ਸੰਦੌੜ, 3 ਫਰਵਰੀ (ਜਸਵੀਰ ਸਿੰਘ ਜੱਸੀ) - ਪਿੰਡ ਝੁਨੇਰ ਵਿਖੇ ਸ਼ਾਮਲਾਟ ਜ਼ਮੀਨਾਂ ਦੇ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਪਿੰਡ ਦੇ ਸਾਬਕਾ ਫ਼ੌਜੀ ਹਰਜੀਤ ਸਿੰਘ ਵਲੋਂ ਇਕ ਲਿਖਤੀ ਸ਼ਿਕਾਇਤ ਨੰਬਰ185049/12 ਮਿਤੀ 25-11-2022 ਨੂੰ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਦਿੱਤੀ ਗਈ ਅਤੇ ਸ਼ਾਮਲਾਟ ਜ਼ਮੀਨ ਛਡਾਉਣ ਲਈ ਪਹਿਲਾਂ ਹੋਈ ਨਿਸ਼ਾਨਦੇਹੀ ਦੇ ਇਤਰਾਜ਼ ਜ਼ਾਹਿਰ ਕਰਦਿਆਂ ਮੁੜ ਤੋਂ ਨਿਸ਼ਾਨ ਦੇਹੀ ਲਈ ਦਰਖ਼ਾਸਤ ਦਿੱਤੀ | ਡੀ.ਸੀ ਦਫ਼ਤਰ ਵਿਖੇ ਦਿੱਤੀ ਦਰਖ਼ਾਸਤ ਵਿਚ ਹਰਜੀਤ ਸਿੰਘ ਨੇ ਦੋਸ਼ ਲਗਾਏ ਕਿ ਪਿੰਡ ਝੁਨੇਰ ਦੇ ਸਰਪੰਚ ਵਲੋਂ ਘਰ ਦੇ ਬੈਕ ਸਾਇਡ ਨਾਲ ਲੱਗਦੇ ਛੱਪੜ ਵੱਲ ਨਾਜਾਇਜ਼ ਗੇਟ ਕੱਢਿਆ ਹੋਇਆ ਹੈ ਅਤੇ ਛੱਪੜ ਦੀ ਜਗ੍ਹਾ 'ਤੇ ਕਬਜਾ ਕੀਤਾ ਹੋਇਆ ਹੈ | ਸ਼ਿਕਾਇਤ ਕਰਤਾ ਸਾਬਕਾ ਫ਼ੌਜੀ ਹਰਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਲਿਖਤੀ ਮੰਗ ਕੀਤੀ ਕਿ ਜੇ ਸਰਪੰਚ ਦਾ ਛੱਪੜ ਵੱਲ ਗੇਟ ਕੱਢਣਾ ਜਾਇਜ਼ ਹੈ, ਤਾਂ ਉਸੇ ਛੱਪੜ ਵੱਲ ਕੱਢੇ ਸੁਰਿੰਦਰ ਸਿੰਘ ਵਾਸੀ ਧਲੇਰ ਕਲਾਂ ਦੇ ਘਰ ਦੇ ਗੇਟ ਤੇ ਪਰਚਾ ਦਰਜ਼ ਪੰਚਾਇਤੀ ਵਿਭਾਗ ਵਲੋਂ ਕਿਉ ਦਰਜ਼ ਕਰਵਾਇਆ ਗਿਆ | ਜੇ ਸਰਪੰਚ ਦਾ ਗੇਟ ਕੱਢਣਾ ਨਜਾਇਜ਼ ਹੈ ਤਾਂ ਸਰਪੰਚ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ, ਅਤੇ ਇਸ ਗੱਲ ਤੇ ਵੀ ਇਤਰਾਜ਼ ਜਿਤਾਇਆ ਕਿ ਜੋ ਪਹਿਲਾਂ ਨਿਸ਼ਾਨਦੇਹੀ ਹੋਈ ਹੈ ਉਹ ਵੀ ਦਫ਼ਤਰੀ ਖਾਨਾ ਪੂਰਤੀ ਕੀਤੀ ਗਈ ਸ਼ਿਕਾਇਤ ਕਰਤਾ ਵਲੋ ਮੁੜ ਨਿਸ਼ਾਨਦੇਹੀ ਦੀ ਮੰਗ ਕੀਤੀ ਗਈ, ਜਿਸ 'ਤੇ ਦੁਬਾਰਾ ਨਿਸ਼ਾਨਦੇਹੀ ਕਰਨ ਲਈ ਮਾਲ ਵਿਭਾਗ ਦੀ ਅਧਿਕਾਰੀ ਪਹੁੰਚੇ |
ਕੁੱਪ ਕਲਾਂ, 3 ਫਰਵਰੀ (ਮਨਜਿੰਦਰ ਸਿੰਘ ਸਰÏਦ)- ਬੀਤੇ ਦਿਨੀਂ ਨੇੜਲੇ ਪਿੰਡ ਮੋਰਾਂਵਾਲੀ ਵਿਖੇ ਇਕ ਵਿਅਕਤੀ ਵਲੋਂ ਕਣਕ ਦੀ ਫਸਲ ਦੇ ਵਿਚ ਡਿੱਗੀਆ ਚੱਪਲਾਂ ਚੁੱਕਣ ਆਏ ਇਕ 13 ਸਾਲਾ ਮਾਸੂਮ ਬੱਚੇ ਸਿਮਰਨ ਸਿੰਘ ਦੀ ਵਹਿਸ਼ੀਆਨਾ ਢੰਗ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਭਾਵੇਂ ...
ਸੰਗਰੂਰ, 3 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮੋਰਾਵਾਲੀ ਦੇ ਦਲਿਤ ਬੱਚੇ ਦੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਪੰਜਾਬ ਐਸ.ਸੀ. ਕਮਿਸ਼ਨ ਦੀ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਨੇ ਸਿਵਲ ...
ਲਹਿਰਾਗਾਗਾ, 3 ਫਰਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਥਾਨਕ ਪੁਲਿਸ ਨੇ ਮੁਖ਼ਬਰ ਦੀ ਇਤਲਾਹ 'ਤੇ 3 ਵਿਅਕਤੀਆਂ ਨੂੰ ਚੋਰੀ ਕੀਤੀ ਟਰਾਲੀ ਅਤੇ ਜਾਅਲੀ ਨੰਬਰ ਵਾਲੀ ਪਿਕਅੱਪ ਗੱਡੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਜਤਿੰਦਰਪਾਲ ...
ਸੰਦੌੜ, 3 ਫਰਵਰੀ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਖ਼ਰਚ ਕੇ ਪਿੰਡਾਂ ਅੰਦਰ ਛੱਪੜਾਂ ਦੇ ਨਵੀਨੀਕਰਨ ਦੀ ਯੋਜਨਾ ਚਲਾਈ ਜਾ ਰਹੀ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਅਤੇ ਗੰਦੇ ਪਾਣੀ ਤੋਂ ਛੁਟਕਾਰਾ ਦਿਵਾਉਣ ਲਈ ਸੀਚੇਵਾਲ ਸਕੀਮ ...
ਧੂਰੀ, 3 ਫਰਵਰੀ (ਲਖਵੀਰ ਸਿੰਘ ਧਾਂਦਰਾ) - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਬਲਾਕ ਧੂਰੀ ਅਤੇ ਸ਼ੇਰਪੁਰ ਦੇ ਕਾਰਕੁਨਾਂ ਵਲੋਂ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ...
ਲਹਿਰਾਗਾਗਾ, 3 ਫਰਵਰੀ (ਪ੍ਰਵੀਨ ਖੋਖਰ) - ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਨੂੰ ਨੌਜਵਾਨਾਂ ਦਾ ਗ੍ਰਹਿਣ ਕਰਨਾ ਸਮੇਂ ਦੀ ਅਹਿਮ ਲੋੜ ਬਣ ਗਈ ਹੈ ਤਾਂ ਜੋ ਉਹ ਸਮੇਂ ਦੇ ਹਾਣੀ ਬਣ ਸਕਣ, ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸ੍ਰ. ਸੂਬਾ ਸਿੰਘ ਐੱਸ.ਡੀ.ਐੱਮ. ਲਹਿਰਾ ਨੇ ...
ਸੰਗਰੂਰ, 3 ਫਰਵਰੀ (ਅਮਨਦੀਪ ਸਿੰਘ ਬਿੱਟਾ) - ਨਜ਼ਦੀਕੀ ਪਿੰਡ ਚੱਠੇ ਸੇਖਵਾਂ ਵਿਖੇ ਇਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਉਰਫ ਸੁੱਖਾ ਉਮਰ 50 ਸਾਲ ਖੇਤ ਵਿਚ ਪਾਣੀ ਲਗਾ ਰਿਹਾ ਸੀ ਕਿ ਇਸ ...
ਸੰਗਰੂਰ, 3 ਫਰਵਰੀ (ਧੀਰਜ ਪਸ਼ੌਰੀਆ) - ਜੱਜ ਸੁਰੇਸ਼ ਕੁਮਾਰ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਐਮ.ਏ. ਸ਼ਾਹ ਜੱਗਾ ਮਲੇਰਕੋਟਲਾ ਅਤੇ ਹੋਰਨਾਂ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਆਬਕਾਰੀ ਐਕਟ ਅਧੀਨ ਦਰਜ ਮਾਮਲੇ ਵਿਚੋਂ ਚਾਰ ਵਿਅਕਤੀਆਂ ਨੂੰ ...
ਦਿੜ੍ਹਬਾ ਮੰਡੀ, 3 ਫਰਵਰੀ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਪੁਲਿਸ ਨੇ ਇਕ ਕੁਇੰਟਲ, ਪੰਜ ਕਿੱਲੋ ਚੂਰਾ ਪੋਸਤ (ਡੋਡੇ) ਫੜਨ ਦਾ ਦਾਅਵਾ ਕੀਤਾ ਹੈ | ਥਾਣਾ ਮੁੱਖ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਸ਼ਿਵਾ ਕਲੋਨੀ ਵਿਚ ਨਵੀਂ ਬਣ ਰਹੀ ਕੋਠੀ ਵਿਚ ਮੁਖ਼ਬਰੀ ਦੇ ਅਧਾਰ ਉੱਤੇ ...
ਜਖੇਪਲ, 3 ਫਰਵਰੀ (ਮੇਜਰ ਸਿੰਘ ਸਿੱਧੂ) - ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ...
ਲੌਂਗੋਵਾਲ, 3 ਫਰਵਰੀ (ਵਿਨੋਦ, ਖੰਨਾ) - ਨਗਰ ਸ਼ੇਰੋਂ ਦੀਆਂ ਸਮੂਹ ਰਵਿਦਾਸ ਕਮੇਟੀਆਂ, ਗੁਰਦੁਆਰਾ ਸੰਤ ਅਤਰ ਸਿੰਘ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸ਼ੇਰੋਂ ਵਿਖੇ ਅਲੌਕਿਕ ਨਗਰ ...
ਭਵਾਨੀਗੜ੍ਹ, 3 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਫੱਗੂਵਾਲਾ ਵਿਖੇ ਗੁਰੂ ਰਵਿਦਾਸ ਦੇ ਅਵਤਾਰ ਦਿਹਾੜੇ 'ਤੇ ਪਿੰਡ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ, ਜਿਸ ਦਾ ਪਿੰਡ ਦੇ ...
ਭਵਾਨੀਗੜ੍ਹ, 3 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸੰਸਕਾਰ ਵੈਲੀ ਸਮਾਰਟ ਸਕੂਲ ਵਿਖੇ ਸਾਇੰਸ ਦੇ ਲੈਕਚਰਾਰ ਅਤੇ ਨੈਸ਼ਨਲ ਐਵਾਰਡ ਡਾ. ਜਸਵਿੰਦਰ ਸਿੰਘ ਵਲੋਂ ਸਾਇੰਸ ਦਾ ਪ੍ਰੈਕਟੀਕਲ ਗਿਆਨ ਦੇਣ ਲਈ ਇਕ ਵਰਕਸ਼ਾਪ ਕਰਦਿਆਂ ਬੱਚਿਆਂ ਨੂੰ ਆਪਣੀ ਕਾਰ ਨੂੰ ਇਕ ...
ਮੂਨਕ, 3 ਫਰਵਰੀ (ਪ੍ਰਵੀਨ ਮਦਾਨ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕੋਈ ਵੀ ਵਰਗ ਸੰਤੁਸ਼ਟ ਨਹੀਂ ਹੈ | ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਸਭ ਦੁਖੀ ਹਨ |ਸੂਬੇ ਵਿੱਚ ਡਰ ਦਾ ਮਾਹÏਲ ਹੈ |ਲੁੱਟ, ਗੈਂਗਵਾਰ, ਚੋਰੀਆਂ, ਲੁੱਟਾਂ-ਖੋਹਾਂ ਕਾਰਨ ਕੋਈ ਵੀ ...
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਰੁਪਿੰਦਰ ਸਿੰਘ ਸੱਗੂ) - ਅਕਾਲੀ ਦਲ ਯੂਨਾਈਟਿਡ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੋਈ ਵੀ ਅੜੀਅਲ ਅਕਾਲੀ ਆਗੂ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਨਹੀਂ ਹੈ ਜਦਕਿ ਸੁਖਬੀਰ ਬਾਦਲ ਅਕਾਲੀ ...
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਧਾਲੀਵਾਲ, ਭੁੱਲਰ) - ਪੁਲਿਸ ਭਰਤੀ 4358 ਵੇਟਿੰਗ ਲਿਸਟ ਯੂਨੀਅਨ ਦੀ ਮੀਟਿੰਗ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ 5 ਫਰਵਰੀ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ...
ਦਿੜ੍ਹਬਾ ਮੰਡੀ, 3 ਫਰਵਰੀ (ਹਰਬੰਸ ਸਿੰਘ ਛਾਜਲੀ, ਹਰਪ੍ਰੀਤ ਸਿੰਘ ਕੋਹਲੀ) - ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਬਰਾਂਚ ਦਿੜ੍ਹਬਾ ਦੇ ਚੇਅਰਮੈਨ ਦੀ ਚੋਣ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਸਮਸ਼ੇਰ ਸਿੰਘ ਖੇਤਲਾ ਨੂੰ ਸਰਬਸੰਮਤੀ ਨਾਲ ਹਾਜ਼ਰ ...
ਸੰਗਰੂਰ, 3 ਫਰਵਰੀ (ਧੀਰਜ ਪਸ਼ੌਰੀਆ, ਅਮਨਦੀਪ ਸਿੰਘ ਬਿੱਟਾ) - ਪੰਜਾਬ ਸਟੇਟ ਫਾਰਮੇਸੀ ਆਫੀਸਰਜ਼ ਐਸੋ: ਦੀ ਜ਼ਿਲ੍ਹਾ ਇਕਾਈ ਸੰਗਰੂਰ ਅਤੇ ਮਲੇਰਕੋਟਲਾ ਦੀ ਮੀਟਿੰਗ ਵਿਚ ਪੰਜਾਬ ਵਿਚ ਖੁੱਲ੍ਹ ਰਹੇ ਆਮ ਆਦਮੀ ਕਲੀਨਿਕਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਸਿਵਲ ਸਰਜਨ ...
ਧੂਰੀ, 3 ਫਰਵਰੀ (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ) - ਸਥਾਨਕ ਨਵੀਂ ਅਨਾਜ ਮੰਡੀ ਨੂੰ ਜਾਂਦੀ ਸੜਕ 'ਤੇ ਪਏ ਡੂੰਘੇ ਟੋਇਆਂ ਕਾਰਨ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਰੋਸ਼ ਜ਼ਾਹਿਰ ਕਰਦਿਆਂ ਵਾਰਡ ਨੰਬਰ 7 ਦੀ ਕੌਂਸਲਰ ਸੋਨੀਆ ਪਰੋਚਾ ਦੇ ...
ਧੂਰੀ, 3 ਫਰਵਰੀ (ਲਖਵੀਰ ਸਿੰਘ ਧਾਂਦਰਾ) - ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਪ੍ਰੋ: ਅਰਵਿੰਦ ਨੇ ਦÏਰਾ ਕੀਤਾ¢ ਇਸ ਸਮੇਂ ਉਨ੍ਹਾਂ ਦੇ ਨਾਲ ਡਾਇਰੈਕਟਰ ਕਾਲਜਾਂ ਡਾ. ਮੁਕੇਸ਼ ਕੁਮਾਰ ਠਾਕਰ ਵੀ ਸਨ¢ ਇਸ ਸੰਬੰਧੀ ਜਾਣਕਾਰੀ ...
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਰੁਪਿੰਦਰ ਸਿੰਘ ਸੱਗੂ) - ਭਾਜਪਾ ਦੇ ਸੀਨੀਅਰ ਆਗੂ ਸ੍ਰੀ ਅਰਵਿੰਦ ਖੰਨਾ ਅਤੇ ਮੈਡਮ ਦਾਮਨ ਥਿੰਦ ਬਾਜਵਾ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮੁਨੀਸ਼ ਸੋਨੀ ਅਤੇ ਮÏਜੂਦਾ ਨਗਰ ਕÏਾਸਲਰ ਮੈਡਮ ਦੀਪਿਕਾ ਗੋਇਲ ਦੇ ਘਰ ਪੁੱਜੇ | ਇਸ ਮÏਕੇ ...
ਧੂਰੀ, 3 ਫਰਵਰੀ (ਸੁਖਵੰਤ ਸਿੰਘ ਭੁੱਲਰ) - ਆਸਟਰੇਲੀਆ ਦੀਆਂ ਪੈਰਾ ਪੈਸਾ ਫਿਕ ਮਾਸਟਰ ਖੇਡਾਂ ਦੇ ਹੈਮਰ ਥਰੋ ਮੁਕਾਬਲੇ ਵਿਚ ਸਿਲਵਰ ਮੈਡਲ ਅਤੇ ਡਿਸਕ ਥਰੋ ਵਿਚ ਬਰਾਉਂਸ ਮੈਡਲ ਹਾਸਲ ਕਰਨ ਵਾਲੇ ਨਾਮੀ ਖਿਡਾਰੀ 'ਆਪ' ਆਗੂ ਰਾਜਵੰਤ ਘੱਲੀ ਦਾ ਪੰਜਾਬ ਸਟੇਟ ਵੈਟਰਨਰੀ ...
ਸੰਗਰੂਰ, 3 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਬੀ.ਬੀ.ਸੀ. ਦੁਆਰਾ ਬਣਾਈ ਦਸਤਾਵੇਜੀ ਫਿਲਮ 'ਇੰਡੀਆ ਦੀ ਮੋਦੀ ਕੁਏਸਚਨ' ਨੰੂ ਬੈਨ ਕਰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ...
ਮਸਤੂਆਣਾ ਸਾਹਿਬ, 3 ਫਰਵਰੀ (ਦਮਦਮੀ) - ਸੰਤ ਅਤਰ ਸਿੰਘ ਜੀ ਦੀ ਬਰਸੀ ਅਤੇ ਸਾਲਾਨਾ ਜੋੜ ਮੇਲੇ ਦੌਰਾਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ - ਬਰਨਾਲਾ ਜੋਨ ਵੱਲੋਂ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ | ਕੈਂਪ ਕੋਆਰਡੀਨੇਟਰ ...
ਧੂਰੀ, 3 ਫਰਵਰੀ (ਲਖਵੀਰ ਸਿੰਘ ਧਾਂਦਰਾ) - ਦੇਸ਼ ਭਗਤ ਕਾਲਜ ਬਰੜ੍ਹਵਾਲ ਦੇ ਪਿ੍ੰਸੀਪਲ ਡਾ: ਬਲਬੀਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਰਚਨਾਤਮਕ ਸੋਚ ਨੂੰ ਵਧਾਉਣ ਲਈ ਨਵੀਨ ਤਕਨੀਕਾਂ ਉੱਪਰ ਦੋ-ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ¢ ਸਟੇਜ ਸੰਚਾਲਨ ਪ੍ਰੋ: ...
ਧੂਰੀ, 3 ਫਰਵਰੀ (ਸੁਖਵੰਤ ਸਿੰਘ ਭੁੱਲਰ) - ਪਾਣੀ ਅਤੇ ਸੀਵਰੇਜ ਦੇ ਖਪਤਕਾਰਾਂ ਵੱਲ ਰਹਿੰਦੇ ਬਕਾਇਆ ਬਿਲਾਂ ਦੀ ਅਦਾਇਗੀ ਕਰਵਾਉਣ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਐਸ.ਡੀ.ਓ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਸ ...
ਲੌਂਗੋਵਾਲ, 3 ਫਰਵਰੀ (ਸ.ਸ.ਖੰਨਾ, ਵਿਨੋਦ) - ਸਿੱਖ ਕÏਮ ਦੇ ਲਾਸਾਨੀ ਸ਼ਹੀਦ, ਬ੍ਰਹਮ ਗਿਆਨੀ, ਸਿੰਘ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਮਿਤੀ 4, 5 ਅਤੇ 6 ...
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਭੁੱਲਰ, ਧਾਲੀਵਾਲ) - ਬੀਤੇ ਦਿਨੀਂ ਸੁਨਾਮ-ਪਟਿਆਲਾ ਸੜਕ 'ਤੇ ਹਾਦਸੇ ਵਿਚ ਇਕ ਬਜ਼ੁਰਗ ਦੇ ਗੰਭੀਰ ਜ਼ਖਮੀ ਹੋਣ ਕਾਰਨ ਪੁਲਿਸ ਵਲੋਂ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |ਭਾਰਤ ਗਰਗ ਵਾਸੀ ਗਲੀ ਨੰਬਰ-3 ਅਜੀਤ ਨਗਰ ...
ਲਹਿਰਾਗਾਗਾ, 3 ਫਰਵਰੀ (ਅਸ਼ੋਕ ਗਰਗ) - ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਬ ਡਿਵੀਜ਼ਨ ਲਹਿਰਾਗਾਗਾ ਦੇ ਪਿੰਡ ਅਲੀਸ਼ੇਰ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿੱਚ ਸ.ਸੂਬਾ ਸਿੰਘ ਐਸ.ਡੀ.ਐਮ. ਲਹਿਰਾਗਾਗਾ ਨੇ ਵਿਸ਼ੇਸ਼ ਤੌਰ ਤੇ ...
ਮੂਲੋਵਾਲ, 3 ਫਰਵਰੀ (ਰਤਨ ਭੰਡਾਰੀ) - ਨੰਬਰਦਾਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਕੇਸਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ¢ ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਗਤਾਰ ਸਿੰਘ ਹਸਨਪੁਰ ਨੇ ਦੱਸਿਆ ਕਿ ਪਹਿਲਾ ਮੰਨੀਆਂ ਮੰਗਾਂ ਸਰਕਾਰ ਲਾਗੂ ਕਰਨ ਤੋਂ ਟਾਲ ਮਟੋਲ ...
ਮੂਲੋਵਾਲ, 3 ਫਰਵਰੀ (ਰਤਨ ਭੰਡਾਰੀ) - ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਸਿਆਸੀ ਜੁਮਲੇਬਾਜੀ ਦੱਸਦਿਆਂ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਮੇਜਰ ਸਿੰਘ ਪੁੰਨਾਵਾਲ ਨੇ ਕਿਹਾ ਕਿ ਬਜਟ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੈ¢ ਖੇਤੀ ਤੇ ਪਿਛਲੇ ਸਾਲ ...
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਧਾਲੀਵਾਲ, ਭੁੱਲਰ, ਸੱਗੂ) - ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਸਾਲ 2023-24 ਦੇ ਕੇਂਦਰੀ ਬਜਟ ਦੇ ਵਿਰੋਧ ਵਿਚ ਨੇੜਲੇ ਪਿੰਡ ਬਖਸ਼ੀਵਾਲਾ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਪਿੰਡ ਦੀ ਸੱਥ 'ਚ ਇਕੱਠੇ ਹੋਕੇ ਕੇਂਦਰ ਸਰਕਾਰ ਖਿਲਾਫ਼ ...
ਧੂਰੀ, 3 ਫ਼ਰਵਰੀ (ਸੁਖਵੰਤ ਸਿੰਘ ਭੁੱਲਰ) - ਥਾਣਾ ਸਿਟੀ ਧੂਰੀ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਬਾਵਾ ਨੇ ਸਥਾਨਕ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਸਾਮਾਨ ਰੱਖਣ ਤੋਂ ਗੁਰੇਜ਼ ਕਰਨ, ਤਾਂ ਜੋ ਸ਼ਹਿਰ ਅੰਦਰ ਟਰੈਫ਼ਿਕ ਸੁਚਾਰੂ ਢੰਗ ...
ਸ਼ੇਰਪੁਰ, 3 ਫਰਵਰੀ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ ਜੋਸ਼ੀ) - ਮਾਤਾ ਦਰਸ਼ਨਾਂ ਦੇਵੀ ਚੈਰੀਟੇਬਲ ਟਰੱਸਟ ਸ਼ੇਰਪੁਰ ਵਲੋਂ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਨਵਲ ਸਿੰਗਲਾ ਅਤੇ ਚਮਨ ਸਿੰਗਲਾ ਦੀ ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿਚ ਬੜੀ ਰੋਡ ਬੱਸ ਸਟੈਂਡ ਦੇ ਸਾਹਮਣੇ ...
ਸੰਦੌੜ, 3 ਫਰਵਰੀ (ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ) ਡਾਇਰੈਕਟਰ ਡਾ. ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦੀਆਂ ਵਿਦਿਆਰਥਣਾਂ ਨੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਦੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX