2024 ਦੀਆਂ ਲੋਕ ਸਭਾ ਚੋਣਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਂਦਰੀ ਮੰਤਰੀ ਮੰਡਲ 'ਚ ਵੱਡੇ ਪੱਧਰ 'ਤੇ ਫੇਰਬਦਲ ਕੀਤੇ ਜਾਣ ਦੀ ਕਾਫ਼ੀ ਸੰਭਾਵਨਾ ਹੈ। ਸੂਤਰਾਂ ਮੁਤਾਬਿਕ ਭਾਜਪਾ ਦੇ ਚਾਰ ਤੋਂ ਪੰਜ ਮੰਤਰੀਆਂ ਨੂੰ ਕੈਬਨਿਟ 'ਚੋਂ ਬਾਹਰ ਕਰ ਪਾਰਟੀ ਸੰਗਠਨ 'ਚ ਵਾਪਸ ਬੁਲਾਇਆ ਜਾ ਸਕਦਾ ਹੈ। ਇਹ ਫੇਰਬਦਲ 2024 ਦੀਆਂ ਲੋਕ ਸਭਾ ਚੋਣਾਂ 'ਤੇ ਕੇਂਦਰਿਤ ਹੈ, ਜਿਸ 'ਚ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਤੇਲੰਗਾਨਾ ਜਿਹੇ ਵੱਡੇ ਸੂਬਿਆਂ 'ਚ ਵੱਡੇ ਰਾਜਨੀਤਕ ਦਾਅ ਅਤੇ ਗੱਠਜੋੜ ਦੇ ਸਮੀਕਰਨ ਸ਼ਾਮਿਲ ਹੋਣਗੇ। ਫੇਰਬਦਲ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ, ਜਿਸ ਨੂੰ ਸ਼ਿਵ ਸੈਨਾ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਨੂੰ ਮੰਤਰੀ ਮੰਡਲ 'ਚ ਨੁਮਾਇੰਦਗੀ ਮਿਲਣ ਦੀ ਸੰਭਾਵਨਾ ਹੈ।
ਜਾਤੀ ਜਨਗਣਨਾ ਕਰਵਾਉਣ ਦੀ ਵਕਾਲਤ
ਮੈਨਪੁਰੀ ਉਪ ਚੋਣ 'ਚ ਪਤਨੀ ਡਿੰਪਲ ਯਾਦਵ ਨੂੰ ਵੱਡੀ ਜਿੱਤ ਦਿਵਾਉਣ ਅਤੇ ਚਾਚਾ ਸ਼ਿਵਪਾਲ ਯਾਦਵ ਨੂੰ ਮੁੜ ਪਾਰਟੀ 'ਚ ਲਿਆਉਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਹੁਣ ਘਰ ਤੋਂ ਹੀ ਆਪਣੀ ਸਿਆਸੀ ਜ਼ਮੀਨ ਨਵੇਂ ਸਿਰਿਓਂ ਤਿਆਰ ਕਰ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਜਾਤੀ ਆਧਾਰਿਤ ਮਰਦਮਸ਼ੁਮਾਰੀ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਣਾ ਹੈ, ਜਿਸ ਨਾਲ ਕਿ ਸਿੱਧੇ ਪਿੰਡ-ਪਿੰਡ ਦੇ ਨੌਜਵਾਨਾਂ ਨਾਲ ਜੁੜ ਕੇ ਭਵਿੱਖ ਦੀ ਰਣਨੀਤੀ ਬਣਾਈ ਜਾ ਸਕੇ। ਅਖਿਲੇਸ਼ ਨੇ ਆਪਣੇ ਸੂਬੇ 'ਚ ਜਾਤੀ ਆਧਾਰਿਤ ਮਰਦਮਸ਼ੁਮਾਰੀ ਸ਼ੁਰੂ ਕਰਵਾਉਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੰਗਰੇਜ਼ਾਂ ਨੇ ਵੀ 1931 'ਚ ਇਸ ਕਦਮ ਬਾਰੇ ਸੋਚਿਆ ਸੀ, ਜੋ ਇਕੱਲਿਆਂ ਹੀ ਸਾਰੀਆਂ ਜਾਤੀਆਂ ਦੇ ਵਿਕਾਸ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾ ਸਕਦਾ ਹੈ।
ਊਧਵ ਠਾਕਰੇ-ਪ੍ਰਕਾਸ਼ ਅੰਬੇਡਕਰ ਗੱਠਜੋੜ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਆਉਣ ਵਾਲੀਆਂ ਮੁੰਬਈ ਨਿਗਮ ਚੋਣਾਂ ਦੀਆਂ ਤਿਆਰੀਆਂ ਦੌਰਾਨ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਬਹੁਜਨ ਆਘਾੜੀ (ਵੀ.ਬੀ.ਏ.) ਪਾਰਟੀ ਦੇ ਨਾਲ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ। ਇਸ ਰਣਨੀਤਕ ਕਦਮ ਨੂੰ ਠਾਕਰੇ ਵਲੋਂ ਦਲਿਤਾਂ ਦਰਮਿਆਨ ਸਮਰਥਨ ਵਧਾਉਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਅੰਬੇਡਕਰ ਨੇ ਕਿਹਾ ਕਿ ਫਿਲਹਾਲ ਗੱਠਜੋੜ ਸ਼ਿਵ ਸੈਨਾ (ਊਧਵ ਬਾਲ ਠਾਕਰੇ ਯੂ.ਬੀ.ਟੀ.) ਅਤੇ ਵੀ.ਬੀ.ਏ. ਵਿਚਾਲੇ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਇਸੇ ਤਰਜ਼ 'ਤੇ ਮਹਾ ਵਿਕਾਸ ਅਘਾੜੀ (ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ) ਦੇ ਹੋਰ ਭਾਈਵਾਲ ਵੀ ਇਸ ਵਿਚ ਸ਼ਾਮਿਲ ਹੋਣਗੇ। ਪਿਛਲੇ ਸਾਲ ਹੋਈ ਉਥਲ-ਪੁਥਲ ਜਿਸ ਕਾਰਨ ਮਹਾਰਾਸ਼ਟਰ 'ਚ ਐਮ.ਵੀ.ਏ. ਸਰਕਾਰ ਡਿਗ ਗਈ ਸੀ, ਤੋਂ ਬਾਅਦ ਆਉਣ ਵਾਲੀਆਂ ਬੀ.ਐਮ.ਸੀ. ਚੋਣਾਂ ਸ਼ਿਵ ਸੈਨਾ (ਊਧਵ ਧੜੇ) ਲਈ ਪਹਿਲੀ ਪ੍ਰੀਖਿਆ ਹੋਣਗੀਆਂ, ਜਿਸ 'ਚ ਉਨ੍ਹਾਂ ਨੂੰ ਭਾਜਪਾ-ਸ਼ਿੰਦੇ ਸੈਨਾ-ਆਰ.ਪੀ.ਆਈ. ਗੱਠਜੋੜ ਦਾ ਸਾਹਮਣਾ ਕਰਨਾ ਪਵੇਗਾ। 2024 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੰਬਈ ਨਗਰ ਨਿਗਮ 'ਤੇ ਕੰਟਰੋਲ ਦੀ ਲੜਾਈ ਸ਼ਿਵ ਸੈਨਾ ਦੇ ਦੋ ਵਿਰੋਧੀ ਧੜਿਆਂ ਵਿਚਾਲੇ ਇਕ ਮਹੱਤਵਪੂਰਨ ਵੱਕਾਰੀ ਲੜਾਈ ਹੋਵੇਗੀ।
ਉਪੇਂਦਰ ਕੁਸ਼ਵਾਹਾ ਤੇ ਨਿਤਿਸ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਤੇਜਸਵੀ ਯਾਦਵ ਤੋਂ ਇਲਾਵਾ ਕਿਸੇ ਹੋਰ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀਆਂ ਸੰਭਾਵਨਾਵਾਂ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਉਪੇਂਦਰ ਕੁਸ਼ਵਾਹਾ ਅਤੇ ਨਿਤਿਸ਼ ਵਿਚਾਲੇ ਮਤਭੇਦ ਦਿਨ-ਬ-ਦਿਨ ਵਧਦੇ ਹੀ ਜਾ ਰਹੇ ਹਨ। ਮੁੱਖ ਮੰਤਰੀ ਨਿਤਿਸ਼ ਨੂੰ ਸ਼ੱਕ ਹੈ ਕਿ ਕੁਸ਼ਵਾਹਾ, ਇਕ ਪ੍ਰਮੁੱਖ ਸਹਿਯੋਗੀ, ਜੋ ਹਾਲ ਹੀ 'ਚ ਉਨ੍ਹਾਂ ਦੇ ਗੱਠਜੋੜ 'ਚੋਂ ਬਾਹਰ ਹੋ ਗਏ ਹਨ, ਭਾਜਪਾ ਦੇ ਨਾਲ ਮੇਲਜੋਲ ਕਰ ਸਕਦੇ ਹਨ। ਨਿਤਿਸ਼ ਨੇ ਕਿਹਾ ਕਿ ਉਹ ਜਦੋਂ ਤੱਕ ਚਾਹੁਣ ਫਾਲਤੂ ਬਿਆਨਬਾਜ਼ੀ ਕਰ ਸਕਦੇ ਹਨ ਅਤੇ ਜਿਸ ਦਿਨ ਚਾਹੁਣ ਉਨ੍ਹਾਂ ਦੀ ਪਾਰਟੀ ਛੱਡ ਸਕਦੇ ਹਨ। ਉੱਥੇ ਹੀ ਕੁਸ਼ਵਾਹਾ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ 'ਚੰਗਾ ਕਿਹਾ ਭਾਈ ਸਾਹਿਬ..! ਜੇਕਰ ਵੱਡੇ ਭਰਾ ਦੀ ਸਲਾਹ 'ਤੇ ਛੋਟੇ ਭਰਾ ਇਸ ਤਰ੍ਹਾਂ ਘਰ 'ਚੋਂ ਬਾਹਰ ਨਿਕਲਦੇ ਰਹੇ ਤਾਂ ਛੋਟੇ ਭਰਾਵਾਂ ਨੂੰ ਘਰ 'ਚੋਂ ਬਾਹਰ ਕੱਢ ਕੇ ਸਾਰੇ ਵੱਡੇ ਭਰਾ ਬਾਪ-ਦਾਦਿਆਂ ਦੀ ਸਾਰੀ ਜਾਇਦਾਦ ਹੜੱਪ ਕਰ ਲੈਣਗੇ। ਉਨ੍ਹਾਂ ਕਿਹਾ ਕਿ ਉਹ ਪੂਰੀ ਜਾਇਦਾਦ 'ਚੋਂ ਆਪਣਾ ਹਿੱਸਾ ਛੱਡ ਕੇ ਕਿਵੇਂ ਜਾ ਸਕਦੇ ਹਨ? ਹਾਲਾਂਕਿ ਕੁਸ਼ਵਾਹਾ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਦ੍ਰਿੜ੍ਹਤਾ ਨਾਲ ਕਿਹਾ ਕਿ ਉਹ ਕਦੇ ਵੀ ਭਾਜਪਾ ਦੇ ਮੈਂਬਰ ਨਹੀਂ ਬਣਨਗੇ। ਪਰ ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਪਾਰਟੀ ਬਣਾਉਣ ਅਤੇ ਐਨ.ਡੀ.ਏ. 'ਚ ਸ਼ਾਮਿਲ ਹੋਣ ਦੇ ਸਵਾਲ 'ਤੇ ਟਾਲਮਟੋਲ ਕਰਦੇ ਰਹੇ।
ਕਾਂਗਰਸ ਦੀ ਟੇਕ ਔਰਤ ਵੋਟਰਾਂ 'ਤੇ
ਕਰਨਾਟਕਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਰਣਨੀਤਕ ਤੌਰ 'ਤੇ ਔਰਤ ਵੋਟਰਾਂ ਨੂੰ ਭਰਮਾਉਣ ਲਈ ਇਕ ਵੱਖਰੇ ਘੋਸ਼ਣਾ ਪੱਤਰ ਰਾਹੀਂ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀ ਹੈ। ਕਾਂਗਰਸ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਹ ਸੱਤਾ 'ਚ ਆਉਂਦੀ ਹੈ ਤਾਂ ਉਸ ਵਲੋਂ ਹਰ ਮਹੀਨੇ ਘਰ ਦੀ ਮੁਖੀ ਔਰਤ ਦੇ ਖਾਤੇ 'ਚ 2000 ਰੁਪਏ ਜਮ੍ਹਾਂ ਕਰਵਾਏ ਜਾਣਗੇ। ਉਸ ਨੇ ਸੂਬੇ ਦੇ ਸਾਰੇ ਘਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵੀ ਵਾਅਦਾ ਕੀਤਾ ਹੈ। ਇਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 30 ਜਨਵਰੀ ਨੂੰ ਸ੍ਰੀਨਗਰ 'ਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸਮਾਪਤ ਹੋਵੇਗੀ। ਬਹੁਚਰਚਿਤ ਯਾਤਰਾ ਦੀ ਸਮਾਪਤੀ ਤੋਂ ਬਾਅਦ ਰਾਹੁਲ ਗਾਂਧੀ ਦਾ ਪੂਰਾ ਧਿਆਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਹੋਵੇਗਾ, ਜਿਸ 'ਚ ਤਿੰਨ ਪੂਰਬ-ਉੱਤਰ ਰਾਜਾਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਸ਼ਾਮਿਲ ਹਨ, ਜਿੱਥੇ ਅਗਲੇ ਮਹੀਨੇ ਚੋਣਾਂ ਹੋਣੀਆਂ ਹਨ। ਰਾਹੁਲ ਤੇਲੰਗਾਨਾ, ਕਰਨਾਟਕਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਵੀ ਵੱਡੇ ਪੱਧਰ 'ਤੇ ਪ੍ਰਚਾਰ ਕਰਨਗੇ, ਜਿੱਥੇ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
(ਆਈ.ਪੀ.ਏ.)
ਮੈਂ ਅਪ੍ਰੈਲ ਮਈ 1973 ਵਿਚ ਇਕ ਮਹੀਨਾ ਅੰਡੇਮਾਨ ਤੇ ਨਿਕੋਬਾਰ ਰਹਿ ਕੇ ਆਇਆ ਸੀ। ਅਜੋਕੀ ਸਰਕਾਰ ਨੇ ਉੱਥੋਂ ਦੇ 21 ਟਾਪੂਆਂ ਦਾ ਨਾਂਅ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਹੈ। ਇਸ ਦਾ ਉੱਥੋਂ ਦੇ ਵਸਨੀਕਾਂ ਨੂੰ ਕੀ ਧਰਵਾਸ ਹੋਵੇਗਾ, ਇਹ ਤਾਂ ਸਮੇਂ ਨੇ ...
ਪਦਮ ਸ੍ਰੀ ਮਿਲਣ 'ਤੇ ਵਿਸ਼ੇਸ਼
ਸਾਡੇ ਨੌਜਵਾਨ ਪੰਜਾਬ ਵਿਚ ਰੁਜ਼ਗਾਰ ਦੀ ਘਾਟ ਨੂੰ ਆਧਾਰ ਬਣਾ ਕੇ ਪਰਵਾਸ ਲਈ ਵਹੀਰਾਂ ਘੱਤ ਰਹੇ ਹਨ। ਉਨ੍ਹਾਂ ਲਈ ਡਾ.ਰਤਨ ਸਿੰਘ ਜੱਗੀ ਪ੍ਰੇਰਨਾ ਸਰੋਤ ਬਣ ਸਕਦੇ ਹਨ, ਜਿਹੜੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਕਰਕੇ ਇਕ ਪੁਲਿਸ ਦੇ ...
ਦੇਸ਼ ਦੀ ਸਿਖਰਲੀ ਅਦਾਲਤ ਦੇ ਮੁੱਖ ਜੱਜ ਜਸਟਿਸ ਡੀ.ਵਾਈ. ਚੰਦਰਚੂੜ ਨੇ 21 ਜਨਵਰੀ ਨੂੰ ਭਾਰਤੀ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੇ ਸਿਧਾਂਤ ਦੀ ਬਾ-ਕਮਾਲ ਵਿਆਖਿਆ ਕੀਤੀ ਹੈ।
ਇਹ ਵਿਆਖਿਆ ਇਸ ਗੱਲੋਂ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ 11 ਜਨਵਰੀ ਨੂੰ ਉਪ ਰਾਸ਼ਟਰਪਤੀ ਨੇ ...
ਪਿਛਲੇ 10 ਕੁ ਮਹੀਨੇ ਦੇ ਅਰਸੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਵਿਚ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਹੀ ਭਾਸ਼ਨ ਜਾਂ ਬਿਆਨ ਦਿੱਤੇ ਹੋਣਗੇ। ਅਖ਼ਬਾਰਾਂ ਤੋਂ ਇਲਾਵਾ ਟੀ.ਵੀ. ਅਤੇ ਹੋਰ ਮਾਧਿਅਮਾਂ ਰਾਹੀਂ ਉਹ ਨਿੱਤ ਦਿਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX