ਤਰਨ ਤਾਰਨ, 4 ਫਰਵਰੀ (ਪਰਮਜੀਤ ਜੋਸ਼ੀ)-ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਵਲੋਂ ਦਾਣਾ ਮੰਡੀ ਤਰਨ ਤਾਰਨ ਵਿਖੇ ਆਪਣੀ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ | ਸ਼ੂਟਿੰਗ ਦੌਰਾਨ ਸੈਫ਼ ਅਲੀ ਖ਼ਾਨ ਇੰਸਪੈਕਟਰ ਦੀ ਵਰਦੀ 'ਚ ਨਜ਼ਰ ਆਏ, ਜੋ ਕਿ ਆਪਣੀ ਸੀਨੀਅਰ ਅਧਿਕਾਰੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਸਨ | ਇਸ ਮੌਕੇ ਮੰਡੀ 'ਚ ਪੁਲਿਸ ਦੀਆਂ ਗੱਡੀਆਂ ਅਤੇ ਹੋਰ 20-25 ਗੱਡੀਆਂ ਤੇ ਫ਼ਿਲਮ ਬਣਾਉਣ ਵਾਲੀ ਟੀਮ ਦੇ ਮੈਂਬਰ ਮੌਜੂਦ ਸਨ | ਮੀਡੀਆ ਨੂੰ ਕਵਰੇਜ ਕਰਨ ਤੋਂ ਦੂਰ ਰੱਖਿਆ ਗਿਆ ਅਤੇ ਫ਼ਿਲਮ ਬਣਾਉਣ ਵਾਲੇ ਟੀਮ ਦੇ ਹੀ ਮੈਂਬਰ ਉਥੇ ਮੌਜੂਦ ਸਨ | ਮੰਡੀ 'ਚ ਫ਼ਿਲਮ ਸ਼ੂਟ ਲਈ ਵੱਖ-ਵੱਖ ਸੈੱਟ ਵੀ ਲਗਾਏ ਗਏ ਸਨ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਮੰਡੀ 'ਚ ਨਹੀਂ ਆਉਣ ਦਿੱਤਾ ਗਿਆ | ਫ਼ਿਲਮ ਦੀ ਸ਼ੂਟਿੰਗ ਦੌਰਾਨ ਪੁਲਿਸ ਵਲੋਂ ਸੁਰੱਖਿਆ ਦੇ ਪ੍ਰਖਤਾ ਇੰਤਜਾਮ ਕੀਤੇ ਹੋਏ ਸਨ | ਜ਼ਿਕਰਯੋਗ ਹੈ ਕਿ ਸੈਫ਼ ਅਲੀ ਖ਼ਾਨ ਵਲੋਂ ਤਰਨ ਤਾਰਨ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਵਿਚ ਪਿਛਲੇ ਦਿਨਾਂ ਤੋਂ ਫ਼ਿਲਮ ਦੇ ਸੀਨ ਫ਼ਿਲਮਾਏ ਜਾ ਰਹੇ ਹਨ | ਡਾਇਰੈਕਟਰ ਵਲੋਂ ਫ਼ਿਲਮ ਦੇ ਨਾਂਅ ਨੂੰ ਕਿਸੇ ਵੀ ਤਰ੍ਹਾਂ ਜਨਤਕ ਨਹੀਂ ਕੀਤਾ ਗਿਆ ਅਤੇ ਨਾ ਹੀ ਹੋਰ ਕੋਈ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ ਹੈ | ਫ਼ਿਲਮ ਦੀ ਸ਼ੂਟਿੰਗ ਦੌਰਾਨ ਮੰਡੀ 'ਚ ਆਉਣ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ |
ਨਵੀਂ ਦਿੱਲੀ, 4 ਫਰਵਰੀ (ਯੂ. ਐੱਨ. ਆਈ.)-ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਯਸ਼ਰਾਜ ਫਿਲਮਜ਼ (ਵਾਈ.ਆਰ.ਐੱਫ.) ਦੀ 'ਪਠਾਨ' ਬਾਕਸ ਆਫਿਸ 'ਤੇ ਹਰ ਦਿਨ ਇਤਿਹਾਸ ਰਚ ਰਹੀ ਹੈ | ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜਾਨ ਅਬ੍ਰਾਹਮ ਦੀ ਅਦਾਕਾਰੀ ਵਾਲੀ ਫਿਲਮ ਦੇਸ਼ ਅਤੇ ...
ਕਰਜ਼ਦਾਰਾਂ 'ਤੇ ਨਜ਼ਰ-ਆਰ. ਬੀ. ਆਈ. ਮੁੰਬਈ, 4 ਫਰਵਰੀ (ਏਜੰਸੀ)-24 ਜਨਵਰੀ ਨੂੰ ਹਿੰਡਨਬਰਗ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ | ਰਿਪੋਰਟ ਤੋਂ ਪਹਿਲਾਂ ਅਡਾਨੀ ਇੰਟਰਪ੍ਰਾਈਜ਼ਜ਼ ਦੇ ਇਕ ਸ਼ੇਅਰ ਦੀ ਕੀਮਤ 3400 ਰੁਪਏ ਦੇ ਕਰੀਬ ਸੀ | ...
ਇੰਫਾਲ (ਮਨੀਪੁਰ), 4 ਫਰਵਰੀ (ਪੀ. ਟੀ. ਆਈ.)-ਇੰਫਾਲ 'ਚ ਇਕ ਫੈਸ਼ਨ ਸ਼ੋਅ ਸਮਾਗਮ ਵਾਲੀ ਥਾਂ ਦੇ ਨੇੜੇ ਸਨਿਚਰਵਾਰ ਨੂੰ ਇਕ ਜ਼ਬਰਦਸਤ ਬੰਬ ਧਮਾਕਾ ਹੋਇਆ, ਜਿਸ 'ਚ ਬਾਲੀਵੁੱਡ ਅਦਾਕਾਰ ਸਨੀ ਲਿਓਨ ਐਤਵਾਰ ਨੂੰ ਸ਼ਾਮਿਲ ਹੋਣ ਵਾਲੀ ਸੀ | ਹਾਲਾਂਕਿ, ਮਨੀਪੁਰ ਦੀ ਰਾਜਧਾਨੀ ਦੇ ...
ਵਾਸ਼ਿੰਗਟਨ, 4 ਫਰਵਰੀ (ਪੀ. ਟੀ. ਆਈ.)-ਅਰੀਜ਼ੋਨਾ ਦੇ ਇਕ ਸ਼ੈਰਿਫ ਨੇ ਇਥੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਮੈਕਸੀਕੋ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਨ 'ਚ ਮਦਦ ਬਦਲੇ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ (ਕਾਰਟਲਸ) ਭਾਰਤੀਆਂ ਤੋਂ ਔਸਤਨ 21 ...
ਕੋਜ਼ੀਕੋਡ (ਕੇਰਲ), 4 ਫਰਵਰੀ (ਪੀ. ਟੀ. ਆਈ.)-ਕੇਰਲ 'ਚ ਇਕ ਟਰਾਂਸਜੈਂਡਰ ਜੋੜੇ ਨੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ | ਦੇਸ਼ 'ਚ ਅਜਿਹਾ ਪਹਿਲਾ ਮਾਮਲਾ ਹੈ ਅਤੇ ਜੋੜਾ ਮਾਰਚ 'ਚ ਮਾਤਾ-ਪਿਤਾ ਬਣੇਗਾ | ਪੇਸ਼ੇ ਤੋਂ ਡਾਂਸਰ ਜ਼ੀਆ ਪਵਲ (21) ਨੇ ਇੰਸਟਾਗ੍ਰਾਮ ਪੋਸਟ ਰਾਹੀਂ ਐਲਾਨ ...
ਐਬਟਸਫੋਰਡ, 4 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਸੰਨ 1967 ਤੋਂ ਵੈਨਕੂਵਰ ਤੋਂ ਛਪਦੇ ਅੰਗਰੇਜ਼ੀ ਰਸਾਲੇ 'ਵੈਨਕੂਵਰ ਮੈਗਜ਼ੀਨ' ਵਲੋਂ ਸਾਲ 2023 ਲਈ 'ਪਾਵਰ-50' ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਵੱਕਾਰੀ ਸਨਮਾਨ ਲਈ ਵੈਨਕੂਵਰ ਦੀ ਨਾਮਵਰ ਪੰਜਾਬਣ ਮੀਡੀਆ ...
ਨਵੀਂ ਦਿੱਲੀ, 4 ਫਰਵਰੀ (ਪੀ. ਟੀ. ਆਈ.)-ਮਾਈਕ੍ਰੋਸਾਫਟ ਦੇ ਸੰਸਥਾਪਕ ਤੇ ਅਰਬਪਤੀ ਕਾਰੋਬਾਰੀ ਬਿਲ ਗੇਟਸ ਦਾ ਬਾਜਰੇ ਦੀ ਰੋਟੀ ਬਣਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ | ਉਨ੍ਹਾਂ ਨਾਲ ਅਮਰੀਕੀ ਸ਼ੈਫ ਐਟਨ ਬਰਨਥ ਵੀ ਹਨ | ਸ਼ੈਫ ਐਟਨ ਬਰਨਥ ਬਿਲ ਗੇਟਸ ਨੂੰ ਰੋਟੀਆਂ ਬਣਾਉਣਾ ...
ਲੰਡਨ, 4 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਡਾ. ਹਰਪ੍ਰੀਤ ਕੌਰ ਦੀ ਕਿਤਾਬ 'ਤੋਸ਼ਾਖ਼ਾਨਾ ਮਹਾਰਾਜਾ ਰਣਜੀਤ ਸਿੰਘ' ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਜਾਰੀ ਕੀਤੀ ਗਈ, ਜਿਸ 'ਚ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਨਾਲ ਸੰਬੰਧਿਤ ਵਸਤਾਂ ਅਤੇ ਹੋਰ ਸਮਗਰੀ ਨੂੰ ...
ਲੰਡਨ, 4 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਹਾਈ ਕਮਿਸ਼ਨ ਲੰਡਨ 'ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 21 ਫ਼ਰਵਰੀ ਨੂੰ ਮਨਾਇਆ ਜਾ ਰਿਹਾ ਹੈ¢ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਚੇਅਰਮੈਨ ਹਰਮੀਤ ਸਿੰਘ ਭੱਕਨਾ ਨੇ ਕਿਹਾ ...
ਚੇਨਈ, 4 ਫਰਵਰੀ (ਪੀ. ਟੀ. ਆਈ.)-ਮਸ਼ਹੂਰ ਹਿੰਦੀ ਗੀਤ 'ਬੋਲੇ ਰੇ ਪਾਪੀਹਾਰਾ' ਸਮੇਤ 19 ਭਾਸ਼ਾਵਾਂ 'ਚ 10 ਹਜ਼ਾਰ ਤੋਂ ਵੱਧ ਗੀਤ ਗਾ ਚੁੱਕੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਇਥੇ ਦੇਹਾਂਤ ਹੋ ਗਿਆ | ਉਹ 77 ਸਾਲਾਂ ਦੀ ਸੀ ਅਤੇ ਇਕ ਡਾਊਨਟਾਊਨ ਅਪਾਰਟਮੈਂਟ 'ਚ ਇਕੱਲੀ ਰਹਿ ਰਹੀ ਸੀ | ...
ਸੈਕਰਾਮੈਂਟੋ, 4 ਫਰਵਰੀ (ਹੁਸਨ ਲੜੋਆ ਬੰਗਾ)-ਪਿਛਲੇ ਮਹੀਨੇ ਕੇਂਦਰੀ ਕੈਲੀਫੋਰਨੀਆ ਦੇ ਗੋਸ਼ਨ ਕਸਬੇ 'ਚ ਨਬਾਲਗ ਮਾਂ ਤੇ ਉਸ ਦੇ 10 ਮਹੀਨਿਆਂ ਦੇ ਬੱਚੇ ਸਮੇਤ ਮਾਰੇ ਗਏ ਇਕ ਪਰਿਵਾਰ ਦੇ 6 ਜੀਆਂ ਦੇ ਮਾਮਲੇ 'ਚ ਪੁਲਿਸ ਵਲੋਂ 2 ਸ਼ੱਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ...
ਕੈਲਗਰੀ, 4 ਫਰਵਰੀ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਨੌਕਰੀਆਂ, ਸਿੱਖਿਆ ਅਤੇ ਸਿਹਤ ਦੀ ਸਾਂਭ-ਸੰਭਾਲ ਤੱਕ ਪਹੁੰਚ ਕਰਨ ਤੇ ਆਪਣੇ ਭਾਈਚਾਰਿਆਂ 'ਚ ਜੀਵਨ ਬਤੀਤ ਕਰਨ 'ਚ ਮਦਦ ਕਰਨ ਲਈ ਵਧੇਰੇ ਸਹਾਇਤਾ ਪ੍ਰਦਾਨ ਕਰ ਰਹੀ ਹੈ¢ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX