ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ , 8 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ । ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ...
ਬਾਲਾਸੋਰ (ਓਡੀਸ਼ਾ) : ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਵਿਦਿਆਰਥੀ ਬਹਾਨਾਗਾ ਸਕੂਲ ਆਉਣ ਤੋਂ ਡਰ ਰਹੇ
. . .  1 day ago
ਬਾਲਾਸੋਰ (ਓਡੀਸ਼ਾ) , 8 ਜੂਨ- ਕਲੈਕਟਰ ਦੱਤਾਤ੍ਰੇਯ ਭਾਉਸਾਹਿਬ ਸ਼ਿੰਦੇ ਨੇ ਕਿਹਾ, "ਮੈਂ ਸਕੂਲ ਦਾ ਦੌਰਾ ਕੀਤਾ ਹੈ ਅਤੇ ਇਹ ਇਮਾਰਤ ਬਹੁਤ ਪੁਰਾਣੀ ਹੈ ਅਤੇ ਇਹ ਕਿਸੇ ਵੀ ਸਮੇਂ ਢਹਿ ਸਕਦੀ ਹੈ । ਇਸ ਇਮਾਰਤ ਨੂੰ ਬੈਕਅੱਪ ਕਰਨ ਲਈ ਇਕ...
ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ
. . .  1 day ago
ਨਵੀਂ ਦਿੱਲੀ , 8 ਜੂਨ-ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ । ਪਹਿਲੀ ਮਹਿਲਾ ਹੱਜ ਉਡਾਣ, IX 3025, 145 ਮਹਿਲਾ ਸ਼ਰਧਾਲੂਆਂ ਨੂੰ ਲੈ ...
ਮੱਧ ਪ੍ਰਦੇਸ਼ : ਬੋਰਵੈੱਲ 'ਚ ਫਸੀ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ
. . .  1 day ago
ਭੋਪਾਲ, 8 ਜੂਨ - ਸਿਹੋਰ ਦੇ ਐਸ.ਪੀ. ਮਯੰਕ ਅਵਸਥੀ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ । ਅਸੀਂ ਖੇਤ ਮਾਲਕ ਅਤੇ ਬੋਰ ਕਰਨ ਵਾਲੇ...
ਵਿਜੀਲੈਂਸ ਬਿਊਰੋ ਵਲੋਂ ਮਲੇਰਕੋਟਲਾ 'ਚ 35 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
. . .  1 day ago
ਮਲੇਰਕੋਟਲਾ, 8 ਜੂਨ (ਪਰਮਜੀਤ ਸਿੰਘ ਕੁਠਾਲਾ)- ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵਲੋਂ ਅੱਜ ਦੇਰ ਸ਼ਾਮ ਮਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਨੇੜੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਿਲਵਰ ਖਾਂ ਨੂੰ ਮੁਹੰਮਦ ਸਮੀਰ ...
ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ
. . .  1 day ago
ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ...
ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ , 8 ਜੂਨ - ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਲਈ ਵਰਕਿੰਗ ਲੰਚ ਦੀ ਮੇਜ਼ਬਾਨੀ ਕੀਤੀ ...
ਮਨੀ ਲਾਂਡਰਿੰਗ ਮਾਮਲੇ ’ਚ 4.49 ਕਰੋੜ ਰੁਪਏ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਕੀਤਾ ਜ਼ਬਤ
. . .  1 day ago
ਨਵੀਂ ਦਿੱਲੀ , 8 ਜੂਨ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੇਥਾਕੁਆਲੋਨ ਗੋਲੀਆਂ ਦੇ ਨਿਰਮਾਣ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਸੁਭਾਸ਼ ਦੁਡਾਨੀ ...
ਬਿਹਾਰ : ਖੰਭਿਆਂ ਵਿਚਕਾਰ ਫਸੇ 12 ਸਾਲ ਦੇ ਮਾਸੂਮ ਰੰਜਨ ਦੀ ਮੌਤ
. . .  1 day ago
ਪਟਨਾ, 8 ਜੂਨ - ਬਿਹਾਰ ਦੇ ਐਸ.ਡੀ.ਐਮ. ਉਪੇਂਦਰ ਪਾਲ ਨੇ ਦੱਸਿਆ ਕਿ 12 ਸਾਲ ਦੇ ਫਸੇ ਮਾਸੂਮ ਰੰਜਨ ਦੀ ਮੌਤ ਦੀ ਮੌਤ ਹੋ ਗਈ ਹੈ । ਐਨ. ਡੀ. ਆਰ. ਐਫ. ਟੀਮ ਨੇ 14 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ...
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਪੁਲਿਸ ਨੇ ਕੀਤੇ ਕਾਬੂ
. . .  1 day ago
ਮੋਗਾ, 8 ਜੂਨ- ਅੱਜ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ....
ਭਾਰਤ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਤੇ ਦਬਾਅ ਬਣਾਉਂਦਾ ਰਹੇਗਾ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਪੇਸ਼ਕਸ਼ ਪੱਤਰ ਦੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ....
ਸਰਬਜੀਤ ਸਿੰਘ ਝਿੰਜਰ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ
. . .  1 day ago
ਚੰਡੀਗੜ੍ਹ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਧਾਰਨ ਕਿਸਾਨ ਪਰਿਵਾਰ ਦੇ ਗਤੀਸ਼ੀਲ, ਤਜ਼ਰਬੇਕਾਰ ਅਤੇ ਮਿਹਨਤੀ ਨੌਜਵਾਨ.....
ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਮੰਗੇ ਮੁਆਫ਼ੀ- ਪ੍ਰਤਾਪ ਸਿੰਘ ਬਾਜਵਾ
. . .  1 day ago
ਚੰਡੀਗੜ੍ਹ, 8 ਜੂਨ- ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ....
ਸਾਥੀ ਵਲੋਂ ਲੜਕੀ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  1 day ago
ਨਵੀਂ ਦਿੱਲੀ, 8 ਜੂਨ- ਰਾਸ਼ਟਰੀ ਮਹਿਲਾ ਕਮਿਸ਼ਨ ਨੇ 32 ਸਾਲਾ ਔਰਤ ਦੀ ਉਸ ਦੇ ਲਿਵ-ਇਨ ਸਾਥੀ ਵਲੋਂ ਕੀਤੀ ਹੱਤਿਆ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ....
ਅਗਨੀ ਪ੍ਰਾਈਮ ਬੈਲਿਸਟਿਕ ਮਿਜ਼ਾਈਲ ਦਾ ਹੋਇਆ ਸਫ਼ਲ ਪ੍ਰੀਖਣ
. . .  1 day ago
ਭੁਵਨੇਸ਼ਵਰ, 8 ਜੂਨ- ਡੀ.ਆਰ.ਡੀ.ਓ. ਨੇ ਬੀਤੇ ਦਿਨ ਓਡੀਸ਼ਾ ਦੇ ਤੱਟ ਤੋਂ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ....
ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਕਰ ਰਹੇ ਚੰਗੀ ਤਿਆਰੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 8 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਚੰਗੀ...
ਅਸੀਂ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਅੱਜ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਦਿੱਲੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿਚ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ....
ਮਾਮਲਾ ਲੜਕੀ ਦੇ ਕਤਲ ਦਾ: ਦੋਸ਼ੀ 16 ਜੂਨ ਤੱਕ ਪੁਲਿਸ ਹਿਰਾਸਤ ਵਿਚ
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ਕੋਰਟ ਨੇ ਦੋਸ਼ੀ 32 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ ਮਨੋਜ ਸਾਨੇ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ....
ਮਾਮਲਾ ਸਿੱਖ ਵਿਰੋਧੀ ਦੰਗਿਆਂ ਦਾ: ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਸੁਣਵਾਈ 30 ਜੂਨ ਨੂੰ
. . .  1 day ago
ਨਵੀਂ ਦਿੱਲੀ, 8 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ਨਾਲ ਸੰਬੰਧਿਤ ਮਾਮਲਾ ਛੁੱਟੀ.....
ਮਹਾਰਾਸ਼ਟਰ: ਲਿਵ-ਇਨ ਵਿਚ ਰਹਿ ਰਹੀ ਲੜਕੀ ਦੇ ਕਾਤਲ ਨੂੰ ਅਦਾਲਤ ’ਚ ਕੀਤਾ ਪੇਸ਼
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ’ਚ 32 ਸਾਲਾ ਔਰਤ ਦੇ ਕਾਤਲ ਉੁਸ ਦੇ 56 ਸਾਲਾ ਲਿਵ-ਇਨ ਸਾਥੀ ਮਨੋਜ ਸਾਨੇ ਨੂੰ ਪੁਲਿਸ ਨੇ ਅਦਾਲਤ ਵਿਚ...
ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ
. . .  1 day ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ....
ਕਿਸਾਨ ਜਥੇਬੰਦੀਆਂ ਹਮੇਸ਼ਾ ਅਦਾਰਾ ‘ਅਜੀਤ’ ਨਾਲ ਖੜੀਆਂ ਹਨ- ਰਾਜੇਵਾਲ
. . .  1 day ago
ਚੰਡੀਗੜ੍ਹ, 8 ਜੂਨ (ਦਵਿੰਦਰ ਸਿੰਘ)- ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆ ਦੀ ਅਹਿਮ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ’ਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਰਾਜੇਵਾਲ ਦੇ....
ਭਗਵੰਤ ਮਾਨ ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ- ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 8 ਜੂਨ- ਭਗਵੰਤ ਮਾਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਨੂੰ ਪੰਜਾਬ ਦੀ ਪੁਨਰ....
ਮੌੜ ਫ਼ਿਲਮ ਲਈ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਦਿੱਤੀ ਆਪਣੇ ਅੰਦਾਜ਼ ਵਿਚ ਵਧਾਈ
. . .  1 day ago
ਮਹਾਰਾਸ਼ਟਰ, 8 ਜੂਨ- 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੌੜ ਲਈ ਅਦਾਕਾਰ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਆਪਣੇ ਹੀ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਭਰਾ ਤੈਨੂੰ ਫ਼ਿਲਮ ਦੀ ਬਹੁਤ ਬਹੁਤ....
ਮੱਧ ਪ੍ਰਦੇਸ਼: ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
. . .  1 day ago
ਭੋਪਾਲ, 8 ਜੂਨ- ਮੱਧ ਪ੍ਰਦੇਸ਼ ਦੇ ਸਿੱਧੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਉੱਥੋਂ ਦੇ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਮਾਘ ਸੰਮਤ 554

ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ

ਡੀ. ਸੀ. ਵਲੋਂ ਵਿਕਾਸ ਕਾਰਜਾਂ ਸੰਬੰਧੀ ਸਮੀਖਿਆ ਮੀਟਿੰਗ

ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵਲੋਂ ਸਮੂਹ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ, ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ, ਕੇਂਦਰ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ, ਪੀ. ਐੱਸ. ਪੀ. ਸੀ. ਐੱਲ. ਆਦਿ ਦੇ ਕੰਮਾਂ ਦੀ ਸਮੀਖਿਆ ਲਈ ਵਿਸ਼ੇਸ਼ ਮੀਟਿੰਗ ਅਸ਼ੋਕਾ ਚੱਕਰ ਹਾਲ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਗਏ ਵਿਕਾਸ ਕੰਮਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪੈਂਡਿੰਗ ਕੰਮਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੇ ਵੀ ਆਦੇਸ਼ ਦਿੱਤੇ ਗਏ | ਉਨ੍ਹਾਂ ਵਲੋਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਜਿਵੇਂ ਮਗਨਰੇਗਾ, ਮਹਾਮਤਾ ਗਾਂਧੀ ਸਰਬੱਤ ਵਿਕਾਸ ਯੋਜਨਾ, ਪੇਂਡੂ ਛੱਪੜਾਂ ਦੀ ਸਫ਼ਾਈ, ਜਲ ਜੀਵਨ ਮਿਸ਼ਨ, ਘਰ-ਘਰ ਪਾਣੀ, ਸਵੱਛ ਭਾਰਤ ਮਿਸ਼ਨ ਗ੍ਰਾਮੀਣ (2), ਲਿੰਕ ਸੜਕਾਂ, ਐੱਸ. ਟੀ. ਪੀ, ਪੰਜਾਬ ਨਿਰਮਾਣ ਵਿਭਾਗ, ਸੰਸਦ ਆਦਰਸ਼ ਗ੍ਰਾਮੀਣ, ਵਣ ਵਿਭਾਗ, ਜ਼ਮੀਨਦੋਜ਼ ਸਿੰਚਾਈ ਪਾਈਪਾਂ ਆਦਿ ਵੱਖ-ਵੱਖ ਵਿਸ਼ਿਆਂ 'ਤੇ ਕੀਤੇ ਗਏ ਵਿਕਾਸ ਕੰਮਾਂ ਦੀ ਜਾਣਕਾਰੀ ਲਈ ਗਈ ਤੇ ਇਨ੍ਹਾਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਇਸ ਦਾ ਲਾਭ ਹੇਠਲੇ ਪੱਧਰ ਦੇ ਲੋਕਾਂ ਤੱਕ ਪਹੁੰਚ ਸਕੇ | ਸਿਹਤ ਵਿਭਾਗ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਹੋਰ ਸੁਧਾਰਾਂ ਬਾਰੇ ਆਪਣੇ ਵਿਚਾਰ ਅਧਿਕਾਰੀਆਂ ਨੂੰ ਦਿੱਤੇ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਉਨ੍ਹਾਂ ਦੇ ਵਿਭਾਗ ਵਲੋਂ ਜੋ ਵਿਕਾਸ ਦੇ ਕੰਮ ਕਰਵਾਏ ਹਨ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ | ਇਸ ਮੌਕੇ ਡੀ. ਡੀ. ਪੀ. ਓ. ਧਰਮਪਾਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ, ਗੁਰਮੀਤ ਸਿੰਘ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |

ਮੁਲਾਜ਼ਮਾਂ ਦੇ ਮੋਬਾਈਲ ਭੱਤੇ ਦੀ ਜਬਰੀ ਕਟੌਤੀ ਖ਼ਿਲਾਫ਼ ਰੋਸ ਜ਼ਾਹਰ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਹਰਮਹਿੰਦਰ ਪਾਲ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੀ ਜਨਵਰੀ ਮਹੀਨੇ ਦੀ ਤਨਖ਼ਾਹ ਨਾਲ ਮੋਬਾਈਲ ਭੱਤਾ ਨਾ ਲਗਾਏ ਜਾਣ ਦਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਸਖ਼ਤ ਵਿਰੋਧ ਕਰਦਿਆਂ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ­'ਚ ਦਾਖ਼ਲਾ ਪ੍ਰੀਖਿਆ ਫਾਰਮ ਹੁਣ 8 ਤੱਕ ਭਰੇ ਜਾਣਗੇ

ਮੰਡੀ ਕਿੱਲਿਆਂਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ 'ਚ ਸੈਸ਼ਨ 2023-24 ਲਈ ਛੇਵੀਂ ਜਮਾਤ ਦੇ ਦਾਖ਼ਲੇ ਲਈ ਪ੍ਰੀਖਿਆ ਫਾਰਮ ਭਰਨ ਦੀ ਮਿਤੀ ਵਧਾ ਕੇ 8 ਫ਼ਰਵਰੀ 2023 ਕਰ ਦਿੱਤੀ ਗਈ ਹੈ | ਵਿਦਿਆਲਿਆ ਦੇ ਪਿ੍ੰਸੀਪਲ ਐੱਸ. ਕੇ. ਠਾਕੁਰ ਨੇ ...

ਪੂਰੀ ਖ਼ਬਰ »

ਨੌਜਵਾਨ ਦੀ ਲਾਸ਼ ਮਿਲੀ

ਮਲੋਟ, 31 ਜਨਵਰੀ (ਅਜਮੇਰ ਸਿੰਘ ਬਰਾੜ)-ਸਥਾਨਕ ਗਰੀਨ ਵੈਲੀ ਨੇੜੇ ਇਕ 28 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਪੜਤਾਲ ਦÏਰਾਨ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਕੁਲਦੀਪ ਰਾਮ ਪੁੱਤਰ ਗੋਗੀ ਰਾਮ ਮਹਾਂਵੀਰ ਨਗਰ ਮਲੋਟ ਦਾ ਵਸਨੀਕ ਹੈ | ਇਸ ਸੰਬੰਧੀ ਜਦੋਂ ਪਰਿਵਾਰਕ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀ ਨਾਲ ਸਬੰਧਿਤ ਕਿਸਾਨ ਖੇਤੀਬਾੜੀ ਮਸ਼ੀਨਾਂ 'ਤੇ ਸਬਸਿਡੀ ਲੈਣ ਲਈ 8 ਤੱਕ ਕਰ ਸਕਦੇ ਹਨ ਅਪਲਾਈ

ਫ਼ਰੀਦਕੋਟ, 31 ਜਨਵਰੀ (ਸਰਬਜੀਤ ਸਿੰਘ)-ਪੰਜਾਬ ਰਾਜ ਵਿਚ ਖੇਤੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਕਰਨ ਲਈ ਸਰਕਾਰ ਵਲੋਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ 'ਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਵਿਖੇ ਧਰਨਾ

ਮਲੋਟ, 31 ਜਨਵਰੀ (ਪਾਟਿਲ)-ਕੁੱਲ ਹਿੰਦ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਬੀ. ਡੀ. ਪੀ. ਓ. ਦਫ਼ਤਰ ਮਲੋਟ ਵਿਖੇ ਧਰਨਾ ਲਗਾਇਆ | ਇਸ ਧਰਨੇ ਨੂੰ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੇਜਰ ਸਿੰਘ, ਤੋਤਾ ਸਿੰਘ ਚੱਕ ...

ਪੂਰੀ ਖ਼ਬਰ »

ਮੈਨੇਜਰ ਬਰਾੜ ਵਲੋਂ ਜਨਰਲ ਕੈਟਾਗਰੀ ਦਾ ਕੈਲੰਡਰ ਰਿਲੀਜ਼

ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਜਨਰਲ ਕੈਟਾਗਰੀ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ (ਰਜਿ:) ਦੀ ਸੂਬਾਈ ਕਮੇਟੀ ਵਲੋਂ ਜਾਰੀ ਹੋਇਆ ਨਵੇਂ ਸਾਲ ਦਾ ਕੈਲੰਡਰ ਫ਼ਰੀਦਕੋਟ ਵਿਖੇ ਰਿਲੀਜ਼ ਕੀਤਾ ਗਿਆ | ਕੈਲੰਡਰ ਨੂੰ ਰਿਲੀਜ਼ ਕਰਨ ਦੀ ਰਸਮ ਮੈਨੇਜਰ ਕੁਲਦੀਪ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਫ਼੍ਰੀਡਮ ਫ਼ਾਈਟਰਜ਼ ਉਤਰਾਧਿਕਾਰੀ ਸੰਸਥਾ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਫ਼ਰੀਦਕੋਟ, 31 ਜਨਵਰੀ (ਸਤੀਸ਼ ਬਾਗ਼ੀ)-ਜ਼ਿਲ੍ਹਾ ਫ਼ਰੀਡਮ ਫ਼ਾਈਟਰਜ਼ ਉਤਰਾਧਿਕਾਰੀ ਸੰਸਥਾ ਦੇ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ਅਗਵਾਈ ਹੇਠਲੇ ਵਫ਼ਦ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ 'ਤੇ ਇਕ ਮੰਗ ਪੱਤਰ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਥਾਣਾ ਮੁਖੀ ਵਲੋਂ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਰੁਪਾਣਾ, 31 ਜਨਵਰੀ (ਜਗਜੀਤ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਰੁਪਾਣਾ 'ਚ ਬੀਤੇ ਦਿਨੀਂ ਗੁਟਕਾ ਸਾਹਿਬ ਤੇ ਨਿਤਨੇਮ ਦੀਆਂ ਪੋਥੀਆਂ ਦੀ ਹੋਈ ਬੇਅਦਬੀ ਨੂੰ ਲੈ ਕੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਜਗਸੀਰ ਸਿੰਘ ਐੱਸ. ਐੱਚ. ਓ ਨੇ ਗੁਰੂਘਰ ਪਹੁੰਚ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਕਾਰ ਚੌਕ 'ਚ ਵੱਜੀ

ਮਲੋਟ, 31 ਜਨਵਰੀ (ਪਾਟਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਸੰਘਣੀ ਧੁੰਦ ਕਾਰਨ ਤੇ ਚੌਕ ਦਾ ਆਕਾਰ ਵੱਡਾ ਹੋਣ ਕਾਰਨ ਬਠਿੰਡਾ ਦੀ ਤਰਫ਼ੋਂ ਆ ਰਹੀ ਇਕ ਬਰਿਜਾ ਕਾਰ ਚੌਕ 'ਤੇ ਚੜ੍ਹ ਗਈ | ਇਸ ਦੌਰਾਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਕਾਰ ਨੁਕਸਾਨੀ ਗਈ | ...

ਪੂਰੀ ਖ਼ਬਰ »

ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫਲਤਾ ਪੂਰਵਕ ਸਮਾਪਤ

ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਭਾਈ ਘਨੱ੍ਹਈਆ ਜੀ ਕੌਮੀ ਸੇਵਾ ਯੋਜਨਾ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਵੀਰਪਾਲ ਕੌਰ ਸੇਖੋਂ, ਸਹਾਇਕ ਪ੍ਰੋਗਰਾਮ ਅਫ਼ਸਰ ਅਲਕਾ ਬਿੰਦਲ ਦੀ ਅਗਵਾਈ ਤੇ ਐਸੋਸੀਏਟ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਅਕਾਸ਼ਦੀਪ ਸਿੰਘ ਵਾਸੀ ਪਿੰਡ ਸੰਧਵਾਂ ਨੂੰ ਸਪਲੈਂਡਰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਤੋਂ ਪ੍ਰਾਪਤ ...

ਪੂਰੀ ਖ਼ਬਰ »

ਸੋਹੰ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੀ ਮੀਟਿੰਗ ਹੋਈ

ਕੋਟਕਪੂਰਾ, 31 ਜਨਵਰੀ (ਮੋਹਰ ਗਿੱਲ, ਮੇਘਰਾਜ)-ਸੋਹੰ ਸਪੋਰਟਸ ਐਂਡ ਕਲਚਰਲ ਸੁਸਾਇਟੀ ਕੋਟਕਪੂਰਾ ਦੀ ਇਕ ਮੀਟਿੰਗ ਪ੍ਰਧਾਨ ਰਾਜ ਕੁਮਾਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਮੌਜੂਦ ਮੈਂਬਰਾਂ ਦੀ ਸਹਿਮਤੀ ਨਾਲ ਸ਼ੋ੍ਰਮਣੀ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਨ ...

ਪੂਰੀ ਖ਼ਬਰ »

ਬਾਬਾ ਫ਼ਰੀਦ ਸਕੂਲ ਦੇ ਵਿਦਿਆਰਥੀ ਦੀ ਆਈ. ਆਈ. ਟੀ. ਲਈ ਚੋਣ ਹੋਈ

ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ +2 ਨਾਨ ਮੈਡੀਕਲ ਵਿਸ਼ੇ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਪਿ੍ੰਸੀਪਲ ਅਤੇ ਅਧਿਆਪਕਾਂ ਦੀ ਸਹੀ ਸੇਧ ਸਦਕਾ ਜੇ.ਈ.ਈ. (ਐਡਵਾਂਸ) ਪਾਸ ਕਰਨ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ਼ ...

ਪੂਰੀ ਖ਼ਬਰ »

ਦਵਾਈਆਂ ਦੀਆਂ ਕੀਮਤਾਂ ਸੰਬੰਧੀ ਬਰਾੜ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਬਰਾੜ ਕੋਟਸੁਖੀਆ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮਨੁੱਖੀ ਸਿਹਤ ਲਈ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਫ਼ਰੀਦਕੋਟ, 31 ਜਨਵਰੀ (ਸਤੀਸ਼ ਬਾਗੀ)-ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਸ਼ਨ ਫ਼ਰੀਦਕੋਟ ਨੇ ਸਮਾਗਮ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੇਅਰਮੈਨ ਰਮੇਸ਼ ਚੰਦਰ ਜੈਨ, ਪ੍ਰਧਾਨ ਸੇਵਾ ਸਿੰਘ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਪੀਕਰ ਸੰਧਵਾਂ ਨੂੰ ਦਿੱਤਾ ਮੰਗ ਪੱਤਰ

ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕਮੇਟੀ ਕੋਟਕਪੂਰਾ ਵਲੋਂ ਦਰਸ਼ਨ ਕੁਮਾਰ ਬਾਵਾ ਮੰਡਲ ਪ੍ਰਧਾਨ ਦੀ ਅਗਵਾਈ ਵਿਚ ਸਟੇਟ ਕਮੇਟੀ ਦੇ ਪ੍ਰੋਗਰਾਮ ਤਹਿਤ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਸਪੀਕਰ ਕੁਲਤਾਰ ਸਿੰਘ ...

ਪੂਰੀ ਖ਼ਬਰ »

ਅਧਿਆਪਕ ਦਲ ਪੰਜਾਬ ਵਲੋਂ ਕੈਲੰਡਰ ਰਿਲੀਜ਼

ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਅਧਿਆਪਕ ਦਲ ਪੰਜਾਬ ਵਲੋਂ ਜ਼ਿਲ੍ਹਾ ਇਕਾਈ ਫ਼ਰੀਦਕੋਟ ਦਾ ਸਾਲ 2023 ਦਾ ਕੈਲੰਡਰ ਜ਼ਿਲ੍ਹਾ ਪ੍ਰਧਾਨ ਜਸਕੇਵਲ ਸਿੰਘ ਗੋਲੇਵਾਲੀਆ ਤੇ ਜਨਰਲ ਸਕੱਤਰ ਰਾਮ ਦਿਆਲ ਜੈਤੋ ਦੀ ਅਗਵਾਈ ਹੇਠ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਟਰੇਂਡਜ਼ ਨਰਸਿੰਗ ਐਸੋਸੀਏਸ਼ਨ ਵਲੋਂ ਡਾ. ਜਸਬੀਰ ਕੌਰ ਲਾਈਫ਼ ਟਾਈਮ ਐਵਾਰਡ ਨਾਲ ਸਨਮਾਨਿਤ

ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਟਰੇਂਡਜ਼ ਨਰਸਿੰਗ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਗੁਹਾਟੀ ਵਿਖੇ ਕਰਵਾਈ ਗਈ ਰਾਸ਼ਟਰੀ ਕਾਨਫ਼ਰੰਸ ਵਿਚ ਡਾ. ਜਸਬੀਰ ਕੌਰ ਸੀਨੀਅਰ ਨਰਸਿੰਗ ਟੀਚਰ ਨੂੰ ਲਾਈਫ਼ ਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਕਾਨਫਰੰਸ ਵਿਚ ...

ਪੂਰੀ ਖ਼ਬਰ »

ਸਿਰਸੜੀ ਵਿਖੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ

ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਜਾ ਕਬੱਡੀ ਟੂਰਨਾਮੈਂਟ ਸਵਾਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਕਲੱਬ ਸਿਰਸੜੀ ਵਲੋਂ ਪ੍ਰਵਾਸੀ ਭਾਰਤੀਆਂ, ਗਰਾਮ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਜੈਤੋ, 31 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ, ਜ਼ਿਲ੍ਹਾ ਜਰਨਲ ਸਕੱਤਰ ਗੁਰਜੀਤ ਸਿੰਘ ਅਜਿੱਤਗਿੱਲ, ਪ੍ਰੈੱਸ ਸਕੱਤਰ ਭੋਲਾ ਸਿੰਘ ...

ਪੂਰੀ ਖ਼ਬਰ »

ਮਲੋਟ 'ਚੋਂ ਕਾਂਸ਼ੀ ਲਈ ਲੰਗਰ ਦਾ ਟਰੱਕ ਰਵਾਨਾ

ਮਲੋਟ, 31 ਜਨਵਰੀ (ਅਜਮੇਰ ਸਿੰਘ ਬਰਾੜ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੇਗਮਪੁਰਾ ਮਿਸ਼ਨ (ਰਜਿ:) ਮਲੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10ਵਾਂ ਲੰਗਰ ਦਾ ਟਰੱਕ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਗੋਵਰਧਨਪੁਰ ਕਾਂਸ਼ੀ ਵਿਖੇ ਰਵਾਨਾ ਕੀਤਾ ...

ਪੂਰੀ ਖ਼ਬਰ »

ਸਤਪਾਲ ਸ਼ਰਮਾ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ

ਮੰਡੀ ਬਰੀਵਾਲਾ, 31 ਜਨਵਰੀ (ਨਿਰਭੋਲ ਸਿੰਘ)-ਮਾਰਕਿਟ ਕਮੇਟੀ ਬਰੀਵਾਲਾ ਦੇ ਸਾਬਕਾ ਚੇਅਰਮੈਨ ਸਤਪਾਲ ਸ਼ਰਮਾ ਦੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣਨ ਨਾਲ ਬਰੀਵਾਲਾ 'ਚ ਖ਼ੁਸ਼ੀ ਦੀ ਲਹਿਰ ਹੈ | ਸੁਖਦੇਵ ਸਿੰਘ ਬੁੱਟਰ ਜਨਰਲ ਸਕੱਤਰ, ਓਮ ਪ੍ਰਕਾਸ਼ ਸਾਬਕਾ ਚੇਅਰਮੈਨ, ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸੰਬੰਧੀ ਨਗਰ ਕੀਰਤਨ 4 ਨੂੰ

ਮਲੋਟ, 31 ਜਨਵਰੀ (ਅਜਮੇਰ ਸਿੰਘ ਬਰਾੜ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ 4 ਫ਼ਰਵਰੀ ਨੂੰ ਨਗਰ ਕੀਰਤਨ ਅਤੇ 5 ਫ਼ਰਵਰੀ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ | ਇਸ ਸੰਬੰਧੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਸਤਪਾਲ ਸ਼ਰਮਾ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ

ਮੰਡੀ ਬਰੀਵਾਲਾ, 31 ਜਨਵਰੀ (ਨਿਰਭੋਲ ਸਿੰਘ)-ਮਾਰਕਿਟ ਕਮੇਟੀ ਬਰੀਵਾਲਾ ਦੇ ਸਾਬਕਾ ਚੇਅਰਮੈਨ ਸਤਪਾਲ ਸ਼ਰਮਾ ਦੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣਨ ਨਾਲ ਬਰੀਵਾਲਾ 'ਚ ਖ਼ੁਸ਼ੀ ਦੀ ਲਹਿਰ ਹੈ | ਸੁਖਦੇਵ ਸਿੰਘ ਬੁੱਟਰ ਜਨਰਲ ਸਕੱਤਰ, ਓਮ ਪ੍ਰਕਾਸ਼ ਸਾਬਕਾ ਚੇਅਰਮੈਨ, ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗ੍ਰੇਟਰ ਦਾ ਸਹੁੰ ਚੁੱਕ ਸਮਾਗਮ ਹੋਇਆ

ਗਿੱਦੜਬਾਹਾ, 31 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਲਾਇਨਜ਼ ਕਲੱਬ ਗਿੱਦੜਬਾਹਾ ਗ੍ਰੇਟਰ ਦਾ ਸਹੁੰ ਚੁੱਕ ਸਮਾਗਮ ਬੀਤੀ ਦੇਰ ਸ਼ਾਮ ਸਥਾਨਕ ਜੀ. ਐੱਨ. ਆਰ. ਕੰਪਲੈਕਸ ਵਿਖੇ ਕਲੱਬ ਪ੍ਰਧਾਨ ਰੰਜੂ ਚੌਧਰੀ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਗਮ ਵਿਚ ਲਾਇਨ ਕਲੱਬ ਜ਼ਿਲ੍ਹਾ ...

ਪੂਰੀ ਖ਼ਬਰ »

ਗੁਰਬਾਜ਼ ਬਰਾੜ ਦੀ ਪੁਸਤਕ 'ਅੰਬਰੋਂ ਉੱਚੀਆਂ ਸੋਚਾਂ' ਸੰਕਲਪ ਕਿਤਾਬ ਘਰ ਨੂੰ ਭੇਟ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਥਾਂਦੇਵਾਲਾ ਦੇ ਆਸਟ੍ਰੇਲੀਆ 'ਚ ਰਹਿ ਰਹੇ ਨÏਜਵਾਨ ਪੰਜਾਬੀ ਲੇਖਕ ਗੁਰਬਾਜ ਸਿੰਘ ਬਰਾੜ ਨੇ ਆਪਣੀ ਲਿਖੀ ਕਿਤਾਬ 'ਅੰਬਰੋਂ ਉੱਚੀਆਂ ਸੋਚਾਂ' ਸੰਕਲਪ ਕਿਤਾਬ ਘਰ ਨੂੰ ਭੇਟ ਕੀਤਾ | ਇਸ ਮੌਕੇ ਸੰਕਲਪ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਨੇ ਕੈਨੇਡਾ ਦਾ ਓਪਨ ਵਰਕ ਪਰਮਿਟ ਸਪਾਊਸ ਵੀਜ਼ਾ ਲਗਵਾਇਆ

ਬਾਘਾ ਪੁਰਾਣਾ, 31 ਜਨਵਰੀ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਵਿਦਿਆਰਥੀਆਂ ਨੂੰ ਆਇਲਟਸ ਦੀ ਪ੍ਰੀਖਿਆ ਸਬੰਧੀ ਸ਼ਾਨਦਾਰ ਕੋਚਿੰਗ ਦੇ ਰਹੀ ਹੈ ਤੇ ...

ਪੂਰੀ ਖ਼ਬਰ »

ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਨੇ 40 ਮੈਂਬਰਾਂ ਦਾ ਜਨਮ ਦਿਨ ਮਨਾਇਆ

ਫ਼ਰੀਦਕੋਟ, 31 ਜਨਵਰੀ (ਸਤੀਸ਼ ਬਾਗ਼ੀ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਲਗਪਗ 40 ਮੈਂਬਰਾਂ ਦਾ ਜਨਮ ਦਿਨ, ਉਨ੍ਹਾਂ ਨੂੰ ਗਿਫ਼ਟ ਦੇ ਕੇ ਮਨਾਇਆ ਗਿਆ | ਇਸ ਮੌਕੇ ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਪਿੰਡ ਭਾਗਸਰ ਦੇ ਆਮ ਆਦਮੀ ਕਲੀਨਿਕ ਦੀ ਚੋਰਾਂ ਨੇ ਵਿਗਾੜੀ ਹਾਲਤ

ਮੰਡੀ ਲੱਖੇਵਾਲੀ, 31 ਜਨਵਰੀ (ਮਿਲਖ ਰਾਜ)-ਲੋਕਾਂ ਦੀ ਸਿਹਤ ਵਿਚ ਸੁਧਾਰ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਪਿੰਡ ਭਾਗਸਰ ਵਿਖੇ ਬਣਾਏ ਗਏ ਆਮ ਆਦਮੀ ਕਲੀਨਿਕ ਦੀ ਬੀਤੀ ਰਾਤ ਚੋਰਾਂ ਨੇ ਸਿਹਤ ਵਿਗਾੜ ਕੇ ਰੱਖ ਦਿੱਤੀ | ਬੀਤੀ ਰਾਤ ਕਲੀਨਿਕ ਵਿਚੋਂ ਚੋਰ ਇਨਵੈਟਰ, ਬੈਟਰਾ, ਐੱਲ. ...

ਪੂਰੀ ਖ਼ਬਰ »

ਐੱਚ. ਡੀ. ਐੱਫ਼. ਸੀ. ਬੈਂਕ ਵਲੋਂ ਜਾਗਰੂਕਤਾ ਕੈਂਪ

ਦੋਦਾ, 31 ਜਨਵਰੀ (ਰਵੀਪਾਲ)-ਐੱਚ. ਡੀ. ਐੱਫ਼. ਸੀ. ਬੈਂਕ ਲਿਮ: ਬਰਾਂਚ ਦੋਦਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਵਿਖੇ ਬਰਾਂਚ ਮੈਨੇਜਰ ਸਾਗਰ ਮਿੱਡਾ ਦੀ ਅਗਵਾਈ 'ਚ ਬੈਕਿੰਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸਾਗਰ ਮਿੱਡਾ ਨੇ ਕਾਮਰਸ ਦੇ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਹਰਮਹਿੰਦਰ ਪਾਲ)-ਪਿੰਡ ਬਧਾਈ ਵਿਖੇ ਮਜ਼ਦੂਰਾਂ ਦੀ ਵਿਸ਼ਾਲ ਨੁੱਕੜ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਇਕਾਈ ਪ੍ਰਧਾਨ ਤਾਰਾ ਤੇ ਸਕੱਤਰ ਕਾਕੂ ਸਿੰਘ ਨੇ ਕੀਤੀ | ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਐਡ. ਅਨੁਰਾਗ ਸ਼ਰਮਾ ਭਾਜਪਾ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਬਣੇ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਯੁਵਾ ਭਾਜਪਾ ਤੇ ਜ਼ੋਸ਼ੀਲੇ ਆਗੂ ਅਨੁਰਾਗ ਸ਼ਰਮਾ ਨੂੰ ਜ਼ਿਲ੍ਹਾ ਭਾਜਪਾ ਦਾ ਪ੍ਰੈੱਸ ਸਕੱਤਰ ਤੇ ਸਰਕਲ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 11 ਨੂੰ ਲੱਗੇਗੀ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਅਤੇ ਰਾਜ ਕੁਮਾਰ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ...

ਪੂਰੀ ਖ਼ਬਰ »

ਐਡ. ਅਨੁਰਾਗ ਸ਼ਰਮਾ ਭਾਜਪਾ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਬਣੇ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਯੁਵਾ ਭਾਜਪਾ ਤੇ ਜ਼ੋਸ਼ੀਲੇ ਆਗੂ ਅਨੁਰਾਗ ਸ਼ਰਮਾ ਨੂੰ ਜ਼ਿਲ੍ਹਾ ਭਾਜਪਾ ਦਾ ਪ੍ਰੈੱਸ ਸਕੱਤਰ ਤੇ ਸਰਕਲ ...

ਪੂਰੀ ਖ਼ਬਰ »

ਡਾ. ਪਰਮਜੀਤ ਢੀਂਗਰਾ ਦੀ ਪੁਸਤਕ 'ਗ਼ੁਲਾਮੀ ਦੀ ਦਾਸਤਾਨ' ਲੋਕ ਅਰਪਣ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਹਰਮਹਿੰਦਰ ਪਾਲ)-ਅਮਰੀਕਾ ਤੇ ਹੋਰ ਮੁਲਕਾਂ 'ਚ ਗ਼ੁਲਾਮੀ ਪ੍ਰਥਾ ਦੌਰਾਨ ਸਦੀਆਂ ਤੱਕ ਮਨੁੱਖਾਂ 'ਤੇ ਹੋਏ ਗ਼ੈਰਮਨੁੱਖੀ ਤਸ਼ੱਦਦ ਦੇ ਚਸ਼ਮਦੀਦ ਗਵਾਹ ਵਜੋਂ ਵਿਚਰਨ ਵਾਲੇ ਲੇਖਕਾਂ ਬਾਰੇ ਡਾ: ਪਰਮਜੀਤ ਸਿੰਘ ਢੀਂਗਰਾ ਵਲੋਂ ਲਿਖੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਮਲੋਟ, 31 ਜਨਵਰੀ (ਪਾਟਿਲ)-ਕਪਤਾਨ ਪੁਲਿਸ (ਸਥਾਨਕ) ਕਮ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਕੁਲਵੰਤ ਰਾਏ ਦੀ ਅਗਵਾਈ ਹੇਠ ਚੈਰੀਟੇਬਲ ਪ੍ਰੋਗਰਾਮ ਤਹਿਤ ਸਾਂਝ ਕੇਂਦਰ ਥਾਣਾ ਸਦਰ ਮਲੋਟ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਤ ਨਗਰ ਪਿੰਡ ਮਲੋਟ ਵਿਖੇ 160 ਵਿਦਿਆਰਥੀਆਂ ...

ਪੂਰੀ ਖ਼ਬਰ »

ਮੁਹੱਲਾ ਕਲੀਨਿਕ ਖੋਲ੍ਹਣ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ- ਭੀਨਾ ਬਰਾੜ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸੂਬਾ ਸਰਕਾਰ ਵਲੋਂ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਂਅ 'ਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਣ ਸੰਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਸਿਰਫ਼ ਤੇ ...

ਪੂਰੀ ਖ਼ਬਰ »

ਮੁਹੱਲਾ ਕਲੀਨਿਕ ਦੇ ਨਾਂਅ 'ਤੇ ਸਿਰਫ਼ ਕੀਤੀ ਜਾ ਰਹੀ ਡਰਾਮੇਬਾਜ਼ੀ- ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਲੋਂ ਸਿਹਤ ਸਹੂਲਤਾਂ ਦੇ ਨਾਂਅ ਹੇਠ ਆਮ ਲੋਕਾਂ ਨੂੰ ਸਿਰਫ਼ ਉਲਝਾਇਆ ਜਾ ਰਿਹਾ ਹੈ, ਜਦਕਿ ਮਹੱਲਾ ਕਲੀਨਿਕਾਂ ਦੇ ਨਾਂਅ 'ਤੇ ਸਿਰਫ਼ ਡਰਾਮਾ ਹੋ ਰਿਹਾ | ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ...

ਪੂਰੀ ਖ਼ਬਰ »

ਮੁਹੱਲਾ ਕਲੀਨਿਕ ਖੋਲ੍ਹਣ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ- ਭੀਨਾ ਬਰਾੜ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸੂਬਾ ਸਰਕਾਰ ਵਲੋਂ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਂਅ 'ਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਣ ਸੰਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਸਿਰਫ਼ ਤੇ ...

ਪੂਰੀ ਖ਼ਬਰ »

ਮਾਰਲਿਨ ਜੈਨ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡ 'ਚ 'ਗਰੈਂਡ ਮਾਸਟਰ' ਦੇ ਖ਼ਿਤਾਬ ਨਾਲ ਨਿਵਾਜਿਆ

ਮਲੋਟ, 31 ਜਨਵਰੀ (ਪਾਟਿਲ)-17 ਸਾਲ ਦੀ ਉਮਰ ਵਿਚ ਆਪਣੀ ਕਿਤਾਬ 'ਅਨਸੈਡ ਵਰਡਜ਼ ਆਡ ਐਨ ਇੰਡੀਅਨ ਗਰਲ' ਨਾਲ ਚਰਚਾ ਵਿਚ ਆਈ ਮਲੋਟ ਵਾਸੀ ਸੁਭਾਸ਼ ਜੈਨ ਦੀ ਪੋਤਰੀ ਤੇ ਡੋਨਾ ਜੈਨ ਤੇ ਸਵ. ਮਿਤੁਲ ਜੈਨ ਦੀ ਬੇਟੀ ਮਾਰਲਿਨ ਜੈਨ ਨੇ ਮਲੋਟ ਸ਼ਹਿਰ ਦਾ ਨਾਂਅ ਦੁਨੀਆ ਭਰ ਵਿਚ ਮਸ਼ਹੂਰ ...

ਪੂਰੀ ਖ਼ਬਰ »

ਿਲੰਕ ਡਰੇਨ 'ਤੇ ਬਣਿਆ ਪੁਲ ਚੌੜਾ ਕਰਨ ਦੀ ਮੰਗ

ਮੰਡੀ ਬਰੀਵਾਲਾ, 31 ਜਨਵਰੀ (ਨਿਰਭੋਲ ਸਿੰਘ)-ਗੁਰਵਿੰਦਰ ਸਿੰਘ, ਮੁਖ਼ਤਿਆਰ ਸਿੰਘ ਤੇ ਹਰਮੇਲ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਬਾਣਿਆਂਵਾਲੀ ਿਲੰਕ ਡਰੇਨ ਤੋਂ ਜੋ ਕਿ ਬਰੀਵਾਲਾ ਤੋਂ ਸੀਰਵਾਲੀ ਨੂੰ ਜਾਣ ਵਾਲੀ ਸੜਕ ਵਿਚਕਾਰ ਪੁਲ ਬਣਿਆ ਹੋਇਆ ਹੈ, ਉਹ ...

ਪੂਰੀ ਖ਼ਬਰ »

ਮਾਰਲਿਨ ਜੈਨ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡ 'ਚ 'ਗਰੈਂਡ ਮਾਸਟਰ' ਦੇ ਖ਼ਿਤਾਬ ਨਾਲ ਨਿਵਾਜਿਆ

ਮਲੋਟ, 31 ਜਨਵਰੀ (ਪਾਟਿਲ)-17 ਸਾਲ ਦੀ ਉਮਰ ਵਿਚ ਆਪਣੀ ਕਿਤਾਬ 'ਅਨਸੈਡ ਵਰਡਜ਼ ਆਡ ਐਨ ਇੰਡੀਅਨ ਗਰਲ' ਨਾਲ ਚਰਚਾ ਵਿਚ ਆਈ ਮਲੋਟ ਵਾਸੀ ਸੁਭਾਸ਼ ਜੈਨ ਦੀ ਪੋਤਰੀ ਤੇ ਡੋਨਾ ਜੈਨ ਤੇ ਸਵ. ਮਿਤੁਲ ਜੈਨ ਦੀ ਬੇਟੀ ਮਾਰਲਿਨ ਜੈਨ ਨੇ ਮਲੋਟ ਸ਼ਹਿਰ ਦਾ ਨਾਂਅ ਦੁਨੀਆ ਭਰ ਵਿਚ ਮਸ਼ਹੂਰ ...

ਪੂਰੀ ਖ਼ਬਰ »

ਡੀ. ਐੱਸ. ਸੰਸਥਾ ਦੇ ਵਿਦਿਆਰਥੀ ਨੇ ਪੀ. ਟੀ. ਈ. 'ਚੋਂ ਓਵਰਆਲ 53 ਸਕੋਰ ਕੀਤੇ ਪ੍ਰਾਪਤ

ਬਾਘਾ ਪੁਰਾਣਾ, 31 ਜਨਵਰੀ (ਕਿ੍ਸ਼ਨ ਸਿੰਗਲਾ)-ਡੀ. ਐੱਸ. ਆਇਲਟਸ ਸੰਸਥਾ ਬਾਘਾ ਪੁਰਾਣਾ, ਪੀ. ਟੀ. ਈ. ਅਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ-ਪ੍ਰਮੰਨੀ ਸੰਸਥਾ ਹੈ | ਇਸ ਵਾਰ ਸੰਸਥਾ ਦੇ ਵਿਦਿਆਰਥੀ ਛਿੰਦਰਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਾੜੀ ਮੁਸਤਫਾ ਨੇ ਪੀ.ਟੀ.ਈ. 'ਚੋਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫੁੱਲੂਖੇੜਾ ਦੇ ਅਧਿਆਪਕ ਨੂੰ ਮਿਲੀ ਪੀ. ਐੱਚ. ਡੀ. ਦੀ ਉਪਾਧੀ

ਲੰਬੀ, 31 ਜਨਵਰੀ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਫੁੱਲੂਖੇੜਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਸਰੀਰਕ ਸਿੱਖਿਆ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਅਨਿਲ ਵਰਮਾ ਨੂੰ ਪੀ. ਐੱਚ. ਡੀ. ਦੀ ਉਪਾਧੀ ਮਿਲੀ ਹੈ | ਅਧਿਆਪਕ ਅਨਿਲ ਵਰਮਾ ਨੇ ਦੱਸਿਆ ਕਿ ਉਸ ਨੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੇ ਮਿ੍ਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਦਿੱਤਾ ਮੰਗ ਪੱਤਰ

ਮੋਗਾ, 31 ਜਨਵਰੀ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਭੁੱਲਰ ਨੇ ਐਸੋਸੀਏਸ਼ਨ ਵਲੋਂ ਟਰਾਂਸਪੋਰਟ ਮੰਤਰੀ ਨੂੰ ਪੰਜਾਬ ਰੋਡਵੇਜ਼ ਦੇ ਮਿ੍ਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਮੰਗ ਪੱਤਰ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸਮੂਹ ਪ੍ਰਬੰਧਕੀ ਸਕੱਤਰਾਂ ਨੂੰ ਹਰੇਕ ਹਫ਼ਤੇ ਦੇ ਦੋ ਦਿਨ ਯਕੀਨੀ ਤੌਰ 'ਤੇ ਦਫ਼ਤਰਾਂ 'ਚ ਹਾਜ਼ਰ ਰਹਿਣ ਦੀ ਹਦਾਇਤ

ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ)–ਆਮ ਲੋਕਾਂ ਦੀ ਹਰੇਕ ਪੱਧਰ 'ਤੇ ਸੁਣਵਾਈ ਅਤੇ ਉਨ੍ਹਾਂ ਦੇ ਮਸਲਿਆਂ ਦਾ ਮੌਕੇ 'ਤੇ ਹੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਦੇ ਸਮੂਹ ਪ੍ਰਬੰਧਕੀ ਸਕੱਤਰਾਂ ਨੂੰ ਹਦਾਇਤ ਕੀਤੀ ਹੈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX