ਤਾਜਾ ਖ਼ਬਰਾਂ


ਮਨੀਪੁਰ : ਸੁਰੱਖਿਆ ਬਲਾਂ ਨੇ ਲੁੱਟੇ ਗਏ 40 ਆਧੁਨਿਕ ਹਥਿਆਰ ਕੀਤੇ ਬਰਾਮਦ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵਿਅਕਤੀ ਪੇਸ਼ੀ ਸਮੇਂ ਫ਼ਰਾਰ
. . .  1 day ago
ਗੜ੍ਹਸ਼ੰਕਰ, 3 ਜੂਨ (ਧਾਲੀਵਾਲ)- ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ ਵਿਅਕਤੀ ਪੁਲਿਸ 'ਤੇ ਹੀ ਭਾਰੀ ਪੈ ਗਿਆ ਜਿਸ ਨੇ ਕੁਝ ਸਮੇਂ ਲਈ ਪੁਲਿਸ ਦੇ ...
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦਾ ਟੂਰਨਾਮੈਂਟ ਦੀ ਜਿੱਤ ਤੋਂ ਬਾਅਦ ਕੀਤਾ ਗਿਆ ਨਿੱਘਾ ਸਵਾਗਤ
. . .  1 day ago
ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਕਰੀਬ 9 ਕਿੱਲੋ 397 ਗ੍ਰਾਮ ਹੈਰੋਇਨ ਬਰਾਮਦ
. . .  1 day ago
ਫ਼ਾਜ਼ਿਲਕਾ,3 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਫ਼ਾਜ਼ਿਲਕਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਹੈ ...
ਬਾਲਾਸੋਰ ਰੇਲ ਹਾਦਸਾ: ਟੀ.ਐਮ.ਸੀ. ਬੰਗਾਲ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ
. . .  1 day ago
ਤੇਜ਼ ਰਫ਼ਤਾਰ ਟਿੱਪਰ ਨੇ ਪੀਰ ਦੀ ਕੰਧ ਵਿਚ ਮਾਰੀ ਟੱਕਰ, ਪੁਜਾਰੀ ਦੇ 8 ਸਾਲਾ ਪੋਤੇ ਦੀ ਮੌਤ
. . .  1 day ago
ਡੇਰਾਬੱਸੀ, 3 ਜੂਨ( ਗੁਰਮੀਤ ਸਿੰਘ)-ਸਰਕਾਰੀ ਕਾਲਜ ਸੜਕ ਤੇ ਵਾਪਰੇ ਦਰਦਨਾਕ ਹਾਦਸੇ ਵਿਚ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ । ਹਾਦਸਾ ਉਦੋਂ ਵਾਪਰਿਆਂ ਜਦੋਂ ਮਾਈਨਿੰਗ ਦੇ ਕੰਮ ਵਿਚ ਲਗੇ ਇਕ ਟਿੱਪਰ ਨੇ ਪੀਰ ਦੀ ਕੰਧ ...
ਬਾਲਾਸੋਰ ਰੇਲ ਹਾਦਸਾ: ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ- ਪ੍ਰਧਾਨ ਮੰਤਰੀ
. . .  1 day ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਗੰਭੀਰ ਘਟਨਾ ਹੈ ਅਤੇ ਉਨ੍ਹਾਂ ਲੋਕਾਂ....
ਓਡੀਸ਼ਾ ਰੇਲ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 288
. . .  1 day ago
ਭੁਵਨੇਸ਼ਵਰ, 3 ਜੂਨ- ਭਾਰਤੀ ਰੇਲਵੇ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣਤ ਤੱਕ ਓਡੀਸ਼ਾ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ, ਜਦੋਂ ਕਿ 747 ਲੋਕ ਜ਼ਖ਼ਮੀ ਹੋਏ ਹਨ ਅਤੇ...
ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੱਜ ਸਿੱਖ ਸੰਸਥਾ ਦੇ ਇਕ ਵਫ਼ਦ ਨੇ ਭਾਰਤ ਦੇ ਗ੍ਰਹਿ ਮੰਤਰੀ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਲਈ ਲੋੜੀਂਦੀ ਮਦਦ ਯਕੀਨੀ ਬਣਾਈ ਜਾਵੇ- ਪ੍ਰਧਾਨ ਮੰਤਰੀ
. . .  1 day ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਟ ਤੋਂ ਕੈਬਨਿਟ ਸਕੱਤਰ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀਆਂ....
ਅਦਾਰਾ ‘ਅਜੀਤ’ ਦੇ ਹੱਕ ਵਿਚ ਸੜਕਾਂ ’ਤੇ ਉਤਰੇ ਲੋਕ
. . .  1 day ago
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਕੋਟਕਪੁਰਾ ਰੋਡ ’ਤੇ ਭਗਵੰਤ ਮਾਨ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਨੂੰ ਮਿਲਣ ਲਈ ਹਸਪਤਾਲ ਰਵਾਨਾ ਹੋਏ ਪ੍ਰਧਾਨ ਮੰਤਰੀ
. . .  1 day ago
ਭੁਵਨੇਸ਼ਵਰ, 3 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ...
ਬਾਲਾਸੋਰ ਰੇਲ ਹਾਦਸਾ: ਘਟਨਾ ਵਾਲੀ ਥਾਂ ’ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਭੁਵਨੇਸ਼ਵਰ, 3 ਜੂਨ- ਓਡੀਸ਼ਾ ਵਿਖੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜੇ ਹਨ।
ਬਾਲਾਸੋਰ ਰੇਲ ਹਾਦਸਾ: ਪਾਕਿਸਤਾਨੀ ਪ੍ਰਧਾਨਮੰਤਰੀ ਵਲੋਂ ਮਿ੍ਤਕਾਂ ਲਈ ਦੁੱਖ ਦਾ ਪ੍ਰਗਟਾਵਾ
. . .  1 day ago
ਇਸਲਾਮਾਬਦ, 3 ਜੂਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਓਡੀਸ਼ਾ ਵਿਚ ਵਾਪਰੇ ਰੇਲ ਹਾਦਸੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਅਦਾਰਾ ‘ਅਜੀਤ’ ਦੇ ਹੱਕ ਵਿਚ ਭਰਵੀਂ ਇਕੱਤਰਤਾ
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)- ਪਿੰਡਾਂ ਵਿਚ ਵੀ ਲੋਕ ਹੁਣ ਅਦਾਰਾ ਅਜੀਤ ਦੇ ਹੱਕ ਵਿਚ ਮਤੇ ਪਾਸ ਕਰਨ ਲੱਗੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਇਕ ਵੱਡਾ ਇਕੱਠ ਪਿੰਡ ਕਾਨਿਆਂ ਵਾਲੀ ਵਿਖੇ ਕੀਤਾ ਗਿਆ, ਜਿਸ ਵਿਚ ਸਰਬਸੰਮਤੀ....
ਪੁਲਿਸ ਨੇ ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ’ਕੇ ਕੀਤਾ ਕਾਤਲ ਨੂੰ ਗਿ੍ਫ਼ਤਾਰ
. . .  1 day ago
ਗੁਰਾਇਆ, 3 ਜੂਨ (ਚਰਨਜੀਤ ਸਿੰਘ ਦੁਸਾਂਝ)- ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ....
ਬੀਬੀ ਜਗੀਰ ਕੋਰ ਵਲੋਂ ਸ਼੍ਰੋਮਣੀ ਅਕਾਲੀ ਪੰਥ ਬੋਰਡ ਬਣਾਉਣ ਦਾ ਐਲਾਨ
. . .  1 day ago
ਬੇਗੋਵਾਲ, 3 ਜੂਨ (ਅਮਰਜੀਤ ਕੋਮਲ, ਸੁਖਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ....
ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਕਾਰ ਖ਼ੋਹ ਕੇ ਫ਼ਰਾਰ
. . .  1 day ago
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਵਿਚ ਅੱਜ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦੀ ਬਰੀਜ਼ਾ ਕਾਰ ਖ਼ੋਹ ਕੇ ਫ਼ਰਾਰ ਹੋ ਗਏ। ਸੂਚਨਾ.....
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਬੀਬਾ ਹਰਸਿਮਰਤ ਕੌਰ ਬਾਦਲ
. . .  1 day ago
ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਅਚਾਨਕ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ....
ਓਡੀਸ਼ਾ: ਰੇਲ ਹਾਦਸੇ ਵਿਚ ਮਿ੍ਤਕਾਂ ਦੀ ਗਿਣਤੀ ਹੋਈ 261
. . .  1 day ago
ਭੁਵਨੇਸ਼ਵਰ, 3 ਜੂਨ- ਦੱਖਣੀ ਪੂਰਬੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਲਾਸੋਰ ਰੇਲ ਹਾਦਸੇ ਵਿਚ ਹੁਣ ਤੱਕ 261 ਮੌਤਾਂ ਹੋ ਚੁੱਕੀਆਂ ਹਨ....
ਬਾਲਾਸੋਰ ਰੇਲ ਹਾਦਸਾ: ਰਾਹਤ ਕਾਰਜਾਂ ਲਈ ਡਾਕਟਰਾਂ ਦੀਆਂ ਟੀਮਾਂ ਹੋਈਆਂ ਰਵਾਨਾ- ਕੇਂਦਰੀ ਸਿਹਤ ਮੰਤਰੀ
. . .  1 day ago
ਨਵੀਂ ਦਿੱਲੀ, 3 ਜੂਨ- ਬਾਲਾਸੋਰ ਵਿਖੇ ਵਾਪਰੇ ਰੇਲ ਹਾਦਸੇ ਸੰਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਓਡੀਸ਼ਾ ਵਿਚ ਰੇਲ ਹਾਦਸੇ ਵਾਲੀ ਥਾਂ ’ਤੇ ਰਾਹਤ....
ਬਾਲਾਸੋਰ ਰੇਲ ਹਾਦਸਾ: ਤਾਮਿਲਨਾਡੂ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਚੇਨੱਈ, 3 ਜੂਨ- ਤਾਮਿਲਨਾਡੂ ਸਰਕਾਰ ਵਲੋਂ ਰੇਲ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ....
ਨਵਜੋਤ ਕੌਰ ਦੀ ਸਿਹਤਯਾਬੀ ਲਈ ਅਰਦਾਸ ਕਰਨ ਵਾਲਿਆਂ ਦਾ ਲੱਖ ਲੱਖ ਧੰਨਵਾਦ- ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 3 ਜੂਨ- ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੀ ਦੂਜੀ ਕੀਮੋਥੈਰੇਪੀ ਦੀ ਇਕ ਤਸਵੀਰ ਸਾਂਝੀ....
ਬਾਲਾਸੋਰ ਰੇਲ ਹਾਦਸਾ: ਅੱਜ ਹਾਦਸੇ ਵਾਲੀ ਥਾਂ ’ਤੇ ਜਾਣਗੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 3 ਜੂਨ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਜਾਣਗੇ, ਜਿੱਥੇ....
ਬਾਲਾਸੋਰ ਰੇਲ ਹਾਦਸਾ:ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਬੁਲਾਈ ਮੀਟਿੰਗ
. . .  1 day ago
ਨਵੀਂ ਦਿੱਲੀ, 3 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਦੇ ਸੰਬੰਧ ਵਿਚ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਬੁਲਾਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਮਾਘ ਸੰਮਤ 554

ਅੰਮ੍ਰਿਤਸਰ

'ਆਪ' ਸਰਕਾਰ ਨੇ ਪੈਟਰੋਲ/ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਲੋਕਾਂ 'ਤੇ ਪਾਇਆ ਬੋਝ-ਮਜੀਠੀਆ

ਚੌਕ ਮਹਿਤਾ, 4 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਪੰਜਾਬ 'ਚ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੋਟੰਕੀਬਾਜ, ਫੁਕਰੀਆਂ ਗੱਲਾ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਲੈ ਕੇ 'ਆਪ' ਦੀ ਸਰਕਾਰ ਬਣਾ ਤਾਂ ਲਈ, ਪਰ ਕੁਝ ਮਹੀਨੇ ਸਰਕਾਰ ਦੇ ਚੱਲਣ ਤੇ ਪੰਜਾਬ ਦੇ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ਼ ਤੇ ਮੋਹ ਭੰਗ ਹੋ ਚੁੱਕਾ ਸੀ। ਉਪਰੋਂ ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਸੈੱਸ ਵਧਾ ਕੇ ਪੰਜਾਬ ਦੀ ਜਨਤਾ 'ਤੇ ਕਰੋੜਾ ਰੁਪਏ ਦਾ ਹੋਰ ਬੋਝ ਪਾ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਤਾ, ਆਮ ਲੋਕਾਂ ਦੀ ਪਹੁੰਚ ਤੋਂ ਬਹਾਰ ਹੈ ਤੇ ਪੰਜਾਬ 'ਚ ਪਹਿਲਾ ਤੋਂ ਹੀ ਚੱਲ ਰਹੇ ਸੇਵਾ ਕੇਂਦਰ 'ਤੇ ਪ੍ਰਇਮਰੀ ਸੇਂਹਤ ਕੇਂਦਰਾਂ ਨੂੰ ਲੀਪਾ ਪੋਚੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਦਾ ਜੀਉਣਾ ਮੁਸ਼ਕਿਲ ਕੀਤਾ ਹੈ। ਇਸ ਮੌਕੇ ਹਲਕਾ ਜੰਡਿਆਲਾ ਗੁਰੂ ਤੋਂ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਛੱਜਲਵੱਡੀ, ਚੇਅਰਮੈਨ ਕੰਵਰਦੀਪ ਸਿੰਘ ਮਾਨ ਮੈਂਬਰ ਜਨਰਲ ਕੌਂਸਲਰ ਪੰਜਾਬ, ਹਰਜਿੰਦਰ ਸਿੰਘ ਨੰਗਲੀ ਸਰਕਲ ਪ੍ਰਧਾਨ ਜਲਾਲ, ਯੂਥ ਸਰਕਲ ਪ੍ਰਧਾਨ ਜਗਦੇਵ ਸਿੰਘ ਉਦੋਨੰਗਲ, ਜਥੇ. ਰਾਜਬੀਰ ਸਿੰਘ, ਪ੍ਰਧਾਨ ਜਤਿੰਦਰ ਸਿੰਘ ਲੱਧਾਮੁੰਡਾ, ਜਗੀਰ ਸਿੰਘ ਰੰਧਾਵਾ ਧਰਮੂੰਚੱਕ ਯੂ. ਐਸ. ਏ., ਬਲਦੇਵ ਸਿੰਘ ਆਠਵਾਲ, ਤਜਿੰਦਰਪਾਲ ਸਿੰਘ ਲਾਡੀ, ਜਥੇ. ਹਰਦਿਆਲ ਸਿੰਘ ਮਹਿਤਾ, ਨਿਸ਼ਾਨ ਸਿੰਘ ਗੋਲਡੀ, ਰਾਜਪਾਲ ਸਿੰਘ ਰਾਜੂ ਪ੍ਰਧਾਨ ਬੀ. ਸੀ. ਵਿੰਗ, ਸ਼ਮਸ਼ੇਰ ਸਿੰਘ ਸ਼ੇਰਾ, ਜੁਗਰਾਜ ਸਿੰਘ ਘੁਆਟਵਿੰਡ, ਕੇਵਲ ਸਿੰਘ, ਸੁਖਦੇਵ ਸਿੰਘ, ਵਰਿੰਦਰਜੀਤ ਸਿੰਘ, ਰੁਪਿੰਦਰਜੀਤ ਸਿੰਘ, ਤਰਨਜੀਤ ਸਿੰਘ ਉਦੋਨੰਗਲ, ਮਲਕੀਅਤ ਸਿੰਘ ਮਾਨ, ਪ੍ਰਧਾਨ ਬਲਦੇਵ ਸਿੰਘ ਤੋਂ ਇਲਾਵਾਂ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ।

ਪੰਜਾਬ ਸਰਕਾਰ ਵਲੋਂ ਪੈਟਰੋਲ/ਡੀਜ਼ਲ 'ਤੇ 90 ਪੈਸੇ ਸੈੱਸ ਲਗਾਉਣ ਦੀ ਵੱਖ-ਵੱਖ ਆਗੂਆਂ, ਕਿਸਾਨ ਜਥੇਬੰਦੀਆਂ ਤੇ ਹੋਰਾਂ ਵਲੋਂ ਨਿਖੇਧੀ

ਰਮਦਾਸ, 4 ਫਰਵਰੀ (ਜਸਵੰਤ ਸਿੰਘ ਵਾਹਲਾ)-ਮੁੱਖ ਮੰਤਰੀ ਪੰਜਾਬ ਦੀ ਅਗਵਾਈ 'ਚ ਕੈਬਨਿਟ ਦੀ ਮੀਟਿੰਗ 'ਚ ਡੀਜ਼ਲ 'ਤੇ 90 ਫ਼ੀਸਦੀ ਸੈੱਸ ਲਗਾਉਣ ਦੀ ਸਖਤ ਸ਼ਬਦਾ 'ਚ ਨਿਖੇਧੀ ਕਰਦਿਆ ਸਾਬਕਾ ਸੰਸਦੀ ਸਕੱਤਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਵਲੋਂ 'ਨਿਵੇਸ਼ਕ ਪੰਜਾਬ ਸਿਖਰ ਸੰਮੇਲਨ-2023' ਗੁਰੂ ਨਗਰੀ ਵਿਖੇ ਕਰਾਉਣ ਦੀ ਮੰਗ

ਅੰਮਿ੍ਤਸਰ, 4 ਫਰਵਰੀ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਦੀ ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਨੇ ਪੰਜਾਬ ਸਰਕਾਰ ਦੇ ਸਥਾਨਿਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਤੋਂ ਮੰਗ ਕੀਤੀ ਹੈ ਕਿ ਉਹ ਸਰਕਾਰ ਵਿਚ ਆਪਣੇ ਰੁਤਬੇ ਦਾ ਪ੍ਰਭਾਵ ਅਤੇ ਅਸਰ-ਰਸੂਖ ...

ਪੂਰੀ ਖ਼ਬਰ »

ਨਸ਼ੇ ਵਾਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ

ਵੇਰਕਾ, 4 ਫਰਵਰੀ (ਪਰਮਜੀਤ ਸਿੰਘ ਬੱਗਾ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਜਸਕਰਨ ਸਿੰਘ ਦੀਆਂ ਹਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਛੇੜੀ ਮੁਹਿੰਮ ਦੌਰਾਨ ਥਾਣਾ ਵੇਰਕਾ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ ...

ਪੂਰੀ ਖ਼ਬਰ »

ਸੀ.ਐਚ.ਸੀ. ਮਾਨਾਂਵਾਲਾ ਵਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਸੈਕੰਡਰੀ ਸਕੂਲ 'ਚ ਜਾਗਰੂਕਤਾ ਸੈਮੀਨਾਰ

ਮਾਨਾਂਵਾਲਾ ਕਲਾਂ, 4 ਫਰਵਰੀ (ਗੁਰਦੀਪ ਸਿੰਘ ਨਾਗੀ)-ਵਿਸ਼ਵ ਕੈਂਸਰ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਕਲਾਂ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਲੁੱਟ ਦੀ ਵਾਰਦਾਤ ਕਰਨ ਵਾਲਾ ਕਾਬੂ

ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਛਾਉਣੀ ਪੁਲਿਸ ਵਲੋਂ ਤੇਜ਼ਧਾਰ ਹਥਿਆਰ ਵਿਖਾ ਕੇ ਲੁੱਟ ਦੀ ਵਾਰਦਾਤ ਕਰਨ ਵਾਲੇ ਨੂੰ ਕਾਬੂ ਕਰ ਲਿਆ ਗਿਆ ਹੈ | ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੂਨਮ ਗੋਤਮ ਨਾਮਕ ਔਰਤ ਦੀ ਸ਼ਿਕਾਇਤ ਕਰਨ 'ਤੇ ਸਾਹਮਣੇ ਆਇਆ ਸੀ | ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

ਵੇਰਕਾ, 4 ਫਰਵਰੀ (ਪਰਮਜੀਤ ਸਿੰਘ ਬੱਗਾ)-ਮੰਦਰ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਸੰਤ ਨਗਰ ਵੇਰਕਾ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆ ਸੰਗਤਾਂ ਦੁਆਰਾ ਦਿੱਤੇ ਸਹਿਯੋਗ ਨਾਲ ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ | ...

ਪੂਰੀ ਖ਼ਬਰ »

ਸੂਬੇ 'ਚ ਨੱਕੋ-ਨੱਕ ਵਗ ਰਿਹਾ ਹੈ ਨਸ਼ਿਆਂ ਦਾ 6ਵਾਂ ਦਰਿਆ-ਨਸ਼ਾ ਮੁਕਤ ਪੰਜਾਬ ਲਈ ਸਰਕਾਰ ਅਜੇ ਤੱਕ ਨਹੀਂ ਬਣਾ ਸਕੀ ਕੋਈ ਨੀਤੀ

ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ 'ਚ ਪਿਛਲ਼ੇ ਕਈ ਦਹਾਕਿਆਂ ਤੋਂ ਨੱਕੋ-ਨੱਕ ਵੱਗ ਰਹੇ ਨਸ਼ਿਆਂ ਦੇ 6ਵੇਂ ਦਰਿਆ ਨੂੰ ਠ੍ਹੱਲਣ ਦੇ ਵੱਡੇ ਵਾਅਦਿਆਂ ਨਾਲ ਸੂਬੇ ਦੀ ਸੱਤਾ ਹਾਸਲ ਕਰਨ ਵਾਲੀ ਮਾਨ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੇ ਵੀ ...

ਪੂਰੀ ਖ਼ਬਰ »

ਸ਼ੂਗਰ, ਬੀ.ਪੀ. ਤੇ ਵੱਧ ਭਾਰ ਵਾਲੇ ਰੋਗੀਆਂ ਦੇ ਜ਼ੀਰੋ ਤਕਨੀਕ ਨਾਲ ਗੋਡੇ ਬਦਲੀ ਸੰਭਵ-ਡਾ: ਰਣਜੀਤ ਸਿੰਘ

ਅੰਮਿ੍ਤਸਰ, 4 ਫਰਵਰੀ (ਰੇਸ਼ਮ ਸਿੰਘ)-ਸਥਾਨਕ ਰਣਜੀਤ ਐਵੀਨਿਊ ਸਥਿਤ ਡਾ: ਰਣਜੀਤ ਆਰਥੋਪੈਡਿਕ ਕੇਂਦਰ ਵਿਖੇ ਗੋਡੇ ਬਦਲੀ ਦੇ ਮਾਹਿਰ ਸਰਜ਼ਨ ਡਾ: ਰਣਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਹੁਣ ਜ਼ੀਰੋ ਐਰਰ ਤਕਨੀਕ ਨਾਲ ਸ਼ੂਗਰ, ਬੀ.ਪੀ. ਤੇ ਵੱਧ ਭਾਰ ਵਾਲੇ ਮਰੀਜ਼ਾਂ ਦੇ ਗੋਡੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਅੰਮਿ੍ਤਸਰ ਵਿਖੇ ਰਾਸ਼ਟਰ ਪੱਧਰੀ ਇੰਡੀਅਨ ਸੁਸਾਇਟੀ ਫਾਰ ਸਟੱਡੀ ਆਫ਼ ਪੇਨ ਕਾਨਫਰੰਸ ਤੇ ਕਨਵੋਕੇਸ਼ਨ

ਨਵਾਂ ਪਿੰਡ, 4 ਫਰਵਰੀ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਅੰਮਿ੍ਤਸਰ ਵਿਖੇ ਗੰਭੀਰ ਦਰਦ ਨਾਲ ਸੰਬੰਧਿਤ ਸਰੀਰਿਕ ਅਤੇ ਮਾਨਸਿਕ ਪੀੜਾ ਤੋਂ ਰਾਹਤ ਪਾਉਣ ਦੇ ਮਕਸਦ ਲਈ ਦਰਦ ਦੀ ਦਵਾਈ ਦੇ ਗਿਆਨ ਤੇ ਅਭਿਆਸ ਪ੍ਰਚਾਰ ਦੇ ਲਈ 3 ਦਿਨਾ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੇਂਦਰੀ ਰਵਿਦਾਸ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਅੰਮਿ੍ਤਸਰ, 4 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੇਂਦਰੀ ਰਵਿਦਾਸ ਮੰਦਰ ਹਾਲ ਬਾਜ਼ਾਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕੱਢੀ ਗਈ | ਸ਼ੋਭਾ ਯਾਤਰਾ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਨੇ ਵੰਡ ਦੇ ਕਾਲੇ ਦਿਨਾਂ ਨੂੰ ਕੀਤਾ ਯਾਦ

ਅੰਮਿ੍ਤਸਰ, 4 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-1947 ਵਿਚ ਭਾਰਤ ਦੀ ਵੰਡ ਅਜਿਹੀ ਘਟਨਾ ਸੀ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ | ਬਿ੍ਟਿਸ਼ ਸ਼ਾਸਨ ਤੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਭਾਰਤ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ | ਇਕ ਪਾਸੇ ਆਜ਼ਾਦੀ ਦਾ ਜਸ਼ਨ ...

ਪੂਰੀ ਖ਼ਬਰ »

ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਸੰਬੰਧੀ ਸੈਮੀਨਾਰ

ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)- ਸਰਕਾਰੀ ਹਸਪਤਾਲ ਢਾਬ ਖਟੀਕਾਂ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਸੰਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਫੁਲਕਾਰੀ ਐਨ.ਜੀ.ਓ. ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਰਸ਼ਮੀ ਵਿਜ, ਮਾਸ ਮੀਡੀਆ ...

ਪੂਰੀ ਖ਼ਬਰ »

ਸੇਵਾਦਾਰ ਇੰਪਲਾਈਜ਼ ਯੂਨੀਅਨ ਨੇ ਨਿਗਮ ਕਮਿਸ਼ਨਰ ਦੇ ਪੀ.ਏ. ਨੂੰ ਸੌਂਪਿਆ ਮੰਗ-ਪੱਤਰ

ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਸੇਵਾਦਾਰ ਇੰਪਲਾਈਜ਼ ਯੂਨੀਅਨ ਵਲੋਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਪੀ.ਏ. ਸੁਨੀਲ ਭਾਟੀਆ ਨੂੰ ਮੰਗ ਪੱਤਰ ਸੌਂਪਿਆ ਗਿਆ | ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਸਾਲ 2010 ਤੋਂ 2023 ਤੱਕ ਆਪਣੇ ਪੀ.ਐਫ. ਦੇ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੰਗਰੂਰ ਵਿਖ਼ੇ ਸੂਬਾ ਪੱਧਰੀ ਰੋਸ ਰੈਲੀ 7 ਨੂੰ

ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ ਵਿਰੁੱਧ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿਖੇ ਸੂਬਾਈ ਰੈਲੀ 7 ਫਰਵਰੀ ਨੂੰ ਕੀਤੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਵੇਰਕਾ, 4 ਫਰਵਰੀ (ਪਰਮਜੀਤ ਸਿੰਘ ਬੱਗਾ)-ਗੁਰਦੁਆਰਾ ਸ੍ਰੀ ਹਰਿ ਰਾਇ ਸਾਹਿਬ ਗੋਪਾਲ ਨਗਰ ਮਜੀਠਾ ਰੋਡ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਗਿ੍ਫ਼ਤਾਰ

ਛੇਹਰਟਾ, 4 ਫਰਵਰੀ (ਪੱਤਰ ਪ੍ਰੇਰਕ)-ਮੁੱਖ ਅਫਸਰ ਥਾਣਾ ਛੇਹਰਟਾ, ਅੰਮਿ੍ਤਸਰ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਵਿੰਦਰ ਸਿੰਘ ਇੰਚਾਰਜ਼ ਪੁਲਿਸ ਚੌਕੀ ਟਾਊਨ ਛੇਹਰਟਾ ਸਮੇਤ ਪੁਲਿਸ ਪਾਰਟੀ ਵਲਾੋ ਇਕ ਔਰਤ ਰੀਟਾ ਪਤਨੀ ਗੌਰਵ ਵਾਸੀ ਛੇਹਰਟਾ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਹੋਈ ਮੀਟਿੰਗ

ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਹੋਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਜ: ਬਲਵਿੰਦਰ ਸਿੰਘ ਜੇ. ਈ. ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ...

ਪੂਰੀ ਖ਼ਬਰ »

ਏ.ਐਸ.ਆਈ. ਦੀ ਨਸ਼ੇ 'ਚ ਟੱਲੀ ਹੋਏ ਦੀ ਵੀਡੀਓ ਵਾਇਰਲੋ

ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਅੰਮਿ੍ਤਸਰ ਵਿਚ 'ਖ਼ਾਕੀ' ਨੂੰ ਉਸ ਵਕਤ ਮੁੜ ਸ਼ਰਮਸਾਰ ਹੋਣਾ ਪਿਆ ਜਦ ਡੀ. ਸੀ. ਕੰਪਲੈਕਸ ਵਿਚ ਤਾਇਨਾਤ ਨਸ਼ੇ 'ਚ ਟੱਲੀ ਇਕ ਏ.ਐੱਸ.ਆਈ. ਦੀ ਵੀਡੀਓ ਵਾਇਰਲ ਹੋ ਗਈ | ਵੀਡੀਓ ਵਿਚ ਉਸ ਪੁਲਿਸ ਮੁਲਾਜ਼ਮ ਤੋਂ ਠੀਕ ਢੰਗ ਨਾਲ ਬੋਲਿਆ ਨਹੀਂ ...

ਪੂਰੀ ਖ਼ਬਰ »

ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਇੰਟਰ ਸਕੂਲ ਸਪੋਰਟਸ-ਡੇ ਮਨਾਇਆ

ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)- ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ. ਏ.ਐਫ. ਪਿੰਟੋ ਅਤੇ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਮਾਂਟੇਸਰੀ ਦੇ ਵਿਦਿਆਰਥੀਆਂ ਲਈ ਇੰਟਰ ਸਕੂਲ ਸਪੋਰਟਸ ਡੇ ਕਰਵਾਈ ਗਈ | ਇਸ ਦੇ ਲਈ ਮਨੀਸ਼ਾ ਅਰੋੜਾ ...

ਪੂਰੀ ਖ਼ਬਰ »

ਸਰਕਾਰੀ ਟਰਾਂਸਪੋਰਟ ਨੂੰ ਵੱਡੇ ਪੱਧਰ 'ਤੇ ਘਾਟਾ ਝੱਲਣਾ ਪਵੇਗਾ-ਜੋਧ ਸਿੰਘ

ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼, ਪਨਬੱਸ/ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜੋਧ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਪੈਟਰੋਲ-ਡੀਜ਼ਲ 'ਤੇ 90 ਪੈਸੇ ਵੈਟ ਵਧਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਟਰਾਂਸਪੋਰਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX