ਸੈਕਰਾਮੈਂਟੋ, 2 ਫਰਵਰੀ (ਹੁਸਨ ਲੜੋਆ ਬੰਗਾ)-ਟੈਕਸਾਸ 'ਚ ਆਏ ਭਿਆਨਕ ਬਰਫ਼ੀਲੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਜਨ ਜੀਵਨ ਉਪਰ ਵਿਆਪਕ ਅਸਰ ਪਿਆ ਹੈ | ਤੂਫ਼ਾਨ ਦੀ ਲਪੇਟ 'ਚ ਆ ਕੇ ਘੱਟੋ-ਘੱਟ 6 ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ | ਰਾਜ 'ਚ ਸਾਢੇ 3 ਲੱਖ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਠੱਪ ਹੋ ਗਈ ਹੈ, ਜਦੋਂਕਿ 2300 ਤੋਂ ਵਧ ਹਵਾਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ | ਤੂਫ਼ਾਨ ਨੇ ਮਿਨੇਸੋਟਾ ਤੋਂ ਲੈ ਕੇ ਟੈਕਸਾਸ ਤੱਕ ਨੂੰ ਪ੍ਰਭਾਵਿਤ ਕੀਤਾ ਹੈ | ਸੜਕਾਂ ਆਵਾਜਾਈ ਦੇ ਯੋਗ ਨਹੀਂ ਰਹੀਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੌਮੀ ਮੌਸਮ ਸੇਵਾ ਨੇ ਲੋਕਾਂ ਨੂੰ ਸੜਕਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ | ਆਸਟਿਨ ਐਨਰਜੀ ਵਿਭਾਗ ਨੇ ਜਾਰੀ ਚਿਤਾਵਨੀ 'ਚ ਕਿਹਾ ਹੈ ਕਿ ਖ਼ਰਾਬ ਮੌਸਮ ਕਾਰਨ ਬਿਜਲੀ ਦੀ ਬਹਾਲੀ ਸੰਬੰਧੀ ਕੋਈ ਨਿਸ਼ਚਤ ਸਮਾਂ ਨਹੀਂ ਦਸਿਆ ਜਾ ਸਕਦਾ |
ਅੰਮਿ੍ਤਸਰ, 2 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਸਿਵਲ ਲਾਈਨ ਆਬਾਦੀ 'ਚ ਮਸਜਿਦ 'ਤੇ ਹੋਏ ਆਤਮਘਾਤੀ ਅੱਤਵਾਦੀ ਹਮਲੇ ਬਾਰੇ ਪਾਕਿ ਦੇ ਸਾਬਕਾ ਮੇਜਰ ਆਦਲ ਰਜ਼ਾ ਨੇ ਵੱਡਾ ਤੇ ਹੈਰਾਨੀਜਨਕ ਦਾਅਵਾ ਕੀਤਾ ਹੈ | ...
ਸੁਰਸਿੰਘ, 2 ਫਰਵਰੀ (ਧਰਮਜੀਤ ਸਿੰਘ)-ਅਦਾਕਾਰ ਸੈਫ਼ ਅਲੀ ਖ਼ਾਨ ਵਲੋਂ ਸਥਾਨਕ ਸਮੂਹਿਕ ਸਿਹਤ ਕੇਂਦਰ ਵਿਖੇ ਆਪਣੀ ਇਕ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ | ਇਸ ਮੌਕੇ ਸਿਹਤ ਕੇਂਦਰ ਨੂੰ ਪੁਲਿਸ ਥਾਣੇ ਦਾ ਰੂਪ ਦਿੱਤਾ ਗਿਆ ਸੀ | ਪੁਲਿਸ ਥਾਣੇ ਦਾ ਨਾਂਅ 'ਥਾਣਾ ਕੋਤਵਾਲੀ ...
ਜਲੰਧਰ, 2 ਫਰਵਰੀ (ਅ. ਬ.)-ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਤੇ ਪੰਜਾਬੀ ਇੰਡਸਟਰੀ ਦੇ ਬਾਦਸ਼ਾਹ ਗਿੱਪੀ ਗਰੇਵਾਲ ਵਿਆਹ ਦੇ ਸੀਜ਼ਨ ਦੌਰਾਨ ਸਟੇਜਾਂ 'ਤੇ ਧੂਮ ਮਚਾਉਣ ਲਈ ਇਕੱਠੇ ਹੋਏ ਹਨ¢ ਜੈਸਮੀਨ ਸੈਂਡਲਾਸ ਤੇ ਗਿੱਪੀ ਗਰੇਵਾਲ ਵਲੋਂ ਗਾਇਆ ਗੀਤ 'ਜ਼ਹਿਰੀ ਵੇ' ...
ਲੰਡਨ, 2 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਚਰਨਕੰਵਲ ਸਿੰਘ ਸੇਖੋਂ, ਜੋ ਯੂ.ਕੇ. ਸਰਕਾਰ ਦੇ ਵਾਤਾਵਰਣ, ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਵਿਭਾਗ (ਡੇਫਰਾ) ਵਿਚ ਸੀਨੀਅਰ ਵਾਤਾਵਰਣ ਅਧਿਕਾਰੀ ਹਨ, ਨੂੰ ਐਮ.ਬੀ.ਈ. ਦੇ ਸ਼ਾਹੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ | ...
ਐਬਟਸਫੋਰਡ, 2 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਬਿ੍ਟਿਸ਼ ਕੋਲੰਬੀਆ ਸੂਬੇ 'ਚ ਕਲਾਕਾਰਾਂ ਤੇ ਚਿੱਤਰਕਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਵਾਲੀ ਵੈਨਕੂਵਰ ਦੀ ਪੌਲੀਗੌਨ ਗੈਲਰੀ ਵਲੋਂ ਉੱਘੀ ਪੰਜਾਬਣ ਚਿੱਤਰਕਾਰਾ ਸਿਮਰਨਪ੍ਰੀਤ ਕੌਰ ਆਨੰਦ ਨੂੰ ਚਿੱਤਰਕਾਰੀ ਦੇ ਖੇਤਰ ...
ਸੈਕਰਾਮੈਂਟੋ, 2 ਫਰਵਰੀ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਸੂਬੇ ਦੇ ਸ਼ਹਿਰ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ-ਐਲਨ ਨੇ ਸਾਕਾ ਨਕੋਦਰ ਦੇ 37ਵੇਂ ਸ਼ਹੀਦੀ ਦਿਹਾੜੇ ਮੌਕੇ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੰਦਿਆਂ ਘੋਸ਼ਣਾ ਪੱਤਰ ਜਾਰੀ ਕੀਤਾ ਹੈ ...
ਵਾਸ਼ਿੰਗਟਨ, 2 ਫਰਵਰੀ (ਪੀ. ਟੀ. ਆਈ.)-ਭਾਰਤੀ ਮੂਲ ਦੇ ਚਾਰ ਉਘੇ ਸੰਸਦ ਮੈਂਬਰਾਂ, ਜਿਨ੍ਹਾਂ 'ਚ ਪ੍ਰਮਿਲਾ ਜੈਪਾਲ, ਅਮੀ ਬੇਰਾ, ਰਾਜਾ ਕਿ੍ਸ਼ਨਾਮੂਰਤੀ ਅਤੇ ਰੋ ਖੰਨਾ ਸ਼ਾਮਿਲ ਹੈ, ਨੂੰ ਤਿੰਨ ਪ੍ਰਮੁੱਖ ਹਾਊਸ ਪੈਨਲਾਂ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜੋ ਅਮਰੀਕੀ ...
ਕੈਨਬਰਾ, 2 ਫਰਵਰੀ (ਏਜੰਸੀ)-ਆਸਟ੍ਰੇਲੀਆ ਆਪਣੇ ਬੈਂਕ ਨੋਟਾਂ ਤੋਂ ਬਿ੍ਟਿਸ਼ ਰਾਜਸ਼ਾਹੀ ਦੇ ਚਿੰਨ੍ਹਾਂ ਨੂੰ ਹਟਾ ਰਿਹਾ ਹੈ, ਜਿਸ ਤਹਿਤ ਦੇਸ਼ ਦੇ ਕੇਂਦਰੀ ਬੈਂਕ ਨੇ ਐਲਾਨ ਕੀਤਾ ਕਿ 5 ਡਾਲਰ ਦੇ ਨਵੇਂ ਨੋਟ 'ਤੇ ਮਹਾਰਾਜਾ ਚਾਰਲਸ-3 ਦੀ ਤਸਵੀਰ ਦੀ ਬਜਾਇ ਇਕ ਸਵਦੇਸ਼ੀ ...
ਸੈਕਰਾਮੈਂਟੋ, 2 ਫਰਵਰੀ (ਹੁਸਨ ਲੜੋਆ ਬੰਗਾ)-ਇਕ ਅਮਰੀਕੀ ਅਦਾਲਤ ਨੇ 2021 'ਚ ਨਫ਼ਰਤੀ ਅਪਰਾਧ ਦਾ ਸ਼ਿਕਾਰ ਹੋਏ 66 ਸਾਲਾ ਬਜ਼ੁਰਗ ਸਿੱਖ ਰੂਬਲ ਕਲੇਰ ਦੇ ਹੱਕ 'ਚ ਫੈਸਲਾ ਦਿੰਦਿਆਂ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ | ਘਟਨਾ 11 ਮਈ 2021 ਦੀ ਹੈ, ਜਦੋਂ ਸਾਊਥ ਬੂਟੇ ਮਾਰਕਿਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX