ਤਾਜਾ ਖ਼ਬਰਾਂ


ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਅਦਾਲਤ ’ਚ ਹੋਏ ਪੇਸ਼
. . .  2 minutes ago
ਫ਼ਰੀਦਕੋਟ, 30 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਥਾਨਕ ਇਲਾਕਾ....
ਪਹਿਲਵਾਨ ਵਿਰੋਧ ਪ੍ਰਦਰਸ਼ਨ: ਗੰਗਾ ਨਦੀ ’ਚ ਸੁੱਟਾਂਗੇ ਸਾਰੇ ਤਗਮੇ- ਪਹਿਲਵਾਨ
. . .  44 minutes ago
ਨਵੀਂ ਦਿੱਲੀ, 30 ਮਈ- ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ.....
ਸ. ਬਰਜਿੰਦਰ ਸਿੰਘ ਹਮਦਰਦ ਨਾਲ ਡਟ ਕੇ ਖੜ੍ਹੇ ਹਾਂ- ਅਸ਼ਵਨੀ ਸ਼ਰਮਾ
. . .  about 1 hour ago
ਚੰਡੀਗੜ੍ਹ, 30 ਮਈ- ਪੰਜਾਬ ਸਰਕਾਰ ਵਲੋਂ ਜੰਗ-ਏ-ਆਜ਼ਾਦੀ ਦੇ ਮੁੱਦੇ ’ਤੇ ਸ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਜਾਰੀ ਕੀਤੇ ਗਏ ਸੰਮਨ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰ ਇਸ....
ਕਤਲ ਕੀਤੀ ਗਈ ਲੜਕੀ ਦੇ ਘਰ ਪੁੱਜੇ ਹੰਸ ਰਾਜ ਹੰਸ
. . .  about 1 hour ago
ਨਵੀਂ ਦਿੱਲੀ, 30 ਮਈ- ਭਾਜਪਾ ਸਾਂਸਦ ਹੰਸ ਰਾਜ ਹੰਸ ਦੋਸ਼ੀ ਸਾਹਿਲ ਵਲੋਂ ਕਤਲ ਕੀਤੀ ਗਈ 16 ਸਾਲਾ ਲੜਕੀ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ....
ਮਨੀਪੁਰ ਹਿੰਸਾ: ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਿਆ ਕਾਂਗਰਸੀ ਵਫ਼ਦ
. . .  about 1 hour ago
ਨਵੀਂ ਦਿੱਲੀ, 30 ਮਈ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਨੇਤਾਵਾਂ ਦੇ ਵਫ਼ਦ ਨਾਲ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਵਿਚ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਾਂਗਰਸ....
ਕਰਨਾਟਕ: ਉਡਾਣ ਵਿਚ ਤਕਨੀਕੀ ਖ਼ਰਾਬੀ ਕਾਰਨ ਸਿਖਲਾਈ ਜਹਾਜ਼ ਦੀ ਐਮਰਜੈਂਸੀ ਲੈਡਿੰਗ
. . .  about 2 hours ago
ਬੈਂਗਲੁਰੂ, 30 ਮਈ- ਉਡਾਣ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਕਥਿਤ ਤੌਰ ’ਤੇ ਰੈੱਡਬਰਡ ਐਵੀਏਸ਼ਨ ਨਾਲ ਸੰਬੰਧਿਤ ਦੋ ਸੀਟਾਂ ਵਾਲੇ ਸਿਖਲਾਈ ਜਹਾਜ਼ ਵਲੋਂ ਬੇਲਾਗਾਵੀ ਦੇ ਸਾਂਬਰਾ ਹਵਾਈ ਅੱਡੇ ਨੇੜੇ....
ਜੰਮੂ ਬੱਸ ਹਾਦਸਾ: ਬਿਹਾਰ ਦੇ ਮੁੱਖ ਮੰਤਰੀ ਨੇ ਕੀਤਾ ਐਕਸ-ਗ੍ਰੇਸ਼ੀਆ ਗ੍ਰਾਂਟ ਦਾ ਐਲਾਨ
. . .  about 2 hours ago
ਪਟਨਾ, 30 ਮਈ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ ਦੇ ਝੱਜਰ ਕੋਟਲੀ ਵਿਚ ਬੱਸ ਹਾਦਸੇ ਵਿਚ ਬਿਹਾਰ ਵਾਸੀਆਂ ਦੀ ਮੌਤ ’ਤੇ....
ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਗੁਰਿੰਦਰ ਬਰਾੜ ਜਿੱਤੇ ਚੋਣ
. . .  about 2 hours ago
ਕੈਲਗਰੀ, 30 ਮਈ (ਜਸਜੀਤ ਸਿੰਘ ਧਾਮੀ)- ਅਲਬਰਟਾ ਐਨ. ਡੀ. ਪੀ. ਪਾਰਟੀ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਉਮੀਦਵਾਰ ਗੁਰਿੰਦਰ ਬਰਾੜ ਚੋਣ ਜਿੱਤ ਗਏ ਹਨ।
ਸ਼ਰਾਬ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ਼
. . .  about 2 hours ago
ਨਵੀਂ ਦਿੱਲੀ, 30 ਮਈ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜ਼ਮਾਨਤ ’ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਦਿੱਲੀ ਹਾਈਕੋਰਟ ਨੇ ਰਾਸ਼ਟਰੀ ਰਾਜਧਾਨੀ...
ਲੜਕੀ ਹੱਤਿਆ ਮਾਮਲਾ: ਦੋਸ਼ੀ 2 ਦਿਨਾਂ ਪੁਲਿਸ ਰਿਮਾਂਡ ਤੇ
. . .  about 2 hours ago
ਨਵੀਂ ਦਿੱਲੀ, 30 ਮਈ- ਬੀਤੇ ਕੱਲ੍ਹ ਦਿੱਲੀ ’ਚ 16 ਸਾਲਾ ਲੜਕੀ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਸਾਹਿਲ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਸ਼ਰਾਬ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਹੋਈ ਖ਼ਾਰਜ
. . .  about 3 hours ago
ਨਵੀਂ ਦਿੱਲੀ, 30 ਮਈ- ਦਿੱਲੀ ਹਾਈ ਕੋਰਟ ਨੇ ਕੌਮੀ ਰਾਜਧਾਨੀ ਵਿਚ ਪਿਛਲੀ ਸ਼ਰਾਬ ਨੀਤੀ ਨੂੰ ਲਾਗੂ ਕਰਨ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ....
ਚਾਰ ਧਾਮ ਯਾਤਰਾ ਦੌਰਾਨ ਕੰਮ ਕਰਨ ਵਾਲੇ ਪਾਇਲਟਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ- ਡੀ.ਜੀ.ਸੀ.ਏ.
. . .  about 3 hours ago
ਨਵੀਂ ਦਿੱਲੀ, 30 ਮਈ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਪਹਾੜੀ ਖ਼ੇਤਰਾਂ ਵਿਚ ਸੰਚਾਲਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੀਜ਼ਨ ਤੋਂ ਚਾਰਧਾਮ ਯਾਤਰਾ ਦੌਰਾਨ....
ਅੱਜ ਦੇਸ਼ ਦੀਆਂ ਔਰਤਾਂ ਰਾਸ਼ਟਰੀ ਹਿੱਤਾਂ ਦੀ ਰਾਖ਼ੀ ’ਚ ਅੱਗੇ- ਜਨਰਲ ਅਨਿਲ ਚੌਹਾਨ
. . .  about 4 hours ago
ਮਹਾਰਾਸ਼ਟਰ, 30 ਮਈ- ਪੁਣੇ ਦੇ ਨੈਸ਼ਨਲ ਡਿਫ਼ੈਂਸ ਅਕੈਡਮੀ ਦੀ ਅੱਜ ਪਾਸਿੰਗ ਆਊਟ ਪਰੇਡ ਚੱਲ ਰਹੀ ਹੈ। ਇਸ ਦੌਰਾਨ ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ.....
ਜੰਮੂ ਬੱਸ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 10
. . .  about 4 hours ago
ਸ੍ਰੀਨਗਰ, 30 ਮਈ- ਤਾਜ਼ਾ ਮਿਲੇ ਅੰਕੜਿਆਂ ਅਨੁਸਾਰ ਜੰਮੂ ’ਚ ਵਾਪਰੇ ਸੜਕ ਹਾਦਸੇ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 55 ਦੇ ਕਰੀਬ ਜ਼ਖ਼ਮੀ ਹੋਏ ਹਨ। ਇਸ ਜਾਣਕਾਰੀ ਜੰਮੂ ਦੇ ਐਸ.ਐਸ.ਪੀ......
ਰਾਹੁਲ ਗਾਂਧੀ ਚੀਨ ਨਾਲ ਆਪਣੇ ਸਝੌਤਿਆਂ ਦੇ ਵੇਰਵੇ ਨਾਲ ਸਾਹਮਣੇ ਆਉਣ- ਨਿਰਮਲਾ ਸੀਤਾਰਮਨ
. . .  about 5 hours ago
ਨਵੀਂ ਦਿੱਲੀ, 30 ਮਈ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੀਨ ਦੇ ਮੁੱਦੇ ’ਤੇ ਭਾਰਤ ਸਰਕਾਰ ਨੂੰ ਤਾਹਨੇ ਮਾਰਨ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਿਆ ਹੈ। ਸੀਤਾਰਮਨ....
ਸਚਿਨ ਤੇਂਦੁਲਕਰ ਹੋਣਗੇ ਮਹਾਰਾਸ਼ਟਰ ਦੇ ਸਵੱਛ ਮੁੱਖ ਅਭਿਆਨ ਲਈ ‘ਸਮਾਈਲ ਅੰਬੈਸਡਰ’
. . .  about 5 hours ago
ਮਹਾਰਾਸ਼ਟਰ, 30 ਮਈ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਰਾਜ ਦੇ ਸਵੱਛ ਮੁੱਖ ਅਭਿਆਨ ਲਈ ਮਹਾਰਾਸ਼ਟਰ ਦਾ ‘ਮੁਸਕਾਨ ਰਾਜਦੂਤ’ ਨਿਯੁਕਤ....
ਪੰਜਾਬ ਸਮੇਤ ਹੋਰ ਰਾਜਾਂ ਵਿਚ ਅਗਲੇ ਦੋ ਦਿਨਾਂ ਤੱਕ ਤੂਫ਼ਾਨ ਤੇ ਮੀਂਹ ਦੀ ਸੰਭਾਵਨਾ- ਆਈ.ਐਮ.ਡੀ.
. . .  about 5 hours ago
ਨਵੀਂ ਦਿੱਲੀ, 30 ਮਈ- ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ’ਤੇ ਗਰਜ ਨਾਲ ਤੂਫ਼ਾਨ ਅਤੇ ਹਲਕੀ ਬਾਰਿਸ਼....
ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ
. . .  about 5 hours ago
ਸ੍ਰੀਨਗਰ, 30 ਮਈ- ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਜੰਮੂ ਵਿਚ ਇਕ ਖੱਡ ਵਿਚ ਡਿੱਗ ਗਈ। ਜੰਮੂ ਡੀ.ਸੀ. ਦੇ ਅਨੁਸਾਰ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਵਿਚ ਜ਼ਖਮੀ ਹੋਏ....
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਚੇਨਈ ਨੇ ਜਿੱਤਿਆ 2023 ਦਾ ਆਈ ਪੀ ਐੱਲ ਖਿਤਾਬ
. . .  about 12 hours ago
ਆਈ.ਪੀ.ਐੱਲ.2023 ਫਾਈਨਲ:ਮੀਂਹ ਕਾਰਨ ਰੁਕੀ ਖੇਡ
. . .  1 day ago
ਆਈ.ਪੀ.ਐੱਲ.2023 ਫਾਈਨਲ:ਗੁਜਰਾਤ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ. 2023 ਦੇ ਫਾਈਨਲ ਵਿਚ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਜ਼ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ ਤੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ...
ਪਹਿਲਵਾਨ ਜਸਪੂਰਨ ਬਹਿਰਮਾਪੁਰ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਬਸੀ ਪਠਾਣਾਂ, 29 ਮਈ (ਰਵਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਕੁਲਤਾਰ ਸਿੰਘ ਦੇ ਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੇ ਦੱਸਿਆ ਕਿ ਇਹ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਿਰਗੀਸਤਾਨ ਦੇ ਵਿਸ਼ਦਿਕ ਸ਼ਹਿਰ ਵਿਚ ਅਗਾਮੀ 13 ਜੂਨ...
ਕਰਨਾਟਕ:ਬੱਸ ਅਤੇ ਕਾਰ ਦੀ ਟੱਕਰ 'ਚ 2 ਬੱਚਿਆਂ ਸਮੇਤ 10 ਮੌਤਾਂ
. . .  1 day ago
ਮੈਸੂਰ, 29 ਮਈ-ਕਰਨਾਟਕ ਦੇ ਤਿਰੁਮਾਕੁਡਾਲੂ-ਨਰਸੀਪੁਰਾ ਨੇੜੇ ਇਕ ਨਿੱਜੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ...
ਆਈ.ਪੀ.ਐੱਲ.2023 ਫਾਈਨਲ:ਟਾਸ ਜਿੱਤ ਕੇ ਚੇਨਈ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ.2023 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐੱਸ.ਧੋਨੀ ਨੇ ਟਾਸ ਜਿੱਤ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮਾਘ ਸੰਮਤ 554

ਪਟਿਆਲਾ

ਮੱਧ ਪ੍ਰਦੇਸ਼ ਤੋਂ ਪਿਸਟਲ ਲੈ ਕੇ ਆਏ ਮੁਲਜ਼ਮ ਨੇ ਸੀ.ਆਈ.ਏ. ਦੀ ਟੀਮ 'ਤੇ ਚਲਾਈ ਗੋਲੀ

ਪਟਿਆਲਾ, 1 ਫਰਵਰੀ (ਮਨਦੀਪ ਸਿੰਘ ਖਰੌੜ)-ਮੱਧ ਪ੍ਰਦੇਸ਼ ਤੋਂ ਨਾਜਾਇਜ ਹਥਿਆਰ ਲੈ ਕੇ ਸੰਗਰੂਰ ਬਾਈਪਾਸ 'ਤੇ ਗੱਡੀ 'ਚ ਜਾ ਰਹੇ ਗੈਂਗਸਟਰਾਂ ਦੇ ਸਾਥੀ ਪਵਨ ਵਾਸੀ ਪਟਿਆਲਾ ਨੂੰ ਜਦੋਂ ਪਟਿਆਲਾ ਸੀ.ਆਈ.ਏ. ਦੇ ਮੁਖੀ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ, ਜਵਾਬੀ ਕਾਰਵਾਈ ਦੌਰਾਨ ਪੁਲਿਸ ਟੀਮ ਵਲੋਂ ਵੀ ਗੋਲੀ ਚਲਾਈ ਗਈ ਤੇ ਇਕ ਗੋਲੀ ਮੁਲਜ਼ਮ ਦੀ ਲੱਤ 'ਚ ਲੱਗੀ ਅਤੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਇਸ ਦੌਰਾਨ 2 ਪਿਸਟਲ ਤੇ 30 ਕਾਰਤੂਸ ਵੀ ਪੁਲਿਸ ਟੀਮ ਨੂੰ ਮੁਲਜ਼ਮ ਤੋਂ ਬਰਾਮਦ ਹੋਏ | ਇਸ ਦੀ ਪੁਸ਼ਟੀ ਕਰਦਿਆਂ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਉਕਤ ਕਾਰਵਾਈ ਸੀ.ਆਈ.ਏ. ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਅਮਲ 'ਚ ਲਿਆਂਦਾ ਸੀ, ਪੁਲਿਸ ਟੀਮ 'ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਉਣ ਤੋਂ ਬਾਅਦ ਉਸ ਦੇ ਖ਼ਿਲਾਫ਼ ਥਾਣਾ ਪਸਿਆਣਾ 'ਚ ਅਸਲ੍ਹਾ ਐਕਟ ਤਹਿਤ ਕੇਸ ਵੀ ਦਰਜ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਵਨ ਮੱਧ ਪ੍ਰਦੇਸ਼ ਤੋਂ ਹਥਿਆਰ ਪੰਜਾਬ 'ਚ ਲੈ ਕੇ ਆਇਆ ਹੈ | ਜਿਸ ਤਹਿਤ ਐੱਸ.ਪੀ.ਡੀ ਹਰਵੀਰ ਸਿੰਘ ਅਟਵਾਲ, ਡੀ.ਐੱਸ.ਪੀ. (ਡੀ) ਸੁਖਅੰਮਿ੍ਤ ਸਿੰਘ ਰੰਧਾਵਾ ਦੀ ਅਗਵਾਈ 'ਚ ਸੀ.ਆਈ.ਏ. ਦੇ ਮੁਖੀ ਸ਼ਮਿੰਦਰ ਸਿੰਘ ਸਮੇਤ ਪੁਲਿਸ ਟੀਮਾਂ ਮੁਲਜ਼ਮ ਦੀ ਭਾਲ ਕਰ ਰਹੀਆਂ ਸਨ ਜਿਸ ਨੂੰ ਅੱਜ 2 ਪਿਸਟਲਾਂ ਸਮੇਤ ਕਾਬੂ ਕਰ ਲਿਆ ਹੈ | ਫਿਲਹਾਲ ਇਹ ਪੁਲਿਸ ਰਿਮਾਂਡ ਦੌਰਾਨ ਸਪਸ਼ਟ ਹੋਵੇਗਾ ਕਿ ਇਹ ਮੁਲਜ਼ਮ ਪਵਨ ਕਿੰਨੇ ਹਥਿਆਰ ਮੱਧ ਪ੍ਰਦੇਸ਼ ਤੋਂ ਪੰਜਾਬ ਲੈ ਕੇ ਆਇਆ ਸੀ | ਐੱਸ.ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਪਵਨ ਪੇਸ਼ੇਵਰ ਮੁਲਜ਼ਮ ਹੈ, ਉਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ | ਉਹ ਗੈਂਗਸਟਰ ਐੱਸ.ਕੇ. ਖਰੌੜ ਸਮੇਤ ਹੋਰ ਪੇਸ਼ੇਵਾਰ ਅਪਰਾਧੀਆਂ ਦਾ ਸਾਥੀ ਵੀ ਰਿਹਾ ਹੈ |

ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਵਲੋਂ ਲਗਾਤਾਰ ਤੀਜੇ ਦਿਨ ਭੁੱਖ ਹੜਤਾਲ

ਪਟਿਆਲਾ, 1 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤਨਖ਼ਾਹਾਂ ਅਤੇ ਪੈਨਸ਼ਨਾਂ ਸਮੇਂ ਸਿਰ ਨਾ ਮਿਲਣ ਦੇ ਵਿਰੋਧ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਗੁਰਤੇਜ ਸਿੰਘ ਵਲੋਂ ਉਪ ਕੁਲਪਤੀ ਦੇ ਦਫ਼ਤਰ ...

ਪੂਰੀ ਖ਼ਬਰ »

ਸ਼ਹੀਦਾਂ ਦੀ ਧਰਤੀ 'ਤੇ 12 ਨੂੰ ਮਨਾਇਆ ਜਾਵੇਗਾ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ:ਸੋਢੀ

ਪਟਿਆਲਾ, 1 ਫਰਵਰੀ (ਅ.ਸ. ਆਹਲੂਵਾਲੀਆ)-ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 12 ਫਰਵਰੀ ਨੂੰ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਮੋਤੀ ਮਹਿਰਾ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਧੂਮ ਧਾਮ ਨਾਲ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਉਤਸਵ ਕਰਵਾਇਆ

ਪਟਿਆਲਾ, 1 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵਲੋਂ 17ਵਾਂ ਗੁਰਮਤਿ ਸੰਗੀਤ ਉਤਸਵ ਗੁਰਮਤਿ ਸੰਗੀਤ ਭਵਨ ਵਿਖੇ ਭਾਈ ਜੁਵਾਲਾ ਸਿੰਘ ਜੀ ਰਾਗੀ ਆਡੀਟੋਰੀਅਮ ਵਿਚ ਕਰਵਾਇਆ ਗਿਆ | ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ...

ਪੂਰੀ ਖ਼ਬਰ »

ਇੰਜ: ਮੰਡੇਰ ਨੇ ਪੀ.ਐੱਸ.ਟੀ.ਸੀ.ਐਲ ਦੇ ਡਾਇਰੈਕਟਰ ਟੈਕਨੀਕਲ ਵਜੋਂ ਅਹੁਦੇ ਦਾ ਚਾਰਜ ਸੰਭਾਲਿਆ

ਪਟਿਆਲਾ, 1 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਇੰਜ: ਵਰਦੀਪ ਸਿੰਘ ਮੰਡੇਰ ਨੇ ਅੱਜ ਇੱਥੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਤਕਨੀਕੀ ਵਜੋਂ ਆਪਣੇ ਅਹੁਦਾ ਸੰਭਾਲ ਲਿਆ ਹੈ | ਪੰਜਾਬ ਸਰਕਾਰ ਨੇ ਇੰਜੀਨੀਅਰ ਵਰਦੀਪ ਸਿੰਘ ਮੰਡੇਰ ਨੂੰ 2 ...

ਪੂਰੀ ਖ਼ਬਰ »

ਆਪਣੇ ਮਨੋਰਥ ਨੂੰ ਟਿੱਚ ਜਾਣਦੀ ਪੰਜਾਬੀ ਯੂਨੀਵਰਸਿਟੀ ਨੇ ਵਿਦਿਆਰਥੀ ਸ਼ਨਾਖ਼ਤੀ ਕਾਰਡ ਅੰਗਰੇਜ਼ੀ 'ਚ ਬਣਾਏ

ਪਟਿਆਲਾ, 1 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਵਿਦਿਆਰਥੀ ਸ਼ਨਾਖ਼ਤੀ ਕਾਰਡ ਅੰਗਰੇਜ਼ੀ 'ਚ ਛਾਪੇ ਜਾਣ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਗੋਸ਼ਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੁਲਾਰੇ ਰਣਜੀਤ ਸਿੰਘ ਨੇ ਇਕ ਪੈੱ੍ਰਸ ਬਿਆਨ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ਸਮੇਤ 2 ਗਿ੍ਫ਼ਤਾਰ

ਪਟਿਆਲਾ, 1 ਫਰਵਰੀ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਪਿੰਡ ਜਾਹਲਾ ਰੋਡ 'ਤੇ ਪੈਟਰੋਲ ਪੰਪ ਲਾਗੇ ਨਸ਼ੇ ਦੀਆਂ ਗੋਲੀਆਂ ਵੇਚ ਰਹੀ ਔਰਤ ਤੋਂ ਥਾਣਾ ਪਸਿਆਣਾ ਦੀ ਪੁਲਿਸ ਨੂੰ 200 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ | ਜਿਸ ਆਧਾਰ 'ਤੇ ਪੁਲਿਸ ਨੇ ਰਾਜ ਕੌਰ ਵਾਸੀ ਜ਼ਿਲ੍ਹਾ ...

ਪੂਰੀ ਖ਼ਬਰ »

ਜਨਰਲ ਅਧਿਆਪਕ ਮੰਚ ਭਲਕੇ ਘੇਰੇਗਾ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ

ਪਟਿਆਲਾ, 1 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਸੈਂਟਰ ਹੈੱਡ ਟੀਚਰਜ਼ ਦੀਆਂ ਅਸਾਮੀਆਂ 'ਚ ਨਿਰਧਾਰਿਤ ਕੋਟੇ ਤੋਂ ਵੱਧ ਤਰੱਕੀਆਂ ਦੇਣ ਦੇ ਸੰਬੰਧ 'ਚ ਜਨਰਲ ਅਧਿਆਪਕ ਮੰਚ ਪੰਜਾਬ ਅਤੇ ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਰੀਜ਼ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ 4-5 ...

ਪੂਰੀ ਖ਼ਬਰ »

ਨਾਭਾ ਸਦਰ ਪੁਲਿਸ ਵਲੋਂ ਨਸ਼ੇ ਖ਼ਿਲਾਫ਼ ਜਾਗਰੂਕ ਕਰਨ ਲਈ ਪਿੰਡ ਵਾਸੀਆਂ ਨਾਲ ਬੈਠਕ

ਨਾਭਾ, 1 ਫਰਵਰੀ (ਜਗਨਾਰ ਸਿੰਘ ਦੁਲੱਦੀ)-ਨਾਭਾ ਪੁਲਿਸ ਵਲੋਂ ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਉਪ ਪੁਲਿਸ ਕਪਤਾਨ ਦਵਿੰਦਰ ਅੱਤਰੀ ਦੀ ਅਗਵਾਈ 'ਚ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ ਜਿਸ ...

ਪੂਰੀ ਖ਼ਬਰ »

ਟਰੱਕ ਅਚਾਨਕ ਖਤਾਨਾਂ 'ਚ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ

ਰਾਜਪੁਰਾ, 1 ਫਰਵਰੀ (ਰਣਜੀਤ ਸਿੰਘ)-ਰਾਜਪੁਰਾ-ਅੰਬਾਲਾ ਬਾਈਪਾਸ 'ਤੇ ਤੇਜ਼ ਰਫ਼ਤਾਰ ਟਰੱਕ ਅਚਾਨਕ ਖਤਾਨਾਂ 'ਚ ਪਲਟ ਗਿਆ | ਇਸ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਟਰੱਕ ਦੀ ਲਪੇਟ ਵਿਚ ਦੋ ਕਾਰਾਂ ਆ ਗਈਆਂ ਜਿਨ੍ਹਾਂ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਗਿਆ ਹੈ | ...

ਪੂਰੀ ਖ਼ਬਰ »

ਨੌਜਵਾਨ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ

ਸਮਾਣਾ, 1 ਫ਼ਰਵਰੀ (ਸਾਹਿਬ ਸਿੰਘ)-ਅਮਾਮਗੜ੍ਹ ਮੁਹੱਲਾ ਸਮਾਣਾ ਦੇ ਇਕ ਨੌਜਵਾਨ ਨੇ ਦਰੱਖ਼ਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਛਾਣ ਡੋਗਰ ਸਿੰਘ (35) ਪੁੱਤਰ ਪ੍ਰੇਮ ਸਿੰਘ ਨਿਵਾਸੀ ਮੁਹੱਲਾ ਅਮਾਮਗੜ੍ਹ ਸਮਾਣਾ ਵਜੋਂ ਹੋਈ ਹੈ | ਥਾਣਾ ਸ਼ਹਿਰੀ ਸਮਾਣਾ ...

ਪੂਰੀ ਖ਼ਬਰ »

ਮਲਟੀਪਰਪਜ਼ ਸਕੂਲ ਵਿਖੇ ਐਨ.ਸੀ.ਸੀ. ਕੈਡਿਟਾਂ ਦੇ 'ਏ' ਸਰਟੀਫਿਕੇਟ ਲਈ ਪ੍ਰੀਖਿਆ ਹੋਈ

ਪਟਿਆਲਾ, 1 ਫਰਵਰੀ (ਮਨਦੀਪ ਸਿੰਘ ਖਰੌੜ)-5 ਪੰਜਾਬ ਬਟਾਲੀਅਨ ਐਨ.ਸੀ.ਸੀ. ਵਲੋਂ ਕਮਾਂਡਿੰਗ ਅਫ਼ਸਰ ਕਰਨਲ ਐਨ.ਐੱਸ. ਕਲਸੀ ਅਤੇ ਐਡਮ ਅਫ਼ਸਰ ਕਰਨਲ ਜੇ.ਐੱਸ. ਆਹਲੂਵਾਲੀਆ ਦੀ ਅਗਵਾਈ ਹੇਠ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ. 'ਏ' ਸਰਟੀਫਿਕੇਟ ਦਾ ...

ਪੂਰੀ ਖ਼ਬਰ »

ਨੋਬਲ ਪੁਰਸਕਾਰ ਜਿੱਤਣ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੀ ਮੁਹਾਰਤ ਵਿਸ਼ੇ 'ਤੇ ਭਾਸ਼ਨ ਕਰਵਾਇਆ

ਪਟਿਆਲਾ, 1 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੀ ਗਈ ਸਾਲਾਨਾ ਭਾਸ਼ਨ ਲੜੀ ਤਹਿਤ ਅੱਜ ਪਹਿਲੇ ਕਦਮ ਵਜੋਂ 2022 ਦੌਰਾਨ ਨੋਬਲ ਪੁਰਸਕਾਰ ਜਿੱਤਣ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਮੁਹਾਰਤ ਖੇਤਰ ਸੰਬੰਧੀ ਵਿਸ਼ੇਸ਼ ਭਾਸ਼ਨ ...

ਪੂਰੀ ਖ਼ਬਰ »

21 ਤੱਕ ਸਾਰੇ ਬੋਰਡ ਪੰਜਾਬੀ 'ਚ ਲਿਖੇ ਜਾਣ-ਚੰਦਨਦੀਪ ਕੌਰ

ਪਟਿਆਲਾ, 1 ਫਰਵਰੀ (ਗੁਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਵਿਚ ਲਿਖਣੇ ਲਾਜ਼ਮੀ ਬਣਾਏ ਜਾਣਗੇ¢ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਵਧੇਰੇ ਮਹੱਤਤਾ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਟੌਹੜਾ ਕਬੱਡੀ ਕੱਪ

ਭਾਦਸੋਂ, 1 ਫਰਵਰੀ (ਗੁਰਬਖਸ਼ ਸਿੰਘ ਵੜੈਚ)-ਪੰਥ ਰਤਨ ਜਥੇਦਾਰ ਸਵ. ਗੁਰਚਰਨ ਸਿੰਘ ਟੌਹੜਾ ਦੀ ਯਾਦ ਨੂੰ ਸਮਰਪਿਤ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ 13ਵਾਂ ਕਬੱਡੀ ਕੱਪ ਪਿੰਡ ਟੌਹੜਾ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ | ਕੱਪ ਦੇ ਮੁੱਖ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ 'ਚ ਲਗਾਏ ਵਰਲਡ ਕੈਂਸਰ ਜਾਂਚ ਕੈਂਪ ਦੌਰਾਨ 638 ਵਿਅਕਤੀਆਂ ਦੀ ਕੀਤੀ ਜਾਂਚ

ਦੇਵੀਗੜ੍ਹ, 1 ਫਰਵਰੀ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਨੇੜੇ ਦੇਵੀਗੜ੍ਹ ਵਿਖੇ ਡਾ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਆਫ਼ ਵਰਲਡ ਕੈਂਸਰ ਕੇਅਰ ਦੀ ਅਗਵਾਈ ਅਧੀਨ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਨਾਲ ਵਰਲਡ ...

ਪੂਰੀ ਖ਼ਬਰ »

ਐਸ.ਡੀ.ਐਮ. ਮੁਹਾਲੀ ਨੇ ਲਿਆ ਕਬੱਡੀ ਅਕੈਡਮੀ ਦਾ ਜਾਇਜ਼ਾ : ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਦਿੱਤਾ ਭਰੋਸਾ

ਬਨੂੜ, 1 ਫਰਵਰੀ (ਭੁਪਿੰਦਰ ਸਿੰਘ)-ਐੱਸ.ਡੀ.ਐਮ. ਮੁਹਾਲੀ ਸਰਬਜੀਤ ਕੌਰ ਨੇ ਪਿੰਡ ਛੜਬੜ ਦੇ ਇਤਿਹਾਸਿਕ ਗੁਰਦੁਆਰਾ ਚੋਈ ਸਾਹਿਬ ਵਿਖੇ ਚੱਲ ਰਹੀ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਅਕੈਡਮੀ ਚੋਈ ਸਾਹਿਬ ਦਾ ਜਾਇਜ਼ਾ ਲਿਆ | ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ...

ਪੂਰੀ ਖ਼ਬਰ »

ਤਕਨੀਕੀ ਖੇਤਰ 'ਚ ਲੜਕੀਆਂ ਦਾ ਵਿਕਾਸ ਸੂਬੇ ਨੂੰ ਨਵੀਂ ਦਿਸ਼ਾ ਦੇਣ ਦੇ ਸਮਰੱਥ-ਕੋਹਲੀ

ਪਟਿਆਲਾ, 1 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਆਈ.ਟੀ.ਆਈ. ਲੜਕੀਆਂ ਵਿਖੇ ਬਸੰਤ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਵਲੋਂ ਸਿਖਿਆਰਥਣਾਂ ਨੂੰ ਵੀ ਸਨਮਾਨਿਤ ...

ਪੂਰੀ ਖ਼ਬਰ »

ਪ੍ਰੋਫੈਸਰ ਡਾ. ਹਰਪ੍ਰੀਤ ਕੌਰ ਔਲਖ ਨੂੰ ਕਲਚਰਲ ਡਾਇਰੈਕਟਰ ਲਗਾਇਆ

ਨਾਭਾ, 1 ਫਰਵਰੀ (ਜਗਨਾਰ ਸਿੰਘ ਦੁਲੱਦੀ)-ਨਵਕਿਰਨ ਫਾਊਾਡੇਸ਼ਨ ਪੰਜਾਬ (ਨਾਭਾ) ਵਲੋਂ ਪ੍ਰੋਫੈਸਰ ਡਾ. ਹਰਪ੍ਰੀਤ ਕੌਰ ਔਲਖ ਨੂੰ ਕਲਚਰਲ ਡਾਇਰੈਕਟਰ ਲਗਾਇਆ ਗਿਆ ਹੈ | ਨਵਕਿਰਨ ਫਾਊਾਡੇਸ਼ਨ ਪੰਜਾਬ (ਨਾਭਾ) ਦੇ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਅਤੇ ਪੰਜਾਬੀ ਜਗਤ ਸਭਾ ...

ਪੂਰੀ ਖ਼ਬਰ »

ਮਾਤਾ ਗੁਰਮੇਜ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ

ਰਾਜਪੁਰਾ, 1 ਫਰਵਰੀ (ਜੀ.ਪੀ. ਸਿੰਘ)-ਕਾਰੋਬਾਰੀ ਜਸਵਿੰਦਰ ਸਿੰਘ ਸੰਧੂ ਦੇ ਮਾਤਾ ਅਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਸੰਧੂ ਦੇ ਮਾਮੀ ਗੁਰਮੇਜ ਕੌਰ ਲੰਘੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ ਦੇ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਭਾਰਤ ਨਗਰ ਆਂਗਣਵਾੜੀ ਕੇਂਦਰ ਦਾ ਦੌਰਾ

ਪਟਿਆਲਾ, 1 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਥੇ ਨਾਭਾ ਰੋਡ 'ਤੇ ਸਥਿਤ ਭਾਰਤ ਨਗਰ ਆਂਗਣਵਾੜੀ ਕੇਂਦਰ ਨੰਬਰ 209 ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਆਰ.ਬੀ.ਓ.-3 ਪਟਿਆਲਾ ਬ੍ਰਾਂਚ ਵਲੋਂ ...

ਪੂਰੀ ਖ਼ਬਰ »

ਬਲਜੀਤ ਸਿੰਘ ਬਣੇ ਚੌਂਕੀ ਸੈਂਚਰੀ ਇਨਕਲੇਵ ਦੇ ਇੰਚਾਰਜ

3 ਹੋਰ ਚੌਂਕੀ ਇੰਚਾਰਜ ਵੀ ਤਾਇਨਾਤ ਪਟਿਆਲਾ, 1 ਫਰਵਰੀ (ਮਨਦੀਪ ਸਿੰਘ ਖਰੌੜ)-ਐੱਸ.ਐੱਸ.ਪੀ. ਵਰੁਣ ਸ਼ਰਮਾ ਵਲੋਂ 4 ਚੌਂਕੀ ਇੰਚਾਰਜਾਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ | ਜਿਸ ਦੌਰਾਨ ਏ.ਐੱਸ.ਆਈ. ਬਲਜੀਤ ਸਿੰਘ ਨੂੰ ਪੁਲਿਸ ਚੌਂਕੀ ਸੈਂਚਰੀ ਇਨਕਲੇਵ ਪਟਿਆਲਾ ਦਾ ...

ਪੂਰੀ ਖ਼ਬਰ »

ਮਾਤਾ ਮਨਜੀਤ ਕੌਰ ਬੈਲਜੀਅਮ ਨੂੰ ਵਿਧਾਇਕ ਸਮੇਤ ਕਈ ਆਗੂਆਂ ਵਲੋਂ ਸ਼ਰਧਾਂਜਲੀਆਂ

ਪਾਤੜਾਂ, 1 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਪਾਤੜਾਂ ਇਲਾਕੇ ਵਿਚ ਧਾਰਮਿਕ ਅਤੇ ਵਿੱਦਿਆ ਦੇ ਖੇਤਰ ਤੋਂ ਇਲਾਵਾ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਪਾ ਰਹੇ ਸੁਖਦੇਵ ਸਿੰਘ ਬੈਲਜੀਅਮ ਦੀ ਧਰਮ-ਪਤਨੀ ਬੀਬੀ ਮਨਜੀਤ ਕੌਰ ਦੇ ਨਮਿਤ ...

ਪੂਰੀ ਖ਼ਬਰ »

ਅੱਜ ਨਾਭਾ, ਭਲਕੇ ਪਟਿਆਲਾ ਅਤੇ 4 ਨੂੰ ਰਾਜਪੁਰਾ 'ਚ ਅੱਧ ਮੁੱਲ 'ਤੇ ਮਿਲਣਗੀਆਂ ਕੰਨ ਮਸ਼ੀਨਾਂ

ਪਟਿਆਲਾ, 1 ਫਰਵਰੀ (ਅ.ਬ.)-ਈਕੋਸਾਊਾਡ ਹਿਅਰਿੰਗ ਕੇਅਰ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈੱਕਅਪ ਕੈਂਪ 2 ਫਰਵਰੀ ਦਿਨ ਵੀਰਵਾਰ ਨੂੰ ਦੀਪਕ ਹੋਟਲ, ਨੇੜੇ ਰੇਲਵੇ ਸਟੇਸ਼ਨ ਨਾਭਾ, 3 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਰਾਜਪੁਰਾ ਕਾਲੋਨੀ ਨੇੜੇ ...

ਪੂਰੀ ਖ਼ਬਰ »

ਹਵਾਲਾਤੀ ਤੋਂ ਮੋਬਾਈਲ ਬਰਾਮਦ

ਪਟਿਆਲਾ, 1 ਫਰਵਰੀ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਗਸ਼ਤ ਦੌਰਾਨ ਜੇਲ੍ਹ ਕਰਮਚਾਰੀਆਂ ਨੂੰ ਹਵਾਲਾਤੀ ਤੋਂ ਸਿੰਮ ਸਮੇਤ ਮੋਬਾਈਲ ਬਰਾਮਦ ਹੋਇਆ ਹੈ | ਇਸ ਮਾਮਲੇ ਦੀ ਸ਼ਿਕਾਇਤ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੇ ਥਾਣਾ ਤਿ੍ਪੜੀ 'ਚ ਦਰਜ ਕਰਵਾਈ ਸੀ | ...

ਪੂਰੀ ਖ਼ਬਰ »

ਸੰਜੇ ਕਾਲੋਨੀ ਵਿਖੇ ਲੱਗਿਆ ਜਨ ਸੁਵਿਧਾ ਕੈਂਪ

ਪਟਿਆਲਾ, 1 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ 'ਤੇ ਹੀ ਹੱਲ ਕਰਨ ਲਈ ਸੰਜੇ ਕਾਲੋਨੀ ਵਿਖੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਜਨ ਸੁਵਿਧਾ ਕੈਂਪ ਲਗਾਇਆ ਗਿਆ | ਇਸ ਮੌਕੇ ਐਸ.ਡੀ.ਐਮ. ਡਾ. ਇਸ਼ਮਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX