ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)- ਚੀਫ਼ ਖ਼ਾਲਸਾ ਦੀਵਾਨ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੀ ਜ਼ਿਲ੍ਹੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਤਹਿਤ 'ਅਟੱਲ ਟਿੰਕਰਿੰਗ ਲੈਬ' ਦਾ ਸਕੂਲ ਪਿ੍ੰਸੀਪਲ ਰਣਜੀਤ ਭਾਟੀਆ ਦੀ ਅਗਵਾਈ ਵਿਚ ਉਦਘਾਟਨ ਕੀਤਾ ਗਿਆ | ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਇਸ ਲੈਬ ਦਾ ਉਦਘਾਟਨ ਕੀਤਾ | ਇਸ ਮੌਕੇ ਮਨਜੀਤ ਸਿੰਘ ਢਿੱਲੋਂ ਆਨਰੇਰੀ ਸੇਕ੍ਰੇਟਰੀ ਲੋਕਲ ਕਮੇਟੀ ਵੀ ਉਚੇਚੇ ਤੌਰ 'ਤੇ ਸ਼ਾਮਿਲ ਸਨ | ਲੋਕਲ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਆਧੁਨਿਕ ਪ੍ਰਯੋਗਸ਼ਾਲਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਦਿਮਾਗ ਤੇ ਹੱਥਾਂ ਨਾਲ ਆਪਣੇ ਵਿਚਾਰਾਂ ਨੂੰ ਰੂਪ ਦੇ ਸਕਦੇ ਹਨ ਤੇ ਹੁਨਰ ਸਿੱਖ ਸਕਦੇ ਹਨ | ਮੀਤ ਪ੍ਰਧਾਨ ਗੁਰਿੰਦਰ ਸਿੰਘ ਨੇ ਕਿਹਾ ਇਹ ਲੈਬ ਤਕਨੀਕੀ ਸਿੱਖਿਆ ਦੇ ਨਾਲ-ਨਾਲ ਵਿਗਿਆਨਕ ਗਤੀਵਿਧੀਆਂ ਵਿਚ ਕੁਸ਼ਲਤਾ ਵਧਾਉਣ ਵਿਚ ਸਹਾਈ ਹੋਵੇਗੀ | ਸਕੂਲ ਪਿ੍ੰਸੀਪਲ ਰਣਜੀਤ ਭਾਟੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਅਤਿ ਆਧੁਨਿਕ ਲੈਬ ਦੀ ਸ਼ੁਰੂਆਤ ਨੀਤੀ ਕਮਿਸ਼ਨ ਵਲੋਂ ਦਿੱਤੀ ਗਈ 20 ਲੱਖ ਦੀ ਗ੍ਰਾਂਟ ਨਾਲ ਕੀਤੀ ਗਈ ਸੀ ਅੱਜ ਇਹ ਖੂਬਸੂਰਤ ਲੈਬ ਬੱਚਿਆਂ ਵਾਸਤੇ ਤਿਆਰ ਹੈ, ਜਿਸ ਵਿਚ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਰਾਹੀਂ ਥ੍ਰੀ-ਡੀ ਪਿ੍ੰਟਰ ਦੁਆਰਾ ਮਾਡਲ ਤਿਆਰ ਕਰ ਸਕਦੇ ਹਨ | ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਲਹਿਰ ਦਾ ਮੁੱਖ ਮਕਸਦ ਬੱਚਿਆਂ ਦੀ ਇੰਜੀਨੀਅਰਿੰਗ ਸਾਇੰਸ ਤਕਨਾਲੋਜੀ ਆਦਿ ਦੇ ਨਾਲ-ਨਾਲ ਦਿਮਾਗ਼ੀ ਕੁਸ਼ਲਤਾ ਵਿਚ ਵੀ ਵਾਧਾ ਹੋਵੇਗਾ | ਸਕੂਲ ਪਿ੍ੰਸੀਪਲ ਰਣਜੀਤ ਭਾਟੀਆ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੇ ਗਣਿਤ, ਕੰਪਿਊਟਰ ਤੇ ਸਾਇੰਸ ਅਧਿਆਪਕਾਂ ਨੇ ਦੋ ਦਿਨਾਂ ਦੀ ਸਿਖਲਾਈ ਲਈ ਤੇ ਲੈਬ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ | ਸਾਡੇ ਸਕੂਲ ਦੇ ਟੀ.ਜੀ.ਟੀ. ਫਿਜ਼ਿਕਸ ਕੁਲਦੀਪ ਕੌਰ ਅਤੇ ਲੈਬ ਅਟੈਂਡੈਂਟ ਪਵਨ ਪੁਨੀਤ ਕੌਰ ਕੋਆਰਡੀਨੇਟਰ ਵਜੋਂ ਅਟਲ ਟਿੰਕਰਿੰਗ ਲੈਬ ਦੀ ਦੇਖਭਾਲ ਕਰਨਗੇ | ਇਸ ਯੋਜਨਾ ਦਾ ਮੁੱਖ ਮਨੋਰਥ ਵਿਦਿਆਰਥੀਆਂ ਦੇ ਮਨਾਂ ਵਿਚ ਉਤਸੁਕਤਾ, ਰਚਨਾਤਮਕਤਾ ਤੇ ਕਲਪਨਾ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਲੋਕਲ ਕਮੇਟੀ ਦੇ ਮੈਂਬਰ ਪ੍ਰੇਮ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ ਕੁਹਾੜਕਾ, ਤਜਿੰਦਰਪਾਲ ਸਿੰਘ, ਹਰਿੰਦਰ ਸਿੰਘ, ਸਤਵਿੰਦਰ ਸਿੰਘ, ਕੁਲਜੀਤ ਸਿੰਘ, ਰਣਦੀਪ ਸਿੰਘ, ਅੰਜਨਦੀਪ ਸਿੰਘ, ਕਵਰਦੀਪ ਸਿੰਘ, ਜਸਜੀਤ ਸਿੰਘ, ਰੇਸ਼ਮ ਸਿੰਘ, ਰਵਿੰਦਰ ਸਿੰਘ, ਅਮਰੀਕ ਸਿੰਘ ਮੰਡੀ ਵਾਲੇ ਤੇ ਸਰਬਜੀਤ ਕੌਰ ਪਿ੍ੰਸੀਪਲ ਪਿੱਦੀ ਸਕੂਲ, ਮਨੀਸ਼ਾ ਪਿ੍ੰਸੀਪਲ ਨੌਸ਼ਹਿਰਾ ਪੰਨੂੰਆਂ, ਮਨਦੀਪ ਕੌਰ ਪਿ੍ੰਸੀਪਲ ਘਸੀਟਪੁਰ ਸਕੂਲ ਆਦਿ ਹਾਜ਼ਰ ਸਨ |
ਚੋਹਲਾ ਸਾਹਿਬ, 5 ਫਰਵਰੀ (ਬਲਵਿੰਦਰ ਸਿੰਘ)- ਪਰਿਵਾਰ ਦੇ ਉੱਜਵਲ ਭਵਿੱਖ ਅਤੇ ਰੋਟੀ-ਰੋਜ਼ੀ ਦੀ ਤਲਾਸ਼ ਵਿਚ ਪਿਛਲੇ ਦੋ ਮਹੀਨੇ ਪਹਿਲਾਂ ਦੁਬਈ ਗਿਆ ਨੌਜਵਾਨ ਲੰਘੇ ਇਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਤਲਾਸ਼ੀ ਵਾਸਤੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਸਮਾਜ ...
ਤਰਨ ਤਾਰਨ, 5 ਫਰਵਰੀ (ਪਰਮਜੀਤ ਜੋਸ਼ੀ)- ਢੋਟੀਆਂ ਦੀ ਹਾਕੀ ਦੀਆਂ ਏ. ਤੇ ਬੀ. ਟੀਮਾਂ ਨੂੰ ਬਾਬਾ ਰਾਜਾ ਰਾਮ ਹਾਈ ਸਕੂਲ ਦੀ ਗਰਾਊਾਡ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਾਕੀ ਖਿਡਾਰੀਆਂ ਨੂੰ ਬੂਟ ਵੰਡੇ ਗਏ | ਇਸ ਮੌਕੇ ਐਨ.ਆਰ.ਆਈ. ...
ਚੋਹਲਾ ਸਾਹਿਬ, 5 ਫਰਵਰੀ (ਬਲਵਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਚਲਾਈ ਜਾ ਰਹੀ ਦਸਤਖ਼ਤੀ ਮੁਹਿੰਮ ਅੱਜ ਬਲਾਕ ਚੋਹਲਾ ...
ਤਰਨ ਤਾਰਨ, 5 ਫਰਵਰੀ (ਪਰਮਜੀਤ ਜੋਸ਼ੀ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸ ਨੇ ਪੁਲਿਸ ਦੀ ਹਿਰਾਸਤ ਵਿਚ ਲਏ ਗਏ ਇਕ ਲੜਕੇ ਨੂੰ ਛੁਡਾਉਣ ਲਈ ਉਸ ਦੇ ਪਿਤਾ ਕੋਲੋਂ ਸੀ.ਆਈ.ਏ. ਸਟਾਫ਼ ਤਰਨ ਤਾਰਨ ਦੇ ਇੰਚਾਰਜ ਅਤੇ ਥਾਣਾ ...
ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਹਾਂਗੀਰ ਕਲਾਂ ਵਿਖੇ ਬੀਤੀ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਭੰਨਣ ਆਇਆ ਇਕ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ, ਜਦਕਿ ਉਸ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸੰਬੰਧ ...
ਤਰਨ ਤਾਰਨ, 5 ਫਰਵਰੀ (ਪਰਮਜੀਤ ਜੋਸ਼ੀ)- ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪਿੰਡ ਚੇਲਾ ਵਿਖੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਪੰਜ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ...
ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਸੰਘੇ ਵਿਖੇ ਦੋ ਫਰਵਰੀ 2023 ਦੀ ਰਾਤ ਨੂੰ 9-10 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮੋਟਰਸਾਈਕਲ 'ਤੇ ਆ ਰਹੇ ਦੋ ਵਿਅਕਤੀਆਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਮੋਟਰਸਾਈਕਲ ਖੋਹ ...
ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)- ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫਤਹਿਚਕ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੱਟੀ, ਭਿੱਖੀਵਿੰਡ, ਤਰਨ ਤਾਰਨ ਤੇ ਖਡੂਰ ...
ਖੇਮਕਰਨ/ਅਮਰਕੋਟ, 5 ਫਰਵਰੀ (ਰਾਕੇਸ਼ ਬਿੱਲਾ, ਭੱਟੀ)- ਪੰਜਾਬ 'ਚ ਕਾਫ਼ੀ ਫੈਕਟਰੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਗੰਦਾ ਤੇ ਜ਼ਹਿਰੀਲਾ ਪਾਣੀ ਦਰਿਆਵਾਂ ਤੇ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ ਜਿਸ ਦਾ ਅਸਰ ਹੁਣ ਦਰਿਆਵਾਂ ਤੇ ਧਰਤੀ ਹੇਠਲੇ ਪਾਣੀ ਤੇ ਪੈ ਗਿਆ ਹੈ ਜਿਸ ...
ਗੋਇੰਦਵਾਲ ਸਾਹਿਬ, 5 ਫਰਵਰੀ (ਸਕੱਤਰ ਸਿੰਘ ਅਟਵਾਲ)- ਵਾਹਿਗੁਰੂ ਇੰਟਰਪ੍ਰਾਈਜ਼ਿਜ ਗੋਇੰਦਵਾਲ ਸਾਹਿਬ ਜੋ ਕਿ ਇਲਾਕੇ ਅੰਦਰ ਵੀਜ਼ੇ ਲਗਵਾਉਣ 'ਚ ਮੋਹਰੀ ਸੰਸਥਾ ਬਣ ਕੇ ਉੱਭਰੀ ਹੈ ਤੇ ਵਧੀਆ ਕਾਰਗੁਜ਼ਾਰੀ ਪੇਸ਼ ਕਰਦਿਆਂ ਹੋਇਆਂ ਕਈਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ...
ਹਰੀਕੇ ਪੱਤਣ, 5 ਫਰਵਰੀ (ਸੰਜੀਵ ਕੁੰਦਰਾ)- ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ ਤੇ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਮੁੱਖ ਬੁਲਾਰੇ ਜ਼ਿਲ੍ਹਾ ...
ਝਬਾਲ, 5 ਫਰਵਰੀ (ਸੁਖਦੇਵ ਸਿੰਘ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੀਸਗੰਜ ਅੰਮਿ੍ਤਸਰ ਤੋਂ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਤੱਕ ਸਜਾਏ ਅਲੌਕਿਕ ਨਗਰ ਕੀਰਤਨ ਦਾ ਝਬਾਲ ਵਿਖੇ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ...
ਪੱਟੀ, 5 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਪੱਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਮੇਜ਼ ਸਿੰਘ ਸਾਬਕਾ ਡੀ.ਐੱਸ.ਪੀ. ਨੇ ਕਰਮਚਾਰੀਆਂ ਨੂੰ ਮਿਲਣ ਵਾਲੇ ਲਾਭਾਂ ਬਾਰੇ ...
ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)-ਥਾਣਾ ਖੇਮਕਰਨ ਦੀ ਪੁਲਿਸ ਨੇ ਡਾਕਟਰ ਦੀ ਦੁਕਾਨ ਕਰਦੇ ਪਤੀ-ਪਤਨੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧ ਵਿਚ ਪੁਲਿਸ ...
ਖਡੂਰ ਸਾਹਿਬ, 5 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿਚ ਝੋਕਣ ਲਈ ਪੈਟਰੋਲ-ਡੀਜ਼ਲ ਉੱਪਰ ਵੈਟ ਲਗਾਇਆ ਹੈ, ਜਿਸ ਕਾਰਨ ਪੈਟਰੋਲ ਡੀਜ਼ਲ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਅਤੇ ਆਮ ਲੋਕਾਂ ਦੀ ਪਹੁੰਚ ...
ਗੋਇੰਦਵਾਲ ਸਾਹਿਬ, 5 ਫਰਵਰੀ (ਸਕੱਤਰ ਸਿੰਘ ਅਟਵਾਲ) - ਨਵੀਂ-ਨਵੀਂ ਸੱਤਾ ਵਿਚ ਆਈ 'ਆਪ' ਸਰਕਾਰ ਵਲੋਂ ਚੁੱਪ ਚੁਪੀਤੇ ਪੈਟਰੋਲ ਤੇ ਡੀਜ਼ਲ ਤੇ ਟੈਕਸ ਲਗਾਉਣ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ, ਪਿੰਡ ਹੋਠੀਆ ਦੇ ...
ਗੋਇੰਦਵਾਲ ਸਾਹਿਬ, 5 ਫਰਵਰੀ (ਸਕੱਤਰ ਸਿੰਘ ਅਟਵਾਲ) - ਨਵੀਂ-ਨਵੀਂ ਸੱਤਾ ਵਿਚ ਆਈ 'ਆਪ' ਸਰਕਾਰ ਵਲੋਂ ਚੁੱਪ ਚੁਪੀਤੇ ਪੈਟਰੋਲ ਤੇ ਡੀਜ਼ਲ ਤੇ ਟੈਕਸ ਲਗਾਉਣ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ, ਪਿੰਡ ਹੋਠੀਆ ਦੇ ...
ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)-ਥਾਣਾ ਵਲਟੋਹਾ ਦੀ ਪੁਲਿਸ ਨੇ ਘਰ ਵਿਚ ਦਾਖ਼ਲ ਹੋ ਕੇ ਪਤੀ-ਪਤਨੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ ਉਨ੍ਹਾਂ ਨਾਲ ਗਏ ਚਾਰ-ਪੰਜ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ...
ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਨਗਰ ਨਿਗਮ ਦੇ ਜ਼ੋਨ ਨੰਬਰ 6 ਦੇ ਸਮੂਹ ਸਟਾਫ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸੁਖਮਨੀ ਸਾਹਿਬ ਦਾ ਪਾਠ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ...
ਵੇਰਕਾ, 5 ਫਰਵਰੀ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜਹਾਂਗੀਰ ਦੇ ਨੇੜਿਓਾ ਲੰਘਦੀ ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ ਰੇਲਵੇ ਲਾਈਨ ਦੇ ਦੋਨਾਂ ਪਾਸੇ ਰੇਲਵੇ ਵਿਭਾਗ ਵਲੋਂ ਲੋਹੇ ਦੇ ਗਾਡਰ ਲਗਾਕੇ ਸੜਕ ਦਾ ਲਾਂਘਾ ਬੰਦ ਕੀਤੇ ਜਾਣ ਨਾਲ ਦਰਜਨਾਂ ...
ਤਰਨ ਤਾਰਨ, 5 ਫਰਵਰੀ (ਇਕਬਾਲ ਸਿੰਘ ਸੋਢੀ)- ਥਾਣਾ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚੋਂ ਹਵਾਲਾਤੀਆਂ ਤੇ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬੀਤੀ ਸ਼ਾਮ ਨੂੰ ਜੇਲ੍ਹ ਦੇ ਸਹਾਇਕ ਸੁਪਰਡੈਂਟ ਦਲਬੀਰ ...
ਬਾਬਾ ਬਕਾਲਾ ਸਾਹਿਬ, 5 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਭਗਤ ਰਵਿਦਾਸ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਅੱਜ ਇੱਥੇ ਭਗਤ ਰਵਿਦਾਸ ਧਰਮਸ਼ਾਲਾ, ਬਾਬਾ ਬਕਾਲਾ ਸਾਹਿਬ ਵਿਖੇ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ...
ਪੱਟੀ, 5 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 569ਵਾਂ ਅੱਖਾਂ ਦਾ ਮੁਫ਼ਤ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਜੀ ਪਿੰਡ ਸਭਰਾ ਵਿਖੇ ਲਗਾਇਆ ਗਿਆ | ਇਸ ਸਬੰਧੀ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ...
ਝਬਾਲ, 5 ਫਰਵਰੀ (ਸੁਖਦੇਵ ਸਿੰਘ)- ਸੂਬਾ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ 'ਤੇ 90 ਪੈਸੇ ਪ੍ਰਤੀ ਲੀਟਰ ਸਰਚਾਰਜ ਲਾਉਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਝਬਾਲ ਦੇ ਸਾਬਕਾ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆਂ ਤੇ ਕਿਸਾਨ ਆਗੂ ਦਲਜੀਤ ...
ਫਤਿਆਬਾਦ, 5 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸਥਾਨਕ ਰਵਿਦਾਸ ਸਭਾ ਵਲੋਂ ਗੁਰਦੁਆਰਾ ਗੁਰੂ ਨਾਨਕ ਪੜਾਓ ਫਤਿਆਬਾਦ ਦੀ ਪ੍ਰਬੰਧਕੀ ਕਮੇਟੀ ਤੇ ਸੰਗਤਾਂ ਦੇ ...
ਫਤਿਆਬਾਦ, 5 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਾਥੀਆਂ ਸਾਬਕਾ ਸਰਪੰਚ ਸੁਰਿੰਦਰ ...
ਪੱਟੀ, 5 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲੋਕਾਂ ਨੂੰ ਸਰਕਾਰੀ ਖੱਡਾਂ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਮਿਲੇਗਾ | ਉਪਰੋਕਤ ਸ਼ਬਦ ਪੱਟੀ ਪਿੰਡ ਜੱਲੋਕੇ ਵਿਖੇ ਕੈਬਨਿਟ ਮੰਤਰੀ ...
ਗੋਇੰਦਵਾਲ ਸਾਹਿਬ, 5 ਫਰਵਰੀ (ਸਕੱਤਰ ਸਿੰਘ ਅਟਵਾਲ)- ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਗੋਇੰਦਵਾਲ ਸਾਹਿਬ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕਿਹਾ ਕਿ ਪੰਜਾਬ ਵਾਸੀਆਂ ਨੂੰ ਤਰ੍ਹਾਂ ਦੇ ਝੂਠੇ ਸੁਫਨੇ ਵਿਖਾ ਕੇ ਸੱਤਾ ...
ਖਾਲੜਾ, 5 ਫਰਵਰੀ (ਜੱਜਪਾਲ ਸਿੰਘ ਜੱਜ)- ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪਿੰਡ ਭੈਣੀ ਮੱਸਾ ਸਿੰਘ ਵਿਖੇ ਸਮੂਹ ਇਲਾਕੇ ਦੀ ਸੰਗਤ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਆਸਟਰੀਆ (ਯੂਰਪ) ਨਛੱਤਰ ਸਿੰਘ ਦੀ ਅਗਵਾਈ ਹੇਠ ਹੋਏ ਸਮਾਗਮ ...
ਖਾਲੜਾ, 5 ਫਰਵਰੀ (ਜੱਜਪਾਲ ਸਿੰਘ ਜੱਜ)- ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪਿੰਡ ਭੈਣੀ ਮੱਸਾ ਸਿੰਘ ਵਿਖੇ ਸਮੂਹ ਇਲਾਕੇ ਦੀ ਸੰਗਤ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਆਸਟਰੀਆ (ਯੂਰਪ) ਨਛੱਤਰ ਸਿੰਘ ਦੀ ਅਗਵਾਈ ਹੇਠ ਹੋਏ ਸਮਾਗਮ ...
ਪੱਟੀ, 5 ਫ਼ਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਅਮਰਜੀਤ ਸਿੰਘ ਸਭਰਾ, ਬਲਕਾਰ ਸਿੰਘ ਦੋਧੀ ਅਤੇ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਸਭਰਾ ਦੇ ਗੁਰਦੁਆਰਾ ਬਾਬਾ ਕਾਹਨ ਸਿੰਘ ...
ਖਡੂਰ ਸਾਹਿਬ, 5 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਭਾਜਪਾ ਵਲੋਂ ਪਿੰਡ ਪਿੰਡ ਸਿਆਸੀ ਵਿਸਥਾਰ ਨੂੰ ਤੇਜ਼ ਕਰਦਿਆਂ ਤਰਨ ਤਾਰਨ ਜ਼ਿਲੇ੍ਹ ਦੇ ਪ੍ਰਸਿੱਧ ਪਿੰਡ ਜਹਾਂਗੀਰ ਵਿਖ਼ੇ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਹਲਕੇ ਦੇ ਸੀਨੀਅਰ ...
ਖੇਮਕਰਨ, 5 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੀ ਜਨਤਾ ਨੂੰ ਅਨੇਕਾਂ ਲਾਭਪਾਤਰੀ ਸਕੀਮਾਂ ਤੇ ਖਾਸ ਕਰਕੇ ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਰਸੋਈ ਖਰਚਾ ਦੇਣ ਦੀਆਂ ਗਰੰਟੀਆਂ ਦੇ ਕੇ ਸੱਤਾ 'ਚ ਆਈ ਆਮ ਲੋਕਾਂ ਦੀ ਸਰਕਾਰ ਨੇ ਆਪਣੇ ਪਹਿਲੇ ਫ਼ੈਸਲੇ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX