ਪਟਿਆਲਾ, 4 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੀ ਮਾਨ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ 'ਚ ਕੀਤਾ ਵਾਧਾ ਪੰਜਾਬ ਦੀ ਮੰਦਹਾਲੀ ਨੂੰ ਹੋਰ ਬੜ੍ਹਾਵਾ ਦੇਵੇਗਾ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ | ਉਨ੍ਹਾਂ ਨੇ ਕਿਹਾ ਕਿ ਤੇਲ ਦੀਆਂ ਵਧੀਆ ਕੀਮਤਾਂ ਨਾਲ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਵਰਤੀਆਂ ਜਾਂਦੀਆਂ ਆਮ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋਣਾ ਸੁਭਾਵਿਕ ਹੈ | ਇਸ ਕਰ ਕੇ ਇਹ ਵਾਧਾ ਪਹਿਲਾ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਲਈ ਮਾਰੂ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਜਿਹੜੀ ਭਗਵੰਤ ਮਾਨ ਸਰਕਾਰ ਕੇਂਦਰੀ ਬਜਟ ਨੂੰ ਮਹਿੰਗਾਈ ਦੀ ਮਾਰ ਵਾਲਾ ਦੱਸ ਕੇ ਭੰਡ ਰਹੀ ਸੀ ਉਹ ਹੁਣ ਉਲਟਾ ਆਪਣੇ ਸੂਬੇ ਦੇ ਲੋਕਾਂ 'ਤੇ ਦੇਸ਼ ਨਾਲੋਂ ਇਹ ਵੱਖਰਾ ਬੋਝ ਪਾ ਕੇ ਦੂਹਰੇ ਮਾਪਦੰਡ ਦਾ ਸਬੂਤ ਦੇ ਰਹੀ ਹੈ | ਸ. ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦੇ ਟਰਾਂਸਪੋਰਟਰ, ਕਿਸਾਨ, ਵਪਾਰੀ ਅਤੇ ਹੋਰ ਕਈ ਵਰਗ ਪਹਿਲਾ ਹੀ ਮਹਿੰਗਾਈ ਕਰ ਕੇ ਘਾਟੇ 'ਚ ਜਾ ਰਹੇ ਹਨ | ਇਸ ਕਰ ਕੇ ਸੂਬਾ ਸਰਕਾਰ ਦਾ ਇਹ ਫ਼ੈਸਲਾ ਨਿੰਦਣਯੋਗ ਹੈ | ਉਨ੍ਹਾਂ ਸੂਬਾ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ |
ਪਾਤੜਾਂ, 4 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ 'ਤੇ ਵਧਾਏ ਗਏ ਵੈਟ ਨੂੰ ਲੈ ਕੇ ਵੱੱਖ-ਆਗੂਆਂ ਵਲੋਂ ਇਸ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸਰਕਾਰ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ ਹੈ | ਨਿਰਭੈ ਸਿੰਘ ਨਿਆਲ ਸਮੇਤ ਪਾਤੜਾਂ ਇਲਾਕੇ ਦੇ ਕਈ ਟਰੱਕ ਮਾਲਕਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਟਰੱਕ ਮਾਲਕਾਂ ਨੂੰ ਵੱਧ ਸਹੂਲਤਾਂ ਦੇਣ ਦਾ ਦਾਅਵਾ ਕਰਕੇ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ 'ਤੇ ਵੈਟ ਲਗਾ ਕੇ ਵੱਡਾ ਵਾਧਾ ਕਰਕੇ ਪਹਿਲਾਂ ਤੋਂ ਹੀ ਠੇਕੇਦਾਰ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਟਰੱਕ ਮਾਲਕ ਤੇਲ ਦੀਆਂ ਵਧੀਆਂ ਕੀਮਤਾਂ ਨਾਲ ਆਪਣੇ ਟਰੱਕ ਵੇਚਣ ਲਈ ਮਜ਼ਬੂਰ ਹੋ ਜਾਣਗੇ ਅਤੇ ਫਿਰ ਵੱਡੇ ਟਰਾਂਸਪੋਟਰਾਂ ਵਾਲੇ ਆਪਣੀ ਮਨਮਰਜ਼ੀ ਨਾ ਭਾੜਾ ਵਧਾਉਣਗੇ ਜਿਸ ਦਾ ਆਮ ਜਨਤਾ 'ਤੇ ਸਿੱਧਾ ਅਸਰ ਪਵੇਗਾ | ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਡੀਜ਼ਲ 'ਤੇ ਵਧਾਏ ਗਏ ਵੈਟ ਦਾ ਵਿਰੋਧ ਕਰਦਿਆਂ ਇਸ ਫ਼ੈਸਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਕਿਸਾਨਾਂ ਨੂੰ ਵੱਡੀਆਂ ਰਿਆਇਤਾਂ ਦੇਣ ਦਾ ਵਾਅਦਾ ਕਰਕੇ ਵੋਟਾਂ ਲੈ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਧਾਏ ਗਏ ਵੈਟ ਨਾਲ ਦੇਸ਼ ਦਾ ਸਾਰੇ ਸੂਬਿਆਂ ਨਾਲੋਂ ਪੰਜਾਬ ਵਿਚ ਤੇਲ ਮਹਿੰਗਾ ਹੋਣ ਨਾਲ ਕਿਸਾਨਾਂ ਦਾ ਫ਼ਸਲ 'ਤੇ ਹੋਣ ਵਾਲੇ ਖ਼ਰਚੇ ਵਿਚ ਵਾਧਾ ਹੋ ਜਾਵੇਗਾ ਅਤੇ ਪਹਿਲਾਂ ਤੋਂ ਹੀ ਘਾਟੇ ਦਾ ਸੌਦਾ ਬਣੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ | ਕ੍ਰਾਂਤੀ ਕਿਸਾਨ ਯੂਨੀਅਨ ਦੇ ਆਗੂ ਬੀਬੀ ਚਰਨਜੀਤ ਕੌਰ ਧੂਹੜ੍ਹੀਆਂ ਨੇ ਡੀਜ਼ਲ ਅਤੇ ਪੈਟਰੋਲ ਦੇ ਵੈਟ 'ਤੇ ਕੀਤੇ ਗਏ ਵਾਧੇ ਤੇ ਪੰਜਾਬ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ 70 ਸਾਲਾਂ ਵਿਚ ਜੋ ਨਹੀਂ ਹੋਇਆ ਉਹ ਸੁਧਾਰ ਕਰਨ ਦੇ ਦਾਅਵੇ ਕਰਨ ਦਾ ਦਾਅਵਾ ਕਰ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 'ਆਪ' ਦੀ ਸਰਕਾਰ ਨੇ ਤੇਲ ਤੇ ਵੈਟ ਦਾ ਵਾਧਾ ਕਰਕੇ 70 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ | ਇਸ ਤੋਂ ਸੁਧਾਰ ਦਾ ਆਸ ਕਰ ਰਹੇ ਪੰਜਾਬ ਦੇ ਕਿਸਾਨ ਜਿੱਥੇ ਹੋਰ ਮਾਰ ਝੱਲਣਗੇ ਉੱਥੇ ਹੀ ਮਾਲ ਦੀ ਢੋਆ ਢੁਆਈ ਵਿਚ ਹੋਰ ਵਾਧਾ ਹੋਵੇਗਾ |
ਪੈਟਰੋਲ-ਡੀਜ਼ਲ ਮਹਿੰਗਾ ਹੋਣ 'ਤੇ ਹਰੇਕ ਵਰਗ ਦੇ ਲੋਕ ਦੁਖੀ
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਾਲ ਹੀ 'ਚ ਸੂਬੇ 'ਚ ਪੈਟਰੋਲ ਤੇ ਡੀਜ਼ਲ ਉੱਪਰ 90 ਪੈਸੇ ਪ੍ਰਤੀ ਲੀਟਰ ਵੈਟ 'ਚ ਵਾਧਾ ਕਰਦਿਆਂ ਲੋਕਾਂ 'ਤੇ ਕਰੋੜਾਂ ਰੁਪਏ ਦਾ ਨਵਾਂ ਵਿੱਤੀ ਬੋਝ ਪਾਉਂਦਿਆਂ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ | ਪੈਟਰੋਲ-ਡੀਜ਼ਲ 'ਤੇ ਵੈਟ ਦਰਾਂ ਵਧਾਏ ਜਾਣ 'ਤੇ ਪ੍ਰਤੀਕਰਮ ਦਿੰਦਿਆਂ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਅਮਰੀਕ ਸਿੰਘ ਭਾਨਰੀ, ਮਹਿੰਦਰ ਸਿੰਘ ਭੱਪਾ, ਗੁਰਲਾਲ ਸਿੰਘ ਘੁੰਮਣ ਆਦਿ ਨੇ ਆਖਿਆ ਕਿ ਔਰਤਾਂ ਦਾ ਕਿਰਾਇਆ ਮੁਆਫ਼ ਅਤੇ ਟੈਕਸਾਂ 'ਚ ਕੀਤੇ ਅਥਾਹ ਵਾਧੇ ਕਾਰਨ ਉਹ ਪਹਿਲਾ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਸਨ ਤੇ ਹੁਣ ਮੌਜੂਦਾ ਸਰਕਾਰ ਵਲੋਂ ਪੈਟਰੋਲ, ਡੀਜ਼ਲ 'ਤੇ ਵੈਟ ਦਰਾਂ ਵਧਾ ਕੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ | ਇਸੇ ਤਰ੍ਹਾਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਚੰਨਾ ਨੇ ਇਸ ਵਾਧੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਟਰੱਕਾਂ ਦਾ ਭਾੜਾ ਪਹਿਲਾ ਤੋਂ ਹੀ ਘੱਟ ਹੋਣ ਕਾਰਨ ਲੋਕ ਆਪਣੇ ਟਰੱਕ ਵੇਚਣ ਲਈ ਮਜਬੂਰ ਹੋ ਜਾਣਗੇ ਤੇ ਜਿਸ ਕਾਰਨ ਹਜ਼ਾਰਾਂ ਲੋਕ ਬੇਰੁਜ਼ਗਾਰ ਹੋਣਗੇ | ਖੇਤੀਬਾੜੀ ਸਮੇਤ ਹੋਰ ਸਹਾਇਕ ਧੰਦਿਆਂ ਨਾਲ ਜੁੜੇ ਹਰਜੀਤ ਸਿੰਘ ਸੇਖੋਂ, ਬਹਾਦਰ ਸਿੰਘ, ਗੁਰਨਾਮ ਸਿੰਘ ਸੰਧੂ ਤੇ ਉਦਯੋਗਪਤੀ ਮੱਖਣ ਧੀਮਾਨ ਨੇ ਵੈਟ ਦਰਾਂ 'ਚ ਕੀਤੇ ਵਾਧੇ ਨੂੰ ਗੈਰ-ਵਾਜਬ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ 'ਤੇ ਨਿੱਤ ਨਵਾਂ ਮਹਿੰਗਾਈ ਦਾ ਬੋਝ ਪੈਣ 'ਤੇ ਲੋਕ ਇਕ ਸਾਲ ਦੇ ਘੱਟ ਸਮੇਂ 'ਚ ਹੀ ਮੌਜੂਦਾ ਸਰਕਾਰ ਤੋਂ ਅੱਕ ਗਏ ਹਨ | ਕਿਸਾਨਾਂ ਕਿਹਾ ਕਿ ਬਿਜਲੀ ਬਿਲ ਮੁਆਫ਼ ਕੀਤੇ ਜਾਣ 'ਤੇ ਬਿਜਲੀ ਗੁੱਲ ਰਹਿਣ ਲੱਗ ਪਈ ਹੈ ਤੇ ਹੁਣ ਉਨ੍ਹਾਂ ਨੂੰ ਖੇਤੀ ਲਈ ਜਨਰੇਟਰ ਚਲਾਉਣ ਵਾਸਤੇ ਮਹਿੰਗਾ ਡੀਜ਼ਲ ਫੂਕਣਾ ਪਏਗਾ | ਜਿਸ ਕਾਰਨ ਕਿਸਾਨਾਂ 'ਤੇ ਹਜ਼ਾਰਾਂ ਰੁਪਏ ਦਾ ਨਵਾਂ ਬੋਝ ਪੈ ਗਿਆ ਹੈ | ਉਨ੍ਹਾਂ ਵੈਟ ਦਰਾਂ 'ਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ |
ਸੂਬਾ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ
ਰਾਜਪੁਰਾ, (ਰਣਜੀਤ ਸਿੰਘ)-ਪੰਜਾਬ ਵਿਚ ਬੀਤੇ ਕਰੀਬ ਦਸ ਮਹੀਨੇ ਪਹਿਲਾਂ ਬਣੀ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਜਿਹੜੀ ਸਰਕਾਰ ਇਹ ਕਹਿ ਕੇ ਸੱਤਾ ਦੀ ਕੁਰਸੀ 'ਤੇ ਬਿਰਾਜਮਾਨ ਹੋਈ ਸੀ ਕਿ ਇਹ ਆਮ ਆਦਮੀ ਦੀ ਸਰਕਾਰ ਹੈ | ਇਸ ਵਿਚ ਕੋਈ ਵੀ ਟੈਕਸ ਨਹੀਂ ਲਾਇਆ ਜਾਵੇਗਾ ਅਤੇ ਪੰਜਾਬ ਵਿਚ ਰਾਮ ਰਾਜ ਬਣ ਜਾਵੇਗਾ | ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਕਿਸਾਨ, ਮਜ਼ਦੂਰ, ਟਰਾਂਸਪੋਰਟਰ ਅਤੇ ਆਮ ਜਨਤਾ 'ਤੇ ਪੈਣਾ ਤਹਿ ਹੈ | ਇਸ ਨਾਦਰਸ਼ਾਹੀ ਫ਼ੈਸਲੇ ਨੇ ਸੂਬੇ ਦੇ ਹਰ ਵਰਗ ਦਾ ਲੱਕ ਤੋੜ ਦਿੱਤਾ ਹੈ | ਇਹ ਫੈੇਸਲਾ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਦੀ ਬਾਂਹ ਮਰੋੜਨ ਵਾਲਾ ਸਾਬਤ ਹੋਵੇਗਾ | ਕਿਸਾਨਾਂ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੇ ਬਲਦੀ 'ਤੇ ਤੇਲ ਦਾ ਕੰਮ ਕਰਕੇ ਵਿਖਾ ਦਿੱਤਾ ਹੈ | ਇਸ ਦੇ ਨਾਲ ਮੈਂਬਰ ਸੰਸਦ ਮੈਂਬਰ ਸੀ੍ਰਮਤੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹਰ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਅਜੇ ਤੱਕ ਸੂਬੇ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ | ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੱਤਾਧਾਰੀ ਧਿਰ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਛੱਜ ਵਿਚ ਪਾ ਰਹੀ ਹੈ ਪਰ ਪੰਜਾਬ ਵਿਚ ਆਪ ਤੇਲ ਦੀਆਂ ਕੀਮਤਾਂ 'ਚ ਵਾਧਾ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਡੀਜ਼ਲ ਪੈਟਰੋਲ ਨੰੂ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ |
ਦੇਵੀਗੜ੍ਹ, 4 ਫਰਵਰੀ (ਰਾਜਿੰਦਰ ਸਿੰਘ ਮੌਜੀ)-ਡਾ. ਦਲਬੀਰ ਕੌਰ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਅਨੂਜ ਬਾਂਸਲ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਿਚ ਸਮੂਹਿਕ ਸਿਹਤ ਕੇਂਦਰ ਦੁਧਨਸਾਧਾਂ ਅਧੀਨ ਵੱਖ-ਵੱਖ ਥਾਵਾਂ 'ਤੇ ਵਿਸ਼ਵ ...
ਪਟਿਆਲਾ, 4 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਗੁਰੂ ਰਵਿਦਾਸ ਦੇ 646ਵੇਂ ਜਨਮ ਦਿਹਾੜੇ 'ਤੇ ਸ੍ਰੀ ਗੁਰੂ ਰਵਿਦਾਸ ਸਭਾ ਫ਼ੈਕਟਰੀ ਏਰੀਆ, ਪਟਿਆਲਾ ਵਲੋਂ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਪਟਿਆਲਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ...
ਨਾਭਾ, 4 ਫਰਵਰੀ (ਜਗਨਾਰ ਸਿੰਘ ਦੁਲੱਦੀ/ਕਰਮਜੀਤ ਸਿੰਘ)-ਪਿਛਲੇ ਦਿਨ ਐਫ.ਸੀ.ਆਈ. ਵਲੋਂ ਪਟਿਆਲਾ ਜ਼ਿਲੇ੍ਹ ਵਿਚੋਂ ਜੋ 164 ਸੈਂਪਲ ਡਿਪੂ ਵਿਚ ਲੱਗੇ ਹੋਏ ਚੌਲਾਂ ਦੇ ਲਏ ਸਨ ਉਨ੍ਹਾਂ 'ਚੋਂ 24 ਸੈਂਪਲ ਪਟਿਆਲਾ ਜ਼ਿਲੇ੍ਹ ਦੇ ਫ਼ੇਲ੍ਹ ਕਰ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਸ਼ੈਲਰ ...
ਨਾਭਾ, 4 ਫਰਵਰੀ (ਜਗਨਾਰ ਸਿੰਘ ਦੁਲੱਦੀ)-ਥਾਣਾ ਸਦਰ ਪੁਲਿਸ ਨਾਭਾ ਨੇ ਇਕ ਔਰਤ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਰੋਹਟੀ ਖ਼ਾਸ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਤਲਾਹ ...
ਨਾਭਾ, 4 ਫਰਵਰੀ (ਜਗਨਾਰ ਸਿੰਘ ਦੁਲੱਦੀ)-ਕੋਤਵਾਲੀ ਪੁਲਿਸ ਨਾਭਾ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਸਥਾਨਕ ਸਿਵਲ ਹਸਪਤਾਲ ਦੇ ਵਾਰਡ ਅਟੈਂਡੈਂਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਿ੍ਤਕ ਸੋਨੂੰ ਦੀ ਪਤਨੀ ਨੇ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਅਤੇ ...
ਰਾਜਪੁਰਾ, 4 ਫਰਵਰੀ (ਰਣਜੀਤ ਸਿੰਘ)-ਰਾਜਪੁਰਾ-ਸਰਹਿੰਦ ਜੀ.ਟੀ. ਰੋਡ 'ਤੇ ਇਕ ਟਰੱਕ ਅਤੇ ਬੱਸ ਦੀ ਟੱਕਰ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਅੱਠ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ...
ਪਟਿਆਲਾ, 4 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਇੱਥੇ ਸੰਗਰੂਰ ਰੋਡ 'ਤੇ ਸਿਵਲ ਏਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਦੇ ਲੂਪ, ਰੋਲ, ਲੋਅ ਪਾਸ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ ...
ਪਟਿਆਲਾ, 4 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢਕੜੱਬਾ ਦੀ ਅਗਵਾਈ ਹੇਠ ਗੁਰਦੁਵਾਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਨ ...
ਸਮਾਣਾ, 4 ਫ਼ਰਵਰੀ (ਸਾਹਿਬ ਸਿੰਘ)-ਸਮਾਣਾ ਦੇ 'ਆਪ' ਆਗੂ ਗੋਪਾਲ ਕਿ੍ਸ਼ਨ ਦੀ ਸ਼ਿਕਾਇਤ 'ਤੇ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਾਜਰੀ ਅਕਾਲੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਗੋਪਾਲ ...
ਸਮਾਣਾ, 4 ਫਰਵਰੀ (ਸਾਹਿਬ ਸਿੰਘ)-ਸਮਾਣਾ-ਰਾਮਨਗਰ ਸੜਕ 'ਤੇ ਪਿੰਡ ਘਿਉਰਾ ਨੇੜੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਪੁਲਿਸ ਸੂਤਰਾਂ ਅਨੁਸਾਰ ਰਜਿੰਦਰ ਸਿੰਘ ਵਾਸੀ ਡੇਰਾ ਪਿੰਡ ਚੌਂਹਠ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਤਾ ਸਾਈਕਲ 'ਤੇ ਸਵਾਰ ...
ਨਾਭਾ, 4 ਫਰਵਰੀ (ਕਰਮਜੀਤ ਸਿੰਘ)-ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਾਰਨ ਸਮੁੱਚੀ ਕੌਮ ਵਿਚ ਰੋਹ ਹੈ ਜਿਸ ਨੂੰ ਲੈ ਕੇ ਸਿੱਖ ਕੌਮ, ਵੱਖ-ਵੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਵਲੋਂ ਮੁਹਾਲੀ ਵਿਖੇ ਬੰਦੀ ...
ਦੇਵੀਗੜ੍ਹ, 4 ਫਰਵਰੀ (ਰਾਜਿੰਦਰ ਸਿੰਘ ਮੌਜੀ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਮਿਹੋਣ ਤੋਂਾ ਮੰਦਰ ਕਮੇਟੀ ਦੇ ਉਪਰਾਲੇ ਸਦਕਾ ਸ਼ੋਭਾ ਯਾਤਰਾ ਕੱਢੀ ਗਈ | ਜੋ ਕਿ ਪਿੰਡ ਮਿਹੋਣ ਦੇ ਭਗਤ ਰਵਿਦਾਸ ਮੰਦਰ ਤੋਂ ਸ਼ੁਰੂ ਹੋ ਕੇ ਪਿੰਡ ਮਾਲੀ ਮਾਜਰਾ, ...
ਸਮਾਣਾ, 4 ਫ਼ਰਵਰੀ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਬਲਵਿੰਦਰ ਸਿੰਘ ਵਾਸੀ ਪਿੰਡ ਕਾਹਨਗੜ੍ਹ ਭੂਤਨਾ ਦੀ ਸ਼ਿਕਾਇਤ 'ਤੇ ਸੁਖਦੇਵ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਗੁਰੂ ਨਾਨਕ ਮਾਰਕੀਟ ਸਮਾਣਾ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ...
ਪਟਿਆਲਾ, 4 ਫਰਵਰੀ (ਗੁਰਵਿੰਦਰ ਸਿੰਘ ਔਲਖ)-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵਲੋਂ ਡੀ.ਈ.ਓ. ਦਫ਼ਤਰ ਪਟਿਆਲਾ ਵਿਖੇ ਰਾਖਵਾਂਕਰਨ ਨੀਤੀ ਅਤੇ ਰੋਸਟਰ ਨਿਯਮਾਂ ਖ਼ਿਲਾਫ਼ ਧਰਨਾ ਦੇ ਰਹੇ ਧਰਨਾਕਾਰੀਆਂ ਨੂੰ ਰਾਖਵਾਂਕਰਨ ਦੇ ਹੱਕ 'ਚ ਬਰਾਬਰ ...
ਸਮਾਣਾ, 4 ਫਰਵਰੀ (ਸਾਹਿਬ ਸਿੰਘ)-ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਗੁਰੂ ਰਵਿਦਾਸ ਜੀ ਦੇ 646ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਰਵਿਦਾਸ ਮਲਕਾਣਾ ਪੱਤੀ ਸਮਾਣਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਮੌਕੇ ਸ਼੍ਰੋਮਣੀ ਗੁਰਦੁਆਰਾ ...
ਨਾਭਾ, 4 ਫਰਵਰੀ (ਜਗਨਾਰ ਸਿੰਘ ਦੁਲੱਦੀ/ਕਰਮਜੀਤ ਸਿੰਘ)-ਸਥਾਨਕ ਸੈਂਟਰਲ ਵੇਅਰ ਹਾਊਸ ਐਫ.ਸੀ. ਆਈ. ਡਿੱਪੂ 'ਚ ਰਾਈਸ ਸ਼ੈਲਰ ਐਸੋਸੀਏਸ਼ਨ ਨਾਭਾ ਭਾਦਸੋਂ ਵਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਸ 'ਚ ਆਲ ਇੰਡੀਆ ਸ਼ੈਲਰ ਐਸੋਸੀਏਸ਼ਨ ਦੇ ...
ਰਾਜਪੁਰਾ, 4 ਫਰਵਰੀ (ਰਣਜੀਤ ਸਿੰਘ)-ਕਾਂਗਰਸ ਪਾਰਟੀ ਨੇ ਜੋ ਕਰਨਾ ਹੈ ਕਰੇ ਪਹਿਲਾਂ ਵੀ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਅੱਗੇ ਤੋਂ ਵੀ ਕਰਦੇ ਰਹਾਂਗੇ , 'ਆਪ' ਸਰਕਾਰ ਹਰ ਫ਼ਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਇਹ ਪ੍ਰਗਟਾਵਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨੇੜਲੇ ...
ਪਟਿਆਲਾ, 4 ਫਰਵਰੀ (ਭਗਵਾਨ ਦਾਸ)-ਇੱਥੇ ਬਲਾਕ ਪਟਿਆਲਾ 2 ਵਿੱਚ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਥੱਲੇ ਹੋਈ ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ 'ਚ ਆਗੂਆਂ ਵਲੋਂ ਕੇਂਦਰ ਦੇ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਗਿਆ | ਜਿਸ ਵਿੱਚ ਖੇਤੀ, ਸਿੱਖਿਆ, ਸਿਹਤ ਦੇ ਖੇਤਰ ...
ਖ਼ਮਿਆਜ਼ਾ ਭੁਗਤਣ ਦੀ ਚਿਤਾਵਨੀ ਸਮਾਣਾ, 4 ਫ਼ਰਵਰੀ (ਪ੍ਰੀਤਮ ਸਿੰਘ ਨਾਗੀ)-'ਆਮ ਆਦਮੀ ਪਾਰਟੀ ਵਿਚ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਪਾਰਟੀ ਵਿਚ ਸ਼ਾਮਿਲ ਕਰਨਾ ਕੋਈ ਸਹੀ ਫ਼ੈਸਲਾ ਨਹੀਂ ਹੈ | ਇਹ ਉਹ ਹੀ ਲੋਕ ਹਨ ਸੋ ਸਾਡੀ ਪਾਰਟੀ ਦੇ ...
ਭਾਦਸੋਂ, 4 ਫਰਵਰੀ (ਗੁਰਬਖਸ਼ ਸਿੰਘ ਵੜੈਚ)-ਦਸਮੇਸ਼ ਐਗਰੀਕਲਚਰ ਵਰਕਸ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਅਤੇ ਸਮੂਹ ਪਰਿਵਾਰ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਸਮਾਗਮ 'ਚ ਕਾਂਗਰਸ ਦੇ ...
ਸ਼ੁਤਰਾਣਾ, 4 ਫਰਵਰੀ (ਬਲਦੇਵ ਸਿੰਘ ਮਹਿਰੋਕ)-ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਸਮਰੱਥਾ ਦੇ ਮੁਤਾਬਿਕ ਵੱਖ-ਵੱਖ ਖੇਡਾਂ ਲਈ ਉਭਾਰਨ ਵਿਚ ਕੋਚ ਦੀ ਮੁੱਖ ਭੂਮਿਕਾ ਹੁੰਦੀ ਹੈ | ਵਿਧਾਇਕ ਕੁਲਵੰਤ ਸਿੰਘ ਸ਼ੁਤਰਾਣਾ ਨੇ ਪਾਤੜਾਂ ਜ਼ੋਨ ਦੀ ...
ਨਾਭਾ, 4 ਫਰਵਰੀ (ਜਗਨਾਰ ਸਿੰਘ ਦੁਲੱਦੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਮੁਲਾਜ਼ਮ ਵਰਗ ਨੂੰ ਗਾਰੰਟੀ ਦਿੱਤੀ ਸੀ ਕਿ ਸਾਡੀ ਸਰਕਾਰ ਬਣਨ 'ਤੇ ਪੰਜਾਬ ਅੰਦਰ ਧਰਨੇ ਮੁਜ਼ਾਹਰੇ ਨਹੀਂ ਲੱਗਣਗੇ ਦੇ ਬਾਵਜੂਦ ਹੁਣ ਪੰਜਾਬ ਸਰਕਾਰ ...
ਪਟਿਆਲਾ, 4 ਫਰਵਰੀ (ਗੁਰਵਿੰਦਰ ਸਿੰਘ ਔਲਖ)-ਗੁਰਸੇਵਕ ਸਿੰਘ ਗੌ. ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਦੇ ਐਮ.ਪੀ.ਐੱਡ ਭਾਗ ਦੂਜਾ ਦੇ ਵਿਦਿਆਰਥੀ ਗੁਰਜੰਟ ਸਿੰਘ ਵਲੋਂ ਇਸਲਾਮਾਬਾਦ ਪਾਕਿਸਤਾਨ ਵਿਖੇ ਹੋਏ ਬੇਸਬਾਲ ਦੇ 15ਵੇਂ ਵੈਸਟ ਏਸ਼ੀਆ ਕੱਪ ਵਿਚ ਭਾਰਤੀ ਟੀਮ ਵਿਚ ...
ਰਾਜਪੁਰਾ, 4 ਫਰਵਰੀ (ਰਣਜੀਤ ਸਿੰਘ)-ਹਲਕਾ ਸ਼ੰਭੂ 'ਚ ਚੋਰਾਂ ਦਾ ਦਬਦਬਾ ਪੂਰੀ ਤਰ੍ਹਾਂ ਨਾਲ ਕਾਇਮ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੰਜੇ ਪੁੱਤਰ ਦੇਸ਼ ਰਾਜ ਵਾਸੀ ਯੂ.ਪੀ. ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਡਾਬਰ ਇੰਡੀਆ ਲਿਮਟਿਡ ਬਾਲੀਪਾਰਾ ਆਸਾਮ ਤੋਂ ਆਪਣੀ ...
ਪਾਤੜਾਂ, 4 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਸਰਕਾਰ ਵਲੋਂ ਜਸਵੀਰ ਸਿੰਘ ਕੁਦਨੀ ਨੂੰ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਨਿਯੁਕਤ ਕਰਨ 'ਤੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹਲਕਾ ਸ਼ੁਤਰਾਣਾ ਦੇ 'ਆਪ' ਦੇ ਆਗੂ ਕੁਲਦੀਪ ਸਿੰਘ ...
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਤੇ ਭੈੜੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਹਿੰਦ ਮੰਡੀ ...
ਬਨੂੜ, 4 ਫਰਵਰੀ (ਭੁਪਿੰਦਰ ਸਿੰਘ)-ਨੇੜਲੇ ਪਿੰਡ ਮਨੋਲੀ ਸੂਰਤ ਦੇ ਸਰਪੰਚ ਨੈਬ ਸਿੰਘ ਨੂੰ ਵਿੱਤ ਕਮਿਸ਼ਨਰ ਪੰਜਾਬ (ਐਫ.ਸੀ.ਆਰ.) ਨੇ ਸਰਪੰਚੀ ਦੇ ਅਹੁਦੇ 'ਤੇ ਬਹਾਲ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਸਰਪੰਚ ਨੈਬ ਸਿੰਘ ਨੂੰ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ...
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਬਲਜਿੰਦਰ ਸਿੰਘ)-ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਫ਼ਤਹਿਗੜ੍ਹ ਸਾਹਿਬ ਨੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ, ਜਿਸ ਸੰਬੰਧੀ ਵਿਭਾਗ ...
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਰਾਜਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬ੍ਰਾਹਮਣ ਮਾਜਰਾ ਸਰਹਿੰਦ ਵਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 5 ਫਰਵਰੀ ਦਿਨ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਗੁਰਦੁਆਰਾ ਸਾਹਿਬ ਬ੍ਰਾਹਮਣ ਮਾਜਰਾ ਵਿਖੇ ਮਨਾਇਆ ਜਾ ...
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਬਲਜਿੰਦਰ ਸਿੰਘ)-ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਫ਼ਤਹਿਗੜ੍ਹ ਸਾਹਿਬ ਨੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ, ਜਿਸ ਸੰਬੰਧੀ ਵਿਭਾਗ ...
ਪਟਿਆਲਾ, 4 ਫਰਵਰੀ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾਂਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਕੁਲਬੀਰ ਕੌਰ ਵਾਸੀ ਜ਼ਿਲ੍ਹਾ ਪਟਿਆਲਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ...
ਪਟਿਆਲਾ, 4 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਕਿ੍ਸ਼ੀ ਵਿਗਿਆਨ ਕੇਂਦਰ ਵਲੋਂ 30 ਜਨਵਰੀ ਤੋਂ 3 ਫਰਵਰੀ ਤੱਕ ਮੋਟੇ ਅਨਾਜਾਂ ਤੋਂ ਪੌਸ਼ਟਿਕ ਪਕਵਾਨ ਬਣਾਉਣ ਬਾਰੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ¢ ਇਹ ਸਿਖਲਾਈ ਪ੍ਰੋਗਰਾਮ ਡਾ. ਵਿਪਨ ਕੁਮਾਰ ਰਾਮਪਾਲ, ਡਿਪਟੀ ...
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵਲੋਂ ਮਾਤਾ ਗੁਜਰੀ ਕਾਲਜ 'ਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ...
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਦੀ ਵਿਸ਼ੇਸ਼ ਮੀਟਿੰਗ ਅੱਜ ਮਾਤਾ ਗੁਜਰੀ ਨਿਵਾਸ ਵਿਖੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ...
12 ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਜਾਵੇਗਾ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ-ਬਡਲਾ ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਦੀ ਵਿਸ਼ੇਸ਼ ਮੀਟਿੰਗ ਅੱਜ ਮਾਤਾ ਗੁਜਰੀ ਨਿਵਾਸ ...
ਮੰਡੀ ਗੋਬਿੰਦਗੜ੍ਹ, 4 ਫਰਵਰੀ (ਪੱਤਰ ਪ੍ਰੇਰਕ)-ਸਿੱਖਿਆ ਵਿਭਾਗ ਬਲਾਕ ਮੰਡੀ ਗੋਬਿੰਦਗੜ੍ਹ ਦੇ ਸੈਂਟਰ ਸਕੂਲ ਲੁਹਾਰ ਮਾਜਰਾ ਕਲਾਂ 'ਚ ਇਕ ਰੋਜ਼ਾ ਹੈਂਡਮੇਡ ਵਰਕਸ਼ਾਪ ਲਗਾਈ ਗਈ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਵਰਕਸ਼ਾਪ 'ਚ ਅਧਿਆਪਕਾਂ ਨੇ ...
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਮਨਪ੍ਰੀਤ ਸਿੰਘ)-ਸ਼ੋਅ ਪਾਰਟ ਮਾਰਕੀਟ ਦੀ ਇਕ ਮੀਟਿੰਗ ਬਲਜਿੰਦਰ ਸਿੰਘ ਗੋਲਾ ਦੀ ਅਗਵਾਈ ਦੇ 'ਚ ਸਰਹਿੰਦ ਵਿਖੇ ਹੋਈ | ਇਸ ਮੌਕੇ ਨਗਰ ਕੌਂਸਲ ਸਰਹਿੰਦ ਤੇ ਹਾਈਵੇਅ ਅਥਾਰਟੀ ਨੂੰ ਲਾਈਟਾਂ ਚਲਾਉਣ ਦੇ ਲਈ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ...
ਨਾਭਾ, 4 ਫਰਵਰੀ (ਕਰਮਜੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਵਲੋਂ ਅੱਜ ਸਵੇਰੇ ਅਖੰਡ ਪਾਠ ਆਰੰਭ ਕੀਤੇ ਗਏ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਏ ਗਏ, ਜਿਸ ਨੰੂ ਸੰਤ ਬਾਬਾ ਰਣਜੀਤ ਸਿੰਘ (ਤਪਾ ਦਰਾਜ) ...
ਸਮਾਣਾ, 4 ਫਰਵਰੀ (ਹਰਵਿੰਦਰ ਸਿੰਘ ਟੋਨੀ)-ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆਸਾਗਰੀ ਆਰਯੂ, ਆਈ.ਐਫ.ਐਸ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ (ਵਿਸਥਾਰ) ਪਟਿਆਲਾ ਵਲੋਂ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ | ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ...
ਪਟਿਆਲਾ, 4 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਨ ਲੜੀ ਦੇ ਅੰਤਰਗਤ ਅੱਜ ਅੱਠਵਾਂ ਵਿਸ਼ੇਸ਼ ਭਾਸ਼ਨ ਪਿੰਡ ਅਤੇ ਸ਼ਹਿਰ : ਬਨਾਮ ਦੀ ਸਿਆਸਤ ਵਿਸ਼ੇ 'ਤੇ ਜਵਾਹਰ ਲਾਲ ਨਹਿਰੂ ...
ਰਾਜਪੁਰਾ, 4 ਫਰਵਰੀ (ਜੀ.ਪੀ. ਸਿੰਘ)-ਇਸਲਾਮਪੁਰ ਰੋਡ 'ਤੇ ਸ਼ਾਹੀ ਮਾਰਕੀਟ ਵਿਖੇ ਉੱਘੇ ਸਮਾਜ ਸੇਵੀ ਅਤੇ ਸਿੱਖਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਅਨਿਲ ਸ਼ਾਹੀ ਅਤੇ ਸ਼ਕੁਨ ਸ਼ਾਹੀ ਨੇ ਆਪਣੇ ਜਨਮ ਦਿਨ 'ਤੇ ਲੋੜਵੰਦ ਮਰੀਜ਼ਾਂ ਲਈ ਪਹਿਲ ਕਰਦਿਆਂ ਸੋਹਣ ਲਾਲ ...
ਪਟਿਆਲਾ, 4 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਥੇ ਸੰਗਰੂਰ ਰੋਡ 'ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ 4 ਫਰਵਰੀ ਸਨਿਚਰਵਾਰ ਨੂੰ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਦੇ ਸ਼ੋਅ ਦੇਖਣ ਲਈ ਪੁੱਜਣ ...
ਰਾਜਪੁਰਾ, 4 ਫਰਵਰੀ (ਜੀ.ਪੀ. ਸਿੰਘ)-ਪੰਜਾਬ ਸਰਕਾਰ ਦੇ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ ਪ੍ਰੋਗਰਾਮ ਤਹਿਤ ਪਿ੍ੰਸੀਪਲ ਬਲਬੀਰ ਸਿੰਘ ਡੀ.ਡੀ.ਓ. ਦੀ ਅਗਵਾਈ 'ਚ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਲੜਕੀਆਂ ਨੂੰ ਸਵੈ ਸੁਰੱਖਿਆ ਲਈ ਕਰਾਟੇ ਦੀ ਸਿਖਲਾਈ ...
ਪਟਿਆਲਾ, 4 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਥੇ ਸੰਗਰੂਰ ਰੋਡ 'ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ 4 ਫਰਵਰੀ ਸਨਿਚਰਵਾਰ ਨੂੰ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਦੇ ਸ਼ੋਅ ਦੇਖਣ ਲਈ ਪੁੱਜਣ ...
ਪਟਿਆਲਾ, 4 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਪਟਿਆਲਾ ਫੇਰੀ ਦੌਰਾਨ ਪਟਿਆਲਾ ਦੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ ਗਈ | ਸੂਤਰਾਂ ਮੁਤਾਬਿਕ ਉਨ੍ਹਾਂ ਵਲੋਂ ਜੇਲ੍ਹ 'ਚ ਭਾਰਤ ਭੂਸ਼ਨ ਆਸ਼ੂ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX