ਤਾਜਾ ਖ਼ਬਰਾਂ


ਪਹਿਲਵਾਨ ਵਿਰੋਧ ਪ੍ਰਦਰਸ਼ਨ: ਗੰਗਾ ਨਦੀ ’ਚ ਸੁੱਟਾਂਗੇ ਸਾਰੇ ਤਗਮੇ- ਪਹਿਲਵਾਨ
. . .  18 minutes ago
ਨਵੀਂ ਦਿੱਲੀ, 30 ਮਈ- ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ.....
ਸ. ਬਰਜਿੰਦਰ ਸਿੰਘ ਹਮਦਰਦ ਨਾਲ ਡਟ ਕੇ ਖੜ੍ਹੇ ਹਾਂ- ਅਸ਼ਵਨੀ ਸ਼ਰਮਾ
. . .  37 minutes ago
ਚੰਡੀਗੜ੍ਹ, 30 ਮਈ- ਪੰਜਾਬ ਸਰਕਾਰ ਵਲੋਂ ਜੰਗ-ਏ-ਆਜ਼ਾਦੀ ਦੇ ਮੁੱਦੇ ’ਤੇ ਸ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਜਾਰੀ ਕੀਤੇ ਗਏ ਸੰਮਨ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰ ਇਸ....
ਕਤਲ ਕੀਤੀ ਗਈ ਲੜਕੀ ਦੇ ਘਰ ਪੁੱਜੇ ਹੰਸ ਰਾਜ ਹੰਸ
. . .  55 minutes ago
ਨਵੀਂ ਦਿੱਲੀ, 30 ਮਈ- ਭਾਜਪਾ ਸਾਂਸਦ ਹੰਸ ਰਾਜ ਹੰਸ ਦੋਸ਼ੀ ਸਾਹਿਲ ਵਲੋਂ ਕਤਲ ਕੀਤੀ ਗਈ 16 ਸਾਲਾ ਲੜਕੀ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ....
ਮਨੀਪੁਰ ਹਿੰਸਾ: ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਿਆ ਕਾਂਗਰਸੀ ਵਫ਼ਦ
. . .  about 1 hour ago
ਨਵੀਂ ਦਿੱਲੀ, 30 ਮਈ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਨੇਤਾਵਾਂ ਦੇ ਵਫ਼ਦ ਨਾਲ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਵਿਚ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਾਂਗਰਸ....
ਕਰਨਾਟਕ: ਉਡਾਣ ਵਿਚ ਤਕਨੀਕੀ ਖ਼ਰਾਬੀ ਕਾਰਨ ਸਿਖਲਾਈ ਜਹਾਜ਼ ਦੀ ਐਮਰਜੈਂਸੀ ਲੈਡਿੰਗ
. . .  about 1 hour ago
ਬੈਂਗਲੁਰੂ, 30 ਮਈ- ਉਡਾਣ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਕਥਿਤ ਤੌਰ ’ਤੇ ਰੈੱਡਬਰਡ ਐਵੀਏਸ਼ਨ ਨਾਲ ਸੰਬੰਧਿਤ ਦੋ ਸੀਟਾਂ ਵਾਲੇ ਸਿਖਲਾਈ ਜਹਾਜ਼ ਵਲੋਂ ਬੇਲਾਗਾਵੀ ਦੇ ਸਾਂਬਰਾ ਹਵਾਈ ਅੱਡੇ ਨੇੜੇ....
ਜੰਮੂ ਬੱਸ ਹਾਦਸਾ: ਬਿਹਾਰ ਦੇ ਮੁੱਖ ਮੰਤਰੀ ਨੇ ਕੀਤਾ ਐਕਸ-ਗ੍ਰੇਸ਼ੀਆ ਗ੍ਰਾਂਟ ਦਾ ਐਲਾਨ
. . .  about 1 hour ago
ਪਟਨਾ, 30 ਮਈ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ ਦੇ ਝੱਜਰ ਕੋਟਲੀ ਵਿਚ ਬੱਸ ਹਾਦਸੇ ਵਿਚ ਬਿਹਾਰ ਵਾਸੀਆਂ ਦੀ ਮੌਤ ’ਤੇ....
ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਗੁਰਿੰਦਰ ਬਰਾੜ ਜਿੱਤੇ ਚੋਣ
. . .  about 1 hour ago
ਕੈਲਗਰੀ, 30 ਮਈ (ਜਸਜੀਤ ਸਿੰਘ ਧਾਮੀ)- ਅਲਬਰਟਾ ਐਨ. ਡੀ. ਪੀ. ਪਾਰਟੀ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਉਮੀਦਵਾਰ ਗੁਰਿੰਦਰ ਬਰਾੜ ਚੋਣ ਜਿੱਤ ਗਏ ਹਨ।
ਸ਼ਰਾਬ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ਼
. . .  about 2 hours ago
ਨਵੀਂ ਦਿੱਲੀ, 30 ਮਈ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜ਼ਮਾਨਤ ’ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਦਿੱਲੀ ਹਾਈਕੋਰਟ ਨੇ ਰਾਸ਼ਟਰੀ ਰਾਜਧਾਨੀ...
ਲੜਕੀ ਹੱਤਿਆ ਮਾਮਲਾ: ਦੋਸ਼ੀ 2 ਦਿਨਾਂ ਪੁਲਿਸ ਰਿਮਾਂਡ ਤੇ
. . .  about 2 hours ago
ਨਵੀਂ ਦਿੱਲੀ, 30 ਮਈ- ਬੀਤੇ ਕੱਲ੍ਹ ਦਿੱਲੀ ’ਚ 16 ਸਾਲਾ ਲੜਕੀ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਸਾਹਿਲ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਸ਼ਰਾਬ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਹੋਈ ਖ਼ਾਰਜ
. . .  about 2 hours ago
ਨਵੀਂ ਦਿੱਲੀ, 30 ਮਈ- ਦਿੱਲੀ ਹਾਈ ਕੋਰਟ ਨੇ ਕੌਮੀ ਰਾਜਧਾਨੀ ਵਿਚ ਪਿਛਲੀ ਸ਼ਰਾਬ ਨੀਤੀ ਨੂੰ ਲਾਗੂ ਕਰਨ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ....
ਚਾਰ ਧਾਮ ਯਾਤਰਾ ਦੌਰਾਨ ਕੰਮ ਕਰਨ ਵਾਲੇ ਪਾਇਲਟਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ- ਡੀ.ਜੀ.ਸੀ.ਏ.
. . .  about 2 hours ago
ਨਵੀਂ ਦਿੱਲੀ, 30 ਮਈ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਪਹਾੜੀ ਖ਼ੇਤਰਾਂ ਵਿਚ ਸੰਚਾਲਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੀਜ਼ਨ ਤੋਂ ਚਾਰਧਾਮ ਯਾਤਰਾ ਦੌਰਾਨ....
ਅੱਜ ਦੇਸ਼ ਦੀਆਂ ਔਰਤਾਂ ਰਾਸ਼ਟਰੀ ਹਿੱਤਾਂ ਦੀ ਰਾਖ਼ੀ ’ਚ ਅੱਗੇ- ਜਨਰਲ ਅਨਿਲ ਚੌਹਾਨ
. . .  about 3 hours ago
ਮਹਾਰਾਸ਼ਟਰ, 30 ਮਈ- ਪੁਣੇ ਦੇ ਨੈਸ਼ਨਲ ਡਿਫ਼ੈਂਸ ਅਕੈਡਮੀ ਦੀ ਅੱਜ ਪਾਸਿੰਗ ਆਊਟ ਪਰੇਡ ਚੱਲ ਰਹੀ ਹੈ। ਇਸ ਦੌਰਾਨ ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ.....
ਜੰਮੂ ਬੱਸ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 10
. . .  about 3 hours ago
ਸ੍ਰੀਨਗਰ, 30 ਮਈ- ਤਾਜ਼ਾ ਮਿਲੇ ਅੰਕੜਿਆਂ ਅਨੁਸਾਰ ਜੰਮੂ ’ਚ ਵਾਪਰੇ ਸੜਕ ਹਾਦਸੇ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 55 ਦੇ ਕਰੀਬ ਜ਼ਖ਼ਮੀ ਹੋਏ ਹਨ। ਇਸ ਜਾਣਕਾਰੀ ਜੰਮੂ ਦੇ ਐਸ.ਐਸ.ਪੀ......
ਰਾਹੁਲ ਗਾਂਧੀ ਚੀਨ ਨਾਲ ਆਪਣੇ ਸਝੌਤਿਆਂ ਦੇ ਵੇਰਵੇ ਨਾਲ ਸਾਹਮਣੇ ਆਉਣ- ਨਿਰਮਲਾ ਸੀਤਾਰਮਨ
. . .  about 4 hours ago
ਨਵੀਂ ਦਿੱਲੀ, 30 ਮਈ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੀਨ ਦੇ ਮੁੱਦੇ ’ਤੇ ਭਾਰਤ ਸਰਕਾਰ ਨੂੰ ਤਾਹਨੇ ਮਾਰਨ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਿਆ ਹੈ। ਸੀਤਾਰਮਨ....
ਸਚਿਨ ਤੇਂਦੁਲਕਰ ਹੋਣਗੇ ਮਹਾਰਾਸ਼ਟਰ ਦੇ ਸਵੱਛ ਮੁੱਖ ਅਭਿਆਨ ਲਈ ‘ਸਮਾਈਲ ਅੰਬੈਸਡਰ’
. . .  about 5 hours ago
ਮਹਾਰਾਸ਼ਟਰ, 30 ਮਈ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਰਾਜ ਦੇ ਸਵੱਛ ਮੁੱਖ ਅਭਿਆਨ ਲਈ ਮਹਾਰਾਸ਼ਟਰ ਦਾ ‘ਮੁਸਕਾਨ ਰਾਜਦੂਤ’ ਨਿਯੁਕਤ....
ਪੰਜਾਬ ਸਮੇਤ ਹੋਰ ਰਾਜਾਂ ਵਿਚ ਅਗਲੇ ਦੋ ਦਿਨਾਂ ਤੱਕ ਤੂਫ਼ਾਨ ਤੇ ਮੀਂਹ ਦੀ ਸੰਭਾਵਨਾ- ਆਈ.ਐਮ.ਡੀ.
. . .  about 5 hours ago
ਨਵੀਂ ਦਿੱਲੀ, 30 ਮਈ- ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ’ਤੇ ਗਰਜ ਨਾਲ ਤੂਫ਼ਾਨ ਅਤੇ ਹਲਕੀ ਬਾਰਿਸ਼....
ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ
. . .  about 5 hours ago
ਸ੍ਰੀਨਗਰ, 30 ਮਈ- ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਜੰਮੂ ਵਿਚ ਇਕ ਖੱਡ ਵਿਚ ਡਿੱਗ ਗਈ। ਜੰਮੂ ਡੀ.ਸੀ. ਦੇ ਅਨੁਸਾਰ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਵਿਚ ਜ਼ਖਮੀ ਹੋਏ....
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਚੇਨਈ ਨੇ ਜਿੱਤਿਆ 2023 ਦਾ ਆਈ ਪੀ ਐੱਲ ਖਿਤਾਬ
. . .  about 12 hours ago
ਆਈ.ਪੀ.ਐੱਲ.2023 ਫਾਈਨਲ:ਮੀਂਹ ਕਾਰਨ ਰੁਕੀ ਖੇਡ
. . .  1 day ago
ਆਈ.ਪੀ.ਐੱਲ.2023 ਫਾਈਨਲ:ਗੁਜਰਾਤ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ. 2023 ਦੇ ਫਾਈਨਲ ਵਿਚ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਜ਼ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ ਤੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ...
ਪਹਿਲਵਾਨ ਜਸਪੂਰਨ ਬਹਿਰਮਾਪੁਰ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਬਸੀ ਪਠਾਣਾਂ, 29 ਮਈ (ਰਵਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਕੁਲਤਾਰ ਸਿੰਘ ਦੇ ਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੇ ਦੱਸਿਆ ਕਿ ਇਹ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਿਰਗੀਸਤਾਨ ਦੇ ਵਿਸ਼ਦਿਕ ਸ਼ਹਿਰ ਵਿਚ ਅਗਾਮੀ 13 ਜੂਨ...
ਕਰਨਾਟਕ:ਬੱਸ ਅਤੇ ਕਾਰ ਦੀ ਟੱਕਰ 'ਚ 2 ਬੱਚਿਆਂ ਸਮੇਤ 10 ਮੌਤਾਂ
. . .  1 day ago
ਮੈਸੂਰ, 29 ਮਈ-ਕਰਨਾਟਕ ਦੇ ਤਿਰੁਮਾਕੁਡਾਲੂ-ਨਰਸੀਪੁਰਾ ਨੇੜੇ ਇਕ ਨਿੱਜੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ...
ਆਈ.ਪੀ.ਐੱਲ.2023 ਫਾਈਨਲ:ਟਾਸ ਜਿੱਤ ਕੇ ਚੇਨਈ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ.2023 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐੱਸ.ਧੋਨੀ ਨੇ ਟਾਸ ਜਿੱਤ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਖੰਨਾ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਹੋਈ ਗੜ੍ਹੇਮਾਰੀ
. . .  1 day ago
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਪਰ ਅੱਜ ਉਸ ਵਕਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਜਦੋਂ ਪਹਿਲਾਂ ਹਨੇਰੀ ਝੱਖੜ ਤੇ ਬਾਅਦ ਵਿਚ ਮੀਂਹ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮਾਘ ਸੰਮਤ 554

ਜਲੰਧਰ

ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੇ ਕੌਂਸਲਰ ਜਸਪਾਲ ਕੌਰ ਭਾਟੀਆ ਨੇ ਛੱਡੀ ਪਾਰਟੀ

ਜਲੰਧਰ, 1 ਫਰਵਰੀ (ਸ਼ਿਵ)- ਸ਼ੋ੍ਰਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਝਟਕਾ ਲੱਗਾ ਜਦੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਰਹੇ ਕਮਲਜੀਤ ਸਿੰਘ ਭਾਟੀਆ ਅਤੇ ਉਨਾਂ ਦੀ ਕੌਂਸਲਰ ਪਤਨੀ ਜਸਪਾਲ ਕੌਰ ਭਾਟੀਆ ਨਾਲ 50 ਦੇ ਕਰੀਬ ਅਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ | ਕਮਲਜੀਤ ਸਿੰਘ ਭਾਟੀਆ ਨੇ ਪਾਰਟੀ ਹਾਈਕਮਾਨ 'ਤੇ ਉਨਾਂ ਸਮੇਤ ਹੋਰ ਕਈ ਆਗੂਆਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਗਾਇਆ ਕਿ ਪਰਿਵਾਰ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਵੀ ਅਣਗੌਲਿਆ ਕੀਤਾ ਗਿਆ | ਭਾਟੀਆ ਦਾ ਕਹਿਣਾ ਸੀ ਕਿ ਉਨਾਂ ਨੇ ਚਾਰ ਵਾਰ ਕੌਂਸਲਰ ਦੀ ਚੋਣ ਜਿੱਤ ਕੇ ਅਤੇ ਇਕ ਵਾਰ ਬਿਨਾਂ ਮੁਕਾਬਲਾ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਵਿਚ ਪਾਈ ਸੀ ਪਰ ਇਸ ਦੇ ਬਾਵਜੂਦ ਉਨਾਂ ਅਤੇ ਪਰਿਵਾਰ ਦੀ ਕੁਰਬਾਨੀ, ਤਜਰਬੇ ਨੂੰ ਪਿੱਛੇ ਕਰਕੇ ਕੇਂਦਰੀ ਹਲਕੇ ਤੋਂ ਟਿਕਟ ਵੀ ਨਹੀਂ ਦਿੱਤੀ ਗਈ | ਉਨਾਂ ਦੇ ਨਾਲ ਪਾਰਟੀ ਵਿਚ ਕੰਮ ਕਰ ਰਹੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਣਗੌਲਿਆ ਕਰਕੇ ਘਰਾਂ ਵਿਚ ਬੈਠਣ ਲਈ ਮਜਬੂਰ ਕੀਤਾ ਗਿਆ ਜਿਸ ਕਰਕੇ ਉਨਾਂ ਨੂੰ ਹੁਣ ਪਾਰਟੀ ਨੂੰ ਛੱਡਣ ਦਾ ਫ਼ੈਸਲਾ ਕਰਨਾ ਪਿਆ ਹੈ | ਭਾਟੀਆ ਜੋੜੇ ਦੇ ਨਾਲ ਪਾਰਟੀ ਛੱਡਣ ਵਾਲੇ ਅਹੁਦੇਦਾਰਾਂ ਵਿਚ ਮਨਜੀਤ ਕੌਰ ਗੁਲ੍ਹਾਟੀ, ਮਨਜਿੰਦਰ ਕੌਰ ਭਾਟੀਆ, ਬਲਬੀਰ ਕੌਰ, ਜਸਵਿੰਦਰ ਸਿੰਘ ਬਾਂਸਲ, ਰੁਪਿੰਦਰ ਕੌਰ, ਡੇਜੀ ਅਰੋੜਾ, ਕਵਲਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਇੰਦਰਜੀਤ ਕੌਰ, ਰੇਸ਼ਮ ਕੌਰ, ਹਰਨੀਤ ਕੌਰ, ਰਵਿੰਦਰ ਕੌਰ, ਰਮਿੰਦਰ ਕੌਰ, ਸ਼ਮ੍ਹਾ ਸਹਿਗਲ , ਅੰਮਿ੍ਤਪਾਲ ਸਿੰਘ ਭਾਟੀਆ, ਦਰਸ਼ਨ ਸਿੰਘ ਗੁਲ੍ਹਾਟੀ, ਮਨਪ੍ਰੀਤ ਸਿੰਘ ਭਾਟੀਆ, ਜਸਬੀਰ ਸਿੰਘ, ਸੁਰਜੀਤ ਸਿੰਘ ਗੁਲ੍ਹਾਟੀ, ਨਰਿੰਦਰ ਸਿੰਘ ਚੀਮਾ ਸਮੇਤ ਹੋਰ ਅਹੁਦੇਦਾਰ ਸ਼ਾਮਿਲ ਸਨ |

ਮੋਟਰਸਾਈਕਲਾਂ ਦੀ ਟੱਕਰ ਹੋਣ ਮਗਰੋਂ ਦੋਵੇਂ ਧਿਰਾਂ 'ਚ ਹੋਈ ਲੜਾਈ, ਇਕ ਨੌਜਵਾਨ ਨੇ ਚਲਾਈਆਂ ਗੋਲੀਆਂ

ਮਕਸੂਦਾਂ 1 ਫਰਵਰੀ ( ਸੋਰਵ ਮਹਿਤਾ )- ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਅੰਮ੍ਰਿਤ ਵਿਹਾਰ ਨੇੜੇ ਮੋਟਰਸਾਈਕਲਾਂ ਦੀ ਟੱਕਰ ਹੋਣ ਮਗਰੋਂ ਮਾਮੂਲੀ ਗੱਲ ਨੂੰ ਲੈ ਕੇ ਦੋ ਗੁੱਟਾਂ ਵਿੱਚ ਹੋਈ ...

ਪੂਰੀ ਖ਼ਬਰ »

ਢਾਬੇ ਤੋਂ ਪਾਣੀ ਦੀ ਬੋਤਲ ਲੈਣ ਗਏ ਨੌਜਵਾਨ ਦੀ ਕੁੱਟਮਾਰ

ਆਦਮਪੁਰ,01 ਫਰਵਰੀ (ਹਰਪ੍ਰੀਤ ਸਿੰਘ)-ਥਾਣਾ ਆਦਮਪੁਰ 'ਚ ਦਿੱਤੀ ਦਰਖਾਸਤ 'ਚ ਨੌਜਵਾਨ ਕਸ਼ਮੀਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕਮਾਲਕੇ ਕਲਾ ਥਾਣਾ ਧਰਮਕੋਟ ਜਿਲ੍ਹਾ ਮੋਗਾ ਨੇ ਦੱਸਿਆ ਕਿ ਮੈਂ ਦੇਵੀ ਤਲਾਬ ਮੰਦਰ ਵਿਖੇ ਨੌਕਰੀ ਕਰਦਾ ਹਾਂ ਤੇ ਮੈਂ ਆਪਣੀ ਕਾਰ ਵਿੱਚ ...

ਪੂਰੀ ਖ਼ਬਰ »

ਅਧਿਆਪਕਾ ਦਾ ਪਰਸ ਲੁੱਟ ਕੇ ਫ਼ਰਾਰ ਹੋਏ ਲੁਟੇਰਿਆਂ 'ਚੋਂ ਲੋਕਾਂ ਨੇ ਇਕ ਨੂੰ ਕੀਤਾ ਕਾਬੂ, ਦੂਜਾ ਫ਼ਰਾਰ

ਜਲੰਧਰ, 1 ਫਰਵਰੀ (ਐੱਮ. ਐੱਸ ਲੋਹੀਆ) - ਸਥਾਨਕ ਅਰਬਨ ਅਸਟੇਟ 'ਚ ਇੱਕ ਅਧਿਆਪਕਾ ਦਾ ਪਰਸ ਲੁੱਟ ਕੇ ਫਰਾਰ ਹੋਏ 2 ਲੁਟੇਰਿਆਂ 'ਚੋਂ ਇਕ ਨੂੰ ਰਾਹਗੀਰਾਂ ਨੇ ਕਾਬੂ ਕਰਕੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ, ਪੁਲਿਸ ਨੇ ਲੁਟੇਰੇ ਤੋਂ ਲੁੱਟਿਆ ਪਰਸ ਅਤੇ ...

ਪੂਰੀ ਖ਼ਬਰ »

10 ਦਿਨਾ ਗੁਰਮਤਿ ਸਮਾਗਮ ਅੱਜ ਤੋਂ

ਜਲੰਧਰ 1 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸੰਤਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਸਰਬੱਤ ਦੇ ਭਲੇ ਨੂੰ ਸਮਰਪਿਤ 10 ਦਿਨਾਂ ਜੱਪ ਤੱਪ ਅਤੇ ਗੁਰਮਤਿ ਸਮਾਗਮ 2 ਫਰਵਰੀ ਤੋ ਗੁਰੂਦੁਆਰਾ ਨਾਨਕਸਰ ਟੈਚੀ ਵਾਲੀ ਗਲੀ, ਸੈਦਾਂ ਗੇਟ ਵਿੱਖੇ ਆਰੰਭ ਹੋ ਰਹੇ ਹਨ ਜਿਨ੍ਹਾਂ ਵਿੱਚ ...

ਪੂਰੀ ਖ਼ਬਰ »

ਠੇਕੇ 'ਤੇ ਰੱਖੇ 1300 ਫਾਇਰਮੈਨਾਂ ਵਲੋਂ ਪੱਕੀ ਭਰਤੀ ਲਈ 15 ਦਿਨ ਦਾ ਅਲਟੀਮੇਟਮ

ਜਲੰਧਰ, 1 ਫਰਵਰੀ (ਸ਼ਿਵ)- ਪੰਜਾਬ ਦੇ ਅਲੱਗ-ਅਲੱਗ ਥਾਵਾਂ ਤੋਂ ਆਏ ਠੇਕੇ 'ਤੇ ਰੱਖੇ ਫਾਇਰਮੈਨਾਂ ਨੇ ਰਾਜ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨਾਂ ਦੀ ਪੱਕੀ ਭਰਤੀ ਨਾ ਕੀਤੀ ਗਈ ਤਾਂ ਉਹ ਪੱਕੇ ਤੌਰ 'ਤੇ ਧਰਨੇ 'ਤੇ ਬੈਠ ਜਾਣਗੇ | ਫਾਇਰਮੈਨਾਂ ...

ਪੂਰੀ ਖ਼ਬਰ »

ਸਖ਼ਤ ਸੁਰਖਿਆ ਪ੍ਰਬੰਧਾਂ ਹੇਠ ਅੱਜ ਰਵਾਨਾ ਹੋਵੇਗੀ ਬੇਗਮਪੁਰਾ ਐਕਸਪ੍ਰੈੱਸ

ਜਲੰਧਰ, 1 ਫਰਵਰੀ (ਹਰਵਿੰਦਰ ਸਿੰਘ ਫੁੱਲ)-ਕਾਂਸ਼ੀ ਬਨਾਰਸ ਵਿਖੇ ਸਤਿਗੁਰੂ ਰਵਿਦਾਸ ਦਾ ਜਨਮ ਦਿਵਸ ਮਨਾਉਣ ਲਈ ਸ਼ਰਧਾਲੂਆਂ ਨੂੰ ਲੈ ਕੇ ਬੇਗਮਪੁਰਾ ਐਕਸਪ੍ਰੈੱਸ 2 ਫਰਵਰੀ ਨੂੰ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ | ਡਿਪਟੀ ਕਮਿਸ਼ਨਰ ਜਸਪ੍ਰੀਤ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਕੈਦ

ਜਲੰਧਰ, 1 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿੱਤੂ ਉਰਫ਼ ਮੀਤਾ ਵਾਸੀ ਮਲਸੀਆਂ ਨੂੰ 5 ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ...

ਪੂਰੀ ਖ਼ਬਰ »

ਜਿਲ੍ਹਾ ਪ੍ਰਸ਼ਾਸਨ ਨੇ ਨਗਰ ਨਿਗਮ, ਖੇਡ ਵਿਭਾਗ ਅਤੇ ਵਕਫ ਬੋਰਡ ਵਿਚਕਾਰ ਜ਼ਮੀਨੀ ਮਸਲੇ ਨੂੰ ਸੁਚੱਜੇ ਢੰਗ ਨਾਲ ਸੁਲਝਾਇਆ

ਜਲੰਧਰ, 01 ਫਰਵਰੀ (ਹਰਵਿੰਦਰ ਸਿੰਘ ਫੁੱਲ)- ਬੀਤੇ ਦਿਨ ਸਥਾਨਕ ਜ਼ਿਲ•ਾ ਖੇਡ ਅਫ਼ਸਰ ਦੇ ਦਫ਼ਤਰ ਨੇੜਲੇ ਜ਼ਮੀਨ ਦੇ ਇਕ ਹਿੱਸੇ ਨੂੰ ਲੈ ਕੇ ਨਗਰ ਨਿਗਮ, ਖੇਡ ਵਿਕਾਸ ਅਤੇ ਵਕਫ਼ ਬੋਰਡ ਵਿਚਾਲੇ ਪੈਦਾ ਹੋਇਆ ਮਸਲਾ ਅੱਜ ਜ਼ਿਲ•ਾ ਪ੍ਰਸ਼ਾਸਨ ਨੇ ਦਖ਼ਲ ਦੇ ਕੇ ਸੁਚੱਜੇ ਢੰਗ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਦੇ ਮੱਦੇਨਜਰ ਡੀ. ਸੀ. ਵਲੋਂ 4 ਨੂੰ ਛੁੱਟੀ ਘੋਸ਼ਿਤ

ਜਲੰਧਰ, 1 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸਤਿਗੁਰੂ ਰਵਿਦਾਸ ਦੇ ਜਨਮ ਦਿਵਸ ਦੇ ਸੰਬੰਧ 'ਚ 4 ਫਰਵਰੀ ਨੂੰ ਸ਼ਹਿਰ ਵਿਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ...

ਪੂਰੀ ਖ਼ਬਰ »

ਟਰੱਕ ਅਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਦੋ ਵਿਅਕਤੀਆਂ ਦੀ ਮੌਤ

ਭੋਗਪੁਰ, 1 ਫਰਵਰੀ (ਕਮਲਜੀਤ ਸਿੰਘ ਡੱਲੀ)-ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪਿੰਡ ਸਨੌਰਾ ਨਜ਼ਦੀਕ ਟਰੱਕ ਅਤੇ ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਐੱਸ ਆਈ ਭਗਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 9 ...

ਪੂਰੀ ਖ਼ਬਰ »

ਜ਼ਮਾਨਤ 'ਤੇ ਆਇਆ ਮੁਲਜ਼ਮ 255 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ

ਜਲੰਧਰ, 1 ਫਰਵਰੀ (ਐੱਮ. ਐੱਸ. ਲੋਹੀਆ) - ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਏ ਵਿਅਕਤੀ ਤੋਂ 255 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਗਾਂਧੀ (37) ਪੁੱਤਰ ...

ਪੂਰੀ ਖ਼ਬਰ »

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਨੇ ਸਕੂਲ ਆਫ਼ ਇਨੋਵੇਸ਼ਨ ਐਵਾਰਡ ਜਿੱਤਿਆ

ਜਲੰਧਰ, 1 ਫਰਵਰੀ (ਪਵਨ ਖਰਬੰਦਾ)-ਅਟਲ ਟਿੰਕਰਿੰਗ ਲੈਬ ਦੇ ਤਹਿਤ ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੇ ਮੁਕਾਬਲੇ ਇੰਡੀਆ '75 ਆਈਡੀਆਥਨ' 'ਚ ਸਕੂਲ ਆਫ਼ ਇਨੋਵੇਸ਼ਨ ਅਵਾਰਡ ਪ੍ਰਾਪਤ ਕੀਤਾ¢ ਪ੍ਰਬੰਧਕਾਂ ਨੇ ਜਾਣਕਾਰੀ ...

ਪੂਰੀ ਖ਼ਬਰ »

ਡਿਪਸ ਦੇ ਛੋਟੇ ਬੱਚਿਆਂ ਨੇ ਖਾਣ-ਪੀਣ ਦੀਆਂ ਚੀਜ਼ਾਂ ਬਣਾਈਆਂ

ਜਲੰਧਰ 1 ਫਰਵਰੀ (ਪਵਨ ਖਰਬੰਦਾ)-ਹੈਲਦੀ ਫੂਡ ਪ੍ਰਤੀ ਬੱਚਿਆਂ ਦੀ ਰੁਚੀ ਵਧਾਉਣ ਲਈ ਡਿਪਸ ਸਕੂਲ ਅਰਬਨ ਅਸਟੇਟ ਵਿਖੇ 'ਕੁਕਿੰਗ ਵਿਦਾਊਟ ਫਾਇਰ' ਐਕਟੀਵਿਟੀ ਦਾ ਆਯੋਜਨ ਕੀਤਾ ਗਿਆ¢ ਇਸ ਦÏਰਾਨ ਛੋਟੇ-ਛੋਟੇ ਬੱਚੇ ਸ਼ੈੱਫ ਦੇ ਪਹਿਰਾਵੇ ਵਿੱਚ ਸਜੇ, ਰੰਗ-ਬਰੰਗੀਆਂ ਟੋਪੀਆਂ ...

ਪੂਰੀ ਖ਼ਬਰ »

ਸੇਂਟ ਸੋਲਜਰ 'ਚ ਮੈਗਾ ਆਰਟ ਮੁਕਾਬਲੇ ਕਰਵਾਏ

ਜਲੰਧਰ, 01 ਫਰਵਰੀ (ਪਵਨ ਖਰਬੰਦਾ)-ਵਿਦਿਆਰਥੀਆਂ ਦੀ ਕਲਾ ਨੂੰ ਨਿਖਾਰਨ ਦੇ ਮਨੋਰਥ ਨਾਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਮਾਨ ਨਗਰ ਬ੍ਰਾਂਚ ਵਿਖੇ ਮੈਗਾ ਆਰਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ 'ਚ ਪਿ੍ੰਸੀਪਲ ਅੰਬਿਕਾ ਸ਼ਰਮਾ, ਸਮੂਹ ਅਧਿਆਪਕਾਂ ਅਤੇ ਸਾਰੀਆਂ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਦੇ ਵਿਦਿਆਰਥੀ ਕੁੰਜ ਅਰੋੜਾ ਨੂੰ ਫੋਟੋਗ੍ਰਾਫ਼ੀ 'ਚ ਸਰਬੋਤਮ ਇਨਾਮ ਨਾਲ ਕੀਤਾ ਸਨਮਾਨਤ

ਜਲੰਧਰ, 1 ਫਰਵਰੀ (ਪਵਨ ਖਰਬੰਦਾ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਪੀ.ਜੀ. ਵਿਭਾਗ ਦੇ ਅਪਲਾਈਡ ਆਰਟਸ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਪੰਜਾਬ ਪ੍ਰੈੱਸ ਕਲੱਬ ਵੱਲੋਂ ਵਿਰਸਾ ਵਿਹਾਰ ਵਿਖੇ ਲਗਾਈ ਗਈ ਫੋਟੋਗ੍ਰਾਫੀ ਪ੍ਰਦਰਸ਼ਨੀ 'ਚ ਭਾਗ ਲਿਆ ਤੇ ਵਧੀਆ ...

ਪੂਰੀ ਖ਼ਬਰ »

ਡੀ. ਸੀ. ਨੇ ਗੈਰਹਾਜ਼ਰ ਅਤੇ ਵਿਦੇਸ਼ ਜਾਣ ਕਾਰਨ ਪੰਜ ਨੰਬਰਦਾਰਾਂ ਨੂੰ ਕੀਤਾ ਬਰਖ਼ਾਸਤ

ਜਲੰਧਰ, 1 ਫਰਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਪੰਜ ਨੰਬਰਦਾਰਾਂ ਨੂੰ ਉਨ੍ਹਾਂ ਦੇ ਪਿੰਡਾਂ ਤੋਂ ਗੈਰ-ਅਧਿਕਾਰਤ ਤÏਰ 'ਤੇ ਗੈਰ-ਹਾਜ਼ਰ ਰਹਿਣ ਅਤੇ ਵਿਦੇਸ਼ ਜਾਣ ਦੇ ਦੋਸ਼ ਹੇਠ ਬਰਖ਼ਾਸਤ ਕਰ ਦਿੱਤਾ ਹੈ¢ ਅੱਜ ਜਾਰੀ ਹੁਕਮਾਂ ...

ਪੂਰੀ ਖ਼ਬਰ »

ਗੰਨੇ ਦਾ ਰਸ ਵੇਚਣ ਵਾਲੇ ਨਾਲ ਵੱਜੀ 30 ਹਜ਼ਾਰ ਦੀ ਠੱਗੀ

ਜਲੰਧਰ, 1 ਫਰਵਰੀ (ਐੱਮ. ਐੱਸ. ਲੋਹੀਆ) - ਨਗਰ ਨਿਗਮ ਦੀ ਨਿਲਾਮੀ 'ਚ ਸਸਤੇ ਰੇਟ 'ਤੇ ਮੋਟਰਸਾਈਕਲ ਰੇਹੜੀ ਲੈ ਕੇ ਦੇਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ ਗੰਨੇ ਦਾ ਰਸ ਵੇਚਣ ਵਾਲੇ ਨਾਲ 30 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਹੈ | ਪੀੜਤ ਰਾਮ ਚੰਦਰ ਵਾਸੀ ਮੁਸਲਿਮ ਕਾਲੋਨੀ, ...

ਪੂਰੀ ਖ਼ਬਰ »

ਸਤਿਗੁਰੂ ਰਵਿਦਾਸ ਦੇ ਜਨਮ ਦਿਵਸ ਸੰਬੰਧੀ ਨਗਰ ਕੀਰਤਨ ਸਜਾਇਆ

ਮਕਸੂਦਾਂ, 1 ਫਰਵਰੀ (ਸੋਰਵ ਮਹਿਤਾ)- ਸਤਿਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਮਕਸੂਦਾਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੈਂਡ ਵਾਜਿਆਂ ਦੀ ਗੂੰਜ ਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ¢ ...

ਪੂਰੀ ਖ਼ਬਰ »

ਕਾਂਗਰਸ ਭਵਨ ਵਿਚ ਦਿੱਤੀ ਵਿੱਕੀ ਕਾਲੀਆ ਨੂੰ ਸ਼ਰਧਾਂਜਲੀ

ਜਲੰਧਰ, 1 ਫਰਵਰੀ (ਸ਼ਿਵ)-ਕਾਂਗਰਸ ਭਵਨ ਜਲੰਧਰ ਵਿਖੇ ਸਾਬਕਾ ਕÏਾਸਲਰ ਸਵ: ਸੁਸ਼ੀਲ ਕਾਲੀਆ ਵਿਕੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ¢ ਇਸ ਮÏਕੇ 'ਤੇ ਰਜਿੰਦਰ ਬੇਰੀ ਸਾਬਕਾ ਵਿਧਾਇਕ ਅਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ...

ਪੂਰੀ ਖ਼ਬਰ »

ਕੂੜੇ ਸੰਬੰਧੀ ਸਮੱਸਿਆ ਦਾ ਹੱਲ ਨਾ ਕੀਤੇ ਜਾਣ ਤੋਂ ਅੱਕੇ ਲੋਕਾਂ ਨੇ ਕੀਤਾ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ

ਚੁਗਿੱਟੀ/ਜੰਡੂਸਿੰਘਾ, 1 ਫਰਵਰੀ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫਲਾਈਓਵਰ ਲਾਗੇ ਸ਼ਹਿਰ ਦੇ ਕੁਝ ਹਿੱਸਿਆਂ 'ਚੋਂ ਲਿਆ ਕੇ ਸੁੱਟੇ ਜਾ ਰਹੇ ਕੂੜੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਇਲਾਕਾ ਵਸਨੀਕਾਂ ਵਲੋਂ ਅੱਜ ਫਿਰ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ...

ਪੂਰੀ ਖ਼ਬਰ »

ਸਮਾਰਟ ਸਿਟੀ ਕੰਪਨੀ ਦੇ ਐਲ. ਈ. ਡੀ. ਮਾਹਰ ਨੇ ਵੀ ਛੱਡੀ ਕੰਪਨੀ

ਜਲੰਧਰ, 1 ਫਰਵਰੀ (ਸ਼ਿਵ)-ਸਮਾਰਟ ਸਿਟੀ ਕੰਪਨੀ ਵੱਲੋਂ ਸ਼ਹਿਰ ਵਿਚ 55 ਕਰੋੜ ਦੀ ਲਾਗਤ ਨਾਲ ਲਗਾਈਆਂ ਗਈਆਂ ਐਲ. ਈ. ਡੀ. ਲਾਈਟਾਂ ਦਾ ਮਾਮਲਾ ਐਨਾ ਜ਼ਿਆਦਾ ਵਿਵਾਦਾਂ ਵਿਚ ਘਿਰ ਗਿਆ ਹੈ ਕਿ ਹੁਣ ਕੋਈ ਵੀ ਅਫ਼ਸਰ ਇਸ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਹੈ | ਕੁਝ ਦਿਨ ਹੀ ਕੰਮ ...

ਪੂਰੀ ਖ਼ਬਰ »

ਕੇ ਡੀ ਭੰਡਾਰੀ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਮਿਲਣ ਪਹੁੰਚੇ ਭਾਜਪਾ ਨੇਤਾ ਤਰੁਣ ਚੁੱਘ

ਮਕਸੂਦਾਂ 1 ਫਰਵਰੀ (ਸੋਰਵ ਮਹਿਤਾ)-ਬੀਤੇ ਦਿਨੀਂ ਹੋਏ ਸਾਬਕਾ ਕਾਂਗਰਸੀ ਕÏਾਸਲਰ ਵਿੱਕੀ ਕਾਲੀਆ ਆਤਮ ਹੱਤਿਆ ਮਾਮਲੇ ਵਿੱਚ ਉਹਨਾਂ ਵੱਲੋਂ ਆਪਣੇ ਖੁਦਕੁਸ਼ੀ ਨੋਟ ਵਿੱਚ ਭਾਜਪਾ ਆਗੂ ਕੇਡੀ ਭੰਡਾਰੀ ਸਮੇਤ ਕਈਆਂ ਦੇ ਨਾਮ ਲਿਖੇ ਗਏ ਸੀ ਜਿਸ ਦÏਰਾਨ ਪੁਲੀਸ ਵੱਲੋਂ ...

ਪੂਰੀ ਖ਼ਬਰ »

ਵਾਹਨ ਚੋਰੀ ਕਰਨ ਵਾਲਾ ਵਿਅਕਤੀ ਕਾਬੂ, 2 ਐਕਟਿਵਾ ਬਰਾਮਦ

ਜਲੰਧਰ, 1 ਫਰਵਰੀ (ਐੱਮ. ਐੱਸ. ਲੋਹੀਆ) - ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਵਾਹਨ ਚੋਰੀ ਕਰਨ ਵਾਲੇ ਇਕ ਵਿਅਕਤੀ ਤੋਂ ਚੋਰੀਸ਼ੁਦਾ 2 ਐਕਟਿਵਾ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਪੁੱਤਰ ...

ਪੂਰੀ ਖ਼ਬਰ »

ਵਿਧਾਇਕ ਬਲਕਾਰ ਸਿੰਘ ਵਲੋਂ ਵਾਲੀਵਾਲ ਤੇ ਕ੍ਰਿਕਟ ਗਰਾਊਾਡ ਦਾ ਉਦਘਾਟਨ

ਕਰਤਾਰਪੁਰ 1 ਫਰਵਰੀ (ਭਜਨ ਸਿੰਘ)-ਹਲਕਾ ਵਿਧਾਇਕ ਬਲਕਾਰ ਸਿੰਘ ਵਲੋਂ ਅੱਜ ਪਿੰਡ ਦਿਆਲਪੁਰ ਵਿਖੇ ਸਰਪੰਚ ਹਰਜਿੰਦਰ ਸਿੰਘ ਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਰਜਿ. ਵਲੋਂ ਨੌਜਵਾਨਾਂ ਵਾਸਤੇ ਤਿਆਰ ਕੀਤੀ ਵਾਲੀਵਾਲ ਗਰਾਊਾਡ ਅਤੇ ਕ੍ਰਿਕਟ ਗਰਾਊਾਡ ਦਾ ਉਦਘਾਟਨ ਕੀਤਾ ...

ਪੂਰੀ ਖ਼ਬਰ »

ਟਾਇਰਾਂ ਨਾਲ ਲੱਦੀ ਮਹਿੰਦਰਾ ਪਿੱਕਅਪ ਪਲਟੀ

ਮਲਸੀਆਂ, 1 ਫਰਵਰੀ (ਸੁਖਦੀਪ ਸਿੰਘ)- ਮਲਸੀਆਂ ਵਿਖੇ ਅੱਜ ਦੁਪਹਿਰ ਟਾਇਰਾਂ ਨਾਲ ਲੱਦੀ ਇੱਕ ਮਹਿੰਦਰਾ ਪਿੱਕਅਪ ਗੱਡੀ ਅਚਾਨਕ ਪਲਟ ਗਈ | ਜਾਣਕਾਰੀ ਅਨੁਸਾਰ ਤੋਤਾ ਰਾਮ ਪੁੱਤਰ ਜਗਤ ਸਿੰਘ ਵਾਸੀ ਲਾਡੋਵਾਲੀ ਰੋਡ, ਜਲੰਧਰ ਮਹਿੰਦਰਾ ਪਿੱਕਅਪ ਗੱਡੀ (ਪੀ.ਬੀ.10-ਡੀ.ਐਸ.-8504) 'ਤੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੁਹਾਲੀ ਵਿਖੇ ਚੱਲ ਰਹੇ ਅੰਦੋਲਨ ਦੀ ਹਮਾਇਤ ਵਾਸਤੇ ਜਥਾ ਰਵਾਨਾ

ਸ਼ਾਹਕੋਟ, 1 ਫਰਵਰੀ (ਸੁਖਦੀਪ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ 'ਚੋਂ ਰਿਹਾ ਕਰਵਾਉਣ ਵਾਸਤੇ ਮੋਹਾਲੀ ...

ਪੂਰੀ ਖ਼ਬਰ »

ਮਰੀਜ਼ਾਂ ਦੇ ਮਸੀਹਾ ਪਰਸ਼ੋਤਮ ਲਾਲ ਦੀ ਸੜਕ ਹਾਦਸੇ 'ਚ ਮੌਤ

ਫਿਲੋਰ, 1 ਫਰਵਰੀ (ਸਤਿੰਦਰ ਸ਼ਰਮਾ)-ਸਥਾਨਕ ਮੁੱਖ ਮਾਰਗ 'ਤੇ ਸਥਿਤ ਦਮੋਰੀਆ ਪੁਲ 'ਤੇ ਵਾਪਰੇ ਸੜਕ ਹਾਦਸੇ ਕਾਰਨ ਅੱਜ ਰਾਮਗੜ੍ਹ (ਫਿਲੌਰ) ਨਿਵਾਸੀ ਅਤੇ ਮਰੀਜ਼ਾਂ ਦੇ ਮਸੀਹਾ ਪਰਸ਼ੋਤਮ ਲਾਲ ਦੀ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਪਰਸ਼ੋਤਮ ਲਾਲ ਪਿਛਲੇ ਕਰੀਬ 22 ਸਾਲ ਤੋਂ ...

ਪੂਰੀ ਖ਼ਬਰ »

5 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਕਾਬੂ

ਗੁਰਾਇਆ,1 ਫਰਵਰੀ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ 5 ਕਿੱਲੋਗਰਾਮ ਡੋਡੇ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਐੱਸ.ਐੱਚ.ਓ. ਗੁਰਾਇਆ ਦੀ ਅਗਵਾਈ ਹੇਠ ਜਗਦੀਸ਼ ਰਾਜ, ਪੀ.ਪੀ.ਐੱਸ. ਉਪ ਪੁਲਿਸ ਕਪਤਾਨ ਸਬ ...

ਪੂਰੀ ਖ਼ਬਰ »

ਬਜਟ ਵਿਚ ਹਰ ਵਰਗ ਦਾ ਖਿਆਲ ਰੱਖਿਆ ਗਿਆ-ਢਿੱਲੋਂ

ਜਲੰਧਰ, 1 ਫਰਵਰੀ (ਜਸਪਾਲ ਸਿੰਘ)-ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਬਜਟ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਵਜਟ ਵਿਚ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖਿਆ ਗਿਆ ਹੈ | ਉਨ੍ਹਾਂ ਨੇ ਬਜਟ ਨੂੰ ਕਿਸਾਨਾਂ, ਨੌਜਵਾਨਾਂ ਤੇ ਮੁਲਾਜ਼ਮ ਪੱਖੀ ਦੱਸਦੇ ਹੋਏ ਕਿਹਾ ਕਿ ਬਜਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX