ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਸਿੱਖੀ ਅਤੇ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਹੈ ਅਤੇ ਦੀਵਾਨ ਵਲੋਂ ਸਕੂਲਾਂ ਦਾ ਵਿੱਦਿਅਕ ਮਿਆਰ ਉਪਰ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਇਹ ਪ੍ਰਗਟਾਵਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੀਵਾਨ ਦੀ ਕਾਰਜ-ਸਾਧਕ ਅਤੇ ਜਨਰਲ ਹਾਊਸ ਦੀ ਮੀਟਿੰਗ ਵਿਚ ਕੀਤਾ |
ਗੁ: ਸ੍ਰੀ ਕਲਗੀਧਰ ਸਾਹਿਬ ਵਿਖੇ ਪਹਿਲਾਂ ਕਾਰਜ ਸਾਧਕ ਕਮੇਟੀ ਅਤੇ ਉਪਰੰਤ ਜਨਰਲ ਹਾਊਸ ਦੀ ਇਕੱਤਰਤਾ ਕੀਤੀ | ਬੈਠਕ ਦੌਰਾਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵਲੋਂ ਪੜ੍ਹੇ ਏਜੰਡਿਆਂ 'ਚ ਬਟਾਲਾ ਵਿਖੇ ਦੀਵਾਨ ਅਧੀਨ ਬਨਣ ਵਾਲੇ ਵਿਸ਼ਵ ਪੱਧਰ ਦੇ ਸਕੂਲ ਲਈ ਖਰੀਦੀ ਜ਼ਮੀਨ ਸੰਬੰਧੀ ਜਾਣਕਾਰੀ ਸਾਂਝੀ ਦਿੱਤੀ | ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਪ੍ਰਬੰਧਕੀ ਟੀਮ ਵਲੋਂ ਹੁਸ਼ਿਆਰਪੁਰ, ਆਂਸਲ ਉਤਾਰ (ਤਰਨਤਾਰਨ) ਅਤੇ ਝਬਾਲ ਵਿਖੇ ਚੀਫ਼ ਖ਼ਾਲਸਾ ਦੀਵਾਨ ਅਧੀਨ ਸਕੂਲਾਂ ਦੇ ਵਿਕਾਸ ਅਤੇ ਵਿਸਥਾਰ ਲਈ ਜ਼ਮੀਨਾਂ ਖਰੀਦਣ, ਅਟਾਰੀ ਸਕੂਲ ਨੂੰ ਤਬਦੀਲ ਕਰਨ ਲਈ ਨਵੀਂ ਜ਼ਮੀਨ ਖਰੀਦਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਕਾਰਜ-ਸਾਧਕ ਕਮੇਟੀ ਮੈਂਬਰ ਭਗਵੰਤਪਾਲ ਸਿੰਘ ਸੱਚਰ ਨੇ ਸਰਹੱਦੀ ਇਲਾਕਿਆਂ 'ਚ ਮਿਆਰੀ ਸਿੱਖਿਆ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਧਰਮ ਪਰਿਵਰਤਨ ਨੂੰ ਠੱਲ੍ਹ ਪਾਉਣ ਹਿੱਤ ਦੀਵਾਨ ਵਲੋਂ ਉਸ ਖੇਤਰ ਵਿਚ ਵੀ ਸਕੂਲ ਖੋਲ੍ਹਣ ਦੀ ਤਜਵੀਜ਼ ਰੱਖੀ | ਇਸ ਮੌਕੇ ਉੱਘੇ ਸਿੱਖ ਵਿਦਵਾਨ ਪਿ੍ੰ: ਡਾ: ਜਗਦੀਸ਼ ਸਿੰਘ ਨੇ ਦੀਵਾਨ ਦੇ ਸ਼ਾਨਦਾਰ ਇਤਿਹਾਸ ਅਤੇ ਉਦੇਸ਼ਾਂ ਤੇ ਚਾਨਣਾ ਪਾਉਂਦਿਆਂ ਦੀਵਾਨ ਦੇ ਵਿੱਦਿਅਕ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਵੀ ਉਪਰਾਲੇ ਤੇਜ਼ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ | ਦੀਵਾਨ ਅਧੀਨ ਚੱਲ ਰਹੇ ਸਮੂਹ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਸਾਲ 2023-24 ਦੀਆਂ ਸੀ. ਬੀ. ਐਸ. ਈ., ਆਈ. ਸੀ. ਐਸ. ਈ. ਅਤੇ ਪੀ. ਐਸ. ਈ. ਬੀ. ਦੀਆਂ ਕਿਤਾਬਾਂ ਦੀ ਚੋਣ ਪ੍ਰਤੀ ਦੀਵਾਨ ਦੇ ਸਾਬਕਾ ਪ੍ਰਧਾਨ ਡਾ: ਸੰਤੋਖ ਸਿੰਘ ਨੇ ਕਿਤਾਬਾਂ ਦੀ ਚੋਣ ਦੌਰਾਨ ਅਪਣਾਈਆਂ ਗਈਆਂ ਪਾਰਦਰਸ਼ੀ ਅਤੇ ਨਿਰਪੱਖ ਨੀਤੀਆਂ ਬਾਬਤ ਚਾਨਣ ਪਾਇਆ | ਉਨ੍ਹਾਂ ਦੱਸਿਆ ਕਿ ਇਸ ਵਾਰ ਪਬਲਿਸ਼ਰਜ਼ ਤੋਂ ਕਿਤਾਬਾਂ 'ਤੇ 70 ਫੀਸਦੀ ਰਿਆਇਤ ਲਈ ਜਾਵੇਗੀ ਜਿਸ ਵਿਚੋਂ 42 ਫੀਸਦੀ ਘੱਟ ਰੇਟਾਂ 'ਤੇ ਵਿਦਿਆਰਥੀਆਂ ਨੂੰ ਕਿਤਾਬਾਂ ਦਿੱਤੀਆਂ ਜਾਣਗੀਆਂ ਅਤੇ 28 ਪ੍ਰਤੀਸ਼ਤ ਦੀਵਾਨ ਵਲੋਂ ਸਿੱਖਿਆ ਦੇ ਖੇਤਰ ਵਿਚ ਖਰਚਿਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਸਿਲਕੇਸ਼ਨ ਲਈ ਕਮੇਟੀਆਂ ਅਤੇ ਸਬ-ਕਮੇਟੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਤਜਰਬੇਕਾਰ ਅਤੇ ਕੁਸ਼ਲ ਵਿੱਦਿਅਕ ਮਾਹਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਜਸਵਿੰਦਰ ਸਿੰਘ ਐਡਵੋਕੇਟ ਨੇ ਕਿਤਾਬਾਂ ਦੀ ਚੋਣ ਲਈ ਅਪਣਾਈ ਗਈ ਪ੍ਰਕਿਰਿਆ ਅਤੇ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਹਾਊਸ ਵਲੋਂ ਜੈਕਾਰਿਆਂ ਦੀ ਗੂੰਜ ਨਾਲ ਇਸ ਨੀਤੀ ਪ੍ਰਤੀ ਸਹਿਮਤੀ ਪ੍ਰਗਟਾਈ | ਸ੍ਰੀਮਤੀ ਵਰਿੰਦਰ ਕੌਰ ਨੇ ਸ੍ਰੀ ਗੁਰੂ ਹਰਿਕਿ੍ਸ਼ਨ ਭਵਨ, ਮੁੰਬਈ ਦੇ ਟੈਕਸ ਸੰਬੰਧੀ ਹਾਊਸ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਸਮੂਹ ਹਾਊਸ ਨੇ ਟੈਕਸ ਭਰਨ ਦੀ ਪ੍ਰਵਾਨਗੀ ਦਿੱਤੀ | ਇਸ ਤੋਂ ਇਲਾਵਾ ਟਰੈਫਿਕ ਅਤੇ ਪਾਰਕਿੰਗ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਚੀਫ਼ ਖ਼ਾਲਸਾ ਦੀਵਾਨ ਦਾ ਮੁੱਖ ਦਫ਼ਤਰ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ ਤਬਦੀਲ ਕਰਨ ਦਾ ਫ਼ੈਸਲਾ ਲਿਆ ਗਿਆ | ਫੁੱਟਕਲ ਏਜੰਡੇ ਤਹਿਤ ਭਗਵੰਤਪਾਲ ਸਿੰਘ ਸੱਚਰ ਨੇ ਪ੍ਰੋ. ਬਲਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਦੀਵਾਨ ਅਹੁਦੇਦਾਰਾਂ 'ਤੇ ਲਗਾਏ ਦੋਸ਼ਾਂ ਬਾਬਤ ਸਪੱਸ਼ਟ ਰੂਪ ਵਿਚ ਪੁੱਛਿਆ ਅਤੇ ਦੀਵਾਨ ਅਹੁਦੇਦਾਰਾਂ ਵਲੋਂ ਹਾਊਸ ਨੂੰ ਸਪਸ਼ਟੀਕਰਨ ਦਿੱਤਾ ਗਿਆ | ਪ੍ਰਧਾਨ ਡਾ. ਨਿੱਜਰ ਨੇ ਸੁਧੀਰ ਸੂਰੀ ਦੇ ਘਰ ਜਾਣ ਦੇ ਦੋਸ਼ ਨੂੰ ਬੇਬੁਨਿਆਦ ਦੱਸਦਿਆਂ ਸਪੱਸ਼ਟ ਕੀਤਾ ਕਿ ਉਹ ਸੁਧੀਰ ਸੂਰੀ ਦੇ ਘਰ ਕਦੇ ਵੀ ਨਹੀਂ ਗਏ | ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਸੰਦੀਪ ਸਿੰਘ ਸੰਨੀ ਦੇ ਬੱਚਿਆਂ ਦੀ ਫੀਸ ਮੁਆਫੀ ਆਦਿ ਬਾਰੇ ਸਪੱਸ਼ਟ ਕੀਤਾ ਕਿ ਸੰਦੀਪ ਸਿੰਘ ਸੰਨੀ ਦੇ ਨਹੀਂ ਉਸ ਦੇ ਭਰਾ ਦੇ ਬੱਚੇ ਪੜ੍ਹਦੇ ਹਨ ਜ਼ਿਨ੍ਹਾਂ ਦੀ ਫੀਸ ਮੁਆਫ ਕਰ ਦਿੱਤੀ ਗਈ ਹੈ | ਇੰਦਰਪ੍ਰੀਤ ਸਿੰਘ ਅਨੰਦ ਨੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਸ਼ਰਾਬ, ਮੀਟ ਅਤੇ ਨਾਚ ਦੇ ਪ੍ਰੋਗਰਾਮ ਕਰਵਾਉਣ ਦੇ ਦੋਸ਼ਾਂ ਨੂੰ ਖਾਰਜ ਕੀਤਾ | ਸੰਯੁਕਤ ਸਕੱਤਰ ਸੁਖਜਿੰਦਰ ਸਿੰਘ ਪਿ੍ੰਸ ਨੇ ਆਪਣੇ ਬੇਟੇ ਨੂੰ ਸੀ. ਕੇ. ਡੀ. ਅਦਾਰੇ ਵਿਚ ਮੁਫ਼ਤ ਪੜਾਉਣ ਦੇ ਦੋਸ਼ਾਂ ਦੇ ਸਨਮੁੱਖ ਫੀਸਾਂ ਦੀਆਂ ਰਸੀਦਾਂ ਪੇਸ਼ ਕੀਤੀਆਂ | ਭਗਵੰਤਪਾਲ ਸਿੰਘ ਸੱਚਰ ਨੇ ਚੀਫ਼ ਖ਼ਾਲਸਾ ਦੀਵਾਨ ਮੈਂਬਰ ਸਾਹਿਬਾਨ ਨੂੰ ਆਪਸੀ ਮਤਭੇਦ ਮਿਲ ਬੈਠ ਕੇ ਸੁਲਝਾਉਣ ਅਤੇ ਸੋਸ਼ਲ ਮੀਡੀਆ, ਪਿ੍ੰਟ, ਇੰਲੈਕਟਰੋਨਿਕ ਮੀਡੀਆ ਤੇ ਗੁਰੇਜ਼ ਕਰਨ ਲਈ ਕਿਹਾ | ਸਮੂਹ ਹਾਊਸ ਨੇ ਸੋਸ਼ਲ ਅਤੇ ਪਿ੍ੰਟ ਮੀਡੀਆ 'ਤੇ ਦੀਵਾਨ ਅਤੇ ਦੀਵਾਨ ਅਹੁਦੇਦਾਰਾਂ ਦੇ ਵਿਰੁੱਧ ਝੂੱਠਾ ਪ੍ਰਚਾਰ ਕਰਨ ਵਾਲੇ ਮੈਂਬਰਾਂ ਖ਼ਿਲਾਫ਼ ਕਰਵਾਈ ਕਰਨ ਦੇ ਅਖਤਿਆਰ ਦਿੱਤੇ | ਅੰਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਦੀਵਾਨ ਦੀ ਬਿਹਤਰੀ ਲਈ ਬਣਾਈਆਂ ਗਈਆਂ ਕਮੇਟੀਆਂ ਵਿਚ ਮੈਂਬਰ ਸਾਹਿਬਾਨ ਨੂੰ ਸਵੈ ਇੱਛਾ ਨਾਲ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਅਕਾਲ ਚਲਾਣਾ ਕਰ ਚੁੱਕੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਸ਼ੋਕ ਮਤੇ ਪੜ੍ਹੇ ਗਏ | ਇਸ ਮੌਕੇ ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਮੀਤ ਪ੍ਰਧਾਨ ਜਗਜੀਤ ਸਿੰਘ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਸਰਬਜੀਤ ਸਿੰਘ ਛੀਨਾ, ਐਡੀਸ਼ਨਲ ਆਨਰੇਰੀ ਸਕੱਤਰਾਂ ਵਿਚ ਸ਼ਾਮਿਲ ਸ: ਜਸਪਾਲ ਸਿੰਘ ਢਿੱਲੋਂ, ਸ: ਹਰਜੀਤ ਸਿੰਘ (ਤਰਨਤਾਰਨ) ਸ: ਸੁਖਦੇਵ ਸਿੰਘ ਮੱਤੇਵਾਲ, ਸ: ਇੰਦਰਪ੍ਰੀਤ ਸਿੰਘ ਅਨੰਦ ਸਮੇਤ 125 ਮੈਂਬਰ ਹਾਜ਼ਰ ਸਨ |
ਵੇਰਕਾ, 5 ਫਰਵਰੀ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜਹਾਂਗੀਰ ਦੇ ਨੇੜਿਓਾ ਲੰਘਦੀ ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ ਰੇਲਵੇ ਲਾਈਨ ਦੇ ਦੋਨਾਂ ਪਾਸੇ ਰੇਲਵੇ ਵਿਭਾਗ ਵਲੋਂ ਲੋਹੇ ਦੇ ਗਾਡਰ ਲਗਾਕੇ ਸੜਕ ਦਾ ਲਾਂਘਾ ਬੰਦ ਕੀਤੇ ਜਾਣ ਨਾਲ ਦਰਜਨਾਂ ...
ਅੰਮਿ੍ਤਸਰ 5 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਸੂਬੇ ਭਰ 'ਚ ਕਾਲਜ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ 2 ਘੰਟੇ ਦੀ ਹੜਤਾਲ ਕੀਤੀ ਗਈ ਅਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ...
ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਖੁਦ ਨੂੰ ਸਾਬਕਾ ਮੱੁਖ ਮੰਤਰੀ ਤੇ ਹੋਰ ਪੁਲਿਸ ਅਧਿਕਾਰੀਆਂ ਦੇ ਰਿਸ਼ਤੇਦਾਰ ਦਸ ਕੇ ਪੁਲਿਸ ਕੇਸ ਰੱਦ ਕਰਵਾਉਣ ਦੇ ਨਾਮ 'ਤੇ ਇਕ ਜੋੜੇ ਵਲੋਂ ਸਾਢੇ 7 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਪਰੰਤ ਥਾਣਾ ਛੇਹਰਟਾ ...
ਅੰਮਿ੍ਤਸਰ, 5 ਫਰਵਰੀ (ਗਗਨਦੀਪ ਸ਼ਰਮਾ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 22 ਫਰਵਰੀ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਡੀ. ਸੀ. ਰਾਹੀਂ ਸਰਕਾਰ ਨੂੰ ਮੰਗ ...
ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)-ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਹਰ ਸਾਲ ਦੀ ਤਰ੍ਹਾਂ ਅੱਜ ਵੀ ਗੁ: ਸ਼ਹੀਦਗੰਜ ਸਾਹਿਬ (ਸ਼ਹੀਦਾਂ ਸਾਹਿਬ) ਤੋਂ ਜਨਮ ਸਥਾਨ ਬਾਬਾ ਦੀਪ ਸਿੰਘ ਪਹੂਵਿੰਡ ਲਈ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ...
ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)-ਪੇਡਾ ਦੇ ਸਾਬਕਾ ਡਾਇਰੈਕਟਰ ਰਾਜਨ ਮਹਿਰਾ ਨੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਭਾਜਪਾ ਨਾਲ ਨਾਤਾ ਜੋੜ ਲਿਆ ਹੈ | ਇਸ ਸੰਬੰਧ ਵਿਚ ਵਿਧਾਨ ਸਭਾ ਹਲਕਾ ਪੱਛਮੀ ਦੇ ਪੁਤਲੀਘਰ ਮੰਡਲ ਦੇ ਪ੍ਰਧਾਨ ...
ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਆਮ ਤੇ ਸਾਧਾਰਨ ਲੋਕਾਂ ਨੂੰ ਬੈਂਕ ਮੈਨੇਜਰਾਂ ਨਾਲ ਮਿਲੀਭੁਗਤ ਕਰਕੇ ਕੁਝ ਲੋਕ ਚੂਨਾ ਲਗਾ ਰਹੇ ਹਨ ਅਤੇ ਅਮਾਨਤ ਵਜੋਂ ਰੱਖੇ ਚੈੱਕਾਂ ਨੂੰ ਵਰਤ ਕੇ ਲੋਕਾਂ ਕੋਲੋਂ ਰਕਮਾਂ ਵਸੂਲਣ ਲਈ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ | ਇਹ ...
ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਆਮ ਤੇ ਸਾਧਾਰਨ ਲੋਕਾਂ ਨੂੰ ਬੈਂਕ ਮੈਨੇਜਰਾਂ ਨਾਲ ਮਿਲੀਭੁਗਤ ਕਰਕੇ ਕੁਝ ਲੋਕ ਚੂਨਾ ਲਗਾ ਰਹੇ ਹਨ ਅਤੇ ਅਮਾਨਤ ਵਜੋਂ ਰੱਖੇ ਚੈੱਕਾਂ ਨੂੰ ਵਰਤ ਕੇ ਲੋਕਾਂ ਕੋਲੋਂ ਰਕਮਾਂ ਵਸੂਲਣ ਲਈ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ | ਇਹ ...
ਅੰਮਿ੍ਤਸਰ, 5 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਗੰਗਾਹਰ ਸਨਾਤਨ ਧਰਮ ਮੰਦਰ ਟਰੱਸਟ ਮਜੀਠਾ ਰੋਡ ਦਾ 19ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ | ਉਪਰੰਤ ਗੋਪਾਲ ਦਾਸ ਧਿਆਨਪੁਰ ਵਲੋਂ ਆਪਣੇ ਕਰ ਕਮਲਾਂ ਨਾਲ ਮੰਦਰ 'ਚ ...
ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)- ਅੰਮਿ੍ਤਸਰ ਵਿਖੇ 15 ਤੋਂ 17 ਮਾਰਚ ਨੂੰ ਹੋਣ ਵਾਲੇ ਜੀ-20 ਸਿਖਰ ਸੰਮੇਲਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਇਸ ਸੰਬੰਧ ਵਿਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ 'ਤੇ ਅੰਮਿ੍ਤਸਰ ਵਿਕਾਸ ਅਥਾਰਿਟੀ ...
ਅੰਮਿ੍ਤਸਰ, 5 ਫਰਵਰੀ (ਜਸਵੰਤ ਸਿੰਘ ਜੱਸ)- ਅਮਰੀਕਾ ਦੀ ਯੂਟਾ ਸਟੇਟ ਦੀ ਪ੍ਰਤੀਨਿਧੀ ਸਭਾ ਅਤੇ ਸਟੇਟ ਸੈਨੇਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਅਤੇ ਸਦੀਵੀ ਗੁਰੂ ਵਜੋਂ ਸਤਿਕਾਰਨ ਲਈ ਮਤਾ ਪਾਸ ਕੀਤੇ ਜਾਣ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ...
ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਨਗਰ ਨਿਗਮ ਦੇ ਜ਼ੋਨ ਨੰਬਰ 6 ਦੇ ਸਮੂਹ ਸਟਾਫ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸੁਖਮਨੀ ਸਾਹਿਬ ਦਾ ਪਾਠ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ...
ਚੇਤਨਪੁਰਾ, 5 ਫਰਵਰੀ (ਮਹਾਂਬੀਰ ਸਿੰਘ ਗਿੱਲ)-ਸੂਬੇ ਅੰਦਰ ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਦੇ ਨਿੱਤ ਦਿਨ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਤੇ ਨਵੇਂ ਪੰਜਾਬ ਦੀ ਸਿਰਜਣਾ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ, ਪਰ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਦਿਸ ...
ਚੋਗਾਵਾਂ, 5 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੂਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਰੋਹ ਭਰੀ ਮੀਟਿੰਗ ਪਿੰਡ ਸਾਰੰਗੜਾ ਵਿਖੇ ਹੋਈ | ਜਿਸ ਵਿਚ ਮਨਰੇਗਾ ...
ਬਾਬਾ ਬਕਾਲਾ ਸਾਹਿਬ, 5 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਭਗਤ ਰਵਿਦਾਸ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਅੱਜ ਇੱਥੇ ਭਗਤ ਰਵਿਦਾਸ ਧਰਮਸ਼ਾਲਾ, ਬਾਬਾ ਬਕਾਲਾ ਸਾਹਿਬ ਵਿਖੇ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ...
ਰਮਦਾਸ, 5 ਫਰਵਰੀ (ਜਸਵੰਤ ਸਿੰਘ ਵਾਹਲਾ)-ਸੰਤ ਬਾਬਾ ਸੁਰੈਣ ਸਿੰਘ ਭੂਰੀ ਵਾਲਿਆਂ ਦੀ ਸਾਲਾਨਾ ਬਰਸੀ ਪਿੰਡ ਘੋਨੇਵਾਹਲਾ ਵਿਖੇ 8 ਫਰਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ | ਰੱਖੇ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ...
ਗੱਗੋਮਾਹਲ, 5 ਫਰਵਰੀ (ਬਲਵਿੰਦਰ ਸਿੰਘ ਸੰਧੂ)-ਸਿਵਲ ਸਰਜਨ ਅੰਮਿ੍ਤਸਰ ਡਾ. ਚਰਨਜੀਤ ਸਿੰਘ ਦੇ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਰਮਦਾਸ ਡਾ. ਮਦਨ ਮੋਹਨ ਦੀ ਅਗਵਾਈ 'ਚ ਸਮੂਹ ਸਟਾਫ ਵਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ, ਜਿਸ ਵਿਚ ...
ਭੱਦੀ, 5 ਫਰਵਰੀ (ਨਰੇਸ਼ ਧੌਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵਲੋਂ ਪਿਛਲੇ ਦਿਨੀਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਹਰ ਵਰਗ ਦੇ ਬਜਟ ਨੂੰ ਗਹਿਰੀ ਸੱਟ ਮਾਰੀ ਹੈ | ਇਹ ਪ੍ਰਗਟਾਵਾ ਕਾਂਗਰਸੀ ਆਗੂ ਸਬਾਕਾ ਬਲਾਕ ...
ਭੱਦੀ, 5 ਫਰਵਰੀ (ਨਰੇਸ਼ ਧੌਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵਲੋਂ ਪਿਛਲੇ ਦਿਨੀਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਹਰ ਵਰਗ ਦੇ ਬਜਟ ਨੂੰ ਗਹਿਰੀ ਸੱਟ ਮਾਰੀ ਹੈ | ਇਹ ਪ੍ਰਗਟਾਵਾ ਕਾਂਗਰਸੀ ਆਗੂ ਸਬਾਕਾ ਬਲਾਕ ...
ਮੁਕੰਦਪੁਰ, 5 ਫਰਵਰੀ (ਅਮਰੀਕ ਸਿੰਘ ਢੀਂਡਸਾ) - ਪੁਲਿਸ ਪ੍ਰਸ਼ਾਸਨ ਵਿਚ ਵਧੀਆ ਕਾਰਗੁਜ਼ਾਰੀ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਕੇ ਲੋਕਾਂ ਵਿਚ ਵਧੀਆ ਸ਼ਾਖ ਬਨਾਉਣ ਵਾਲੇ ਪੁਲਿਸ ਥਾਣਾ ਮੁਕੰਦਪੁਰ ਦੇ ਦੋ ਵਾਰ ਐਸ. ਐਚ. ਓ ਰਹੇ ਇੰਸਪੈਕਟਰ ਰਘਵੀਰ ਸਿੰਘ ਨੂੰ ...
ਨਵਾਂਸ਼ਹਿਰ/ ਬੰਗਾ, 5 ਫਰਵਰੀ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਪਿੰਡ ਜੀਂਦੋਵਾਲ ਦੀ ਸੰਗਤ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਥਾਂਦੀਆਂ ਰੋਡ ...
ਸੰਧਵਾਂ, 5 ਫਰਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੂੰਢ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਸੇਵਾਦਾਰਾਂ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਗੁਰ ਇਤਿਹਾਸ ਸੁਣਾ ...
ਸੰਧਵਾਂ, 5 ਫਰਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੂੰਢ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਸੇਵਾਦਾਰਾਂ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਗੁਰ ਇਤਿਹਾਸ ਸੁਣਾ ...
ਨਵਾਂਸ਼ਹਿਰ, 5 ਫਰਵਰੀ (ਜਸਬੀਰ ਸਿੰਘ ਨੂਰਪੁਰ) -ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਖਿਆ ਕਿ ਇਹ ਰੇਤ ਨੀਤੀ ਕੁਰੱਪਸ਼ਨ ਦਾ ਨਵਾਂ ਰਸਤਾ ਹੈ ਜਦੋਂ ਆਮ ਲੋਕ ਸ਼ਰਤਾਂ ਪੂਰੀਆਂ ਨਹੀਂ ਕਰਨਗੇ ਤਾਂ ਰੇਤ ਹੋਰ ਮਹਿੰਗੀ ਮਿਲੇਗੀ | ਉਨ੍ਹਾਂ ਕਿਹਾ ਕਿ ...
ਨਵਾਂਸ਼ਹਿਰ, 5 ਫਰਵਰੀ (ਜਸਬੀਰ ਸਿੰਘ ਨੂਰਪੁਰ) -ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਖਿਆ ਕਿ ਇਹ ਰੇਤ ਨੀਤੀ ਕੁਰੱਪਸ਼ਨ ਦਾ ਨਵਾਂ ਰਸਤਾ ਹੈ ਜਦੋਂ ਆਮ ਲੋਕ ਸ਼ਰਤਾਂ ਪੂਰੀਆਂ ਨਹੀਂ ਕਰਨਗੇ ਤਾਂ ਰੇਤ ਹੋਰ ਮਹਿੰਗੀ ਮਿਲੇਗੀ | ਉਨ੍ਹਾਂ ਕਿਹਾ ਕਿ ...
ਨਵਾਂਸ਼ਹਿਰ, 5 ਫਰਵਰੀ (ਜਸਬੀਰ ਸਿੰਘ ਨੂਰਪੁਰ) - ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾਂ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸ਼ੁੱਭ ਮੌਕੇ ਡਾ. ...
ਸੜੋਆ, 5 ਫਰਵਰੀ (ਨਾਨੋਵਾਲੀਆ) - ਸ਼੍ਰੀ ਗੁਰੁੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਲੀ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਤੇ ...
ਮੁਕੰਦਪੁਰ, 5 ਫਰਵਰੀ (ਅਮਰੀਕ ਸਿੰਘ ਢੀਂਡਸਾ) - ਰਾਜਾ ਸਾਹਿਬ ਮੈਮੋਰੀਅਲ ਚੈਰੀਟੇਬਲ ਹਸਪਤਾਲ ਪਿੰਡ ਰਹਿਪਾ ਵਿਖੇ ਹੱਡੀਆਂ ਤੋਂ ਇਲਾਵਾ ਜਨਰਲ ਬਿਮਾਰੀਆਂ ਅਤੇ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ 12 ਫਰਵਰੀ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ...
ਸੜੋਆ, 5 ਫਰਵਰੀ (ਨਾਨੋਵਾਲੀਆ) - ਸ਼੍ਰੀ ਗੁਰੁੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਲੀ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਤੇ ...
ਨਵਾਂਸ਼ਹਿਰ, 5 ਫਰਵਰੀ (ਜਸਬੀਰ ਸਿੰਘ ਨੂਰਪੁਰ) - ਜੇ. ਐਸ. ਐਫ. ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਾਰਥਨਾ ਸਭਾ ਵਿਚ ਸਕੂਲ ਦੀ ਵਿਦਿਆਰਥਣ ਜਸਕਰਨ ਕੌਰ ਨੇ ਗੁਰੂ ...
ਬਲਾਚੌਰ, 5 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਇਕ ਪਾਸੇ ਆਮ ਆਦਮੀ ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਦੀ ਚੱਕੀ ਵਿਚ ਨਿਰੰਤਰ ਪਿਸਦਾ ਆ ਰਿਹਾ ਹੈ ਅਤੇ ਅੱਜ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ 90 ...
ਬਲਾਚੌਰ, 5 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਇਕ ਪਾਸੇ ਆਮ ਆਦਮੀ ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਦੀ ਚੱਕੀ ਵਿਚ ਨਿਰੰਤਰ ਪਿਸਦਾ ਆ ਰਿਹਾ ਹੈ ਅਤੇ ਅੱਜ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ 90 ...
ਰਣਜੀਤ ਸਿੰਘ ਜੋਸਨ ਜੰਡਿਆਲਾ ਗੁਰੂ-ਜੰਡਿਆਲਾ ਗੁਰੂ ਸ਼ਹਿਰ 'ਚ ਪਿਛਲੇ ਲੰਮੇ ਅਰਸੇ ਤੋਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਸ ਦੀ ਸਾਰ ਲੈਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ | ਜੰਡਿਆਲਾ ਗੁਰੂ ਵਾਸੀਆਂ ਦੀ ਵੱਡੀ ਤਰਾਸਦੀ ਹੈ ਕਿ ਪਿਛਲੀਆਂ ਸਰਕਾਰਾਂ ਸਰਬਪੱਖੀ ...
ਚੱਬਾ, 5 ਫਰਵਰੀ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਮਿ੍ਤਸਰ ਤੋਂ ਪਹੁਵਿੰਡ ਤੱਕ ਸਜਾਏ ਨਗਰ ਕੀਰਤਨ ਦਾ ਅੱਡਾ ਬਹੋੜੂ ਵਿਖੇ ਪਹੁੰਚਣ 'ਤੇ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਬਹੋੜੂ ਦੀਆਂ ...
ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਵਲੋਂ ਜੀ-20 ਸਿਖ਼ਰ ਸੰਮੇਲਨ ਵਾਲੇ ਰੂਟ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ 5 ਟੀਮਾਂ ਬਣਾਈਆਂ ਗਈਆਂ ਹਨ | ਇਨ੍ਹਾਂ ਟੀਮਾਂ ਵਿਚ ਸਾਰੇ ਵਿਭਾਗਾਂ ਦੇ ਸੁਪਰਡੈਂਟ, ...
ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਐੈਂਟੀ ਨਾਰੋਟਿਕ ਸੈੱਲ ਵਲੋਂ 25 ਗ੍ਰਾਮ ਹੈਰੋਇਨ ਸਮੇਤ 1 ਮੁਲਜ਼ਿਮ ਨੂੰ ਗਿ੍ਫਤਾਰ ਕੀਤਾ ਗਿਆ ਹੈ | ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਅਜਮੇਰ ਸਿੰਘ ਉਰਫ ਹੈਪੀ ਵਾਸੀ ਮਕਬੂਲਪੁਰਾ ਵਜੋਂ ਹੋਈ ਹੈ | ਇਸ ਵਿਅਕਤੀ ਨੂੰ ਇੰਸ: ...
ਅੰਮਿ੍ਤਸਰ, 5 ਫਰਵਰੀ (ਗਗਨਦੀਪ ਸ਼ਰਮਾ)- ਇਲੈੱਕਸ਼ਨ ਸੈਕਟਰ ਅਫ਼ਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਇਲੈੱਕਸ਼ਨ ਕਾਨੂੰਨਗੋ ਹਰਜੀਤ ਕੌਰ ਭੁੱਲਰ ਵਲੋਂ ਅੱਜ ਡਿਪਟੀ ਕਮਿਸ਼ਨਰ ਅੰਮਿ੍ਤਸਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸ. ਡੀ. ਐਮ.-2 ਕਮ ਵਿਧਾਨ ਸਭਾ ਹਲਕਾ 20 ...
ਅੰਮਿ੍ਤਸਰ, 5 ਫ਼ਰਵਰੀ (ਜਸਵੰਤ ਸਿੰਘ ਜੱਸ)-ਸਿੱਖ ਕੌਮ ਦੇ 18ਵੀਂ ਸਦੀ ਦੇ ਮਹਾਨ ਜਰਨੈਲ ਸ: ਜੱਸਾ ਸਿੰਘ ਰਾਮਗੜੀਆ ਦੀ ਮਈ ਮਹੀਨੇ ਆ ਰਹੀ ਤੀਜੀ ਜਨਮ ਸ਼ਤਾਬਦੀ ਮੌਕੇ ਹੋਣ ਵਾਲੇ ਸਮਾਗਮਾਂ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਮਗੜੀਆ ਭਾਈਚਾਰੇ ...
ਅੰਮਿ੍ਤਸਰ, 5 ਫ਼ਰਵਰੀ (ਹਰਮਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ...
ਵੇਰਕਾ, 5 ਫਰਵਰੀ (ਪਰਮਜੀਤ ਸਿੰਘ ਬੱਗਾ)-ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲ੍ਹਾ ਦਾ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਦੀ ਆਰੰਭਤਾ ਇੱਥੇ ਪਰਸੋਂ ਰੋਜ ਤੋਂ ਆਰੰਭ ਸ੍ਰੀ ਅਖੰਡ ਪਾਠ ...
ਅੰਮਿ੍ਤਸਰ, 5 ਫਰਵਰੀ (ਸੁਰਿੰਦਰ ਕੋਛੜ)-ਸਥਾਨਕ ਲਾਰੈਂਸ ਰੋਡ, ਮਜੀਠਾ ਰੋਡ, ਕਚਹਿਰੀ ਚੌਂਕ ਤੇ ਪੁਤਲੀਘਰ ਆਦਿ ਵਧੇਰੇ ਭੀੜ-ਭਾੜ ਵਾਲੇ ਚੌਂਕਾਂ ਅਤੇ ਬਾਜ਼ਾਰਾਂ 'ਚ ਲਗਾਤਾਰ ਭਿਖਾਰੀਆਂ ਦਾ ਹਜੂਮ ਵਧਦਾ ਜਾ ਰਿਹਾ ਹੈ ਅਤੇ ਇਨ੍ਹਾਂ ਕਾਰਨ ਸੜਕ ਦੁਰਘਟਨਾਵਾਂ 'ਚ ਵਾਧਾ ਹੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX