ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮਾਘ ਸੰਮਤ 554

ਪੰਜਾਬ / ਜਨਰਲ

ਮੁਹੱਲਾ ਕਲੀਨਿਕਾਂ ਦੇ ਨਾਂਅ 'ਤੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ 'ਆਪ' ਸਰਕਾਰ-ਪੰਚਾਇਤੀ ਆਗੂ

ਸ਼ਹਿਣਾ, 28 ਜਨਵਰੀ (ਸੁਰੇਸ਼ ਗੋਗੀ)- ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੋਗੋਕੇ ਦੇ ਵਿਰੋਧ ਵਿਚ ਪੰਚਾਇਤੀ ਆਗੂ ਪੰਚਾਇਤ ਘਰ ਸ਼ਹਿਣਾ ਵਿਖੇ ਰੱਖੀ ਮੀਟਿੰਗ ਦੌਰਾਨ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਹੱਕ ਵਿਚ ਨਿੱਤਰ ਪਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਰਿੰਕੂ ਸੂਬਾ ਪ੍ਰਧਾਨ, ਜੱਸੀ ਲੌਂਗੋਵਾਲੀਆਂ ਪ੍ਰਧਾਨ ਮਾਲਵਾ ਜ਼ੋਨ, ਸਤਨਾਮ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ, ਰਣਧੀਰ ਸਿੰਘ ਢਿੱਲੋਂ ਬਲਾਕ ਪ੍ਰਧਾਨ ਮਹਿਲ ਕਲਾਂ, ਤਰਨਜੀਤ ਸਿੰਘ ਦੁੱਗਲ, ਸਰਪੰਚ ਹਰਸ਼ਰਨ ਸਿੰਘ ਸਰਨਾ ਟੱਲੇਵਾਲ, ਹਰਪ੍ਰੀਤ ਸਿੰਘ ਜੱਗਾ ਭੋਡੀਪੁਰਾ ਬਲਾਕ ਪ੍ਰਧਾਨ ਭਗਤਾ ਭਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਸਾਲ ਤੋਂ ਸੂਬਾ ਸਰਕਾਰ ਪੰਚਾਇਤਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ 6 ਸਰਪੰਚ ਖ਼ੁਦਕੁਸ਼ੀ ਕਰ ਚੁੱਕੇ ਹਨ | ਭਿ੍ਸ਼ਟਾਚਾਰ ਅਫ਼ਸਰਸ਼ਾਹੀ ਵਿਚ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ, ਜਦਕਿ ਸਰਪੰਚਾਂ ਨੂੰ ਭਿ੍ਸ਼ਟਾਚਾਰੀ ਸਾਬਤ ਕਰਨ ਲਈ ਸਰਕਾਰ ਤੁਲੀ ਹੋਈ ਹੈ | ਪੰਜਾਬ ਵਿਚ ਨਿਕੰਮੀ ਬਣੀ ਸਰਕਾਰ ਮੁਹੱਲਾ ਕਲੀਨਿਕ ਦੇ ਨਾਂਅ 'ਤੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਦਾ ਵਿਧਾਇਕ ਜਨਤਕ ਥਾਵਾਂ 'ਤੇ ਅਜਿਹੀ ਭਾਸ਼ਾ ਵਰਤਦਾ ਹੈ, ਤਾਂ ਇਸ ਪਾਰਟੀ ਦੇ ਵਰਕਰ ਕੀ ਘੱਟ ਰਹਿਣਗੇ | ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮੁਫ਼ਤ ਵਿਚ ਮਿਲੀ ਹੋਈ ਚੌਧਰ ਰਾਸ ਨਹੀਂ ਆ ਰਹੀ | ਸਮੁੱਚੀ ਪੰਚਾਇਤ ਯੂਨੀਅਨ ਨੇ ਸੰਘਰਸ਼ ਦਾ ਐਲਾਨ ਕੀਤਾ | ਇਸ ਮੌਕੇ ਪਰਮਜੀਤ ਸਿੰਘ ਮੌੜ ਚੇਅਰਮੈਨ ਬਲਾਕ ਸੰਮਤੀ, ਜਥੇਦਾਰ ਜਰਨੈਲ ਸਿੰਘ ਸੇਖੋਂ, ਬਲਵੀਰ ਸਿੰਘ ਬੀਰਾ ਬਲਾਕ ਪ੍ਰਧਾਨ, ਸੁਰਜੀਤ ਸਿੰਘ ਸੀਤਾ ਬਲਾਕ ਪ੍ਰਧਾਨ, ਪਰਮਿੰਦਰ ਸਿੰਘ ਧਰਮਪੁਰਾ, ਬਹਾਦਰ ਸਿੰਘ ਮੌੜ, ਬਲਵੀਰ ਸਿੰਘ ਜੰਡਸਰ, ਸੁਖਵਿੰਦਰ ਸਿੰਘ ਕਾਕਾ, ਰਣਜੀਤ ਸਿੰਘ ਮੌੜ ਪਟਿਆਲਾ, ਸਵਨ ਸੰਘ ਬਿੱਲੂ ਪੰਚ, ਰਾਜਵਿੰਦਰ ਸਿੰਘ ਰਾਜਾ ਰਾਮਗੜ੍ਹ, ਜਤਿੰਦਰ ਸਿੰਘ ਖਹਿਰਾ, ਰੌਸ਼ਨ ਲਾਲ ਸ਼ਰਮਾ, ਹਰਬੰਸ ਦਾਸ, ਸੁਖਵਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਸਰਪੰਚ ਪੱਖੋਕੋ, ਲਵਲੀ ਨਿੰਮਵਾਲਾ, ਗੁਰਲਾਲ ਸਿੰਘ ਤਰਨਤਾਰਨ, ਗੁਰਦੇਵ ਸਿੰਘ ਸੁਖਪਰਾ, ਗੁਰਮੁਖ ਸਿੰਘ ਸ਼ਹਿਣਾ, ਸਾਉਣ ਸਿੰਘ ਗਹਿਲ, ਵਿੱਕੀ ਸੁਖਪੁਰਾ, ਯਾਦਵਿੰਦਰ ਸਿੰਘ ਬਖਤਗੜ੍ਹ, ਟਿੰਕੂ ਦੁੱਗਲ, ਪਰਵਿੰਦਰ ਸਿੰਘ ਪਿੰਦੂ ਕਲਾਲਮਾਜਰਾ, ਉਜਾਗਰ ਸਿੰਘ ਛਾਪਾ, ਗੁਰਮੀਤ ਸਿੰਘ ਸੋਹੀਆਂ, ਸੁਖਵਿੰਦਰ ਸਿੰਘ ਗੋਰਾ, ਮੱਘਰਦੀਨ ਦੀਵਾਨਾ, ਹਰਪ੍ਰੀਤ ਸਿੰਘ ਹਰਦਾਸਪੁਰਾ ਤੋਂ ਇਲਾਵਾ ਹੋਰ ਵੀ ਪੰਚ-ਸਰਪੰਚ ਹਾਜ਼ਰ ਸਨ |

ਵਿਧਾਇਕ ਉਪਰ ਕਾਨੂੰਨੀ ਕਾਰਵਾਈ ਕਰਵਾਵਾਂਗੇ-ਮਾਨ

ਲੋਕਾਂ ਦੇ ਭਰੇ ਇਕੱਠ ਵਿਚ ਲੋਕਾਂ ਦੇ ਨੁਮਾਇੰਦਿਆਂ ਨੂੰ ਇਕ ਚੁਣੇ ਹੋਏ ਵਿਧਾਇਕ ਵਲੋਂ ਜ਼ਲੀਲ ਕੀਤੇ ਜਾਣਾ ਮਾੜੀ ਮਾਨਸਿਕਤਾ ਦਾ ਨਤੀਜਾ ਹੈ | ਇਹ ਸ਼ਬਦ ਸਿਮਰਨਜੀਤ ਸਿੰਘ ਮਾਨ ਸੰਸਦ ਮੈਂਬਰ ਨੇ ਸ਼ਹਿਣਾ ਵਿਖੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਸਰਪੰਚ ਮਲਕੀਤ ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਸਾਰੀਆਂ 13 ਪੇਂਡੂ ਡਿਸਪੈਂਸਰੀਆਂ ਹੋਈਆਂ ਬੰਦ-ਪਰਮਬੰਸ ਸਿੰਘ ਰੋਮਾਣਾ

ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਦੀਆਂ 13 ਪੇਂਡੂ ਡਿਸਪੈਂਸਰੀਆਂ (ਪ੍ਰਾਇਮਰੀ ਹੈਲਥ ਸੈਂਟਰ) ਬੰਦ ਕਰ ਦਿੱਤੇ ਗਏ ...

ਪੂਰੀ ਖ਼ਬਰ »

ਬਫ਼ਰ ਸਟਾਕ 'ਚੋਂ ਕਣਕ ਖੁੱਲ੍ਹੀ ਮੰਡੀ 'ਚ ਵੇਚਣ ਦੇ ਫ਼ੈਸਲੇ ਨਾਲ ਆਟੇ ਦੇ ਭਾਅ ਘਟਣੇ ਸ਼ੁਰੂ

ਮੂਣਕ, 28 ਜਨਵਰੀ (ਕੇਵਲ ਸਿੰਗਲਾ)- ਕਣਕ ਤੇ ਆਟੇ ਦੇ ਅਮਰਵੇਲ ਵਾਂਗ ਵੱਧ ਰਹੇ ਭਾਅ ਨੂੰ ਲਗਾਮ ਪਾਉਣ ਲਈ ਕੇਂਦਰ ਸਰਕਾਰ ਨੇ ਆਪਣੇ ਕਣਕ ਦੇ ਬਫਰ ਸਟਾਕ 'ਚੋਂ 30 ਲੱਖ ਟਨ ਕਣਕ ਖੁੱਲ੍ਹੀ ਮੰਡੀ 'ਚ ਵੇਚਣ ਦਾ ਫ਼ੈਸਲਾ ਕੀਤਾ ਹੈ ¢ ਜਿਸ ਨਾਲ ਘਰੇਲੂ ਬਾਜ਼ਾਰ 'ਚ 4 ਤੋਂ 5 ਰੁਪਏ ਪ੍ਰਤੀ ...

ਪੂਰੀ ਖ਼ਬਰ »

ਇਕ ਦੀ ਸਿਹਤ ਵਿਗਾੜ ਕੇ ਦੂਜੇ ਦੀ ਸਹੂਲਤ ਲਈ ਬਣਾਏ ਜਾ ਰਹੇ 'ਆਮ ਆਦਮੀ ਕਲੀਨਿਕ'

ਮੰਡੀ ਕਿੱਲਿਆਂਵਾਲੀ, 28 ਜਨਵਰੀ (ਇਕਬਾਲ ਸਿੰਘ ਸ਼ਾਂਤ)-'ਆਪ' ਸਰਕਾਰ ਦੇ 'ਆਮ ਆਦਮੀ ਕਲੀਨਿਕ' ਵਾਲੀ 'ਸਿਆਸੀ ਦਾਤ' ਇਕ ਉਂਗਲ ਦੀ ਅੰਗੂਠੀ ਲਾਹ ਕੇ ਦੂਜੀ ਉਂਗਲ ਵਾਲੀ ਸਾਬਿਤ ਹੋ ਰਹੀ ਹੈ | ਪਿੰਡਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਸੰਚਾਲਤ ਡਿਸਪੈਂਸਰੀਆਂ ਦੇ ...

ਪੂਰੀ ਖ਼ਬਰ »

ਗੋ ਗਲੋਬਲ ਕੰਸਲਟੈਂਟਸ ਮੋਗਾ ਨੇ ਪ੍ਰਭਜੋਤ ਕੌਰ ਦਾ ਕੈਨੇਡਾ ਵੀਜ਼ਾ ਲਗਵਾਇਆ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਉੱਘੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਖੇਤਰ 'ਚ ...

ਪੂਰੀ ਖ਼ਬਰ »

ਕੁੱਝ ਹੀ ਦਿਨਾਂ 'ਚ ਪ੍ਰਾਪਤ ਕਰੋ ਆਪਣਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ-ਪੈਰਾਗੋਨ ਗਰੁੱਪ

ਸੰਗਰੂਰ, 28 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਪੈਰਾਗੋਨ ਗਰੁੱਪ ਵਿਦਿਆਰਥੀਆਂ ਦੇ ਆਸਟ੍ਰੇਲੀਆ ਸਟੱਡੀ ਵੀਜ਼ੇ ਲਗਵਾ ਰਿਹਾ ਹੈ | ਜੇਕਰ ਕਿਸੇ ਵਿਦਿਆਰਥੀ ਦਾ ਆਫਰ ਲੈਟਰ ਨਹੀਂ ਆ ਰਿਹਾ ਜਾਂ ਉਨ੍ਹਾਂ ਦੀ ਫਾਇਲ ਨਹੀਂ ਲੱਗ ਰਹੀ ਤਾਂ ਉਹ ਇਕ ਵਾਰ ਪੈਰਾਗੋਨ ਗਰੁੱਪ ਨਾਲ ...

ਪੂਰੀ ਖ਼ਬਰ »

ਅੱਜ ਭੋਗ 'ਤੇ ਵਿਸ਼ੇਸ਼ : ਜਗਜੀਤ ਸਿੰਘ ਭਾਈਕਾ ਜ਼ੈਲਦਾਰ

ਫ਼ਰੀਦਕੋਟ-ਭਾਈ ਜਗਜੀਤ ਸਿੰਘ ਭਾਈਕਾ ਜ਼ੈਲਦਾਰ ਦਾ ਜਨਮ 31 ਜਨਵਰੀ 1932 ਨੂੰ ਜ਼ਿਲ੍ਹਾ ਬਠਿੰਡਾ 'ਚ ਪੈਂਦੇ ਪਿੰਡ ਭੁੱਚੋ ਖੁਰਦ ਦੇ ਨਾਮਵਰ ਪਰਿਵਾਰ ਭਾਈ ਉਜਾਗਰ ਸਿੰਘ ਜ਼ੈਲਦਾਰ ਅਤੇ ਮਾਤਾ ਬਲਬੀਰ ਕੌਰ ਦੇ ਘਰ ਹੋਇਆ | ਉਨ੍ਹਾਂ ਦੀ ਸ਼ਾਦੀ 5 ਫ਼ਰਵਰੀ 1953 ਵਿਚ ਫ਼ਾਜ਼ਿਲਕਾ 'ਚ ...

ਪੂਰੀ ਖ਼ਬਰ »

ਟਰੈਕਟਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਗੋਲੀ ਲੱਗਣ ਕਾਰਨ ਚੋਰ ਦੀ ਮੌਤ, 2 ਚੋਰ ਕਾਬੂ, 3 ਫਰਾਰ

ਸ਼ਾਹਕੋਟ, 28 ਜਨਵਰੀ (ਸੁਖਦੀਪ ਸਿੰਘ/ਦਲਜੀਤ ਸਿੰਘ ਸਚਦੇਵਾ/ਬਾਂਸਲ)- ਪਿੰਡ ਫਾਜ਼ਲਵਾਲ ਵਿਖੇ ਅੱਜ ਤੜਕੇ ਚੋਰਾਂ ਵਲੋਂ ਥਿੰਦ ਕੋਲਡ ਸਟੋਰ ਵਿਖੇ 3 ਟਰੈਕਟਰ ਚੋਰੀ ਕਰ ਲਏ ਗਏ, ਜਿਸ ਬਾਰੇ ਪਤਾ ਲੱਗਣ 'ਤੇ ਕੋਲਡ ਸਟੋਰ ਦੇ ਮਾਲਕਾਂ ਵਲੋਂ ਕੁੱਝ ਹੀ ਦੂਰੀ ਤੋਂ ਟਰੈਕਟਰ ਬਰਾਮਦ ...

ਪੂਰੀ ਖ਼ਬਰ »

ਸਲਾਬਤਪੁਰਾ 'ਚ ਡੇਰਾ ਮੁਖੀ ਦਾ ਵੀਡੀਓ ਕਾਨਫਰੰਸ ਸਤਿਸੰਗ ਅੱਜ

ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਹਰਿਆਣਾ ਦੀ ਸੁਨਾਰਿਆ ਜੇਲ੍ਹ 'ਚੋਂ ਮੁੜ ਪੈਰੋਲ 'ਤੇ ਬਾਹਰ ਆਉਣ ਬਾਅਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਪਣੀਆਂ ਪੰਜਾਬ ਅੰਦਰ ਕਾਫ਼ੀ ਲੰਬੇ ਅਰਸੇ ਬਾਅਦ ਸਤਿਸੰਗ ਰਾਹੀਂ ਮੁੜ ਸਰਗਰਮੀਆਂ ਤੇਜ਼ ਕਰਨ ਜਾ ਰਹੇ ਹਨ, ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਚੱਕਾ ਜਾਮ ਦਾ ਐਲਾਨ

ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਲੋਂ ਡੇਰਾ ਸਲਾਬਤਪੁਰਾ ਵਿਖੇ ਵੀਡੀਓ ਕਾਨਫ਼ਰੰਸ ਰਾਹੀਂ ਸਤਿਸੰਗ ਕੀਤਾ ਜਾਣਾ ਹੈ, ਜਿਸ ਦੇ ਵਿਰੋਧ 'ਚ ਸਿੱਖ ਜਥੇਬੰਦੀਆਂ ਨੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ¢ ਇਸ ਐਲਾਨ ਬਾਅਦ ਪੁਲਿਸ ...

ਪੂਰੀ ਖ਼ਬਰ »

ਪਤੰਗ ਉਡਾਉਂਦੇ ਬੱਚੇ ਦੀ ਸੜਕ ਹਾਦਸੇ 'ਚ ਮੌਤ

ਫ਼ਰੀਦਕੋਟ, 28 ਜਨਵਰੀ (ਸਰਬਜੀਤ ਸਿੰਘ)-ਪਿੰਡ ਕਲੇਰ ਨਜ਼ਦੀਕ ਪਤੰਗ ਉਡਾਉਂਦੇ ਇਕ 12 ਸਾਲਾ ਬੱਚੇ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਸੂਚਨਾ ਹੈ | ਜਾਣਕਾਰੀ ਅਨੁਸਾਰ ਸ਼ਿਵ ਕੁਮਾਰ (12) ਜੋ ਪਿੰਡ ਕਲੇਰ ਵਿਚ ਭੱਠੇ 'ਤੇ ਆਪਣੇ ਪਿਤਾ ਨਾਲ ਮਜ਼ਦੂਰੀ ਕਰਦਾ ਸੀ ਅਤੇ ਉਹ ਪਤੰਗ ...

ਪੂਰੀ ਖ਼ਬਰ »

ਕਈ ਪ੍ਰਾਇਮਰੀ ਸਕੂਲਾਂ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਖ਼ਰੀਦੀਆਂ ਵਰਦੀਆਂ ਕਾਰਨ ਵਿਦਿਆਰਥੀਆਂ ਦੀ ਵਰਦੀ ਦੇ ਰੰਗ 'ਚ ਇਕਸਾਰਤਾ ਹੋਈ ਖ਼ਤਮ

ਸੰਗਰੂਰ, 28 ਜਨਵਰੀ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤ ਵਿਚ ਪੜ੍ਹਦੇ 351725 ਵਿਦਿਆਰਥੀਆਂ ਨੂੰ ਪਹਿਲੀ ਵਾਰ ਸਿੱਖਿਆ ਵਿਭਾਗ ਵਲੋਂ ਵਰਦੀਆਂ ਦੇਣ ਲਈ 21 ਕਰੋੜ ਰੁਪਏ ਜਾਰੀ ਕੀਤੇ ਗਏ ਹਨ ¢ ਮੁੱਖ ਦਫਤਰ ਚੰਡੀਗੜ੍ਹ ਤੋਂ ਜਾਰੀ ਪੱਤਰ 'ਚ ...

ਪੂਰੀ ਖ਼ਬਰ »

ਐਨਕਾਂ ਉਤਾਰਨ ਦੀ ਨਵੀਂ ਤਕਨੀਕ 'ਟੱਚ ਲੈੱਸ ਲੇਜ਼ਰ' ਬਾਰੇ ਡਾ. ਹਰਪ੍ਰੀਤ ਨੇ ਕੀਤਾ ਜਾਗਰੂਕ

ਜਲੰਧਰ, 28 ਜਨਵਰੀ (ਐੱਮ. ਐੱਸ. ਲੋਹੀਆ) - ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਸੈਂਟਰ ਨਿਊ ਜਵਾਹਰ ਨਗਰ, ਜਲੰਧਰ ਵਿਖੇ ਨਵੀਂ ਜਰਮਨ ਲੇਜ਼ਰ ਮਸ਼ੀਨ ਲਗਾਉਣ ਤੋਂ ਬਾਅਦ ਇਸ ਦੀਆਂ ਖੂਬੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਇਰੈਕਟਰ ਅਤੇ ਅੱਖਾਂ ਦੇ ਮਾਹਿਰ ਡਾ. ...

ਪੂਰੀ ਖ਼ਬਰ »

ਭਗਵੰਤ ਮਾਨ ਸਰਕਾਰ ਪੰਜਾਬ ਦੇ ਸਨਅਤਕਾਰਾਂ ਨੂੰ ਸੰਭਾਲਣ 'ਚ ਅਸਮਰਥ- ਬਾਜਵਾ

ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ)- ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਪ੍ਰਮੁੱਖ ਸਨਅਤਕਾਰਾਂ ਨੂੰ ਸੂਬੇ 'ਚ ਰਹਿ ਕੇ ਕਾਰੋਬਾਰ ਕਰਨ ਅਤੇ ਸੂਬੇ ਦੀ ਆਰਥਿਕਤਾ ਵਿਚ ...

ਪੂਰੀ ਖ਼ਬਰ »

ਲੈਂਡਮਾਰਕ ਵਲੋਂ ਵੱਖ-ਵੱਖ ਸ਼ਹਿਰਾਂ ਵਿਖੇ ਸਟੱਡੀ ਵੀਜ਼ਾ ਐਬਰੋਡ ਬਾਰੇ ਸੈਮੀਨਾਰ - ਜਸਮੀਤ ਭਾਟੀਆ

ਜਲੰਧਰ, 28 ਜਨਵਰੀ (ਅ.ਬ.)- ਨਾਮਵਰ ਸੰਸਥਾ ਲੈਂਡਮਾਰਕ ਦੇ ਮੁਖੀ ਜਸਮੀਤ ਭਾਟੀਆ ਨੇ ਦੱਸਿਆ ਕਿ ਕੈਨੇਡਾ ਅੰਬੈਸੀ ਨੇ ਸਟੱਡੀ ਵੀਜ਼ਾ ਦਾ ਸਾਰਾ ਪੋ੍ਰਸੈਸ ਤੇਜ਼ ਕਰ ਦਿੱਤਾ ਹੈ ਅਤੇ ਕੈਨੇਡਾ ਜਾਣ ਵਾਲੇ ਚਾਹਵਾਨ ਵਿਦਿਆਰਥੀ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ...

ਪੂਰੀ ਖ਼ਬਰ »

ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਨਾ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਭੇਜਿਆ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ.) ਵਲੋਂ ਹਥਿਆਰਾਂ ਸਮੇਤ ਗਿ੍ਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਖਾਸ ਸਰਗਨਾ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਅੱਜ ਮੁਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ...

ਪੂਰੀ ਖ਼ਬਰ »

40 ਸਾਲ ਤੋਂ ਚੱਲ ਰਹੀ ਡਿਸਪੈਂਸਰੀ ਨੂੰ ਆਮ ਆਦਮੀ ਕਲੀਨਿਕ ਬਣਾਉਣ ਖਿਲਾਫ਼ ਰੋਸ ਪ੍ਰਦਰਸ਼ਨ

ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਪਿਛਲੇ 40 ਸਾਲ ਤੋਂ ਹਲਕਾ ਆਤਮ ਨਗਰ ਦੇ ਮਾਡਲ ਟਾਊਨ ਵਿਖੇ ਸ਼ਹਿਰੀ ਸਿਹਤ ਕੇਂਦਰ ਦੇ ਨਾਂਅ ਹੇਠ ਡਿਸਪੈਂਸਰੀ ਵਧੀਆ ਚੱਲ ਰਹੀ ਹੈ, ਪਰ ਇਸ ਦਾ ਨਾਂਅ ਬਦਲ ਕੇ ਹੁਣ ਆਮ ਆਦਮੀ ਕਲੀਨਿਕ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾ ...

ਪੂਰੀ ਖ਼ਬਰ »

ਸੂਬੇ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਵਿਆਪਕ ਯੋਜਨਾਬੰਦੀ ਦੀ ਲੋੜ-ਡਾ. ਵਿਰਕ

ਜਲੰਧਰ, 28 ਜਨਵਰੀ (ਜਸਪਾਲ ਸਿੰਘ)-ਪੰਜਾਬ ਇਸ ਸਮੇਂ ਜਿਥੇ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਹੈ ਉਥੇ ਧਰਤੀ ਹੇਠਲੇ ਪਾਣੀ ਤੇ ਕਿਸਾਨੀ ਦੇ ਸੰਕਟ ਤੋਂ ਇਲਾਵਾ ਵਾਤਾਵਰਨ ਸੰਬੰਧੀ ਸਮੱਸਿਆਵਾਂ ਵੀ ਮੂੰਹ ਅੱਡੀ ਖੜ੍ਹੀਆਂ ਹਨ ਤੇ ਜੇਕਰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ...

ਪੂਰੀ ਖ਼ਬਰ »

11ਵੀਂ 4 ਰੋਜ਼ਾ ਇਨਟੈਕਸ ਪ੍ਰਦਰਸ਼ਨੀ ਵਿਚ 300 ਤੋਂ ਵੱਧ ਕੰਪਨੀਆਂ ਕਰਨਗੀਆਂ 6 ਹਜ਼ਾਰ ਤੋਂ ਵੱਧ ਉਤਪਾਦ ਤੇ ਸੇਵਾਵਾਂ ਪ੍ਰਦਰਸ਼ਿਤ

ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਉਸਾਰੀ ਉਦਯੋਗ ਵਿਚ ਨਵੀਂ ਤਕਨੀਕ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 3 ਤੋਂ 6 ਫਰਵਰੀ ਤੱਕ ਚਾਰ ਦਿਨਾਂ ਲਈ ਲੁਧਿਆਣਾ ਦੇ ਪ੍ਰਦਰਸ਼ਨੀ ਕੇਂਦਰ ਜੀ.ਟੀ.ਰੋਡ ਸਾਹਨੇਵਾਲ ਵਿਖੇ 11ਵੀ 4 ਰੋਜ਼ਾ ਇੰਨਟੈਕਸ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ, ...

ਪੂਰੀ ਖ਼ਬਰ »

'ਨਵੀਂ ਮੋਹਰ' ਨਾਲ ਪੁਰਾਣਾ ਮਾਲ 'ਆਪ' ਦੇ ਬ੍ਰੈਂਡ ਵਜੋਂ ਪੇਸ਼

ਅੰਮਿ੍ਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪਿਛਲ਼ੇ ਸਮੇਂ ਦੌਰਾਨ ਸੂਬੇ ਦੀ ਰਾਜ ਸੱਤਾ ਭੋਗਣ ਵਾਲੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲਿਆਉਣ ਦਾ ਵਾਅਦਾ ਕਰਕੇ ਕੁਝ ਕੁ ਸਰਕਾਰੀ ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲ ਕੇ ਆਪਣੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਭੰਬਲ-ਭੂਸੇ ਵਾਲਾ ਨੋਟੀਫ਼ਿਕੇਸ਼ਨ ਕਾਲਜ ਅਧਿਆਪਕਾਂ ਲਈ ਬਣਿਆ ਸਿਰਦਰਦੀ

ਚੰਡੀਗੜ੍ਹ, 28 ਜਨਵਰੀ (ਪ੍ਰੋ. ਅਵਤਾਰ ਸਿੰਘ)- ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਪਹਿਲਾਂ ਹੀ ਦੇਰ ਨਾਲ 7ਵੇਂ ਪੇ-ਕਮਿਸ਼ਨ ਦੇਣ ਸੰਬੰਧੀ ਜਾਰੀ ਕੀਤੇ ਭੰਬਲ-ਭੂਸੇ ਵਾਲੇ ਨੋਟੀਫ਼ਿਕੇਸ਼ਨ ਨੇ ਅਧਿਆਪਕ ਵਰਗ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਦੀ ਪੈਰੋਲ ਤੁਰੰਤ ਰੱਦ ਕਰੇ-ਢੀਂਡਸਾ

ਐੱਸ. ਏ. ਐੱਸ. ਨਗਰ, 28 ਜਨਵਰੀ (ਕੇ.ਐੱਸ.ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਹਰਿਆਣਾ ਦੀ ਖੱਟਰ ...

ਪੂਰੀ ਖ਼ਬਰ »

ਪੰਜਾਬ ਵਿਚ ਸਰਕਾਰੀ ਸਿਹਤ ਸਹੂਲਤਾਂ ਦਾ 'ਆਮ ਆਦਮੀ ਕਲੀਨਿਕ' ਨਾਂਅ ਰੱਦ ਕੀਤਾ ਜਾਵੇ-ਖਹਿਰਾ

ਚੰਡੀਗੜ੍ਹ, 28 ਜਨਵਰੀ (ਵਿਕਰਮਜੀਤ ਸਿੰਘ ਮਾਨ)- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੌਜੂਦਾ ਸਿਹਤ ਸਹੂਲਤਾਂ ਦਾ ਨਾਂਅ ਬਦਲ ਕੇ ਆਪਣੀ ਪਾਰਟੀ ਦੇ ਨਾਂਅ ...

ਪੂਰੀ ਖ਼ਬਰ »

ਸਿੰਧੀ ਸਿੱਖਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਵਫ਼ਦ ਦੋ ਦਿਨਾ ਦੌਰੇ 'ਤੇ ਕੱਲ੍ਹ ਜਾਵੇਗਾ ਇੰਦੌਰ

ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਪਿਛਲੇ ਦਿਨੀਂ ਮੱਧ-ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਸਿੰਧੀ ਸਮਾਜ ਵਲੋਂ ਸਤਿਕਾਰ ਕਮੇਟੀ ਪੰਜਾਬ ਦੇ ਇਤਰਾਜ਼ ਤੋਂ ਬਾਅਦ ਆਪਣੇ ਧਾਰਮਿਕ ਅਸਥਾਨਾਂ ਅਤੇ ਘਰਾਂ ਵਿਚ ਸੁਭਾਇਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ...

ਪੂਰੀ ਖ਼ਬਰ »

ਪੱਤਰਕਾਰ ਤੇ ਲੇਖਕ ਐੱਸ. ਅਸ਼ੋਕ ਭੌਰਾ ਨੂੰ ਸਦਮਾ ਸਹੁਰਾ ਸਾਬ੍ਹ ਦਾ ਦਿਹਾਂਤ-ਅੰਤਿਮ ਅਰਦਾਸ 3 ਨੂੰ

ਜਲੰਧਰ, 28 ਫਰਵਰੀ (ਅਜੀਤ ਬਿਉਰੋ) – ਪ੍ਰਸਿੱਧ ਪੱਤਰਕਾਰ ਐੱਸ. ਅਸ਼ੋਕ ਭੌਰਾ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਸਾਬ੍ਹ ਸੋਹਣ ਸਿੰਘ (89) ਦਾ ਸੰਖੇਪ ਬਿਮਾਰੀ ਪਿੱਛੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਖਸੂਸਪੁਰ ਵਿਖੇ ਦਿਹਾਂਤ ਹੋ ਗਿਆ | ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਵਲੋਂ 1 ਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ-ਕਾਹਲਵਾਂ

ਅੰਮ੍ਰਿਤਸਰ, 28 ਜਨਵਰੀ (ਜੱਸ)-ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਧਾਰਮਿਕ ...

ਪੂਰੀ ਖ਼ਬਰ »

ਪ੍ਰਕਾਸ਼ ਹਸਪਤਾਲ ਪੁਤਲੀਘਰ 'ਚ ਰੈਬੋਟਿਕ ਤਕਨੀਕ ਨਾਲ ਕਸ਼ਮੀਰ ਤੋਂ ਆਏ ਮਰੀਜ਼ ਨੂੰ ਗੋਡੇ ਬਦਲ ਕੇ ਕੀਤਾ ਤੰਦਰੁਸਤ

ਛੇਹਰਟਾ, 28 ਜਨਵਰੀ (ਪੱਤਰ ਪ੍ਰੇਰਕ)-ਏਸ਼ੀਆ 'ਚ ਹੱਡੀਆਂ ਦੇ ਪ੍ਰਸਿੱਧ ਹਸਪਤਾਲ 'ਪ੍ਰਕਾਸ਼ ਹਸਪਤਾਲ ਪੁਤਲੀਘਰ ਅੰਮਿ੍ਤਸਰ' ਵਿਖੇ ਮੁੱਖ ਸਰਜਨ ਡਾ. ਪ੍ਰਕਾਸ਼ ਸਿੰਘ ਢਿੱਲੋਂ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵਲੋਂ ਅਮਰੀਕੀ ਰੈਬੋਟਿਕ ਤਕਨੀਕ ਨਾਲ ਮਰੀਜ਼ਾਂ ਦੇ ਗੋਡੇ ...

ਪੂਰੀ ਖ਼ਬਰ »

ਰਾਖੀ ਸਾਵੰਤ ਦੀ ਮਾਤਾ ਦਾ ਦਿਹਾਂਤ

ਮੁੰਬਈ, 28 ਜਨਵਰੀ (ਏਜੰਸੀ)-ਅਦਾਕਾਰਾ ਰਾਖੀ ਸਾਵੰਤ ਦੀ ਮਾਤਾ ਜਯਾ ਭੇਦਾ ਦਾ ਅੱੱਜ ਰਾਤ 9 ਵਜੇ ਦਿਹਾਂਤ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ ਤੋਂ ਪੀੜਤ ਸੀ | ਜਯਾ ਦਾ ਦਿਹਾਂਤ ਹਸਪਤਾਲ ਵਿਖੇ ਹੀ ਹੋਇਆ | ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਂਸਰ ਉਨ੍ਹਾਂ ਦੇ ...

ਪੂਰੀ ਖ਼ਬਰ »

ਤਾਲਿਬਾਨ ਨੇ ਔਰਤਾਂ ਨੂੰ ਯੂਨੀਵਰਸਿਟੀਆਂ ਦੀਆਂ ਦਾਖ਼ਲਾ ਪ੍ਰੀਖਿਆਵਾਂ ਦੇਣ ਤੋਂ ਰੋਕਿਆ

ਇਸਲਾਮਾਬਾਦ, 28 ਜਨਵਰੀ (ਏਜੰਸੀ)-ਤਾਲਿਬਾਨ ਨੇ ਅਫ਼ਗਾਨ ਔਰਤਾਂ ਦੀ ਸਿੱਖਿਆ 'ਤੇ ਲਗਾਈ ਪਾਬੰਦੀ ਨੂੰ ਹੋਰ ਸਖ਼ਤ ਕਰਦਿਆਂ ਨਿੱਜੀ ਯੂਨੀਵਰਸਿਟੀਆਂ ਨੂੰ ਸੰਦੇਸ਼ ਦਿੱਤਾ ਕਿ ਅਫ਼ਗਾਨ ਔਰਤਾਂ ਨੂੰ ਯੂਨੀਵਰਸਿਟੀਆਂ ਦੀਆਂ ਦਾਖ਼ਲਾ ਪ੍ਰੀਖਿਆਵਾਂ ਦੇਣ ਤੋਂ ਰੋਕ ਦਿੱਤਾ ...

ਪੂਰੀ ਖ਼ਬਰ »

ਸਿੰਧੂ ਜਲ ਸੰਧੀ ਤਕਨੀਕੀ ਮਾਮਲਾ-ਜੈਸ਼ੰਕਰ-ਕਿਹਾ, ਦੋਹਾਂ ਦੇਸ਼ਾਂ ਦੇ ਕਮਿਸ਼ਨਰ ਆਪਸ 'ਚ ਗੱਲਬਾਤ ਕਰਨਗੇ

ਪੁਣੇ, 28 ਜਨਵਰੀ (ਏਜੰਸੀ)- ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਸਨਿਚਰਵਾਰ ਨੂੰ ਕਿਹਾ ਕਿ ਸਿੰਧੂ ਜਲ ਸੰਧੀ ਇਕ ਤਕਨੀਕੀ ਮਾਮਲਾ ਹੈ ਅਤੇ ਦੋਹਾਂ ਦੇਸ਼ਾਂ ਦੇ ਸਿੰਧੂ ਕਮਿਸ਼ਨਰ ਇਸ ਮੁੱਦੇ 'ਤੇ ਆਪਸ 'ਚ ਗੱਲਬਾਤ ਕਰਨਗੇ | ਪਾਕਿਸਤਾਨ 'ਚ ਮੌਜੂਦਾ ਘਟਨਾਕ੍ਰਮ 'ਤੇ ਭਾਰਤ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX