ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼ਹਿਰੀ ਖੇਤਰ ਨੇੜੇ ਆਵਾਰਾ ਪਸ਼ੂਆਂ ਦੀ ਭਰਮਾਰ ਹੈ, ਪਸ਼ੂਆਂ ਦੇ ਝੁੰਡ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਰਹੇ ਹਨ¢ ਫ਼ਸਲਾਂ ਦੀ ਰਾਖੀ ਲਈ ਠੰਢ ਵਿਚ ਰਾਤਾਂ ਕਿਸਾਨ ਖੇਤਾਂ ਵਿਚ ਗੁਜਾਰਨ ਲਈ ਮਜਬੂਰ ਹਨ¢ ਪ੍ਰਾਪਤ ਜਾਣਕਾਰੀ ਅਨੁਸਾਰ ਕਈ ਪਿੰਡਾ ਵਿਚ ਕਿਸਾਨਾਂ ਵਲੋਂ ਆਪਣੀ ਫ਼ਸਲ ਪਸ਼ੂਆਂ ਤੋਂ ਬਚਾਉਣ ਲਈ ਘੋੜੇ ਵਾਲਿਆਂ ਨਾਲ ਠੇਕਾ ਕੀਤਾ ਹੋਇਆ ਹੈ¢ ਇਹ ਘੋੜ ਸਵਾਰ ਪਸ਼ੂਆਂ ਨੂੰ ਉਨ੍ਹਾਂ ਪਿੰਡਾਂ ਵਿਚੋਂ ਕੱਢ ਕੇ ਸ਼ਹਿਰ ਨੇੜਲੇ ਪਿੰਡ ਵਿਚ ਲੈ ਆਉਂਦੇ ਹਨ, ਜਿਸ ਕਰਕੇ ਸ੍ਰੀ ਮੁਕਤਸਰ ਸਾਹਿਬ ਦੀ ਜੂਹ ਵਿਚ ਪੈਂਦੇ ਪਿੰਡਾਂ ਗੋਨਿਆਣਾ, ਮੁਕਤਸਰ ਦਿਹਾਤੀ, ਰਹੂੜਿਆਂਵਾਲੀ, ਸੰਗੂਧÏਣ, ਉਦੇਕਰਨ, ਲੰਬੀ ਢਾਬ ਆਦਿ ਦੇ ਕਿਸਾਨ ਬੇਹੱਦ ਪ੍ਰੇਸ਼ਾਨ ਹਨ¢ ਉਨ੍ਹਾਂ ਵਲੋਂ ਫ਼ਸਲਾਂ ਦੀ ਰਾਖੀ ਲਈ ਖੇਤਾਂ ਵਿਚ ਆਰਜੀ ਰਿਹਾਇਸ਼ ਕਰਕੇ ਕਈ ਥਾਈਾ ਮਜ਼ਦੂਰ ਪੈਸੇ ਦੇ ਕੇ ਬਿਠਾਏ ਹਨ¢ ਕਈ ਥਾਵਾਂ 'ਤੇ ਕਿਸਾਨ ਖ਼ੁਦ ਕਣਕ ਦੀ ਫ਼ਸਲ ਤੇ ਸਰੋਂ ਦੀ ਫ਼ਸਲ ਦੀ ਰਾਖੀ ਲਈ ਖੇਤਾਂ ਵਿਚ ਰਾਤਾਂ ਕੱਟ ਰਹੇ ਹਨ¢ ਗੋਨਿਆਣਾ ਰੋਡ ਨੇੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇੜੇ ਖੇਤਾਂ ਦੇ ਕਿਸਾਨਾਂ ਗੁਰਸ਼ਵਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਮਨਪ੍ਰੀਤ ਸਿੰਘ ਮਨੀ, ਲੋਕ ਪਿ੍ਆ ਸ਼ਰਮਾ, ਬਲਜਿੰਦਰ ਸਿੰਘ ਬਿੱਟੂ, ਅਮਨਦੀਪ ਸਿੰਘ ਕੰਗ, ਬਾਜਾ ਸਿੰਘ ਧਾਲੀਵਾਲ, ਪੱਪੀ ਖੋਸਾ, ਕਾਕਾ ਸੰਧੂ ਤੇ ਜੀਤ ਸਿੰਘ ਆਦਿ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਪ੍ਰੇਸ਼ਾਨ ਹਨ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ¢ ਇਨ੍ਹਾਂ ਬੇਜੁਬਾਨ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਛੱਡਣਾ ਚਾਹੀਦਾ ਹੈ, ਉੱਥੇ ਚਾਰੇ ਤੇ ਹੋਰ ਸੇਵਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ¢ ਉਨ੍ਹਾਂ ਕਿਹਾ ਕਿ ਆਸ ਪਾਸ ਦੇ ਪਿੰਡਾਂ ਤੋਂ ਪਸ਼ੂ ਲਿਆ ਕੇ ਸ਼ਹਿਰ ਨੇੜੇ ਛੱਡੇ ਜਾ ਰਹੇ ਹਨ, ਜਿਨ੍ਹਾਂ ਕਿਸਾਨਾਂ ਦੇ ਖੇਤ ਸ਼ਹਿਰ ਦੇ ਨੇੜੇ ਹਨ¢ ਉਨ੍ਹਾਂ ਖੇਤਾਂ ਵਿਚ ਪਸ਼ੂਆਂ ਦੀ ਭਰਮਾਰ ਕਿਸਾਨਾਂ ਲਈ ਸਿਰਦਰਦੀ ਬਣੀ ਹੋਈ ਹੈ¢ ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ¢
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਕਿਰਤੀ ਕਿਸਾਨ ਯੂਨੀਅਨ ਨੇ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫ਼ੂਕਿਆ ਤੇ ਨਾਅਰੇਬਾਜ਼ੀ ਕੀਤੀ | ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੌਰਾਨ ਅਸ਼ੀਸ਼ ਮਿਸ਼ਰਾ ਨੇ ਆਪਣੇ ਸਾਥੀਆਂ ਦੀ ...
ਮਲੋਟ, 30 ਜਨਵਰੀ (ਪਾਟਿਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਗ਼ੈਰ ਸਮਾਜਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਸਿਟੀ ਮਲੋਟ ਪੁਲਿਸ ਨੇ ਇਕ ਦੋ ਪਹੀਆ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਇਕ ਮੈਂਬਰ ਨੂੰ ਕਾਬੂ ਕਰ ...
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਹਰਮਹਿੰਦਰ ਪਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਟਰਾਂਸਮਿਸ਼ਨ ਮੰਡਲ ਸ੍ਰੀ ਮੁਕਤਸਰ ਸਾਹਿਬ ਵਲੋਂ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਅਗਵਾਈ ਹੇਠ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ...
ਮਲੋਟ, 30 ਜਨਵਰੀ (ਪਾਟਿਲ)-ਗਣਤੰਤਰ ਦਿਵਸ ਮੌਕੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਸਮਾਗਮ ਮੌਕੇ ਜਿੱਥੇ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ ਵੇਖਣ ਨੂੰ ਮਿਲਿਆਂ, ਉੱਥੇ ਹੀ ਪਰੇਡ ਵਿਚ ਐੱਨ. ਸੀ. ਸੀ. ਯੂਨਿਟਾਂ, ਐੱਨ. ਐੱਸ. ਐੱਸ. ਵਿੰਗ, ਪੰਜਾਬ ਪੁਲਿਸ ...
ਗਿੱਦੜਬਾਹਾ, 30 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਦੇਸ਼ ਦੀ ਵੰਡ ਦਾ ਸੰਤਾਪ ਭੋਗਣ ਵਾਲੇ ਪਰਿਵਾਰਾਂ ਨੂੰ ਘਰ ਖ਼ਾਲੀ ਕਰਨ ਦੇ ਮਿਲੇ ਨੋਟਿਸਾਂ ਕਾਰਨ ਇਕ ਵਾਰ ਫ਼ਿਰ ਉਜਾੜੇ ਦੀ ਤਲਵਾਰ ਲਟਕਣ ਨਾਲ ਪ੍ਰਭਾਵਿਤ ਪਰਿਵਾਰਾਂ 'ਚ ਪ੍ਰੇਸ਼ਾਨੀ ਪਾਈ ਜਾ ਰਹੀ ਹੈ | ਜ਼ਿਕਰਯੋਗ ਹੈ ...
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੰਵਰਜੀਤ ਸਿੰਘ ਮਾਨ ਐੱਸ. ਡੀ. ਐੱਮ. ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਸਥਾਨਕ ਸਰਕਾਰ ਦੇ ਨੋਟੀਫ਼ਿਕੇਸ਼ਨ ਦੀ ਪਾਲਣਾ ਕਰਦੇ ਹੋਏ ਬਤੌਰ ਪ੍ਰਬੰਧਕ ਨਗਰ ਪੰਚਾਇਤ ਬਰੀਵਾਲਾ ਦਾ ਵਾਧੂ ਚਾਰਜ ਸੰਭਾਲ ਲਿਆ ...
ਲੰਬੀ, 30 ਜਨਵਰੀ (ਮੇਵਾ ਸਿੰਘ)-ਐੱਸ. ਐੱਮ. ਓ. ਡਾ. ਪਵਨ ਮਿੱਤਲ ਦੀ ਅਗਵਾਈ ਹੇਠ ਸੀ. ਐੱਚ. ਸੀ. ਲੰਬੀ ਵਿਖੇ ਵਿਸ਼ਵ ਕੋਹੜ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਬੀ.ਈ.ਈ. ਸ਼ਿਵਾਨੀ ਨੇ ਕਿਹਾ ਕਿ ਇਹ ਦਿਨ ਹਰ ਸਾਲ ਵਿਸ਼ਵ ਪੱਧਰ 'ਤੇ ...
ਮਲੋਟ, 30 ਜਨਵਰੀ (ਅਜਮੇਰ ਸਿੰਘ ਬਰਾੜ)-ਸ੍ਰੀ ਗੁਰੂ ਰਵਿਦਾਸ ਨਗਰ ਵਿਖੇ ਮੰਦਰ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਲਾਇਬ੍ਰੇਰੀ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਸਥਾਪਤ ਕੀਤੀ ਗਈ | ਮੂਰਤੀ ਸਮਾਰੋਹ ਵਿਚ ਡਾ: ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ...
ਰੁਪਾਣਾ, 30 ਜਨਵਰੀ (ਜਗਜੀਤ ਸਿੰਘ)-ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ ਵਾਸੀ ਰੋੜਾਂਵਾਲੀ ਜੋ ਕਿ ਆਪਣੀ ਪਤਨੀ ਦੀਪਾ ਰਾਣੀ ਨੂੰ ਲੈ ਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿੱਜੀ ...
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ)-ਇਕ ਪਾਸੇ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ, ਦੂਜੇ ਪਾਸੇ ਸਕੂਲ-ਕਾਲਜਾਂ ਵਿਚ ਪੰਜਾਬੀ ਅਧਿਆਪਕਾਂ ਦੀ ਘਾਟ ਰੜਕ ਰਹੀ ਹੈ | ਪੰਜਾਬ ਸਰਕਾਰ ਵਲੋਂ ਹਰ ਖੇਤਰ ਵਿਚ ਪੰਜਾਬੀ ...
ਮਲੋਟ, 30 ਜਨਵਰੀ (ਪਾਟਿਲ)-ਨਵੀਂ ਦਾਣਾ ਮੰਡੀ ਮਲੋਟ ਵਿਖੇ ਸਥਿਤ ਇਕ ਕਾਰ ਬਾਜ਼ਾਰ 'ਚੋਂ ਕਾਰ ਦੀ ਖ਼ਰੀਦ ਕਰਨ ਮੌਕੇ ਕਾਰ ਦੀ ਟਰਾਈ ਲੈਣ ਦੇ ਬਹਾਨੇ ਅਣਪਛਾਤਿਆਂ ਵਲੋਂ ਪਿਸਤੋਲ ਦਿਖਾ ਕੇ ਕਾਰ ਖੋਹ ਕੇ ਲਿਜਾਣ ਦਾ ਮਾਮਲਾ ਥਾਣਾ ਸਿਟੀ ਮਲੋਟ ਪੁਲਿਸ ਨੇ ਦਰਜ ਕੀਤਾ ਹੈ | ...
ਮਲੋਟ, 30 ਜਨਵਰੀ (ਪਾਟਿਲ)-ਐੱਨ. ਸੀ. ਸੀ. ਮਲੋਟ, ਦਾਨੇਵਾਲਾ ਵਿਖੇ ਲਗਾਏ ਅੱਠ ਰੋਜ਼ਾ ਕੈਂਪ ਵਿਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ 12 ਕੈਡਿਟਾਂ ਨੇ ਹਿੱਸਾ ਲਿਆ | ਇਸ ਕੈਂਪ ਦੌਰਾਨ ਵੱਖ-ਵੱਖ ਕੈਡਿਟਾਂ ਵਿਚਕਾਰ ਹੋਏ ਮੁਕਾਬਲਿਆਂ ਸੋਲੋ ਡਾਂਸ, ਸੋਲੋ ਗੀਤ, ਸਮੂਹ ...
ਗਿੱਦੜਬਾਹਾ, 30 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਬਾਬਾ ਰਾਮ ਅਵਤਾਰ ਨਾਥ ਦੀ ਸਰਪ੍ਰਸਤੀ ਹੇਠ ਚੱਲ ਰਹੀ ਸ੍ਰੀ ਸਤਿਸੰਗ ਸਭਾ ਗਿੱਦੜਬਾਹਾ ਦੀ ਸਾਲਾਨਾ ਮੀਟਿੰਗ ਰੂਪ ਨਗਰ ਸਥਿਤ ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਹੋਈ | ਮੀਟਿੰਗ ਦੌਰਾਨ ਸਭਾ ਦੇ ਅਹੁਦੇਦਾਰਾਂ ਦੀ ਚੋਣ ...
ਗਿੱਦੜਬਾਹਾ, 30 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਇੰਡੀਆ ਪੋਸਟ ਵਲੋਂ ਬੀਤੇ ਦਿਨੀਂ ਤਿਰੂਵੰਤਪੁਰਮ (ਕੇਰਲਾ) ਵਿਖੇ ਆਲ ਇੰਡੀਆ ਸਾਇਕਲਿੰਗ ਟੂਰਨਾਮੈਂਟ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਸਾਇਕਲਿੰਗ ਕਲੱਬ ਦੇ ਗੁਰਸੇਵਕ ਸੰਧੂ ਨੇ ਦੱਸਿਆ ...
ਗਿੱਦੜਬਾਹਾ, 30 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੀ ਪ੍ਰਸਿੱਧ ਧਾਰਮਿਕ ਸੰਸਥਾ ਬਾਲਾ ਜੀ ਪਰਿਵਾਰ ਵਲੋਂ ਬੀਤੀ ਰਾਤ ਸੱਟਾ ਬਾਜ਼ਾਰ ਵਿਖੇ ਬਾਲਾ ਜੀ ਮਹਾਰਾਜ ਦਾ ਕੀਰਤਨ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਤੇ ...
ਮਲੋਟ, 30 ਜਨਵਰੀ (ਪਾਟਿਲ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਵਲੋਂ ਸੰਗਰੂਰ ਵਿਖੇ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਾ ਕਰਨ ਦੇ ਰੋਸ ਵਿਚ ਇਕ ਰੈਲੀ ਕੀਤੀ ਗਈ, ਜਿਸ ਵਿਚ ਸ੍ਰੀ ਮੁਕਤਸਰ ...
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ...
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਹਰਮਹਿੰਦਰ ਪਾਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਗੋਨਿਆਣਾ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵਿਖੇ ਬਸੰਤ ਰੁੱਤ ਦੇ ਆਗਮਨ 'ਤੇ ਦੋ ਦਿਨਾਂ 'ਵਿਲੱਖਣ ਯੋਗ ਅਤੇ ਧਿਆਨ' ਕੈਂਪ ਸਮਾਪਤ ਹੋ ਗਿਆ | ਇਸ ਮੌਕੇ ਸਵਾਮੀ ਵਿਗਿਆਨਾਨੰਦ ਨੇ ...
ਗਿੱਦੜਬਾਹਾ, 30 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਸਭਾ ਚੋਣਾਂ ਦੀਆਂ ਅਗਾਊਾ ਤਿਆਰੀਆਂ ਸੰਬੰਧੀ ਕਮਰਕੱਸੇ ਕਰਦਿਆਂ ਪਿੰਡਾਂ ਵਿਚ ਕਮੇਟੀਆਂ ਦਾ ਗਠਨ ਕਰਨਾ ਸ਼ੁਰੂ ਕਰ ਦਿੱਤਾ ਹੈ | ਹਲਕਾ ਕੋਆਰਡੀਨੇਟਰ ਤੇ ਸ਼੍ਰੋਮਣੀ ਗੁਰਦੁਆਰਾ ...
ਮਲੋਟ, 30 ਜਨਵਰੀ (ਪਾਟਿਲ, ਅਜਮੇਰ ਸਿੰਘ ਬਰਾੜ)-ਸਿਟੀ ਅਵੇਅਰਨੈੱਸ ਵੈੱਲਫ਼ੇਅਰ ਸੁਸਾਇਟੀ (ਰਜਿ:) ਮਲੋਟ ਵਲੋਂ ਪ੍ਰਧਾਨ ਰੋਹਿਤ ਕਾਲੜਾ ਦੀ ਅਗਵਾਈ ਵਿਚ ਸਕਾਈ ਮਾਲ ਵਿਖੇ ਲੋਕ ਗਾਇਕ ਸਤਪਾਲ ਭੂੰਦੜ ਵਲੋਂ ਹੀਰ ਗਾਇਨ ਦੀ ਖ਼ੁਸ਼ੀ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ...
ਮਲੋਟ, 30 ਜਨਵਰੀ (ਅਜਮੇਰ ਸਿੰਘ ਬਰਾੜ)-ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਹੋਏ ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ | ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ...
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ)-ਆਰਮਡ ਫੋਰਸਜ਼ ਵੈਟਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਓ. ਆਰ. ਓ. ਪੀ. ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਗਿਆ, ਕਿਉਂਕਿ ਅਫ਼ਸਰ ਅਤੇ ਜੇ. ਸੀ. ਓ. ...
ਗਿੱਦੜਬਾਹਾ, 30 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਸਰਕਾਰੀ ਕਾਲਜ ਹੁਸਨਰ ਵਿਖੇ ਪਿ੍ੰਸੀਪਲ ਡਾ: ਜਯੋਤਸਨਾ ਸਿੰਗਲਾ ਦੀ ਅਗਵਾਈ ਅਤੇ ਪ੍ਰੋ: ਕੁਸ਼ਮ ਮਹੇਸ਼ਵਰੀ ਦੇ ਨਿਰਦੇਸ਼ਾਂ ਹੇਠ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਭਾਸ਼ਣ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ...
ਮਲੋਟ, 30 ਜਨਵਰੀ (ਪਾਟਿਲ)-ਐੱਨ. ਸੀ. ਸੀ. ਅਕੈਡਮੀ ਮਲੋਟ ਵਿਖੇ ਕੰਬਾਇਨ ਸਾਲਾਨਾ ਟ੍ਰੇਨਿੰਗ ਕੈਂਪ ਲਾਇਆ ਗਿਆ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਡਾਇਰੈਕਟਰ ਦੇ ਅਧੀਨ ਆਉਂਦੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ 229 ਕੈਡਿਟਾਂ ਨੇ ਭਾਗ ਲਿਆ | ਜਾਣਕਾਰੀ ਦਿੰਦੇ ...
ਮਲੋਟ, 30 ਜਨਵਰੀ (ਪਾਟਿਲ)-ਮਲੋਟ ਸ਼ਹਿਰ ਵਿਚ ਬਲਾਕ ਕਾਂਗਰਸ ਕਮੇਟੀ ਦੀ ਅਗਵਾਈ ਵਿਚ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਵਾਲੇ ਦਿਨ 'ਭਾਰਤ ਜੋੜੋ ਯਾਤਰਾ' ਦਾ ਸਮਾਪਤੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਇਲਾਕੇ ਦੀ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ...
ਫ਼ਰੀਦਕੋਟ, 30 ਜਨਵਰੀ (ਸਤੀਸ਼ ਬਾਗ਼ੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ ਦੇ ਹੈਲਥ ਕੇਅਰ ਟ੍ਰੇਡ (ਐੱਨ.ਐੱਸ.ਕਿਉ.ਐੱਫ਼) ਦੇ ਵਿਦਿਆਰਥੀਆਂ ਵਲੋਂ ਦਸਮੇਸ਼ ਨਰਸਿੰਗ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੀ ਫ਼ੀਲਡ ਵਿਜ਼ਟ ਕੀਤੀ | ਵਿਦਿਆਰਥੀਆਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX