ਜੰਡਿਆਲਾ ਗੁਰੂ, 29 ਜਨਵਰੀ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲਿ੍ਹਆਂ ਵਿਚ 13 ਥਾਵਾਂ 'ਤੇ ਰੇਲ ਮਾਰਗ ਜਾਮ ਕਰਕੇ 3 ਘੰਟੇ ਦੇ ਸੰਕੇਤਕ ਧਰਨੇ ਦੇ ਸੱਦੇ ਤਹਿਤ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਮੁੱਖ ਰੇਲ ਮਾਰਗ ਦੇਵੀਦਾਸਪੁਰ ਵਿਖੇ ਧਰਨੇ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨ, ਮਜ਼ਦੂਰ, ਬੀਬੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਅੰਦੋਲਨ ਦੌਰਾਨ ਸਿੰਘੂ ਸਥਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ, ਜਿਸਨੂੰ ਮਾਝੇ ਵਾਲਿਆਂ ਦੀ ਸਟੇਜ ਵੀ ਕਿਹਾ ਜਾਂਦਾ ਸੀ, ਤੇ ਬੀ. ਜੇ. ਪੀ. ਦੇ ਸਥਾਨਕ ਲੀਡਰਾਂ ਦੀ ਅਗਵਾਈ ਹੇਠ ਕਰੀਬ 250 ਲੋਕਾਂ ਦੇ ਹਜ਼ੂਮ ਨੇ 29 ਜਨਵਰੀ 2021 ਨੂੰ ਸਵੇਰੇ 10 ਵਜੇ ਦੇ ਕਰੀਬ ਹਮਲਾ ਕੀਤਾ, ਹਮਲਾਵਰਾਂ ਵਲੋਂ ਔਰਤਾਂ ਦੇ ਕੈਂਪ ਵਾਲਾ ਟੈਂਟ ਪਾੜਿਆ ਗਿਆ, ਪਟਰੋਲ ਬੰਬ ਸੁੱਟ ਕੇ ਅੱਗ ਲਾਈ ਗਈ ਤੇ ਦਿੱਲੀ ਪੁਲਿਸ ਵਲੋਂ ਹਮਲਾਵਰਾਂ ਦੀ ਬਜਾਏ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ, ਹੰਝੂ ਗੈਸ ਦੇ ਗੋਲੇ ਸੁੱਟੇ ਗਏ | ਪਰ ਇਸ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ 'ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਸੀਨੀ: ਮੀਤ ਪ੍ਰਧਾਨ ਜਰਮਨਜੀਤ ਬੰਡਾਲਾ ਨੇ ਹਜ਼ਾਰਾਂ ਧਰਨਾਕਾਰੀ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਲਿਖਤੀ ਅਸ਼ਵਾਸ਼ਨ ਦੇਣ ਦੇ ਬਾਵਜੂਦ ਕੇਂਦਰ ਵਲੋਂ ਐੱਮ. ਐੱਸ. ਪੀ. ਗਰੰਟੀ ਕਾਨੂੰਨ ਨਹੀਂ ਬਣਾਇਆ ਗਿਆ ਜੋ ਕਿ ਸ਼ਰੇਆਮ ਦੇਸ਼ ਵਾਸੀਆਂ ਨਾਲ ਧੋਖਾ ਹੈ, ਅੱਜ ਦਾ ਸੰਕੇਤਕ ਰੇਲ ਰੋਕੋ ਅੰਦੋਲਨ ਮੰਗ ਕਰਦਾ ਹੈ ਕਿ ਜਲਦ ਤੋਂ ਜਲਦ ਇਸਤੇ ਕੰਮ ਸ਼ੁਰੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਮਜ਼ਦੂਰਾਂ ਖ਼ਿਲਾਫ਼ ਦਿੱਲੀ ਤੇ ਪੂਰੇ ਦੇਸ਼ ਵਿਚ ਪਾਏ ਗਏ ਪੁਲਿਸ ਕੇਸ ਵਾਪਸ ਨਹੀਂ ਲਏ ਗਏ ਅੱਜ ਦਾ ਮੋਰਚਾ ਮੰਗ ਕਰਦਾ ਹੈ ਕਿ ਸਾਰੇ ਕੇਸ ਜਲਦ ਤੋਂ ਜਲਦ ਵਾਪਸ ਲਏ ਜਾਣ ਅਤੇ 26 ਜਨਵਰੀ ਨੂੰ ਫੜੇ ਗਏ ਸਾਧਨ ਵਾਪਸ ਕੀਤੇ ਜਾਣ, ਲਖੀਮਪੁਰ ਖੀਰੀ ਵਿਚ ਸ਼ਾਂਤਮਈ ਅੰਦੋਲਨ ਕਰਕੇ ਵਾਪਸ ਮੁੜ ਰਹੇ ਕਿਸਾਨਾਂ 'ਤੇ ਗੱਡੀਆਂ ਚੜ੍ਹਾ ਕੇ ਕਤਲ ਕਰਨ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਟੈਣੀ ਨੂੰ ਦਿੱਤੀ ਜਮਾਨਤ ਰੱਦ ਕਰਕੇ ਜੇਲ੍ਹ ਚ ਬੰਦ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਬੇਕਸੂਰ ਫੜੇ ਗਏ ਕਿਸਾਨ ਰਿਹਾਅ ਕੀਤੇ ਜਾਣ, ਧਾਰਾ 120 ਬੀ ਦੇ ਦੋਸ਼ੀ, ਉਸਦੇ ਪਿਤਾ ਅਤੇ ਕੇਂਦਰੀ ਮੰਤਰੀ, ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਪਦ ਤੋਂ ਬਰਖਾਸਤ ਕਰਕੇ, ਕਾਨੂੰਨੀ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ, ਬਿਜਲੀ ਵੰਡ ਲਾਇਸੈਂਸ ਨਿਜ਼ਾਮ 2022 ਨੂੰ ਰੱਦ ਕੀਤਾ ਜਾਵੇ ਅਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਨਹਿੱਤ ਵਿਚ ਭਾਰਤ ਸਰਕਾਰ ਡਬਲਿਊ. ਟੀ. ਓ. ਨਾਲ ਕੀਤੇ ਗਏ ਕਾਰਪੋਰੇਟ ਸਮਝੌਤਿਆਂ ਵਿਚੋਂ ਬਾਹਰ ਆਵੇ ਤੇ ਲੋਕ ਅਤੇ ਕੁਦਰਤ ਪੱਖੀ ਵਿਵਸਥਾ ਲਈ ਕੰਮ ਕਰੇ | ਇਸ ਮੌਕੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ, ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ, ਅਮਰਦੀਪ ਸਿੰਘ ਗੋਪੀ, ਬਲਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਅੰਮਿ੍ਤਸਰ, 29 ਜਨਵਰੀ (ਜਸਵੰਤ ਸਿੰਘ ਜੱਸ)-ਉਚੇਰੀ ਸਿੱਖਿਆ ਦੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਹੀ ਸਰਕਾਰ ਨਾਲ ਟਕਰਾਅ 'ਚ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫੈਡਰੇਸ਼ਨ ਪੰਜਾਬ ਨੇ ਕਾਲਜ ਅਧਿਆਪਕਾਂ ਦੀ ਸੇਵਾ-ਮੁਕਤੀ ਦੇ ਵਿਵਾਦ ਨੂੰ ਲੈ ਕੇ ਭਗਵੰਤ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪੰਜਾਬ ਸਵਰਨਕਾਰ ਸੰਘ ਦੇ ਅੱਜ ਸੂਬਾਈ ਪੱਧਰ ਦੇ ਹੋਏ ਸਮਾਗਮ 'ਚ ਵੱਖ-ਵੱਖ ਜ਼ਿਲਿ੍ਹਆਂ ਦੇ ਸਵਰਨਕਾਰ ਸੰਘ ਦੇ ਆਗੂਆਂ ਨੇ ਸ਼ਿਰਕਤ ਕੀਤੀ | ਸਵਰਨਕਾਰ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਵਲੋਂ ਕਰਵਾਏ ਗਏ ਇਸ ਸਮਾਗਮ 'ਚ ...
ਅੰਮਿ੍ਤਸਰ, 29 ਜਨਵਰੀ (ਜਸਵੰਤ ਸਿੰਘ ਜੱਸ)-ਪੰਜਾਬੀ ਅਦਾਕਾਰਾ ਤੇ ਸਮਾਜ ਸੇਵਿਕਾ ਸੋਨੀਆ ਮਾਨ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਜਨਰਲ ਸ਼ੁਬੇਗ ਸਿੰਘ ਦੇ ਪਰਿਵਾਰ, ਸਾਬਕਾ ਫੌਜੀਆਂ ਦੀ ਐਸੋਸੀਏਸ਼ਨ, ਕਿਸਾਨ ਯੁੂਨੀਅਨ ਡੱਲੇਵਾਲ ਤੇ ...
ਚੱਬਾ, 29 ਜਨਵਰੀ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਅਧੀਨ ਆਉਂਦੇ ਪਿੰਡ ਮੰਡਿਆਲਾ ਵਿਖੇ ਬੀਤੀ ਰਾਤ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਧਿਰ ਨੇ ਦੂਸਰੀ ਧਿਰ ਵਲੋਂ ਗੋਲੀਆਂ ਚਲਾਉਣ ਤੇ ਭੰਨਤੋੜ੍ਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ...
ਵੇਰਕਾ, 29 ਜਨਵਰੀ (ਪਰਮਜੀਤ ਸਿੰਘ ਬੱਗਾ)- ਭਾਰਤ ਦੀ ਤਰੱਕੀ, ਖ਼ੁਸ਼ਹਾਲੀ ਸੁਰੱਖਿਆ ਤੇ ਵਿਕਾਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਦੀ ਬਾਤ ਪ੍ਰੋਗਰਾਮ ਦੇਖਣ ਤੇ ਚਰਚਾ ਨੂੰ ਲੈ ਕੇ ਹਲਕਾ ਉੱਤਰੀ ਦੀ ਵਾਰਡ ਨੰ: 15 ਦੇ ਇਲਾਕੇ ਗ੍ਰੀਨ ਫੀਲਡ ਮਜੀਠਾ ਰੋਡ ...
ਜਗਦੇਵ ਕਲਾਂ, 29 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਧੰਨ-ਧੰਨ ਬਾਬਾ ਲੱਖ ਦਾਤਾ ਦੀ ਯਾਦ 'ਚ ਤੇ ਉੱਘੇ ਦੇਸ਼ ਭਗਤ ਬਾਪੂ ਉਜਾਗਰ ਸਿੰਘ ਖਤਰਾਏ ਕਲਾਂ ਨੂੰ ਸਮਰਪਿਤ ਪਿੰਡ ਖਤਰਾਏ ਕਲਾਂ ਵਿਖੇ 20 ਫਰਵਰੀ ਨੂੰ ਹੋਣ ਵਾਲੇ 15ਵੇਂ ਸਾਲਾਨਾ ਅੰਤਰਾਸ਼ਟਰੀ ਸੱਭਿਅਚਾਰਕ ਮੇਲੇ ਦੀਆਂ ...
ਅੰਮਿ੍ਤਸਰ, 29 ਜਨਵਰੀ (ਜਸਵੰਤ ਸਿੰਘ ਜੱਸ)-ਕਾਰ ਸੇਵਾ ਸੰਪ੍ਰਦਾਇ ਭੁੂਰੀ ਵਾਲਿਆਂ ਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਮਿਲ ਕੇ ਅੰਮਿ੍ਤਸਰ ਵਿਚ ਅਰੰਭੀ ਸਫਾਈ ਮੁਹਿੰਮ ਤਹਿਤ ਅੱਜ ਜੀ. ਟੀ. ਰੋਡ ਸੌ ਫੁੱਟੀ ਰੋਡ ਤੋਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਘਿਉ ਮੰਡੀ ਚੌਕ ਤੱਕ ...
ਜੰਡਿਆਲਾ ਗੁਰੂ, 29 ਜਨਵਰੀ (ਪ੍ਰਮਿੰਦਰ ਸਿੰਘ ਜੋਸਨ, ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਬਲਾਕ ਦੇ ਪਿੰਡ ਸਫੀਪੁਰ ਵਿਚੋਂ ਇੱਕ ਕੰਪਨੀ ਦੇ ਗੁਦਾਮਾਂ ਵਿਚੋਂ ਬੀਤੀ ਦੇਰ ਰਾਤ 20 ਦੇ ਲਗਭਗ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵਲੋਂ ਤਿੰਨ ਸੁਰੱਖਿਆ ਗਾਰਡਾਂ ਨੂੰ ...
ਵੇਰਕਾ, 29 ਜਨਵਰੀ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੇ ਸਾਬਕਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਜਲਦ ਰਿਹਾਈ ਤੇ ਚੜ੍ਹਦੀ ਕਲਾ ਲਈ ਉਨ੍ਹਾਂ ਦੇ ਹਲਕੇ ਦਾ ਹਿੱਸਾ ਬਣੀ ਇਕਲੌਤੀ ਗ੍ਰਾਮ ਪੰਚਾਇਤ ਮੂਧਲ ਦੀ ਐਸ. ਸੀ. ਕਲੋਨੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ...
ਅੰਮਿ੍ਤਸਰ, 29 ਜਨਵਰੀ (ਜਸਵੰਤ ਸਿੰਘ ਜੱਸ)-ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਤਿੰਨ ਦਹਾਕਿਆਂ ਤੋਂ ਉੱਦਮਸ਼ੀਲ ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਫ਼ਤਾਵਾਰੀ ਗੁਰਮਤਿ ਸਮਾਗਮ ਅੱਜ ...
ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਲਗਨ, ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ 4 ਮਾਲ ਪਟਵਾਰੀ ਕੁੜੀਆਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਪ੍ਰਸ਼ੰਸਾਂ ਪੱਤਰ ਨਾਲ ਸਨਮਾਨਿਤ ਕੀਤੇ ਜਾਣਾ ਸ਼ਲਾਘਾਯੋਗ ਹੈ ਜਿਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ...
ਸੁਲਤਾਨਵਿੰਡ, 29 ਜਨਵਰੀ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੇ ਇਲਾਕੇ ਤਾਰਾਂ ਵਾਲਾ ਪੁਲ ਨੇੜਾ ਵਿਆਹ ਵਿਚ ਸ਼ਾਮਿਲ ਹੋਣ ਜਾ ਰਹੀ ਇਕ ਔਰਤ ਦਾ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਪਰਸ ਖੋਹ ਕੇ ਫਰਾਰ ਹੋ ਗਏ | ਇਸ ਸੰਬੰਧੀ ਗੱਲਬਾਤ ...
ਸੁਲਤਾਨਵਿੰਡ, 29 ਜਨਵਰੀ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਨੂੰ ਅੱਜ ਫੇਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਇਸ ਸੰਬੰਧੀ ਥਾਣਾ ਸੁਲਤਾਨਵਿੰਡ ਦੇ ਮੱੁਖੀ ਇੰਸਪੈਕਟਰ ਰੋਬਨ ਹੰਸ ਦੇ ਦੱਸਿਆ ਕਿ ਪੁਲਿਸ ਥਾਣਾ ਸੁਲਤਾਨਵਿੰਡ ਨੂੰ ਕਿਸੇ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਦੇਸ਼ 'ਚ ਪਹਿਲੀ ਵਾਰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਜ਼ਮੀਨੀ ਵਿਭਾਗ ਵਕਫ਼ ਬੋਰਡ ਖ਼ਿਲਾਫ਼ ਅੱਜ ਅੰਮਿ੍ਤਸਰ 'ਚ ਵਿਸ਼ਾਲ ਪੱਧਰ 'ਤੇ ਮੋਰਚਾ ਲਗਾਇਆ ਗਿਆ | ਮੁਸਲਿਮ ਵਕਫ਼ ਬੋਰਡ ਨੇ ਅੰਮਿ੍ਤਸਰ ਦੇ ਕਈ ਇਲਾਕਿਆਂ ਨੂੰ ...
ਜੰਡਿਆਲਾ ਗੁਰੂ, 29 ਜਨਵਰੀ (ਪ੍ਰਮਿੰਦਰ ਸਿੰਘ ਜੋਸਨ, ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਬਲਾਕ ਦੇ ਪਿੰਡ ਸਫੀਪੁਰ ਵਿਚੋਂ ਇੱਕ ਕੰਪਨੀ ਦੇ ਗੁਦਾਮਾਂ ਵਿਚੋਂ ਬੀਤੀ ਦੇਰ ਰਾਤ 20 ਦੇ ਲਗਭਗ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵਲੋਂ ਤਿੰਨ ਸੁਰੱਖਿਆ ਗਾਰਡਾਂ ਨੂੰ ...
ਛੇਹਰਟਾ, 29 ਜਨਵਰੀ (ਪੱਤਰ ਪ੍ਰੇਰਕ)-ਆਲ ਇੰਡੀਆ ਹਿੰਦੋਸਤਾਨ ਕਾਂਗਰਸ ਪਾਰਟੀ ਦੀ ਮੀਟਿੰਗ ਛੇਹਰਟਾ ਵਿਖੇ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਬਲਬੀਰ ਸਿੰਘ ਹੀਰਾ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਰਾਜੂ, ਸੈਕਟਰੀ ਗੁਰਿੰਦਰ ਸਿੰਘ ਆਜ਼ਾਦ, ਮੁੱਖ ...
ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਅਣਚਾਹੇ ਬੱਚਿਆਂ ਦੀ ਸੇਵਾ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਸਾਲ 2008 'ਚ ਰੈੱਡ ਕਰਾਸ ਰਾਹੀਂ ਸ਼ੁਰੂ ਕੀਤੀ ਪੰਘੂੜਾ ਸਕੀਮ 'ਚ ਇਕ ਹੋਰ ਨੰਨੀ੍ਹ ਪਰੀ ਆਈ ਹੈ ਜਿਸ ਨਾਲ ਇਥੇ ਹੁਣ ਤੱਕ ਆਈਆਂ ਬੱਚੀਆਂ ਦੀ ਗਿਣਤੀ 158 ਹੋਈ ਗਈ ਹੈ | ਇਸ ਸਕੀਮ ...
ਜੈਂਤੀਪੁਰ, 29 ਜਨਵਰੀ (ਭੁਪਿੰਦਰ ਸਿੰਘ ਗਿੱਲ)-ਭਾਰਤ ਦੇ ਰਾਜਾਂ ਵਿਚ ਸਭ ਤੋਂ ਵੱਧ ਗੁੰਡਾਗਰਦੀ, ਭਿ੍ਸ਼ਟਾਚਾਰ ਤੇ ਸੰਗੀਨ ਜੁਰਮਾਂ ਦਾ ਗੜ੍ਹ ਮੰਨੇ ਜਾਂਦੇ ਯੂ.ਪੀ. ਵਰਗੇ ਰਾਜ ਵਿਚ ਪ੍ਰਸ਼ਾਸਨ ਤੇ ਪੁਲਿਸ ਦਾ ਅਕਸ ਦਿਨੋ-ਦਿਨ ਸੁਧਰ ਰਿਹਾ ਹੈ ਤੇ ਪੰਜਾਬ ਵਰਗੇ ਮਿਹਨਤੀ ...
ਰਮਦਾਸ, 29 ਜਨਵਰੀ (ਜਸਵੰਤ ਸਿੰਘ ਵਾਹਲਾ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਸਬਾ ਰਮਦਾਸ ਵਿਖੇ ਦੀਪ ਲੈਬੋਰਟਰੀ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੇਸਟਰੀਆਂ ਦੇ ਲੰਗਰ ਲਗਾਏ ਗਏ | ਡਾ. ਦੀਪ ਲੈਬਾਰਟਰੀ ਵਾਲਿਆਂ ਦੱਸਿਆ ਕਿ ਬਾਬਾ ...
ਛੇਹਰਟਾ, 29 ਜਨਵਰੀ (ਪੱਤਰ ਪ੍ਰੇਰਕ)-ਗੁਰੂ ਕੀ ਨਗਰੀ ਵਿਚ ਦੇਸ਼ ਅਤੇ ਸਮਾਜ ਭਲਾਈ ਲਈ ਸ਼ਲਾਘਾਯੋਗ ਕੰਮ ਕਰ ਰਹੀ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ-ਨਾਲ ਕਿਤਾਬਾਂ ਬੈਗ ਤੇ ਹਰ ਪ੍ਰਕਾਰ ਦੀ ਸਿੱਖਿਆ ਸੰਬੰਧੀ ਸਮੱਗਰੀ ਮੁਫ਼ਤ ਮੁਹੱਈਆ ਕਰਵਾਉਣ ਵਾਲੀ ਏ. ਆਈ. ਸੀ. ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਅੰਮਿ੍ਤਸਰ-1, ਅੰਮਿ੍ਤਸਰ-3 ਅਤੇ ਵੇਰਕਾ ਦੇ ਮੁਲਾਜ਼ਮਾ ਵਲੋਂ ਜ਼ਿਲ੍ਹਾ ਕਨਵੀਨਰ ਡਾ. ਸੰਤਸੇਵਕ ਸਿੰਘ ਸਰਕਾਰੀਆ, ਹਰਵਿੰਦਰ ਸਿੰਘ ...
ਮਾਨਾਂਵਾਲਾ, 29 ਜਨਵਰੀ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮਿ੍ਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ ਓਾਟਾਰੀਓ ਦੇ ਸਾਂਝੇ ਸਹਿਯੋਗ ਨਾਲ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ, ਭਗਤ ਪੂਰਨ ਸਿੰਘ ਸਕੂਲ ਦਿ ਡੈੱਫ, ਭਗਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX