਦੀ ਜ਼ਮੀਨ 'ਤੇ ਨਿਰੰਤਰ ਨਜਾਇਜ਼ ਕਬਜ਼ੇ ਹੋ ਰਹੇ ਹਨ ਅਤੇ ਥਾਂ ਥਾਂ ਨਜਾਇਜ਼ ਲਾਂਘੇ ਵੀ ਹਨ | ਨੰਗਲ ਦੀ ਵਿਰਾਸਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਕੁਮਾਰੀ ਇਕਾਦਸ਼ੀ ਕੌਸ਼ਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵਿਰਾਸਤੀ ਰੇਲ ਅਤੇ ਰੇਲ ਟਰੈਕ ਵੱਲ ਧਿਆਨ ਦੇਣਾ ਚਾਹੀਦਾ ਹੈ | ਇਕਾਦਸ਼ੀ ਕੌਸ਼ਲ ਨੇ ਦੱਸਿਆ ਕਿ ਭਾਖੜਾ ਡੈਮ ਦੀ ਉਸਾਰੀ ਸਮੇਂ 1948 ਤੋਂ 1963 ਤੱਕ ਇਸ ਰੇਲ ਦੀ ਬੜੀ ਹੀ ਅਹਿਮ ਭੂਮੀਕਾ ਰਹੀ | ਮਸ਼ੀਨਰੀ ਸਮਾਨ ਅਤੇ ਮਜ਼ਦੂਰਾਂ ਦੀ ਢੁਆਈ ਇਸੇ ਰੇਲ ਰਾਹੀਂ ਹੋਈ | ਇਹ ਭਾਰਤ ਦੀ ਇੱਕੋ ਇੱਕ ਅਨੋਖੀ ਰੇਲ ਹੈ ਜਿਸ 'ਚ ਯਾਤਰਾ ਕਰਨ ਦਾ ਕੋਈ ਟਿੱਕਟ ਨਹੀਂ ਹੈ | ਚੇਤੇ ਰਹੇ ਕਿ ਭਾਖੜਾ ਡੈਮ ਦੀ ਉਸਾਰੀ ਅਮਰੀਕਨ ਇੰਜੀਨੀਅਰ ਐਮ. ਐਚ. ਸਲੋਕਮ ਦੀ ਅਗਵਾਈ 'ਚ ਹੋਈ ਜਿਸ 'ਚ 30 ਵਿਦੇਸ਼ੀ ਮਾਹਿਰਾਂ, 300 ਇੰਜੀਨੀਅਰਾਂ ਸਮੇਤ 13000 ਮਜ਼ਦੂਰਾਂ ਨੇ ਦਿਨ/ਰਾਤ ਕੰਮ ਕੀਤਾ | ਇਕਾਦਸ਼ੀ ਦਾ ਸੁਝਾਅ ਹੈ ਕਿ ਜਿਵੇਂ ਸਰਦਾਰ ਸਰੋਵਰ ਡੈਮ ਦੇਖਣ ਲਈ ਟਿਕਟ ਲੱਗਦਾ ਹੈ, ਤਿਵੇਂ ਹੀ ਵਿਰਾਸਤੀ ਰੇਲ ਅਤੇ ਭਾਖੜਾ ਡੈਮ ਦੇਖਣ ਲਈ ਟਿਕਟ ਰੱਖਣਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਆਮਦਨ ਵੀ ਹੋਵੇ | ਅਭੈਜੀਤ ਸਿੰਘ ਭੁੱਲਰ ਸਰੀ ਕੈਨੇਡਾ, ਗੁਰੂਮੇਹਰ ਸਿੰਘ ਮੁਹਾਲੀ, ਪ੍ਰਭਚਿੰਤਨ ਸਿੰਘ ਰੰਧਾਵਾ ਮੁਹਾਲੀ, ਮੈਡਮ ਇੰਦੂ ਖਰੜ੍ਹ, ਮੈਡਮ ਜੈਦੀਪ ਕੌਰ ਪਰਮਾਰ ਮੁਹਾਲੀ, ਐਸ. ਡੀ. ਸ਼ਰਮਾ ਮਹਿਤਪੁਰ ਆਦਿ ਸੈਲਾਨੀਆਂ ਨੇ ਮੰਗ ਕੀਤੀ ਹੈ ਕਿ ਰੇਲ ਲਾਈਨ ਦੇ ਨਾਲ ਨਾਲ ਸੜਕ ਦੀ ਉਸਾਰੀ ਦਾ ਅੱਧ ਵਿਚਾਲੇ ਲਟਕਿਆ ਕੰਮ ਵੀ ਤੁਰੰਤ ਸ਼ੁਰੂ ਕੀਤਾ ਜਾਵੇ |

ਮਾਈਨਿੰਗ 'ਚ ਲੱਗੀ ਟਰੈਕਟਰ ਟਰਾਲੀ ਕਾਬੂ, ਜੇ.ਸੀ.ਬੀ. ਚਾਲਕ ਮਸ਼ੀਨ ਸਮੇਤ ਫ਼ਰਾਰ

ਨੂਰਪੁਰ ਬੇਦੀ, 28 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮਾਈਨਿੰਗ ਵਿਭਾਗ ਦੀ ਚੈਕਿੰਗ ਟੀਮ ਨੇ ਖੇਤਰ ਦੇ ਪਿੰਡ ਮਾਣਕੂ ਮਾਜਰਾ ਵਿਖੇ ਨਾਜਾਇਜ਼ ਮਾਈਨਿੰਗ 'ਚ ਲੱਗੀ ਇੱਕ ਬਿਨਾਂ ਨੰਬਰੀ ਟਰੈਕਟਰ ਟਰਾਲੀ ਨੂੰ ਪਿੱਛਾ ਕਰਕੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਦਕਿ ...

ਪੂਰੀ ਖ਼ਬਰ »

ਅਮਰਾਲੀ ਵਾਸੀਆਂ ਨੇ ਕੀਤਾ ਆਮ ਆਦਮੀ ਕਲੀਨਿਕ ਦਾ ਵਿਰੋਧ, ਵਿਧਾਇਕ ਨੂੰ ਦਿੱਤਾ ਮੰਗ-ਪੱਤਰ

ਸ੍ਰੀ ਚਮਕੌਰ ਸਾਹਿਬ, 28 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਅਮਰਾਲੀ ਵਿਖੇ 26 ਜਨਵਰੀ ਨੂੰ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਇਕੱਠ ਕਰਕੇ ਪਹਿਲਾਂ ਤੋਂ ਹੀ ਪਿੰਡ ਵਿਚ ਸਫਲਤਾ ਪੂਰਵਕ ਸੇਵਾਵਾਂ ਪ੍ਰਦਾਨ ਕਰ ਰਹੀ ਡਿਸਪੈਂਸਰੀ ਨੂੰ ਆਮ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਸਰਜੈਂਟ ਪੰਕਜ ਰਾਣਾ ਦੀ ਵੀਰਤਾ ਪੁਰਸਕਾਰ ਵਾਯੂ ਸੈਨਾ ਮੈਡਲ ਲਈ ਚੋਣ

ਨੂਰਪੁਰ ਬੇਦੀ, 28 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਭਾਰਤੀ ਹਵਾਈ ਸੈਨਾ ਦੇ ਜਵਾਨ ਸਰਜੈਂਟ ਪੰਕਜ ਕੁਮਾਰ ਰਾਣਾ ਪੁੱਤਰ ਸਵ. ਅਜਮੇਰ ਸਿੰਘ ਵਾਸੀ ਲਸਾੜੀ ਦੀ ਭਾਰਤ ਦੀ ਰਾਸ਼ਟਰਪਤੀ ਵਲੋਂ ਐਲਾਨੇ ਵੀਰਤਾ ਪੁਰਸਕਾਰ 'ਵਾਯੂ ਸੈਨਾ ਮੈਡਲ (ਗਲੈਂਟਰੀ)' ਲਈ ਚੋਣ ਕੀਤੀ ਗਈ ...

ਪੂਰੀ ਖ਼ਬਰ »

ਸੈਂਟ ਕਾਰਮਲ ਪ੍ਰੋਪੈਰੇਟਰੀ ਸਕੂਲ ਥਲੀ ਖ਼ੁਰਦ ਵਿਖੇ ਗਣਤੰਤਰ ਦਿਵਸ ਮਨਾਇਆ

ਘਨੌਲੀ, 28 ਜਨਵਰੀ (ਜਸਵੀਰ ਸਿੰਘ ਸੈਣੀ)-ਸੈਂਟ ਕਾਰਮਲ ਪ੍ਰੋਪੈਰੇਟਰੀ ਸਕੂਲ ਥਲੀ ਖ਼ੁਰਦ ਵਿਖੇ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਛੋਟੇ ਬੱਚਿਆਂ ਵਲੋਂ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਰਾਸ਼ਟਰੀ ਗਾਣ ਤੇ ਬਾਖ਼ੂਬੀ ਢੰਗ ਨਾਲ ਉਚਾਰਨ ਕੀਤਾ ਗਿਆ | ...

ਪੂਰੀ ਖ਼ਬਰ »

ਅਬਿਆਣਾ ਕਲਾਂ ਮਿੰਨੀ ਪੀ.ਐਚ.ਸੀ. ਨੂੰ ਆਮ ਆਦਮੀ ਕਲੀਨਿਕ ਬਣਾਉਣ 'ਤੇ ਅਕਾਲੀ ਆਗੂਆਂ ਨੇ ਜਤਾਇਆ ਸ਼ਖਤ ਵਿਰੋਧ

ਨੂਰਪਰ ਬੇਦੀ, 28 ਜਨਵਰੀ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਤਹਿਤ ਨੂਰਪਰ ਬੇਦੀ ਇਲਾਕੇ ਦੇ ਪਿੰਡ ਅਬਿਆਣਾ ਕਲਾ ਵਿਖੇ ਮਿੰਨੀ ਪੀ.ਐਚ.ਸੀ. ਨੂੰ ਆਮ ਆਦਮੀ ਕਲੀਨਿਕ ਬਣਾਏ ਜਾਣ ਤੇ ਸ਼੍ਰੋਮਣੀ ਅਕਾਲੀ ਦਲ (ਬ) ...

ਪੂਰੀ ਖ਼ਬਰ »

ਡਾਇਰੈਕਟਰ ਕਾਹਲੋਂ ਨੇ ਜੱਟਪੁਰ ਵਿਖੇ ਦੁੱਧ ਉਤਪਾਦਕ ਔਰਤ ਨੂੰ ਵੇਰਕਾ ਪਲਾਟ ਵਲੋਂ ਆਰਥਿਕ ਸਹਾਇਤਾ ਦਾ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਕੀਤਾ ਭੇਟ

ਨੂਰਪੁਰ ਬੇਦੀ, 28 ਜਨਵਰੀ (ਵਿੰਦਰ ਪਾਲ ਝਾਂਡੀਆ)-ਵੇਰਕਾ ਮਿਲਕ ਪਲਾਂਟ ਮੋਹਾਲੀ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਜਿੱਥੇ ਅਨੇਕਾਂ ਭਲਾਈ ਸਕੀਮਾਂ ਤਹਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਅਚਾਨਕ ਤੇ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਆਰਥਿਕ ...

ਪੂਰੀ ਖ਼ਬਰ »

ਹਲਕਾ ਵਿਧਾਇਕ ਵਲੋਂ ਸਹਿਕਾਰਤਾ ਵਿਭਾਗ ਦੇ 6 ਇੰਸਪੈਕਟਰਾਂ ਖ਼ਿਲਾਫ਼ ਹਾਜ਼ਰੀ ਰਜਿਸਟਰ ਮੁਕੰਮਲ ਨਾ ਹੋਣ ਕਰਕੇ ਕੀਤੀ ਸਖ਼ਤ ਕਾਰਵਾਈ

ਰੂਪਨਗਰ, 28 ਜਨਵਰੀ (ਸਤਨਾਮ ਸਿੰਘ ਸੱਤੀ)-ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸਹਿਕਾਰਤਾ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਹਿਕਾਰੀ ਸਭਾਵਾਂ ਨੂੰ ਹੋਰ ਮਜ਼ਬੂਤ ਕਰਨ ਹਿੱਤ ਇੱਕ ਮੀਟਿੰਗ ਸੱਦੀ ਗਈ ਸੀ ਜਿਸ ਵਿਚ ਹਲਕੇ ਨਾਲ ਸਬੰਧਿਤ 6 ਇੰਸਪੈਕਟਰਾਂ ਖਿਲਾਫ ...

ਪੂਰੀ ਖ਼ਬਰ »

ਮਹਾਂਦੇਵ ਮੰਦਰ ਸਸਕੌਰ ਵਿਖੇ ਧਾਰਮਿਕ ਸਮਾਗਮ

ਨੂਰਪੁਰ ਬੇਦੀ, 28 ਜਨਵਰੀ (ਹਰਦੀਪ ਸਿੰਘ ਢੀਂਡਸਾ)-ਡੇਰਾ ਮਹਾਂਦੇਵ ਮੰਦਰ ਸਸਕੌਰ ਵਿਖੇ ਅੱਜ ਬ੍ਰਹਮਲੀਨ ਸੰਤ ਬਾਬਾ ਰਾਮਗਿਰ ਦੀ ਯਾਦ ਵਿਚ ਧਾਰਮਿਕ ਸਮਾਗਮ ਕੀਤਾ ਗਿਆ | ਸਮਾਗਮ ਉਪਰੰਤ ਸੰਗਤਾਂ ਲਈ ਅਟੁੱਟ ਭੰਡਾਰਾ ਲਗਾਇਆ ਗਿਆ | ਇਸ ਮੌਕੇ ਇਲਾਕੇ ਭਰ ਦੇ ਸਾਧੂ ਸੰਤਾਂ ...

ਪੂਰੀ ਖ਼ਬਰ »

ਮਾਨ ਸਰਕਾਰ ਮਨਮਰਜ਼ੀਆਂ 'ਤੇ ਉਤਰੀ, ਸਰਕਾਰੀ ਖ਼ਜ਼ਾਨੇ ਨੂੰ ਮੁਹੱਲਾ ਕਲੀਨਿਕਾਂ ਅਤੇ ਇਸ਼ਤਿਹਾਰਾਂ 'ਤੇ ਬਰਬਾਦ ਕਰਨਾ ਚਿੰਤਾ ਦਾ ਵਿਸ਼ਾ-ਅਜੈਵੀਰ ਸਿੰਘ ਲਾਲਪੁਰਾ

ਰੂਪਨਗਰ, 28 ਜਨਵਰੀ (ਸਤਨਾਮ ਸਿੰਘ ਸੱਤੀ)-ਜਿਵੇਂ ਕੇਜਰੀਵਾਲ ਨੇ ਮੁੱਖ ਮੰਤਰੀ ਉਮੀਦਵਾਰ ਦੇ ਨਾਂ 'ਤੇ ਝੂਠਾ ਸਰਵੇ ਕਰਾਉਣ ਦਾ ਡਰਾਮਾ ਕੀਤਾ ਸੀ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਸੱਚਾ ਸਰਵੇ ਕਰਵਾ ਕੇ ਦੇਖੇ ਕਿ ਕੀ ਪੰਜਾਬੀਆਂ ਨੂੰ ਮੁਹੱਲਾ ਕਲੀਨਿਕਾਂ ਦੀ ...

ਪੂਰੀ ਖ਼ਬਰ »

ਅਜੌਲੀ (ਊਨਾ) ਵਪਾਰ ਮੇਲੇ ਵਿਚ ਸੰਤ ਰਾਮਪਾਲ ਦੀਆਂ ਪੁਸਤਕਾਂ ਬਣੀਆਂ ਖਿੱਚ ਦਾ ਕੇਂਦਰ

ਸੰਤੋਖਗੜ੍ਹ, 28 ਜਨਵਰੀ (ਮਲਕੀਅਤ ਸਿੰਘ)-ਇੱਥੋਂ ਨਜ਼ਦੀਕ ਅਜੌਲੀ (ਊਨਾ) ਮੋੜ ਵਿਖੇ ਪਿਛਲੇ ਕਈ ਰੋਜ਼ ਤੋਂ ਚੱਲ ਰਹੇ ਵਪਾਰ ਮੇਲੇ ਵਿਚ ਜਿੱਥੇ ਵਪਾਰੀਆਂ ਲਈ ਦੂਜੀਆਂ ਵਸਤੂਆਂ ਵਲ ਧਿਆਨ ਜਾ ਰਿਹਾ ਹੈ, ਉੱਥੇ ਇਸ ਮੇਲੇ ਵਿਚ ਸੰਤ ਰਾਮਪਾਲ ਜੀ ਦੀਆਂ ਲਿਖੀਆਂ ਪੁਸਤਕਾਂ ਗਿਆਨ ...

ਪੂਰੀ ਖ਼ਬਰ »

ਨੰਗਲ ਦੇ ਸਭ ਤੋਂ ਸੋਹਣੇ ਘਰ ਨੂੰ ਮਿਲੇਗਾ 21 ਹਜ਼ਾਰ ਰੁਪਏ ਇਨਾਮ

ਨੰਗਲ, 28 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸ਼ੁਰੂ ਹੋਏ ਰਾਸ਼ਟਰੀ ਪ੍ਰੋਗਰਾਮ ''ਸਵੱਛ ਭਾਰਤ ਮੁਹਿੰਮ'' ਅਧੀਨ ਨੰਗਲ ਦੇ ਸਭ ਤੋਂ ਸੋਹਣੇ ਘਰ ਨੂੰ 21000/-ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ | ਨੰਗਲ ਨਗਰ ...

ਪੂਰੀ ਖ਼ਬਰ »

ਪੁਰਖਾਲੀ ਦੇ ਪੀ.ਐਚ.ਸੀ. ਨੂੰ ਮੁਹੱਲਾ ਕਲੀਨਿਕ 'ਚ ਤਬਦੀਲ ਕਰਨਾ ਇਲਾਕੇ ਦੇ ਗ਼ਰੀਬ ਲੋਕਾਂ ਨਾਲ ਵੱਡਾ ਮਜ਼ਾਕ ਕਰਾਰ-ਹਿਰਦਾਪੁਰੀ

ਪੁਰਖਾਲੀ, 28 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਰਕਾਰ ਵਲੋਂ ਪੰਜਾਬ ਅੰਦਰ ਖੋਲ੍ਹੇ ਮੁਹੱਲਾ ਕਲੀਨਿਕਾਂ ਦੀ ਲੜੀ ਤਹਿਤ ਕਸਬਾ ਪੁਰਖਾਲੀ ਦੇ ਪੀ. ਐਚ. ਸੀ. ਨੂੰ ਮੁਹੱਲਾ ਕਲੀਨਿਕ 'ਚ ਤਬਦੀਲ ਕਰਨ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਐਸ ਸੀ ਵਿਭਾਗ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੋਪੜ ਦੇ ਪਿੰਡ ਦੁੱਮਣਾ ਵਿਖੇ ਸਰਕਾਰੀ ਡਿਸਪੈਂਸਰੀ ਨੂੰ ਬੰਦ ਕਰਨ ਦੀ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਲਾਲਪੁਰਾ ਵਲੋਂ ਨਿਖੇਧੀ

ਰੂਪਨਗਰ, 28 ਜਨਵਰੀ (ਸਟਾਫ਼ ਰਿਪੋਰਟਰ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪੰਜਾਬ ਸਰਕਾਰ ਵਲੋਂ ਪਿੰਡ ਦੁੱਮਣਾ ਵਿਖੇ ਬੰਦ ਕੀਤੀ 50 ਸਾਲਾਂ ਤੋਂ ਚੱਲ ਰਹੀ ਸਰਕਾਰੀ ਡਿਸਪੈਂਸਰੀ ਤੇ ਟੈਸਟਿੰਗ ਲੈਬ ਦਾ ਸਖ਼ਤ ਵਿਰੋਧ ਕੀਤਾ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਬੀ.ਕੇ.ਯੂ. ਕਾਦੀਆਂ ਦੀ ਅਗਵਾਈ 'ਚ ਕਿਸਾਨ ਟਰਾਲੀਆਂ 'ਚ ਆਵਾਰਾ ਪਸ਼ੂ ਭਰ ਕੇ ਡੀ.ਸੀ. ਦਫ਼ਤਰ ਮੂਹਰੇ ਛੱਡਣ ਪੁੱਜੇ

ਰੂਪਨਗਰ, 28 ਜਨਵਰੀ (ਸਟਾਫ਼ ਰਿਪੋਰਟਰ)-ਲੰਬੇ ਸਮੇਂ ਤੋਂ ਫ਼ਸਲਾਂ ਦਾ ਉਜਾੜਾ ਕਰਦੇ ਅਤੇ ਸੜਕਾਂ 'ਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਆਵਾਰਾ ਪਸ਼ੂਆਂ ਖ਼ਾਸਕਰ ਗਊਆਂ ਤੋਂ ਤੰਗ ਆਏ ਕਿਸਾਨ ਆਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਮੂਹਰੇ ਛੱਡਣ ਪੁੱਜ ਗਏ, ...

ਪੂਰੀ ਖ਼ਬਰ »

ਭੈਰੋਮਾਜਰਾ ਵਿਖੇ ਮਹਾਂਪੁਰਸ਼ਾਂ ਦੀ ਯਾਦ ਵਿਚ ਕਬੱਡੀ ਕੱਪ ਅੱਜ

ਸ੍ਰੀ ਚਮਕੌਰ ਸਾਹਿਬ, 28 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਭੈਰੋਮਾਜਰਾ ਵਿਖੇ ਸੱਚ ਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਭੈਰੋਮਾਜਰੇ ਵਾਲਿਆਂ ਅਤੇ ਸੰਤ ਬਾਬਾ ਸਰਦੂਲ ਸਿੰਘ ਦੀ ਯਾਦ ਵਿਚ 29 ਜਨਵਰੀ ਨੂੰ ਸਵੇਰੇ 11 ਵਜੇ ਤੋਂ ਕਰਵਾਇਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

ਬਸੰਤ ਪੰਚਮੀ ਦੇ ਸੰਬੰਧ ਵਿਚ ਸਿੰਘਪੁਰਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਘਨੌਲੀ, 28 ਜਨਵਰੀ (ਜਸਵੀਰ ਸਿੰਘ ਸੈਣੀ)-ਬਸੰਤ ਪੰਚਮੀ ਦੇ ਸਬੰਧ ਵਿਚ ਦਸਮੇਸ਼ ਪਿਤਾ ਦੇ ਵਿਆਹ ਪੁਰਬ ਨੂੰ ਸਮਰਪਿਤ ਸਿੰਘਪੁਰਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਸਰਪੰਚ ਸੁਰਜੀਤ ਸਿੰਘ ਆਰ ਜੇ ਰਿਸੋਰਟ ਤੇ ਸਰਪੰਚ ...

ਪੂਰੀ ਖ਼ਬਰ »

ਉਤਸ਼ਾਹ ਨਾਲ ਮਨਾਇਆ 74ਵਾਂ ਗਣਤੰਤਰ ਦਿਵਸ

ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਲਹਿਰਾਇਆ ਤਿਰੰਗਾ ਝੰਡਾ ਰੂਪਨਗਰ, 28 ਜਨਵਰੀ (ਸਤਨਾਮ ਸਿੰਘ ਸੱਤੀ)-ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਵਲੋਂ ਗਣਤੰਤਰ ਦਿਵਸ ਦੇ ਝੰਡਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX