ਭਾਈ ਮੋਹਕਮ ਸਿੰਘ ਮੈਮੋਰੀਅਲ ਸੈਟੇਲਾਈਟ ਹਸਪਤਾਲ ਨੂੰ ਬਣਾਇਆ ਆਮ ਆਦਮੀ ਕਲੀਨਿਕ
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿਚ ਆਮ ਆਦਮੀ ਕਲੀਨਿਕ ਬਣਾਉਣ ਦੇ ਦਾਅਵਿਆਂ ਦੀਆਂ ਪਰਤਾਂ ਉਤਰਨੀਆਂ ਸ਼ੁਰੂ ਹੋ ਗਈਆਂ ਹਨ | ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 500 ਆਮ ਆਦਮੀ ਕਲੀਨਿਕ ਖੋਲ੍ਹਣ ਦਾ ਲੰਬੇ ਸਮੇਂ ਤੋਂ ਪ੍ਰਚਾਰ ਕੀਤਾ ਜਾ ਰਿਹਾ ਸੀ, ਪਰ ਪੰਜਾਬ ਦੇ ਲੋਕਾਂ ਨੇ ਇਸ ਨੂੰ ਸਰਕਾਰ ਦਾ ਗੁੰਮਰਾਹਕੁੰਨ ਪ੍ਰਚਾਰ ਦੱਸਦੇ ਹੋਏ ਇਸ ਤੋਂ ਪਰਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ | ਅੰਮਿ੍ਤਸਰ ਦੇ ਹਲਕਾ ਦੱਖਣੀ ਦੇ ਇਲਾਕੇ ਵਿਚ ਸਕੱਤਰੀ ਬਾਗ਼ ਵਿਖੇ 20 ਸਾਲ ਤੋਂ ਵੀ ਪਹਿਲੇ ਬਣੇ ਭਾਈ ਮੋਹਕਮ ਸਿੰਘ ਮੈਮੋਰੀਅਲ ਸੈਟੇਲਾਈਟ ਹਸਪਤਾਲ ਨੂੰ ਸਰਕਾਰ ਨੇ ਆਪਣੇ ਖਾਤੇ ਵਿਚ ਪਾਉਂਦੇ ਹੋਏ 'ਇਸ ਪੁਰਾਣੇ ਮਾਲ 'ਤੇ ਨਵਾਂ ਲਿਫ਼ਾਫਾ ਚੜ੍ਹਾਉਣ' ਦਾ ਯਤਨ ਕਰਦੇ ਹੋਏ ਇਸਨੂੰ ਆਮ ਆਦਮੀ ਕਲੀਨਿਕ ਦਾ ਦਰਜਾ ਦੇ ਦਿੱਤਾ, ਪਰ ਇਸ ਹਸਪਤਾਲ ਦੇ 20 ਸਾਲ ਪਹਿਲਾਂ ਹੋਏ ਉਦਘਾਟਨ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਹਲਕੇ ਦੇ ਤੱਤਕਾਲੀ ਵਿਧਾਇਕ ਤੇ ਭਾਜਪਾ ਆਗੂ ਠੇਕੇਦਾਰ ਹਰਜਿੰਦਰ ਸਿੰਘ ਨੇ ਸਰਕਾਰ ਦੇ ਦਾਅਵਿਆਂ ਤੋਂ ਪਰਦਾ ਚੁੱਕਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਦੇ ਨਾਂਅ 'ਤੇ ਸ਼ਹਿਰ 'ਚ ਪਹਿਲਾਂ ਹੀ ਪੰਜ ਸੈਟੇਲਾਈਟ ਹਸਪਤਾਲ ਚੱਲ ਰਹੇ ਹਨ ਜਿਨ੍ਹਾਂ ਵਿਚ ਭਾਈ ਮੋਹਕਮ ਸਿੰਘ ਮੈਮੋਰੀਅਲ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ਵੀ ਇਕ ਹੈ | ਜਿਸਦਾ ਉਦਘਾਟਨ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਉਸ ਵੇਲੇ ਦੇ ਸਿਹਤ ਮੰਤਰੀ ਰਾਮੇਸ਼ ਡੋਗਰਾ ਵਲੋਂ ਉਨ੍ਹਾਂ ਨੂੰ ਹਲਕਾ ਵਿਧਾਇਕ ਹੋਣ ਦੇ ਨਾਤੇ ਨਾਲ ਲੈ ਕੇ 1 ਨਵੰਬਰ 2002 ਨੂੰ ਕੀਤਾ ਗਿਆ ਸੀ, ਪਰ ਪੰਜਾਬ ਸਰਕਾਰ ਵਲੋਂ ਹੁਣ ਲੋਕਾਂ ਨੂੰ ਗੁੰਮਰਾਹ ਕਰਕੇ ਭਾਈ ਮੋਹਕਮ ਸਿੰਘ ਮੈਮੋਰੀਅਲ ਸਟੇਲਾਈਟ ਹਸਪਤਾਲ ਦਾ ਨਾਂਅ ਆਮ ਆਦਮੀ ਕਲੀਨਿਕ ਦੇ ਦਿੱਤਾ ਹੈ ਜੋ ਲੋਕਾਂ ਨਾਲ ਵੱਡਾ ਧੋਖਾ ਹੈ ਅਤੇ ਹਸਪਤਾਲ ਨੂੰ ਕਲੀਨਿਕ ਦਾ ਨਾਂਅ ਦੇ ਕੇ ਇਸ ਦਾ ਦਰਜਾ ਘਟਾਇਆ ਹੈ |
ਵਡਾਲਾ ਤੇ ਥਰੀਏਵਾਲ ਵਿਖੇ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਮਾਰ ਰਹੀ ਦਮਗਜੇ
ਮਜੀਠਾ, (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬਾ ਭਰ ਵਿਚ ਲੋਕਾਂ ਨੂੰ ਆਪਣੇ ਘਰ ਦੇ ਲਾਗੇ ਮੁਫਤ ਡਾਕਟਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਆਮ ਆਦਮੀ ਕਲੀਨਿਕ ਖੋਲੇ ਹਨ | ਇਸ ਸਿਲਸਿਲੇ ਤਹਿਤ ਇਥੋਂ ਥੋੜੀ ਦੂਰ ਪੈਂਦੇ ਪਿੰਡ ਵਡਾਲਾ ਤੇ ਥਰੀਏਵਾਲ ਵਿਖੇ ਆਮ ਆਦਮੀ ਕਲੀਨਿਕ ਖੋਲੇ ਗਏ | ਇਨ੍ਹਾਂ ਆਮ ਆਦਮੀ ਕਲੀਨਿਕਾਂ ਦੀ ਹਕੀਕਤ ਇਹ ਹੈ ਕਿ ਸਰਕਾਰ ਨੇ ਤਾਂ ਕਿਹਾ ਕਿ ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣੇ ਹਨ ਪਰ ਇਹ ਤਾਂ ਪਹਿਲਾਂ ਤੋਂ ਚੱਲ ਰਹੇ ਵਡਾਲਾ ਵਿਖੇ ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਦੀ ਇਮਾਰਤ ਨੂੰ ਲੇਪਾ ਪੋਚੀ ਕਰਕੇ ਇਸ ਵਿਚ ਆਮ ਆਦਮੀ ਕਲੀਨਿਕ ਖੋਲਿਆ ਗਿਆ ਹੈ | ਇਸੇ ਤਰ੍ਹਾਂ ਥਰੀਏਵਾਲ ਵਿਖੇ ਪਹਿਲਾਂ ਤੋਂ ਚੱਲ ਰਹੇ ਪ੍ਰਾਇਮਰੀ ਸਿਹਤ ਕੇਂਦਰ ਦੀ ਇਮਾਰਤ ਨੂੰ ਲਿੰਬੀ ਪੋਚ ਕੇ ਇਸ ਵਿਚ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਗਿਆ ਹੈ | ਇਨ੍ਹਾਂ ਕੇਂਦਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾ ਦਿੱਤੀ ਹੈ | ਪ੍ਰਾਇਮਰੀ ਸਿਹਤ ਕੇਂਦਰ ਥਰੀਏਵਾਲ ਵਿਖੇ ਪਹਿਲਾਂ ਤੋਂ ਹੀ ਡਾਕਟਰਾਂ ਦੀ ਘਾਟ ਹੈ, ਇਥੇ ਮਰੀਜ਼ਾਂ ਦੀ ਐਮਰਜੰਸੀ ਦੀ ਹਾਲਤ ਨਾਲ ਨਜਿੱਠਣ ਲਈ ਕੋਈ ਐਂਬੂਲੈਂਸ ਨਹੀਂ, ਫਰਨੀਚਰ ਦੀ ਘਾਟ ਸੀ, ਜਨਰੇਟਰ ਨਹੀਂ ਸੀ | ਜਦ ਕਿ ਹੁਣ ਇਸ ਸਿਹਤ ਕੇਂਦਰ ਦੀ ਇਮਾਰਤ ਦੇ ਇੱਕ ਪਾਸੇ ਦੇ ਕਮਰਿਆਂ ਵਿਚ ਸੀਲਿੰਗ ਕਰਕੇ ਤੇ ਫਰਸ਼ ਤੇ ਟਾਇਲਾਂ ਲਗਾ ਕੇ ਇਸ ਨੂੰ ਆਮ ਆਂਦਮੀ ਕਲੀਨਿਕ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਜਦਕਿ ਇਥੇ ਕੋਈ ਨਵਾਂ ਸਟਾਫ ਭਰਤੀ ਨਹੀਂ ਕੀਤਾ ਗਿਆ, ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਪਹਿਲਾਂ ਤੋਂ ਸੇਵਾਵਾਂ ਦੇ ਰਹੇ ਸਟਾਫ ਤੋਂ ਕੰਮ ਲਿਆ ਜਾ ਰਿਹਾ ਹੈ | ਆਮ ਆਦਮੀ ਕਲੀਨਿਕ ਵਾਸਤੇ ਮਰੀਜਾਂ ਨਾਲ ਸੰਬੰਧਤ ਸਾਰਾ ਕੰਮ ਆਨਲਾਈਨ ਕੀਤਾ ਜਾਣਾ ਹੈ ਜਦ ਕਿ ਹੁਣ ਤਕ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਨਾ ਤਾਂ ਆਨਲਾਈਨ ਕਰਨ ਵਾਸਤੇ ਲੋੜੀਂਦਾ ਸਾਮਾਨ ਮੁਹੱਈਆ ਕਰਾਇਆ ਗਿਆ ਤੇ ਨਾ ਹੀ ਕੋਈ ਡਾਟਾ ਐਂਟਰੀ ਅਪਰੇਟਰ ਜਾਂ ਕੰਪਿਊਟਰ ਆਪਰੇਟਰ ਹੀ ਨਿਯੁਕਤ ਕੀਤੇ ਗਏ ਹਨ | ਇਸੇ ਤਰ੍ਹਾਂ ਮਿੰਨੀ ਸਿਹਤ ਕੇਂਦਰ ਵਡਾਲਾ ਵਿਖੇ ਪਹਿਲਾਂ ਤੋਂ ਡਿਊਟੀ ਕਰ ਰਹੇ ਮੈਡੀਕਲ ਅਫਸਰ ਪਾਸੋਂ ਹੀ ਆਮ ਆਦਮੀ ਕਲੀਨਿਕ ਦਾ ਕੰਮ ਲਿਆ ਜਾ ਰਿਹਾ ਹੈ | ਇਨ੍ਹਾਂ ਤੋਂ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ ਵਿਚ ਟੈਸਟ ਤੇ ਦਵਾਈਆਂ ਪਹਿਲਾਂ ਤੋਂ ਹੀ ਮੁਫਤ ਦਿੱਤੀਆਂ ਜਾ ਰਹੀਆਂ ਹਨ ਇਸ ਤਰ੍ਹਾਂ ਆਮ ਆਦਮੀ ਕਲੀਨਿਕ ਖੋਲਣ ਦਾ ਹੁਣ ਤੱਕ ਕੋਈ ਬਹੁਤਾ ਲਾਭ ਨਹੀਂ ਹੋਵੇਗਾ | ਇਹ ਦੋਵੇਂ ਸਿਹਤ ਕੇਂਦਰ ਆਪਣੇ ਆਲੇ ਦੁਆਲੇ ਦੇ ਕਰੀਬ 25-25 ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ |
ਮੱਤੇਵਾਲ ਵਿਚ 'ਸ: ਅਮਰੀਕ ਸਿੰਘ ਸਰਪੰਚ ਮੈਮੋਰੀ ਪੀ. ਐਚ. ਸੀ.' ਹਸਪਤਾਲ ਦਾ ਨਾਮ ਬਦਲ ਕੇ 'ਆਮ ਆਦਮੀ ਕਲੀਨਿਕ' ਰੱਖਣ ਕਾਰਨ ਲੋਕਾਂ ਵਿਚ ਰੋਸ
ਮੱਤੇਵਾਲ, (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਵਿਚਲੇ ਹਾਲਾਤਾਂ ਦੇ ਬਦਲਾਅ ਦਾ ਨਾਅਰਾ ਲਗਾ ਕੇ ਸੱਤਾ 'ਤੇ ਕਾਬਜ਼ ਹੋਣ ਵਾਲੀ ਤੇ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਫੋਕੀ ਸ਼ੌਹਰਤ ਦਾ ਪ੍ਰਚਾਰ ਕਰਨ ਵਿਚ ਰਿਵਾਇਤੀ ਪਾਰਟੀਆਂ ਨੂੰ ਪਛਾੜ ਦੋ ਕਦਮ ਅੱਗੇ ਨਿਕਲ ਚੁੱਕੀ ਹੈ, ਜਿਸ ਦੀ ਤਾਜਾ ਮਿਸਾਲ ਪੰਜਾਬ ਵਿਚ ਬਣ ਰਹੇ ਮੱੁਢਲੇ ਸਿਹਤ ਕੇਂਦਰਾਂ ਨੂੰ ਲੀਪਾ ਪੋਚੀ ਕਰਕੇ ਉਸ ਜਗ੍ਹਾ ਬਣਾਏ ਜਾ ਰਹੇ ਆਮ ਆਦਮੀ ਮੁਹੱਲਾ ਕਲੀਨਿਕ ਤੋਂ ਵੇਖਣ ਨੂੰ ਮਿਲਦੀ ਹੈ ਜਿਨ੍ਹਾਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲੇ ਬੋਰਡ ਲਗਾਏ ਜਾ ਰਹੇ ਹਨ | ਮੱਤੇਵਾਲ ਵਿਚ ਖੋਲੇ ਜਾ ਰਹੇ 'ਆਮ ਆਦਮੀ ਕਲੀਨਿਕ' ਤੋਂ ਵੇਖਣ ਨੂੰ ਮਿਲਦਾ ਹੈ ਜਿਥੇ ਸਮਾਜ ਸੇਵਾ ਵਿਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਸ: ਅਮਰੀਕ ਸਿੰਘ ਮੱਤੇਵਾਲ ਨੂੰ ਸਮਰਪਿਤ ਇਸ ਹਸਪਤਾਲ ਜਿਥੇ ਕੋਈ ਹੋਰ ਨਵੀਂ ਇਮਾਰਤ ਉਸਾਰਨ ਦੀ ਬਜਾਏ ਪੁਰਾਣੀ ਇਮਾਰਤ ਨੂੰ ਕੇਵਲ ਰੰਗ ਰੋਗਨ ਤੇ ਨਵਾਂ ਫਰਸ਼ ਪਾ ਕੇ ਮੁਹੱਲਾ ਕਲੀਨਿਕ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਇਸ ਹਸਪਤਾਲ ਵਿਚ ਹੋਰ ਤਾਂ ਕੁਝ ਹੋਰ ਤਾਂ ਨਹੀਂ ਬਸ ਇਕ ਬਲਾਅ ਜਰੂਰ ਵੇਖਣ ਨੂੰ ਮਿਲਿਆ ਕਿ ਹਸਪਤਾਲ ਦਾ ਨਾਮ 'ਸ: ਅਮਰੀਕ ਸਿੰਘ ਸਰਪੰਚ ਮੈਮੋਰੀ ਪੀ. ਐਚ. ਸੀ.' ਤੋਂ ਬਦਲ ਕੇ 'ਆਮ ਆਦਮੀ ਕਲੀਨਿਕ' ਰੱਖ ਦਿੱਤਾ ਹੈ | ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਕਸਬਾ ਮੱਤੇਵਾਲ ਵਿਚ ਕਾਫੀ ਵਿਰੋਧ ਵੇਖਣ ਨੂੰ ਮਿਲਿਆ | ਇਸ ਸੰਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਵਲੋਂ ਕਿਹਾ ਕਿ ਮੌਜੂਦਾ ਆਮ ਆਦਮੀ ਸਰਕਾਰ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਕੇਵਲ ਫੋਕੀ ਸ਼ੌਹਰਤ ਨੂੰ ਹੀ ਤਰਜੀਹ ਦੇ ਰਹੀ ਹੈ | ਇਸ ਸੰਬੰਧੀ ਮੱਤੇਵਾਲ ਪਰਿਵਾਰ ਦੀ ਨੂੰ ਹ ਤੇ ਮੌਜੂਦਾ ਸਰਪੰਚ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਬਜੁਰਗ ਸ. ਅਮਰੀਕ ਸਿੰਘ ਵਲੋਂ ਆਪਣਾ ਸਾਰਾ ਜੀਵਨ ਸਮਾਜ ਸੇਵਾ ਤੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਕੀਤਾ ਸੀ ਜਿਸ ਕਰਕੇ ਸਮੇਂ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀ ਯਾਦ ਵਿਚ ਇਹ ਹਸਪਤਾਲ ਉਸਾਰਿਆ ਗਿਆ, ਪਰ ਮੌਜੂਦਾ ਪੰਜਾਬ ਸਰਕਾਰ ਵਲੋਂ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੀ ਹੋੜ ਵਿਚ ਸਮਾਜ ਸੇਵੀ ਹਸਤੀ ਦਾ ਨਾਮ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਕਦਮ ਹੈ |
ਕਸਬਾ ਅਟਾਰੀ ਵਿਚ ਨਹੀਂ ਬਣਿਆ ਮੁਹੱਲਾ ਕਲੀਨਿਕ, ਮਰੀਜ਼ ਪ੍ਰੇਸ਼ਾਨ
ਅਟਾਰੀ, (ਗੁਰਦੀਪ ਸਿੰਘ ਅਟਾਰੀ)-ਪੰਜਾਬ ਸਰਕਾਰ ਵਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਪਰ ਕਸਬਾ ਅਟਾਰੀ ਵਿਚ ਮੁਹੱਲਾ ਕਲੀਨਿਕ ਨਹੀਂ ਬਣਾਇਆ ਗਿਆ | ਦੱਸ ਦਈਏ ਕਿ ਹਾਲੇ ਸਰਕਾਰੀ ਹਸਪਤਾਲ ਦੀ ਇਮਾਰਤ ਨੂੰ ਢਾਹੇ ਜਾਣ ਦੀ ਸ਼ੁਰੂਆਤ ਹੀ ਕੀਤੀ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਸਥਾਨ 'ਤੇ ਹੀ ਮਹੱਲਾ ਕਲੀਨਿਕ ਤਿਆਰ ਕਰ ਦੇਣਾ ਚਾਹੀਦਾ ਸੀ ਜਾਂ ਇਸ ਨੂੰ ਚੱਲਦਾ ਰਹਿਣ ਦਿੱਤਾ ਜਾਂਦਾ ਤੇ ਨਵੀਂ ਇਮਾਰਤ ਬਣਾ ਦਿੱਤੀ ਜਾਂਦੀ | ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਆਮ ਆਦਮੀ ਕਲੀਨਿਕ ਤਿਆਰ ਕਰਨ ਲਈ 21 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ | ਗ੍ਰਾਮ ਪੰਚਾਇਤ ਤੇ ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ 25 ਲੱਖ ਰੁਪਏ ਨਾਲ ਮੁਹੱਲਾ ਕਲੀਨਿਕ ਤਿਆਰ ਨਹੀਂ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਰਕਮ ਵਿਚੋਂ 9 ਲੱਖ ਦਾ ਫਰਨੀਚਰ ਖਰੀਦਿਆ ਜਾਵੇਗਾ ਤੇ 16 ਲੱਖ ਨਾਲ ਕਮਰੇ ਤਿਆਰ ਵੀ ਨਹੀਂ ਹੋਣਗੇ | ਸਰਹੱਦ 'ਤੇ ਵਸੇ ਪਿੰਡ ਮੋਦੇ ਦੀ ਸਮਾਜ ਸੇਵਕਾ ਨਵਜੋਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਮੋਦੇ ਵਿਖੇ ਆਮ ਆਦਮੀ ਕਲੀਨਿਕ ਬਣਾਉਣ ਦੀ ਲੋੜ ਸੀ ਜਿੱਥੇ ਬਣਾਇਆ ਨਹੀਂ ਗਿਆ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਦੀ ਬਿਲਡਿੰਗ ਅਤਿ ਤਰਸਯੋਗ ਹੈ ਪਤਾ ਨਹੀਂ ਕਦੋਂ ਢਹਿ ਕੇ ਸਟਾਫ਼ ਤੇ ਡਿੱਗ ਜਾਵੇ |
ਆਮ ਆਦਮੀ ਕਲੀਨਿਕ ਮੁੱੱਢਲਾ ਸਿਹਤ ਕੇਂਦਰ ਰਮਦਾਸ ਦੀ ਪੁਰਾਣੀ ਇਮਾਰਤ ਵਿਚ ਖੋਲਿ੍ਹਆ
ਰਮਦਾਸ, (ਜਸਵੰਤ ਸਿੰਘ ਵਾਹਲਾ)-ਬੀਤੇ ਦਿਨੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਮ ਆਦਮੀ ਕਲੀਨਿਕ ਦਾ ਮੁੱਢਲਾ ਸਿਹਤ ਕੇਂਦਰ ਰਮਦਾਸ ਦੀ ਇਮਾਰਤ ਵਿਚ ਉਦਘਾਟਨ ਕੀਤਾ ਸੀ ਪਰ ਮੁੱਢਲਾ ਸਿਹਤ ਕੇਂਦਰ ਰਮਦਾਸ ਦੀ ਇਮਾਰਤ ਅਕਾਲੀ ਸਰਕਾਰ ਵੇਲੇ ਬਣਾਈ ਗਈ ਸੀ ਜਿਸ ਦਾ ਉਦਘਾਟਨ ਉਸ ਵੇਲੇ ਦੇ ਅਕਾਲੀ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕੀਤਾ ਸੀ | ਇਹ ਮੁੱਢਲਾ ਸਿਹਤ ਕੇਂਦਰ ਸਰਹੱਦੀ ਲੋਕਾਂ ਦੀ ਸਹੂਲਤ ਲਈ 30 ਬੈੱਡਾਂ ਦਾ ਹਸਪਤਾਲ ਬਣਾਇਆ ਗਿਆ ਸੀ | ਇਸ ਅਧੀਨ 4 ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, 12 ਸਬ ਸਿਡਰੀ ਹੈੱਲਥ ਸੈਂਟਰ ਚੱਲਦੇ ਹਨ ਤੇ ਇਨ੍ਹਾਂ ਵਿਚ 107 ਰੈਗੂਲਰ ਮੁਲਾਜਮ ਤੇ 50 ਕੱਚੇ ਮੁਲਾਜ਼ਮ ਨੌਕਰੀ ਕਰਦੇ ਹਨ | ਇਸ ਹਸਪਤਾਲ 'ਚ ਇਕ ਸੀਨੀਅਰ ਮੈਡੀਕਲ ਅਫਸਰ ਤੇ 2 ਮੈਡੀਕਲ ਅਫਸਰ ਹਨ | ਇਸ ਹਸਪਤਾਲ ਅੰਦਰ ਡਾਕਟਰਾਂ ਦੀ ਵੀ ਵੱਡੀ ਘਾਟ ਹੈ | ਭਗਵੰਤ ਮਾਨ ਸਰਕਾਰ ਵਲੋਂ ਮੁੱਢਲਾ ਸਿਹਤ ਕੇਂਦਰ ਰਮਦਾਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਸੀ ਪਰ ਇਸ ਹਸਪਤਾਲ ਨੂੰ ਹੋਰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਬਜਾਏ ਇਸੇ ਮੁੱਢਲਾ ਸਿਹਤ ਕੇਂਦਰ ਰਮਦਾਸ ਵਿਖੇ ਮੌਜੂਦ ਪੁਰਾਣੀ ਇਮਾਰਤ ਨੂੰ ਰੰਗ ਰੋਗਨ ਕਰਕੇ ਉਸ ਦੀ ਉਦਘਾਟਨੀ ਸਿੱਲ ਨੂੰ ਮਿਟਾ ਕੇ ਆਮ ਆਦਮੀ ਕਲੀਨਿਕ ਦਾ ਨਾਂਅ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਚੰਗੀਆਂ ਸਿਹਤ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਅਸਲੀਅਤ ਵਿਚ ਆਮ ਆਦਮੀ ਕਲੀਨਿਕ ਵਿਚ ਕੋਈ ਨਵਾਂ ਸਟਾਫ ਨਹੀਂ ਲਗਾਇਆ ਗਿਆ ਤੇ ਨਾ ਕੋਈ ਨਵੀ ਲੈਬ ਬਣਾਈ ਗਈ ਹੈ ਜਿਸ ਕਾਰਨ ਸਰਹੱਦੀ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ |
ਪ੍ਰਾਇਮਰੀ ਸਿਹਤ ਕੇਂਦਰ ਨਵਾਂ ਪਿੰਡ ਦਾ ਬਦਲਿਆ 'ਆਮ ਆਦਮੀ ਕਲੀਨਿਕ' ਨਾਂਅ ਲੋਕਾਂ ਨੂੰ ਨਹੀਂ ਹੋਇਆ ਹਜ਼ਮ
ਨਵਾਂ ਪਿੰਡ, (ਜਸਪਾਲ ਸਿੰਘ)-ਪ੍ਰਾਇਮਰੀ ਸਿਹਤ ਕੇਂਦਰ ਨਵਾਂ ਪਿੰਡ ਨੂੰ 'ਆਮ ਆਦਮੀ ਕਲੀਨਿਕ' 'ਚ ਤਬਦੀਲ ਕੀਤੇ ਜਾਣ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਉਦਘਾਟਨ ਕੀਤਾ ਗਿਆ ਸੀ, ਪਰ ਲੋਕਾਂ ਨੂੰ ਸਰਕਾਰ ਵਲੋਂ ਇਸ ਬਦਲੇ ਹੋਏ ਨਾਂਅ ਦੀ ਗੱਲ ਹਜ਼ਮ ਨਹੀਂ ਹੋਈ | ਇਸ ਸੰਬੰਧੀ ਸਥਾਨਕ ਲੋਕਾਂ ਦੇ ਵਿਚਾਰ ਜਾਣਨ 'ਤੇ ਉਨ੍ਹਾਂ ਕਿਹਾ ਅਜਿਹੀ ਕੀ ਲੋੜ ਪੈ ਗਈ ਸੀ ਕਿ ਸਰਕਾਰ ਵਲੋਂ ਪਹਿਲਾਂ ਤੋਂ ਹੀ ਇੱਥੇ ਚੱਲ ਰਹੇ ਸਿਹਤ ਕੇਂਦਰ ਦੀ ਲੀਪਾ-ਪੋਚੀ 'ਤੇ ਲੱਖਾਂ ਰੁਪਏ ਖਰਚ ਦਿੱਤੇ ਗਏ | ਉਨ੍ਹਾਂ ਕਿਹਾ ਕਿ ਇਸ 'ਚ ਸਿਵਾਏ ਮੁੱਖ ਮੰਤਰੀ ਦੀ ਫੋਟੋ ਵਾਲੇ ਬੋਰਡ ਟੰਗਣ ਦੇ ਹੋਰ ਕੁਝ ਵੀ ਵਾਧਾ ਨਹੀਂ ਹੋਇਆ | ਇਹ ਸਿਰਫ ਤੇ ਸਿਰਫ ਸਰਕਾਰ ਵਲੋਂ ਆਪਣੀ ਵਾਹ-ਵਾਹ ਖੱਟਣ ਦਾ ਇਕ ਜ਼ਰੀਆ ਹੈ | ਇਸ ਮੌਕੇ ਜਦੋਂ ਇਥੇ ਤਾਇਨਾਤ ਅਮਲੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ |
ਓਠੀਆਂ 'ਚ ਮੁਹੱਲਾ ਕਲੀਨਿਕ ਖੋਲ੍ਹਣ ਦੀ ਕੋਈ ਤਿਆਰੀ ਨਜ਼ਰ ਨਹੀਂ ਆ ਰਹੀ
ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਪੰਜਾਬ 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰ ਬਣਨ ਤੇ ਲੋਕਾਂ ਨਾਲ ਦਿੱਲੀ ਵਾਂਗ ਪੰਜਾਬ ਵਾਸੀਆਂ ਲਈ ਮੁਹੱਲਾ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਸੀ ਪਰ ਪੰਜਾਬ 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਉਸ ਨੂੰ ਗੰਭਰੀਤਾ ਨਾਲ ਨਹੀਂ ਲਿਆ ਜਾ ਰਿਹਾ | ਇਸ ਦੀ ਮਿਸਾਲ ਤਹਿਸੀਲ ਅਜਨਾਲਾ ਦੇ ਪਿੰਡ ਓਠੀਆਂ ਵਿਖੇ ਦੇਖਣ ਨੂੰ ਮਿਲ ਰਹੀ ਹੈ | ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਕਸਬਾ ਓਠੀਆਂ ਵਿਖੇ ਮਨਜੂਰ ਕੀਤਾ ਮੁਹੱਲਾ ਕਲੀਨਿਕ ਖੋਲ੍ਹਣ ਦੀਆਂ ਤਿਆਰੀ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਹੀਆਂ | ਇਥੇ ਨਾ ਕੋਈ ਬਿਲਡਿੰਗ ਦੀ ਤਿਆਰੀ ਨਾ ਕਿਤੇ ਮੁਹੱਲਾ ਕਲੀਨਿਕ ਖੋਲ੍ਹਣ ਦਾ ਬੋਰਡ ਨਜ਼ਰ ਆ ਰਿਹਾ ਹੈ | ਆਪ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਪੁੂਰੇ ਨਾ ਹੋਣ ਕਾਰਨ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ | ਇਸ ਸੰਬੰਧੀ ਪਿੰਡ ਦੇ ਵਰਕਰਾਂ ਨਾਲ ਜਦੋਂ ਮੁਹੱਲਾ ਕਲੀਨਿਕ ਕਦੋਂ ਖੁੱਲ੍ਹਣ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਦੱਬੀ ਆਵਾਜ਼ ਵਿਚ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ |
ਕਸਬਾ ਕੱਥੂਨੰਗਲ ਵਿਖੇ ਆਮ ਆਦਮੀ ਮੁਹੱਲਾ ਕਲੀਨਿਕ ਦੇ ਨਾਂਅ 'ਤੇ ਸਿਰਫ਼ ਲੀਪਾ-ਪੋਚੀ
ਕੱਥੂਨੰਗਲ, (ਦਲਵਿੰਦਰ ਸਿੰਘ ਰੰਧਾਵਾ)-ਕਸਬਾ ਕੱਥੂਨੰਗਲ ਵਿਖੇ ਪਹਿਲਾਂ ਤੋਂ ਹੀ ਸਥਾਪਤ ਪੀ. ਐਚ. ਸੀ. ਕੱਥੂਨੰਗਲ ਜੋਕਿ ਕਈ ਸਾਲਾਂ ਤੋਂ ਸਿਹਤ ਸਹੂਲਤਾਂ ਲਈ ਕੰਮ ਕਰਦੀ ਆ ਰਹੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਚੋਣਾ ਵਿਚ ਕੀਤੇ ਗਏ ਵਾਅਦਿਆਂ ਅਨੁਸਾਰ ਪੀ. ਐਚ. ਸੀ. ਤੋਂ ਬਦਲ ਕੇ ਮੁਹੱਲਾ ਕਲੀਨਿਕ ਕੱਥੂਨੰਗਲ ਕੀਤਾ ਗਿਆ ਵਿਖੇ ਅੱਜ ਦੇਖਿਆ ਗਿਆ ਕਿ ਮੁਹੱਲਾ ਕਲੀਨਿਕ ਦੇ ਨਾਮ 'ਤੇ ਸਿਰਫ਼ ਪਹਿਲੇ ਹਸਪਤਾਲ ਨੂੰ ਲੀਪਾ-ਪੋਚੀ ਕਰਕੇ ਵਾਹ ਵਾਹ ਖੱਟਣ ਤੋਂ ਬਗੈਰ ਬਾਕੀ ਸਭ ਕੁਝ ਓਹੀ ਤੇ ਅਧੂਰੇ ਕੰਮ ਚੱਲਦਿਆਂ ਵਿਚ ਹੀ ਲੋਕ ਅਰਪਿਤ ਕਰਨ ਦਾ ਕੋਝਾ ਮਜ਼ਾਕ ਕੀਤਾ ਗਿਆ ਹੈ | ਹਸਪਤਾਲ ਵਿਖੇ ਕਈ ਕੰਮ ਅੱਗੇ ਨਾਲੋਂ ਵੀ ਬਹੁਤ ਮਾੜੀ ਕਿਸਮ ਵਿਚ ਚੱਲ ਰਹੈ ਹਨ ਜਿਨ੍ਹਾਂ ਨੂੰ ਸਿਰਫ ਨਵੇਂ ਨਾਮ ਨਾਲ ਸ਼ੁਰੂ ਤੇ ਕੀਤਾ ਗਿਆ ਪਰ ਸਿਰਫ ਉਸ ਨੂੰ ਹੀ ਰੰਗ ਰੋਗਨ ਕਰਕੇ ਫ਼ਿੱਟ ਕੀਤਾ ਜਾ ਰਿਹਾ ਤੇ ਬਿਜਲੀ ਦਾ ਕੰਮ ਵੀ ਨਾ ਪੂਰਾ ਹੋਣ ਕਰਕੇ ਬੰਦ ਪਿਆ ਹੈ, ਜਿਸ ਕਾਰਨ ਮਰੀਜ਼ਾਂ ਨੂੰ ਤੇ ਡਾਕਟਰਾਂ ਨੂੰ ਮੁਸ਼ਕਿਲਾਂ ਵਿਚੋਂ ਦੀ ਗੁਜ਼ਰਨਾ ਪੈ ਰਿਹਾ ਹੈ | ਅਪ੍ਰੇਸ਼ਨ ਹਾਲ ਵਿਚ ਪਾਣੀ ਵਾਲੀਆਂ ਟੂਟੀਆਂ ਦਾ ਕੰਮ ਨਾ ਪੂਰਾ ਹੋਣ ਕਰਕੇ ਉਸ ਵਿਚ ਵੀ ਪਾਣੀ ਛੱਪੜ ਦੇ ਰੂਪ ਵਿਚ ਤੁਰਿਆ ਫਿਰਦਾ ਹੈ ਜਿੱਥੇ ਕਿ ਮਰੀਜ ਚੱਪਲ ਪਾ ਕੇ ਵੀ ਨਹੀਂ ਜਾ ਸਕਦਾ ਤੇ ਸਾਮਾਨ ਖਿਲਰਿਆ ਹੋਣ ਕਰਕੇ ਬਹੁਤ ਹਾਲਾਤ ਮਾੜੇ ਸਨ |
ਸੁਲਤਾਨਵਿੰਡ, 31 ਜਨਵਰੀ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਨੂੰ ਪੰਜਾਬ ਵਿਚੋਂ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਹਾਵਤ ਬਣੀ ਹੋਈ ਹੈ | ਸ਼ਰੇਆਮ ਨਸ਼ਿਆਂ ਦੇ ਟੀਕੇ ਤੇ ਨਸ਼ਾ ...
ਅੰਮਿ੍ਤਸਰ, 31 ਜਨਵਰੀ (ਜੱਸ)-ਸ਼੍ਰੋਮਣੀ ਕਮੇਟੀ ਦੇ ਅੱਜ ਸੇਵਾ-ਮੁਕਤ ਹੋਏ ਮੀਤ ਸਕੱਤਰਾਂ ਨਿਰਵੈਲ ਸਿੰਘ ਤੇ ਲਖਬੀਰ ਸਿੰਘ ਨੂੰ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਤੇ ਸਾਥੀ ਅਧਿਕਾਰੀਆਂ ਵਲੋਂ ...
ਵੇਰਕਾ, 31 ਜਨਵਰੀ (ਪਰਮਜੀਤ ਸਿੰਘ ਬੱਗਾ)-ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕਾਂਗਰਸ ਕਮੇਟੀ ਵੇਰਕਾ ਦੇ ਪ੍ਰਧਾਨ ਤੇ ਕੌਂਸਲਰ ਨਵਦੀਪ ਸਿੰਘ ਹੁੰਦਲ ਦੀ ਅਗਵਾਈ ਹੇਠ ਉਨ੍ਹਾਂ ਦੇ ਮੁੱਖ ਦਫ਼ਤਰ ਵੇਰਕਾ ਵਿਖੇ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ...
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਥਾਣਾ ਈ-ਡਵੀਜ਼ਨ ਦੀ ਪੁਲਿਸ ਚੌਕੀ ਗਲਿਆਰਾ ਵਲੋਂ ਚੋਰੀਸ਼ੁਦਾ 3 ਐਕਟਿਵਾ ਸਕੂਟਰੀਆਂ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਨਵਦੀਪ ਸਿੰਘ ਵਾਸੀ ਕਿ੍ਸ਼ਨਾ ਨਗਰ ...
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਇਥੇ ਸ਼ਹਿਰੀ ਖੇਤਰ 'ਚ ਕਰਿਆਨੇ ਦੀ ਦੁਕਾਨ 'ਤੇ ਲੁੱਟ ਖੋਹ ਕਰਨ ਆਏ ਲੁਟੇਰੇ ਵਿਰੋਧ ਹੋਣ 'ਤੇ ਭੱਜ ਨਿਕਲੇ ਜਿਨ੍ਹਾਂ ਵਲੋਂ ਭੱਜੇ ਜਾਂਦਿਆਂ ਚਲਾਈ ਗੋਲੀ ਨਾਲ ਇਕ ਰਾਹਗੀਰ ਵੀ ਜ਼ਖ਼ਮੀ ਹੋ ਗਿਆ ਜਦੋਂ ਕਿ ਲੁਟੇਰੇ ਮੌਕਿਆਂ ਤੋਂ ਫਰਾਰ ...
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਇਥੇ ਹਾਲ ਗੇਟ ਦੇ ਅੰਦਰ ਤੇ ਪੁਲਿਸ ਚੌਂਕੀ ਤੋਂ ਕੁਝ ਗਜ ਦੂਰੀ 'ਤੇ ਇਕ ਬੈਲਟਾਂ ਦੀ ਫੜੀਨੁਮਾ ਦੁਕਾਨ 'ਤੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ ਜਿਥੋਂ ਚੋਰ 15 ਹਜ਼ਾਰ ਦੀ ਕੀਮਤ ਦੀਆਂ ਬੈਲਟਾਂ ਚੋਰੀ ਕਰਕੇ ਲੈ ਗਿਆ | ਇਹ ਸ਼ਿਕਾਇਤ ...
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਕੁੱਤਿਆਂ ਤੇ ਹੋਰ ਜਾਨਵਰਾਂ ਵਲੋਂ ਕੱਟੇ ਜਾਣ 'ਤੇ ਹੋਣ ਵਾਲੇ ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਸਿਹਤ ਕੇਂਦਰਾਂ ਵਿਖੇ ਵਿਸ਼ੇਸ਼ ਨਿਰਦੇਸ਼ ਦਿੱਤੇ ਜਾ ਰਹੇ ਹਨ ਤੇ ਇਸ ਤਹਿਤ ਹੀ ਸਿਹਤ ਵਿਭਾਗ ਦੇ ਉੱਚ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਹਾਊਸ 'ਚ ਰਹੇ ਡਿਪਟੀ ਮੇਅਰ ਯੂਨਿਸ ਕੁਮਾਰ ਨੂੰ ਅਲਾਟ ਕੀਤਾ ਗਿਆ ਕਮਰਾ ਖਾਲੀ ਕਰਨ ਲਈ ਅੱਜ ਅਸਟੇਟ ਵਿਭਾਗ ਨੇ ਪੱਤਰ ਲਿਖਿਆ ਗਿਆ ਹੈ | ਨਗਰ ਨਿਗਮ ਦਾ ਉਕਤ ਹਾਊਸ 23 ਜਨਵਰੀ ਨੂੰ ਸਮਾਪਤ ਹੋ ਗਿਆ ਹੈ | ਇਸ ਹਾਊਸ 'ਚ ...
ਅੰਮਿ੍ਤਸਰ, 31 ਜਨਵਰੀ (ਗਗਨਦੀਪ ਸ਼ਰਮਾ)-ਪੂਰਬੀ ਰੇਲਵੇ ਦੇ ਬਰਧਮਾਨ ਸਟੇਸ਼ਨ 'ਤੇ ਟ੍ਰੈਫ਼ਿਕ ਬਲਾਕ ਦੇ ਚੱਲਦਿਆਂ ਉੱਤਰ ਰੇਲਵੇ ਵਲੋਂ 11 ਫਰਵਰੀ 2023 ਤੱਕ ਵੱਖ-ਵੱਖ ਸਮੇਂ ਕੁੱਲ 18 ਗੱਡੀਆਂ ਅਸਥਾਈ ਤੌਰ 'ਤੇ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਨ੍ਹਾਂ ਵਿਚ ਅੰਮਿ੍ਤਸਰ ...
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਸ਼ਹਿਰੀ ਖੇਤਰ ਵਿਜੈ ਨਗਰ 'ਚ ਇਕ ਘਰ 'ਚ ਹੋਈ ਚੋਰੀ ਦੀ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਸਾਰਾ ਪਰਿਵਾਰ ਵਿਆਹ ਦੇਖਣ ਲਈ ਗਿਆ ਹੋਇਆ ਸੀ | ਚੋਰਾਂ ਨੇ 70 ਹਜ਼ਾਰ ਨਕਦੀ ਤੇ ਢਾਈ ਲੱਖ ਦੀ ਕੀਮਤ ਦੇ ਗਹਿਣੇ ਚੋਰੀ ਕਰ ਲਏ | ਥਾਣਾ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਬੀਤੇ ਦਿਨ ਸਥਾਨਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਚਲਾਈ ਸਫ਼ਾਈ ਮੁਹਿੰਮ ਦੌਰਾਨ ਐਲੀਵੇਟਿਡ ਰੋਡ ਦੇ ਹੇਠਾਂ ਦੀ ਸਫ਼ਾਈ ਸੰਬੰਧੀ ਕੀਤੀਆਂ ਹਦਾਇਤਾਂ 'ਤੇ ਅਮਲ ...
ਅੰਮਿ੍ਤਸਰ, 31 ਜਨਵਰੀ (ਜੱਸ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ 'ਸੋਸ਼ਲ ਸਾਇੰਸਜ਼ ਕਲੱਬ' ਤੇ 'ਪ੍ਰੋਟੈਕਟ ਦਾ ਗਰਲ ਚਾਈਲਡ' ਸੁਸਾਇਟੀ ਵਲੋਂ 'ਖ਼ਾਲਸਾ ਗਲੋਬਲ ਰੀਚ ਫਾਊਾਡੇਸ਼ਨ' ਦੇ ਸਹਿਯੋਗ ਨਾਲ 'ਅÏਰਤ ਦੀ ਸਥਿਤੀ ਅਤੇ ਯੋਗਦਾਨ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ, ਜਿਸ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਕਰਵਾਏ ਵਾਰਡਬੰਦੀ ਸਰਵੇਖਣ ਦੀ ਤਿਆਰ ਕੀਤੀ ਗਈ ਰਿਪੋਰਟ ਨੂੰ ਲੈ ਕੇ ਕਈ ਤਰ੍ਹਾਂ ਦੇ ਇਤਰਾਜ਼ ਤੇ ਸ਼ਿਕਾਇਤਾਂ ਆ ਰਹੀਆਂ ਹਨ | ਹੁਣ ਤੱਕ ਦਰਜਨਾਂ ਹੀ ਇਤਰਾਜ਼ ਨਿਗਮ ਦਫ਼ਤਰ ਵਿਖੇ ਆ ਚੁੱਕੇ ਹਨ ਤੇ ...
ਛੇਹਰਟਾ, 31 ਜਨਵਰੀ (ਪੱਤਰ ਪ੍ਰੇਰਕ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵਲੋਂ ਸਾਂਝੇ ਤੌਰ 'ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਜਲ ਸਪਲਾਈ ਤੇ ਸੈਨੀਟੇਸ਼ਨ (ਮ:) ਇੰਪਲਾਇਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮਿ੍੍ਰਤਸਰ ਵਲੋਂ ਅੱਜ ਸੂਬਾ ਪ੍ਰਧਾਨ ਸੁੱਖਨੰਦਨ ਸਿੰਘ ਮੈਹਣੀਆ ਦੀ ਪ੍ਰਧਾਨਗੀ ਹੇਠ ਗੁਰਿੰਦਰ ਸਿੰਘ ਟੈਕਨੀਸ਼ੀਅਨ ਗ੍ਰੇਡ-2 ਅਤੇ ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਪਿ੍ੰ: ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਅੰਤਰ-ਸਕੂਲ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ 25 ਸਕੂਲਾਂ ਦੇ ਲਗਭਗ 300 ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ. ਸ. ਸ. ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਮੁਲਾਜ਼ਮ ਅਤੇ ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਨਿਸ਼ਕਾਮ ਸੇਵਾ ਸਮਿਤੀ ਵਲੋਂ ਬਸੰਤ ਉਤਸਵ ਮੌਕੇ ਵਿਧਿਆ ਸਾਗਰ ਮਨੋਰੋਗ ਹਸਪਤਾਲ, ਅੰਮਿ੍ਤਸਰ ਵਿਖੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ, ਚੇਅਰਮੈਨ ਸ੍ਰੀ ਕੇ. ਕੇ. ਮਹਾਜਨ ਅਤੇ ਸ੍ਰੀ ਵਿਜੇ ਮਹਾਜਨ ...
ਅੰਮਿ੍ਤਸਰ, 31 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮਿ੍ਤਸਰ 'ਚ ਆਰਿਆ ਯੁਵਤੀ ਸਭਾ ਵਲੋਂ ਨਵੇਂ ਸਮੈਸਟਰ ਦੇ ਸ਼ੁੱਭ ਆਰੰਭ ਮÏਕੇ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ¢ ਹਵਨ ਦਾ ਆਰੰਭ ਗਾਇਤਰੀ ਮੰਤਰ ਦੇ ਜਾਪ ਨਾਲ ਹੋਇਆ | ਇਸ ਮੌਕੇ ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰ ਕੋਛੜ)-ਧਰਮ ਯਾਤਰਾ ਮਹਾਸੰਘ ਦੇ ਕੋਆਰਡੀਨੇਟਰ ਕਪਿਲ ਅਗਰਵਾਲ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਕਿ 'ਆਪ' (ਆਮ ਆਦਮੀ ਪਾਰਟੀ) ਸਰਕਾਰ ਦੀ ਨਾਕਾਮਯਾਬੀ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਤਰਸਯੋਗ ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਨੇ ਇਕ ਲਘੂ ਦਸਤਵੇਜ਼ੀ ਫਿਲਮ, ਪੋਰਟਰੇਟ ਤੇ ਸਾਲ 2023 ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ | ਦਸਤਾਵੇਜ਼ੀ, ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਸਟਰੀਟ ਲਾਈਟ ਵਿਭਾਗ ਦੇ ਫਾਰਗ ਕੀਤੇ ਗਏ 130 ਮੁਲਾਜ਼ਮਾਂ ਵਲੋਂ ਆਪਣੀ ਬਹਾਲੀ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਅੱਜ ਵੀ ਜਾਰੀ ਰਿਹਾ | ਇਸ ਦੌਰਾਨ ਮੁਲਾਜ਼ਮਾਂ ਵਲੋਂ ਆਪਣੀ ਬਹਾਲੀ ...
ਅੰਮਿ੍ਤਸਰ, 31 ਜਨਵਰੀ (ਜੱਸ)-ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀ. ਸੈ. ਸਕੂਲ ਮਾਲ ਰੋਡ ਦੇ ਪਿ੍ੰਸੀਪਲ ਸਤਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਅੱਜ ਵਿਦਾਇਗੀ ਸਮਾਗਮ ਕੀਤਾ | ਇਸ ਮੌਕੇ ਫੋਰ ਐੱਸ. ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਪਿ੍ੰ: ਜਗਦੀਸ਼ ਸਿੰਘ ਨੇ ਪਿ੍ੰਸੀਪਲ ...
ਛੇਹਰਟਾ, 31 ਜਨਵਰੀ (ਪੱਤਰ ਪ੍ਰੇਰਕ)-ਬੀਤੇ ਦਿਨੀਂ ਬਸੰਤ ਪੰਚਮੀ ਜੋੜ ਮੇਲਾ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਸ਼ਾਹੀ 6ਵੀਂ ਅੰਮਿ੍ਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਤੇ ਮੈਨੇਜਰ ਭਾਈ ...
ਅੰਮਿ੍ਤਸਰ, 31 ਜਨਵਰੀ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਟੀਮ ਨੇ ਅੰਡਰ-19 ਸਟੇਟ ਹਾਕੀ ਚੈਂਪੀਅਨਸ਼ਿੱਪ ਵਿਚ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX