ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮਾਘ ਸੰਮਤ 554

ਕਪੂਰਥਲਾ / ਫਗਵਾੜਾ

ਜੀਵਨ 'ਚ ਮਿਥੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਵਿਦਿਆਰਥੀ- ਇੰਜ: ਸਵਰਨ ਸਿੰਘ

ਕਪੂਰਥਲਾ, 28 ਜਨਵਰੀ (ਅਮਰਜੀਤ ਕੋਮਲ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਦਾ ਸਾਲਾਨਾ ਇਨਾਮ ਵੰਡ ਸਮਾਗਮ ਹੋਇਆ ਜਿਸ ਵਿਚ ਇੰਜ: ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਨੇ ਮੁੱਖ ਮਹਿਮਾਨ ਵਜੋਂ ਤੇ ਡਾ: ਨਵਜੋਤ ਕੌਰ ਤੇ ਐਡਵੋਕੇਟ ਰਾਜਬੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਿਦਿਆਰਥੀਆਂ ਨੇ ਸ਼ਬਦ ਗਾਇਣ ਕੀਤਾ | ਉਪਰੰਤ ਇੰਜ: ਸਵਰਨ ਸਿੰਘ ਤੇ ਹੋਰ ਮਹਿਮਾਨਾਂ ਨੇ ਸ਼ਮ੍ਹਾ ਰੌਸ਼ਨ ਕੀਤੀ ਉਪਰੰਤ ਸਰਸਵਤੀ ਵੰਦਨਾ ਨਾਲ ਸਮਾਗਮ ਦਾ ਆਗਾਜ਼ ਹੋਇਆ | ਸਕੂਲ ਪਿ੍ੰਸੀਪਲ ਪ੍ਰਭਦੀਪ ਕੌਰ ਮੌਂਗਾ ਨੇ ਸਮਾਗਮ 'ਚ ਸ਼ਾਮਿਲ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ ਤੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ | ਵਿਦਿਆਰਥੀਆਂ ਨੇ ਸਮਾਗਮ 'ਚ ਗਿੱਧਾ ਭੰਗੜੇ ਤੋਂ ਇਲਾਵਾ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸਕੂਲ ਦੇ ਅਕਾਦਮਿਕ, ਖੇਡਾਂ ਤੇ ਸੱਭਿਆਚਾਰ ਖੇਤਰ 'ਚ ਸ਼ਾਨਦਾਰ ਪ੍ਰਾਪਤੀਆਂ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇੰਜ: ਸਵਰਨ ਸਿੰਘ, ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ, ਡਾਇਰੈਕਟਰ ਇੰਜ: ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ: ਨਿਮਰਤਾ ਕੌਰ ਤੇ ਹੋਰ ਸ਼ਖ਼ਸੀਅਤਾਂ ਨੇ ਸਾਂਝੇ ਤੌਰ 'ਤੇ ਇਨਾਮਾਂ ਦੀ ਵੰਡ ਕੀਤੀ | ਬੀਬੀ ਗੁਰਪ੍ਰੀਤ ਨੇ ਸਮਾਗਮ ਵਿਚ ਹਿੱਸਾ ਲੈਣ ਵਾਲੇ ਤੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਹਾਸਲ ਕਰਨ 'ਤੇ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਵੀ ਮਿਹਨਤ ਨਾਲ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜ: ਸਵਰਨ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਅਕਾਦਮਿਕ ਖੇਡਾਂ ਤੇ ਸੱਭਿਆਚਾਰਕ ਖੇਤਰ ਵਿਚ ਜੋ ਮੱਲ੍ਹਾਂ ਮਾਰੀਆਂ ਗਈਆਂ ਹਨ ਉਹ ਸੰਸਥਾ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜੀਵਨ ਵਿਚ ਟੀਚਾ ਮਿਥਣ ਤੇ ਉਸਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਲਾਇਆ ਗਿਆ ਸਾਇੰਸ ਮੇਲਾ ਦੇ ਕਲਾ ਪ੍ਰਦਰਸ਼ਨੀ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੀ | ਇਸ ਮੌਕੇ ਐਡਵੋਕੇਟ ਬੇਨੰਤਨੂਰ ਸਿੰਘ, ਬਲਬੀਰ ਸਿੰਘ ਭਗਤ, ਬਲਜੀਤ ਸਿੰਘ ਬਾਜਵਾ, ਨੰਦ ਸਿੰਘ ਬਿਧੀਪੁਰ, ਜਸਪਾਲ ਸਿੰਘ, ਡਾ: ਜਗਜੀਤ ਸਿੰਘ ਵਧਵਾ, ਜਸਵਿੰਦਰ ਕੌਰ ਸਾਬਕਾ ਸਰਪੰਚ ਟਿੱਬਾ, ਬਲਜੀਤ ਕੌਰ ਕਮਾਲਪੁਰ, ਅਮਰਜੀਤ ਸਿੰਘ ਮੰਗੀ, ਸੁਖਬੀਰ ਸਿੰਘ ਮੌਂਗਾ, ਸੁਖਰਾਜ ਕੌਰ ਪਿ੍ੰਸੀਪਲ ਨਨਕਾਣਾ ਸਾਹਿਬ ਖ਼ਾਲਸਾ ਸਕੂਲ, ਰਣਜੀਤ ਸਿੰਘ ਬਿਧੀਪੁਰ, ਕਰਮਜੀਤ ਸਿੰਘ ਚੇਲਾ, ਸਰਵਣ ਸਿੰਘ ਚੰਦੀ, ਮਧੂ ਵਾਲੀਆ ਕਪੂਰਥਲਾ, ਨਰਿੰਦਰ ਪੱਤੜ, ਰਣਧੀਰ ਸਿੰਘ ਬਿਧੀਪੁਰ ਸਿੰਘ, ਰੇਨੂੰ ਬਾਲਾ, ਜਸਵਿੰਦਰ ਸਿੰਘ, ਅਨੀਤਾ ਸਹਿਗਲ, ਰਜਨੀ ਅਰੋੜਾ, ਰਣਜੀਤ ਸਿੰਘ, ਨੀਲਮ ਕਾਲੜਾ, ਪਰਮਿੰਦਰ ਕੌਰ, ਮੀਨਾਕਸ਼ੀ, ਹਰਜਿੰਦਰ ਸਿੰਘ, ਸ਼ਿੰਦਰਪਾਲ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਦਲਜੀਤ ਕੌਰ, ਰਾਜ ਰਾਣੀ, ਮਨਜਿੰਦਰ ਸਿੰਘ, ਪਿ੍ੰਸੀਪਲ ਰੇਨੂੰ ਅਰੋੜਾ ਸੁਲਤਾਨਪੁਰ ਲੋਧੀ, ਸੁਨੀਤਾ ਗੁਜਰਾਲ, ਸ਼ਬਨਮ ਘੁੰਮਣ, ਰਮਨ ਚਾਵਲਾ, ਸ਼ੀਲਾ ਸ਼ਰਮਾ ਸੀਮਾ, ਮਨਪ੍ਰੀਤ ਕੌਰ, ਰਮਨਦੀਪ ਕੌਰ, ਹੁਸ਼ਿਆਰ ਸਿੰਘ, ਵੈਸ਼ਨਵੀ, ਹਰਲੀਨ ਕੌਰ, ਅਮਰਦੀਪ ਕੌਰ, ਸਿਮਰਨਜੀਤ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਦੀਪਿਕਾ, ਮਨਜੀਤ ਕੌਰ, ਪੂਜਾ ਜੌਲੀ, ਪੂਜਾ ਸ਼ਰਮਾ, ਜਸਵਿੰਦਰ ਕੌਰ, ਅਮਰ ਕੁਮਾਰ, ਸਵਿਤਾ ਸ਼ਰਮਾ, ਅਮਨਦੀਪ ਕੌਰ ਆਦਿ ਆਦਿ ਹਾਜ਼ਰ ਸਨ |

ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਫ਼ੋਟੋਗਰਾਫ਼ਰਾਂ ਦੀ ਗੱਡੀ ਦਰੱਖ਼ਤ ਨਾਲ ਟਕਰਾਈ, 2 ਦੀ ਮੌਤ, 2 ਜ਼ਖ਼ਮੀ

ਫਗਵਾੜਾ, 28 ਜਨਵਰੀ (ਹਰਜੋਤ ਸਿੰਘ ਚਾਨਾ)- ਅੱਜ ਸਵੇਰੇ ਫਗਵਾੜਾ-ਹੁਸ਼ਿਆਰਪੁਰ ਸੜਕ 'ਤੇ ਭੁੱਲਾਰਾਈ ਪੰਪ ਲਾਗੇ ਹੁਸ਼ਿਆਰਪੁਰ ਤੋਂ ਬਠਿੰਡਾ ਜਾ ਰਹੀ ਇੱਕ ਕਾਰ ਹਾਦਸਾਗ੍ਰਸਤ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਇੱਕ ...

ਪੂਰੀ ਖ਼ਬਰ »

57ਵਾਂ ਕਬੱਡੀ ਵਾਲੀਬਾਲ ਟੂਰਨਾਮੈਂਟ 30, 31 ਨੂੰ

ਭੁਲੱਥ, 28 ਜਨਵਰੀ (ਮੇਹਰ ਚੰਦ ਸਿੱਧੂ)- ਪਿੰਡ ਬੋਪਾਰਾਏ 'ਚ 57ਵਾਂ ਕਬੱਡੀ ਵਾਲੀਬਾਲ ਟੂਰਨਾਮੈਂਟ 31 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਬਾਬਾ ਹੁੰਦਾਲ ਕਬੱਡੀ ਕਲੱਬ ਬੋਪਾਰਾਏ ਦੇ ਮੁੱਖ ਪ੍ਰਬੰਧਕ ਕਰਦਾ ਕੋਚ ਮਦਨ ਲਾਲ ਗੋਪਾਲ, ਸਰਪੰਚ ਮਨਜੀਤ ਸਿੰਘ ਬੋਪਾਰਾਏ ਨੇ ਦੱਸਿਆ ...

ਪੂਰੀ ਖ਼ਬਰ »

ਨੰਗਲ ਮੱਝਾ ਫੁੱਟਬਾਲ ਟੂਰਨਾਮੈਂਟ 'ਤੇ ਪਲਾਹੀ ਦਾ ਕਬਜ਼ਾ

ਫਗਵਾੜਾ, 28 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਇੰਡੀਅਨ ਆਇਲ, ਐਨ. ਆਰ. ਆਈ. ਕਲੱਬ ਅਤੇ ਗ੍ਰਾਮ ਪੰਚਾਇਤ ਨੰਗਲ ਮੱਝਾ ਦੇ ਸਹਿਯੋਗ ਨਾਲ ਨੰਗਲ ਮੱਝਾ ਫੁੱਟਬਾਲ ਕਲੱਬ ਵਲੋਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਦੋ ਦਿਨਾਂ ਇਸ ਫੁੱਟਬਾਲ ਟੂਰਨਾਮੈਂਟ ਵਿਚ 12 ...

ਪੂਰੀ ਖ਼ਬਰ »

ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਸਰਕਾਰੀ ਹਸਪਤਾਲਾਂ ਦਾ ਪਤਨ ਕਰਨ ਲੱਗੀ- ਜਥੇਦਾਰ ਜਸਬੀਰ ਸਿੰਘ

ਡਡਵਿੰਡੀ, 28 ਜਨਵਰੀ (ਦਿਲਬਾਗ ਸਿੰਘ ਝੰਡ)- ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਚੱਲ ਰਹੇ ਮਿੰਨੀ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਡਾਕਟਰ ਤੇ ਹੋਰ ਸਟਾਫ਼ ਪੂਰਾ ਕਰਨ ਦੀ ਬਜਾਏ ਉਨ੍ਹਾਂ ਹਸਪਤਾਲਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹ ...

ਪੂਰੀ ਖ਼ਬਰ »

ਸਾਬਕਾ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਵਲੋਂ ਖ਼ੁਦਕੁਸ਼ੀ

ਜਲੰਧਰ/ਮਕਸੂਦਾਂ, 28 ਜਨਵਰੀ (ਸ਼ਿਵ, ਸੋਰਵ)- ਸ਼ਹਿਰ 'ਚ ਅੱਜ ਦੁਪਹਿਰ ਬਾਅਦ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਵਾਰਡ ਨੰਬਰ 64 ਦੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਸ਼ੀਲ ਸ਼ਰਮਾ ਵਿੱਕੀ ਕਾਲੀਆ (50) ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ | ਵਿੱਕੀ ਕਾਲੀਆ ਨੂੰ ਇਲਾਜ ਲਈ ...

ਪੂਰੀ ਖ਼ਬਰ »

ਕਿਸਾਨਾਂ ਨੇ ਆਲੂਆਂ ਦੀ ਫ਼ਸਲ 'ਤੇ ਕਿਸੇ ਵੀ ਪਾਬੰਦੀਸ਼ੁਦਾ ਦਵਾਈ ਦੀ ਸਪਰੇਅ ਨਹੀਂ ਕੀਤੀ- ਡਾ: ਸੁਖਦੀਪ ਸਿੰਘ ਹੁੰਦਲ

ਕਪੂਰਥਲਾ, 28 ਜਨਵਰੀ (ਅਮਰਜੀਤ ਕੋਮਲ)- ਕਿਸਾਨਾਂ ਵਲੋਂ ਆਲੂਆਂ ਦੀ ਤਿਆਰ ਫ਼ਸਲ 'ਤੇ ਪਾਬੰਦੀਸ਼ੁਦਾ ਦਵਾਈਆਂ ਦੀ ਸਪਰੇਅ ਕਰਨ ਸੰਬੰਧੀ ਰਾਜ ਸਭਾ ਮੈਂਬਰ ਤੇ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਉਠਾਏ ਜਾਣ ਦਾ ਮਾਮਲਾ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਦੁਕਾਨਦਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਕੇਸ ਦਰਜ

ਫਗਵਾੜਾ, 28 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਪਲਾਹੀ ਗੇਟ ਵਿਖੇ ਇੱਕ ਦੁਕਾਨਦਾਰ 'ਤੇ ਗੋਲੀ ਚਲਾ ਕੇ ਉਸਨੂੰ ਜ਼ਖਮੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਸੰਜੇ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਲੜਕੇ ਨੇ ਖਾਧੀ ਜ਼ਹਿਰੀਲੀ ਚੀਜ਼

ਕਪੂਰਥਲਾ, 28 ਜਨਵਰੀ (ਅਮਨਜੋਤ ਸਿੰਘ ਵਾਲੀਆ)- ਭੁਲਾਣਾ ਚੌਕੀ ਵਿਚ ਪੈਂਦੇ ਬਾਬਾ ਦੀਪ ਸਿੰਘ ਨਗਰ ਆਰ.ਸੀ.ਐਫ. ਵਿਚ ਇਕ 14 ਸਾਲਾ ਨਾਬਾਲਗ ਲੜਕੇ ਨੇ ਭੇਦਭਰੀ ਹਾਲਤ ਵਿਚ ਕੋਈ ਜ਼ਹਿਰੀਲੀ ਚੀਜ਼ ਖਾ ਲਈ | ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਸ਼ ਪੁੱਤਰ ਸੁਰਿੰਦਰਪਾਲ ...

ਪੂਰੀ ਖ਼ਬਰ »

ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਗਿ੍ਫ਼ਤਾਰ

ਕਪੂਰਥਲਾ, 28 ਜਨਵਰੀ (ਵਿ.ਪ੍ਰ.)- ਨਗਰ ਨਿਗਮ ਦੇ ਮੀਟਿੰਗ ਹਾਲ ਦੇ ਬਾਹਰੋਂ ਏ.ਸੀ. ਦੀ ਪੱਖੇ ਵਾਲੀ ਮਸ਼ੀਨ ਕਥਿਤ ਤੌਰ 'ਤੇ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਪੁਲਿਸ ਨੇ ਰੱਬਰਾਖਾ ਨਾਂਅ ਦੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਨਿਗਮ ...

ਪੂਰੀ ਖ਼ਬਰ »

ਗਣਤੰਤਰ ਦਿਵਸ ਸਮਾਰੋਹ ਦੌਰਾਨ ਕੂੜੇ ਤੋਂ ਤਿਆਰ ਕੀਤੀ ਖਾਦ ਬਣੀ ਲੋਕਾਂ ਦੀ ਖਿੱਚ ਦਾ ਕੇਂਦਰ

ਭੁੱਲਥ, 28 ਜਨਵਰੀ (ਮੇਹਰ ਚੰਦ ਸਿੱਧੂ)- ਗਣਤੰਤਰ ਦਿਵਸ ਮੌਕੇ ਸਰਕਾਰੀ ਕਾਲਜ 'ਚ ਈ.ਓ. ਵਿਜੇ ਕੁਮਾਰ ਡੋਗਰਾ ਦੀ ਅਗਵਾਈ 'ਚ ਨਗਰ ਪੰਚਾਇਤ ਭੁਲੱਥ ਵੱਲੋਂ ਕੂੜੇ ਤੋਂ ਰੂੜੀ ਬਣਾਉਣ ਦਾ ਸਟਾਲ ਲਗਾਇਆ ਗਿਆ ਜੋ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ | ਇਸ ਮੌਕੇ ਈ.ਓ ਵਿਜੇ ਡੋਗਰਾ ਨੇ ...

ਪੂਰੀ ਖ਼ਬਰ »

ਚਾਰਜ ਸੰਭਾਲਣ ਉਪਰੰਤ ਐੱਸ.ਐੱਚ.ਓ. ਭੁਲੱਥ ਵਲੋਂ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ

ਭੁਲੱਥ, 28 ਜਨਵਰੀ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਵਿਖੇ ਚਾਰਜ ਸੰਭਾਲਣ ਉਪਰੰਤ ਥਾਣਾ ਮੁਖੀ ਐਸ.ਐਚ.ਓ. ਗੌਰਵ ਧੀਰ ਵੱਲੋਂ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਗ਼ਲਤ ...

ਪੂਰੀ ਖ਼ਬਰ »

ਕਾਰ ਨੂੰ ਘੇਰ ਕੇ ਭੰਨਤੋੜ ਕਰਨ ਤੇ ਲੁੱਟ ਕਰਨ ਸੰਬੰਧੀ ਕੇਸ ਦਰਜ

ਫਗਵਾੜਾ, 28 ਜਨਵਰੀ (ਹਰਜੋਤ ਸਿੰਘ ਚਾਨਾ)- ਵਿਆਹ ਦੀ ਪਾਰਟੀ ਤੋਂ ਵਾਪਸ ਰਹੇ ਪਰਿਵਾਰ ਨੂੰ ਰੋਕ ਕੇ ਗੱਡੀ ਦੇ ਸ਼ੀਸ਼ਿਆਂ ਦੀ ਭੰਨਤੋੜ ਕਰਨ, ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ...

ਪੂਰੀ ਖ਼ਬਰ »

ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਦੇ ਪੁਰਾਤਨ ਵਹਾਅ ਨੂੰ ਮੁੜ ਕੀਤਾ ਜਾਵੇਗਾ ਸੁਰਜੀਤ

ਸੁਲਤਾਨਪੁਰ ਲੋਧੀ, 28 ਜਨਵਰੀ (ਨਰੇਸ਼ ਹੈਪੀ, ਥਿੰਦ)- ਗੋਇੰਦਵਾਲ ਸਾਹਿਬ ਵਿਚ ਬਿਆਸ ਦਰਿਆ ਦੇ ਪੁਰਾਤਨ ਵਹਾਅ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ, ਜਿੱਥੇ ਇਹ 16ਵੀਂ ਸਦੀ ਦੌਰਾਨ ਵਗਿਆ ਕਰਦਾ ਸੀ | ਇੱਥੋਂ ਦੀ ਇਤਿਹਾਸਿਕ ਬਾਉਲੀ ਸਾਹਿਬ ਦੇ ਦੂਸ਼ਿਤ ਪਾਣੀ ਨੂੰ ਰੋਕਣ ਲਈ ...

ਪੂਰੀ ਖ਼ਬਰ »

ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ

ਸੁਲਤਾਨਪੁਰ ਲੋਧੀ, 28 ਜਨਵਰੀ (ਨਰੇਸ਼ ਹੈਪੀ, ਥਿੰਦ)- ਬਿ੍ਟਿਸ਼ ਵਿਕਟੋਰੀਆ ਸਕੂਲ ਗਾਜੀਪੁਰ ਰੋਡ ਵਿਖੇ ਗਣਤੰਤਰ ਦਿਵਸ ਉਤਸ਼ਾਹ ਅਤੇ ਸਦਭਾਵਨਾ ਨਾਲ ਮਨਾਇਆ ਗਿਆ | ਸਮਾਗਮ ਦਾ ਉਦਘਾਟਨ ਵਿਸ਼ੇਸ਼ ਸਭਾ ਨਾਲ ਕੀਤਾ ਗਿਆ ਜਿਸ ਵਿਚ ਪ੍ਰੀ ਨਰਸਰੀ ਤੋਂ ਲੈ ਕੇ ਬਾਰ੍ਹਵੀਂ ...

ਪੂਰੀ ਖ਼ਬਰ »

ਲਤੀਫ਼ਪੁਰਾ 'ਚ ਮੁਜ਼ਾਹਰਾਕਾਰੀਆਂ ਨਾਲ ਪੁਲਿਸ ਵਲੋਂ ਕੀਤੀ ਧੱਕਾਮੁੱਕੀ ਨਿੰਦਣਯੋਗ- ਚੀਦਾ

ਭੁਲੱਥ, 28 ਜਨਵਰੀ (ਮੇਹਰ ਚੰਦ ਸਿੱਧੂ)- ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਲਤੀਫ਼ਪੁਰਾ 'ਚ ਮੁਜ਼ਾਹਰਾਕਾਰੀਆਂ ਨਾਲ ਹੋਈ ਧੱਕਾਮੁੱਕੀ ਦੀ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦਾ ਮੌਜੂਦਾ ਸੰਵਿਧਾਨ ਲੋਕਾਂ ਨੂੰ ...

ਪੂਰੀ ਖ਼ਬਰ »

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਨਗਰ ਕੌਂਸਲ ਪੁੱਜਣ 'ਤੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਕੀਤਾ ਸ਼ਾਨਦਾਰ ਸਵਾਗਤ

ਸੁਲਤਾਨਪੁਰ ਲੋਧੀ, 28 ਜਨਵਰੀ (ਨਰੇਸ਼ ਹੈਪੀ, ਥਿੰਦ)- ਸੁਲਤਾਨਪੁਰ ਲੋਧੀ ਦੇ ਨਗਰ ਕੌਂਸਲ ਦਫ਼ਤਰ ਪੁੱਜਣ 'ਤੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸੁਆਗਤ ਕੀਤਾ ਗਿਆ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਪਲਾਹੀ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਫਗਵਾੜਾ, 28 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਫਗਵਾੜਾ ਨੇੜਲੇ ਪਿੰਡ ਪਲਾਹੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਉਨ੍ਹਾਂ ਪਿੰਡ ਵਿਚ ਲੋਕਾਂ ਦੇ ਇਕੱਠ ਦੌਰਾਨ ਲੋਕਾਂ ਨਾਲ ਸਿੱਧਾ ਰਾਬਤਾ ...

ਪੂਰੀ ਖ਼ਬਰ »

ਰਵਾਇਤੀ ਪਾਰਟੀਆਂ ਨੇ ਹਮੇਸ਼ਾ ਵਿਕਾਸ ਦੇ ਨਾਂਅ 'ਤੇ ਪੰਜਾਬ ਸੂਬੇ ਨੂੰ ਲੁੱਟਿਆ- ਰਾਣਾ

ਭੁਲੱਥ, 28 ਜਨਵਰੀ (ਮੇਹਰ ਚੰਦ ਸਿੱਧੂ)- ਇੱਥੇ ਸਬ ਡਵੀਜ਼ਨ ਕਸਬਾ ਭੁਲੱਥ 'ਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਭੁਲੱਥ ਨੇ ਮੀਟਿੰਗ ਦੌਰਾਨ ਆਪਣੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ...

ਪੂਰੀ ਖ਼ਬਰ »

ਡੀ.ਪੀ.ਈ. ਸਾਜਨ ਕੁਮਾਰ ਦੀ ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ ਟੀਮ ਲਈ ਚੋਣ

ਭੁਲੱਥ, 28 ਜਨਵਰੀ (ਮੇਹਰ ਚੰਦ ਸਿੱਧੂ)- ਆਲ ਇੰਡੀਆ ਸਿਵਲ ਸਰਵਿਸਜ਼ ਬੈਡਮਿੰਟਨ ਟੂਰਨਾਮੈਂਟ ਜੋ 31 ਜਨਵਰੀ ਨੂੰ ਹੋਵੇਗਾ ਜਿਸ ਲਈ ਪੰਜਾਬ ਦੀ ਟੀਮ ਦੀ ਚੋਣ ਕਰਨ ਲਈ 17 ਜਨਵਰੀ ਨੂੰ ਟਰਾਇਲ ਲਏ ਸੀ | ਇਸ ਹੋ ਰਹੇ ਟੂਰਨਾਮੈਂਟ ਲਈ ਪੰਜਾਬ ਦੀ ਟੀਮ ਦੀ ਚੋਣ ਕਰ ਲਈ ਗਈ ਹੈ ਜਿਸ ਵਿਚ ...

ਪੂਰੀ ਖ਼ਬਰ »

ਗੁਦਾਮ 'ਚੋਂ ਸਾਮਾਨ ਚੋਰੀ ਹੋਣ ਸੰਬੰਧੀ ਕੇਸ ਦਰਜ

ਫਗਵਾੜਾ, 28 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਗੁਦਾਮ 'ਚੋਂ ਸਾਮਾਨ ਚੋਰੀ ਹੋਣ ਦੇ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ. ਸਦਰ ਊਸ਼ਾ ਰਾਣੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚੋਂ ਸਾਮਾਨ ਚੋਰੀ ਕਰਨ ਵਾਲਾ ਕਾਬੂ

ਸੁਲਤਾਨਪੁਰ ਲੋਧੀ 28 ਜਨਵਰੀ (ਥਿੰਦ, ਹੈਪੀ)- ਥਾਣਾ ਕਬੀਰਪੁਰ ਦੀ ਪੁਲਿਸ ਨੇ ਸਰਕਾਰੀ ਸਕੂਲ ਵਿਚੋਂ ਸਾਮਾਨ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ | ਥਾਣਾ ਕਬੀਰਪੁਰ ਦੇ ਮੁਖੀ ਐਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਨਬੀਪੁਰ ਦੀ ...

ਪੂਰੀ ਖ਼ਬਰ »

ਮੋਟਰਸਾਈਕਲ 'ਚ ਤੇਜ਼ ਰਫ਼ਤਾਰ ਗੱਡੀ ਮਾਰਨ 'ਤੇ ਮਾਮਲਾ ਦਰਜ

ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ)- ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਸ਼ਾਹਜਹਾਨ ਪੁਰ ਦੇ ਨਿਵਾਸੀ ਹਰਜਿੰਦਰ ਸਿੰਘ ਪੁੱਤਰ ਸਵਰਗਵਾਸੀ ਮੱਸਾ ਰਾਮ ਨੇ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਉਹ 25 ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾਧੀ

ਕਪੂਰਥਲਾ, 28 ਜਨਵਰੀ (ਅਮਨਜੋਤ ਸਿੰਘ ਵਾਲੀਆ)- ਥਾਣਾ ਫੱਤੂਢੀਂਗਾ ਵਿਚ ਪੈਂਦੇ ਪਿੰਡ ਖੀਰਾਂਵਾਲੀ ਵਿਖੇ ਇਕ ਨੌਜਵਾਨ ਵਲੋਂ ਭੇਦਭਰੀ ਹਾਲਤ ਵਿਚ ਜ਼ਹਿਰੀਲੀ ਵਸਤੂ ਖਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਉਸ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਕੌਂਸਲ ਨੇ ਕੋਰਟ ਕੰਪਲੈਕਸ ਤੇ ਟਾਊਨ ਹਾਲ ਵਿਖੇ ਗਣਤੰਤਰ ਦਿਵਸ ਮਨਾਇਆ

ਫਗਵਾੜਾ, 28 ਜਨਵਰੀ (ਟੀ.ਡੀ. ਚਾਵਲਾ)- ਸੀਨੀਅਰ ਕੋਰਟ ਕੰਪਲੈਕਸ ਵਲੋਂ ਪ੍ਰਧਾਨ ਰਾਜਿੰਦਰ ਸਾਹਨੀ, ਜਨਰਲ ਸਕੱਤਰ ਕੇ.ਜੀ. ਚੋਪੜਾ ਤੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਚੋਟ ਦੀ ਅਗਵਾਈ ਵਿਚ ਗਣਤੰਤਰ ਦਿਵਸ ਕੋਰਟ ਕੰਪਲੈਕਸ ਦਫ਼ਤਰ ਸਾਹਮਣੇ ਮਨਾਇਆ ਗਿਆ | ਪ੍ਰਧਾਨ ਸਾਹਨੀ ...

ਪੂਰੀ ਖ਼ਬਰ »

ਸੰਧੂ ਚੱਠਾ ਵਿਖੇ ਤੀਸਰਾ ਕਬੱਡੀ ਕੱਪ 30 ਨੂੰ

ਕਾਲਾ ਸੰਘਿਆਂ, 28 ਜਨਵਰੀ (ਸੰਘਾ)- ਧੰਨ-ਧੰਨ ਬਾਬਾ ਕਾਲਾ ਮੈਹਰ ਜੀ ਸਪੋਰਟਸ ਕਲੱਬ, ਪ੍ਰਬੰਧਕ ਕਮੇਟੀ, ਸਮੂਹ ਪਿੰਡ ਵਾਸੀ, ਗ੍ਰਾਮ ਪੰਚਾਇਤ ਪਿੰਡ ਸੰਧੂ ਚੱਠਾ ਤੇ ਐਨ.ਆਰ.ਆਈ ਵੀਰ ਵਲੋਂ ਤੀਸਰਾ ਕਬੱਡੀ ਕੱਪ 30 ਜਨਵਰੀ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ 4 ਆਲ ...

ਪੂਰੀ ਖ਼ਬਰ »

ਵੱਖ-ਵੱਖ ਸੰਸਥਾਵਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ

ਲਾਇਲਪੁਰ ਖ਼ਾਲਸਾ ਕਾਲਜ 'ਚ ਗਣਤੰਤਰ ਦਿਵਸ ਮਨਾਇਆ ਕਪੂਰਥਲਾ, 28 ਜਨਵਰੀ (ਅਮਰਜੀਤ ੋਕੋਮਲ)-ਗਣਤੰਤਰ ਦਿਵਸ ਸਬੰਧੀ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਚ ਇਕ ਸਮਾਗਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਕਪੂਰਥਲਾ ਲਾਲ ਵਿਸ਼ਵਾਸ ਬੈਂਸ ਸ਼ਾਮਲ ਹੋਏ | ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਸੁਲਤਾਨਪੁਰ ਲੋਧੀ, 28 ਜਨਵਰੀ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਰੈੱਡ ਰੀਬਨ ਕਲੱਬ ਅਤੇ ਐਨ.ਐਸ.ਐਸ. ਵਿਭਾਗ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ਜਿਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜ਼ਰੀਏ ਵਿਦਿਆਰਥੀਆਂ ਨੂੰ ਵੋਟਰ ...

ਪੂਰੀ ਖ਼ਬਰ »

ਦੋ ਹਵਾਲਾਤੀਆਂ ਦੀ ਸਾਥੀ ਹਵਾਲਾਤੀਆਂ ਨੇ ਕੀਤੀ ਕੁੱਟਮਾਰ

ਕਪੂਰਥਲਾ, 28 ਜਨਵਰੀ (ਅਮਨਜੋਤ ਸਿੰਘ ਵਾਲੀਆ)- ਕੇਂਦਰੀ ਜੇਲ੍ਹ ਕਪੂਰਥਲਾ ਵਿਚ ਦੋ ਹਵਾਲਾਤੀਆਂ ਦੀ ਸਾਥੀ ਹਵਾਲਾਤੀਆਂ ਵਲੋਂ ਕੁੱਟਮਾਰ ਕਰਨ ਦਾ ਸਮਾਚਾਰ ਮਿਲਿਆ | ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ, ਕੁਲਦੀਪ ਸਿੰਘ ਪੁੱਤਰ ਅਮਰੀਕ ...

ਪੂਰੀ ਖ਼ਬਰ »

ਗੁਰਪਾਲ ਇੰਡੀਅਨ ਨੂੰ ਚੇਅਰਮੈਨ ਨਿਯੁਕਤ ਕਰਨ 'ਤੇ ਗੁਰਾਇਆ ਤੇ ਸਰਪੰਚ ਡਾਲਾ ਵਲੋਂ ਵਧਾਈ

ਨਡਾਲਾ, 28 ਜਨਵਰੀ (ਮਾਨ)- ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਤੇ ਨਵ-ਨਿਯੁਕਤ ਚੇਅਰਪਰਸਨ ਲਲਿਤ ਸਕਲਾਨੀ ਨੂੰ ਨਡਾਲਾ ਤੋਂ ਉੱਘੇ ਸਮਾਜ ਸੇਵੀ ਤੇ ਪੰਜਾਬ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪਾ ਰਹੀ ਹੈ ਸੰਘਰਸ਼ਾਂ ਦੇ ਰਾਹ- ਕਰਨੈਲ ਸਿੰਘ, ਸੁੱਚਾ ਸਿੰਘ

ਤਲਵੰਡੀ ਚੌਧਰੀਆਂ, 28 ਜਨਵਰੀ (ਪਰਸਨ ਲਾਲ ਭੋਲਾ)- ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਸੁਲਤਾਨਪੁਰ ਲੋਧੀ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਤੇ ਸਕੱਤਰ ਸੁੱਚਾ ਸਿੰਘ ਮਿਰਜ਼ਾਪੁਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਮੁਲਾਜ਼ਮਾਂ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX