ਸੰਗਰੂਰ, 2 ਫਰਵਰੀ (ਅਮਨਦੀਪ ਸਿੰਘ ਬਿੱਟਾ) - ਪੰਜਾਬ ਰੋਡਵੇਜ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸੰਗਰੂਰ ਡਿਪੂ ਉੱਤੇ ਕੀਤੀ ਗੇਟ ਰੈਲੀ ਨੰੂ ਸੰਬੋਧਨ ਕਰਦਿਆਂ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹਰ ਪੱਖ ਤੋਂ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ ਅਤੇ ਸਰਕਾਰ ਹੁਣ ਨਲਾਇਕੀਆ ਨੰੂ ਲੋਕਾਂ ਸਾਹਮਣੇ ਆਉਣ ਦੇ ਡਰ ਤੋਂ ਯੂਨੀਅਨਾਂ ਨੰੂ ਦਬਾਉਣ ਵਿਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ 19 ਦਸੰਬਰ 2022 ਨੰੂ ਯੂਨੀਅਨ ਦੀ ਮੀਟਿੰਗ ਮੰਗਾਂ ਨੰੂ ਲੈ ਕੇ ਪ੍ਰਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਸੀ ਅਤੇ ਮੀਟਿੰਗ ਵਿਚ ਮੰਨੀਆਂ ਮੰਗਾਂ ਨੰੂ ਪੂਰਾ ਨਹੀਂ ਕੀਤਾ ਜਾ ਰਿਹਾ ਹੈ | ਡੇਢ ਮਹੀਨੇ ਉਪਰੰਤ ਵੀ ਮੰਗਾਂ ਨੰੂ ਲਾਗੂ ਨਾ ਕਰਨ ਸੰਬੰਧੀ ਸਪੱਸ਼ਟ ਹੁੰਦਾ ਹੈ ਕਿ ਅਫਸਰਸ਼ਾਹੀ ਜਾਣਬੁੱਝ ਕੇ ਜਥੇਬੰਦੀ ਨੰੂ ਸੰਘਰਸ਼ ਲਈ ਮਜ਼ਬੂਰ ਕਰ ਰਹੀ ਹੈ | ਡਿਪੂ ਚੇਅਰਮੈਨ ਹਰਪ੍ਰੀਤ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਧਾਲੀਵਾਲ, ਗਗਨਦੀਪ ਸਿੰਘ ਭੁੱਲਰ ਨੇ ਪੰਜਾਬ ਦੇ ਕੱਚੇ ਮੁਲਾਜਮਾਂ ਨੰੂ ਸਰਕਾਰ ਤੋਂ ਬਹੁਤ ਉਮੀਦਾਂ ਸੀ ਪਰ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੇ ਹੱਥ ਨਿਰਾਸ਼ਾਂ ਤੋਂ ਬਿਨਾ ਕੁਝ ਨਜ਼ਰ ਨਹੀਂ ਆ ਰਿਹਾ ਹੈ | ਇਸ ਮੌਕੇ ਅਜੀਤ ਸਿੰਘ, ਰੁਪਿੰਦਰ ਸਿੰਘ ਫੌਜੀ, ਪਰਮਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਪਰਮਵੀਰ ਸਿੰਘ, ਹਰਸੇਵਕ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਬਾਬਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ |
ਸੰਗਰੂਰ, 2 ਫਰਵਰੀ (ਅਮਨਦੀਪ ਸਿੰਘ ਬਿੱਟਾ)-ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸੰਗਰੂਰ ਬਲਾਕ ਦੇ ਪ੍ਰਧਾਨ ਦੀ ਜਿੰਮੇਵਾਰੀ ਦੀਨਾ ਨਾਥ ਨੰੂ, ਜਨਰਲ ਸਕੱਤਰ ਗੁਰਧੀਰ ਸਿੰਘ, ਵਿੱਤ ਸਕੱਤਰ ...
ਕੁੱਪ ਕਲਾਂ, ਮਲੇਰਕੋਟਲਾ, 2 ਫਰਵਰੀ (ਮਨਜਿੰਦਰ ਸਿੰਘ ਸਰÏਦ, ਪਰਮਜੀਤ ਸਿੰਘ ਕੁਠਾਲਾ) - ਬੀਤੇ ਦਿਨ ਨੇੜਲੇ ਪਿੰਡ ਮੋਰਾਂਵਾਲੀ ਵਿਖੇ ਪਿੰਡ ਦੇ ਖੇਡ ਮੈਦਾਨ ਅੰਦਰ ਅੱਠਵੀਂ ਵਿਚ ਪੜ੍ਹਦੇ ਇਕ 13 ਸਾਲਾ ਮਾਸੂਮ ਬੱਚੇ ਸਿਮਰਨ ਸਿੰਘ ਦੀ ਇੱਕ ਵਿਅਕਤੀ ਵਲੋਂ ਕੀਤੀ ਬੇ-ਰਹਿਮੀ ...
ਲਹਿਰਾਗਾਗਾ, 2 ਫਰਵਰੀ (ਅਸ਼ੋਕ ਗਰਗ) - ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਮਜ਼ਦੂਰਾਂ ਦੇ ਪੁਰਾਣੇ ਬਜ਼ੁਰਗਾਂ ਦੇ ਨਾਂਅ 'ਤੇ ਅਤੇ ਪਿੰਡ ਕਾਲਬੰਜਾਰਾ ਵਿਖੇ ਖ਼ਰੀਦ ਕੀਤੇ ਗਏ ਪਲਾਟਾਂ ਦੀ ਮਾਲਕੀ ਦਾ ਹੱਕ ਲੈਣ ਅਤੇ ਧਨਾਢ ਅਤੇ ਮÏਜੂਦਾ ...
ਸੰਗਰੂਰ, 2 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਐਤਵਾਰ ਨੂੰ ਸਿਟੀ ਪਾਰਕ ਵਿਖੇ ਲਗਾਈ ਜਾਣ ਵਾਲੀ ਪਹਿਲ ਮੰਡੀ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਹੁਣ ਹਰ ਵੀਰਵਾਰ ਵੀ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਦੇ ...
ਲਹਿਰਾਗਾਗਾ, 2 ਫਰਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਪਿੰਡ ਲਹਿਲ ਕਲਾਂ ਤੋਂ ਬਖੋਰਾ ਰੋਡ 'ਤੇ ਸਥਿਤ ਡਰੇਨ ਦਾ ਪੁਲ ਪਿਛਲੇ 2 ਸਾਲਾਂ ਤੋਂ ਉਸਾਰੀ ਅਧੀਨ ਹੈ | ਜੋ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਪੰਜਾਬ ਕਿਸਾਨ ਯੂਨੀਅਨ ਨਾਲ ਸੰਬੰਧਤ ...
ਸੰਗਰੂਰ, 2 ਫਰਵਰੀ (ਧੀਰਜ ਪਸ਼ੌਰੀਆ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਵਿਚ ਸਥਾਨਕ ਨਾਮਦੇਵ ਚੌਂਕ ਨੇੜੇ ਇਕ ਸਥਾਨਕ ਆਇਲੈਟਸ ਸਟੱਡੀ ਸੈਂਟਰ ਮੂਹਰੇ ਧਰਨਾ ਦੇ ਕੇ ਭਿੰਡਰਾਂ ਦੇ ਇਕ ਵਿਅਕਤੀ ਤੋਂ ਲਈ ...
ਸੰਗਰੂਰ, 2 ਫਰਵਰੀ (ਧੀਰਜ ਪਸ਼ੌਰੀਆ) - 4 ਫਰਵਰੀ ਨੂੰ ਸਿੰਗਾਪੁਰ ਲਈ ਟਰੇਨਿੰਗ 'ਤੇ ਜਾ ਰਹੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪਿ੍ੰਸੀਪਲਾਂ ਵਿਚ ਪੰਜ ਪਿ੍ੰਸੀਪਲ ਜ਼ਿਲ੍ਹਾ ਸੰਗਰੂਰ ਦੇ ਹਨ | ਇਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਦੇ ਪਿ੍ੰਸੀਪਲ ...
ਧੂਰੀ, 2 ਫ਼ਰਵਰੀ (ਸੁਖਵੰਤ ਸਿੰਘ ਭੁੱਲਰ) - ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਸਥਾਨਕ ਤਹਿਸੀਲ ਮੁਹੱਲੇ ਵਿਚੋਂ ਚੋਰੀ ਹੋਈ ਇੱਕ ਕਾਰ ਦੇ ਮਾਮਲੇ ਵਿਚ 24 ਘੰਟਿਆਂ ਦੇ ਅੰਦਰ ਅੰਦਰ ਕਾਰ ਸਣੇ ਤਿੰਨ ਮੁਲਜਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਇਕ ...
ਮੂਨਕ, 2 ਫਰਵਰੀ (ਪ੍ਰਵੀਨ ਮਦਾਨ, ਭਾਰਦਵਾਜ, ਸਿੰਗਲਾ, ਧਾਲੀਵਾਲ) - ਸਥਾਨਕ ਸ਼ਹਿਰ 'ਚ ਸਰਕਾਰੀ ਕਾਲਜ ਨੇੜੇ ਨਰ ਭਰੂਣ ਮਿਲਣ ਕਾਰਨ ਸ਼ਹਿਰ 'ਚ ਸਨਸਨੀ ਫੈਲ ਗਈ ਹੈ ¢ ਹੰਸਰਾਜ ਟਰੱਸਟ ਦੇ ਸਫ਼ਾਈ ਕਰਮਚਾਰੀ ਜਦੋਂ ਇਸ ਖੇਤਰ ਵਿਚ ਸਫ਼ਾਈ ਲਈ ਆਏ ਤਾਂ ਉਨ੍ਹਾਂ ਨੂੰ ਨਾਲੇ 'ਚ ...
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਧਾਲੀਵਾਲ, ਭੁੱਲਰ, ਮੱਕੜ) - ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨÏਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ ¢ ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ¢ ਪੁਲਿਸ ਥਾਣਾ ...
ਸੰਗਰੂਰ, 2 ਫਰਵਰੀ (ਧੀਰਜ ਪਸ਼ੌਰੀਆ) - ਵਧੀਕ ਸ਼ੈਸ਼ਨ ਜੱਜ ਸਾਰੂ ਮਹਿਤਾ ਕੋਸ਼ਿਕ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਕੀਤੀ ਪੈਰਵੀ ਤੋਂ ਬਾਅਦ ਇਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚੋਂ ਇਕ ਲੜਕੇ ...
ਸੰਗਰੂਰ, 2 ਫਰਵਰੀ (ਧੀਰਜ ਪਸ਼ੌਰੀਆ) - ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ ਜਾਰੀ ਕੀਤੀ ਗਈ ਗਰਾਂਟ ਦੇ ਨਾਲ ਹੀ 9 ਜਨਵਰੀ 2023 ਨੂੰ ਜਾਰੀ ਪੱਤਰ ਅਨੁਸਾਰ ਵਰਦੀਆਂ ਦਾ ...
ਸੰਗਰੂਰ, 2 ਫਰਵਰੀ (ਧੀਰਜ ਪਸ਼ੌਰੀਆ) - ਵਧੀਕ ਸ਼ੈਸ਼ਨ ਜੱਜ ਮੈਡਮ ਰਜਨੀਸ਼ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਐਮ.ਏ. ਸ਼ਾਹ ਜੱਗਾ ਮਲੇਰਕੋਟਲਾ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਹੈਰੋਇਨ ਤਸਕਰੀ ਦੇ ਇਕ ਮਾਮਲੇ ਵਿਚੋਂ ਦੋ ਵਿਅਕਤੀਆਂ ਨੂੰ ਕੱਟੀ ਕਟਾਈ ਕੈਦ ਦੀ ਸਜਾ ਅਤੇ ...
ਮਸਤੂਆਣਾ ਸਾਹਿਬ, 2 ਫਰਵਰੀ (ਦਮਦਮੀ)- ਵੀਹਵੀਂ ਸਦੀ ਦੀ ਮਹਾਨ ਸਖਸ਼ੀਅਤ ਵਿਦਿਆ ਦਾਨੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 96ਵੀਂ ਬਰਸੀ ਸਮਾਗਮ ਨੂੰ ਲੈਕੇ ਲੱਗਣ ਵਾਲੇ ਸਾਲਾਨਾ ਜੋੜ ਮੇਲੇ ਦੇ ਤੀਸਰੇ ਦਿਨ ਮੁੱਖ ਸਟੇਜ ਤੋਂ ਜਿਥੇ ਰਾਗੀ ਅਤੇ ਢਾਡੀ ਜਥਿਆਂ ...
ਸੰਗਰੂਰ, 2 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਵਲੋਂ ਸ਼ੁਰੂ ਕੀਤੀ ਮੁਹੱਲਾ ਕਲੀਨਿਕਾਂ ਦੀ ਸੰਗਰੂਰ ਦੇ ਵਕੀਲ ਭਾਈਚਾਰੇ ਨੇ ਤਿੱਖੀ ਅਲੋਚਨਾ ਕੀਤੀ ਹੈ | ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ ਅਤੇ ਲਲਿਤ ...
ਸੰਗਰੂਰ, 2 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ ਨਾਭਾ ਗੇਟ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਦਾ ਇਕ ਰੋਜਾ ਚੋਣ ਇਜਲਾਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਜੀਤ ਸਿੰਘ ਢੀਂਡਸਾ ਦੀ ਅਗਵਾਈ ...
ਸੁਨਾਮ ਊਧਮ ਸਿੰਘ ਵਾਲਾ, 2 ਫਰਵਰੀ (ਭੁੱਲਰ, ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ ਨੇ ਫ਼ੌਜ ਦੇ ਸੇਵਾ ਮੁਕਤ ਜਨਰਲ ਕੁਲਦੀਪ ਸਿੰਘ ਬਰਾੜ ਦੇ ਜੂਨ 1984 'ਚ ...
ਮੂਨਕ, ਖਨੋਰੀ, 2 ਫਰਵਰੀ (ਪ੍ਰਵੀਨ ਮਦਾਨ, ਬਲਵਿੰਦਰ ਸਿੰਘ ਥਿੰਦ) - ਬਲਾਕ ਮੂਨਕ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਮੰਡਵੀ ਵਿਚ ਹੋਈ | ਜਿਸ ਵਿਚ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਨੇ ਜੀਂਦ (ਹਰਿਆਣਾ) 'ਚ ਸੰਯੁਕਤ ਕਿਸਾਨ ਮੋਰਚੇ ਦੀ ...
ਸੰਗਰੂਰ, 2 ਫਰਵਰੀ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਸੰਬੰਧੀ 4 ਫਰਵਰੀ ਨੂੰ ਕੱਢੇ ਜਾਣ ਵਾਲੇ ਨਗਰ ਕੀਰਤਨ ਸੰਬੰਧੀ ਲੋਕਲ ਛੁੱਟੀ ਕਰਨ ਦੀ ...
ਮੂਨਕ, 2 ਫਰਵਰੀ (ਪ੍ਰਵੀਨ ਮਦਾਨ) - ਗੁਰਦੁਆਰਾ ਪੱਕਾ ਡੇਰਾ ਬਾਬੇ ਸ਼ਹੀਦ ਨÏਸ਼ਹਿਰਾ ਪਨੂੰਆਂ ਜ਼ਿਲ੍ਹਾ ਤਰਨਤਾਰਨ ਤੋਂ ਗੁਰਧਾਮਾਂ ਦੀ ਯਾਤਰਾ ਲਈ ਚੱਲਿਆ ਸੰਗਤਾਂ ਦਾ ਜੱਥਾ ਅੱਜ ਜਨਮ ਅਸਥਾਨ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ...
ਮਲੇਰਕੋਟਲਾ, 2 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਲੇਰਕੋਟਲਾ ਦੇ ਪਿਛਲੇ 25 ਵਰਿ੍ਹਆਂ ਤੋਂ ਖ਼ਜ਼ਾਨਚੀ ਦੀ ਨਿਰੰਤਰ ਸੇਵਾ ਨਿਭਾ ਰਹੇ ਭਾਈ ਕੁਲਵੰਤ ਸਿੰਘ ਡਿਫੈਂਸ ਕਲੋਨੀ ਦਾ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ...
ਚੀਮਾ ਮੰਡੀ, 2 ਫਰਵਰੀ (ਜਗਰਾਜ ਮਾਨ) - ਸੰਤ ਅਤਰ ਸਿੰਘ ਦੀ ਬਰਸੀ ਦੇ ਸੰਬੰਧ ਵਿਚ ਮਸਤੂਆਣਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ | ਇਸ ਸੰਬੰਧ ਵਿਚ ਨਗਰ ਕੀਰਤਨ ਸਮਾਗਮ ਦੇ ਆਰੰਭ ਵਿਚ ਚੀਮਾ ਸਾਹਿਬ ਤੋਂ ਸ਼ਸ਼ੋਭਿਤ ਹੋ ਕੇ ਮਸਤੂਆਣਾ ਸਾਹਿਬ ਦੀ ਧਰਤੀ 'ਤੇ ਪਹੁੰਚਿਆ ਅਤੇ ...
ਸ਼ੇਰਪੁਰ, 2 ਫਰਵਰੀ (ਦਰਸ਼ਨ ਸਿੰਘ ਖੇੜੀ) - ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਦਸਤਾਰ ਸਿਖਲਾਈ ਕੈਂਪ ਅੱਜ 4 ਵਜੇ ਤੋਂ ਸ਼ੁਰੂ ਹੋਵੇਗਾ¢ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਦਿਉਸੀ ਅਤੇ ਸਿੱਖ ਬੁੱਧੀਜੀਵੀ ...
ਮਸਤੂਆਣਾ ਸਾਹਿਬ, 2 ਫਰਵਰੀ (ਦਮਦਮੀ) - ਨੇੜਲੇ ਪਿੰਡ ਕਾਂਝਲਾ ਦੇ ਗੁਰਦੁਆਰਾ ਝਿੜਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ 96ਵੀਂ ਬਰਸੀ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ ਕਲੇਰ ...
ਸੰਗਰੂਰ, 2 ਫ਼ਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਿਵਲ ਸਰਜਨ ਡਾ. ਪਰਮਿੰਦਰ ਕÏਰ ਨੇ ਦੱਸਿਆ ਕਿ 4 ਫ਼ਰਵਰੀ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਕੈਂਸਰ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਮੂੰਹ ਦਾ ਕੈਂਸਰ, ਬੱਚੇਦਾਨੀ ਦੇ ...
ਸੰਗਰੂਰ, 2 ਫਰਵਰੀ (ਧੀਰਜ਼ ਪਸ਼ੌਰੀਆ) - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਸਪਤਾਲਾਂ ਵਿਚ ਪ੍ਰਾਪਤ ਹੋਣ ਵਾਲੇ ਯੂਜ਼ਰ ਚਾਰਜਿਜ਼ ਨੰੂ ਸਰਕਾਰੀ ਖਜਾਨੇ ਵਿਚ ਜਮ੍ਹਾ ਕਰਵਾਉਣ ਦੇ ਇਕ ਮਹੀਨਾ ਪਹਿਲਾਂ ਆਏ ਹੁਕਮਾਂ ਤੋਂ ਬਾਅਦ ਹੁਣ ...
ਧੂਰੀ, 2 ਫਰਵਰੀ (ਲਖਵੀਰ ਸਿੰਘ ਧਾਂਦਰਾ) - ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਦੇ ਪਿ੍ੰਸੀਪਲ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਐਨ.ਐਸ.ਐਸ. ਵਿਭਾਗ ਵਲੋਂ ਆਈ.ਯੂ.ਏ.ਸੀ. ਦੇ ਸਹਿਯੋਗ ਨਾਲ ਹੈਲਥ ਐਂਡ ਨਿੂਟਰੀਸ਼ਨ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਮÏਕੇ ...
ਅਮਰਗੜ੍ਹ, 2 ਫਰਵਰੀ (ਜਤਿੰਦਰ ਮੰਨਵੀ) - ਜ਼ਮੀਨ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿਗਦੇ ਪੱਧਰ ਕਾਰਨ ਡਾਰਕ ਜੋਨ 'ਚ ਆਏ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵੱਡੀ ਗਿਣਤੀ 'ਚ ਪਿੰਡਾਂ ਦੇ ਕਿਸਾਨਾਂ ਵੱਲੋਂ ਉਨ੍ਹਾਂ ਦੀਆਂ ਫ਼ਸਲਾਂ ਦੀ ਸਿੰਚਾਈ ਖ਼ਾਤਰ ਖੇਤਾਂ ਵਿਚ ਨਹਿਰੀ ਪਾਣੀ ...
ਖਨÏਰੀ, 2 ਫਰਵਰੀ (ਬਲਵਿੰਦਰ ਸਿੰਘ ਥਿੰਦ) - ਖਨÏਰੀ ਦੇ ਵਾਰਡ ਨੰਬਰ 3 ਦੀ ਬਰਾੜ ਕਲੋਨੀ ਦੇ ਵਾਸੀਆਂ ਵਲੋਂ ਸਰਬ ਸਾਂਝਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਿੰਦੂ ਭਾਈਚਾਰੇ ਲਈ ਹਵਨ ਕਰਵਾਇਆ ਗਿਆ | ਹਵਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ | ਅਖੰਡ ਪਾਠ ਸਾਹਿਬ ...
ਸੁਨਾਮ ਊਧਮ ਸਿੰਘ ਵਾਲਾ, 2 ਫਰਵਰੀ (ਧਾਲੀਵਾਲ, ਭੁੱਲਰ) - ਦੀ ਸੁਨਾਮ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਹੋਈ | ਡਾ.ਸ਼ਮਿੰਦਰ ਸਿੰਘ ਸਿੱਧੂ, ਚੇਤ ਰਾਮ ਢਿੱਲੋਂ ਨੇ ਕਿਹਾ ...
ਮੂਣਕ, 2 ਫਰਵਰੀ (ਭਾਰਦਵਾਜ/ਸਿੰਗਲਾ/ਪ੍ਰਵੀਨ ਮਦਾਨ) - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਬਲਾਕ ਮੂਣਕ ਦੇ ਕਾਰਕੁੰਨਾਂ ਵੱਲੋਂ ਹੰਸਰਾਜ ਪਾਰਕ ਵਿੱਚ ਰੋਸ਼ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ਼ ...
ਮਲੇਰਕੋਟਲਾ, 2 ਫਰਵਰੀ (ਪਰਮਜੀਤ ਸਿੰਘ ਕੁਠਾਲਾ)- ਮਲੇਰਕੋਟਲਾ ਜ਼ਿਲ੍ਹਾ ਯੋਜਨਾ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਨਾਬ ਸਾਕਿਬ ਅਲੀ ਰਾਜਾ ਨੇ ਅੱਜ ਪੰਜਾਬ ਵਕਫ਼ ਬੋਰਡ ਦੇ ਐਡਮਨਿਸਟ੍ਰੇਟਰ ਜਨਾਬ ਮੁਹੰਮਦ ...
ਮਲੇਰਕੋਟਲਾ, 2 ਫਰਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਪੁਲਿਸ ਮੁਖੀ ਮੈਡਮ ਅਵਨੀਤ ਕÏਰ ਸਿੱਧੂ ਦੀ ਅਗਵਾਈ ਹੇਠ ਧੂਰੀ ਰੋਡ ਮਲੇਰਕੋਟਲਾ ਦੇ ਇਕ ਨਿੱਜੀ ਹੋਟਲ ਵਿਖੇ ਇਕ ਪੁਲਿਸ ਪਬਲਿਕ ਮਿਲਣੀ ਤਹਿਤ ਪ੍ਰੋਗਰਾਮ ਕਰਵਾਇਆ ਗਿਆ¢ ਇਸ ਸਮਾਗਮ ਵਿਚ ਪਿੰਡ ...
ਸੁਨਾਮ ਊਧਮ ਸਿੰਘ ਵਾਲਾ/ਜਖੇਪਲ, 2 ਫਰਵਰੀ (ਧਾਲੀਵਾਲ, ਭੁੱਲਰ, ਮੇਜਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲੀ ਦੀ ਅਗਵਾਈ ਵਿਚ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਰੈਲੀਆਂ ਕੀਤੀਆਂ ਗਈਆਂ | ਕਿਸਾਨ ਆਗੂਆਂ ਨੇ ...
ਸੁਨਾਮ ਊਧਮ ਸਿੰਘ ਵਾਲਾ, 2 ਫਰਵਰੀ (ਧਾਲੀਵਾਲ, ਭੁੱਲਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਕੰਨਿਆ ਵਿਖੇ ਪਿ੍ੰਸੀਪਲ ਨੀਲਮ ਰਾਣੀ ਦੀ ਅਗਵਾਈ ਵਿਚ ਸੱਤ ਰੋਜ਼ਾ ਐਨ.ਐਸ.ਐਸ.ਕੈਂਪ ਲਗਾਇਆ ਗਿਆ | ਕਮਾਡੈਂਟ ਯਾਦਵਿੰਦਰ ਸਿੰਘ ਦੀ ਦੇਖ-ਰੇਖ 'ਚ ਲਗਾਏ ਇਸ ਕੈਂਪ ਦੇ ...
ਲਹਿਰਾਗਾਗਾ, 2 ਜਨਵਰੀ (ਪ੍ਰਵੀਨ ਖੋਖਰ) - ਯੁਵਕ ਸੇਵਾਵਾਂ ਵਿਭਾਗ, ਪੰਜਾਬ ਵਲੋਂ 3 ਅਤੇ 4 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਯੁਵਕ ਸਮਾਗਮ ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ/ਲਹਿਰਾਗਾਗਾ (ਸੰਗਰੂਰ) ਵਿਚ ਕਰਵਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ...
ਧੂਰੀ, 2 ਫਰਵਰੀ (ਸੁਖਵੰਤ ਸਿੰਘ ਭੁੱਲਰ)- ਕੇਂਦਰ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਇਕ ਇਤਿਹਾਸਿਕ ਬਜਟ ਹੈ, ਜਿਸ ਨੂੰ ਕਿ ਆਮ ਆਦਮੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ | ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਭੁਪੇਸ਼ ਜਿੰਦਲ ਨੇ ਬਜਟ 'ਤੇ ...
ਸੁਨਾਮ ਊਧਮ ਸਿੰਘ ਵਾਲਾ, 2 ਫਰਵਰੀ (ਭੁੱਲਰ, ਧਾਲੀਵਾਲ, ਸੱਗੂ) - ਭਾਜਪਾ ਜ਼ਿਲ੍ਹਾ ਸੰਗਰੂਰ-1 ਤੋਂ ਗੋਬਿੰਦਰ ਸਿੰਘ ਖੰਗੂੜਾ ਨੂੰ ਜ਼ਿਲ੍ਹਾ ਯੁਵਾ ਮੋਰਚਾ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਭਾਜਪਾ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX