ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ , 8 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ । ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ...
ਬਾਲਾਸੋਰ (ਓਡੀਸ਼ਾ) : ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਵਿਦਿਆਰਥੀ ਬਹਾਨਾਗਾ ਸਕੂਲ ਆਉਣ ਤੋਂ ਡਰ ਰਹੇ
. . .  1 day ago
ਬਾਲਾਸੋਰ (ਓਡੀਸ਼ਾ) , 8 ਜੂਨ- ਕਲੈਕਟਰ ਦੱਤਾਤ੍ਰੇਯ ਭਾਉਸਾਹਿਬ ਸ਼ਿੰਦੇ ਨੇ ਕਿਹਾ, "ਮੈਂ ਸਕੂਲ ਦਾ ਦੌਰਾ ਕੀਤਾ ਹੈ ਅਤੇ ਇਹ ਇਮਾਰਤ ਬਹੁਤ ਪੁਰਾਣੀ ਹੈ ਅਤੇ ਇਹ ਕਿਸੇ ਵੀ ਸਮੇਂ ਢਹਿ ਸਕਦੀ ਹੈ । ਇਸ ਇਮਾਰਤ ਨੂੰ ਬੈਕਅੱਪ ਕਰਨ ਲਈ ਇਕ...
ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ
. . .  1 day ago
ਨਵੀਂ ਦਿੱਲੀ , 8 ਜੂਨ-ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ । ਪਹਿਲੀ ਮਹਿਲਾ ਹੱਜ ਉਡਾਣ, IX 3025, 145 ਮਹਿਲਾ ਸ਼ਰਧਾਲੂਆਂ ਨੂੰ ਲੈ ...
ਮੱਧ ਪ੍ਰਦੇਸ਼ : ਬੋਰਵੈੱਲ 'ਚ ਫਸੀ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ
. . .  1 day ago
ਭੋਪਾਲ, 8 ਜੂਨ - ਸਿਹੋਰ ਦੇ ਐਸ.ਪੀ. ਮਯੰਕ ਅਵਸਥੀ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ । ਅਸੀਂ ਖੇਤ ਮਾਲਕ ਅਤੇ ਬੋਰ ਕਰਨ ਵਾਲੇ...
ਵਿਜੀਲੈਂਸ ਬਿਊਰੋ ਵਲੋਂ ਮਲੇਰਕੋਟਲਾ 'ਚ 35 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
. . .  1 day ago
ਮਲੇਰਕੋਟਲਾ, 8 ਜੂਨ (ਪਰਮਜੀਤ ਸਿੰਘ ਕੁਠਾਲਾ)- ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵਲੋਂ ਅੱਜ ਦੇਰ ਸ਼ਾਮ ਮਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਨੇੜੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਿਲਵਰ ਖਾਂ ਨੂੰ ਮੁਹੰਮਦ ਸਮੀਰ ...
ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ
. . .  1 day ago
ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ...
ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ , 8 ਜੂਨ - ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਲਈ ਵਰਕਿੰਗ ਲੰਚ ਦੀ ਮੇਜ਼ਬਾਨੀ ਕੀਤੀ ...
ਮਨੀ ਲਾਂਡਰਿੰਗ ਮਾਮਲੇ ’ਚ 4.49 ਕਰੋੜ ਰੁਪਏ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਕੀਤਾ ਜ਼ਬਤ
. . .  1 day ago
ਨਵੀਂ ਦਿੱਲੀ , 8 ਜੂਨ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੇਥਾਕੁਆਲੋਨ ਗੋਲੀਆਂ ਦੇ ਨਿਰਮਾਣ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਸੁਭਾਸ਼ ਦੁਡਾਨੀ ...
ਬਿਹਾਰ : ਖੰਭਿਆਂ ਵਿਚਕਾਰ ਫਸੇ 12 ਸਾਲ ਦੇ ਮਾਸੂਮ ਰੰਜਨ ਦੀ ਮੌਤ
. . .  1 day ago
ਪਟਨਾ, 8 ਜੂਨ - ਬਿਹਾਰ ਦੇ ਐਸ.ਡੀ.ਐਮ. ਉਪੇਂਦਰ ਪਾਲ ਨੇ ਦੱਸਿਆ ਕਿ 12 ਸਾਲ ਦੇ ਫਸੇ ਮਾਸੂਮ ਰੰਜਨ ਦੀ ਮੌਤ ਦੀ ਮੌਤ ਹੋ ਗਈ ਹੈ । ਐਨ. ਡੀ. ਆਰ. ਐਫ. ਟੀਮ ਨੇ 14 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ...
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਪੁਲਿਸ ਨੇ ਕੀਤੇ ਕਾਬੂ
. . .  1 day ago
ਮੋਗਾ, 8 ਜੂਨ- ਅੱਜ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ....
ਭਾਰਤ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਤੇ ਦਬਾਅ ਬਣਾਉਂਦਾ ਰਹੇਗਾ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਪੇਸ਼ਕਸ਼ ਪੱਤਰ ਦੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ....
ਸਰਬਜੀਤ ਸਿੰਘ ਝਿੰਜਰ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ
. . .  1 day ago
ਚੰਡੀਗੜ੍ਹ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਧਾਰਨ ਕਿਸਾਨ ਪਰਿਵਾਰ ਦੇ ਗਤੀਸ਼ੀਲ, ਤਜ਼ਰਬੇਕਾਰ ਅਤੇ ਮਿਹਨਤੀ ਨੌਜਵਾਨ.....
ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਮੰਗੇ ਮੁਆਫ਼ੀ- ਪ੍ਰਤਾਪ ਸਿੰਘ ਬਾਜਵਾ
. . .  1 day ago
ਚੰਡੀਗੜ੍ਹ, 8 ਜੂਨ- ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ....
ਸਾਥੀ ਵਲੋਂ ਲੜਕੀ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  1 day ago
ਨਵੀਂ ਦਿੱਲੀ, 8 ਜੂਨ- ਰਾਸ਼ਟਰੀ ਮਹਿਲਾ ਕਮਿਸ਼ਨ ਨੇ 32 ਸਾਲਾ ਔਰਤ ਦੀ ਉਸ ਦੇ ਲਿਵ-ਇਨ ਸਾਥੀ ਵਲੋਂ ਕੀਤੀ ਹੱਤਿਆ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ....
ਅਗਨੀ ਪ੍ਰਾਈਮ ਬੈਲਿਸਟਿਕ ਮਿਜ਼ਾਈਲ ਦਾ ਹੋਇਆ ਸਫ਼ਲ ਪ੍ਰੀਖਣ
. . .  1 day ago
ਭੁਵਨੇਸ਼ਵਰ, 8 ਜੂਨ- ਡੀ.ਆਰ.ਡੀ.ਓ. ਨੇ ਬੀਤੇ ਦਿਨ ਓਡੀਸ਼ਾ ਦੇ ਤੱਟ ਤੋਂ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ....
ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਕਰ ਰਹੇ ਚੰਗੀ ਤਿਆਰੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 8 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਚੰਗੀ...
ਅਸੀਂ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਅੱਜ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਦਿੱਲੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿਚ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ....
ਮਾਮਲਾ ਲੜਕੀ ਦੇ ਕਤਲ ਦਾ: ਦੋਸ਼ੀ 16 ਜੂਨ ਤੱਕ ਪੁਲਿਸ ਹਿਰਾਸਤ ਵਿਚ
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ਕੋਰਟ ਨੇ ਦੋਸ਼ੀ 32 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ ਮਨੋਜ ਸਾਨੇ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ....
ਮਾਮਲਾ ਸਿੱਖ ਵਿਰੋਧੀ ਦੰਗਿਆਂ ਦਾ: ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਸੁਣਵਾਈ 30 ਜੂਨ ਨੂੰ
. . .  1 day ago
ਨਵੀਂ ਦਿੱਲੀ, 8 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ਨਾਲ ਸੰਬੰਧਿਤ ਮਾਮਲਾ ਛੁੱਟੀ.....
ਮਹਾਰਾਸ਼ਟਰ: ਲਿਵ-ਇਨ ਵਿਚ ਰਹਿ ਰਹੀ ਲੜਕੀ ਦੇ ਕਾਤਲ ਨੂੰ ਅਦਾਲਤ ’ਚ ਕੀਤਾ ਪੇਸ਼
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ’ਚ 32 ਸਾਲਾ ਔਰਤ ਦੇ ਕਾਤਲ ਉੁਸ ਦੇ 56 ਸਾਲਾ ਲਿਵ-ਇਨ ਸਾਥੀ ਮਨੋਜ ਸਾਨੇ ਨੂੰ ਪੁਲਿਸ ਨੇ ਅਦਾਲਤ ਵਿਚ...
ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ
. . .  1 day ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ....
ਕਿਸਾਨ ਜਥੇਬੰਦੀਆਂ ਹਮੇਸ਼ਾ ਅਦਾਰਾ ‘ਅਜੀਤ’ ਨਾਲ ਖੜੀਆਂ ਹਨ- ਰਾਜੇਵਾਲ
. . .  1 day ago
ਚੰਡੀਗੜ੍ਹ, 8 ਜੂਨ (ਦਵਿੰਦਰ ਸਿੰਘ)- ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆ ਦੀ ਅਹਿਮ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ’ਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਰਾਜੇਵਾਲ ਦੇ....
ਭਗਵੰਤ ਮਾਨ ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ- ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 8 ਜੂਨ- ਭਗਵੰਤ ਮਾਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਨੂੰ ਪੰਜਾਬ ਦੀ ਪੁਨਰ....
ਮੌੜ ਫ਼ਿਲਮ ਲਈ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਦਿੱਤੀ ਆਪਣੇ ਅੰਦਾਜ਼ ਵਿਚ ਵਧਾਈ
. . .  1 day ago
ਮਹਾਰਾਸ਼ਟਰ, 8 ਜੂਨ- 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੌੜ ਲਈ ਅਦਾਕਾਰ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਆਪਣੇ ਹੀ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਭਰਾ ਤੈਨੂੰ ਫ਼ਿਲਮ ਦੀ ਬਹੁਤ ਬਹੁਤ....
ਮੱਧ ਪ੍ਰਦੇਸ਼: ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
. . .  1 day ago
ਭੋਪਾਲ, 8 ਜੂਨ- ਮੱਧ ਪ੍ਰਦੇਸ਼ ਦੇ ਸਿੱਧੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਉੱਥੋਂ ਦੇ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਮਾਘ ਸੰਮਤ 554

ਸੰਪਾਦਕੀ

ਸੁਪਰੀਮ ਕੋਰਟ ਦੇ ਫ਼ੈਸਲਿਆਂ ਨੇ ਹੀ ਬਚਾਇਆ ਮੋਦੀ ਦਾ ਅਕਸ!

ਪਿਛਲੇ ਕੁਝ ਸਾਲਾਂ ਦੌਰਾਨ ਕਈ ਮਾਮਲਿਆਂ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਅਜਿਹੇ ਆਏ ਹਨ, ਜਿਨ੍ਹਾਂ ਨਾਲ ਸਰਕਾਰ ਨੂੰ ਰਾਹਤ ਮਿਲੀ ਹੈ। ਅਜਿਹੇ ਫ਼ੈਸਲਿਆਂ ਦੀ ਆਲੋਚਨਾ ਵੀ ਖ਼ੂਬ ਹੋਈ ਅਤੇ ਨਿਆਂਪਾਲਿਕਾ 'ਤੇ ਸਰਕਾਰ ਦੇ ਦਬਾਅ 'ਚ ਕੰਮ ਕਰਨ ਦੇ ਦੋਸ਼ ਵੀ ਲੱਗੇ, ਪਰ ਹੁਣ ਖ਼ੁਦ ਭਾਜਪਾ ਨੇ ਕਿਹਾ ਹੈ ਕਿ ਨਿਆਂਪਾਲਿਕਾ ਨੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਅਤੇ ਉਨ੍ਹਾਂ ਦੀ ਸਰਕਾਰ ਦੇ ਫ਼ੈਸਲਿਆਂ ਦੀ ਰੱਖਿਆ ਕੀਤੀ ਹੈ। ਪਿਛਲੇ ਦਿਨੀਂ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਕਿਵੇਂ ਨਿਆਂਪਾਲਿਕਾ ਨੇ ਮੋਦੀ ਦਾ ਅਕਸ ਬਚਾਇਆ। ਉਨ੍ਹਾਂ ਨੇ ਕਿਹਾ ਕਿ ਚਾਹੇ ਰਾਫ਼ੇਲ ਜਹਾਜ਼ ਸੌਦਿਆਂ ਦਾ ਮਾਮਲਾ ਹੋਵੇ, ਨੋਟਬੰਦੀ ਦਾ ਫ਼ੈਸਲਾ ਹੋਵੇ, ਨੇਤਾਵਾਂ ਦੇ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਜਾਂਚ ਦਾ ਮਾਮਲਾ ਹੋਵੇ, ਸੈਂਟਰਲ ਵਿਸਟਾ ਪ੍ਰਾਜੈਕਟ ਹੋਵੇ ਜਾਂ ਆਰਥਿਕ ਆਧਾਰ 'ਤੇ ਸਵਰਨਾਂ (ਸੁਨਿਆਰਿਆਂ) ਨੂੰ ਰਾਖਵਾਂਕਰਨ ਦੇਣ ਦਾ ਮਾਮਲਾ ਹੋਵੇ, ਹਰ ਮਾਮਲੇ 'ਚ ਵਿਰੋਧੀਆਂ ਨੇ ਆਪਣਾ ਵਿਰੋਧ ਜਤਾਇਆ ਅਤੇ ਅਦਾਲਤ ਨੇ ਮੋਦੀ ਦਾ ਅਕਸ ਅਤੇ ਉਨ੍ਹਾਂ ਦੇ ਫ਼ੈਸਲਿਆਂ ਨੂੰ ਸੁਰੱਖਿਅਤ ਰੱਖਿਆ। ਹੈਰਾਨੀ ਦੀ ਗੱਲ ਇਹ ਹੈ ਕਿ ਖ਼ੁਦ ਭਾਜਪਾ ਦੇ ਮੁਤਾਬਿਕ ਜਿਸ ਨਿਆਂਪਾਲਿਕਾ ਨੇ ਮੋਦੀ ਦੇ ਅਕਸ ਨੂੰ ਬਚਾਇਆ ਹੈ, ਉਸੇ 'ਤੇ ਮੋਦੀ ਸਰਕਾਰ ਸਭ ਤੋਂ ਜ਼ਿਆਦਾ ਹਮਲਾਵਰ ਦਿਖ ਰਹੀ ਹੈ। ਫ਼ਿਲਹਾਲ, ਭਾਜਪਾ ਦੀ ਵੱਡੀ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਦਾ ਨਿਆਂਪਾਲਿਕਾ ਨੂੰ ਲੈ ਕੇ ਦਿੱਤਾ ਗਿਆ ਬਿਆਨ ਮਾਮੂਲੀ ਨਹੀਂ ਹੈ। ਇਹ ਵੱਡਾ ਸਵਾਲ ਹੈ ਕਿ ਨਿਆਂਪਾਲਿਕਾ ਇਸ ਨੂੰ ਕਿਸ ਰੂਪ 'ਚ ਲਵੇ? ਕੀ ਇਸ ਨਾਲ ਨਿਆਂਪਾਲਿਕਾ ਦਾ ਨਿਰਪੱਖ ਅਕਸ ਮਜ਼ਬੂਤ ਹੁੰਦਾ ਹੈ ਜਾਂ ਪ੍ਰਤੀਬੱਧ ਨਿਆਂਪਾਲਿਕਾ ਦੀ ਧਾਰਨਾ ਬਣਦੀ ਹੈ? ਇਹ ਵੀ ਸਵਾਲ ਹੈ ਕਿ ਵੱਡੇ ਮਸਲਿਆਂ ਨੂੰ ਲੈ ਕੇ ਜਦੋਂ ਹਰ ਵਾਰ ਨਿਆਂਪਾਲਿਕਾ ਨੇ ਸਰਕਾਰ ਦੀ ਰੱਖਿਆ ਕੀਤੀ ਹੈ, ਤਾਂ ਫਿਰ ਨਿਆਂਪਾਲਿਕਾ ਅਤੇ ਸਰਕਾਰ ਵਿਚਾਲੇ ਟਕਰਾਅ ਦਾ ਕੀ ਮਤਲਬ ਹੈ? ਕੀ ਇਹ ਟਕਰਾਅ ਦਿਖਾਵਾ ਹੈ?
ਖ਼ਬਰਾਂ ਤੋਂ ਖ਼ੌਫ਼ ਖਾਂਦੀ ਸਰਕਾਰ
ਤਮਾਮ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਨਜ਼ਰਾਂ ਹੁਣ ਡਿਜੀਟਲ ਅਤੇ ਸੋਸ਼ਲ ਮੀਡੀਆ 'ਤੇ ਹਨ। ਇਸ ਲਈ ਉਹ ਇਨ੍ਹਾਂ ਮਾਧਿਅਮਾਂ 'ਤੇ ਆਉਣ ਵਾਲੀਆਂ ਖ਼ਬਰਾਂ ਦਾ ਕੰਟਰੋਲ ਆਪਣੇ ਹੱਥ 'ਚ ਲੈਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਸਿਲਸਿਲੇ 'ਚ ਜਾਅਲੀ ਖ਼ਬਰਾਂ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਪ੍ਰੈੱਸ ਇਨਫਾਰਮੇਸ਼ਨ ਬਿਊਰੋ ਭਾਵ ਪੀ.ਆਈ.ਬੀ. ਨੂੰ ਦੇਣ ਦੇ ਕਾਨੂੰਨ ਦਾ ਜੋ ਮਸੌਦਾ ਤਿਆਰ ਹੋਇਆ ਹੈ, ਉਹ ਉਸ ਦੀ ਇਸੇ ਕੋਸ਼ਿਸ਼ ਅਧੀਨ ਹੈ। ਪਰ ਇਹ ਇਕਲੌਤੀ ਕੋਸ਼ਿਸ਼ ਨਹੀਂ ਹੈ। ਪਿਛਲੇ ਦਿਨੀਂ ਸਰਕਾਰ ਨੇ ਆਪਣੀ ਐਮਰਜੈਂਸੀ ਤਾਕਤ ਦੀ ਵਰਤੋਂ ਕਰਕੇ ਬੀ.ਬੀ.ਸੀ. ਦੀ ਦਸਤਾਵੇਜ਼ੀ ਫ਼ਿਲਮ (ਡਾਕੂਮੈਂਟਰੀ) ਦਾ ਪ੍ਰਸਾਰਨ ਰੋਕ ਦਿੱਤਾ। ਉਸ ਨੂੰ ਕਿਸੇ ਵੀ ਸੋਸ਼ਲ ਮੀਡੀਆ ਮੰਚ 'ਤੇ ਸਾਂਝਾ ਕਰਨ ਤੋਂ ਰੋਕਿਆ ਗਿਆ। ਹਾਲਾਂਕਿ ਇਸ ਦੇ ਬਾਵਜੂਦ ਦਸਤਾਵੇਜ਼ੀ ਫਿਲਮ ਥਾਂ-ਥਾਂ ਦੇਖੀ ਜਾ ਰਹੀ ਹੈ। ਦਸਤਾਵੇਜ਼ੀ ਫਿਲਮ ਵਾਲੇ ਵਿਵਾਦ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜੋਸ਼ੀਮੱਠ 'ਚ ਪਹਾੜ ਧਸਣ ਅਤੇ ਮਕਾਨਾਂ 'ਚ ਦਰਾਰਾਂ ਆਉਣ ਦੀਆਂ ਘਟਨਾਵਾਂ 'ਤੇ ਸੂਚਨਾ ਸਾਂਝੀ ਕਰਨ ਤੋਂ ਰੋਕ ਦਿੱਤਾ ਸੀ। ਸਰਕਾਰ ਨੇ ਇਸਰੋ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸੈਟੇਲਾਈਟ ਦਾ ਡਾਟਾ ਸਾਂਝਾ ਨਾ ਕਰੇ। ਇਸ ਤੋਂ ਬਾਅਦ ਪੀ.ਆਈ.ਬੀ. ਨੂੰ ਜਾਅਲੀ ਖ਼ਬਰਾਂ ਦੀ ਪੜਤਾਲ ਦਾ ਜ਼ਿੰਮਾ ਦੇਣ ਦਾ ਮਾਮਲਾ ਆਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਪੀ.ਆਈ.ਬੀ. ਕਿਸੇ ਖ਼ਬਰ ਨੂੰ ਜਾਅਲੀ ਖ਼ਬਰ ਦੇ ਤੌਰ 'ਤੇ ਫਲੈਗ ਕਰ ਦੇਵੇ ਤਾਂ ਖ਼ਬਰਾਂ ਨਾਲ ਸੰਬੰਧਿਤ ਮੰਚਾਂ ਤੋਂ ਉਨ੍ਹਾਂ ਨੂੰ ਹਟਾਉਣਾ ਹੋਵੇਗਾ। ਇਸ ਲਈ ਸੂਚਨਾ ਤਕਨੀਕੀ ਕਾਨੂੰਨ ਨੂੰ ਬਦਲਣ ਦਾ ਮਸੌਦਾ ਪੇਸ਼ ਕੀਤਾ ਗਿਆ ਹੈ। ਉਂਜ ਸੁਪਰੀਮ ਕੋਰਟ ਸ਼੍ਰੇਆ ਸਿੰਘਲ ਕੇਸ 'ਚ ਕਿਹਾ ਜਾ ਚੁੱਕਾ ਹੈ ਕਿ ਸੰਵਿਧਾਨ ਦੀ ਧਾਰਾ 19 (2) ਤਹਿਤ ਲਗਾਈਆਂ ਗਈਆਂ ਪਾਬੰਦੀਆਂ ਤੋਂ ਇਲਾਵਾ ਪ੍ਰਗਟਾਵੇ ਦੀ ਸੁਤੰਤਰਤਾ 'ਤੇ ਕੋਈ ਵਾਧੂ ਪਾਬੰਦੀ ਨਹੀਂ ਲਗਾਈ ਜਾ ਸਕਦੀ।
ਕੋਸ਼ਿਆਰੀ ਦਾ ਅਹੁਦਾ ਛੱਡਣਾ
ਮਹਾਰਾਸ਼ਟਰ ਦੇ ਰਾਜਪਾਲ ਦੇ ਅਹੁਦੇ ਤੋਂ ਭਗਤ ਸਿੰਘ ਕੋਸ਼ਿਆਰੀ ਦੀ ਰਵਾਨਗੀ 'ਚ ਹੁਣ ਰਸਮੀਂ ਕਾਰਵਾਈ ਹੀ ਬਾਕੀ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਅਹੁਦਾ ਛੱਡਣ ਦੀ ਇੱਛਾ ਜਤਾਈ ਸੀ। ਹਾਲਾਂਕਿ ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ ਤਾਂ ਕਿ ਸਨਮਾਨਜਨਕ ਢੰਗ ਨਾਲ ਉਨ੍ਹਾਂ ਦੀ ਵਿਦਾਈ ਹੋ ਸਕੇ। ਉਂਝ ਉਹ ਭਾਜਪਾ ਦੇ ਬਹੁਤ ਕੰਮ ਆ ਰਹੇ ਸਨ। ਸਵੇਰੇ ਛੇ ਵਜੇ ਚੋਰੀ-ਛਿਪੇ ਭਾਜਪਾ ਦੇ ਮੁੱਖ ਮੰਤਰੀ ਨੂੰ ਸਹੁੰ ਦਿਵਾਉਣੀ ਹੋਵੇ ਜਾਂ ਊਧਵ ਠਾਕਰੇ ਦੀ ਮਹਾਂਵਿਕਾਸ ਅਘਾੜੀ ਸਰਕਾਰ ਦੇ ਕੰਮਕਾਜ 'ਚ ਰੁਕਾਵਟਾਂ ਪਾਉਣਾ, ਉਨ੍ਹਾਂ ਨੇ ਸੰਵਿਧਾਨਕ ਵਿਵਸਥਾ ਅਤੇ ਸਥਾਪਿਤ ਪਰੰਪਰਾਵਾਂ ਤੋਂ ਹਟ ਕੇ ਸਾਰੇ ਕੰਮ ਕੀਤੇ। ਪਰ ਮਰਾਠੀ ਮਾਣ-ਸਨਮਾਨ ਨੂੰ ਸੱਟ ਪਹੁੰਚਾਉਣ ਵਾਲੇ ਉਨ੍ਹਾਂ ਦੇ ਬਿਆਨਾਂ ਨਾਲ ਪਾਰਟੀ ਨੂੰ ਵੋਟਾਂ ਦਾ ਨੁਕਸਾਨ ਹੁੰਦਾ ਦਿਖ ਰਿਹਾ ਸੀ। ਇਸ ਲਈ ਉਨ੍ਹਾਂ ਦੀ ਵਿਦਾਈ ਦੀ ਪਟਕਥਾ ਪਿਛਲੇ ਸਾਲ ਨਵੰਬਰ 'ਚ ਹੀ ਲਿਖੀ ਜਾ ਚੁੱਕੀ ਸੀ, ਜਦੋਂ ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਨੂੰ ਲੈ ਕੇ ਵਿਵਦਿਤ ਬਿਆਨ ਦਿੱਤਾ ਸੀ। ਉਸੇ ਸਮੇਂ ਤੈਅ ਹੋ ਗਿਆ ਸੀ ਕਿ ਭਾਜਪਾ ਉਨ੍ਹਾਂ ਨੂੰ ਅਹੁਦੇ 'ਤੇ ਬਣਾਈ ਨਹੀਂ ਰੱਖ ਸਕਦੀ। ਕੋਸ਼ਿਆਰੀ ਨੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਛਤਰਪਤੀ ਸ਼ਿਵਾਜੀ ਪੁਰਾਣੇ ਜ਼ਮਾਨੇ ਦੇ ਨਾਇਕ ਹਨ ਅਤੇ ਨੌਜਵਾਨਾਂ ਨੂੰ ਡਾ. ਭੀਮ ਰਾਓ ਅੰਬੇਡਕਰ ਅਤੇ ਨਿਤਿਨ ਗਡਕਰੀ ਜਿਹੇ ਨਵੇਂ ਨਾਇਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਾਨ ਸਮਾਜ ਸੁਧਾਰਕ ਸਾਵਿੱਤਰੀਬਾਈ ਫੁਲੇ ਦੇ ਬਾਲ ਵਿਆਹ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਫਿਰ ਰਾਜਸਥਾਨ ਸਮਾਜ ਦੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਰਾਜਸਥਾਨ ਅਤੇ ਗੁਜਰਾਤ ਦੇ ਲੋਕ ਮੁੰਬਈ ਛੱਡ ਕੇ ਚਲੇ ਜਾਣ ਤਾਂ ਮੁੰਬਈ ਦਾ ਸਾਰਾ ਜਲਵਾ ਖ਼ਤਮ ਹੋ ਜਾਵੇਗਾ। ਉਨ੍ਹਾਂ ਦੇ ਇਹ ਸਾਰੇ ਬਿਆਨ ਮਰਾਠੀ ਮਾਣ-ਸਨਮਾਨ ਨੂੰ ਦੁਖੀ ਕਰਨ ਵਾਲੇ ਸਨ।
ਭਾਜਪਾ ਦੀ ਮਦਦ ਕਰੇਗੀ ਮਮਤਾ!
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨਗੀ ਮਮਤਾ ਬੈਨਰਜੀ ਪੂਰਬ-ਉੱਤਰ 'ਚ ਅਜਿਹੀ ਰਾਜਨੀਤੀ ਕਰ ਰਹੀ ਹੈ, ਜਿਸ ਤੋਂ ਭਾਜਪਾ ਨੂੰ ਸਿੱਧਾ ਫਾਇਦਾ ਹੋਵੇਗਾ। ਬੰਗਾਲ ਦੀ ਰਾਜਨੀਤੀ 'ਚ ਬਹੁਗਿਣਤੀ ਹਿੰਦੂ ਵੋਟਰਾਂ ਨੂੰ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਨਾਲ ਜਾਣ ਤੋਂ ਰੋਕਣ ਜਾਂ ਕਿਸੇ ਹੋਰ ਦਬਾਅ ਦੇ ਕਾਰਨ ਉਨ੍ਹਾਂ ਨੇ ਪਿਛਲੇ ਕੁਝ ਸਮੇਂ ਤੋਂ ਭਾਜਪਾ ਪ੍ਰਤੀ ਬਹੁਤ ਸਦਭਾਵਨਾ ਦਿਖਾਈ ਹੈ। ਉਸ ਦੀ ਅਗਲੀ ਕੜੀ ਹੁਣ ਪੂਰਬ-ਉੱਤਰ ਦੀ ਰਾਜਨੀਤੀ 'ਚ ਦਿਖ ਰਹੀ ਹੈ। ਭਾਵ ਮਮਤਾ ਵੀ ਉਸੇ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ, ਜਿਹੋ ਜਿਹੀ ਪਿਛਲੇ ਕੁਝ ਸਮੇਂ ਤੋਂ ਉੱਤਰ ਪ੍ਰਦੇਸ਼ 'ਚ ਮਾਇਆਵਤੀ ਕਰਦੀ ਆ ਰਹੀ ਹੈ। ਮਮਤਾ ਬੈਨਰਜੀ ਨੇ ਪਿਛਲੇ ਦਿਨੀਂ ਮੇਘਾਲਿਆ ਦਾ ਦੌਰਾ ਕੀਤਾ ਅਤੇ ਸਾਰੀਆਂ ਸੀਟਾਂ 'ਤੇ ਪੂਰੀ ਤਾਕਤ ਨਾਲ ਲੜਨ ਦਾ ਐਲਾਨ ਕੀਤਾ। ਮੁੱਖ ਮੰਤਰੀ ਕੋਨਰੇਡ ਸੰਗਮਾ ਨੇ ਭਾਜਪਾ ਦੇ ਨਾਲ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਸੋ, ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਅਤੇ ਭਾਜਪਾ ਦੋਵੇਂ ਸਾਰੀਆਂ ਸੀਟਾਂ 'ਤੇ ਲੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸ ਵੀ ਸਾਰੀਆਂ ਸੀਟਾਂ 'ਤੇ ਲੜ ਰਹੀ ਹੈ। ਇਸ ਚਾਰ ਧਿਰਾਂ ਦੇ ਮੁਕਾਬਲੇ 'ਚ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ। ਇਸੇ ਤਰ੍ਹਾਂ ਤ੍ਰਿਪੁਰਾ 'ਚ ਇਸ ਵਾਰ ਭਾਜਪਾ ਡਿਗਦੀ ਦਿਖ ਰਹੀ ਹੈ। ਸੀ.ਪੀ.ਐਮ. ਅਤੇ ਕਾਂਗਰਸ ਨੇ ਤਾਲਮੇਲ ਕਰ ਲਿਆ ਹੈ। ਇਸ ਦਾ ਜਵਾਬ ਦੇਣ ਲਈ ਭਾਜਪਾ ਕਿਸੇ ਤਰ੍ਹਾਂ ਨਾਲ ਪ੍ਰਦਯੁਤ ਦੇਬਬਰਮਾ ਦੀ ਤਿਪਰਾ ਮੋਥਾ ਦੇ ਨਾਲ ਤਾਲਮੇਲ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਰਮਿਆਨ ਮਮਤਾ ਬੈਨਰਜੀ ਆਪਣੀ ਵੱਖਰੀ ਰਾਜਨੀਤੀ ਕਰ ਰਹੀ ਹੈ। ਤ੍ਰਿਪੁਰਾ 'ਚ ਤ੍ਰਿਣਮੂਲ ਨੂੰ ਜੋ ਵੀ ਵੋਟਾਂ ਮਿਲਣਗੀਆਂ, ਉਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਵੇਗਾ।

ਦੂਰਦਰਸ਼ਨ ਕੇਂਦਰ ਜਲੰਧਰ ਦੇ ਨਿਰਦੇਸ਼ਕ ਇਕ ਨਜ਼ਰ ਵਿਚ

1990 ਤੋਂ 2022 ਤੱਕ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਜਿਹੜੇ ਵੀ ਨਿਰਦੇਸ਼ਕ (ਡਾਇਰੈਕਟਰ) ਤਾਇਨਾਤ ਰਹੇ ਉਨ੍ਹਾਂ ਨਾਲ ਮੇਰਾ ਵਾਹ-ਵਾਸਤਾ ਬਣਿਆ ਰਿਹਾ। ਬਹੁਤਿਆਂ ਨੇ ਆਲੋਚਨਾ ਨੂੰ ਸਵੀਕਾਰ ਕੇ ਚੰਗੇ ਸੰਬੰਧ ਬਣਾਈ ਰੱਖੇ। ਕੁਝ ਨੇ ਪ੍ਰਸੰਸਾ ਵੇਲੇ ਵੱਡੀ ਖੁਸ਼ੀ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦੀਵਾਨ ਅਸਥਾਨ ਤੋਂ ਸ਼ਬਦ ਦੀ ਕਥਾ ਦਾ ਸੰਕਲਪ, ਮਕਸਦ ਤੇ ਮਹਾਤਮ

 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਹੁਕਮਨਾਮਾ ਅੰਮ੍ਰਿਤ ਵੇਲੇ ਪ੍ਰਾਪਤ ਹੁੰਦਾ ਹੈ, ਉਸ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੋਂ, ਸਿੱਖ ਸੰਗਤ ਨੂੰ ਹਰ ਰੋਜ਼, ਸਵੇਰੇ 7:45 'ਤੇ ਸਰਵਣ ਕਰਵਾਈ ...

ਪੂਰੀ ਖ਼ਬਰ »

ਰੁਜ਼ਗਾਰ ਮੇਲਾ ਤੇ ਪ੍ਰਧਾਨ ਮੰਤਰੀ ਦਾ ਸੰਕਲਪ

ਦੇਸ਼ 'ਚ ਲਗਾਤਾਰ ਵਧਦੀ ਬੇਰੁਜ਼ਗਾਰੀ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਅੱਜ ਵੀ ਓਨੀ ਹੀ ਹੈ, ਜਿੰਨੀ ਕੱਲ੍ਹ ਸੀ। ਬੇਸ਼ੱਕ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ 'ਚ ਸਰਕਾਰਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX