ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  1 day ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  1 day ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  1 day ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  1 day ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  1 day ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  1 day ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  1 day ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  1 day ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  1 day ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  1 day ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਮਾਘ ਸੰਮਤ 554

ਅੰਮ੍ਰਿਤਸਰ / ਦਿਹਾਤੀ

ਸ਼੍ਰੋਮਣੀ ਕਵੀ ਦਰਸ਼ਨ 'ਬੁੱਟਰ' ਸੱਤਵੇਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਬਾਬਾ ਬਕਾਲਾ ਸਾਹਿਬ, 5 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬੀ ਸਾਹਿਤ ਬਾਬਾ ਬਕਾਲਾ ਸਾਹਿਬ ਅਤੇ ਇੰਡੋਜ਼ ਪੰਜਾਬੀ ਸੋਸ਼ਲ ਅਕਾਦਮੀ ਆਫ ਆਸਟਰੇਲੀਆ (ਇਪਸਾ) ਵਲੋਂ ਸਾਂਝੇ ਉੱਦਮ ਸਦਕਾ ਇਕ ਵਿਸ਼ਾਲ ਕਵੀ ਦਰਬਾਰ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿਚ ਡਾ: ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਜਦਕਿ ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਸੁਖਜੀਤ ਮਾਛੀਵਾੜਾ (ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ) ਨੇ ਕੀਤੀ, ਜਦਕਿ ਪ੍ਰਧਾਨਗੀ ਮੰਡਲ ਵਿਚ ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ: ਜੈਨਿੰਦਰ ਚੌਹਾਨ, ਡਾ: ਗੋਪਾਲ ਸਿੰਘ ਬੁੱਟਰ, ਸੁਸ਼ੀਲ ਦੁਸਾਂਝ (ਸੰਪਾਦਕ ਹੁਣ), ਮੱਖਣ ਕੁਹਾੜ, ਦੀਪ ਦਵਿੰਦਰ ਸਿੰਘ, ਪਿ੍ੰ: ਰਘਬੀਰ ਸਿੰਘ ਸੋਹਲ ਅਤੇ ਪਿ੍ੰ: ਕੁਲਬੀਰ ਸਿੰਘ ਮਾਨ ਆਦਿ ਸੁਸ਼ੋਭਿਤ ਹੋਏ | ਇਸ ਮੌਕੇ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿਚ ਸਥਾਪਤ ਪੁਰਸਕਾਰ, ਐਤਕੀਂ 'ਸੱਤਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ' ਪੰਜਾਬੀ ਦੇ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੂੰ ਦਿੱਤਾ ਗਿਆ, ਜਿਸ ਵਿਚ 21,000 ਰੁ: ਦੀ ਨਗਦ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਸ਼ਾਮਿਲ ਹੈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿਥੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਵਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਨਿਭਾਈਆਂ ਸੇਵਾਵਾਂ ਦਾ ਜਿਕਰ ਕੀਤਾ, ਉਥੇ ਪੰਜਾਬੀ ਸਾਹਿਤ ਬਾਬਾ ਬਕਾਲਾ ਸਾਹਿਬ ਅਤੇ ਇੰਡੋਜ਼ ਪੰਜਾਬੀ ਸ਼ੋਸਲ ਅਕਾਦਮੀ ਆਫ ਆਸਟਰੇਲੀਆ (ਇਪਸਾ) ਵਲੋਂ ਕੀਤੀ ਗਈ ਸਹੀ ਚੋਣ ਦੀ ਭਰਵੀਂ ਸ਼ਲਾਘਾ ਕੀਤੀ | ਇਸ ਮੌਕੇ ਹੋਏ ਗਾਇਕ ਮੱਖਣ ਭੈਣੀਵਾਲਾ, ਗੁਰਮੇਜ ਸਹੋਤਾ, ਅਰਜਿੰਦਰ ਬੁਤਾਲਵੀ, ਜੋਬਨ ਰਿਆੜ, ਸਰਵਣ ਚੀਮਾ, ਬਲਦੇਵ ਸਿੰਘ ਭੱਟੀ, ਅਵਤਾਰ ਸਿੰਘ ਗੋਇੰਦਵਾਲੀਆ ਨੇ ਗਾਇਕੀ ਦੇ ਜੌਹਰ ਦਿਖਾਏ | ਜਦਕਿ ਇਸ ਮੌਕੇ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਗੁਰਮੀਤ ਸਿੰਘ ਬਾਜਵਾ, ਸੁਖਦੇਵ ਸਿੰਘ ਭੁੱਲਰ, ਮੰਗਤ ਚੈਂਚਲ, ਸੀਤਲ ਸਿੰਘ ਗੁੰਨੋਪੁਰੀ, ਡਾ: ਮੋਹਨ ਬੇਗੋਵਾਲ, ਕਪੂਰ ਸਿੰਘ ਘੁੰਮਣ, ਨਿਸ਼ਾਨ ਸਿੰਘ, ਅਮਰਪਾਲ ਸਿੰਘ ਖਹਿਰਾ, ਪਿ੍ੰ: ਗੁਰਮੁੱਖ ਸਿੰਘ ਅਰਜਨਮਾਂਗਾ, ਪਿ੍ੰ: ਹਰਵਿੰਦਰ ਕੌਰ, ਡਾ: ਦਲਜੀਤ ਕੌਰ, ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਗੁਰਜੀਤ ਕੌਰ ਅਜਨਾਲਾ, ਕਰਮਜੀਤ ਕੌਰ ਰਾਣਾ, ਨਵਜੋਤ ਕੌਰ ਨਵੂ ਭੁੱਲਰ, ਜਤਿੰਦਰਪਾਲ ਕੌਰ ਉਦੋਕੇ, ਗੁਰਸੀਰਤ ਕੌਰ, ਨਵਦੀਪ ਸਿੰਘ ਬਦੇਸ਼ਾ, ਬਲਦੇਵ ਕਿ੍ਸ਼ਨ ਸ਼ਰਮਾ, ਸਰਬਜੀਤ ਸਿੰਘ ਪੱਡਾ, ਮਾ: ਮਨਜੀਤ ਸਿੰਘ ਵੱਸੀ, ਡਾ: ਪਰਮਜੀਤ ਸਿੰਘ ਬਾਠ, ਗੁਲਸ਼ਨ ਸ਼ਰਮਾ ਮਿਰਜ਼ਾਪੁਰੀ, ਸੋਢੀ ਸੱਤੋੋਵਾਲੀਆ, ਮਨੋਜ ਫਗਵਾੜਵੀ, ਸੁਖਦੇਵ ਸਿੰਘ ਗੰਢਵਾਂ, ਕਰਨੈਲ ਸਿੰਘ ਰੰਧਾਵਾ, ਮਨਜੀਤ ਸਿੰਘ ਸੌਂਧ, ਬਲਦੇਵ ਸਿੰਘ ਸਠਿਆਲਾ, ਸ਼ਿੰਗਾਰਾ ਸਿੰਘ ਸਠਿਆਲਾ, ਅਮਰਜੀਤ ਸਿੰਘ ਘੁੱਕ, ਮਨਜੀਤ ਸਿੰਘ ਕੰਬੋ, ਬਲਵਿੰਦਰ ਸਿੰਘ ਅਠੌਲਾ, ਦਿਲਰਾਜ ਸਿੰਘ ਦਰਦੀ, ਸਕੱਤਰ ਸਿੰਘ ਪੁਰੇਵਾਲ, ਜਸਪਾਲ ਸਿੰਘ ਧੂਲਕਾ, ਜਸਮੇਲ ਸਿੰਘ ਜੋਧੇ, ਸੁਖਵਿੰਦਰ ਸਿੰਘ ਖਾਰਾ, ਰਣਜੀਤ ਸਿੰਘ ਪੱਡਾ, ਸੰਦੀਪ ਸਮਰਾਲਾ, ਤਰਨ ਬੱਲ, ਬਲਬੀਰ ਸਿੰਘ ਬੋਲੇਵਾਲ, ਅਜੈਬ ਸਿੰਘ ਬੋਦੇਵਾਲ, ਬਿਕਰਮਜੀਤ ਸਿੰਘ ਸੌਂਧ, ਲਖਵਿੰਦਰ ਸਿੰਘ ਉੱਪਲ, ਸੁਖਮੀਤ ਸਿੰਘ, ਸਿਕਾ ਭੰਡਾਰੀ, ਇੰਦਰਜਤਿ ਕੌਰ, ਅਮਨਦੀਪ ਕੌਟ, ਤਰਨਦੀਪ ਕੌਰ ਅਤੇ ਹੋਰਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਹੋਏ ਕਵੀ ਦਰਬਾਰ ਮੌਕੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿ੍ਹਆਂ |

ਪਿੰਡ ਕੱਕੜ 'ਚ ਗੁਰਮਤਿ ਕੈਂਪ ਦੀ ਸਮਾਪਤੀ ਮੌਕੇ ਰਾਗੀ ਸਿੰਘਾਂ ਤੇ ਪ੍ਰਚਾਰਕਾਂ ਨੂੰ ਕੀਤਾ ਸਨਮਾਨਿਤ

ਚੋਗਾਵਾਂ, 5 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਧਰਮ ਪ੍ਰਚਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਲੋਂ ਸਰਹੱਦੀ ਪਿੰਡਾਂ ਵਿਚ ਗੁਰਮਤਿ ਕੈਂਪ ਲਗਾਕੇ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਣ ਦੇ ਮਕਸਦ ਨਾਲ ਸੇਵਾਦਾਰਾਂ ਦੀਆਂ ਡਿਉਟੀਆਂ ਲਗਾ ਕੇ ਪ੍ਰਚਾਰ ਕੀਤਾ ਜਾ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਅਟਾਰੀ, 5 ਫ਼ਰਵਰੀ (ਗੁਰਦੀਪ ਸਿੰਘ ਅਟਾਰੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਡੰਡੇ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ | ਪਿੰਡ ਵਾਸੀਆਂ ਅਤੇ ਰਵਿਦਾਸ ਭਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ...

ਪੂਰੀ ਖ਼ਬਰ »

ਪੰਜਾਬ ਦੇ ਅਧਿਆਪਕ ਬਣੇ ਸਿੱਖਿਆ ਵਿਭਾਗ ਦੇ ਡਾਟਾ ਐਂਟਰੀ ਆਪਰੇਟਰ-ਗੁਰਪ੍ਰੀਤ ਸਿੰਘ ਰਿਆੜ

ਅਜਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਨੇ ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਬੇਲੋੜੀਆਂ ਪ੍ਰੀਖਿਆਵਾਂ ਅਤੇ ਡਾਟਾ ਅਪਲੋਡ ਕਰਨ ਵਾਲੀਆਂ ...

ਪੂਰੀ ਖ਼ਬਰ »

ਆਰ.ਐਮ.ਪੀ. ਡਾਕਟਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ-ਡਾ. ਬਲਵਿੰਦਰ ਸਿੰਘ

ਚੋਗਾਵਾਂ, 5 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਰਕਲ ਚੋਗਾਵਾਂ ਦੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਮੀਟਿੰਗ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਹੋਈ ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰ ...

ਪੂਰੀ ਖ਼ਬਰ »

ਨੈਸ਼ਨਲ ਕਾਲਜ ਦਿੱਲੀ ਦੇ ਡੈਲੀਗੇਸ਼ਨ ਨੇ ਰੀਟਰੀਟ ਸੈਰਾਮਨੀ ਦਾ ਮਾਣਿਆ ਅਨੰਦ

ਅਟਾਰੀ, 5 ਫਰਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਬਾਰਡਰ ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦਾ ਨੈਸ਼ਨਲ ਕਾਲਜ ਦਿੱਲੀ ਦੇ 18 ਮੈਂਬਰੀ ਡੈਲੀਗੇਸ਼ਨ ਨੇ ਅਨੰਦ ਮਾਣਿਆ | ਡੈਲੀਗੇਸ਼ਨ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ 'ਚ ਅੱਜ ਸ਼ਿਰਕਤ ਕਰੇਗਾ ਕਿਸਾਨ ਆਗੂਆਂ ਦਾ ਵੱਡਾ ਜਥਾ

ਰਾਮ ਤੀਰਥ, 5 ਫਰਵਰੀ (ਧਰਵਿੰਦਰ ਸਿੰਘ ਔਲਖ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜ਼ਿਲ੍ਹਾ ਅੰਮਿ੍ਤਸਰ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਨਾਨਕਸਰ ਸਾਹਿਬ ਰਾਮ ਤੀਰਥ ਵਿਖੇ ਜ਼ਿਲ੍ਹਾ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਤੇ ਜਨਰਲ ਸਕੱਤਰ ਪਲਵਿੰਦਰ ਸਿੰਘ ...

ਪੂਰੀ ਖ਼ਬਰ »

ਮੁਖਵਿੰਦਰ ਮਾਹਲ ਦੀ ਅਗਵਾਈ 'ਚ ਭਾਜਪਾ ਆਗੂਆਂ ਵਲੋਂ ਇਕੱਤਰਤਾ

ਰਾਜਾਸਾਂਸੀ, 5 ਜਨਵਰੀ (ਹਰਦੀਪ ਸਿੰਘ ਖੀਵਾ)-ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਆਪਣੇ ਗ੍ਰਹਿ ਕਸਬਾ ਰਾਜਾਸਾਂਸੀ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਬਿਕਰਮੀਤ ਸਿੰਘ ਜਨਰਲ ਸਕੱਤਰ ਪੰਜਾਬ ਭਾਜਪਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰ ਦਿਨ ਰਾਤ ਮਿਹਨਤ ਕਰਨ-ਸੰਧੂ

ਗੱਗੋਮਾਹਲ, 5 ਫਰਵਰੀ (ਬਲਵਿੰਦਰ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਦੇ ਸਰਗਰਮ ਵਰਕਰਾਂ ਦੀ ਭਰਵੀਂ ਇਕੱਤਰਤਾ ਸਾਬਕਾ ਜ਼ਿਲ੍ਹਾ ਸਕੱਤਰ ਗੁਰਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਅਗਾਮੀ ਲੋਕ ਸਭਾ ਚੋਣਾ ਦੌਰਾਨ ਪਾਰਟੀ ਵਲੋਂ ਸੌਂਪੀਆਂ ਜਾਣ ਵਾਲੀਆਂ ...

ਪੂਰੀ ਖ਼ਬਰ »

ਬਾਜ਼ਾਰ 'ਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਗੱਗੋਮਾਹਲ, 5 ਫਰਵਰੀ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਅੰਦਰ ਚੋਰਾਂ ਵਲੋਂ ਬੇਖੌਫ਼ ਹੋ ਕੇ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਧਾਰਮਿਕ ਅਸਥਾਨਾ ਤੇ ਬਾਜ਼ਾਰਾਂ ਵਿਚੋਂ ਮੋਟਰਸਾਈਕਲ ਚੋਰੀ ਕਰਨ ਦੇ ਨਾਲ ਨਾਲ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ, ...

ਪੂਰੀ ਖ਼ਬਰ »

ਮੁਢਲਾ ਸਿਹਤ ਕੇਂਦਰ ਰਮਦਾਸ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ

ਗੱਗੋਮਾਹਲ, 5 ਫਰਵਰੀ (ਬਲਵਿੰਦਰ ਸਿੰਘ ਸੰਧੂ)-ਸਿਵਲ ਸਰਜਨ ਅੰਮਿ੍ਤਸਰ ਡਾ. ਚਰਨਜੀਤ ਸਿੰਘ ਦੇ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਰਮਦਾਸ ਡਾ. ਮਦਨ ਮੋਹਨ ਦੀ ਅਗਵਾਈ 'ਚ ਸਮੂਹ ਸਟਾਫ ਵਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਵਲੋਂ 8 ਦੇ ਧਰਨੇ 'ਚ ਡਟਵਾਂ ਸਾਥ ਦੇਵੇਗੀ ਭਾਕਿਯੂ ਏਕਤਾ ਉਗਰਾਹਾਂ

ਗੱਗੋਮਾਹਲ, 5 ਫਰਵਰੀ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਪਿਛਲੇ ਸਾਲਾਂ ਬਦੀ ਬਤੌਰ ਇਨਲਿਸਟਮੈਂਟ ਤੇ ...

ਪੂਰੀ ਖ਼ਬਰ »

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਸਰਕਾਰ ਦਾ ਫੂਕਿਆ ਪੁਤਲਾ

ਰਈਆ, 5 ਫਰਵਰੀ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਵਿਖੇ ਜੀ. ਟੀ. ਰੋਡ ਉਪਰ ਬਣ ਰਹੇ ਫਲਾਈਓਵਰ ਨੂੰ ਪਿੱਲਰਾਂ 'ਤੇ ਅਧਾਰਿਤ ਬਣਵਾਉਣ ਦੀ ਮੰਗ ਨੂੰ ਲੈਕੇ ਚੱਲ ਰਿਹਾ ਸੰਘਰਸ਼ ਅੱਜ 76ਵੇਂ ਦਿਨ ਵਿਚ ਦਾਖਲ ਹੋ ਗਿਆ | ਅੱਜ ਮੋਰਚਾ ਸਥਾਨ 'ਤੇ ਬਲਦੇਵ ਸਿੰਘ ਸੈਦਪੁਰ, ਪਲਵਿੰਦਰ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ

ਬਾਬਾ ਬਕਾਲਾ ਸਾਹਿਬ, 5 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਭਗਤ ਰਵਿਦਾਸ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਅੱਜ ਇੱਥੇ ਭਗਤ ਰਵਿਦਾਸ ਧਰਮਸ਼ਾਲਾ, ਬਾਬਾ ਬਕਾਲਾ ਸਾਹਿਬ ਵਿਖੇ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ...

ਪੂਰੀ ਖ਼ਬਰ »

ਇਤਿਹਾਸਕ ਗੁ: ਬਾਬੇ ਦੀ ਬੇਰ ਵੈਰੋਕੇ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ

ਚੋਗਾਵਾਂ, 5 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਪਿੰਡ ਵੈਰੋਕੇ ਵਿਖੇ ਪੁੰਨਿਆ ਦਾ ਦਿਹਾੜਾ ਭੀਲੋਵਾਲ ਕੱਚਾ ਦੀ ਸਮੂਹ ਸਾਧ ਸੰਗਤ ਵਲੋਂ ਮਨਾਇਆ ਗਿਆ | ...

ਪੂਰੀ ਖ਼ਬਰ »

ਅੰਮਿ੍ਤਸਰ ਫਤਿਹਗੜ੍ਹ ਚੂੜੀਆਂ ਵਾਇਆ ਚੇਤਨਪੁਰਾ ਸੜਕ ਉੱਪਰ ਬਣ ਰਹੇ ਪੁਲਾਂ ਕੋਲ ਨਹੀਂ ਲੱਗਾ ਕੋਈ ਵੀ ਸਾਈਨ ਬੋਰਡ

ਚੇਤਨਪੁਰਾ, 5 ਫਰਵਰੀ (ਮਹਾਂਬੀਰ ਸਿੰਘ ਗਿੱਲ)-ਸੂਬੇ ਅੰਦਰ ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਦੇ ਨਿੱਤ ਦਿਨ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਤੇ ਨਵੇਂ ਪੰਜਾਬ ਦੀ ਸਿਰਜਣਾ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ, ਪਰ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਦਿਸ ...

ਪੂਰੀ ਖ਼ਬਰ »

ਮੋਦੀ ਸਰਕਾਰ ਦੇ ਮਨਰੇਗਾ ਬਜਟ ਦੇ ਵਿਰੋਧ 'ਚ ਮਨਰੇਗਾ ਕਾਮਿਆਂ ਦੀ ਰੋਹ ਭਰੀ ਮੀਟਿੰਗ

ਚੋਗਾਵਾਂ, 5 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੂਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਰੋਹ ਭਰੀ ਮੀਟਿੰਗ ਪਿੰਡ ਸਾਰੰਗੜਾ ਵਿਖੇ ਹੋਈ | ਜਿਸ ਵਿਚ ਮਨਰੇਗਾ ...

ਪੂਰੀ ਖ਼ਬਰ »

ਮੋਦੀ ਸਰਕਾਰ ਦੇ ਮਨਰੇਗਾ ਬਜਟ ਦੇ ਵਿਰੋਧ 'ਚ ਮਨਰੇਗਾ ਕਾਮਿਆਂ ਦੀ ਰੋਹ ਭਰੀ ਮੀਟਿੰਗ

ਚੋਗਾਵਾਂ, 5 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੂਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਰੋਹ ਭਰੀ ਮੀਟਿੰਗ ਪਿੰਡ ਸਾਰੰਗੜਾ ਵਿਖੇ ਹੋਈ | ਜਿਸ ਵਿਚ ਮਨਰੇਗਾ ...

ਪੂਰੀ ਖ਼ਬਰ »

ਖੇਡਾਂ ਜੱਲੂਪੁਰ ਖੈੜਾ ਦੀਆਂ ਧੂਮ-ਧੜੱਕੇ ਨਾਲ ਸ਼ੁਰੂ

ਰਈਆ, 5 ਫਰਵਰੀ (ਸ਼ਰਨਬੀਰ ਸਿੰਘ ਕੰਗ)-ਧੰਨ-ਧੰਨ ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿਚ ਇਲਾਕੇ ਦੀ ਸੰਗਤ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮੇਲਾ ਕਮੇਟੀ ਵਲੋਂ ਕਰਾਈਆਂ ਜਾ ਰਹੀਆਂ 'ਖੇਡਾਂ ਜੱਲੂਪੁਰ ਖੈੜਾ ਦੀਆਂ' ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈਆਂ | ਖੇਡਾਂ ...

ਪੂਰੀ ਖ਼ਬਰ »

ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਅਤੇ ਹੋਰ ਮਹਾਂਪੁਰਸ਼ਾਂ ਦੀ ਯਾਦ 'ਚ ਗੁਰਮਤਿ ਸਮਾਗਮ

ਜਗਦੇਵ ਕਲਾਂ, 5 ਫਰਵਰੀ (ਸ਼ਰਨਜੀਤ ਸਿੰਘ ਗਿੱਲ)-ਪਿੰਡ ਕੰਦੋਵਾਲੀ ਵਿਖੇ ਸੰਤ ਬਾਬਾ ਦਰਸ਼ਨ ਸਿੰਘ (ਕੁੱਲੀ ਵਾਲੇ) ਘਨੂੰਪੁਰ ਕਾਲੇ, ਬਾਬਾ ਹਰਭਜਨ ਸਿੰਘ ਭਲਵਾਨ ਕਾਰ ਸੇਵਾ ਅਨੰਦਪੁਰ ਸਾਹਿਬ ਅਤੇ ਬਾਬਾ ਸ਼ਿੰਗਾਰਾ ਸਿੰਘ ਕਾਰ ਸੇਵਾ ਵਾਲਿਆਂ ਦੀ ਮਿੱਠੀ ਯਾਦ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX