ਜਲੰਧਰ, 2 ਫਰਵਰੀ (ਜਸਪਾਲ ਸਿੰਘ, ਹਰਵਿੰਦਰ ਸਿੰਘ ਫੁੱਲ)-ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਂਸ਼ੀ ਵਿਖੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਣ ਲਈ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਸ਼ਰਧਾਲੂ ਅੱਜ ਇਕ ਵਿਸ਼ੇਸ਼ ਰੇਲ ਗੱਡੀ 'ਬੇਗਮਪੁਰਾ ਐਕਸਪ੍ਰੈੱਸ' ਰਾਹੀਂ ਸਥਾਨਕ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਰਵਾਨਾ ਹੋਏ | ਇਸ ਮੌਕੇ ਰੇਲਵੇ ਸਟੇਸ਼ਨ ਦੇ ਬਾਹਰ ਕਰਵਾਏ ਗਏ ਇਕ ਸਮਾਗਮ 'ਚ ਸੰਤਾਂ-ਮਹਾਂਪੁਰਸ਼ਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਰਵਿਦਾਸ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ | ਇਸ ਮੌਕੇ ਸਮੁੱਚਾ ਰੇਲਵੇ ਸਟੇਸ਼ਨ ਗੁਰੂ ਰਵਿਦਾਸ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਤੇ ਸ਼ਰਧਾਲੂ ਭਾਰੀ ਉਤਸ਼ਾਹ ਨਾਲ ਕਾਸ਼ੀ ਵਾਰਾਣਸੀ ਲਈ ਰਵਾਨਾ ਹੋਏ | ਇਸ ਮੌਕੇ ਸੰਤ ਨਿਰੰਜਨ ਦਾਸ ਤੇ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਨੇ ਸ਼ਰਧਾਲੂਆਂ ਨੂੰ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਰਵਿਦਾਸ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਭਲਾਈ ਲਈ ਸਮਰਪਿਤ ਕੀਤਾ | ਉਨ੍ਹਾਂ ਸੰਗਤਾਂ ਨੂੰ ਗੁਰੂ ਰਵਿਦਾਸ ਦੀ ਬਾਣੀ ਘਰ-ਘਰ ਪਹੁੰਚਾਉਣ ਲਈ ਵੀ ਪ੍ਰੇਰਿਤ ਕੀਤਾ | ਬਾਅਦ 'ਚ ਸੰਤ ਨਿਰੰਜਨ ਦਾਸ, ਸਿਆਸੀ ਤੇ ਧਾਰਮਿਕ ਸ਼ਖ਼ਸੀਅਤਾਂ ਤੇ ਹੋਰ ਸ਼ਰਧਾਲੂਆਂ ਨਾਲ ਰੇਲ ਗੱਡੀ 'ਚ ਬੈਠ ਕੇ ਵਾਰਾਣਸੀ ਲਈ ਰਵਾਨਾ ਹੋਏ | ਇਸ ਤੋਂ ਪਹਿਲਾਂ ਸ਼ਰਧਾਲੂ ਸਵੇਰ ਤੋਂ ਹੀ ਸਟੇਸ਼ਨ 'ਤੇ ਪਹੁੰਚਣੇੇ ਸ਼ੁਰੂ ਹੋ ਗਏ ਸਨ ਤੇ ਲੱਗੀਆਂ ਵੱਖ-ਵੱਖ ਸਟੇਜਾਂ ਤੋਂ ਵੀ ਧਾਰਮਿਕ ਗੀਤਾਂ ਕਾਰਨ ਸਮੁੱਚਾ ਮਾਹੌਲ ਧਾਰਮਿਕ ਰੰਗਤ ਵਿਚ ਰੰਗਿਆ ਨਜ਼ਰ ਆ ਰਿਹਾ ਸੀ | ਅੱਜ ਸਵੇਰੇ ਪਹਿਲਾਂ ਡੇਰਾ ਸੱਚਖੰਡ ਬੱਲਾਂ ਤੋਂ ਸੰਤ ਨਿਰੰਜਨ ਦਾਸ ਸ਼ਰਧਾਲੂਆਂ ਦੇ ਵੱਡੇ ਕਾਫਲੇ ਨਾਲ ਬੀ.ਐਸ.ਐਫ. ਚੌਕ ਵਿਖੇ ਪੁੱਜੇ ਜਿਥੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਬਾਅਦ 'ਚ ਉਨ੍ਹਾਂ ਨੂੰ ਵੱਡੇ ਕਾਫਲੇ ਨਾਲ ਰੇਲਵੇ ਸਟੇਸ਼ਨ, ਜਲੰਧਰ ਵਿਖੇ ਲਿਜਾਇਆ ਗਿਆ, ਜਿੱਥੇ ਸੰਤ ਕਿਸ਼ਨ ਨਾਥ ਚਹੇੜੂ ਵਾਲੇ, ਸੰਤ ਲੇਖ ਰਾਜ, ਕੌਮੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਕਾਰ ਸਿੰਘ, ਸ਼ੀਤਲ ਅੰਗੂਰਾਲ, ਰਮਨ ਅਰੋੜਾ, ਵਿਕਰਮਜੀਤ ਸਿੰਘ ਚੌਧਰੀ, ਇੰਦਰਜੀਤ ਕੌਰ ਮਾਨ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਸਾਬਕਾ ਵਿਧਾਇਕ ਪਵਨ ਟੀਨੂੰ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ, ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਮਹਿੰਦਰ ਭਗਤ, ਬੀ.ਐਸ.ਪੀ. ਆਗੂ ਰਜਿੰਦਰ ਸਿੰਘ ਰੀਹਲ, ਬਲਵਿੰਦਰ ਕੁਮਾਰ, ਵਿਜੇ ਯਾਦਵ, ਰੋਬਿਨ ਸਾਂਪਲਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਵੱਡੀ ਗਿਣਤੀ 'ਚ ਪਹੁੰਚੀਆਂ ਹੋਈਆਂ ਸਨ | ਰੇਲ ਗੱਡੀ ਨੂੰ ਰਵਾਨਾ ਕਰਨ ਲਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਸੰਸਥਾਵਾਂ ਦੇ ਮੁਖੀ, ਰਾਜਸੀ ਪਾਰਟੀ ਆਗੂ ਤੇ ਸ਼ਰਧਾਲੂ ਰੇਲਵੇ ਸਟੇਸ਼ਨ 'ਤੇ ਪੁੱਜੇ ਹੋਏ ਸਨ |
ਜਲੰਧਰ, 2 ਫਰਵਰੀ (ਐੱਮ. ਐੱਸ. ਲੋਹੀਆ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸੰਬੰਧੀ, ਸ੍ਰੀ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ, ਨਕੋਦਰ ਰੋਡ ਜਲੰਧਰ ਵਿਖੇ ਮਿਤੀ 3 ਤੋਂ 6 ਫਰਵਰੀ ਤੱਕ ਹੋਣ ਵਾਲੇ ਸਾਲਾਨਾ ਜੋੜ ਮੇਲ ਅਤੇ 4 ਫਰਵਰੀ ਨੂੰ ਜਲੰਧਰ ਸ਼ਹਿਰ ਅੰਦਰ ਕੱਢੀ ਜਾਣ ...
ਜਲੰਧਰ, 2 ਫਰਵਰੀ (ਸ਼ਿਵ)-ਖੇਡ ਸਾਮਾਨ ਤਿਆਰ ਕਰਨ ਵਾਲੀ ਖੇਡ ਮਾਰਕੀਟ ਵਿਚ ਅੱਜ ਜੀ. ਐੱਸ. ਟੀ. ਵਿਭਾਗ ਵਲੋਂ ਇਕ ਫ਼ਰਮ ਮੈਸਰਜ਼ ਕਲਿੱਕਸ 'ਤੇ ਛਾਪਾ ਮਾਰਨ ਦੇ ਵਿਰੋਧ ਵਿਚ ਖੇਡ ਕਾਰੋਬਾਰੀਆਂ ਵਲੋਂ 'ਆਪ' ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਕ ਪਾਸੇ ਜਿੱਥੇ ਟੀਮ ...
ਜਲੰਧਰ, 2 ਫਰਵਰੀ (ਐੱਮ.ਐੱਸ. ਲੋਹੀਆ)-ਪਿੰਡ ਸਲੇਮਪੁਰ ਨੇੜੇ ਬੀਤੇ ਦਿਨ ਗੋਲੀਆਂ ਚਲਾ ਕੇ ਸਕੂਲੀ ਵਿਦਿਆਰਥਆਂ ਤੋਂ ਮੋਟਰਸਾਈਕਲ ਲੁੱਟਣ ਦੀ ਵਾਰਦਾਤ ਨੂੰ 12 ਘੰਟੇ ਅੰਦਰ ਹੀ ਹੱਲ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਅਤੇ ਥਾਣਾ ...
ਜਲੰਧਰ, 2 ਫਰਵਰੀ (ਸ਼ਿਵ)-ਅਟਾਰੀ ਬਾਜ਼ਾਰ ਵਿਚ 35 ਤੋਂ ਜ਼ਿਆਦਾ ਨਾਜਾਇਜ਼ ਬਣ ਰਹੀਆਂ ਦੁਕਾਨਾਂ 'ਤੇ ਅੱਜ ਨਿਗਮ ਦੇ ਬਿਲਡਿੰਗ ਵਿਭਾਗ ਨੇ ਤੀਜੀ ਵਾਰ ਕਾਰਵਾਈ ਕੀਤੀ ਹੈ | ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਦੀ ਹਦਾਇਤ ਤੋਂ ਬਾਅਦ ਬਿਲਡਿੰਗ ਵਿਭਾਗ ਦੀ ਏ. ਟੀ. ਪੀ. ਸੁਸ਼ਮਾ ...
ਜਲੰਧਰ ਛਾਉਣੀ, 2 ਫਰਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਚੌਕੀ ਇੰਚਾਰਜ ਮਦਨ ਸਿੰਘ ਦੀ ਦੇਖ-ਰੇਖ ਹੇਠ ਕਾਰਵਾਈ ਕਰਦੇ ਹੋਏ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਮਾਮਲਾ ...
ਜਲੰਧਰ, 2 ਫਰਵਰੀ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ ਦੇ ਪ੍ਰੀ-ਪ੍ਰਾਇਮਰੀ ਸਕੂਲ 'ਚ ਇਨੋਕਿਡਜ਼ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇਕ ਪ੍ਰੋਗਰਾਮ ਵਿਵੇਸ਼ੀਅਸ ਵਾਈ ਬ੍ਰੈਂਸ ਕਰਵਾਇਆ ਗਿਆ ਤੇ ਪ੍ਰੋਗਰਾਮ ਦਾ ਵਿਸ਼ਾ ਸੀਜ਼ਨ ਸੀ ¢ ਸਮਾਗਮ ਦੀ ਸ਼ੁਰੂਆਤ ਸਕਾਲਰਸ ਦੇ ...
ਜਲੰਧਰ, 2 ਫਰਵਰੀ (ਪਵਨ ਖਰਬੰਦਾ)-ਸੇਂਟ ਸੋਲਜਰ ਲਾਅ ਕਾਲਜ ਨੂੰ ਰਾਸ਼ਟਰੀ ਕੈਡੇਟ ਕੋਰ (ਐਨ.ਸੀ.ਸੀ.) ਗਰਲਸ ਵਿੰਗ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਟ੍ਰੇਨਿੰਗ ਨੂੰ ਦੇਖਦੇ ਹੋਏ ਸੰਸਥਾ ਵਲੋਂ ਸ਼ਲਾਘਾ ਕੀਤੀ ਗਈ | ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ...
ਜਲੰਧਰ, 2 ਫਰਵਰੀ (ਪਵਨ ਖਰਬੰਦਾ)-ਸਕੂਲੀ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦੇਣ ਲਈ ਡਿਪਸ ਕਾਲਜ (ਕੋ-ਐਜੂਕੇਸ਼ਨਲ) ਦੇ ਐਨ.ਐਸ.ਐਸ ਕਲੱਬ ਦੇ ਵਿਦਿਆਰਥੀਆਂ ਵਲੋਂ ਕੈਰੀਅਰ ਕਾਊਾਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ¢ ਇਸ ਦੌਰਾਨ ਕਾਲਜ ਦੇ ...
ਜਲੰਧਰ, 2 ਫਰਵਰੀ (ਜਸਪਾਲ ਸਿੰਘ)-ਉੱਘੇ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਅਦਾਕਾਰਾ ਨੀਰੂ ਬਾਜਵਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ. ਯੂ.) ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਵੱਖ-ਵੱਖ ਪੇਸ਼ੇਵਰ ...
ਜਲੰਧਰ, 2 ਫਰਵਰੀ (ਐੱਮ. ਐੱਸ. ਲੋਹੀਆ)-ਪਿਮਸ ਹਸਪਤਾਲ ਦੇ ਕੁੱਝ ਡਾਕਟਰਾਂ ਵਲੋਂ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਵਰਤੇ ਜਾਣ ਕਰਕੇ ਹਸਪਤਾਲ 'ਚ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਖ਼ੱਜਲ-ਖ਼ਰਾਬ ਹੋ ਰਹੇ ਹਨ | ਇਹ ਦੋਸ਼ ਭਾਰਤ ਨਗਰ ਦੇ ਰਹਿਣ ਵਾਲੇ ਸੂਬੇਦਾਰ ਬਲਬੀਰ ਸਿੰਘ ...
ਜਲੰਧਰ, 2 ਫਰਵਰੀ (ਜਸਪਾਲ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਕਿਹਾ ਕਿ ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਕਿਹਾ ਕਿ ਬਜਟ 'ਚ ਆਮ ਲੋਕਾਂ ਦਾ ਬਿਲਕੁੱਲ ਵੀ ਖਿਆਲ ਨਹੀਂ ਰੱਖਿਆ ਗਿਆ ਤੇ ਇਹ ਬਜਟ ਵੀ ਪਿਛਲੇ ਸਮੇਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX