ਤਾਜਾ ਖ਼ਬਰਾਂ


ਜਸਟਿਸ ਰਾਜ ਮੋਹਨ ਸਿੰਘ ਦੇ ਬੈਂਚ ਨੇ ਭਰਤ ਇੰਦਰ ਸਿੰਘ ਚਹਿਲ ਨੂੰ ਦੋ ਜਾਇਦਾਦਾਂ ਦੀ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਦਿੱਤਾ ਨਿਰਦੇਸ਼
. . .  1 minute ago
ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦਾ ਮਾਮਲਾ : ਹਾਈ ਕੋਰਟ ਨੇ ਸਾਰੇ ਸੁਧਾਰਾਤਮਕ ਉਪਾਅ ਕਰਨ ਦੇ ਦਿੱਤੇ ਨਿਰਦੇਸ਼
. . .  7 minutes ago
ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ 2400 ਕਿਲੋਗ੍ਰਾਮ ਤੋਂ ਵੱਧ 4860 ਕਰੋੜ ਦੀ ਐਮਡੀ ਡਰੱਗਜ਼ ਨੂੰ ਕੀਤਾ ਨਸ਼ਟ
. . .  20 minutes ago
ਉੜੀਸ਼ਾ 'ਚ ਰੇਲ ਹਾਦਸਾ- ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  about 1 hour ago
ਪਾਕਿਸਤਾਨ ਨੇ 3 ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ
. . .  about 2 hours ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ)- ਪਾਕਿਸਤਾਨ ਸਰਕਾਰ ਨੇ 3 ਭਾਰਤੀ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਬਬਲੂ ਰਾਮ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗਲਤੀ ...
ਦਰਬਾਰਾ ਸਿੰਘ ਗੁਰੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 minute ago
ਜਲੰਧਰ , 2 ਜੂਨ (ਜਲੰਧਰ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ. ਦਰਬਾਰਾ ਸਿੰਘ ਗੁਰੂ ਜੀ ਦਾ (ਸੇਵਾਮੁਕਤ ਆਈ.ਏ.ਐੱਸ.) ਦਾ ਆਪਣੇ ...
ਰਣਜੇਤ ਬਾਠ ਕਲਾਨੌਰ ਤੇ ਜਗਜੀਤ ਕਾਹਲੋਂ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਨਾਮਜ਼ਦ
. . .  about 3 hours ago
ਕਲਾਨੌਰ, 1 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ...
ਬਿਜ਼ਲੀ ਮੁਲਾਜ਼ਮਾਂ ਨਾਲ ਕੰਮ ਕਰਾ ਰਹੇ ਵਿਅਕਤੀ ਉੱਪਰ ਡਿੱਗਿਆ ਖੰਭਾਂ, ਹਾਲਤ ਗੰਭੀਰ
. . .  1 minute ago
ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)- ਕਸਬਾ ਸ਼ੇਰਪੁਰ ਵਿਖੇ ਇਕ ਵਿਅਕਤੀ ਦੇ ਬਿਜਲੀ ਵਾਲੇ ਖੰਭੇ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਖੇੜੀ ਰੋਡ ਤੇ ਬਿਜਲੀ ਸਪਲਾਈ ਲਈ...
ਜੱਫੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਲਈ ਕੀਤੀ ਅਰਦਾਸ
. . .  about 4 hours ago
ਚੰਡੀਗੜ੍ਹ, 2 ਜੂਨ- ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਨਾਲ ਹੱਥ ਮਿਲਾ ਕੇ ਤੇ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ...
ਨੈਸ਼ਨਲ ਐੱਸ.ਸੀ. ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ, ਮਾਮਲਾ ਪਿੰਡ 'ਚ ਪੁਲਿਸ ਕੁੱਟਮਾਰ ਦੀ ਘਟਨਾ ਦਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਬਲਕਰਨ ਸਿੰਘ ਖਾਰਾ)-ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਵਿਖੇ ਪੁਲਿਸ ਨਾਲ ਮਾਰਕੁੱਟ ਦੀ ਘਟਨਾ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ...
ਦਰਬਾਰਾ ਸਿੰਘ ਗੁਰੂ ਦੀ ਅਕਾਲੀ ਦਲ 'ਚ ਵਾਪਸੀ,ਸੁਖਬੀਰ ਸਿੰਘ ਬਾਦਲ ਘਰ ਪਹੁੰਚ ਕਰਵਾਉਣਗੇ ਦਲ 'ਚ ਸ਼ਮੂਲੀਅਤ
. . .  about 4 hours ago
ਖਮਾਣੋਂ, 2 ਜੂਨ (ਮਨਮੋਹਨ ਸਿੰਘ ਕਲੇਰ)- ਹਲਕਾ ਬੱਸੀ ਪਠਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਜਿਹੜੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ...
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ- ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਮਨਘੜਤ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ...
1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਆਈ ਪਹਿਲਵਾਨਾਂ ਦੇ ਹੱਕ ਵਿਚ
. . .  about 5 hours ago
ਨਵੀਂ ਦਿੱਲੀ, 2 ਜੂਨ- 1983 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਨੇ ਪਹਿਲਵਾਨਾਂ ਦੇ ਵਿਰੋਧ ’ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਚੈਂਪੀਅਨ ਪਹਿਲਵਾਨਾਂ ਨਾਲ ਛੇੜਛਾੜ ਕੀਤੇ ਜਾਣ ਵਾਲੇ ਅਜੀਬ ਦ੍ਰਿਸ਼ਾਂ ਤੋਂ....
ਕਟਾਰੂਚੱਕ ਵੀਡੀਓ ਮਾਮਲੇ ’ਚ ਪ੍ਰਤਾਪ ਸਿੰਘ ਬਾਜਵਾ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ
. . .  about 5 hours ago
ਚੰਡੀਗੜ੍ਹ, 2 ਜੂਨ- ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਨਾਮ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ...
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  about 5 hours ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਲਗਾਤਾਰ ਚਲਾ ਰਹੇ ਹਨ ਹੇਟ ਇੰਡੀਆ ਮੁਹਿੰਮ- ਅਨਿਲ ਵਿੱਜ
. . .  about 6 hours ago
ਅੰਬਾਲਾ, 2 ਜੂਨ- ਮੁਸਲਿਮ ਲੀਗ ’ਤੇ ਰਾਹੁਲ ਗਾਂਧੀ ਦੇ ਬਿਆਨ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ’ਚ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਭਾਰਤ ਆਜ਼ਾਦ ਹੋ ਗਿਆ.....
ਦਿੱਲੀ ਆਬਕਾਰੀ ਮਾਮਲਾ: ਦਿੱਲੀ ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 7 hours ago
ਨਵੀਂ ਦਿੱਲੀ, 2 ਜੂਨ- ਦਿੱਲੀ ਹਾਈ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਈ.ਡੀ. ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ....
ਭਾਰਤ ਤੇ ਨਿਪਾਲ ਪ੍ਰਾਚੀਨ ਤੇ ਮਹਾਨ ਰਾਸ਼ਟਰ- ਸ਼ਿਵਰਾਜ ਸਿੰਘ ਚੌਹਾਨ
. . .  about 8 hours ago
ਭੋਪਾਲ, 2 ਜੂਨ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦਾ ਇੰਦੌਰ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਗੱਲ ਕਰਦਿਆਂ ਮੁੱਖ ਮੰਤਰੀ.....
ਬੀ.ਸੀ.ਸੀ.ਆਈ. ਨੇ ਮਹਿਲਾ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ
. . .  about 8 hours ago
ਨਵੀਂ ਦਿੱਲੀ, 2 ਜੂਨ- ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਅੱਜ ਆਗਾਮੀ ਏ.ਸੀ.ਸੀ. ਮਹਿਲਾ ਏਸ਼ੀਆ ਕੱਪ 2023 ਲਈ ਭਾਰਤ ‘ਏ’ (ਉਭਰਦੀ) ਟੀਮ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਹ....
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਕੀਤੀ ਮੁਲਤਵੀ
. . .  about 9 hours ago
ਨਵੀਂ ਦਿੱਲੀ, 2 ਜੂਨ- ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਤੋਂ ਹੋਣ ਵਾਲੀ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਨੇ ਖ਼ੁਦ ਇਸ ਦੀ.....
ਸਰਹੱਦੀ ਪਿੰਡ ਤੋਂ 2 ਕਿੱਲੋ ਹੈਰੋਇਨ ਬਰਾਮਦ
. . .  about 9 hours ago
ਜਲਾਲਾਬਾਦ, 2 ਜੂਨ (ਜਤਿੰਦਰ ਪਾਲ ਸਿੰਘ)- ਸਪੈਸ਼ਲ ਸਟੇਟ ਓਪਰੇਸ਼ਨ ਸੈੱਲ ਫ਼ਾਜ਼ਿਲਕਾ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਐਸ. ਐਸ. ਓ. ਸੀ. ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਜਲਾਲਾਬਾਦ ਵਲੋਂ ਬੀਤੀ....
ਕੌਂਸਲਰਾਂ ਵਲੋਂ ਸ਼ਹਿਰ ਵਿਚ ਵਿਕਾਸ ਦੇ ਕੰਮ ਨਾ ਹੋਣ ਕਾਰਨ ਭੁੱਖ ਹੜਤਾਲ ਸ਼ੁਰੂ
. . .  about 9 hours ago
ਖਰੜ, 2 ਜੁਨ (ਗੁਰਮੁੱਖ ਸਿੰਘ ਮਾਨ - ਨਗਰ ਕੌਂਸਲ ਖਰੜ ਦੇ ਮਿਊਂਪਲ ਕੌਂਸਲਰਾਂ ਵਲੋਂ ਵਿਕਾਸ ਅਤੇ ਸ਼ਹਿਰ ਦੇ ਕੰਮ ਨਾ ਹੋਣ ਕਾਰਨ ਰੋਸ ਵਜੋਂ ਨਗਰ ਕੌਂਸਲ ਪ੍ਰਧਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ....
4 ਆਈ.ਏ.ਐਸ. ਤੇ 34 ਪੀ.ਸੀ.ਐਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 9 hours ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਨੇ ਵੱਡਾ ਫ਼ੇਰਬਦਲ ਕਰਦਿਆਂ ਰਾਜ ਦੇ 4 ਆਈ.ਏ.ਐਸ. ਅਤੇ 34 ਪੀ.ਸੀ.ਐਸ. ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।
1984 ਸਿੱਖ ਵਿਰੋਧੀ ਦੰਗੇ- ਜਗਦੀਸ਼ ਟਾਈਟਲਰ ਦਾ ਕੇਸ ਵਿਸ਼ੇਸ਼ ਸੰਸਦ ਮੈਂਬਰ ਅਦਾਲਤ ’ਚ ਤਬਦੀਲ
. . .  about 11 hours ago
ਨਵੀਂ ਦਿੱਲੀ, 2 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਕਾਂਗਰਸ ਦੇ....
ਨਰਿੰਦਰ ਮੋਦੀ ਨੇ ਤੇਲੰਗਨਾ ਦਿਵਸ ’ਤੇ ਰਾਜ ਦੇ ਲੋਕਾਂ ਨੂੰ ਦਿੱਤੀ ਵਧਾਈ
. . .  about 11 hours ago
ਨਵੀਂ ਦਿੱਤੀ, 2 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਥਾਪਨਾ ਦਿਵਸ ’ਤੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਮਾਘ ਸੰਮਤ 554

ਫਰੀਦਕੋਟ

ਤਨਖ਼ਾਹ ਨਾਲ ਮੋਬਾਈਲ ਭੱਤੇ 'ਤੇ ਲਗਾਈ ਰੋਕ ਵਿਰੁੱਧ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਮਿਲਿਆ ਡੀ. ਟੀ. ਐਫ਼. ਦਾ ਵਫ਼ਦ

ਫ਼ਰੀਦਕੋਟ, 3 ਫਰਵਰੀ (ਸਰਬਜੀਤ ਸਿੰਘ)-ਜਨਵਰੀ ਦੀ ਤਨਖਾਹ ਨਾਲ ਮੋਬਾਈਲ ਭੱਤੇ 'ਤੇ ਲਗਾਈ ਰੋਕ ਖ਼ਿਲਾਫ਼ ਰੋਸ ਦੇ ਪ੍ਰਗਟਾਵੇ ਲਈ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਇਕਾਈ ਫ਼ਰੀਦਕੋਟ ਦਾ ਇਕ ਮਾਸ ਡੈਪੂਟੇਸ਼ਨ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਦੀ ਅਗਵਾਈ ਵਿਚ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਮਿਲਿਆ | ਜਥੇਬੰਦੀ ਦੇ ਆਗੂਆ ਗਗਨ ਪਾਹਵਾ ਅਤੇ ਪਰਦੀਪ ਸਿੰਘ ਨੇ ਦੱਸਿਆ ਕਿ ਮੋਬਾਇਲ ਭੱਤੇ ਦੀ ਇਸ ਜ਼ਬਰੀ ਕਟੌਤੀ ਸੰਬੰਧੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨਾਲ ਗੱਲਬਾਤ ਕੀਤੀ ਗਈ | ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਕੁਲਦੀਪ ਘਣੀਆ, ਹਰਜਸਦੀਪ ਸਿੰਘ, ਸਤੇਸ਼ ਭੂੰਦੜ, ਗੁਰਪ੍ਰੀਤ ਰੰਧਾਵਾ, ਜਸਪ੍ਰੀਤ ਸਿੰਘ ਅਤੇ ਦਿਲਬਾਗ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਧਿਆਨ ਦਿਵਾਇਆ ਕਿ ਦਸੰਬਰ ਮਹੀਨੇ ਨਾਲ ਸੰਬੰਧਿਤ ਛੁੱਟੀਆਂ (ਜਿਸ ਦੀ ਤਨਖਾਹ ਮੋਬਾਈਲ ਭੱਤੇ ਸਮੇਤ ਜਾਰੀ ਕੀਤੀ ਗਈ) ਨੂੰ ਜਨਵਰੀ ਦੀਆਂ ਉਨ੍ਹਾਂ ਛੁੱਟੀਆਂ ਨਾਲ ਨੱਥੀ ਕਰਨਾ 10 ਤੋਂ ਵੱਧ ਛੁੱਟੀਆਂ ਤੇ ਮੋਬਾਈਲ ਭੱਤਾ ਨਾ ਦੇਣ ਸੰਬੰਧੀ ਪੱਤਰ ਦੀ ਗ਼ਲਤ ਅਤੇ ਮਨਮਾਨੀ ਵਿਆਖਿਆ ਹੈ | ਇੱਥੇ ਇਹ ਜ਼ਿਕਰਯੋਗ ਹੈ ਜਨਵਰੀ ਮਹੀਨੇ ਵਿਚ ਵਧਦੀ ਸਰਦੀ ਦੇ ਸੰਕਟ ਨੂੰ ਮੁੱਖ ਰੱਖਦਿਆਂ 8 ਛੁੱਟੀਆਂ ਨੂੰ ਮੋਬਾਈਲ ਭੱਤਾ ਕੱਟਣ ਲਈ ਦਸੰਬਰ ਦੇ ਆਖਰ ਵਿਚ ਸਕੂਲਾਂ ਵਿਚ ਹੁੰਦੀਆਂ 6 ਛੁੱਟੀਆਂ ਨਾਲ ਜੋੜ ਕੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਤਨਖਾਹ ਨਾਲ ਮਿਲਦਾ 500 ਤੋਂ 1000 ਰੁਪਏ ਦਾ ਭੱਤਾ ਕੱਟਣ ਦੀਆਂ ਹਦਾਇਤਾਂ ਜ਼ੁਬਾਨੀ ਰੂਪ ਵਿਚ ਹੀ ਵਿੱਤ ਵਿਭਾਗ ਅਤੇ ਇਸ ਦੇ ਖਜ਼ਾਨਿਆਂ ਨਾਲ ਸੰਬੰਧਿਤ ਅਧਿਕਾਰੀਆਂ ਵਲੋਂ ਜਾਰੀ ਕੀਤੀਆਂ ਗਈਆਂ ਹਨ | ਆਗੂਆਂ ਨਾਲ ਹੋਈ ਚਰਚਾ ਦੌਰਾਨ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੇ ਜਨਵਰੀ 2023 ਸਮੇਤ ਸਮੁੱਚੀਆਂ ਛੁੱਟੀਆਂ ਦੌਰਾਨ ਵਿਭਾਗੀ ਕੰਮਾਂ ਵਿਚ ਅਧਿਆਪਕਾਂ ਵਲੋਂ ਮੋਬਾਈਲ ਦੀ ਕੀਤੀ ਜਾਂਦੀ ਵਰਤੋਂ ਸੰਬੰਧੀ ਸਹਿਮਤੀ ਜਤਾਈ ਅਤੇ ਇਹ ਭਰੋਸਾ ਦਿੱਤਾ ਕਿ ਜਿਹੜੇ ਸਕੂਲ ਮੁਖੀ ਜਾਂ ਡੀ.ਡੀ.ਓ. (ਤਨਖਾਹ ਕਢਾਉਣ ਦੇ ਅਧਿਕਾਰੀ) ਵਿਭਾਗੀ ਕੰਮਾਂ ਵਿਚ ਮੋਬਾਈਲ ਦੀ ਉਕਤ ਵਰਤੋਂ ਸੰਬੰਧੀ ਸਰਟੀਫਿਕੇਟ ਦੇਣਗੇ ਉਨ੍ਹਾਂ ਦੇ ਤਨਖਾਹ ਬਿੱਲਾਂ ਵਿਚ ਸਬੰਧਿਤ ਅਧਿਆਪਕਾਂ ਨੂੰ ਮੋਬਾਈਲ ਭੱਤਾ ਦੇਣ ਜਾਂ ਇਸ ਦਾ ਬਕਾਇਆ ਜਾਰੀ ਕਰਨ ਲਈ ਬਾਕਾਇਦਾ ਖਜ਼ਾਨਾ ਅਫ਼ਸਰਾਂ ਵਲੋ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ | ਅਧਿਆਪਕ ਆਗੂਆਂ ਨੇ ਕਿਹਾ ਹੈ ਕਿ 10 ਛੁੱਟੀਆਂ ਦੇ ਅਧਾਰ ਉੱਤੇ ਪੂਰੇ ਮਹੀਨੇ ਦਾ ਮੋਬਾਈਲ ਭੱਤਾ ਕੱਟਣ ਵਾਲੇ ਇਸ ਪੱਤਰ ਦਾ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਵੀ ਵਿਰੋਧ ਕਰਦੀ ਰਹੀ ਹੈ | ਇਸ ਮੌਕੇ ਦੀਪਕ ਆਹੂਜਾ, ਜਸਪ੍ਰੀਤ ਸਿੰਘ ਪੱਕਾ, ਲਖਵਿੰਦਰ ਪਾਲ, ਹਰਦੀਪ ਸਿੰਘ, ਸਵਰਨ ਸਿੰਘ, ਲੇਖਰਾਜ, ਮਦਨ ਲਾਲ, ਗੁਰਸੇਵਕ ਸਿੰਘ, ਰਵਿੰਦਰਪਾਲ ਸਿੰਘ ਹਾਜ਼ਰ ਸਨ |

ਆਮ ਆਦਮੀ ਮੁਹੱਲਾ ਕਲੀਨਿਕਾਂ 'ਚ ਡਿਊਟੀਆਂ ਨਿਭਾਅ ਰਹੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ

ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਪਾਰਟੀ ਵਲੋਂ ਖੋਲੇ੍ਹ ਜਾ ਰਹੇ ਮੁਹੱਲਾ ਕਲੀਨਿਕਾਂ 'ਚ ਡਿਊਟੀਆਂ ਨਿਭਾਅ ਰਹੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਪੰਜਾਬ ...

ਪੂਰੀ ਖ਼ਬਰ »

ਕੋਹਾਰਵਾਲਾ ਸਕੂਲ ਦੀਆਂ ਵਿਦਿਆਰਥਣਾਂ ਕੌਮੀ ਪੱਧਰ 'ਤੇ ਛਾਈਆਂ

ਕੋਟਕਪੂਰਾ, 3 ਫ਼ਰਵਰੀ (ਮੋਹਰ ਸਿੰਘ ਗਿੱਲ)-ਪਿੰਡ ਕੋਹਾਰ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨਦੀਪ ਕੌਰ ਅਤੇ ਪੂਜਾ ਕੌਰ ਨੇ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ ਦੇ ਮੁਕਾਬਲੇ ਜੋ ਕਿ ਗੁਜਰਾਤ ਦੇ ਅਹਿਮਦਾਬਾਦ ਵਿਚ 27 ਤੋਂ 31 ਜਨਵਰੀ ਤੱਕ ਹੋਏ | ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਫ਼ਤਿਹ (ਪੰਜਾਬ) ਵਲੋਂ ਪੰਜਗਰਾੲੀਂ ਕਲਾਂ 'ਚ ਨਵੀਂ ਕਮੇਟੀ ਦੀ ਚੋਣ ਹੋਈ

ਪੰਜਗਰਾੲੀਂ ਕਲਾਂ, 3 ਫਰਵਰੀ (ਸੁਖਮੰਦਰ ਸਿੰਘ ਬਰਾੜ)-ਕਿਸਾਨ ਯੂਨੀਅਨ ਫ਼ਤਿਹ (ਪੰਜਾਬ) ਵਲੋਂ ਪੰਜਗਰਾੲੀਂ ਕਲਾਂ ਦੀ ਮਿਰਜ਼ਾ ਪੱਤੀ 'ਚ ਪਿੰਡ ਦੀ ਨਵੀਂ ਕਮੇਟੀ ਬਣਾਈ ਗਈ | ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਨਾਨਕਸਰ ਅਤੇ ਸੂਬਾ ਸੀਨੀਅਰ ਮੀਤ ...

ਪੂਰੀ ਖ਼ਬਰ »

ਨਰਮੇ ਦੀ ਫ਼ਸਲ ਸੰਬੰਧੀ ਜਾਗਰੂਕਤਾ ਸਿਖਲਾਈ ਕੈਂਪ

ਦੋਦਾ, 3 ਫ਼ਰਵਰੀ (ਰਵੀਪਾਲ)-ਪਿੰਡ ਸਮਾਘ ਵਿਖੇ ਨਰਮੇ ਦੀ ਫ਼ਸਲ ਦੀ ਵਿਉਂਤਬੰਦੀ ਕਰਨ, ਹਾੜੀ ਦੀਆਂ ਫ਼ਸਲਾਂ ਤੇ ਮਸ਼ੀਨਰੀ ਸੰਬੰਧੀ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਾਇਆ ਗਿਆ | ਇਹ ਕੈਂਪ ਡਾ: ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੇ ਸਟਾਫ਼ ਨੇ ਯੂਨੀਅਨ ਦੇ ਸੱਦੇ 'ਤੇ ਕਾਲਜ 2 ਘੰਟੇ ਲਈ ਰੱਖਿਆ ਬੰਦ

ਮਲੋਟ, 3 ਫ਼ਰਵਰੀ (ਪਾਟਿਲ)-ਉਚੇਰੀ ਸਿੱਖਿਆ ਦੇ ਪ੍ਰਤੀ ਪੰਜਾਬ ਸਰਕਾਰ ਦੇ ਨਿੰਦਨਯੋਗ ਰਵੱਈਏ ਨੂੰ ਵੇਖਦੇ ਹੋਏ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹੇ ਦੇ ਏਡਿਡ ਕਾਲਜ ਦੁਪਹਿਰ 11 ਤੋਂ 1 ਵਜੇ ਤੱਕ ਬੰਦ ਰਹੇ ਅਤੇ ਕਾਲਜ ਦੇ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਦੂਜੇ ਦਿਨ ਵੀ ਬੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ

ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਹਰਮਹਿੰਦਰ ਪਾਲ)-ਪਿੰਡ ਬੁੱਢੀਮਾਲ ਦੇ ਨਰੇਗਾ ਮਜ਼ਦੂਰਾਂ ਨੇ ਦੂਜੇ ਦਿਨ ਵੀ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਧਰਨਾ ਪ੍ਰਦਰਸਨ ਕੀਤਾ ਅਤੇ ਨਰੇਗਾ ਦਾ ਕੰਮ ਨਾ ਦੇਣ 'ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ...

ਪੂਰੀ ਖ਼ਬਰ »

ਰੇਲਵੇ ਕਰਮਚਾਰੀ ਦੀ ਗੱਡੀ ਹੇਠ ਆਉਣ ਨਾਲ ਮੌਤ

ਕੋਟਕਪੂਰਾ, 3 ਫ਼ਰਵਰੀ (ਮੋਹਰ ਸਿੰਘ ਗਿੱਲ)-ਰੇਲਵੇ ਪੁਲਿਸ ਦੇ ਕਰਮਚਾਰੀ ਬਲਵਿੰਦਰ ਸਿੰਘ (52) ਪੁੱਤਰ ਬਸੰਤ ਸਿੰਘ ਵਾਸੀ ਗਲੀ ਲੱਭੂ ਰਾਮ ਗਲੀ, ਨੇੜੇ ਜੈਤੋ ਚੂੰਗੀ ਕੋਟਕਪੂਰਾ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ | ਪਤਾ ਲੱਗਾ ਹੈ ਕਿ ਉਹ ਖੜ੍ਹੀ ਮਾਲ ਗੱਡੀ ਦੇ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦੀ ਹਮਾਇਤ ਕਰਦੇ ਹਾਂ - ਡਾ. ਭਗਤੂਆਣਾ

ਜੈਤੋ, 3 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਅਤੇ ਯੂਥ ਐਵਾਰਡੀ ਡਾਕਟਰ ਗੁਰਚਰਨ ਭਗਤੂਆਣਾ ਨੇ ਕਿਹਾ ਹੈ ਕਿ ਕੌਮੀ ਇਨਸਾਨ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸੰਬਰ ਮਹੀਨੇ ਤੋਂ ਲਾਏ ਮੋਰਚੇ ਦੀ ਪੂਰਨ ਤੌਰ 'ਤੇ ਹਮਾਇਤ ਕਰਦੇ ਹਾਂ | ਕਿਉਂਕਿ ਮਾਨਯੋਗ ...

ਪੂਰੀ ਖ਼ਬਰ »

ਨਸ਼ੇ ਛੱਡਣ ਲਈ ਸਰਕਾਰੀ ਸਿਹਤ ਸੰਸਥਾਵਾਂ 'ਤੇ ਲੋਕਾਂ ਦਾ ਭਰੋਸਾ ਵਧਿਆ-ਡਾ. ਧੀਰਾ ਗੁਪਤਾ

ਫ਼ਰੀਦਕੋਟ, 3 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਵਿਚ ਨਸ਼ਾ ਮੁਕਤੀ ਲਈ ਸਿਹਤ ਵਿਭਾਗ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ ਗਿਆ ਡਾ. ਧੀਰਾ ਗੁਪਤਾ ਨੇ ਦੱਸਿਆ ਕਿ ਨਸ਼ਾ ਮੁਕਤ ਪੰਜਾਬ ...

ਪੂਰੀ ਖ਼ਬਰ »

ਮਨਤਾਰ ਸਿੰਘ ਬਰਾੜ ਅਤੇ ਸੂਬਾ ਸਿੰਘ ਬਾਦਲ ਨੇ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ

ਬਰਗਾੜੀ, 3 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਨਿਵਾਸੀ ਅਕਾਲੀ ਆਗੂ ਸੁਖਇੰਦਰ ਸਿੰਘ ਬਰਾੜ ਅਤੇ ਗੁਰਜੀਤ ਕੌਰ ਦੇ ਸਪੁੱਤਰ ਗੁਰਸ਼ਰਨਪ੍ਰੀਤ ਸਿੰਘ ਦਾ ਵਿਆਹ ਸੇਖਾ ਕਲਾਂ (ਮੋਗਾ) ਨਿਵਾਸੀ ਸੁਖਦੇਵ ਸਿੰਘ ਅਤੇ ਕਰਮਜੀਤ ਕੌਰ ਦੀ ਸਪੁੱਤਰੀ ਬੀਬੀ ਮਨਦੀਪ ...

ਪੂਰੀ ਖ਼ਬਰ »

ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਸਿਹਤ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ

ਫਰੀਦਕੋਟ, 3 ਫ਼ਰਵਰੀ (ਚਰਨਜੀਤ ਸਿੰਘ ਗੋਂਦਾਰਾ)-ਪੰਜਾਬ ਸਰਕਾਰ ਵਲੋਂ ਖੋਲ੍ਹੇ ਗਏ ਨਵੇਂ ਆਮ ਆਦਮੀ ਕਲੀਨਿਕ 'ਚ ਆ ਰਹੀਆਂ ਮੁਸ਼ਕਲਾਂ ਸੰਬੰਧੀÊਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਪ੍ਰਧਾਨ ਕੁਲਦੀਪ ਸਿੰਘ ਚਹਿਲ ਦੀ ਅਗਵਾਈ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪਿੰਡ ਗੁੱਜਰ ਇਕਾਈ ਦੀ 12 ਮੈਂਬਰੀ ਕਮੇਟੀ ਦੀ ਚੋਣ

ਸਾਦਿਕ, 3 ਫ਼ਰਵਰੀ (ਆਰ.ਐਸ.ਧੁੰਨਾ)-ਕਿਰਤੀ ਕਿਸਾਨ ਯੂਨੀਅਨ ਬਲਾਕ ਸਾਦਿਕ ਦੀ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਗੁੱਜਰ ਵਿਖੇ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਸ਼ੇਸ ਤੌਰ 'ਤੇ ...

ਪੂਰੀ ਖ਼ਬਰ »

ਕੁਸ਼ਟ ਰੋਗ ਤੋਂ ਬਚਾਓ ਸੰਬੰਧੀ ਜਾਗਰੂਕਤਾ ਕੈਂਪ

ਫ਼ਰੀਦਕੋਟ, 3 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਕੋਹੜ ਦੀ ਬਿਮਾਰੀ ਦੇ ਲੱਛਣ ਅਤੇ ਬਚਾਓ ਦਾ ਸੰਦੇਸ਼ ਦੇਣ ਲਈ ਬਲਾਕ ਜੰਡ ਸਾਹਿਬ ਦੀ ਟੀਮ ਵਲੋਂ ਪਿੰਡ ਮੋਰਾਂਵਾਲੀ ਵਿਖੇ ਕੁਸ਼ਟ ਰੋਗ ਤੋਂ ਬਚਾਓ ਸੰਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਬੀ.ਈ.ਈ ਡਾ. ਪ੍ਰਭਦੀਪ ...

ਪੂਰੀ ਖ਼ਬਰ »

ਜ਼ਿਲ੍ਹਾ ਪਸ਼ੂ ਭਲਾਈ ਵਿਭਾਗ ਵਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਕੈਂਪ

ਜੈਤੋ, 3 ਫਰਵਰੀ (ਗੁਰਚਰਨ ਸਿੰਘ ਗਾਬੜੀਆ)-ਜ਼ਿਲ੍ਹਾ ਪਸ਼ੂ ਭਲਾਈ ਵਿਭਾਗ ਵਲੋਂ ਬਾਬਾ ਸ੍ਰੀ ਚੰਦ ਗਊਸ਼ਾਲਾ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ ਸਬੰਧੀ ਕੈਂਪ ਲਗਾਇਆ ਗਿਆ | ਜਿਸ ਵਿਚ ਡਾ: ਵਿਕਾਸ ਚੋਪੜਾ ਵੈਟਰਨਰੀ ਅਫ਼ਸਰ, ਡਾ: ਮਨੂੰ ...

ਪੂਰੀ ਖ਼ਬਰ »

ਪਿੰਡ ਔਲਖ 'ਚ ਕੋਹੜ ਰੋਗ ਸੰਬੰਧੀ ਜਾਗਰੂਕ ਕੀਤਾ

ਪੰਜਗਰਾੲੀਂ ਕਲਾਂ, 3 ਫਰਵਰੀ (ਸੁਖਮੰਦਰ ਸਿੰਘ ਬਰਾੜ)-ਪਿੰਡ ਔਲਖ 'ਚ ਕੋਹੜ ਰੋਗ ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਤੇ ਬੀ.ਈ.ਈ. ਫਲੈਗ ਚਾਵਲਾ, ਸੁਧੀਰ ਧੀਰ ਤੇ ਸੀ.ਐਚ.ਓ. ਕਿਰਨਦੀਪ ਕੌਰ ਨੇ ਕੋਹੜ ਦੀ ਬਿਮਾਰੀ ਦੇ ਲੱਛਣਾਂ ਤੇ ਬਚਾਓ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਅਵਤਾਰ ਦਿਹਾੜੇ 'ਤੇ ਨਗਰ ਕੀਰਤਨ ਅੱਜ

ਫ਼ਰੀਦਕੋਟ, 3 ਫ਼ਰਵਰੀ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਰਵਿਦਾਸ ਸੁਸਾਇਟੀ (ਰਜਿ:) ਦੇ ਚੇਅਰਮੈਨ ਰਵੀ ਕੁਮਾਰ ਵਾਸਨੀਵਾਲ, ਸਕੱਤਰ ਅਮਨਦੀਪ ਨਮੋਰੀਆ ਅਤੇ ਪ੍ਰਧਾਨ ਮਨਜੀਤ ਕੁਮਾਰ ਖਿੱਚੀ ਨੇ ਦੱਸਿਆ ਕਿ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਜਗਤ ਗੁਰੂ ਰਵਿਦਾਸ ਜੀ ਦਾ 646ਵਾਂ ...

ਪੂਰੀ ਖ਼ਬਰ »

ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ 'ਚ ਆਰਮੀ ਅਫ਼ਸਰ ਲੈਵਲ ਭਰਤੀ ਸੰਬੰਧੀ ਸੈਮੀਨਾਰ ਕਰਵਾਇਆ

ਫ਼ਰੀਦਕੋਟ, 3 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ 'ਚ ਸੰਸਥਾਵਾਂ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਦੇ ਦਿਸ਼ਾ ਨਿਰਦੇਸ਼ਾਂ ਹੇਠ 'ਮੀਰੀ ਪੀਰੀ ਆਰਮਡ ਫੋਰਸ ਪਰੈਪਰੇਟਰੀ ਅਕੈਡਮੀ' ਦੀ ਟੀਮ ਵਲੋਂ ਦਸਵੀਂ ਤੋਂ ...

ਪੂਰੀ ਖ਼ਬਰ »

ਸਬ-ਇੰਸਪੈਕਟਰ ਗੁਰਚਰਨ ਸਿੰਘ ਸਰਾਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਕੋਟਕਪੂਰਾ, 3 ਫ਼ਰਵਰੀ (ਮੋਹਰ ਸਿੰਘ ਗਿੱਲ)-ਪੁਲਿਸ ਵਿਭਾਗ ਦੇ ਸੇਵਾ ਮੁਕਤ ਸਬ-ਇੰਸਪੈਕਟਰ ਗੁਰਚਰਨ ਸਿੰਘ ਸਰਾਂ ਨਮਿਤ ਸ੍ਰੀ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ ਪਿੰਡ ਹਰੀਨੌਂ ਵਿਖੇ ਹੋਇਆ | ਸ਼ਰਧਾਂਜਲੀ ਸਮਾਰੋਹ 'ਚ ਬੋਲਦਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX