ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ , 8 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ । ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ...
ਬਾਲਾਸੋਰ (ਓਡੀਸ਼ਾ) : ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਵਿਦਿਆਰਥੀ ਬਹਾਨਾਗਾ ਸਕੂਲ ਆਉਣ ਤੋਂ ਡਰ ਰਹੇ
. . .  1 day ago
ਬਾਲਾਸੋਰ (ਓਡੀਸ਼ਾ) , 8 ਜੂਨ- ਕਲੈਕਟਰ ਦੱਤਾਤ੍ਰੇਯ ਭਾਉਸਾਹਿਬ ਸ਼ਿੰਦੇ ਨੇ ਕਿਹਾ, "ਮੈਂ ਸਕੂਲ ਦਾ ਦੌਰਾ ਕੀਤਾ ਹੈ ਅਤੇ ਇਹ ਇਮਾਰਤ ਬਹੁਤ ਪੁਰਾਣੀ ਹੈ ਅਤੇ ਇਹ ਕਿਸੇ ਵੀ ਸਮੇਂ ਢਹਿ ਸਕਦੀ ਹੈ । ਇਸ ਇਮਾਰਤ ਨੂੰ ਬੈਕਅੱਪ ਕਰਨ ਲਈ ਇਕ...
ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ
. . .  1 day ago
ਨਵੀਂ ਦਿੱਲੀ , 8 ਜੂਨ-ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ । ਪਹਿਲੀ ਮਹਿਲਾ ਹੱਜ ਉਡਾਣ, IX 3025, 145 ਮਹਿਲਾ ਸ਼ਰਧਾਲੂਆਂ ਨੂੰ ਲੈ ...
ਮੱਧ ਪ੍ਰਦੇਸ਼ : ਬੋਰਵੈੱਲ 'ਚ ਫਸੀ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ
. . .  1 day ago
ਭੋਪਾਲ, 8 ਜੂਨ - ਸਿਹੋਰ ਦੇ ਐਸ.ਪੀ. ਮਯੰਕ ਅਵਸਥੀ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ । ਅਸੀਂ ਖੇਤ ਮਾਲਕ ਅਤੇ ਬੋਰ ਕਰਨ ਵਾਲੇ...
ਵਿਜੀਲੈਂਸ ਬਿਊਰੋ ਵਲੋਂ ਮਲੇਰਕੋਟਲਾ 'ਚ 35 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
. . .  1 day ago
ਮਲੇਰਕੋਟਲਾ, 8 ਜੂਨ (ਪਰਮਜੀਤ ਸਿੰਘ ਕੁਠਾਲਾ)- ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵਲੋਂ ਅੱਜ ਦੇਰ ਸ਼ਾਮ ਮਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਨੇੜੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਿਲਵਰ ਖਾਂ ਨੂੰ ਮੁਹੰਮਦ ਸਮੀਰ ...
ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ
. . .  1 day ago
ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ...
ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ , 8 ਜੂਨ - ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਲਈ ਵਰਕਿੰਗ ਲੰਚ ਦੀ ਮੇਜ਼ਬਾਨੀ ਕੀਤੀ ...
ਮਨੀ ਲਾਂਡਰਿੰਗ ਮਾਮਲੇ ’ਚ 4.49 ਕਰੋੜ ਰੁਪਏ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਕੀਤਾ ਜ਼ਬਤ
. . .  1 day ago
ਨਵੀਂ ਦਿੱਲੀ , 8 ਜੂਨ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੇਥਾਕੁਆਲੋਨ ਗੋਲੀਆਂ ਦੇ ਨਿਰਮਾਣ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਸੁਭਾਸ਼ ਦੁਡਾਨੀ ...
ਬਿਹਾਰ : ਖੰਭਿਆਂ ਵਿਚਕਾਰ ਫਸੇ 12 ਸਾਲ ਦੇ ਮਾਸੂਮ ਰੰਜਨ ਦੀ ਮੌਤ
. . .  1 day ago
ਪਟਨਾ, 8 ਜੂਨ - ਬਿਹਾਰ ਦੇ ਐਸ.ਡੀ.ਐਮ. ਉਪੇਂਦਰ ਪਾਲ ਨੇ ਦੱਸਿਆ ਕਿ 12 ਸਾਲ ਦੇ ਫਸੇ ਮਾਸੂਮ ਰੰਜਨ ਦੀ ਮੌਤ ਦੀ ਮੌਤ ਹੋ ਗਈ ਹੈ । ਐਨ. ਡੀ. ਆਰ. ਐਫ. ਟੀਮ ਨੇ 14 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ...
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਪੁਲਿਸ ਨੇ ਕੀਤੇ ਕਾਬੂ
. . .  1 day ago
ਮੋਗਾ, 8 ਜੂਨ- ਅੱਜ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ....
ਭਾਰਤ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਤੇ ਦਬਾਅ ਬਣਾਉਂਦਾ ਰਹੇਗਾ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਪੇਸ਼ਕਸ਼ ਪੱਤਰ ਦੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ....
ਸਰਬਜੀਤ ਸਿੰਘ ਝਿੰਜਰ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ
. . .  1 day ago
ਚੰਡੀਗੜ੍ਹ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਧਾਰਨ ਕਿਸਾਨ ਪਰਿਵਾਰ ਦੇ ਗਤੀਸ਼ੀਲ, ਤਜ਼ਰਬੇਕਾਰ ਅਤੇ ਮਿਹਨਤੀ ਨੌਜਵਾਨ.....
ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਮੰਗੇ ਮੁਆਫ਼ੀ- ਪ੍ਰਤਾਪ ਸਿੰਘ ਬਾਜਵਾ
. . .  1 day ago
ਚੰਡੀਗੜ੍ਹ, 8 ਜੂਨ- ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ....
ਸਾਥੀ ਵਲੋਂ ਲੜਕੀ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  1 day ago
ਨਵੀਂ ਦਿੱਲੀ, 8 ਜੂਨ- ਰਾਸ਼ਟਰੀ ਮਹਿਲਾ ਕਮਿਸ਼ਨ ਨੇ 32 ਸਾਲਾ ਔਰਤ ਦੀ ਉਸ ਦੇ ਲਿਵ-ਇਨ ਸਾਥੀ ਵਲੋਂ ਕੀਤੀ ਹੱਤਿਆ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ....
ਅਗਨੀ ਪ੍ਰਾਈਮ ਬੈਲਿਸਟਿਕ ਮਿਜ਼ਾਈਲ ਦਾ ਹੋਇਆ ਸਫ਼ਲ ਪ੍ਰੀਖਣ
. . .  1 day ago
ਭੁਵਨੇਸ਼ਵਰ, 8 ਜੂਨ- ਡੀ.ਆਰ.ਡੀ.ਓ. ਨੇ ਬੀਤੇ ਦਿਨ ਓਡੀਸ਼ਾ ਦੇ ਤੱਟ ਤੋਂ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ....
ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਕਰ ਰਹੇ ਚੰਗੀ ਤਿਆਰੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 8 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਚੰਗੀ...
ਅਸੀਂ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਅੱਜ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਦਿੱਲੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿਚ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ....
ਮਾਮਲਾ ਲੜਕੀ ਦੇ ਕਤਲ ਦਾ: ਦੋਸ਼ੀ 16 ਜੂਨ ਤੱਕ ਪੁਲਿਸ ਹਿਰਾਸਤ ਵਿਚ
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ਕੋਰਟ ਨੇ ਦੋਸ਼ੀ 32 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ ਮਨੋਜ ਸਾਨੇ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ....
ਮਾਮਲਾ ਸਿੱਖ ਵਿਰੋਧੀ ਦੰਗਿਆਂ ਦਾ: ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਸੁਣਵਾਈ 30 ਜੂਨ ਨੂੰ
. . .  1 day ago
ਨਵੀਂ ਦਿੱਲੀ, 8 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ਨਾਲ ਸੰਬੰਧਿਤ ਮਾਮਲਾ ਛੁੱਟੀ.....
ਮਹਾਰਾਸ਼ਟਰ: ਲਿਵ-ਇਨ ਵਿਚ ਰਹਿ ਰਹੀ ਲੜਕੀ ਦੇ ਕਾਤਲ ਨੂੰ ਅਦਾਲਤ ’ਚ ਕੀਤਾ ਪੇਸ਼
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ’ਚ 32 ਸਾਲਾ ਔਰਤ ਦੇ ਕਾਤਲ ਉੁਸ ਦੇ 56 ਸਾਲਾ ਲਿਵ-ਇਨ ਸਾਥੀ ਮਨੋਜ ਸਾਨੇ ਨੂੰ ਪੁਲਿਸ ਨੇ ਅਦਾਲਤ ਵਿਚ...
ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ
. . .  1 day ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ....
ਕਿਸਾਨ ਜਥੇਬੰਦੀਆਂ ਹਮੇਸ਼ਾ ਅਦਾਰਾ ‘ਅਜੀਤ’ ਨਾਲ ਖੜੀਆਂ ਹਨ- ਰਾਜੇਵਾਲ
. . .  1 day ago
ਚੰਡੀਗੜ੍ਹ, 8 ਜੂਨ (ਦਵਿੰਦਰ ਸਿੰਘ)- ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆ ਦੀ ਅਹਿਮ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ’ਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਰਾਜੇਵਾਲ ਦੇ....
ਭਗਵੰਤ ਮਾਨ ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ- ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 8 ਜੂਨ- ਭਗਵੰਤ ਮਾਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਨੂੰ ਪੰਜਾਬ ਦੀ ਪੁਨਰ....
ਮੌੜ ਫ਼ਿਲਮ ਲਈ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਦਿੱਤੀ ਆਪਣੇ ਅੰਦਾਜ਼ ਵਿਚ ਵਧਾਈ
. . .  1 day ago
ਮਹਾਰਾਸ਼ਟਰ, 8 ਜੂਨ- 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੌੜ ਲਈ ਅਦਾਕਾਰ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਆਪਣੇ ਹੀ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਭਰਾ ਤੈਨੂੰ ਫ਼ਿਲਮ ਦੀ ਬਹੁਤ ਬਹੁਤ....
ਮੱਧ ਪ੍ਰਦੇਸ਼: ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
. . .  1 day ago
ਭੋਪਾਲ, 8 ਜੂਨ- ਮੱਧ ਪ੍ਰਦੇਸ਼ ਦੇ ਸਿੱਧੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਉੱਥੋਂ ਦੇ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਮਾਘ ਸੰਮਤ 554

ਜਲੰਧਰ

ਜਲੰਧਰ ਕੈਂਟ ਸਟੇਸ਼ਨ 'ਤੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਧਰਨਾ ਪ੍ਰਦਰਸ਼ਨ

ਜਮਸ਼ੇਰ ਖ਼ਾਸ, 29 ਜਨਵਰੀ (ਅਵਤਾਰ ਤਾਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪੱਧਰੀ ਸੱਦੇ 'ਤੇ ਜ਼ਿਲ੍ਹਾ ਜਲੰਧਰ ਵਲੋਂ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਤੇ ਸੂਬਾ ਸੰਗਠਿਤ ਸਕੱਤਰ ਸੁਖਵਿੰਦਰ ਸਿੰਘ ਸਭਰਾ ਦੀ ਰਹਿਨੁਮਾਈ ਹੇਠ ਜਲੰਧਰ ਕੈਂਟ ਸਟੇਸ਼ਨ ਵਿਖੇ ਰੇਲ ਰੋਕੋ ਪ੍ਰਦਰਸ਼ਨ ਵਿਚ ਜ਼ੋਨ ਪ੍ਰਧਾਨ ਸ਼ੇਰ ਸਿੰਘ ਮਹੀਵਾਲ, ਜ਼ੋਨ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ, ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਮੰਡ ਜ਼ਿਲ੍ਹਾ ਸੀਨੀਅਰ ਪ੍ਰਧਾਨ ਜਗਮੋਹਨ ਸਿੰਘ, ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਜ਼ਿਲ੍ਹਾ ਜਲੰਧਰ ਸੰਗਠਿਤ ਸਕੱਤਰ ਗੁਰਮੇਲ ਸਿੰਘ, ਨਿਰਮਲ ਸਿੰਘ ਢੰਡੋਵਾਲ, ਹਾਕਮ ਸਿੰਘ ਸ਼ਾਹਜਹਾਂਪੁਰ, ਸਤਨਾਮ ਸਿੰਘ ਰਾਈਵਾਲ, ਰਣਜੀਤ ਸਿੰਘ ਬਲਨੌ, ਗੁਰਪਾਲ ਸਿੰਘ ਈਦਾ, ਰਜਿੰਦਰ ਨੰਗਲ ਅੰਬੀਆਂ, ਭਜਨ ਸਿੰਘ ਖਿਜਰਾਪੁਰ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ | ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੰਗਠਿਤ ਸਕੱਤਰ ਸੁਖਵਿੰਦਰ ਸਿੰਘ ਸਭਰਾ, ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੋਖਾ ਅਤੇ ਧੱਕਾ ਕਰਨ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਸਰਕਾਰਾਂ ਦੇਸ਼ ਦੇ ਬਾਸ਼ਿੰਦਿਆਂ ਨੂੰ ਸਹੂਲਤਾਂ ਅਤੇ ਮਾੜੇ ਸਮੇਂ 'ਚ ਸਹਾਇਤਾ ਕਰਨ ਲਈ ਕੰਮ ਕਰਦੀਆਂ ਹਨ ਪਰ ਸਾਡੀਆਂ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਵਿਕ ਕੇ ਦੇਸ਼ ਦੀ ਤਰੱਕੀ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅੰਨਦਾਤੇ ਕਿਸਾਨ ਅਤੇ ਮਜ਼ਦੂਰ ਨਾਲ ਹੀ ਧੱਕੇਸ਼ਾਹੀ ਕਰ ਰਹੀਆਂ ਹਨ | ਇਸ ਦੌਰਾਨ ਉਨ੍ਹਾਂ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਦੇ ਵਾਅਦੇ ਅਨੁਸਾਰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਜੇ ਵੀ ਸਜ਼ਾ ਕੱਟ ਰਹੇ ਬੰਦੀ ਸਿੰਘਾਂ ਨੂੰ ਫੌਰੀ ਤੌਰ 'ਤੇ ਰਿਹਾਅ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਅੱਜ ਤਾਂ ਸਿਰਫ ਦਿੱਲੀ ਜਾਂਦੀ ਰੇਲ ਨੂੰ ਰੋਕਿਆ ਗਿਆ ਹੈ ਤੇ ਜੇਕਰ ਸਰਕਾਰ ਨੇ ਜਲਦ ਹੀ ਕੋਈ ਫੈਸਲਾ ਨਾ ਲਿਆ ਤਾਂ ਇਸ ਸੰਘਰਸ਼ ਨੂੰ ਦੁਬਾਰਾ ਦਿੱਲੀ ਪਹੁੰਚਣ ਨੂੰ ਸਮਾਂ ਨਹੀਂ ਲੱਗੇਗਾ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ 'ਤੇ ਜਲਦ ਗੌਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ ਲਈ ਸਰਕਾਰ ਤਿਆਰ ਰਹੇ | ਇਸ ਦੌਰਾਨ ਕਿਸਾਨੀ ਸੰਘਰਸ਼ ਦੇ ਮੁੱਖ ਆਗੂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਧਰਮਪਤਨੀ ਬੀਬੀ ਦਵਿੰਦਰ ਕੌਰ ਦੇ ਸਵੇਰੇ ਹੋਏ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਦੇ ਹੋਏ 2 ਮਿੰਟ ਦਾ ਪੂਰਨ ਮੌਨ ਵਰਤ ਰੱਖਿਆ ਗਿਆ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਬਲਦੇਵ ਸਿੰਘ ਨਡਾਲਾ, ਸਲਵਿੰਦਰ ਸਿੰਘ ਮੁਹੰਮਦਾਬਾਦ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਰਣਧੀਰਪੁਰ, ਬਲਵਿੰਦਰ ਸਿੰਘ ਪੱਕੇ ਕੋਠੇ, ਜ਼ਿਲ੍ਹਾ ਕਪੂਰਥਲਾ ਪ੍ਰੈੱਸ ਸਕੱਤਰ, ਪੁਸ਼ਪਿੰਦਰ ਸਿੰਘ ਮੋਮੀ, ਗੁਰਪ੍ਰੀਤ ਸਿੰਘ, ਮੱਖਣ ਸਿੰਘ ਨੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਧਰਨਾ ਪ੍ਰਦਰਸ਼ਨ ਵਿਚ ਹਾਜ਼ਰੀ ਭਰੀ |

ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ਦੇ ਮੁਆਵਜ਼ੇ ਦੇ ਗਬਨ ਮਾਮਲੇ 'ਚ ਭਗੌੜੇ ਦੋ ਹੋਰ ਮੁਲਜ਼ਮ ਗਿ੍ਫ਼ਤਾਰ

ਜਲੰਧਰ, 29 ਜਨਵਰੀ (ਐੱਮ. ਐੱਸ ਲੋਹੀਆ)-ਇੰਪਰੂਵਮੈਂਟ ਟਰੱਸਟ ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਵੰਡਣ 'ਚ ਹੋਏ ਗ਼ਬਨ ਦੇ ਮਾਮਲੇ 'ਚ ਥਾਣਾ ਨਵੀਂ ਬਾਰਾਂਦਰੀ 'ਚ ਦਰਜ ਮੁਕੱਦਮੇ ਤਹਿਤ ਕਰੀਬ 3 ਸਾਲ ਤੋਂ ਵੱਧ ਸਮੇਂ ਤੋਂ ਫ਼ਰਾਰ ਚੱਲ ਰਹੇ 2 ਮੁਲਜ਼ਮਾਂ ਨੂੰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਮੁਹੱਲਾ ਕਲੀਨਿਕਾਂ ਦੇ ਨਾਂਅ 'ਤੇ ਸੁਰਖੀਆਂ ਬਟੋਰ ਕੇ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ-ਰਾਣਾ

ਚੁਗਿੱਟੀ/ਜੰਡੂਸਿੰਘਾ, 29 ਜਨਵਰੀ (ਨਰਿੰਦਰ ਲਾਗੂ)-ਪੰਜਾਬ ਵਿਚ ਨਿਕੰਮੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ 'ਤੇ ਜਨਤਾ ਨੂੰ ਮੂਰਖ ਬਣਾ ਕੇ ਸਿਰਫ਼ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰ ਰਹੀ ਹੈ | ਜਨਤਾ ਦਾ ਧਿਆਨ ਪੰਜਾਬ ਦੇ ਬੁਨਿਆਦੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਗੁਰਾਇਆ, 29 ਜਨਵਰੀ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ 15 ਗਰਾਮ ਹੈਰੋਇਨ ਸਮੇਤ ਇਕ ਨੂੰ ਕਾਬੂ ਕੀਤਾ | ਜਾਣਕਾਰੀ ਦਿੰਦੇ ਹੋਏ ਜਗਦੀਸ਼ ਰਾਜ ਡੀ. ਐੱਸ. ਪੀ. ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਐੱਸ. ਐੱਚ. ਓ. ਦੀ ਅਗਵਾਈ ਹੇਠ ਸਹਾਇਕ ਸਬ ਇੰਸਪੈਕਟਰ ਉਮੇਸ਼ ...

ਪੂਰੀ ਖ਼ਬਰ »

ਮੀਂਹ ਨਾਲ ਚਿੱਕੜ ਦਾ ਰੂਪ ਧਾਰਨ ਕਰ ਗਈਆਂ ਸ਼ਹਿਰ ਦੀਆਂ ਕਈ ਸੜਕਾਂ

ਸ਼ਿਵ ਸ਼ਰਮਾ ਜਲੰਧਰ, 29 ਜਨਵਰੀ-ਸ਼ਹਿਰ ਦੀਆਂ ਸੜਕਾਂ ਤਾਂ ਪਹਿਲਾਂ ਹੀ ਕਾਫ਼ੀ ਖ਼ਰਾਬ ਹਨ ਜਿਸ ਕਰਕੇ ਲੋਕਾਂ ਨੂੰ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਕਰਕੇ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਮੀਂਹ ਪੈਣ ਨਾਲ ਸੜਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ ...

ਪੂਰੀ ਖ਼ਬਰ »

ਬੀ. ਕੇ. ਯੂ. ਏਕਤਾ ਸਿੱਧੂਪੁਰ ਕਾਫ਼ਲਾ ਚੰਡੀਗੜ੍ਹ ਲਈ ਰਵਾਨਾ

ਜਲੰਧਰ, 29 ਜਨਵਰੀ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਛਿਆਣਾ, ਤੀਰਥ ਸਿੰਘ ਬਾਸੀ ਵਾਈਸ ਜ਼ਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਸਰਪੰਚ ਅਕਲ ਪੁਰ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦਲਜੀਤ ...

ਪੂਰੀ ਖ਼ਬਰ »

ਐਸ. ਸੀ. ਮੋਰਚਾ ਬੂਥ ਪੱਧਰ ਤੱਕ ਜਾ ਕੇ ਪਾਰਟੀ ਕਰੇਗਾ ਮਜ਼ਬੂਤ-ਐਸ. ਆਰ. ਲੱਧੜ

ਜਲੰਧਰ, 29 ਜਨਵਰੀ (ਸ਼ਿਵ)-ਭਾਜਪਾ ਐਸ. ਸੀ. ਮੋਰਚਾ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ (ਸਾਬਕਾ ਆਈ. ਏ. ਐਸ.) ਨੇ ਐਸ. ਸੀ. (ਅਨੂਸੂਚਿਤ ਜਾਤੀ) ਮੋਰਚਾ ਦੇ ਵਰਕਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਦੀ ਹਦਾਇਤ ...

ਪੂਰੀ ਖ਼ਬਰ »

ਨਿਗਮ ਤੇ ਸਮਾਰਟ ਸਿਟੀ ਦੇ ਘੁਟਾਲਿਆਂ ਨੂੰ ਨਿਗਮ ਚੋਣਾਂ 'ਚ ਮੁੱਦਾ ਬਣਾਏਗੀ ਭਾਜਪਾ

ਜਲੰਧਰ, 29 ਜਨਵਰੀ (ਸ਼ਿਵ)-ਨਗਰ ਨਿਗਮ ਹਾਊਸ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹੁਣ ਜਲੰਧਰ ਭਾਜਪਾ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ 'ਚ ਨਿਗਮ ਤੇ ਸਮਾਰਟ ਸਿਟੀ ਵਿਚ ਹੋਏ ਕਰੋੜਾਂ ਦੇ ਘੁਟਾਲਿਆਂ ਨੂੰ ਮੁੱਦਾ ਬਣਾਉਣ ਦੀ ਤਿਆਰੀ ਕਰ ਲਈ ਹੈ | ਪੰਜਾਬ ਭਾਜਪਾ ਹਾਈਕਮਾਨ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਿਆਂ 'ਚ ਸਮਾਗਮ

ਜਲੰਧਰ, 29 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਨ੍ਹਾਂ 'ਚ ਰਾਗੀ ਸਿੰਘ ਅਤੇ ਕਥਾ ਵਾਚਕਾਂ ਨੇ ਕਥਾ ਕੀਰਤਨ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ 140 ਵਿਦਿਆਰਥੀਆਂ ਨੂੰ ਵੰਡੇ ਵਜੀਫੇ

ਜਲੰਧਰ, 29 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਇਕ ਵਿਸ਼ੇਸ਼ ਵਜ਼ੀਫ਼ਾ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਸਕੂਲਾਂ ਦੇ 140 ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਗਏ ਤੇ ਪ੍ਰੀਸ਼ਦ ਦਾ ਸਾਲ 2023 ਦਾ ਕੈਲੰਡਰ ਜਾਰੀ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਲੋਂ ਡਾ. ਹਰਜੀਤ ਸਿੰਘ ਭਾਟੀਆਂ ਦਾ ਸਨਮਾਨ

ਜਲੰਧਰ, 29 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਦੀਆਂ ਸੰਗਤਾਂ ਵਲੋਂ ਡਾ. ਹਰਜੀਤ ਸਿੰਘ ਭਾਟੀਆ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਨਿਸ਼ਕਾਮ ਸੇਵਾਵਾਂ ਦਾ ਸਤਿਕਾਰ ...

ਪੂਰੀ ਖ਼ਬਰ »

ਕੇ. ਐਮ. ਵੀ. ਦੀ ਖਿਡਾਰਨ ਰੇਨੂੰ ਦਾ ਹੈਂਡਬਾਲ ਫੈਡਰੇਸ਼ਨ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 29 ਜਨਵਰੀ (ਡਾ. ਜਤਿੰਦਰ ਸਾਬੀ)-ਕੰਨਿਆ ਮਹਾਂ ਵਿਦਿਆਲਾ ਜਲੰਧਰ ਦੀ ਰਾਸ਼ਟਰ ਪੱਧਰੀ ਖਿਡਾਰਨ ਰੇਨੂੰ ਨੇ 34ਵੇਂ ਹੈਂਡਬਾਲ ਫੈਡਰੇਸ਼ਨ ਕੱਪ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਦਿਆਲਾ ਦਾ ਨਾਂਅ ਰੌਸ਼ਨ ਕੀਤਾ | ਕੰਨਿਆ ਮਹਾਂ ਵਿਦਿਆਲਾ ਵਿਖੇ ਐੱਮ. ਏ. ਪੰਜਾਬੀ ...

ਪੂਰੀ ਖ਼ਬਰ »

ਆਰਥਿਕ ਪੱਖੋਂ ਕਮਜ਼ੋਰ ਪਰਜਾਪਤ ਵਰਗ ਦੀ ਮਦਦ ਕਰੇਗੀ ਪਰਜਾਪਤੀ ਸਭਾ

ਮਕਸੂਦਾਂ, 29 ਜਨਵਰੀ (ਸੌਰਵ ਮਹਿਤਾ)-ਪੰਜਾਬ ਪਰਜਾਪਤੀ ਭਵਨ ਜਲੰਧਰ ਵਿਖੇ ਪਰਜਾਪਤੀ ਸਮਾਜ ਵਲੋਂ ਰਾਜ ਪੱਧਰੀ ਮੀਟਿੰਗ ਵੱਖ-ਵੱਖ ਜ਼ਿਲਿ੍ਹਆਂ 'ਚੋਂ ਆਏ ਵਿਅਕਤੀਆਂ ਦੇ ਭਰਵੇਂ ਇਕੱਠ 'ਚ ਪੰਜਾਬ ਪਰਜਾਪਤੀ ਸਭਾ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਜਸਵੰਤ ਹਸਪਤਾਲ ਵਿਚ ਹੁੰਦਾ ਪੇਟ ਤੇ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ

ਜਲੰਧਰ, 29 ਜਨਵਰੀ (ਅ.ਬ.)-ਪੇਟ ਅਤੇ ਜਿਗਰ ਦੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਰ ਡਾ. ਜਸਵੰਤ ਸਿੰਘ, ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ ਜਲੰਧਰ ਵਿਖੇ ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ ਮਸ਼ੀਨਾਂ ਨਾਲ ਤਸੱਲੀਬਖਸ਼ ਕੀਤਾ ਜਾਂਦਾ ਹੈ | ਇਹ ਹਸਪਤਾਲ ...

ਪੂਰੀ ਖ਼ਬਰ »

ਇੰਡੀਅਨ ਆਇਲ ਪੰਜਾਬ ਸਟੇਟ ਅੰਤਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ

ਜਲੰਧਰ, 29 ਜਨਵਰੀ (ਡਾ. ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਇੰਡੀਅਨ ਆਇਲ ਪੰਜਾਬ ਸਟੇਟ ਅੰਤਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ ਹੋ ਗਈ | ਚੈਂਪੀਅਨਸ਼ਿਪ ਦੇ ਸਿੰਗਲ ਵਰਗ ਦਾ ਖ਼ਿਤਾਬ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਇਆ ਧਰਨਾ

ਮੰਡ (ਜਲੰਧਰ)/ਕਰਤਾਰਪੁਰ 29 ਜਨਵਰੀ (ਬਲਜੀਤ ਸਿੰਘ ਸੋਹਲ, ਜਨਕ ਰਾਜ ਗਿੱਲ)-ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਕਿਸੇ ਨਾ ਕਿਸੇ ਬਹਾਨੇ ਰਿਹਾਈ ਨਾ ਕਰਨ ਖਿਲਾਫ ਜਥੇ: ਭਗਵੰਤ ਸਿੰਘ ਫ਼ਤਹਿਜਲਾਲ ਦੀ ਅਗਵਾਈ ਹੇਠ ਪਿੰਡ ਫ਼ਤਹਿਜਲਾਲ ਵਿਖੇ ਸਿੱਖ ਸੰਗਤਾਂ ਵਲੋਂ ...

ਪੂਰੀ ਖ਼ਬਰ »

ਸਿੱਖ ਤਾਲਮੇਲ ਕਮੇਟੀ ਵੱਡੇ ਕਾਫ਼ਲੇ ਨਾਲ ਚੰਡੀਗੜ੍ਹ ਮੋਰਚੇ 'ਚ ਸ਼ਾਮਿਲ ਹੋਣ ਲਈ ਰਵਾਨਾ

ਜਲੰਧਰ, 29 ਜਨਵਰੀ (ਹਰਵਿੰਦਰ ਸਿੰਘ ਫੁੱਲ)-ਚੰਡੀਗੜ੍ਹ ਦੀਆਂ ਬਰੰੂਹਾਂ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ 'ਚ ਸ਼ਾਮਿਲ ਹੋਣ ਲਈ ਜਲੰਧਰ ਤੋਂ ਸਿੱਖ ਤਾਲਮੇਲ ਕਮੇਟੀ ਦਾ ਜਥਾ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਜਥੇ ਨਾਲ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦੀ ਚੋਣ

ਜਲੰਧਰ, 29 ਜਨਵਰੀ (ਐੱਮ. ਐੱਸ ਲੋਹੀਆ)-ਜ਼ਿਲ੍ਹਾ ਜਲੰਧਰ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਅੱਜ ਚੋਣ ਹੋਈ | ਇਸ ਦੌਰਾਨ ਸਰਬਸੰਮਤੀ ਨਾਲ ਸਰਬਜੀਤ ਲਾਲ ਨੂੰ ਪ੍ਰਧਾਨ ਤੇ ਹਰਪਾਲ ਸਿੰਘ ਨੂੰ ਬਤੌਰ ਜਨਰਲ ਸਕੱਤਰ ਚੁਣ ਲਿਆ ਗਿਆ, ...

ਪੂਰੀ ਖ਼ਬਰ »

ਓਡੀਸ਼ਾ ਦੇ ਮੁੱਖ ਮੰਤਰੀ ਨੇ ਹਾਕੀ ਨੂੰ ਨਵੀਂ ਦਿਸ਼ਾ ਕੀਤੀ ਪ੍ਰਦਾਨ

ਜਲੰਧਰ, 29 ਜਨਵਰੀ (ਡਾ. ਜਤਿੰਦਰ ਸਾਬੀ)-ਓਡੀਸ਼ਾ ਵਿਖੇ ਕਰਵਾਏ ਜਾ ਰਹੇ ਹਾਕੀ ਵਿਸ਼ਵ ਕੱਪ ਦੀ ਸਫ਼ਲਤਾ ਲਈ ਓਡੀਸ਼ਾ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਵਧਾਈ ਦੇ ਪਾਤਰ ਹਨ ਤੇ ਮੈਚ ਦੌਰਾਨ ਦਰਸ਼ਕਾਂ ਵਲੋਂ ਵਿਖਾਏ ਜਾ ਰਹੇ ਸਲੋਗਨ ਵੀ ਖਿੱਚ ਦਾ ਕੇਂਦਰ ਬਣੇ ਹੋਏ ਹਨ | ...

ਪੂਰੀ ਖ਼ਬਰ »

ਜਸਵੰਤ ਹਸਪਤਾਲ ਵਿਚ ਹੁੰਦਾ ਪੇਟ ਤੇ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ

ਜਲੰਧਰ, 29 ਜਨਵਰੀ (ਅ.ਬ.)-ਪੇਟ ਅਤੇ ਜਿਗਰ ਦੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਰ ਡਾ. ਜਸਵੰਤ ਸਿੰਘ, ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ ਜਲੰਧਰ ਵਿਖੇ ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ ਮਸ਼ੀਨਾਂ ਨਾਲ ਤਸੱਲੀਬਖਸ਼ ਕੀਤਾ ਜਾਂਦਾ ਹੈ | ਇਹ ਹਸਪਤਾਲ ...

ਪੂਰੀ ਖ਼ਬਰ »

ਟਰੈਵਲ ਏਜੰਟਾਂ ਲਈ ਲਾਇਸੰਸ ਪ੍ਰਕਿਰਿਆ ਸਰਲ ਤੇ ਆਨਲਾਈਨ ਕੀਤੀ ਜਾਵੇ-ਹੇਅਰ, ਸੈਣੀ

ਜਲੰਧਰ, 29 ਜਨਵਰੀ (ਜਸਪਾਲ ਸਿੰਘ)-ਪੰਜ-ਆਬ ਟਰੈਵਲ ਏਜੰਟਸ ਐਸੋਸੀਏਸ਼ਨ ਵਲੋਂ ਆਪਣਾ ਗੋਲਡਨ ਜੁਬਲੀ ਸਮਾਰੋਹ ਪਿਛਲੇ ਦਿਨੀਂ ਧੂਮ ਧਾਮ ਨਾਲ ਮਨਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਹੇਅਰ, ਰਾਕੇਸ਼ ਸੇਠ ਤੇ ਨਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ 'ਚ ...

ਪੂਰੀ ਖ਼ਬਰ »

ਨਿਊਜ਼ੀਲੈਂਡ ਟੀਮ ਵਲੋਂ ਦਸਤਾਰ ਕੋਚਾਂ ਦਾ ਵਿਸ਼ੇਸ਼ ਸਨਮਾਨ

ਮਹਿਤਪੁਰ, 29 ਜਨਵਰੀ (ਹਰਜਿੰਦਰ ਸਿੰਘ ਚੰਦੀ )-ਨਿਊਜ਼ੀਲੈਂਡ 'ਚ ਅਕਤੂਬਰ, ਨਵੰਬਰ ਮਹੀਨੇ ਹੋਏ ਕਬੱਡੀ ਸੀਜ਼ਨ ਦÏਰਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸੱਦੇ ਤੇ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਲਗਾਤਾਰ ਦੋ ਮਹੀਨੇ ਨਿਊਜ਼ੀਲੈਂਡ ਵਿਚ ਦਸਤਾਰ ਸਿਖਲਾਈ ਕੈਂਪ ...

ਪੂਰੀ ਖ਼ਬਰ »

ਗੌਰਵ ਕਰਾਟੇ ਕਲੱਬ ਦੀ ਖਿਡਾਰਨ ਕੋਮਲਪ੍ਰੀਤ ਨੇ ਨਾਰਥ ਇੰਡੀਆ ਸਵਾਤੇ ਫ਼ਰੈਂਚ ਬਾਕਸਿੰਗ 'ਚ ਜਿੱਤਿਆ ਸੋਨ ਤਗਮਾ

ਸ਼ਾਹਕੋਟ, 29 ਜਨਵਰੀ (ਸੁਖਦੀਪ ਸਿੰਘ)-ਚੰਡੀਗੜ੍ਹ 'ਚ ਨਾਰਥ ਇੰਡੀਆ ਸਵਾਤੇ ਫੈਡਰੇਸ਼ਨ ਕੱਪ ਕਰਵਾਇਆ ਗਿਆ, ਜਿਸ 'ਚ ਪੰਜਾਬ ਟੀਮ ਦੇ ਕੁਲ 22 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ 'ਚ ਗੌਰਵ ਕਰਾਟੇ ਕਲੱਬ ਸ਼ਾਹਕੋਟ ਦੀ ਖਿਡਾਰਨ ਕੋਮਲਪ੍ਰੀਤ ਕੌਰ ਨੇ 3 ਫਾਈਟਾਂ ਜਿੱਤ ਕੇ ਪੰਜਾਬ ...

ਪੂਰੀ ਖ਼ਬਰ »

ਡਾ. ਬੀ. ਆਰ. ਅੰਬੇਡਕਰ ਆਰਮੀ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ

ਸ਼ਾਹਕੋਟ, 29 ਜਨਵਰੀ (ਸੁਖਦੀਪ ਸਿੰਘ)-ਡਾ. ਬੀ. ਆਰ. ਅੰਬੇਡਕਰ ਆਰਮੀ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਹੈ | ਦੇਸ਼ ਦਾ ਸੰਵਿਧਾਨ ਸਭ ਨੂੰ ਬਰਾਬਰ ਅਧਿਕਾਰ ...

ਪੂਰੀ ਖ਼ਬਰ »

ਏਕਮ ਪਬਲਿਕ ਸਕੂਲ ਜੂਨੀਅਰ ਵਿੰਗ ਦੀ ਐਕੋਲੇਡ ਸੈਰੇਮਨੀ ਮੌਕੇ ਗਾਇਕ ਪ੍ਰੀਤ ਹਰਪਾਲ ਹੋਏ ਰੂਬਰੂ

ਮਹਿਤਪੁਰ, 29 ਜਨਵਰੀ (ਹਰਜਿੰਦਰ ਸਿੰਘ ਚੰਦੀ, ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਸਕੂਲ ਡਾਇਰੈਕਟਰ ਨਿਰਮਲ ਸਿੰਘ ਤੇ ਪਿ੍ੰਸੀਪਲ ਅਮਨਦੀਪ ਕੌਰ ਦੀ ਵਿਸ਼ੇਸ਼ ਅਗਵਾਈ 'ਚ ਜੂਨੀਅਰ ਵਿੰਗ ਦੀ ਐਕੋਲੇਡ ਸੈਰੇਮਨੀ ਆਯੋਜਿਤ ਕੀਤੀ ਗਈ | ਇਸ ਬਾਰੇ ਸਕੂਲ ...

ਪੂਰੀ ਖ਼ਬਰ »

ਕਾਂਗਰਸੀ ਆਗੂ ਬੂਟਾ ਸਿੰਘ ਕਲਸੀ ਤੇ ਸੁੱਖਾ ਢੇਸੀ 'ਆਪ' 'ਚ ਸ਼ਾਮਿਲ

ਸ਼ਾਹਕੋਟ, 29 ਜਨਵਰੀ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ 'ਚ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਾ ਜਦ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ ਤੇ ਸੁੱਖਾ ਢੇਸੀ ਕਾਂਗਰਸ ਨੂੰ ਛੱਡ ਕੇ 'ਆਪ' 'ਚ ਸ਼ਾਮਿਲ ਹੋਏ | ਇਸੇ ਹੀ ਤਰ੍ਹਾਂ ਅਕਾਲੀ ਵਰਕਰ ਇੰਦਰਜੀਤ ਗੋਇਲ ਮੰਡੀ ਆੜ੍ਹਤੀਆ ਨੇ ...

ਪੂਰੀ ਖ਼ਬਰ »

ਸੁਪਰਵਾਈਜ਼ਰ ਰਣਜੋਧ ਸਿੰਘ ਧੰਜੂ ਦੀ ਸੇਵਾ ਮੁਕਤੀ 'ਤੇ ਪਾਰਟੀ

ਮਹਿਤਪੁਰ, 29 ਜਨਵਰੀ (ਲਖਵਿੰਦਰ ਸਿੰਘ)-ਰਣਜੋਧ ਸਿੰਘ ਧੰਜੂ ਦਾ ਜਨਮ ਸਾਲ 1964 ਨੂੰ ਮਾਤਾ ਨਰਿੰਜਣ ਕੌਰ ਤੇ ਪਿਤਾ ਸਮੁੰਦ ਸਿੰਘ ਦੇ ਘਰ ਪਿੰਡ ਸੇਖੇ ਜ਼ਿਲ੍ਹਾ ਜਲੰਧਰ ਵਿਖੇ ਹੋਇਆ | ਆਪ ਨੇ ਦਸਵੀਂ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਪਿੰਡ ਪੰਖਰ, ਜ਼ਿਲ੍ਹਾ ਪਟਿਆਲਾ ਤੋਂ ਪਾਸ ...

ਪੂਰੀ ਖ਼ਬਰ »

ਪੁਰਾਣੇ ਮੁੱਖ ਮੰਤਰੀਆਂ ਦੀਆਂ ਫੋਟੋਆਂ 'ਤੇ ਇਤਰਾਜ਼ ਕਰਨ ਵਾਲੇ ਭਗਵੰਤ ਮਾਨ ਹੁਣ ਖੁਦ ਫ਼ੋਟੋਆਂ ਲਗਵਾ ਰਹੇ-ਵਡਾਲਾ

ਜੰਡਿਆਲਾ ਮੰਜਕੀ, 29 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਹਲਕੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ...

ਪੂਰੀ ਖ਼ਬਰ »

ਲਤੀਫ਼ਪੁਰਾ ਉਜਾੜੇ ਵਿਰੁੱਧ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ 2 ਨੂੰ

ਲੋਹੀਆਂ ਖਾਸ, 29 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਇਨਸਾਫ਼ ਪਸੰਦ ਵੱਖ-ਵੱਖ ਜਥੇਬੰਦੀਆਂ ਵਲੋਂ ਲਤੀਫ਼ਪੁਰਾ ਉਜਾੜੇ ਵਿਰੁੱਧ ਰੋਸ ਮੁਜ਼ਾਹਰਾ ਦਸਮੇਸ਼ ਪਾਰਕ ਲੋਹੀਆਂ ਵਿਖੇ 2 ਫਰਵਰੀ ਨੂੰ ਦਿੱਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਲਤੀਫ਼ਪੁਰਾ ਮੋਰਚੇ ਦੇ ਹੱਕ 'ਚ ਮੀਟਿੰਗਾਂ

ਕਰਤਾਰਪੁਰ, 29 ਜਨਵਰੀ (ਭਜਨ ਸਿੰਘ, ਜਨਕ ਰਾਜ ਗਿੱਲ)-ਲਤੀਫ਼ਪੁਰਾ ਮੁੜ ਵਸੇਬਾ ਮੋਰਚਾ 'ਚ ਸ਼ਾਮਿਲ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ 'ਆਪ' ਸਰਕਾਰ ਵਿਰੁੱਧ ਮੋਰਚਾ ਖੋਲਦੇ ਹੋਏ ਨੇੜਲੇ ਪਿੰਡ ਦਿਆਲਪੁਰ, ਕੁੱਦੋਵਾਲ ਤੇ ਧੀਰਪੁਰ ਵਿਖੇ ਵਿਹੜਾ ਮੀਟਿੰਗਾਂ ਕਰਦਿਆਂ ...

ਪੂਰੀ ਖ਼ਬਰ »

ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਗੰਭੀਰ ਜ਼ਖ਼ਮੀ

ਕਪੂਰਥਲਾ, 29 ਜਨਵਰੀ (ਅਮਨਜੋਤ ਸਿੰਘ ਵਾਲੀਆ)- ਬੱਕਰ ਖਾਨਾ ਚੌਕ ਨੇੜੇ ਕੰਮ 'ਤੇ ਜਾ ਰਹੀ ਇਕ ਔਰਤ ਨੂੰ ਇਕ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਪਤਨੀ ...

ਪੂਰੀ ਖ਼ਬਰ »

ਵਿੱਕੀ ਕਾਲੀਆ ਮਾਮਲੇ 'ਚ ਕਾਂਗਰਸੀਆਂ ਵਲੋਂ ਕਾਰਵਾਈ ਦੀ ਮੰਗ

ਮਕਸੂਦਾਂ, 29 ਜਨਵਰੀ (ਸੌਰਵ ਮਹਿਤਾ)-ਬੀਤੇ ਦਿਨੀਂ ਵਾਰਡ ਨੰਬਰ 64 ਦੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਸ਼ੀਲ ਸ਼ਰਮਾ ਵਿੱਕੀ ਕਾਲੀਆ ਵਲੋਂ ਆਤਮ ਹੱਤਿਆ ਕਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਲਈ ਸੀ | ਆਤਮ ਹੱਤਿਆ ਕਰਨ ਤੋਂ ਪਹਿਲਾਂ ਵਿੱਕੀ ਕਾਲੀਆ ਵਲੋਂ ਇਕ ਖ਼ੁਦਕੁਸ਼ੀ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਸੁਭਾਨਪੁਰ ਪੁਲਿਸ ਨੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਕੀਤੇ ਦੋ ਕਾਬੂ

ਢਿਲਵਾਂ, 29 ਜਨਵਰੀ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)- ਸੁਭਾਨਪੁਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ਪਾਬੰਦੀਸ਼ੁਦਾ ਗੋਲੀਆਂ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX