ਚੰਡੀਗੜ੍ਹ, 31 ਜਨਵਰੀ (ਮਨਜੋਤ ਸਿੰਘ ਜੋਤ)-ਭਾਰਤ ਦੀ ਜੀ-20 ਪ੍ਰਧਾਨਗੀ ਦੇ ਅਧੀਨ ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਪਹਿਲੀ ਦੋ ਦਿਨਾਂ ਬੈਠਕ ਚੰਡੀਗੜ੍ਹ 'ਚ ਸਮਾਪਤ ਹੋ ਗਈ, ਜਿਸ ਦਾ ਟੀਚਾ ਵਿਕਾਸ ਲਈ ਵਿੱਤ ਨੂੰ ਵਧਾਉਣਾ ਅਤੇ ਅੰਤਰਰਾਸ਼ਟਰੀ ਵਿੱਤੀ ਢਾਂਚੇ ਨੂੰ ਮਜ਼ਬੂਤ ਕਰਨਾ ਸੀ | ਇਸ ਬੈਠਕ ਦਾ ਉਦਘਾਟਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਨੇ ਕੀਤਾ ਸੀ | ਦੋ ਦਿਨਾਂ ਬੈਠਕ ਦੀ ਸਹਿ ਪ੍ਰਧਾਨਗੀ ਫਰਾਂਸ ਅਤੇ ਦੱਖਣੀ ਕੋਰੀਆ ਨੇ ਕੀਤੀ, ਜਦੋਂਕਿ ਆਰਥਿਕ ਮਾਮਲਿਆਂ ਦੇ ਵਿਭਾਗ, ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਮੀਟਿੰਗ 'ਚ ਭਾਰਤੀ ਪ੍ਰਧਾਨਗੀ ਦੀ ਨੁਮਾਇੰਦਗੀ ਕੀਤੀ ਗਈ | ਮੀਟਿੰਗ 'ਚ ਜੀ-20 ਮੈਂਬਰ ਦੇਸ਼ਾਂ, ਇਨਵਾਈਟੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਲਗਭਗ 100 ਡੈਲੀਗੇਟਾਂ ਨੇ ਭਾਗ ਲਿਆ |
ਨਵੀਂ ਦਿੱਲੀ, 31 ਜਨਵਰੀ (ਏਜੰਸੀ)-8 ਬੁਨਿਆਦੀ ਢਾਂਚਾ ਖੇਤਰ ਦੇ ਉਦਯੋਗਾਂ ਦਾ ਉਤਪਾਦਨ ਦਸੰਬਰ, 2022 'ਚ 7.4 ਫ਼ੀਸਦੀ ਦੀ ਦਰ ਨਾਲ ਵਧਿਆ ਹੈ | ਇਸ ਤੋਂ ਪਿਛਲੇ ਸਾਲ ਦੀ ਸਮਾਨ ਮਿਆਦ ਦੌਰਾਨ ਇਹ ਅੰਕੜਾ 4.1 ਫ਼ੀਸਦੀ ਸੀ | ਮੰਗਲਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਅਨੁਸਾਰ ਕੋਲਾ, ...
ਮੁੰਬਈ, 31 ਜਨਵਰੀ (ਏਜੰਸੀ)-ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਦੁਨੀਆ ਦੇ ਸਿਖਰਲੇ ਅਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ | ਬਲੂਮਬਰਗ ਬਿਲੀਅਨਰਜ਼ ਇੰਡੈਕਸ ਮੁਤਾਬਕ ਇਕ ਦਿਨ 'ਚ ਅਡਾਨੀ ਨੂੰ 8 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ | 29 ਜਨਵਰੀ ਨੂੰ ਉਨ੍ਹਾਂ ਦੀ ...
ਮੁੰਬਈ, 31 ਜਨਵਰੀ (ਏਜੰਸੀ)-ਆਰਥਿਕ ਸਰਵੇਖਣ ਦੇ ਨਤੀਜਿਆਂ ਨਾਲ ਸ਼ੇਅਰ ਬਾਜ਼ਾਰ ਨੂੰ ਹੁਲਾਰਾ ਮਿਲਿਆ ਹੈ, ਜਿਸ ਨਾਲ ਸੈਂਸੈਕਸ ਤੇ ਨਿਫਟੀ ਮਾਮੂਲੀ ਵਾਧੇ ਨਾਲ ਬੰਦ ਹੋਏ | ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 49.49 ਅੰਕ ਜਾਂ 0.08 ਫ਼ੀਸਦੀ ਦੇ ਵਾਧੇ ਨਾਲ 59,549.90 'ਤੇ ਬੰਦ ...
ਨਵੀਂ ਦਿੱਲੀ, 31 ਜਨਵਰੀ (ਏਜੰਸੀ)-ਇਕ ਫਰਵਰੀ 2023 ਤੋਂ ਕਈ ਨਿਯਮ ਬਦਲ ਜਾਣਗੇ | ਮੋਦੀ ਸਰਕਾਰ 1 ਫਰਵਰੀ ਤੋਂ ਨਵੇਂ ਪੈਕੇਜਿੰਗ ਨਿਯਮ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਆਟਾ, ਬਿਸਕੁਟ, ਦੁੱਧ, ਪਾਣੀ, ਸੀਮਿੰਟ ਦੀਆਂ ਬੋਰੀਆਂ, ਦਾਲਾਂ ਦੇ ਦਾਣੇ ਵਰਗੀਆਂ 19 ਕਿਸਮਾਂ ਦੀਆਂ ਵਸਤਾਂ ...
ਨਵੀਂ ਦਿੱਲੀ, 31 ਜਨਵਰੀ (ਏਜੰਸੀ)-ਕੇਂਦਰ ਸਰਕਾਰ ਵਲੋਂ ਪਿਛਲੇ ਹਫ਼ਤੇ ਖੁੱਲ੍ਹੇ ਬਾਜ਼ਾਰ 'ਚ ਕਣਕ ਵੇਚਣ ਦੇ ਫੈਸਲੇ ਨਾਲ ਇਸ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਇਸ ਹਫ਼ਤੇ ਕਣਕ ਦੀਆਂ ਕੀਮਤਾਂ ਫਿਰ ਚੜ੍ਹ ਗਈਆਂ ਹਨ, ਕਿਉਂਕਿ ਮੰਗ ਦੇ ਹਿਸਾਬ ਨਾਲ ਕਣਕ ਦੀ ...
ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-'ਪੜ੍ਹੋ ਵੀ ਨਾ, ਪੜ੍ਹਾਓ ਵੀ ਨਾ' 'ਆਓ ਪੇਪਰ ਪੇਪਰ ਖੇਡੀਏ' ਦੀ ਖੇਡ ਵਿਚ ਮਸਤ ਪੰਜਾਬ ਦੀ 'ਆਪ' ਸਰਕਾਰ ਸਿੱਖਿਆ ਪ੍ਰਬੰਧਾਂ ਦਾ ਦੀਵਾਲਾ ਕੱਢ ਰਹੀ ਹੈ | ਸਪਤਾਹਿਕ ਪੇਪਰ, ਮਹੀਨਾਵਾਰ ਪੇਪਰ, ਦੋ ਮਹੀਨਿਆਂ ਬਾਅਦ ਪੇਪਰ, ਤਿਮਾਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX