ਅਨੰਤ ਕਾਲ ਤੋਂ ਭਾਵ ਸ੍ਰਿਸ਼ਟੀ ਦੇ ਨਿਰਮਾਣ ਤੇ ਆਦਮੀ ਤੇ ਔਰਤ ਵਲੋਂ ਸੰਸਾਰ ਦੀ ਰਚਨਾ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਇਸ ਗੱਲ ਦਾ ਫ਼ੈਸਲਾ ਨਹੀਂ ਹੋ ਸਕਿਆ ਕਿ ਦੋਵਾਂ 'ਚ ਕੌਣ ਵੱਡਾ, ਜ਼ਿਆਦਾ ਸ਼ਕਤੀਸ਼ਾਲੀ, ਜ਼ਿਆਦਾ ਸਮਰੱਥ ਅਤੇ ਸਮਝਦਾਰ ਹੈ। ਇਸ ਦੇ ਨਾਲ ਇਹ ਵੀ ਤੈਅ ਨਹੀਂ ਹੋ ਸਕਿਆ ਕਿ ਇਨ੍ਹਾਂ ਵਿਚਾਲੇ ਹੋਣ ਵਾਲੇ ਸੰਘਰਸ਼ ਆਪਸੀ ਤਣਾਅ ਅਤੇ ਅਟੁੱਟ ਪ੍ਰੇਮ ਜਾਂ ਸੰਬੰਧ ਦੀ ਬੁਨਿਆਦ ਕੀ ਹੈ?
ਸੋਚ ਦਾ ਦਾਇਰਾ
ਦਰਸ਼ਨ, ਵਿਵਹਾਰ, ਮਨੋਵਿਗਿਆਨ ਅਤੇ ਸੰਸਾਰਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਦੋਵੇਂ ਇਕ-ਦੂਜੇ ਦੇ ਪੂਰਕ, ਸਹਿਯੋਗੀ ਅਤੇ ਆਪਣੀ ਵੱਖਰੀ ਹੋਂਦ ਅਤੇ ਹੈਸੀਅਤ ਰੱਖਦੇ ਹੋਏ ਵੀ ਸਾਥ ਨਿਭਾਉਣ ਲਈ ਬਣੇ ਹਨ। ਪਰ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਇਕ ਪੱਖ ਦੂਜੇ 'ਤੇ ਅਧਿਕਾਰ ਜਮਾਉਂਦਾ ਹੈ, ਰੋਹਬ ਨਾਲ ਕੰਮ ਲੈਂਦਾ ਹੈ, ਦੂਜੇ ਨੂੰ ਆਪਣੇ ਅਧੀਨ ਸਮਝਦਾ ਹੈ ਅਤੇ ਇਕ ਤਰ੍ਹਾਂ ਨਾਲ ਉਸ ਦੀ ਗੱਲ ਤੱਕ ਨਹੀਂ ਸੁਣਦਾ। ਮਤਲਬ ਇਹ ਹੈ ਕਿ ਸਵੈ-ਨਿਰਭਰ ਹੋ ਜਾਂਦਾ ਹੈ ਭਾਵ ਚਾਹੇ ਔਰਤ ਹੋਵੇ ਜਾਂ ਪੁਰਸ਼, ਉਸ ਦੀ ਕਹੀ ਗੱਲ ਪੱਥਰ ਦੀ ਲਕੀਰ ਹੈ ਅਤੇ ਉਸ ਨੇ ਜੋ ਫ਼ੈਸਲਾ ਲਿਆ, ਉਹੀ ਆਖਰੀ ਹੈ। ਹਕੀਕਤ ਇਹ ਹੈ ਕਿ ਇਹ ਗੱਲ ਸਭ 'ਤੇ ਸਮਾਨ ਰੂਪ ਨਾਲ ਲਾਗੂ ਹੁੰਦੀ ਹੈ, ਚਾਹੇ ਵਿਅਕਤੀ ਸਾਧਾਰਨ ਨਾਗਰਿਕ ਹੋਵੇ, ਸੱਤਾਧਾਰੀ ਹੋਵੇ, ਰਾਜਾ ਹੋਵੇ ਜਾਂ ਆਪਣੇ ਧਨ ਅਤੇ ਤਾਕਤ ਦੇ ਆਧਾਰ 'ਤੇ ਦੂਜਿਆਂ ਨੂੰ ਆਪਣਾ ਗ਼ੁਲਾਮ ਬਣਾਉਣ ਦੀ ਮਾਨਸਿਕਤਾ ਰੱਖਦਾ ਹੋਵੇ।
ਮੰਨ ਲਓ ਇਕ ਪਰਿਵਾਰ ਹੈ, ਪਤੀ-ਪਤਨੀ, ਮਾਤਾ-ਪਿਤਾ, ਭਰਾ-ਭੈਣ ਅਤੇ ਵੱਖ-ਵੱਖ ਉਮਰ ਦੇ ਬੱਚੇ ਹਨ। ਘਰ ਦਾ ਇਕ ਮੁਖੀਆ ਹੈ, ਜਿਸ ਦਾ ਸਾਰੇ ਆਦਰ-ਸਨਮਾਨ ਕਰਦੇ ਹਨ, ਉਸ ਦੀ ਕਹੀ ਗੱਲ ਦਾ ਮਾਣ ਰੱਖਦੇ ਹਨ ਅਤੇ ਇਕ ਦੂਜੇ ਨਾਲ ਆਦਰਸ਼ ਸਥਿਤੀ ਬਣਾਈ ਰੱਖਦੇ ਹਨ।
ਇਸ ਨੂੰ ਕੀ ਕਿਹਾ ਜਾਵੇਗਾ, ਉਸ ਵਿਅਕਤੀ ਦੀ ਮਨਮਾਨੀ, ਦਬਦਬਾ, ਜਿਸ ਨੂੰ ਆਪਣੀ ਗੱਲ ਮਨਵਾਉਣ 'ਚ ਮਜ਼ਾ ਆਉਂਦਾ ਹੈ ਅਤੇ ਜੋ ਇਹ ਸਮਝਣ ਲਗਦਾ ਹੈ ਕਿ ਕਿਸੇ ਨੂੰ ਉਸ ਦਾ ਵਿਰੋਧ ਕਰਨ ਦਾ ਅਧਿਕਾਰ ਨਹੀਂ ਹੈ ਅਤੇ ਜੇਕਰ ਕੋਈ ਆਪਣੀ ਗੱਲ ਕਹਿਣ ਜਾਂ ਕੁਝ ਦੱਸਣ ਦੀ ਕੋਸ਼ਿਸ ਕਰਦਾ ਹੈ ਤਾਂ ਉਹ ਸਮਝਾਉਂਦਾ ਹੈ ਕਿ ਸੰਬੰਧਤ ਜੀਅ ਬਦਤਮੀਜ਼, ਬਦਦਿਮਾਗ ਅਤੇ ਬਦਜ਼ੁਬਾਨ ਹੈ ਅਤੇ ਉਸ ਨੂੰ ਇਸ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ। ਜਿਵੇਂ ਕਿ ਪਰਿਵਾਰ 'ਚ ਕੋਈ ਉਸ ਨਾਲ ਗੱਲ ਨਹੀਂ ਕਰੇਗਾ, ਇੱਥੋਂ ਤੱਕ ਕਿ ਕਿਸੇ ਤਰ੍ਹਾਂ ਦਾ ਰਿਸ਼ਤਾ ਰੱਖਣ 'ਤੇ ਵੀ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਉਹ ਹੀਣਭਾਵਨਾ ਤੋਂ ਗ੍ਰਸਤ ਰਹੇ ਅਤੇ ਜਦੋਂ ਤੱਕ ਉਹ ਝੁਕੇ ਨਾ ਭਾਵ ਕਦੇ ਭਵਿੱਖ 'ਚ ਅਜਿਹਾ ਨਾ ਕਰਨ ਦਾ ਵਾਅਦਾ ਨਾ ਕਰੇ, ਉਦੋਂ ਤੱਕ ਉਸ ਦੀ ਮੁਕਤੀ ਨਹੀਂ ਹੁੰਦੀ।
ਜ਼ਿਆਦਾਤਰ ਮਾਮਲਿਆਂ 'ਚ ਕਹਾਵਤ ਲਾਗੂ ਹੁੰਦੀ ਹੈ ਕਿ ਬਿਨਾਂ ਗੱਲ, ਰਾਈ ਦਾ ਪਹਾੜ ਬਣ ਗਿਆ। ਪਰ ਇਹ ਗੱਲ ਸਮਝ 'ਚ ਆਉਣ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਮਨਮੁਟਾਵ ਆਪਣੇ ਸਿਖਰ 'ਤੇ ਪਹੁੰਚ ਜਾਂਦਾ ਹੈ ਅਤੇ ਪਰਿਵਾਰ 'ਚ ਟੁੱਟ-ਭੱਜ ਸ਼ੁਰੂ ਹੋ ਜਾਂਦੀ ਹੈ। ਇਹ ਵੀ ਹੁੰਦਾ ਹੈ ਕਿ ਦੋਵੇਂ ਪੱਖ ਭਾਵ ਜਿਸ ਨੇ ਦੋਸ਼ ਲਗਾਇਆ ਅਤੇ ਜਿਸ 'ਤੇ ਲੱਗਾ ਹੈ, ਖ਼ੁਦ ਹੈਰਾਨੀ 'ਚ ਰਹਿੰਦੇ ਹਨ ਕਿ ਇਹ ਜੋ ਨਤੀਜੇ ਨਿਕਲ ਰਹੇ ਹਨ, ਇਸ 'ਚ ਆਖ਼ਰ ਉਨ੍ਹਾਂ ਦੀ ਭੂਮਿਕਾ ਕੀ ਹੈ? ਅਜਿਹਾ ਉਦੋਂ ਹੁੰਦਾ ਹੈ, ਜਦੋਂ ਪੁਰਸ਼ ਹੋਵੇ ਜਾਂ ਔਰਤ, ਇਕ-ਦੂਜੇ 'ਤੇ ਆਪਣਾ ਦਬਦਬਾ ਸਥਾਪਤ ਕਰਨ ਲਗਦੇ ਹਨ, ਆਪਣੀ ਜ਼ਿੱਦ ਦੇ ਦਾਇਰੇ 'ਚੋਂ ਬਾਹਰ ਨਹੀਂ ਨਿਕਲਦੇ।
ਇਹ ਵੀ ਕੋਈ ਗੱਲ ਹੈ!
ਇਕ ਉਦਾਹਰਨ ਨਾਲ ਗੱਲ ਸਮਝ 'ਚ ਆਵੇਗੀ। ਪੁਰਸ਼ ਹੋਵੇ ਜਾਂ ਔਰਤ ਅਕਸਰ ਇਹ ਸ਼ਿਕਾਇਤ ਕਰਦੇ ਦੇਖੇ ਜਾਂਦੇ ਹਨ ਕਿ ਉਹ ਬਹੁਤ ਸਾਰੇ ਅਜਿਹੇ ਕੰਮ ਕਰਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਕੋਈ ਮਿਹਨਤਾਨਾ ਨਹੀਂ ਮਿਲਦਾ। ਇਨ੍ਹਾਂ 'ਚ ਘਰ ਦੀ ਸਾਫ਼ ਸਫਾਈ, ਖਾਣਾ ਬਣਾਉਣਾ, ਘਰ ਦੀ ਜ਼ਰੂਰਤਾਂ ਅਨੁਸਾਰ ਖ਼ਰੀਦਦਾਰੀ ਕਰਨਾ, ਬੱਚਿਆਂ ਦੀ ਪੜ੍ਹਾਈ-ਲਿਖਾਈ, ਉਨ੍ਹਾਂ ਦੀਆਂ ਸਕੂਲ ਕਾਲਜ ਦੀ ਜ਼ਿੰਮੇਵਾਰੀਆਂ ਚੁੱਕਣਾ ਅਤੇ ਉਹ ਸਾਰੇ ਕੰਮ ਜੋ ਕੋਈ ਉਨ੍ਹਾਂ ਨੂੰ ਕਰਨ ਨੂੰ ਤਾਂ ਨਹੀਂ ਕਹਿੰਦਾ ਪਰ ਉਹ ਕਰਦੇ ਹਨ। ਇਹ ਗੱਲ ਸ਼ਹਿਰਾਂ ਅਤੇ ਪਿੰਡਾਂ 'ਚ ਰਹਿਣ ਵਾਲੇ ਸਾਰੇ ਲੋਕਾਂ 'ਤੇ ਲਾਗੂ ਹੁੰਦੀ ਹੈ, ਜਿਵੇਂ ਕਿ ਪਿੰਡਾਂ 'ਚ ਖੇਤਾਂ ਦੇ ਕੰਮ ਕਰਨਾ, ਪਸ਼ੂਆਂ ਨੂੰ ਚਾਰਾ ਪਾਣੀ ਦੇਣਾ ਆਦਿ।
ਇਨ੍ਹਾਂ ਸਾਰੇ ਕੰਮਾਂ ਤੋਂ ਇਲਾਵਾ ਪੁਰਸ਼ ਅਤੇ ਔਰਤ ਨੌਕਰੀ ਕਰਦੇ ਹਨ, ਖੇਤੀਬਾੜੀ, ਵਪਾਰ ਜਾਂ ਕਾਰੋਬਾਰ ਕਰਦੇ ਹਨ, ਕਾਰਖ਼ਾਨੇ ਜਾਂ ਉਦਯੋਗ ਚਲਾਉਂਦੇ ਹਨ, ਤਾਂ ਉਨ੍ਹਾਂ ਨੂੰ ਇਸ ਦੀ ਤਨਖ਼ਾਹ ਜਾਂ ਮੁਨਾਫ਼ਾ ਮਿਲਦਾ ਹੈ ਅਤੇ ਇਸ ਤਰ੍ਹਾਂ ਦੋਵੇਂ ਆਪਣੀ-ਆਪਣੀ ਯੋਗਤਾ ਮੁਤਾਬਿਕ ਕਮਾਈ ਕਰਦੇ ਹਨ ਅਤੇ ਫਿਰ ਮਿਲ-ਜੁਲ ਕੇ ਆਪਣੀ ਗ੍ਰਹਿਸਥੀ ਚਲਾਉਂਦੇ ਹਨ। ਇੱਥੋਂ ਤੱਕ ਕੋਈ ਸਮੱਸਿਆ ਨਹੀਂ ਪਰ ਪ੍ਰੇਸ਼ਾਨੀ ਉਦੋਂ ਹੁੰਦੀ ਹੈ, ਜਦੋਂ ਉਨ੍ਹਾਂ ਕੰਮਾਂ ਦਾ ਹਿਸਾਬ ਲਗਾਇਆ ਜਾਣ ਲਗਦਾ ਹੈ ਜੋ ਮੁਫ਼ਤ 'ਚ ਕੀਤੇ ਜਾ ਰਹੇ ਸਨ।
ਬਿਹਤਰ ਤਾਂ ਇਹ ਰਹਿੰਦਾ ਹੈ ਕਿ ਪੁਰਸ਼ ਅਤੇ ਔਰਤ ਦੋਵਾਂ ਨੂੰ ਇਕ-ਦੂਜੇ ਦੇ ਕੰਮਾਂ ਨੂੰ ਸਮਝਣ ਅਤੇ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਕਰਨ ਦੀ ਸੋਚ ਬਣਾਉਣੀ ਚਾਹੀਦੀ ਹੈ। ਬਹੁਤ ਸਾਰੇ ਸਮਾਜਾਂ 'ਚ ਵਿਆਹ ਨੂੰ ਲੈ ਕੇ ਇਹ ਮੰਨਿਆ ਜਾਂਦਾ ਹੈ ਕਿ ਘਰ 'ਚ ਜੋ ਨੂੰਹ ਆ ਰਹੀ ਹੈ ਉਹ ਜੀਵਨ ਭਰ ਘਰੇਲੂ ਕੰਮ ਕਰਨ ਲਈ ਹੈ ਅਤੇ ਬਿਨਾਂ ਕੋਈ ਆਨਾਕਾਨੀ ਕੀਤੇ ਉਹ ਸਭ ਕੁਝ ਸੁਣਨ ਸਹਿਣ ਲਈ ਹੈ। ਕਦੇ ਆਪਣੀ ਰਾਏ ਦੇਣ, ਆਪਣੀ ਗੱਲ ਰੱਖਣ ਜਾਂ ਮਨਵਾਉਣ ਦਾ ਉਸ ਦਾ ਨਾ ਤਾਂ ਅਧਿਕਾਰ ਹੈ ਅਤੇ ਨਾ ਹੀ ਉਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ। ਇਸ ਲਈ ਪੜ੍ਹੇ-ਲਿਖੇ ਪਰਿਵਾਰ ਹੋਣ ਜਾਂ ਅਨਪੜ੍ਹ, ਇਸ ਤੋਂ ਅੱਗੇ ਸੋਚ ਹੀ ਨਹੀਂ ਪਾਉਂਦੇ ਕਿ ਕਿਸੇ ਵੀ ਔਰਤ ਦਾ ਇਹ ਅਧਿਕਾਰ ਵੀ ਹੋ ਸਕਦਾ ਹੈ ਕਿ ਵੱਖ-ਵੱਖ ਮੁੱਦਿਆਂ 'ਤੇ ਉਹ ਵੀ ਆਪਣੀ ਰਾਇ ਰੱਖ ਸਕਦੀ ਹੈ।
ਪੁਰਸ਼ ਹੋਵੇ ਜਾਂ ਔਰਤ ਉਨ੍ਹਾਂ ਨੂੰ ਆਪਣੀਆਂ ਭੂਮਿਕਾਵਾਂ ਵੰਡਣ ਦੀ ਜ਼ਰੂਰਤ ਨਹੀਂ ਹੈ, ਸਗੋਂ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਆਪਣੀ ਸਲਾਹ ਨਾਲ ਕਰਨ ਦੀ ਸੋਚ ਹੋਣੀ ਚਾਹੀਦੀ ਹੈ।
ਈਮੇਲ pooranchandsarin@gmail.com
ਬੀਤੇ ਦਿਨੀਂ ਮਹਾਰਾਸ਼ਟਰ ਦੇ ਨਾਗਪੁਰ ਦੀ, ਇਕ ਅੰਧਵਿਸ਼ਵਾਸ ਖਿਲਾਫ਼ ਕੰਮ ਕਰਦੀ ਸੰਸਥਾ ਵਲੋਂ ਪੂਰੀ ਦੁਨੀਆ 'ਚ ਬੇਹੱਦ ਜ਼ਿਆਦਾ ਪ੍ਰਸਿੱਧ ਇਕ ਬਾਬੇ ਨੂੰ ਸ਼ਕਤੀਆਂ ਸਾਬਤ ਕਰਨ ਬਾਰੇ ਚੁਣੌਤੀ ਦਿੰਦੇ ਹੋਏ, ਪੁਲਿਸ 'ਚ ਬਾਬੇ ਖਿਲਾਫ਼ ਅੰਧਵਿਸ਼ਵਾਸ ਫੈਲਾਉਣ ਬਾਰੇ ਸ਼ਿਕਾਇਤ ਦਰਜ ...
ਸੰਸਦ ਦੇ ਬਜਟ ਇਜਲਾਸ ਵਿਚ ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਬਜਟ ਸਮੇਤ ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰ ਅਨੇਕਾਂ ਮਸਲਿਆਂ 'ਤੇ ਬਹਿਸ ਹੋਣੀ ਨਿਸਚਿਤ ਸੀ, ਪਰ ਇਸੇ ਹੀ ਸਮੇਂ ਵਿਚ ਇਕ ਅਮਰੀਕੀ ਖੋਜ ਸੰਸਥਾ ਹਿੰਡਨਬਰਗ, ਜੋ ਕੰਪਨੀਆਂ ਦੇ ਕੰਮਕਾਜ ਦੀ ਜਾਂਚ ਪੜਤਾਲ ਕਰਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX