ਬੁਢਲਾਡਾ, 1 ਫਰਵਰੀ (ਸਵਰਨ ਸਿੰਘ ਰਾਹੀ)- ਸਥਾਨਕ ਆੜ੍ਹਤੀਆ ਐਸੋਸੀਏਸ਼ਨ ਅਤੇ ਸ਼ਹਿਰ ਦੇ ਵਪਾਰੀ ਵਰਗ ਦੀ ਮੰਗ 'ਤੇ ਪੰਜਾਬ ਸਰਕਾਰ ਵਲੋਂ ਸ਼ਹਿਰ 'ਚ 'ਪੁੱਡਾ' ਦੀ ਮਾਲਕੀ ਵਾਲੀ ਜਗ੍ਹਾ 'ਚ ਨਵੀਂ ਅਨਾਜ ਮੰਡੀ ਬਣਾਉਣ ਦੀ ਤਜਵੀਜ਼ ਹੈ, ਜਿਸ ਸਬੰਧੀ ਪਿਛਲੇ ਦਿਨੀਂ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਅਤੇ ਮੰਡੀ ਬੋਰਡ ਦੇ ਜ਼ਿਲ੍ਹਾ ਤੇ ਸਥਾਨਕ ਅਧਿਕਾਰੀਆਂ ਨੇ ਹਲਕਾ ਵਿਧਾਇਕ ਬੁੱਧ ਰਾਮ ਨੂੰ ਨਾਲ ਲੈ ਕੇ ਸ਼ਹਿਰ ਦੀ ਭੀਖੀ-ਬੁਢਲਾਡਾ ਮੁੱਖ ਸੜਕ 'ਤੇ ਸਥਿਤ ਨਿਰਮਾਣ ਅਧੀਨ ਪੁੱਡਾ ਕਾਲੋਨੀ ਦੇ ਇਕ ਹਿੱਸੇ ਦੀ ਖਾਲੀ ਪਈ ਜ਼ਮੀਨ ਦਾ ਸਰਵੇ ਵੀ ਕੀਤਾ | ਪਤਾ ਲੱਗਾ ਹੈ ਕਿ ਇਸ 125 ਏਕੜ ਰਕਬੇ ਦੀ ਇਸ ਕਾਲੋਨੀ 'ਚੋਂ ਮੰਡੀ ਬਣਾਉਣ ਲਈ 40 ਤੋਂ 50 ਏਕੜ ਜ਼ਮੀਨ ਦੀ ਜ਼ਰੂਰਤ ਹੋਵੇਗੀ |
ਮੰਡੀ ਲਈ ਖੁੱਲ੍ਹੀ ਜਗ੍ਹਾ ਦੀ ਲੋੜ
ਸ਼ਹਿਰ ਦੀ ਅੰਦਰਲੀ ਅਨਾਜ ਮੰਡੀ ਸੰਘਣੀ ਆਬਾਦੀ ਵਾਲਾ ਤੰਗ ਖੇਤਰ ਹੋਣ ਕਰ ਕੇ ਪਿਛਲੇ ਕਈ ਸਾਲਾ ਤੋਂ ਮੰਡੀ ਨੂੰ ਬਾਹਰ ਲਿਜਾਣ ਦੀਆਂ ਸਕੀਮਾਂ ਬਣਦੀਆਂ ਰਹੀਆਂ ਹਨ ਪਰ 10-12 ਸਾਲ ਦੇ ਵਕਫ਼ੇ 'ਚ ਇਸ ਪਾਸੇ ਕੋਈ ਪ੍ਰਗਤੀ ਨਹੀਂ ਹੋ ਸਕੀ | ਲਗਾਤਾਰ ਵਧਦੀ ਜਿਨਸ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਅੰਦਰਲੀ ਮੰਡੀ ਦੇ ਨਾਲ-ਨਾਲ ਸ਼ਹਿਰ ਦੇ ਬਾਹਰ ਬਣੇ ਜੀਰੀ ਯਾਰਡ ਦੀ ਥਾਂ ਵੀ ਥੋੜ੍ਹੀ ਪੈ ਜਾਂਦੀ ਹੈ, ਜਿਸ ਲਈ ਮੰਡੀ ਬੋਰਡ ਵਲੋਂ ਪਿਛਲੇ ਕਈ ਸੀਜ਼ਨਾਂ ਤੋਂ ਸ਼ਹਿਰ ਦੀ ਖੰਡ ਮਿੱਲ ਦੀ ਪੁੱਡਾ ਕਾਲੋਨੀ 'ਚ ਆਰਜ਼ੀ ਖ਼ਰੀਦ ਕੇਂਦਰ ਬਣਾ ਕੇ ਡੰਗ ਟਪਾਇਆ ਜਾ ਰਿਹਾ ਹੈ |
ਇਸ ਤੋਂ ਪਹਿਲਾਂ ਵੀ ਹੋਈਆਂ ਹਨ ਕੋਸ਼ਿਸ਼ਾਂ
ਸਾਲ 2012 ਤੋਂ 17 ਤੱਕ ਰਹੀ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ਹਿਰ ਦੇ ਕੁਝ ਆੜ੍ਹਤੀਆਂ ਤੇ ਵਪਾਰੀਆਂ ਨੇ ਆਪਣੇ ਨਿੱਜੀ ਖ਼ਰਚ 'ਤੇ ਸ਼ਹਿਰ ਦੇ ਬਾਹਰ-ਬਾਹਰ ਫੁੱਟਬਾਲ ਚੌਂਕ ਨਜ਼ਦੀਕ ਜਾਖਲ ਰੋਡ 'ਤੇ ਕਈ ਏਕੜ ਜ਼ਮੀਨ ਖ਼ਰੀਦ ਕੇ ਸਰਕਾਰ ਨੂੰ ਉੱਥੇ ਮੰਡੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਮੰਡੀ ਬੋਰਡ ਤੇ ਵਪਾਰੀ ਵਰਗ 'ਚ ਕੁਝ ਸ਼ਰਤਾਂ 'ਤੇ ਸਹਿਮਤੀ ਨਾ ਬਣ ਸਕੀ | ਉਂਜ ਇੱਥੇ ਕੁਝ ਸੀਜ਼ਨ ਆਰਜ਼ੀ ਖ਼ਰੀਦ ਕੇਂਦਰ ਤਾ ਬਣਿਆ ਪਰ ਪੱਕੀ ਮੰਡੀ ਲਈ ਸਰਕਾਰ ਨੇ ਇਹ ਜਗ੍ਹਾ ਪਾਸ ਨਾ ਹੋ ਸਕੀ | ਇਸੇ ਤਰ੍ਹਾਂ ਜੀਰੀ ਯਾਰਡ ਦੇ ਨਾਲ ਲਗਦੇ ਖੇਤੀ ਰਕਬੇ ਦੇ ਮਾਲਕਾਂ ਵਲੋਂ ਵੀ ਇਸ ਯਾਰਡ ਦਾ ਦਾਇਰਾ ਵਧਾਉਣ ਲਈ ਆਪਣੀ ਨਾਲ ਲਗਦੀ ਜ਼ਮੀਨ ਦੇਣ ਦੀ ਕੀਤੀ ਕੋਸ਼ਿਸ਼ ਵੀ ਸਿਰੇ ਨਹੀਂ ਚੜ੍ਹ ਸਕੀ, ਜਿਸ ਦੇ ਚੱਲਦਿਆਂ ਹੁਣ ਆੜ੍ਹਤੀਆਂ ਐਸੋਸੀਏਸ਼ਨ ਵਲੋਂ ਮੰਡੀ ਬੋਰਡ ਨੂੰ ਇਹ ਅਨਾਜ ਮੰਡੀ ਬਣਾਉਣ ਲਈ ਆਪਣੀ ਮੰਗ ਭੇਜੀ ਹੈ ਜਿਸ 'ਤੇ ਕਾਰਵਾਈ ਕਰਦਿਆਂ ਨਿਰਮਾਣ ਅਧੀਨ ਪੁੱਡਾ ਕਾਲੋਨੀ ਦੇ ਇਕ ਹਿੱਸੇ 'ਚ ਨਵੀਂ ਅਨਾਜ ਮੰਡੀ ਬਣਾਉਣ ਦੀਆਂ ਸੰਭਾਵਨਾਵਾਂ ਦੀ ਤਲਾਸ਼ ਲਈ ਮੰਡੀ ਬੋਰਡ ਤੇ ਪੁੱਡਾ ਅਧਿਕਾਰੀਆਂ ਵਲੋਂ ਇਸ ਥਾਂ 'ਤੇ ਦੌਰਾ ਕੀਤਾ ਗਿਆ ਹੈ |
'ਪੁੱਡਾ' ਕਾਲੋਨੀ ਤੋਂ ਪਹਿਲਾਂ ਇੱਥੇ ਸਥਾਪਤ ਸੀ ਖੰਡ ਮਿੱਲ
ਜ਼ਿਕਰਯੋਗਹੈ ਕਿ ਤਕਰੀਬਨ 34 ਸਾਲ ਪਹਿਲਾਂ 1988 'ਚ ਸੂਬੇ ਅੰਦਰ ਗਵਰਨਰੀ ਸ਼ਾਸਨ ਸਮੇਂ ਬੁਢਲਾਡਾ ਵਿਖੇ 125 ਏਕੜ ਜ਼ਮੀਨ 'ਚ ਸਹਿਕਾਰਤਾ ਵਿਭਾਗ ਅਧੀਨ ਇੱਥੇ 1900 'ਚ ਸੂਬੇ ਦੀ ਸਭ ਤੋਂ ਵੱਧ ਸਮਰਥਾ ਵਾਲੀ ਖੰਡ ਮਿਲ ਲਗਾਈ ਗਈ ਸੀ, ਜੋ ਬਦਕਿਸਮਤੀ ਨਾਲ ਕੁਝ ਕੁ ਸੀਜ਼ਨ ਚੱਲਣ ਤੋਂ ਬਾਅਦ 1993 'ਚ ਬੰਦ ਹੋ ਗਈ | ਕਰੀਬ 19 ਸਾਲ ਬਾਅਦ ਸਾਲ 2012 'ਚ ਉਸ ਸਮੇਂ ਦੀ ਸਰਕਾਰ ਨੇ ਇਸ ਮਿੱਲ ਦੀ ਮਸ਼ੀਨਰੀ ਨਿਲਾਮ ਕਰ ਕੇ ਇਹ ਥਾਂ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਦੇ ਹੱਥਾਂ 'ਚ ਦੇ ਦਿੱਤੀ, ਜਿਸ ਨੇ ਇੱਥੇ ਇਕ ਰਿਹਾਇਸ਼ੀ ਕਾਲੋਨੀ ਉਸਾਰ ਕੇ ਪਲਾਟ ਦੇਣ ਲਈ ਅਕਤੂਬਰ 2012 'ਚ ਅਰਜ਼ੀਆਂ ਦੀ ਮੰਗ ਕੀਤੀ ਸੀ ਅਤੇ ਇਸ ਕਾਲੋਨੀ ਦੇ ਸੌ ਤੋਂ ਲੈ ਕੇ 5 ਸੌ ਗਜ਼ ਤੱਕ ਦੇ 976 ਦੇ ਕਰੀਬ ਪਲਾਟ ਵਿਕੇ ਸਨ ਪਰ ਇੰਨੇ ਸਾਲ ਬੀਤ ਜਾਣ 'ਤੇ ਇੱਥੇ ਅਜੇ ਤੱਕ ਕੋਈ ਵੀ ਕੋਠੀ ਜਾਂ ਮਕਾਨ ਨਹੀਂ ਬਣ ਸਕਿਆ |
ਜੋਗਾ, 1 ਫਰਵਰੀ (ਹਰਜਿੰਦਰ ਸਿੰਘ ਚਹਿਲ)- ਨੇੜਲੇ ਪਿੰਡ ਰੱਲਾ ਵਿਖੇ ਚੱਲ ਰਹੇ ਮਿੰਨੀ ਪੀ.ਐਚ.ਸੀ. ਸੈਂਟਰ ਨੂੰ ਆਮ ਆਦਮੀ ਕਲੀਨਿਕ ਬਣਾਉਣ ਦਾ ਵੱਖ-ਵੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ | ਜਦੋਂ ਪਿੰਡ ਵਿਚ ਡਿਸਪੈਂਸਰੀ ਨੂੰ ...
ਬੋਹਾ, 1 ਫਰਵਰੀ (ਰਮੇਸ਼ ਤਾਂਗੜੀ)- ਮੁਲਾਜ਼ਮਾਂ ਦਾ ਬੁਢਾਪਾ ਰੋਲਣ ਵਾਲੀ ਨਵੀਂ ਪੈਨਸ਼ਨ ਸਕੀਮ ਦੇ ਖ਼ਿਲਾਫ਼ ਡੈਮੋਕਰੈਟਿਕ ਟੀਚਰਜ਼ ਫ਼ਰੰਟ ਵਲੋਂ ਸੰਘਰਸ਼ ਵਿੱਢਿਆ ਗਿਆ ਹੈ | ਇੱਥੇ ਡੀ.ਟੀ.ਐਫ. ਦੀ ਅਗਵਾਈ 'ਚ ਇਕੱਤਰ ਹੋਏ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਪੰਜਾਬ ਸਰਕਾਰ ...
ਜੋਗਾ, 1 ਫਰਵਰੀ (ਪ.ਪ.)- ਨੇੜਲੇ ਪਿੰਡ ਬੁਰਜ ਢਿਲਵਾਂ ਵਿਖੇ ਦੇਰ ਰਾਤ ਕਿਸਾਨ ਬਲਜਿੰਦਰ ਸਿੰਘ ਤੇ ਹਰਜਿੰਦਰ ਸਿੰਘ ਦੀ ਮੋਟਰ ਵਾਲੇ ਕੋਠੇ ਦੇ ਤਾਲੇ ਤੋੜ ਕੇ ਚੋਰਾਂ ਨੇ ਬਿਜਲੀ ਦੀਆਂ ਤਾਰਾਂ, ਗੈਸ ਸਿਲੰਡਰ ਚੁੱਲਾ, ਸਬਜ਼ੀਆਂ ਤੇ ਜਾਲ ਪਾਉਣ ਵਾਲੀਆਂ ਤਾਰਾਂ, ਖੇਤੀ ਸੰਦ ...
ਬੋਹਾ, 1 ਫਰਵਰੀ (ਰਮੇਸ਼ ਤਾਂਗੜੀ)- ਪਿੰਡ ਟਾਹਲੀਆਂ ਅਤੇ ਮਲਕਪੁਰ ਭੀਮੜਾ ਵਿਖੇ ਵਿਧਾਇਕ ਬੁੱਧ ਰਾਮ ਵਲੋਂ ਦੌਰਾ ਕੀਤਾ ਗਿਆ | ਪਿੰਡ ਟਾਹਲੀਆਂ ਦੇ ਲੋਕਾਂ ਨੇ ਪੀਣ ਵਾਲੇ ਪਾਣੀ ਅਤੇ ਨਿਕਾਸੀ ਪਾਣੀ ਦੀ ਸਮੱਸਿਆ ਤੋਂ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ | 'ਆਪ' ਆਗੂਆਂ ...
ਮਾਨਸਾ, 1 ਫਰਵਰੀ (ਰਾਵਿੰਦਰ ਸਿੰਘ ਰਵੀ)- ਨੇੜਲੇ ਪਿੰਡ ਦੂਲੋਵਾਲ ਵਿਖੇ ਸੀਟੂ ਵਰਕਰਾਂ ਵਲੋਂ ਕੇਂਦਰ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ | ਸੀ.ਪੀ.ਆਈ. ਐਮ. ਦੇ ਸੂਬਾਈ ਆਗੂ ਤੇ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ...
ਮਾਨਸਾ, 1 ਫਰਵਰੀ (ਰਵੀ)- ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ ਬਲਾਕ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਇੱਥੇ ਹੋਈ | ਸੂਬਾ ਮੀਤ ਪ੍ਰਧਾਨ ਡਾ. ਜਸਵੀਰ ਸਿੰਘ ਗੁੜੱਦੀ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬਰੇ੍ਹ ਨੇ ਦੋਸ਼ ...
ਮਾਨਸਾ, 1 ਫਰਵਰੀ (ਰਵੀ)- ਜ਼ਿਲ੍ਹਾ ਮੈਜਿਸਟ੍ਰੇਟ ਬਲਦੀਪ ਕੌਰ ਨੇ ਸਥਾਨਕ ਸ਼ਹਿਰ 'ਚ ਅਮਨ-ਕਾਨੂੰਨ ਬਣਾਏ ਰੱਖਣ ਲਈ ਜਨਤਕ ਥਾਵਾਂ 'ਤੇ ਜਲੂਸ ਕੱਢਣ, ਨਾਅਰੇ ਲਗਾਉਣ, ਭੜਕਾਊ ਪ੍ਰਚਾਰ ਕਰਨ, 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਗੰਡਾਸੇ, ਤੇਜ਼ਧਾਰ ਟਕੂਏ, ਕੁਲਹਾੜੀਆਂ, ...
ਮਾਨਸਾ, 1 ਫਰਵਰੀ (ਸੱਭਿ.ਪ੍ਰਤੀ.)- ਡਾ. ਅਸ਼ਵਨੀ ਕੁਮਾਰ ਸਿਵਲ ਸਰਜਨ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਮੁੱਢਲੀਆਂ ਲੋੜੀਂਦੀਆਂ ਸਾਰੀਆਂ ਦਵਾਈਆਂ ਅਤੇ ਟੈਸਟ ਉਪਲਬਧ ਹਨ | ਉਨ੍ਹਾਂ ਸਮੂਹ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ...
ਮਾਨਸਾ, 1 ਫਰਵਰੀ (ਧਾਲੀਵਾਲ)- ਸਥਾਨਕ ਮੈਕਰੋ ਗਲੋਬਲ ਦੇ ਵਿਦਿਆਰਥੀ ਜਿੱਥੇ ਆਈਲੈਟਸ 'ਚੋਂ ਚੰਗੇ ਬੈਂਡ ਹਾਸਲ ਕਰ ਰਹੇ ਹਨ ਉੱਥੇ ਸੰਸਥਾ ਵਲੋਂ ਸਟੱਡੀ ਵੀਜ਼ੇ ਵੀ ਵੱਡੇ ਪੱਧਰ 'ਤੇ ਲਗਵਾਏ ਜਾਂਦੇ ਹਨ | ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੁਖਪ੍ਰੀਤ ਕੌਰ ...
ਮਾਨਸਾ, 1 ਫਰਵਰੀ (ਸਟਾਫ਼ ਰਿਪੋਰਟਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ 'ਚ ਪਿੰਡ ਫਰਵਾਹੀ 'ਚ ਕਮੇਟੀ ਗਠਿਤ ਕੀਤੀ ਗਈ | ਸਰਬਸੰਮਤੀ ਨਾਲ ਦੇਵ ਸਿੰਘ ਪ੍ਰਧਾਨ, ਕੌਰਾ ਸਿੰਘ ਧਾਲੀਵਾਲ ਜਨਰਲ ਸਕੱਤਰ, ...
ਮਾਨਸਾ, 1 ਫਰਵਰੀ (ਸੱਭਿ.ਪ੍ਰਤੀ.)- ਪਿੰਡ ਮੂਸਾ ਵਿਖੇ ਵੇਦਾਂਤਾ ਗਰੁੱਪ ਵਲੋਂ ਪਿੰਡ 'ਚ ਚੱਲ ਰਹੇ ਆਂਗਣਵਾੜੀ ਕੇਂਦਰਾਂ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਆਂਗਣਵਾੜੀ ਵਰਕਰ ਪਰਉਪਕਾਰ ਕੌਰ ਨੂੰ ਰੋਜ਼ਾਨਾ ਕੰਮ, ਬੱਚਿਆਂ ਨੂੰ ਨਾਸ਼ਤਾ, ਪ੍ਰੀ ਪ੍ਰਾਇਮਰੀ ...
ਬਲਵਿੰਦਰ ਸਿੰਘ ਧਾਲੀਵਾਲ, ਰਾਵਿੰਦਰ ਸਿੰਘ ਰਵੀ/ ਜੀ.ਐਮ.ਅਰੋੜਾ/ ਸੁਨੀਲ ਮਨਚੰਦਾ ਮਾਨਸਾ/ਸਰਦੂਲਗੜ੍ਹ/ਬੁਢਲਾਡਾ, 1 ਫਰਵਰੀ- ਭਾਵੇਂ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਵਲੋਂ ਪੇਸ਼ ਕੀਤੇ ਬਜਟ 'ਚ ਲੋਕਾਂ ਨੂੰ ਲਭਾਉਣ ਲਈ ...
ਬਰੇਟਾ, 1 ਫਰਵਰੀ (ਪਾਲ ਸਿੰਘ ਮੰਡੇਰ)- ਬਰੇਟਾ ਰੇਲਵੇ ਫਾਟਕ 'ਤੇ ਕੋਈ ਓਵਰ ਬਿ੍ਜ ਜਾਂ ਅੰਡਰ ਬਿ੍ਜ ਨਾ ਹੋਣ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੀ ਲੋਕਾਂ ਨੂੰ ਲਾਰੇ ਲੱਪਿਆਂ ਵਿਚ ਹੀ ਰੱਖਿਆ ਹੈ, ਜਿਸ ਦਾ ...
ਬਰੇਟਾ, 1 ਫਰਵਰੀ (ਜੀਵਨ ਸ਼ਰਮਾ)- ਪਿੰਡ ਗੋਬਿੰਦਪੁਰਾ ਵਿਖੇ ਸਰਕਾਰੀ ਹਸਪਤਾਲ ਨੂੰ ਬੰਦ ਕਰ ਕੇ ਸਟਾਫ਼ ਨੂੰ ਮੁਹੱਲਾ ਕਲੀਨਿਕਾਂ 'ਚ ਤਬਦੀਲ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਹਸਪਤਾਲ ਅੱਗੇ ਧਰਨਾ ਦੂਸਰੇ ...
ਮਾਨਸਾ, 1 ਫਰਵਰੀ (ਸੱਭਿ.ਪ੍ਰਤੀ.)- ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ 2023-24 'ਚ 6ਵੀਂ ਜਮਾਤ 'ਚ ਦਾਖ਼ਲੇ ਲਈ 29 ਅਪ੍ਰੈਲ ਨੂੰ ਹੋਣ ਵਾਲੀ ਚੋਣ ਪ੍ਰੀਖਿਆ ਲਈ ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ ਪ੍ਰਸ਼ਾਸਨਿਕ ਕਾਰਨਾਂ ਕਰ ਕੇ 31 ਜਨਵਰੀ ਤੋਂ ਵਧਾ ਕੇ 8 ਫਰਵਰੀ ਕਰ ...
ਮਾਨਸਾ, 1 ਫਰਵਰੀ (ਰਾਵਿੰਦਰ ਸਿੰਘ ਰਵੀ)- ਸੀ.ਆਈ.ਡੀ. ਵਿਭਾਗ ਮਾਨਸਾ ਦੇ ਸਹਾਇਕ ਸਬ ਇੰਸਪੈਕਟਰ ਸੁਖਪਾਲ ਸਿੰਘ ਗਾਗੋਵਾਲ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਜ਼ਿਕਰਯੋਗ ਹੈ ਕਿ ਉਨ੍ਹਾਂ ਖ਼ੁਫ਼ੀਆ ਵਿਭਾਗ 'ਚ ਆਉਣ ਤੋਂ ਪਹਿਲਾਂ ਭਾਰਤੀ ਫ਼ੌਜ ...
ਮਾਨਸਾ, 1 ਫਰਵਰੀ (ਸੱਭਿ.ਪ੍ਰਤੀ.)- ਨਹਿਰੂ ਯੁਵਾ ਕੇਂਦਰ ਵਲੋਂ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ 3 ਰੋਜਾ ਸ਼ਖ਼ਸੀਅਤ ਉਸਾਰੀ ਅਤੇ ਲੀਡਰਸ਼ਿਪ ਸਿਖਲਾਈ ਕੈਂਪ ਦਾ ਉਦਘਾਟਨ ਪਿ੍ੰਸੀਪਲ ਡਾ. ਬਰਿੰਦਰ ਕੌਰ ਨੇ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX