ਗੁਰਦਾਸਪੁਰ/ਦੀਨਾਨਗਰ/ਪੁਰਾਣਾ ਸ਼ਾਲਾ, 4 ਫਰਵਰੀ (ਆਰਿਫ਼, ਪੰਕਜ ਸ਼ਰਮਾ, ਸੰਧੂ, ਸੋਢੀ, ਸ਼ਰਮਾ,ਗੁਰਵਿੰਦਰ ਸਿੰਘ ਗੋਰਾਇਆ)-ਪਹਿਲਾਂ ਤੋਂ ਹੀ ਅਸਮਾਨੀ ਚੜ੍ਹੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ | ਪੰਜਾਬ ਸਰਕਾਰ ਵਲੋਂ ਡੀਜ਼ਲ, ਪੈਟਰੋਲ ਮਹਿੰਗਾ ਕੀਤੇ ਜਾਣ ਤੋਂ ਬਾਅਦ ਆਮ ਲੋਕਾਂ ਵਿਚ ਇਸ ਦਾ ਵੱਡਾ ਵਿਰੋਧ ਪਾਇਆ ਜਾ ਰਿਹਾ ਹੈ | ਬਹੁ ਗਿਣਤੀ ਲੋਕਾਂ ਨੇ ਕਿਹਾ ਕਿ ਲੋਕਾਂ ਨੰੂ ਮੁਫ਼ਤ ਦੀਆਂ ਸਕੀਮਾਂ ਦਾ ਲਾਲਚ ਦੇ ਕੇ ਸੱਤਾ ਵਿਚ ਆਈ ਸਰਕਾਰ ਹੌਲੀ ਹੌਲੀ ਪਹਿਲੀਆਂ ਰਵਾਇਤੀ ਪਾਰਟੀਆਂ ਦੀ ਲੀਹ 'ਤੇ ਆ ਚੁੱਕੀ ਹੈ | ਲੋਕਾਂ ਨੇ ਕਿਹਾ ਕਿ 2022 ਵਿਚ ਜਨਤਾ ਨੇ ਆਮ ਆਦਮੀ ਪਾਰਟੀ ਨੰੂ ਜਿਤਾਇਆ ਨਹੀਂ ਬਲਕਿ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਨੰੂ ਲੈ ਕੇ ਹਰਾਇਆ ਸੀ ਪਰ ਹੁਣ ਇਹ ਪਾਰਟੀ ਵੀ ਅਜਿਹਾ ਹੀ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਬਿਜਲੀ ਮੁਫ਼ਤ ਕਰਨ ਦੀ ਥਾਂ 'ਤੇ ਬਿਜਲੀ ਨੰੂ ਸਸਤਾ ਕਰਕੇ ਹਰ ਵਰਗ ਨੰੂ ਲਾਭ ਪਹੁੰਚਾਉਣਾ ਚਾਹੀਦਾ ਸੀ ਪਰ ਅਜਿਹਾ ਨਾ ਕਰਕੇ ਸਰਕਾਰ ਜਿਥੇ ਖ਼ਜ਼ਾਨੇ ਖ਼ਾਲੀ ਕਰ ਰਹੀ ਹੈ ਉਥੇ ਪੰਜਾਬ ਵਿਚ ਵੱਡੇ ਆਰਥਿਕ ਸੰਕਟ ਨੰੂ ਵੀ ਖੜ੍ਹਾ ਕਰ ਰਹੀ ਹੈ | ਬੀਤੇ ਦਿਨੀਂ ਤੇਲ ਦੀਆਂ ਵਧੀਆਂ ਕੀਮਤਾਂ ਨੰੂ ਲੈ ਕੇ ਵੱਖ ਵੱਖ ਲੋਕਾਂ ਵਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ -
ਪੰਜਾਬ ਸਰਕਾਰ ਨੇ ਤੇਲ ਕੀਮਤਾਂ 'ਚ ਵਾਧਾ ਕਰਕੇ ਲੋਕਾਂ ਦਾ ਕਚੰੂਬਰ ਕੱਢਿਆ-ਕਾ. ਅਮਰਜੀਤ ਸਿੰਘ ਸੈਣੀ
ਸੀ. ਪੀ. ਆਈ. (ਐਮ) ਦੇ ਜ਼ਿਲ੍ਹਾ ਆਗੂ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੀ ਜਨਤਾ ਮਹਿੰਗਾਈ ਦੀ ਮਾਰ ਨਾਲ ਜੂਝ ਰਹੀ ਹੈ, ਦੂਜੇ ਪਾਸੇ ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ 90 ਪੈਸੇ ਵੈਟ ਵਧਾ ਕੇ ਲੋਕ ਵਿਰੋਧੀ ਫ਼ੈਸਲਾ ਲਿਆ ਹੈ | ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਦਾ ਕਚੰੂਬਰ ਕੱਢ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੰੂ ਮੁਫ਼ਤ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਅਜਿਹੇ ਲੋਕ ਵਿਰੋਧੀ ਫ਼ੈਸਲੇ ਲੈ ਕੇ ਪੰਜਾਬ ਦੀ ਜਨਤਾ ਨਾਲ ਧੋਖਾ ਕਰ ਰਹੀ ਹੈ, ਇਸ ਲਈ ਸਰਕਾਰ ਨੰੂ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ |
ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਮੱਧ ਵਰਗ 'ਤੇ ਬੋਝ ਪਿਆ-ਕਪਿਲ ਮਹਾਜਨ
-ਪੰਜਾਬ ਸਰਕਾਰ ਵਲੋਂ ਪੈਟਰੋਲ, ਡੀਜ਼ਲ 'ਤੇ 90 ਪੈਸੇ ਵੈਟ ਵਧਾ ਕੇ ਸੂਬੇ ਦੀ ਜਨਤਾ ਨੰੂ ਵੱਡਾ ਝਟਕਾ ਦਿੱਤਾ ਹੈ | ਇਸ ਸਬੰਧੀ ਵਿਚਾਰ ਸਾਂਝੇ ਕਰਦੇ ਹੋਏ ਕਪਿਲ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਅਖ਼ਬਾਰਾਂ ਵਿਚ ਕਰੋੜਾਂ ਰੁਪਏ ਦੇ ਦਿੱਤੇ ਇਸ਼ਤਿਹਾਰਾਂ ਦਾ ਪੈਸਾ ਹੁਣ ਸੂਬੇ ਦੀ ਜਨਤਾ ਕੋਲੋਂ ਇਕੱਠਾ ਕਰਨਾ ਚਾਹੁੰਦੀ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਨੇ ਮੱਧ ਵਰਗ ਦੇ ਲੋਕਾਂ 'ਤੇ ਬੋਝ ਪਾ ਦਿੱਤਾ ਹੈ |
ਤੇਲ ਕੀਮਤਾਂ 'ਚ ਵਾਧੇ ਨਾਲ ਮਹਿੰਗਾਈ 'ਤੇ ਅਸਰ ਪਵੇਗਾ-ਗੁਰਮੁਖ ਸਿੰਘ
-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੈਟਰੋਲ, ਡੀਜ਼ਲ 'ਤੇ ਵੈਟ ਵਧਾ ਕੇ ਪੰਜਾਬ ਦੀ ਜਨਤਾ 'ਤੇ ਵਾਧੂ ਬੋਝ ਪਾ ਦਿੱਤਾ ਹੈ ਜਿਸ ਨਾਲ ਮਹਿੰਗਾਈ 'ਤੇ ਵੀ ਅਸਰ ਪਵੇਗਾ | ਇਸ ਸਬੰਧੀ ਦੁਕਾਨਦਾਰ ਗੁਰਮੁਖ ਸਿੰਘ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਰਕਾਰ ਵਲੋਂ ਤੇਲ ਕੀਮਤਾਂ ਵਿਚ ਵਾਧਾ ਕਰਕੇ ਗ਼ਰੀਬ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਉਥੇ ਇਸ ਨਾਲ ਸੂਬੇ ਵਿਚ ਮਾਲ ਭਾੜਾ ਵਧੇਗਾ, ਜਿਸ ਦਾ ਸਿੱਧਾ ਅਸਰ ਮਹਿੰਗਾਈ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨੰੂ ਇਸ ਫ਼ੈਸਲੇ ਨੰੂ ਤੁਰੰਤ ਵਾਪਸ ਲੈਣਾ ਚਾਹੀਦਾ ਹੈ |
ਪੈਟਰੋਲ-ਡੀਜ਼ਲ 'ਤੇ ਵੈਟ ਲਗਾਉਣ ਦਾ ਸਿੱਧਾ ਅਸਰ ਮਹਿੰਗਾਈ 'ਤੇ ਪਵੇਗਾ-ਅਧਿਆਪਕ ਵਰੁਣ ਬੇਰੀ
ਦੀਨਾਨਗਰ-ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ 90 ਪੈਸੇ ਵੈਟ ਵਧਾਏ ਜਾਣ ਨੰੂ ਲੈ ਕੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਉਥੇ ਵੈਟ ਵਧਾਉਣ ਦਾ ਸਿੱਧਾ ਅਸਰ ਮਹਿੰਗਾਈ 'ਤੇ ਪਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਧਿਆਪਕ ਵਰੁਣ ਬੇਰੀ ਨੇ ਕਿਹਾ ਕਿ ਲੋਕ ਪਹਿਲਾਂ ਹੀ ਮਹਿੰਗਾਈ ਕਾਰਨ ਬੇਹੱਦ ਪ੍ਰੇਸ਼ਾਨ ਹਨ ਜਦੋਂ ਕਿ ਸਰਕਾਰ ਨੰੂ ਚਾਹੀਦਾ ਹੈ ਕਿ ਲੋਕਾਂ ਨੰੂ ਮਹਿੰਗਾਈ ਤੋਂ ਰਾਹਤ ਦੇਣ ਲਈ ਠੋਸ ਕਦਮ ਚੁੱਕੇ ਜਾਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਮੁਫ਼ਤ ਬਿਜਲੀ ਦੇ ਕੇ ਲੋਕਾਂ ਨੰੂ ਰਾਹਤ ਦੇ ਰਹੀ ਹੈ | ਪਰ ਹੁਣ ਨਵੇਂ ਟੈਕਸ ਲਗਾ ਕੇ ਲੋਕਾਂ ਨੰੂ ਆਰਥਿਕ ਨੁਕਸਾਨ ਪਹੁੰਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਇਸ ਲਈ ਸਰਕਾਰ ਨੰੂ ਇਸ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ |
ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ੳੱੁਤਰ ਰਹੀ-ਚਰਨਜੀਤ ਸਿੰਘ ਘੁੰਮਣ
ਦੀਨਾਨਗਰ-ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਵਧਾਏ ਵੈਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚਰਨਜੀਤ ਸਿੰਘ ਘੁੰਮਣ ਨੇ ਕਿਹਾ ਕਿ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੰੂ ਭਾਰੀ ਬਹੁਮਤ ਨਾਲ ਜਿਤਾਇਆ ਸੀ ਪਰ ਹੁਣ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰ ਰਹੀ | ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਪਹਿਲਾਂ ਹੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਹੁਣ ਪੰਜਾਬ ਸਰਕਾਰ ਵਲੋਂ ਪੈਟਰੋਲ, ਡੀਜ਼ਲ ਮਹਿੰਗਾ ਕਰ ਦਿੱਤਾ ਹੈ, ਜਿਸ ਨਾਲ ਮਹਿੰਗਾਈ ਹੋਰ ਵਧਣ ਕਾਰਨ ਲੋਕਾਂ 'ਤੇ ਹੋਰ ਬੋਝ ਵਧੇਗਾ, ਇਸ ਲਈ ਪੰਜਾਬ ਸਰਕਾਰ ਨੰੂ ਲੋਕਾਂ ਦੇ ਹਿਤ ਨੰੂ ਮੁੱਖ ਰੱਖਦਿਆਂ ਤੁਰੰਤ ਇਸ ਫ਼ੈਸਲੇ ਨੰੂ ਵਾਪਸ ਲੈਣਾ ਚਾਹੀਦਾ ਹੈ |
ਤੇਲ ਕੀਮਤਾਂ 'ਚ ਵਾਧਾ ਕਰਕੇ ਮਾਨ ਸਰਕਾਰ ਨੇ ਟਰਾਂਸਪੋਰਟਾਂ ਦੀ ਜੇਬ 'ਤੇ ਡਾਕਾ ਮਾਰਿਆ -ਪਰਵਿੰਦਰ ਸਿੰਘ ਮੰਗਾ
ਪੁਰਾਣਾ ਸ਼ਾਲਾ-ਲੰਘੇ ਦਿਨੀਂ ਪੰਜਾਬ ਸਰਕਾਰ ਵਲੋਂ ਤੇਲ 'ਤੇ ਟੈਕਸ ਵਧਾ ਕੇ ਪਹਿਲਾਂ ਹੀ ਅਸਮਾਨੇ ਚੜ੍ਹੀਆਂ ਤੇਲ ਕੀਮਤਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ ਅਤੇ ਸਰਕਾਰ ਦੀ ਇਸ ਲੋਕ ਮਾਰੂ ਨੀਤੀ ਤੋਂ ਜ਼ਾਹਿਰ ਹੈ ਕਿ ਸਰਕਾਰ ਹਰ ਮੁਥਾਜ 'ਤੇ ਫ਼ੇਲ੍ਹ ਸਾਬਤ ਹੋ ਰਹੀ ਹੈ | ਇਸ ਪ੍ਰਤੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਾਰ ਡੀਲਰ ਐਸੋਸੀਏਸ਼ਨ ਤੇ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਮੰਗਾ ਨੇ ਕਿਹਾ ਕਿ ਸਰਕਾਰ ਵਲੋਂ ਤੇਲ ਕੀਮਤਾਂ ਵਿਚ ਟੈਕਸ ਵਧਾ ਕੇ ਜਿਥੇ ਲੋਕ ਮਾਰੂ ਸੋਚ ਦਾ ਸਬੂਤ ਦਿੱਤਾ ਹੈ, ਉਥੇ ਲੋਕਾਂ ਸਮੇਤ ਟਰਾਂਸਪੋਰਟ ਵਰਗ ਵਿਚ ਮਾਨ ਸਰਕਾਰ ਖ਼ਿਲਾਫ਼ ਹਾਹਾਕਾਰ ਮੱਚ ਗਈ ਹੈ | ਜਦੋਂ ਕਿ ਸਰਕਾਰ ਲਿਆਉਣ 'ਚ ਕਿਸਾਨੀ ਤੇ ਟੈਕਸੀ ਚਾਲਕ ਵਰਗ ਦੀ ਅਹਿਮ ਭੂਮਿਕਾ ਰਹੀ ਹੈ ਪਰ ਆਪ ਨੰੂ ਸਪੋਰਟ ਕਰਨ ਵਾਲਾ ਹਰ ਵਰਗ ਅੱਜ ਆਪਣੇ ਆਪ ਨੰੂ ਠੱਗਿਆ ਮਹਿਸੂਸ ਕਰ ਰਿਹਾ ਹੈ |
ਪੈਟਰੋਲ, ਡੀਜ਼ਲ 'ਤੇ ਵੈਟ ਵਧਾ ਕੇ ਸਰਕਾਰ ਨੇ ਲੋਕਾਂ 'ਤੇ ਬੋਝ ਪਾਉਣ ਦਾ ਕੀਤਾ ਕੰਮ-ਕੁਲਵਿੰਦਰ ਸਿੰਘ
ਰਾਜ ਮਿਸਤਰੀ ਦਾ ਕੰਮ ਕਰਦੇ ਕੁਲਵਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੰੂ ਰਾਹਤ ਦੇਣ ਲਈ ਇਕ ਪਾਸੇ ਮੁਫ਼ਤ ਬਿਜਲੀ ਸਹੂਲਤ ਤੋਂ ਇਲਾਵਾ ਮਹਿਲਾਵਾਂ ਨੰੂ ਮੁਫ਼ਤ ਬੱਸ ਸਫ਼ਰ ਸਹੂਲਤ ਦੇ ਰਹੀ ਹੈ ਪਰ ਦੂਜੇ ਪਾਸੇ ਪੈਟਰੋਲ-ਡੀਜ਼ਲ 'ਤੇ ਵੈਟ ਵਧਾ ਕੇ ਲੋਕਾਂ 'ਤੇ ਵਾਧੂ ਬੋਝ ਪਾਉਣ ਦਾ ਕੰਮ ਕੀਤਾ ਹੈ, ਜਿਸ ਨਾਲ ਆਮ ਪਰਿਵਾਰਾਂ 'ਤੇ ਮਹਿੰਗਾਈ ਦੇ ਰੂਪ ਵਿਚ ਹੋਰ ਬੋਝ ਵਧੇਗਾ, ਇਸ ਲਈ ਸਰਕਾਰ ਨੰੂ ਤੁਰੰਤ ਆਪਣਾ ਇਹ ਫ਼ੈਸਲਾ ਵਾਪਸ ਲੈ ਕੇ ਲੋਕਾਂ ਨੰੂ ਰਾਹਤ ਦੇਣੀ ਚਾਹੀਦੀ ਹੈ |
ਤੇਲ ਕੀਮਤਾਂ ਨੇ ਕਿਸਾਨੀ ਵਰਗ ਦੀ ਚਿੰਤਾ ਵਧਾਈ-ਗੁਰਪ੍ਰਤਾਪ ਸਿੰਘ
-ਮਾਨ ਸਰਕਾਰ ਵਲੋਂ ਲੰਘੇ ਦਿਨੀਂ ਤੇਲ ਕੀਮਤਾਂ ਵਿਚ ਵਾਧਾ ਕਰਕੇ ਕਿਸਾਨੀ ਵਰਗ ਦੀ ਚਿੰਤਾ ਵਧਾ ਦਿੱਤੀ ਹੈ ਜਦੋਂ ਕਿ ਲੋਕਾਂ ਨੰੂ ਇਸ ਸਰਕਾਰ ਤੋਂ ਰਾਹਤ ਮਿਲਣ ਦੀਆਂ ਵੱਡੀਆਂ ਉਮੀਦਾਂ ਸਨ | ਇਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਭਾਕਿਊ ਏਕਤਾ ਉਗਰਾਹਾਂ ਦੇ ਸਰਗਰਮ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਮਸ਼ੀਨਰੀ ਦਾ ਯੁੱਗ ਹੋਣ ਕਾਰਨ ਅਨਾਜ ਪੈਦਾ ਕਰਨ ਲਈ ਕਿਸਾਨੀ ਦਾ ਹਰ ਸੰਦ ਤੇਲ 'ਤੇ ਨਿਰਭਰ ਹੈ, ਜਿਸ ਨਾਲ ਤੇਲ ਕੀਮਤਾਂ ਵਧਣ ਨਾਲ ਕਿਸਾਨੀ ਦੀ ਚਿੰਤਾ ਦਾ ਵਧਣਾ ਸੰਭਾਵਿਕ ਹੈ | ਉਨ੍ਹਾਂ ਕਿਹਾ ਕਿ ਕਿਸਾਨੀ ਨੇ ਮਾਨ ਸਰਕਾਰ ਦੇ ਹੱਕ ਵਿਚ ਵੱਡਾ ਫਤਵਾ ਦਿੱਤਾ ਸੀ ਪਰ ਅੱਜ ਮਾਨ ਸਰਕਾਰ ਕਿਸਾਨੀ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ |
ਬਟਾਲਾ, 4 ਫਰਵਰੀ (ਕਾਹਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੈਬਨਿਟ ਮੀਟਿੰਗ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਦੀ ਵੱਖ-ਵੱਖ ਆਗੂਆਂ ਨੇ ਨਿਖੇਧੀ ਕੀਤੀ ਹੈ | ਬਟਾਲਾ ਦੇ ਕਾਂਗਰਸੀ ਕੌਸਲਰ ਹਰਨੇਕ ਸਿੰਘ ਨੇਕੀ ਨੇ ਕਿਹਾ ਕਿ ਅੰਤਰਰਾਸ਼ਟਰੀ ...
ਕਲਾਨੌਰ, 4 ਫਰਵਰੀ (ਪੁਰੇਵਾਲ)-ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਟੋਲ ਪਲਾਜ਼ਾ ਵਿਰੋਧੀ ਐਕਸ਼ਨ ਕਮੇਟੀ ਵਲੋਂ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ (ਕੌਮੀ ਸ਼ਾਹ ਮਾਰਗ 354) 'ਤੇ ਸਥਿਤ ਪਿੰਡ ਖੈਹਿਰਾ ਕੋਟਲੀ ਵਿਖੇ ਤਜਵੀਜ਼ਤ ਟੋਲ ਪਲਾਜਾ ਰੱਦ ਕਰਾਉਣ ਲਈ ਸ਼ੁਰੂ ਕੀਤੇ ...
ਬਟਾਲਾ, 4 ਫਰਵਰੀ (ਕਾਹਲੋਂ)-ਸਿਵਲ ਹਸਪਤਾਲ ਬਟਾਲਾ 'ਚ ਐਸ.ਐਮ.ਓ. ਡਾ. ਰਵਿੰਦਰ ਸਿੰਘ ਦੀ ਅਗਵਾਈ ਵਿਚ ਐਨ.ਸੀ.ਡੀ. ਟੀਮ ਵਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ਇਸ ਮੌਕੇ ਕੈਂਸਰ ਜਾਗਰੂਕ ਰੈਲੀ ਵੀ ਕੱਢੀ ਗਈ ਅਤੇ ਵਿਦਿਆਰਥੀਆਂ ਦੇ ਚਾਰਟ ਬਣਾਉਣ ਦੇ ਮੁਕਾਬਲੇ ਵੀ ਕਰਵਾਏ ...
ਕਲਾਨੌਰ, 4 ਫਰਵਰੀ (ਪੁਰੇਵਾਲ)-ਨੇੜਲੇ ਅੱਡਾ ਕੋਟ ਮੀਆਂ ਸਾਹਿਬ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਦੋ ਨੌਜਵਾਨਾ ਦੀ ਮੌਤ ਅਤੇ ਦੋ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਮਿ੍ਤਕ ਆਈਲੈਟਸ ਕਰਕੇ ਵਿਦੇਸ਼ ਜਾਣ ਲਈ ਤਿਆਰੀ 'ਚ ਸੀ | 4 ਕਾਰ ਸਵਾਰ ਪੁਲਿਸ ...
ਬਟਾਲਾ, 4 ਫਰਵਰੀ (ਕਾਹਲੋਂ)-ਬਟਾਲਾ ਟਰੈਫਿਕ ਪੁਲਿਸ 'ਚ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਸਬ ਇੰਸਪੈਕਟਰ ਹਰਜੀਤ ਸਿੰਘ ਆਪਣਾ ਸਰਕਾਰੀ ਪਿਸਤੌਲ ਸਾਫ ਕਰਦਿਆਂ ਚੱਲੀ ਗੋਲੀ ਨਾਲ ਗੰਭੀਰ ਜ਼ਖ਼ਮੀ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ...
ਗੁਰਦਾਸਪੁਰ, 4 ਫਰਵਰੀ (ਆਰਿਫ਼)-ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਨੇ ਬੀ.ਐਲ.ਓਜ. ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੋਲਿੰਗ ਏਰੀਏ ਵਿਚ ਘਰ-ਘਰ ਜਾ ਕੇ ਵੋਟਰਾਂ ਦਾ 100 ਫ਼ੀਸਦੀ ਆਧਾਰ ਡਾਟਾ ਲਿੰਕ ਕਰਨ ਤਾਂ ਜੋ ਮਾਣਯੋਗ ਚੋਣ ...
ਕਾਦੀਆਂ, 4 ਫਰਵਰੀ (ਕੁਲਵਿੰਦਰ ਸਿੰਘ)-ਅੱਜ ਦੁਪਹਿਰ ਸਮੇਂ ਘਰ ਤੋਂ ਬਟਾਲਾ-ਕਾਦੀਆਂ ਰੋਡ 'ਤੇ ਸਥਿਤ ਨਿੱਜੀ ਹਸਪਤਾਲ 'ਚ ਮਰੀਜ਼ ਨਾਲ ਦਵਾਈ ਲੈਣ ਗਏ ਇਕ ਵਿਅਕਤੀ ਦਾ ਹਸਪਤਾਲ ਦੇ ਅੰਦਰ ਖੜਾ ਕੀਤਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ | ਜਾਣਕਾਰੀ ਅਨੁਸਾਰ ਕਾਦੀਆਂ ਦੇ ...
ਦੋਰਾਂਗਲਾ, 4 ਫਰਵਰੀ (ਚੱਕਰਾਜਾ)-ਹਲਕਾ ਦੀਨਾਨਗਰ ਅੰਦਰ ਕਾਂਗਰਸ ਪਾਰਟੀ ਨੰੂ ਅੱਜ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਪਿੰਡ ਕਠਿਆਲੀ ਦੇ ਮੌਜੂਦਾ ਸਰਪੰਚ ਅਕਾਲੀ ਆਗੂ ਜਸਵੀਰ ਸਿੰਘ ਜੱਸਾ ਕਠਿਆਲੀ ਨੇ ਅਨੇਕਾਂ ਪਰਿਵਾਰਾਂ ਸਮੇਤ ਕਾਂਗਰਸ ਦਾ ਪੱਲਾ ਫੜ ਲਿਆ | ਜਸਵੀਰ ...
ਡੇਰਾ ਬਾਬਾ ਨਾਨਕ, 4 ਫਰਵਰੀ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)-ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਤੋਂ ਸਜਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ...
ਪੁਰਾਣਾ ਸ਼ਾਲਾ, 4 ਫਰਵਰੀ (ਗੁਰਵਿੰਦਰ ਸਿੰਘ ਗੋਰਾਇਆ)-ਪੰਜਾਬ ਅੰਦਰ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਦੀ ਆਉਣ ਵਾਲੇ ਸਮੇਂ ਵਿਚ ਪੰਜਾਬ ਫੇਰੀ ਨੰੂ ਲੈ ਕੇ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਦੇ ਮਕਸਦ ਤਹਿਤ ...
ਪੁਰਾਣਾ ਸ਼ਾਲਾ, 4 ਫਰਵਰੀ (ਅਸ਼ੋਕ ਸ਼ਰਮਾ)-ਬਲਾਕ ਗੁਰਦਾਸਪੁਰ ਅੰਦਰ ਪੈਂਦੇ ਪਿੰਡ ਨਵਾਂ ਨੌਸ਼ਹਿਰਾ ਦੇ 53 ਲੋੜਵੰਦ ਪਰਿਵਾਰਾਂ ਨੰੂ 4-4 ਮਰਲੇ ਦੇ ਪਲਾਟ ਵੰਡਣ ਦੀਆਂ ਫਾਈਲਾਂ ਮਤੇ ਰਾਹੀਂ ਬੀ.ਡੀ.ਪੀ.ਓ. ਗੁਰਦਾਸਪੁਰ ਨੰੂ ਕਾਂਗਰਸ ਸਰਕਾਰ ਵੇਲੇ ਦਿੱਤੀਆਂ ਸਨ ਜੋ ਚੋਣ ...
ਡੇਰਾ ਬਾਬਾ ਨਾਨਕ, 4 ਫਰਵਰੀ (ਅਵਤਾਰ ਸਿੰਘ ਰੰਧਾਵਾ)-ਡੇਰਾ ਬਾਬਾ ਨਾਨਕ ਦੇ ਇਤਿਹਾਸਕ ਜੋੜ ਮੇਲੇ ਸ੍ਰੀ ਚੋਲਾ ਸਾਹਿਬ ਸਬੰਧੀ ਤਿਆਰੀਆਂ ਜ਼ੋਰਾਂ ਨਾਲ ਮੁਕੰਮਲ ਹੋ ਰਹੀਆਂ ਹਨ | ਇਸ ਸਬੰਧੀ ਗੁਰਦੁਆਰਾ ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾਂ ਨੇ ਹੋਰਨਾਂ ਸਮੇਤ ਦੱਸਿਆ ...
ਸ੍ਰੀ ਹਰਗੋਬਿੰਦਪੁਰ, 4 ਫਰਵਰੀ (ਕੰਵਲਜੀਤ ਸਿੰਘ ਚੀਮਾ)-ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਭਰ ਵਿਚ 6 ਫ਼ਰਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਡੀ.ਈ.ਓ. ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿਖੇ ਯੂਨੀਅਨ ...
ਗੁਰਦਾਸਪੁਰ, 4 ਫਰਵਰੀ (ਪੰਕਜ ਸ਼ਰਮਾ)-ਗੁਰੂ ਰਵਿਦਾਸ ਦੇ ਜਨਮ ਦਿਹਾੜੇ 'ਤੇ ਸਥਾਨਿਕ ਸ਼ਹਿਰ ਅੰਦਰ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਜੇਲ੍ਹ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਤੋਂ ਸ਼ੁਰੂ ਹੋ ਕੇ ...
ਗੁਰਦਾਸਪੁਰ, 4 ਫਰਵਰੀ (ਆਰਿਫ਼)-ਇਮੀਗਰੇਸ਼ਨ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੀ ਸੰਸਥਾ ਉਡਾਣ ਇਮੀਗਰੇਸ਼ਨ ਲਗਾਤਾਰ ਯੂ.ਕੇ. ਦੇ ਵੀਜ਼ੇ ਲਗਵਾ ਰਹੀ ਹੈ ਜਿਸ ਤਹਿਤ ਸੰਸਥਾ ਵਲੋਂ ਇਕ ਦੋ ਸਾਲ ਦੇ ਬੱਚੇ ਦਾ ਯੂ.ਕੇ. ਦਾ ਵੀਜ਼ਾ ਲਗਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ | ਇਸ ...
ਐਸ.ਐੱਚ.ਓ ਨੇ ਦੋਸ਼ਾਂ ਨੰੂ ਨਕਾਰਿਆ- ਇਸ ਸਬੰਧੀ ਜਦੋਂ ਐਸ.ਐੱਚ.ਓ ਬਹਿਰਾਮਪੁਰ ਸਬ ਇੰਸਪੈਕਟਰ ਦੀਪਿਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਏ.ਐਸ.ਪੀ. ਦੀਨਾਨਗਰ ਕਰ ਰਹੇ ਹਨ | ਜਿਸ ਤੋਂ ਬਾਅਦ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ | ...
ਬਟਾਲਾ, 4 ਫਰਵਰੀ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਰਵਿਦਾਸ ਸੰਗਠਨ ਕਮੇਟੀ ਬਟਾਲਾ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਦੇ 646ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ...
ਬਟਾਲਾ, 4 ਫਰਵਰੀ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਦੇ ਆਪਣੇ ਵੇਲੇ ਦੇ ਉਘੇ ਅਥਲੀਟ ਰਹੇ ਸਾਬਕਾ ਸਹਾਇਕ ਜ਼ਿਲ੍ਹਾ ਅਫਸਰ ਸ: ਬੂਟਾ ਸਿੰਘ ਮੱਲਿਆਂਵਾਲ ਅਤੇ ਹੁਣ ਚੇਅਰਮੈਨ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਜਿਥੇ ਸਿੱਖਿਆ ਦੇ ਖੇਤਰ ...
ਕਾਦੀਆਂ, 4 ਫਰਵਰੀ (ਕੁਲਵਿੰਦਰ ਸਿੰਘ)-ਸਥਾਨਕ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਲੋਂ ਇਨਾਮ ਵੰਡ ਸਮਾਗਮ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਨੈਸ਼ਨਲ ਐਵਾਰਡੀ ਸਰਪੰਚ ਸ: ਪੰਥਦੀਪ ਸਿੰਘ ...
ਕਲਾਨੌਰ, 4 ਫਰਵਰੀ (ਪੁਰੇਵਾਲ)- ਪੰਜਾਬ ਪੁਲਿਸ ਵਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦੀ ਖੇਤਰ 'ਚ ਬਿਹਤਰ ਪੁਲਿਸ ਸੇਵਾਵਾਂ ਦੇਣ 'ਤੇ ਬਾਰਡਰ ਦੇ ਪਿੰਡਾਂ ਦੇ ਮੁਹਤਬਰਾਂ ਵਲੋਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਡੀ.ਐੱਸ.ਪੀ. ਕਲਾਨੌਰ ਗੁਰਵਿੰਦਰ ਸਿੰਘ ...
ਧਾਰੀਵਾਲ, 4 ਫਰਵਰੀ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਫਾਦਰ ਜੋਸ ਪਡਿਆਈ ਨੇ ਸ਼ਿਰਕਤ ...
ਗੁਰਦਾਸਪੁਰ, 4 ਫਰਵਰੀ (ਆਰਿਫ਼)- ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਇਕਾਈ ਗੁਰਦਾਸਪੁਰ ਤੇ ਦੋਰਾਂਗਲਾ ਦੀ ਮੀਟਿੰਗ ਸਥਾਨਿਕ ਗੁਰੂ ਨਾਨਕ ਪਾਰਕ ਵਿਖੇ ਹੋਈ | ਚਰਨਜੀਤ ਸਿੰਘ ਲੱਖੋਵਾਲ, ਗੁਰਵਿੰਦਰ ਸਿੰਘ ਧਕਾਲਾ, ਮਨਦੀਪ ਸਿੰਘ ਕੋਠੇ ਮਜੀਠੀ, ਪ੍ਰਭਜੋਤ ਸਿੰਘ ...
ਪੰਜਗਰਾਈਆਂ, 4 ਫਰਵਰੀ (ਬਲਵਿੰਦਰ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਦੀ ਅਗਵਾਈ ਵਿਚ ਆਪ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ | ਇਸ ਮੌਕੇ ਆਪ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ...
ਡੇਰਾ ਬਾਬਾ ਨਾਨਕ, 4 ਫਰਵਰੀ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੋੜਵੰਦ ਮਰੀਜ਼ਾਂ ਲਈ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਸਹਿਯੋਗ ਨਾਲ ਪਿੰਡ ਰੱਤਾ ਵਿਖੇ ...
ਕਲਾਨੌਰ, 4 ਫਰਵਰੀ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਡੀਜ਼ਲ-ਪੈਟਰੋਲ 'ਤੇ ਲਗਾਏ ਗਏ ਵੈਟ ਦੀ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਪੰਜਾਬ ਵਲੋਂ ਨਿਖੇਧੀ ਕੀਤੀ ਗਈ ਹੈ | ਇਸ ਸਬੰਧੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਗੱਲਬਾਤ ...
ਨਿੱਕੇ ਘੁੰਮਣ, 4 ਫਰਵਰੀ (ਸਤਬੀਰ ਸਿੰਘ ਘੁੰਮਣ)-ਪੰਥ ਦੇ ਦਰਵੇਸ਼ ਆਗੂ ਸਵ. ਜਥੇਦਾਰ ਹਰਬੰਸ ਸਿੰਘ ਘੁੰਮਣ ਸਾ: ਵਿਧਾਇਕ, ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਐਕਟਿੰਗ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਦੀ ਪਹਿਲੀ ਸਾਲਾਨਾ ਯਾਦ ਵਿਚ ਗੁਰਮਤਿ ਸਮਾਗਮ ਉਨ੍ਹਾਂ ਦੇ ਸਪੁੱਤਰ ...
ਕਲਾਨੌਰ, 4 ਫਰਵਰੀ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੇ ਰੇਟ 'ਚ ਵੈਟ ਵਜੋਂ ਵਾਧਾ ਕਰਨ ਦੇ ਮਾਮਲੇ 'ਚ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਵਜ਼ੀਰ ਜਥੇ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਬਦਲਾਅ ਦੇ ਰੂਪ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੂਬਾ ...
ਧਾਰੀਵਾਲ, 4 ਫਰਵਰੀ (ਜੇਮਸ ਨਾਹਰ)-ਸਥਾਨਕ ਧਾਰੀਵਾਲ ਸ਼ਹਿਰ ਅੰਦਰ ਸਥਿਤ ਬਟਾਲਾ-ਗੁਰਦਾਸਪੁਰ ਰੋਡ 'ਤੇ ਇਕ ਨਿੱਜੀ ਬੈਂਕ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਆਏ ਇਕ ਵਿਅਕਤੀ ਦੁਆਰਾ ਕਢਵਾਈ ਰਕਮ ਵਿਚੋਂ 500-500 ਦੇ 2 ਜਾਅਲੀ ਨੋਟ ਨਿਕਲੇ, ਜੋ ਕੇੇ ਚਰਚਾ ਦਾ ਵਿਸ਼ਾ ਬਣਿਆ ...
ਕਲਾਨੌਰ, 4 ਫਰਵਰੀ (ਪੁਰੇਵਾਲ)-ਸਥਾਨਕ ਸਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਡਾਇਰੈਕਟਰ ਅਮਰਿੰਦਰ ਸਿੰਘ ਮੱਲ੍ਹੀ, ਮੈਡਮ ਸੁਖਜੀਤ ਕੌਰ ਮੱਲ੍ਹੀ, ਮੈਡਮ ਸੁਪਰੀਤ ਕੌਰ ਮੱਲ੍ਹੀ ਦੇ ਸਹਿਯੋਗ ਨਾਲ ...
ਦੋਰਾਂਗਲਾ, 4 ਫਰਵਰੀ (ਚੱਕਰਾਜਾ)-ਐਸ.ਸੀ.ਬੀ.ਸੀ ਮੁਲਾਜ਼ਮ ਵੈੱਲਫੇਅਰ ਫੈਡਰੇਸ਼ਨ ਪਾਵਰਕਾਮ ਜ਼ਿਲ੍ਹਾ ਗੁਰਦਾਸਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਪ੍ਰਬੋਧ ਮੰਗੋਤਰਾ ਦੀ ਅਗਵਾਈ ਹੇਠ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੰੂ ਮੰਗ ਪੱਤਰ ...
ਗੁਰਦਾਸਪੁਰ, 4 ਫਰਵਰੀ (ਆਰਿਫ਼)-ਸਟੱਡੀ ਵੀਜ਼ੇ ਦੇ ਨਾਲ-ਨਾਲ ਕੀਵੀ ਐਂਡ ਕੰਗਾਰੂ ਸਟੱਡੀਜ਼ ਗੁਰਦਾਸਪੁਰ ਕੈਨੇਡਾ ਦੇ ਡਿਪੈਂਡੈਂਟ ਵੀਜ਼ੇ ਸਬੰਧੀ ਬਿਹਤਰੀਨ ਸੇਵਾਵਾਂ ਦੇ ਰਿਹਾ ਹੈ ਅਤੇ ਲਗਾਤਾਰ ਲੋਕਾਂ ਦੇ ਕੈਨੇਡਾ ਜਾਣ ਦੇ ਸੁਪਨੇ ਨੰੂ ਪੂਰਾ ਕਰ ਰਿਹਾ ਹੈ | ਇਸ ...
ਧਾਰੀਵਾਲ, 4 ਫਰਵਰੀ (ਜੇਮਸ ਨਾਹਰ)-ਸੂਬਾ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਝੂਠੇ ਸ਼ਬਜਬਾਗ ਦਿਖਾ ਕੇ ਸੱਤਾ 'ਤੇ ਕਾਬਜ਼ ਹੋਈ ਮਾਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦਾ ਲੱਕ ਤੋੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਨਾਲ ਹਰੇਕ ਵਰਗ ਵਿਚ ...
ਬਠਿੰਡਾ, 4 ਫਰਵਰੀ (ਪੱਤਰ ਪ੍ਰੇਰਕ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫ਼ੀਸਦੀ ਛੋਟ ਉੱਪਰ 6 ਫਰਵਰੀ 2023 ਦਿਨ ਸੋਮਵਾਰ ਨੂੰ ਹੋਟਲ ਇੰਟਰਨੈਸ਼ਲ ਨੇੜੇ ਬੱਸ ਸਟੈਂਡ ...
ਧਾਰੀਵਾਲ, 4 ਫਰਵਰੀ (ਸਵਰਨ ਸਿੰਘ)- ਸੂਬਾ ਸਰਕਾਰ ਵਲੋਂ ਆਮ ਜਨਤਾ ਨੂੰ ਆਪਣੇ ਚੁਣਾਵੀ ਵਾਅਦੇ ਜਲਦ ਪੂਰੇ ਜਲਦ ਪੂਰੇ ਕੀਤੇ ਜਾਣ ਦਾ ਅਹਿਸਾਸ ਦਿਵਾਉਣ ਲਈ ਹਫ਼ਤਾ-ਦਫ਼ੜੀ 'ਚ ਬਣਾਏ ਆਮ ਆਦਮੀ ਕਲੀਨਿਕਾਂ 'ਚ ਫਾਰਮੇਸੀ ਅਫ਼ਸਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ...
ਬਟਾਲਾ, 4 ਫਰਵਰੀ (ਹਰਦੇਵ ਸਿੰਘ ਸੰਧੂ)-ਨਜ਼ਦੀਕੀ ਪਿੰਡ ਕੋਟਲਾ ਸਰਫ਼ ਵਿਖੇ ਵਿਦਿਆ ਦਾ ਚਾਨਣ ਦੇ ਰਹੀ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਪੰਜਾਬੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX