ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ , 8 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ । ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ...
ਬਾਲਾਸੋਰ (ਓਡੀਸ਼ਾ) : ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਵਿਦਿਆਰਥੀ ਬਹਾਨਾਗਾ ਸਕੂਲ ਆਉਣ ਤੋਂ ਡਰ ਰਹੇ
. . .  1 day ago
ਬਾਲਾਸੋਰ (ਓਡੀਸ਼ਾ) , 8 ਜੂਨ- ਕਲੈਕਟਰ ਦੱਤਾਤ੍ਰੇਯ ਭਾਉਸਾਹਿਬ ਸ਼ਿੰਦੇ ਨੇ ਕਿਹਾ, "ਮੈਂ ਸਕੂਲ ਦਾ ਦੌਰਾ ਕੀਤਾ ਹੈ ਅਤੇ ਇਹ ਇਮਾਰਤ ਬਹੁਤ ਪੁਰਾਣੀ ਹੈ ਅਤੇ ਇਹ ਕਿਸੇ ਵੀ ਸਮੇਂ ਢਹਿ ਸਕਦੀ ਹੈ । ਇਸ ਇਮਾਰਤ ਨੂੰ ਬੈਕਅੱਪ ਕਰਨ ਲਈ ਇਕ...
ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ
. . .  1 day ago
ਨਵੀਂ ਦਿੱਲੀ , 8 ਜੂਨ-ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ । ਪਹਿਲੀ ਮਹਿਲਾ ਹੱਜ ਉਡਾਣ, IX 3025, 145 ਮਹਿਲਾ ਸ਼ਰਧਾਲੂਆਂ ਨੂੰ ਲੈ ...
ਮੱਧ ਪ੍ਰਦੇਸ਼ : ਬੋਰਵੈੱਲ 'ਚ ਫਸੀ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ
. . .  1 day ago
ਭੋਪਾਲ, 8 ਜੂਨ - ਸਿਹੋਰ ਦੇ ਐਸ.ਪੀ. ਮਯੰਕ ਅਵਸਥੀ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ । ਅਸੀਂ ਖੇਤ ਮਾਲਕ ਅਤੇ ਬੋਰ ਕਰਨ ਵਾਲੇ...
ਵਿਜੀਲੈਂਸ ਬਿਊਰੋ ਵਲੋਂ ਮਲੇਰਕੋਟਲਾ 'ਚ 35 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
. . .  1 day ago
ਮਲੇਰਕੋਟਲਾ, 8 ਜੂਨ (ਪਰਮਜੀਤ ਸਿੰਘ ਕੁਠਾਲਾ)- ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵਲੋਂ ਅੱਜ ਦੇਰ ਸ਼ਾਮ ਮਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਨੇੜੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਿਲਵਰ ਖਾਂ ਨੂੰ ਮੁਹੰਮਦ ਸਮੀਰ ...
ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ
. . .  1 day ago
ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ...
ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ , 8 ਜੂਨ - ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਲਈ ਵਰਕਿੰਗ ਲੰਚ ਦੀ ਮੇਜ਼ਬਾਨੀ ਕੀਤੀ ...
ਮਨੀ ਲਾਂਡਰਿੰਗ ਮਾਮਲੇ ’ਚ 4.49 ਕਰੋੜ ਰੁਪਏ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਕੀਤਾ ਜ਼ਬਤ
. . .  1 day ago
ਨਵੀਂ ਦਿੱਲੀ , 8 ਜੂਨ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੇਥਾਕੁਆਲੋਨ ਗੋਲੀਆਂ ਦੇ ਨਿਰਮਾਣ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਸੁਭਾਸ਼ ਦੁਡਾਨੀ ...
ਬਿਹਾਰ : ਖੰਭਿਆਂ ਵਿਚਕਾਰ ਫਸੇ 12 ਸਾਲ ਦੇ ਮਾਸੂਮ ਰੰਜਨ ਦੀ ਮੌਤ
. . .  1 day ago
ਪਟਨਾ, 8 ਜੂਨ - ਬਿਹਾਰ ਦੇ ਐਸ.ਡੀ.ਐਮ. ਉਪੇਂਦਰ ਪਾਲ ਨੇ ਦੱਸਿਆ ਕਿ 12 ਸਾਲ ਦੇ ਫਸੇ ਮਾਸੂਮ ਰੰਜਨ ਦੀ ਮੌਤ ਦੀ ਮੌਤ ਹੋ ਗਈ ਹੈ । ਐਨ. ਡੀ. ਆਰ. ਐਫ. ਟੀਮ ਨੇ 14 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ...
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਪੁਲਿਸ ਨੇ ਕੀਤੇ ਕਾਬੂ
. . .  1 day ago
ਮੋਗਾ, 8 ਜੂਨ- ਅੱਜ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ....
ਭਾਰਤ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਤੇ ਦਬਾਅ ਬਣਾਉਂਦਾ ਰਹੇਗਾ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਪੇਸ਼ਕਸ਼ ਪੱਤਰ ਦੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ....
ਸਰਬਜੀਤ ਸਿੰਘ ਝਿੰਜਰ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ
. . .  1 day ago
ਚੰਡੀਗੜ੍ਹ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਧਾਰਨ ਕਿਸਾਨ ਪਰਿਵਾਰ ਦੇ ਗਤੀਸ਼ੀਲ, ਤਜ਼ਰਬੇਕਾਰ ਅਤੇ ਮਿਹਨਤੀ ਨੌਜਵਾਨ.....
ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਮੰਗੇ ਮੁਆਫ਼ੀ- ਪ੍ਰਤਾਪ ਸਿੰਘ ਬਾਜਵਾ
. . .  1 day ago
ਚੰਡੀਗੜ੍ਹ, 8 ਜੂਨ- ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ....
ਸਾਥੀ ਵਲੋਂ ਲੜਕੀ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  1 day ago
ਨਵੀਂ ਦਿੱਲੀ, 8 ਜੂਨ- ਰਾਸ਼ਟਰੀ ਮਹਿਲਾ ਕਮਿਸ਼ਨ ਨੇ 32 ਸਾਲਾ ਔਰਤ ਦੀ ਉਸ ਦੇ ਲਿਵ-ਇਨ ਸਾਥੀ ਵਲੋਂ ਕੀਤੀ ਹੱਤਿਆ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ....
ਅਗਨੀ ਪ੍ਰਾਈਮ ਬੈਲਿਸਟਿਕ ਮਿਜ਼ਾਈਲ ਦਾ ਹੋਇਆ ਸਫ਼ਲ ਪ੍ਰੀਖਣ
. . .  1 day ago
ਭੁਵਨੇਸ਼ਵਰ, 8 ਜੂਨ- ਡੀ.ਆਰ.ਡੀ.ਓ. ਨੇ ਬੀਤੇ ਦਿਨ ਓਡੀਸ਼ਾ ਦੇ ਤੱਟ ਤੋਂ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ....
ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਕਰ ਰਹੇ ਚੰਗੀ ਤਿਆਰੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 8 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਚੰਗੀ...
ਅਸੀਂ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਅੱਜ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਦਿੱਲੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿਚ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ....
ਮਾਮਲਾ ਲੜਕੀ ਦੇ ਕਤਲ ਦਾ: ਦੋਸ਼ੀ 16 ਜੂਨ ਤੱਕ ਪੁਲਿਸ ਹਿਰਾਸਤ ਵਿਚ
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ਕੋਰਟ ਨੇ ਦੋਸ਼ੀ 32 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ ਮਨੋਜ ਸਾਨੇ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ....
ਮਾਮਲਾ ਸਿੱਖ ਵਿਰੋਧੀ ਦੰਗਿਆਂ ਦਾ: ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਸੁਣਵਾਈ 30 ਜੂਨ ਨੂੰ
. . .  1 day ago
ਨਵੀਂ ਦਿੱਲੀ, 8 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਚਾਰਜਸ਼ੀਟ ਨਾਲ ਸੰਬੰਧਿਤ ਮਾਮਲਾ ਛੁੱਟੀ.....
ਮਹਾਰਾਸ਼ਟਰ: ਲਿਵ-ਇਨ ਵਿਚ ਰਹਿ ਰਹੀ ਲੜਕੀ ਦੇ ਕਾਤਲ ਨੂੰ ਅਦਾਲਤ ’ਚ ਕੀਤਾ ਪੇਸ਼
. . .  1 day ago
ਮਹਾਰਾਸ਼ਟਰ, 8 ਜੂਨ- ਠਾਣੇ ’ਚ 32 ਸਾਲਾ ਔਰਤ ਦੇ ਕਾਤਲ ਉੁਸ ਦੇ 56 ਸਾਲਾ ਲਿਵ-ਇਨ ਸਾਥੀ ਮਨੋਜ ਸਾਨੇ ਨੂੰ ਪੁਲਿਸ ਨੇ ਅਦਾਲਤ ਵਿਚ...
ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ
. . .  1 day ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ....
ਕਿਸਾਨ ਜਥੇਬੰਦੀਆਂ ਹਮੇਸ਼ਾ ਅਦਾਰਾ ‘ਅਜੀਤ’ ਨਾਲ ਖੜੀਆਂ ਹਨ- ਰਾਜੇਵਾਲ
. . .  1 day ago
ਚੰਡੀਗੜ੍ਹ, 8 ਜੂਨ (ਦਵਿੰਦਰ ਸਿੰਘ)- ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆ ਦੀ ਅਹਿਮ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ’ਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਰਾਜੇਵਾਲ ਦੇ....
ਭਗਵੰਤ ਮਾਨ ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ- ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 8 ਜੂਨ- ਭਗਵੰਤ ਮਾਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਨੂੰ ਪੰਜਾਬ ਦੀ ਪੁਨਰ....
ਮੌੜ ਫ਼ਿਲਮ ਲਈ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਦਿੱਤੀ ਆਪਣੇ ਅੰਦਾਜ਼ ਵਿਚ ਵਧਾਈ
. . .  1 day ago
ਮਹਾਰਾਸ਼ਟਰ, 8 ਜੂਨ- 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੌੜ ਲਈ ਅਦਾਕਾਰ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਆਪਣੇ ਹੀ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਭਰਾ ਤੈਨੂੰ ਫ਼ਿਲਮ ਦੀ ਬਹੁਤ ਬਹੁਤ....
ਮੱਧ ਪ੍ਰਦੇਸ਼: ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
. . .  1 day ago
ਭੋਪਾਲ, 8 ਜੂਨ- ਮੱਧ ਪ੍ਰਦੇਸ਼ ਦੇ ਸਿੱਧੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਉੱਥੋਂ ਦੇ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਮਾਘ ਸੰਮਤ 554

ਫਿਰੋਜ਼ਪੁਰ

ਪਿਛਲੀਆਂ ਸਰਕਾਰਾਂ ਵਲੋਂ ਕੀਤੇ ਵਿਕਾਸ ਕਾਰਜਾਂ 'ਤੇ ਆਪਣੀ ਫ਼ੋਟੋ ਲਗਾਉਣ ਲੱਗ ਪਏ ਮੁੱਖ ਮੰਤਰੀ ਭਗਵੰਤ ਮਾਨ

ਮਮਦੋਟ, 31 ਜਨਵਰੀ (ਰਾਜਿੰਦਰ ਸਿੰਘ ਹਾਂਡਾ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿੱਲੀ ਮਾਡਲ ਦੇ ਆਧਾਰ 'ਤੇ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਕੀਤੇ ਗਏ ਵਾਅਦੇ ਹਵਾ ਹੁੰਦੇ ਨਜ਼ਰ ਆ ਰਹੇ ਹਨ, ਜਿਸ ਦੀ ਮਿਸਾਲ ਲੱਖੋਂ ਕੇ ਬਹਿਰਾਮ ਵਿਖੇ ਅਕਾਲੀ-ਭਾਜਪਾ ਸਰਕਾਰ ਵਲੋਂ ਤਕਰੀਬਨ 50 ਲੱਖ ਰੁਪਏ ਦੀ ਲਾਗਤ ਨਾਲ ਇਮਾਰਤ ਤਿਆਰ ਕਰਕੇ ਇਲਾਕੇ ਦੇ ਕੋਈ 20 ਤੋਂ 25 ਪਿੰਡਾਂ ਭਾਵ 30 ਹਜ਼ਾਰ ਦੀ ਆਬਾਦੀ ਲਈ ਬਣਾਏ ਗਏ ਪ੍ਰਾਇਮਰੀ ਸਿਹਤ ਕੇਂਦਰ ਨੂੰ ਨਵੀਂ ਸਰਕਾਰ ਵਲੋਂ ਰੰਗ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ੋਟੋ ਵਾਲਾ ਬੋਰਡ ਲਗਾ ਕੇ ਆਮ ਆਦਮੀ ਕਲੀਨਿਕ ਦਾ ਨਾਂਅ ਦੇ ਦਿੱਤਾ ਗਿਆ ਹੈ, ਪ੍ਰੰਤੂ ਇਸ ਸਿਹਤ ਕੇਂਦਰ ਵਿਚ ਮਰੀਜ਼ਾਂ ਲਈ ਕਿਸੇ ਵੀ ਸਹੂਲਤ ਦਾ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ਸਿਹਤ ਕੇਂਦਰ ਦਾ ਦਰਜਾ ਵਧਿਆ ਜਾਂ ਮੁਹੱਲਾ ਕਲੀਨਿਕ ਭਾਵ ਆਮ ਆਦਮੀ ਕਲੀਨਿਕ ਬਣਾ ਕੇ ਇਸ ਦਾ ਦਰਜਾ ਪਹਿਲਾਂ ਨਾਲੋਂ ਵੀ ਘਟਾ ਦਿੱਤਾ ਗਿਆ ਹੈ | ਇਸ ਸਿਹਤ ਕੇਂਦਰ ਦੀ ਸਥਿਤੀ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ ਹੈ ਜਾਪਦੀ ਹੈ | ਪਹਿਲਾਂ ਇਥੇ ਤਾਇਨਾਤ ਇਕਲੌਤਾ ਐਮ.ਬੀ.ਬੀ.ਐਸ. ਡਾਕਟਰ ਅਸਤੀਫ਼ਾ ਦੇ ਗਿਆ ਹੈ ਅਤੇ ਆਮ ਆਦਮੀ ਕਲੀਨਿਕ ਬਣਨ ਸਮੇਂ ਇੱਥੇ ਤਾਇਨਾਤ ਕੀਤਾ ਗਿਆ ਡਾਕਟਰ ਉਦਘਾਟਨ ਕਰਵਾਉਣ ਉਪਰੰਤ ਇਥੇ ਆਇਆ ਹੀ ਨਹੀਂ | ਅੱਜ ਵੀ ਜਦੋਂ ਇਸ ਪੱਤਰਕਾਰ ਵਲੋਂ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ ਤਾਂ ਡਾਕਟਰ ਦੀ ਕੁਰਸੀ ਖ਼ਾਲੀ ਪਈ ਸੀ, ਪੁੱਛਣ 'ਤੇ ਪਤਾ ਲੱਗਾ ਕਿ ਡਾਕਟਰ ਸਾਹਿਬ ਨਹੀਂ ਆਏ | ਇਸ ਸਿਹਤ ਕੇਂਦਰ ਅੰਦਰ ਮਰੀਜ਼ਾਂ ਦੇ ਟੈੱਸਟ ਕਰਨ ਲਈ ਲੈਬਾਰਟਰੀ ਬਣੀ ਹੋਈ ਹੈ, ਪ੍ਰੰਤੂ ਨਾ ਤਾਂ ਲੈਬ ਦਾ ਸਾਮਾਨ ਅਤੇ ਨਾ ਹੀ ਕੋਈ ਲੈਬ ਟੈਕਨੀਸ਼ੀਅਨ ਹੈ | ਸਿਹਤ ਕੇਂਦਰ 'ਚ ਫਾਰਮੇਸੀ ਅਫ਼ਸਰ, ਕੁਝ ਨਰਸਿੰਗ ਸਟਾਫ਼ ਅਤੇ ਇਸ ਰਿਸੈਪਨਿਸ਼ਟ ਜ਼ਰੂਰ ਹਾਜ਼ਰ ਸਨ, ਪ੍ਰੰਤੂ ਇਲਾਜ ਲਈ ਬੇਉਮੀਦੇ ਹੋਏ ਮਰੀਜ਼ਾਂ ਦੀ ਅਣਹੋਂਦ ਕਾਰਨ ਸਟਾਫ਼ ਵਿਹਲਾ ਬੈਠਾ ਸੀ, ਨਸ਼ਾ ਛੱਡਣ ਦੀਆਂ ਗੋਲੀਆਂ ਲੈਣ ਲਈ ਆਉਣ ਵਾਲਿਆਂ ਨੂੰ ਸਟਾਫ਼ ਨਰਸਾਂ ਵਲੋਂ ਗੋਲੀਆਂ ਜ਼ਰੂਰ ਦਿੱਤੀਆਂ ਜਾ ਰਹੀਆਂ ਸਨ | ਪੁੱਛਣ 'ਤੇ ਪਤਾ ਲੱਗਾ ਕਿ ਇਸ ਹਸਪਤਾਲ ਵਿਚ ਹਰ ਰੋਜ਼ ਨਸ਼ਾ ਛੱਡਣ ਦੀਆਂ ਗੋਲੀਆਂ ਲੈਣ ਵਾਲੇ ਕੋਈ 100 ਤੋਂ ਵੱਧ ਕਾਰਡ ਹੋਲਡਰ ਆਉਂਦੇ ਹਨ | ਇਸ ਤੋਂ ਇਲਾਵਾ ਗਰਭਵਤੀ ਅÏਰਤਾਂ ਜਾਂਚ ਅਤੇ ਜਣੇਪੇ ਲਈ ਆਉਂਦੀਆਂ ਹਨ, ਜਿਨ੍ਹਾਂ ਸੰਬੰਧੀ ਕੋਈ ਮਾਹਿਰ ਡਾਕਟਰ ਨਾ ਹੋਣ ਕਾਰਨ ਸਟਾਫ਼ ਨਰਸਾਂ ਹੀ ਗਰਭਵਤੀ ਅÏਰਤਾਂ ਦੀ ਜਾਂਚ ਅਤੇ ਇਲਾਜ ਕਰਦੀਆਂ ਹਨ | ਅÏਰਤਾਂ ਅਤੇ ਬੱਚਿਆਂ ਦੇ ਡਾਕਟਰ ਨਾ ਹੋਣ ਕਾਰਨ ਗਰਭਵਤੀ ਅÏਰਤਾਂ ਪ੍ਰੇਸ਼ਾਨ
ਸਰਕਾਰੀ ਸਿਹਤ ਸਹੂਲਤਾਂ ਦੇ ਨਿਯਮ ਮੁਤਾਬਿਕ ਗਰਭਵਤੀ ਅÏਰਤਾਂ ਅਤੇ ਨਵਜੰਮੇ ਬੱਚਿਆਂ ਦੇ ਇਲਾਜ ਲਈ ਮਾਹਿਰ ਡਾਕਟਰ ਮੁੱਢਲੇ ਸਿਹਤ ਕੇਂਦਰਾਂ (ਆਮ ਆਦਮੀ ਕਲੀਨਿਕਾਂ) 'ਚ ਤਾਇਨਾਤ ਹੋਣੇ ਜ਼ਰੂਰੀ ਹਨ, ਪ੍ਰੰਤੂ ਅÏਰਤਾਂ ਅਤੇ ਬੱਚਿਆਂ ਦੇ ਡਾਕਟਰ ਨਾ ਹੋਣ ਕਾਰਨ ਨਰਸਿੰਗ ਸਟਾਫ਼ ਵਲੋਂ ਗਰਭਵਤੀ ਅÏਰਤਾਂ ਦੀ ਕੀਤੀ ਜਾਂਦੀ ਡਲਿਵਰੀ ਮੌਕੇ ਮਾਂ ਅਤੇ ਬੱਚੇ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ | ਮੁੱਖ ਮਾਰਗ 'ਤੇ ਸਥਿਤ ਸਿਹਤ ਕੇਂਦਰ 'ਚ ਸਹੂਲਤਾਂ ਨਾ ਵਧਾਉਣ ਕਾਰਨ ਲੋਕਾਂ ਵਿਚ ਨਿਰਾਸ਼ਾ
ਕੋਈ 90 ਕਿੱਲੋਮੀਟਰ ਲੰਮੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਦੇ ਬਿਲਕੁੱਲ ਨਾਲ ਇਹ ਇੱਕੋ-ਇੱਕ ਸਿਹਤ ਕੇਂਦਰ ਬਣਿਆ ਹੋਇਆ ਹੈ ਅਤੇ ਇਸ ਮਾਰਗ 'ਤੇ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ ਰਾਹਗੀਰਾਂ ਨੂੰ ਸਮੇਂ ਸਿਰ ਢੁਕਵਾਂ ਇਲਾਜ ਦੇ ਕੇ ਇਹ ਸਿਹਤ ਕੇਂਦਰ ਜੀਵਨ ਰੱਖਿਅਕ ਸਾਬਤ ਹੋ ਸਕਦਾ ਹੈ | ਇਸ ਸਿਹਤ ਕੇਂਦਰ ਨੂੰ 24 ਘੰਟੇ ਖੁੱਲ੍ਹਾ ਰੱਖਣ, ਇਸ ਵਿਚ ਟਰੋਮਾਂ ਵਾਰਡ ਬਣਾਉਣ ਅਤੇ ਹੱਡੀਆਂ ਦਾ ਮਾਹਿਰ ਡਾਕਟਰ ਤਾਇਨਾਤ ਕਰਨ ਦੇ ਨਾਲ-ਨਾਲ ਚੈੱਕਅਪ ਲਈ ਐਕਸਰੇ ਅਤੇ ਅਲਟਰਾ ਸਾਊਾਡ ਮਸ਼ੀਨਾਂ ਲਗਾਉਣ ਦੀ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾਂਦੀ ਮੰਗ ਨੂੰ ਵਧੀਆਂ ਸਿਹਤ ਸਹੂਲਤਾਂ ਦਾ ਵਾਅਦਾ ਕਰਕੇ ਆਈ ਸਰਕਾਰ ਦੇ ਰਾਜ ਵਿਚ ਵੀ ਬੂਰ ਨਹੀਂ ਪਿਆ | ਇਸ ਪ੍ਰਾਇਮਰੀ ਸਿਹਤ ਕੇਂਦਰ ਦਾ ਦਰਜਾ ਪਹਿਲਾਂ ਨਾਲੋਂ ਵੀ ਘੱਟ ਜਾਣ ਕਾਰਨ ਇਲਾਕੇ ਦੇ ਲੋਕ ਸਰਕਾਰ ਨੂੰ ਕੋਸ ਰਹੇ ਹਨ |

ਬੀ.ਐਸ.ਐਫ. ਨੇ ਸਰਹੱਦ ਤੋਂ 3 ਪੈਕੇਟ ਹੈਰੋਇਨ ਕੀਤੀ ਬਰਾਮਦ

ਮਮਦੋਟ, 31 ਜਨਵਰੀ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ) - ਸਰਹੱਦੀ ਪਿੰਡ ਦੋਨਾ ਤੇਲੂ ਅਧੀਨ ਚੈੱਕ ਪੋਸਟ ਮੱਬੋ ਵਿਖੇ ਤਾਇਨਾਤ ਬੀ.ਐਸ.ਐਫ. ਦੀ 136 ਬਟਾਲੀਅਨ ਦੇ ਜਵਾਨ ਕੰਡਿਆਲੀ ਤਾਰ ਤੋਂ ਪਾਰ ਆਈ.ਬੀ. ਤੇ ਗਸ਼ਤ ਕਰ ਰਹੇ ਸਨ ਤਾਂ ਜਵਾਨਾਂ ਨੂੰ ਸ਼ੱਕੀ ਪੈਰਾ ਦੇ ...

ਪੂਰੀ ਖ਼ਬਰ »

ਐਸ.ਡੀ.ਐਮ. ਤੇ ਤਹਿਸੀਲ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਕੀਤਾ ਸਰਕਾਰ ਵਿਰੱੁਧ ਰੋਸ ਮੁਜ਼ਾਹਰਾ

ਗੁਰੂਹਰਸਹਾਏ, 31 ਜਨਵਰੀ (ਕਪਿਲ ਕੰਧਾਰੀ) - ਐਸ.ਡੀ.ਐਮ. ਦਫ਼ਤਰ ਤੇ ਤਹਿਸੀਲ ਦਫ਼ਤਰ ਦੇ ਸਮੂਹ ਕਰਮਚਾਰੀਆਂ ਵਲੋਂ ਸੀਨੀਅਰ ਸਹਾਇਕਾਂ ਤੋਂ ਨਾਇਬ ਤਹਿਸੀਲਦਾਰ ਸੁਪਰਡੈਂਟ ਗਰੇਡ-2 ਦੀਆਂ ਪਦਉੱਨਤੀਆਂ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫ਼ਿਕੇਸ਼ਨ ਸਰਕਾਰ ...

ਪੂਰੀ ਖ਼ਬਰ »

ਡਾ. ਅਨੀਰੁਧ ਗੁਪਤਾ ਅੰਤਰਰਾਸ਼ਟਰੀ ਐਜੂਕੇਸ਼ਨ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਸ੍ਰੀਲੰਕਾ ਦੇ ਸ਼ਹਿਰ ਕੋਲੰਬੋ ਵਿਚ ਬੰਦਰਨਾਇਕ ਮੈਮੋਰੀਅਲ ਇੰਟਰਨੈਸ਼ਨਲ ਕਾਨਫ਼ਰੰਸ ਹਾਲ ਵਿਚ ਕਰਵਾਏ ਇੰਡੋ-ਲੰਕਾ ਸਿੱਖਿਆ ਸੰਮੇਲਨ ਵਿਚ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਡਾ: ਦਿਨੇਸ਼ ਗੁਣਾਵਰਦੇਨਾ ਵਲੋਂ ਸਿੱਖਿਆ ...

ਪੂਰੀ ਖ਼ਬਰ »

ਅਦਾਲਤ ਦੀ ਫ਼ਰਜ਼ੀ ਈ-ਮੇਲ ਰਾਹੀਂ ਜੇਲ੍ਹ 'ਚ ਜ਼ਮਾਨਤ ਦਾ ਹੁਕਮ ਭੇਜਣ ਵਾਲੇ 3 ਦਿਨ ਦੇ ਹੋਰ ਪੁਲਿਸ ਰਿਮਾਂਡ 'ਤੇ ਭੇਜੇ

ਫ਼ਿਰੋਜ਼ਪੁਰ, 31 ਜਨਵਰੀ (ਰਾਕੇਸ਼ ਚਾਵਲਾ) - ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਹਵਾਲਾਤੀ ਸਨੀ ਪੁੱਤਰ ਤਰਸੇਮ ਲਾਲ ਵਾਸੀ ਗੁਰੂ ਕੀ ਵੰਡਾਲੀ ਫ਼ਿਰੋਜ਼ਪੁਰ ਅਦਾਲਤ ਦੀ ਫ਼ਰਜ਼ੀ ਈ-ਮੇਲ ਆਈ.ਡੀ ਰਾਹੀਂ ਫ਼ਰਜ਼ੀ ਜ਼ਮਾਨਤ 'ਤੇ ਬਾਹਰ ਆਉਣ ਪਿੱਛੋਂ ਫ਼ਰਾਰ ਹੋਏ ਸਨੀ ਦੇ ...

ਪੂਰੀ ਖ਼ਬਰ »

ਰੇਲ ਗੱਡੀਆਂ ਰੱਦ ਸੰਬੰਧੀ ਸਮਾਂ-ਸਾਰਣੀ ਜਾਰੀ

ਫ਼ਿਰੋਜ਼ਪੁਰ, 31 ਜਨਵਰੀ (ਕੁਲਬੀਰ ਸਿੰਘ ਸੋਢੀ) - ਫ਼ਿਰੋਜ਼ਪੁਰ ਡਵੀਜ਼ਨ ਅਧੀਨ ਫ਼ਿਰੋਜ਼ਪੁਰ ਛਾਉਣੀ-ਫ਼ਾਜ਼ਿਲਕਾ ਸੈਕਸ਼ਨ 'ਤੇ ਜਲਾਲਾਬਾਦ ਯਾਰਡ ਵਿਚ ਇਲੈੱਕਟ੍ਰਾਨਿਕ ਇੰਟਰਲਾਕਿੰਗ ਚਾਲੂ ਕਰਨ ਲਈ ਆਵਾਜਾਈ ਬੰਦ ਹੋਣ ਕਾਰਨ ਰੇਲ ਗੱਡੀਆਂ ਅਸਥਾਈ ਤੌਰ 'ਤੇ ਰੱਦ ...

ਪੂਰੀ ਖ਼ਬਰ »

ਆਨਲਾਈਨ ਵੈਬੀਨਾਰ ਅਤੇ ਮੁਫ਼ਤ ਸਕਿਲ ਕੋਰਸਾਂ ਸੰਬੰਧੀ ਦਾਖ਼ਲੇ 3 ਨੂੰ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਰੋਜ਼ਗਾਰ ਦੇ ਉਪਰਾਲੇ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ 'ਖਵਾਇਸ਼ਾਂ ਦੀ ਉਡਾਨ' ਪ੍ਰੋਗਰਾਮ ਤਹਿਤ 3 ਫਰਵਰੀ ਨੂੰ ਆਨਲਾਈਨ ਵੈਬੀਨਾਰ ਅਤੇ ਮੁਫ਼ਤ ਸਕਿਲ ਕੋਰਸਾਂ ਸਬੰਧੀ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਵਲੋਂ ਗਊ ਹੱਤਿਆ ਦੀ ਕੋਸ਼ਿਸ਼

ਫ਼ਿਰੋਜ਼ਪੁਰ, 31 ਜਨਵਰੀ (ਰਾਕੇਸ਼ ਚਾਵਲਾ) - ਬੀਤੇ ਸੋਮਵਾਰ ਦੀ ਅੱਧੀ ਰਾਤ ਨੂੰ ਬਸਤੀ ਟੈਂਕਾਂ ਵਾਲੀ ਸਥਿਤ ਸੁੰਨਸਾਨ ਬਾਜ਼ਾਰ 'ਚ ਮੰਦਰ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਗਊ ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਨ੍ਹਾਂ ਨੂੰ ਦੇਖ ਚੌਕੀਦਾਰ ਵਲੋਂ ...

ਪੂਰੀ ਖ਼ਬਰ »

ਨੌਜਵਾਨ ਕੋਲੋਂ 35 ਗ੍ਰਾਮ ਹੈਰੋਇਨ ਫੜੀ

ਜ਼ੀਰਾ, 31 ਜਨਵਰੀ (ਮਨਜੀਤ ਸਿੰਘ ਢਿੱਲੋਂ) - ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਦਰ ਜ਼ੀਰਾ ਪੁਲਿਸ ਪਾਰਟੀ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 35 ਗ੍ਰਾਮ ਹੈਰੋਇਨ ਫੜੀ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਔਰਤ ਦੀ ਮੌਤ, ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ

ਤਲਵੰਡੀ ਭਾਈ, 31 ਜਨਵਰੀ (ਰਵਿੰਦਰ ਸਿੰਘ ਬਜਾਜ) - ਪੁਲਿਸ ਥਾਣਾ ਤਲਵੰਡੀ ਭਾਈ ਵਲੋਂ ਇਕ ਔਰਤ ਨੂੰ ਟੱਕਰ ਮਾਰ ਕੇ ਮੌਤ ਦੇ ਮੂੰਹ 'ਚ ਭੇਜਣ ਵਾਲੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਦਿਲਦਾਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਲੱਲੇ ਥਾਣਾ ...

ਪੂਰੀ ਖ਼ਬਰ »

ਐਸ.ਡੀ.ਐਮ. ਤੇ ਤਹਿਸੀਲ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਕੀਤਾ ਸਰਕਾਰ ਵਿਰੱੁਧ ਰੋਸ ਮੁਜ਼ਾਹਰਾ

ਗੁਰੂਹਰਸਹਾਏ, 31 ਜਨਵਰੀ (ਕਪਿਲ ਕੰਧਾਰੀ) - ਐਸ.ਡੀ.ਐਮ. ਦਫ਼ਤਰ ਤੇ ਤਹਿਸੀਲ ਦਫ਼ਤਰ ਦੇ ਸਮੂਹ ਕਰਮਚਾਰੀਆਂ ਵਲੋਂ ਸੀਨੀਅਰ ਸਹਾਇਕਾਂ ਤੋਂ ਨਾਇਬ ਤਹਿਸੀਲਦਾਰ ਸੁਪਰਡੈਂਟ ਗਰੇਡ-2 ਦੀਆਂ ਪਦਉੱਨਤੀਆਂ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫ਼ਿਕੇਸ਼ਨ ਸਰਕਾਰ ...

ਪੂਰੀ ਖ਼ਬਰ »

ਆਪਣੇ ਏਜੰਡੇ ਤੋਂ ਥਿੜਕੀ 'ਆਪ' ਸਰਕਾਰ • ਸ਼ੁਰੂ ਹੋਣ ਦੇ ਬਾਅਦ ਵੀ ਤਿਆਰੀਆਂ ਪੱਖੋਂ ਅਧੂਰਾ ਬਸਤੀ ਟੈਂਕਾਂ ਵਾਲੀ ਦਾ ਆਮ ਆਦਮੀ ਕਲੀਨਿਕ

ਫ਼ਿਰੋਜ਼ਪੁਰ, 31 ਜਨਵਰੀ (ਗੁਰਿੰਦਰ ਸਿੰਘ) - ਪੰਜਾਬ ਵਾਸੀਆਂ ਨੂੰ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ 'ਤੇ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦੇ ਪਹਿਲੇ ਹੀ ਸਾਲ ਆਪਣੇ ਏਜੰਡੇ ਤੋਂ ਥਿੜਕ ਗਈ ਹੈ ਅਤੇ ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਰੇਤਾ ਨਾਲ ਭਰੀ ਟਰਾਲੀ ਕਾਬੂ

ਮੱਲਾਂਵਾਲਾ, 31 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ) - ਥਾਣਾ ਮੱਲਾਂਵਾਲਾ ਪੁਲਿਸ ਵਲੋਂ ਗ਼ੈਰ ਕਾਨੂੰਨੀ ਕੰਮਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਗ਼ੈਰ ਕਾਨੂੰਨੀ ਰੇਤਾ ਨਾਲ ਭਰੀ ਟਰਾਲੀ ਕਾਬੂ ਕੀਤੀ ਗਈ | ਅਮਰਜੀਤ ਸਿੰਘ ਇੰਚਾਰਜ ਪੁਲਿਸ ...

ਪੂਰੀ ਖ਼ਬਰ »

ਸਿੱਖਿਆ ਵਿਭਾਗ 'ਚ ਕੰਮ ਕਰਦੇ 14 ਕਰਮਚਾਰੀਆਂ ਨੂੰ ਕੀਤਾ ਰੈਗੂਲਰ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ.) ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ 'ਚ ਕੰਮ ਕਰਦੇ 14 ਪਾਰਟ ਟਾਈਮ ਦਰਜਾ-ਚਾਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸੰਬੰਧੀ ਹੁਕਮ ...

ਪੂਰੀ ਖ਼ਬਰ »

ਮਲਟੀਪਰਪਜ਼ ਯੂਨੀਅਨ ਵਲੋਂ ਫਰਵਰੀ ਦੇ ਦੂਜੇ ਹਫ਼ਤੇ ਵਿੱਤ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਮੇਲ ਫੀਮੇਲ ਦੇ 2210 ਹੈੱਡ ਦੀਆਂ ਤਨਖ਼ਾਹਾਂ ਦਾ ਬਜਟ ਨਾ ਹੋਣ ਕਾਰਨ ਦਸੰਬਰ ਤੋਂ ਇਨ੍ਹਾਂ ਮੁਲਾਜਮਾਂ ਦੀਆਂ ਤਨਖ਼ਾਹਾਂ ਰੁਕ ਗਈਆਂ ਹਨ | ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ...

ਪੂਰੀ ਖ਼ਬਰ »

ਲੱੁਟਾਂ-ਖੋਹਾਂ ਕਰਨ ਵਾਲਿਆਂ ਵਿਰੁੱਧ ਕਾਰਵਾਈ 'ਚ ਦੇਰੀ ਕਿਓ..?

ਮਮਦੋਟ, 31 ਜਨਵਰੀ (ਰਾਜਿੰਦਰ ਸਿੰਘ ਹਾਂਡਾ) - ਬੀਤੇ ਦਿਨੀਂ ਲੁਟੇਰਿਆਂ ਵਲੋਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਕੇ ਉਸ ਦਾ ਮੋਟਰਸਾਈਕਲ, ਮੋਬਾਈਲ ਫ਼ੋਨ ਅਤੇ ਨਕਦੀ ਖੋਹ ਲੈ ਗਏ ਸਨ | ਉਸ ਤੋਂ ਅਗਲੇ ਦਿਨ ਦੁਪਹਿਰ ਸਮੇਂ ਮਮਦੋਟ ...

ਪੂਰੀ ਖ਼ਬਰ »

ਦਿੱਲੀ ਮਾਡਲ ਮੁਹੱਲਾ ਕਲੀਨਿਕ ਦੀ ਬਜਾਏ ਪਿੰਡਾਂ ਦੀਆਂ ਡਿਸਪੈਂਸਰੀਆਂ ਨੂੰ ਵਿਕਸਿਤ ਕਰੇ ਪੰਜਾਬ ਸਰਕਾਰ

• ਬੰਦ ਪਏ ਸੁਵਿਧਾ ਸੈਂਟਰ ਦੁਬਾਰਾ ਸ਼ੁਰੂ ਕਰਨ ਦੀ ਲੋੜ ਗੁਰੂਹਰਸਹਾਏ, 31 ਜਨਵਰੀ (ਹਰਚਰਨ ਸਿੰਘ ਸੰਧੂ) - ਪੰਜਾਬ ਸਰਕਾਰ ਵਲੋਂ ਦਿੱਲੀ ਮਾਡਲ ਦੀ ਤਰਜ 'ਤੇ ਪੰਜਾਬ ਦੇ ਪਿੰਡਾਂ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਸਿਲਸਿਲਾ ਭਾਵੇਂ ਜਾਰੀ ਅਤੇ ਇਨ੍ਹਾਂ ਦਾ ਪੰਜਾਬ ਦੀ ...

ਪੂਰੀ ਖ਼ਬਰ »

15 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ

ਗੁਰੂਹਰਸਹਾਏ, 31 ਜਨਵਰੀ (ਕਪਿਲ ਕੰਧਾਰੀ) - ਫ਼ਿਰੋਜ਼ਪੁਰ ਦੇ ਐਸ.ਐਸ.ਪੀ. ਮੈਡਮ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐਸ.ਪੀ. ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਰਵੀ ਕੁਮਾਰ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਨੂੰ ਉਸ ਸਮੇਂ ਸਫਲਤਾ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ

ਮਮਦੋਟ, 31 ਜਨਵਰੀ (ਰਾਜਿੰਦਰ ਸਿੰਘ ਹਾਂਡਾ) - ਨਜ਼ਦੀਕੀ ਪਿੰਡ ਰਹੀਮੇ ਕੇ ਉਤਾੜ ਵਿਖੇ ਨਰੇਗਾ ਦੇ ਕੰਮ ਨੂੰ ਲੈ ਕੇ ਹੋਏ ਝਗੜੇ ਦੇ ਸੰਬੰਧ ਵਿਚ ਪੁਲਿਸ ਵਲੋਂ 4 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਲਿਖਵਾਏ ਬਿਆਨਾਂ ਵਿਚ ਰਾਣੀ ਬੀਬੀ ਪਤਨੀ ...

ਪੂਰੀ ਖ਼ਬਰ »

ਸਵੇਰਾ ਫਾਊਾਡੇਸ਼ਨ ਵਲੋਂ ਲੋੜਵੰਦ ਅਤੇ ਗਰੀਬਾਂ ਨੂੰ ਵੰਡੇ ਕੰਬਲ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਸਵੇਰਾ ਫਾਉਂਡੇਸ਼ਨ ਵਲੋਂ ਅੱਜ ਫ਼ਿਰੋਜ਼ਪੁਰ 'ਚ ਵੱਖ-ਵੱਖ ਥਾਵਾਂ 'ਤੇ ਲੋੜਵੰਦਾਂ ਅਤੇ ਗਰੀਬਾਂ ਨੂੰ 500 ਕੰਬਲ ਵੰਡੇ ਗਏ | ਇਸ ਮੌਕੇ ਟਰੱਸਟੀ ਸ੍ਰੀਮਤੀ ਟੀਨਾ ਸੋਢੀ ਨੇ ਕਿਹਾ ਕਿ ਠੰਢ ਤੋਂ ਬਚਾਉਣ ਲਈ ਗਰੀਬਾਂ ਅਤੇ ਲੋੜਵੰਦਾਂ ...

ਪੂਰੀ ਖ਼ਬਰ »

ਸੇਵਾ ਮੁਕਤ ਦਵਿੰਦਰ ਪ੍ਰਕਾਸ਼ ਸ਼ਰਮਾ ਨੂੰ ਨਿੱਘੀ ਵਿਦਾਇਗੀ ਦਿੱਤੀ

ਮਖੂ, 31 ਜਨਵਰੀ (ਵਰਿੰਦਰ ਮਨਚੰਦਾ) - ਸਰਕਾਰੀ ਹਾਈ ਸਕੂਲ ਸ਼ੀਹਾਂਪਾੜੀ ਦੇ ਅਧਿਆਪਕ ਦਵਿੰਦਰ ਪ੍ਰਕਾਸ਼ ਸ਼ਰਮਾ ਦੇ ਸੇਵਾ ਮੁਕਤ ਹੋਣ 'ਤੇ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਦਵਿੰਦਰ ਪ੍ਰਕਾਸ਼ ਸ਼ਰਮਾ ਦਾ ਜਨਮ 8 ਜਨਵਰੀ 1965 ਨੂੰ ਕੈਪਟਨ ਸੋਹਣ ਲਾਲ ਸ਼ਰਮਾ ...

ਪੂਰੀ ਖ਼ਬਰ »

ਤੀਰਥ ਯਾਤਰੀਆਂ ਵਲੋਂ ਰੇਲ ਬਜਟ 'ਚ ਹਰਿਦੁਆਰ ਅਤੇ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀ ਰੇਲ ਗੱਡੀ ਚਲਾਉਣ ਦੀ ਮੰਗ

ਫ਼ਿਰੋਜ਼ਪੁਰ, 31 ਜਨਵਰੀ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤੀਰਥ ਯਾਤਰੀਆਂ ਵਲੋਂ ਧਾਰਮਿਕ ਸਥਾਨ 'ਤੇ ਨਤਮਸਤਕ ਹੋਣ ਲਈ ਸਿੱਧੀ ਰੇਲ ਸੇਵਾ ਫ਼ਿਰੋਜ਼ਪੁਰ ਛਾਉਣੀ ਤੋਂ ਨਾ ਹੋਣ ਕਰਕੇ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਆਮ ਆਦਮੀ ਕਲੀਨਿਕਾਂ ਦੀ ਸਿਆਸੀ ਜ਼ਿੱਦ ਨੇ ਪੰਜਾਬ ਦੇ ਸਿਹਤ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ - ਰੋਹਿਤ ਵੋਹਰਾ

ਫ਼ਿਰੋਜ਼ਪੁਰ, 31 ਜਨਵਰੀ (ਗੁਰਿੰਦਰ ਸਿੰਘ) - ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਸੇਵਾ ਕੇਂਦਰਾਂ ਤੇ ਮੁੱਢਲੇ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਕੀਤੇ ਜਾਣ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਕੁਸ਼ਟ ਰੋਗ ਪੂਰਨ ਰੂਪ 'ਚ ਇਲਾਜ ਯੋਗ ਹੈ - ਡਾ: ਨਵੀਨ ਸੇਠੀ

• ਸਿਹਤ ਵਿਭਾਗ ਵਲੋਂ ਖੂਨਦਾਨ ਅਤੇ ਕੋਹੜ ਰੋਗ ਸੰਬੰਧੀ ਜਾਗਰੂਕਤਾ ਸਭਾ ਲਗਾਈ ਫ਼ਿਰੋਜ਼ਪੁਰ, 31 ਜਨਵਰੀ (ਗੁਰਿੰਦਰ ਸਿੰਘ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਰਾਜਿੰਦਰਪਾਲ ਦੀ ਅਗਵਾਈ ਹੇਠ ਸਰਕਾਰੀ ਉਦਯੋਗਿਕ ਸਿਖਲਾਈ ...

ਪੂਰੀ ਖ਼ਬਰ »

ਨਵੋਦਿਆ ਸਕੂਲ 'ਚ ਛੇਵੀਂ ਜਮਾਤ ਦੇ ਦਾਖ਼ਲੇ ਸੰਬੰਧੀ ਫਾਰਮ 8 ਫਰਵਰੀ ਤੱਕ ਭਰੇ ਜਾਣਗੇ

ਜ਼ੀਰਾ, 31 ਜਨਵਰੀ (ਪ੍ਰਤਾਪ ਸਿੰਘ ਹੀਰਾ) - ਨਵੋਦਿਆ ਸਕੂਲ ਮਹੀਆਂ ਵਾਲਾ ਕਲਾਂ (ਫ਼ਿਰੋਜ਼ਪੁਰ) ਵਿਖੇ ਛੇਵੀਂ ਜਮਾਤ ਦੀਆਂ ਖ਼ਾਲੀ ਸੀਟਾਂ ਭਰਨ ਸੰਬੰਧੀ ਦਾਖਲਾ ਪੱਤਰ ਹੁਣ ਮਿਤੀ 8 ਫਰਵਰੀ 2023 ਤੱਕ ਭਰੇ ਜਾ ਸਕਣਗੇ | ਇਸ ਸੰਬੰਧੀ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਰਾਹੀਂ ...

ਪੂਰੀ ਖ਼ਬਰ »

ਮੁਫ਼ਤ ਆਯੁਰਵੈਦਿਕ ਕੈਂਪ 5 ਨੂੰ

ਗੁਰੂਹਰਸਹਾਏ, 31 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂਹਰਸਹਾਏ ਵਿਖੇ ਮੁਫ਼ਤ ਆਯੁਰਵੈਦਿਕ ਕੈਂਪ 5 ਫਰਵਰੀ ਨੂੰ ਲੱਗ ਰਿਹਾ ਹੈ | ਰਾਏ ਸਿੱਖ ਆਜ਼ਾਦ ਸੈਨਾ (ਰਜ਼ਿ) ਵਲੋਂ ਇਹ ਕੈਂਪ ਬੂਟਾ ਰਾਮ ਧਰਮਸ਼ਾਲਾ ਵਿਖੇ 5 ਫਰਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਲਾਇਆ ਜਾ ...

ਪੂਰੀ ਖ਼ਬਰ »

ਕੁੱਟਮਾਰ ਕਰਨ ਤੇ ਗੱਡੀ ਭੰਨਣ ਦੇ ਮਾਮਲੇ 'ਚ ਚਾਰ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 31 ਜਨਵਰੀ (ਰਾਕੇਸ਼ ਚਾਵਲਾ) - ਕੁੱਟਮਾਰ ਕਰਨ ਅਤੇ ਗੱਡੀ ਨੂੰ ਭੰਨਣ ਦੇ ਮਾਮਲੇ 'ਚ ਥਾਣਾ ਕੈਂਟ ਪੁਲਿਸ ਨੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਅਮਨ ਸ਼ਰਮਾ ਪੁੱਤਰ ਨਿਰਮਲ ਸ਼ਰਮਾ ਵਾਸੀ ਪਾਇਨਰ ਕਾਲੋਨੀ ਥਾਣਾ ...

ਪੂਰੀ ਖ਼ਬਰ »

ਪ੍ਰੀਤਮ ਸਿੰਘ ਨੂੰ ਸੇਵਾ-ਮੁਕਤੀ 'ਤੇ ਦਿੱਤੀ ਨਿੱਘੀ ਵਿਦਾਇਗੀ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਦਫ਼ਤਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਫ਼ਿਰੋਜ਼ਪੁਰ ਵਿਖੇ ਦਰਜਾ ਚਾਰ ਕਰਮਚਾਰੀ ਵਜੋਂ 30 ਸਾਲ ਤੋਂ ਵਧੇਰੇ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਅੱਜ ਪ੍ਰੀਤਮ ਸਿੰਘ ਅੱਜ ਸੇਵਾ ਮੁਕਤ ਹੋਏ, ਜਿਨ੍ਹਾਂ ਨੂੰ ਵਿਭਾਗ ਵਲੋਂ ...

ਪੂਰੀ ਖ਼ਬਰ »

ਪਿੰਡ ਅਟਾਰੀ ਵਿਖੇ ਲਗਾਇਆ ਨਸ਼ਾ ਜਾਗਰੂਕਤਾ ਕੈਂਪ

ਆਰਿਫ਼ ਕੇ, 31 ਜਨਵਰੀ (ਬਲਬੀਰ ਸਿੰਘ ਜੋਸਨ) - ਪਿੰਡ ਅਟਾਰੀ ਦੇ ਪੰਚਾਇਤ ਘਰ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਐਸ.ਪੀ.ਡੀ. ਰਣਧੀਰ ਕੁਮਾਰ ਅਗਵਾਈ ਹੇਠ ਕੈਂਪ ਲਗਾਇਆ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਅਟਾਰੀ ਸਾਬਕਾ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਫ਼ਾਰ ਵੂਮੈਨ 'ਚ 27ਵਾਂ ਸਾਲਾਨਾ ਮੇਲਾ 22 ਨੂੰ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਦੇਵ ਸਮਾਜ ਕਾਲਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ 22 ਫਰਵਰੀ ਨੂੰ 27ਵਾਂ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ | ਮੇਲੇ ਵਿਚ ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸਵਿਤਾਜ ਬਰਾੜ ਆਪਣੀ ਕਲਾ ਦਾ ਜੌਹਰ ਦਿਖਾਉਣਗੇ | ...

ਪੂਰੀ ਖ਼ਬਰ »

ਹਾਰਮਨੀ ਆਯੁਰਵੈਦਿਕ ਕਾਲਜ ਵਲੋਂ ਕੁਸ਼ਟ ਰੋਗ ਦਿਵਸ ਮਨਾਇਆ

ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ) - ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਲੋਂ ਕੁਸ਼ਟ ਆਸ਼ਰਮ ਫ਼ਿਰੋਜ਼ਪੁਰ ਵਿਖੇ ਕੁਸ਼ਟ ਰੋਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ: ਜੀ.ਐੱਸ. ਢਿੱਲੋਂ ਸੇਵਾ ਮੁਕਤ ਡਿਪਟੀ ਮੈਡੀਕਲ ਕਮਿਸ਼ਨਰ ਨੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਛਾਪੇਮਾਰੀ ਟੀਮਾਂ ਦੇ ਵਿਰੋਧ ਦਾ ਐਲਾਨ

ਗੁਰੂਹਰਸਹਾਏ, 31 ਜਨਵਰੀ (ਹਰਚਰਨ ਸਿੰਘ ਸੰਧੂ) - ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਝੋਕ ਟਹਿਲ ਸਿੰਘ ਦੇ ਪਿੰਡ ਕਿਲੀ ਵਿਖੇ ਬਿਜਲੀ ਮੁਲਾਜ਼ਮਾਂ ਵਲੋਂ 28 ਜਨਵਰੀ ਨੂੰ ਛਾਪੇਮਾਰੀ ਕੀਤੀ ਗਈ | ਪਿੰਡ ਕਿਲੀ 'ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਇਕਾਈ ...

ਪੂਰੀ ਖ਼ਬਰ »

ਸੜਕ ਹਾਦਸੇ ਸੰਬੰਧੀ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਮਮਦੋਟ, 31 ਜਨਵਰੀ (ਸੁਖਦੇਵ ਸਿੰਘ ਸੰਗਮ) - ਫ਼ਿਰੋਜ਼ਪੁਰ-ਫ਼ਾਜਿਲਕਾ ਮੁੱਖ ਮਾਰਗ 'ਤੇ ਸਥਿਤ ਸ਼ੇਖਾਂ ਵਾਲੀ ਪੁਲੀ ਕੋਲ ਹੋਏ ਸੜਕ ਹਾਦਸੇ ਸਬੰਧੀ ਕਾਰ ਚਾਲਕ ਇਕ ਵਿਅਕਤੀ ਖ਼ਿਲਾਫ਼ ਮਮਦੋਟ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪਿੰਡ ਖੂਈਖੇੜਾ ਦੀ ਮਹਿਲਾ ਪੰਚ ਦੇ ਪਤੀ ਨੇ ਲਗਾਏ ਹਮਲਾ ਕਰਨ ਦੇ ਦੋਸ਼

ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ) - ਪਿੰਡ ਖੂਈਖੇੜਾ ਦੀ ਮਹਿਲਾ ਪੰਚ ਕੋਮਲ ਢੀਂਗੜਾ ਦੇ ਪਤੀ ਨੇ ਕੁੱਝ ਲੋਕਾਂ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ | ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਇਸ ਹਮਲੇ 'ਚ ਚਾਰ ...

ਪੂਰੀ ਖ਼ਬਰ »

ਸਰਹੱਦੀ ਪਿੰਡਾਂ ਦੀਆਂ ਮੁਸ਼ਕਿਲਾਂ ਸੰਬੰਧੀ ਸਰਪੰਚ ਯੂਨੀਅਨ ਨੂੰ ਰਾਜਪਾਲ ਨਾਲ ਮਿਲਣ ਦਾ ਸਮਾਂ ਦਿੱਤਾ ਜਾਵੇ- ਕਾ. ਹੰਸਾ ਸਿੰਘ

ਮਮਦੋਟ, 31 ਜਨਵਰੀ (ਰਾਜਿੰਦਰ ਸਿੰਘ ਹਾਂਡਾ) - ਪੰਜਾਬ ਦੇ ਰਾਜਪਾਲ ਦੀ 2 ਫਰਵਰੀ ਨੂੰ ਫ਼ਿਰੋਜ਼ਪੁਰ ਦੀ ਫੇਰੀ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ | ਰਾਜਪਾਲ ਪੰਜਾਬ ਵਲੋਂ ਫ਼ਿਰੋਜ਼ਪੁਰ ਸਰਹੱਦੀ ਜ਼ਿਲ੍ਹੇ ਦੇ ਸਰਪੰਚਾਂ ਨੂੰ ਸੰਬੋਧਨ ਕੀਤਾ ਜਾਣਾ ...

ਪੂਰੀ ਖ਼ਬਰ »

ਭਾਰਤੀ-ਕਿਸਾਨ ਯੂਨੀਅਨ ਨੇ ਸਰਕਾਰੀ ਜ਼ਮੀਨ ਨੂੰ ਚੁਗੱਤੇ ਪਟੇ 'ਤੇ ਦੇਣ ਲਈ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਮਮਦੋਟ, 31 ਜਨਵਰੀ (ਰਾਜਿੰਦਰ ਸਿੰਘ ਹਾਂਡਾ) - ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਮੀਨ ਬਚਾਓ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਰੁਹੇਲਾ ਹਾਜੀ, ਭੰਮਾ ਹਾਜੀ, ਦੋਨਾ ਤੇਲੂ ਮੱਲ, ਗੰਧੂ ...

ਪੂਰੀ ਖ਼ਬਰ »

ਹਲਕੀ ਬਾਰਿਸ਼ ਤੋਂ ਬਾਅਦ ਸੰਘਣੀ ਧੁੰਦ ਨੇ ਫਿਰ ਦਿੱਤੀ ਦਸਤਕ

ਮਮਦੋਟ, 31 ਜਨਵਰੀ (ਰਾਜਿੰਦਰ ਸਿੰਘ ਹਾਂਡਾ) - ਪਿਛਲੇ ਡੇਢ ਮਹੀਨੇ ਤੋਂ ਮੌਸਮ ਕਈ ਰੰਗ ਬਦਲਦਾ ਨਜ਼ਰ ਆ ਰਿਹਾ ਹੈ | ਪੋਹ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਸੰਘਣੀ ਧੁੰਦ ਤੋਂ ਬਾਅਦ ਪਏ ਬਰਫਨੁਮਾ ਕੋਹਰੇ ਕਾਰਨ ਪ੍ਰਭਾਵਿਤ ਹੋਈਆਂ ਸਬਜ਼ੀਆਂ ਦੀਆਂ ਫ਼ਸਲਾਂ ਦੇ ਕਾਸ਼ਤਕਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX