ਤਾਜਾ ਖ਼ਬਰਾਂ


ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ) ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਅਤੇ ਹੋਰ ਰਾਜਾਂ ਨਾਲ ਸੰਬੰਧਿਤ ਹਨ । ਉਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ...
ਫ਼ਰੀਦਕੋਟ ਵਿਚ ਵੱਡੇ ਪੁਲਿਸ ਅਧਿਕਾਰੀਆਂ ’ਤੇ ਵਿਜੀਲੈਂਸ ਦੀ ਵੱਡੀ ਕਾਰਵਾਈ
. . .  1 day ago
ਫ਼ਰੀਦਕੋਟ , 2 ਜੂਨ (ਜਸਵੰਤ ਸਿੰਘ ਪੁਰਬਾ)- ਐੱਸ. ਪੀ. ਇਨਵੇਸਟੀਗੇਸ਼ਨ ਗਗਨੇਸ਼ ਕੁਮਾਰ, ਡੀ. ਐੱਸ. ਪੀ. ਪੀ. ਬੀ. ਆਈ. ਸੁਸ਼ੀਲ ਕੁਮਾਰ, ਆਈ ਜੀ ਦਫ਼ਤਰ ਫ਼ਰੀਦਕੋਟ ਦੀ ਆਰ. ਟੀ. ਆਈ. ਸ਼ਾਖਾ ਦੇ ਇੰਚਾਰਜ ...
ਜਸਟਿਸ ਰਾਜ ਮੋਹਨ ਸਿੰਘ ਦੇ ਬੈਂਚ ਨੇ ਭਰਤ ਇੰਦਰ ਸਿੰਘ ਚਹਿਲ ਨੂੰ ਦੋ ਜਾਇਦਾਦਾਂ ਦੀ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਦਿੱਤਾ ਨਿਰਦੇਸ਼
. . .  1 day ago
ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦਾ ਮਾਮਲਾ : ਹਾਈ ਕੋਰਟ ਨੇ ਸਾਰੇ ਸੁਧਾਰਾਤਮਕ ਉਪਾਅ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ 2400 ਕਿਲੋਗ੍ਰਾਮ ਤੋਂ ਵੱਧ 4860 ਕਰੋੜ ਦੀ ਐਮਡੀ ਡਰੱਗਜ਼ ਨੂੰ ਕੀਤਾ ਨਸ਼ਟ
. . .  1 day ago
ਉੜੀਸ਼ਾ 'ਚ ਰੇਲ ਹਾਦਸਾ- ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਾਕਿਸਤਾਨ ਨੇ 3 ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ)- ਪਾਕਿਸਤਾਨ ਸਰਕਾਰ ਨੇ 3 ਭਾਰਤੀ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਬਬਲੂ ਰਾਮ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗਲਤੀ ...
ਦਰਬਾਰਾ ਸਿੰਘ ਗੁਰੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਜਲੰਧਰ , 2 ਜੂਨ (ਜਲੰਧਰ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ. ਦਰਬਾਰਾ ਸਿੰਘ ਗੁਰੂ ਜੀ ਦਾ (ਸੇਵਾਮੁਕਤ ਆਈ.ਏ.ਐੱਸ.) ਦਾ ਆਪਣੇ ...
ਰਣਜੇਤ ਬਾਠ ਕਲਾਨੌਰ ਤੇ ਜਗਜੀਤ ਕਾਹਲੋਂ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 1 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ...
ਬਿਜ਼ਲੀ ਮੁਲਾਜ਼ਮਾਂ ਨਾਲ ਕੰਮ ਕਰਾ ਰਹੇ ਵਿਅਕਤੀ ਉੱਪਰ ਡਿੱਗਿਆ ਖੰਭਾਂ, ਹਾਲਤ ਗੰਭੀਰ
. . .  1 day ago
ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)- ਕਸਬਾ ਸ਼ੇਰਪੁਰ ਵਿਖੇ ਇਕ ਵਿਅਕਤੀ ਦੇ ਬਿਜਲੀ ਵਾਲੇ ਖੰਭੇ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਖੇੜੀ ਰੋਡ ਤੇ ਬਿਜਲੀ ਸਪਲਾਈ ਲਈ...
ਜੱਫੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਲਈ ਕੀਤੀ ਅਰਦਾਸ
. . .  1 day ago
ਚੰਡੀਗੜ੍ਹ, 2 ਜੂਨ- ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਨਾਲ ਹੱਥ ਮਿਲਾ ਕੇ ਤੇ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ...
ਨੈਸ਼ਨਲ ਐੱਸ.ਸੀ. ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ, ਮਾਮਲਾ ਪਿੰਡ 'ਚ ਪੁਲਿਸ ਕੁੱਟਮਾਰ ਦੀ ਘਟਨਾ ਦਾ
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਬਲਕਰਨ ਸਿੰਘ ਖਾਰਾ)-ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਵਿਖੇ ਪੁਲਿਸ ਨਾਲ ਮਾਰਕੁੱਟ ਦੀ ਘਟਨਾ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ...
ਦਰਬਾਰਾ ਸਿੰਘ ਗੁਰੂ ਦੀ ਅਕਾਲੀ ਦਲ 'ਚ ਵਾਪਸੀ,ਸੁਖਬੀਰ ਸਿੰਘ ਬਾਦਲ ਘਰ ਪਹੁੰਚ ਕਰਵਾਉਣਗੇ ਦਲ 'ਚ ਸ਼ਮੂਲੀਅਤ
. . .  1 day ago
ਖਮਾਣੋਂ, 2 ਜੂਨ (ਮਨਮੋਹਨ ਸਿੰਘ ਕਲੇਰ)- ਹਲਕਾ ਬੱਸੀ ਪਠਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਜਿਹੜੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ...
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਮਨਘੜਤ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ...
1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਆਈ ਪਹਿਲਵਾਨਾਂ ਦੇ ਹੱਕ ਵਿਚ
. . .  1 day ago
ਨਵੀਂ ਦਿੱਲੀ, 2 ਜੂਨ- 1983 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਨੇ ਪਹਿਲਵਾਨਾਂ ਦੇ ਵਿਰੋਧ ’ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਚੈਂਪੀਅਨ ਪਹਿਲਵਾਨਾਂ ਨਾਲ ਛੇੜਛਾੜ ਕੀਤੇ ਜਾਣ ਵਾਲੇ ਅਜੀਬ ਦ੍ਰਿਸ਼ਾਂ ਤੋਂ....
ਕਟਾਰੂਚੱਕ ਵੀਡੀਓ ਮਾਮਲੇ ’ਚ ਪ੍ਰਤਾਪ ਸਿੰਘ ਬਾਜਵਾ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ
. . .  1 day ago
ਚੰਡੀਗੜ੍ਹ, 2 ਜੂਨ- ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਨਾਮ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ...
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਲਗਾਤਾਰ ਚਲਾ ਰਹੇ ਹਨ ਹੇਟ ਇੰਡੀਆ ਮੁਹਿੰਮ- ਅਨਿਲ ਵਿੱਜ
. . .  1 day ago
ਅੰਬਾਲਾ, 2 ਜੂਨ- ਮੁਸਲਿਮ ਲੀਗ ’ਤੇ ਰਾਹੁਲ ਗਾਂਧੀ ਦੇ ਬਿਆਨ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ’ਚ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਭਾਰਤ ਆਜ਼ਾਦ ਹੋ ਗਿਆ.....
ਦਿੱਲੀ ਆਬਕਾਰੀ ਮਾਮਲਾ: ਦਿੱਲੀ ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਨਵੀਂ ਦਿੱਲੀ, 2 ਜੂਨ- ਦਿੱਲੀ ਹਾਈ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਈ.ਡੀ. ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ....
ਭਾਰਤ ਤੇ ਨਿਪਾਲ ਪ੍ਰਾਚੀਨ ਤੇ ਮਹਾਨ ਰਾਸ਼ਟਰ- ਸ਼ਿਵਰਾਜ ਸਿੰਘ ਚੌਹਾਨ
. . .  1 day ago
ਭੋਪਾਲ, 2 ਜੂਨ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦਾ ਇੰਦੌਰ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਗੱਲ ਕਰਦਿਆਂ ਮੁੱਖ ਮੰਤਰੀ.....
ਬੀ.ਸੀ.ਸੀ.ਆਈ. ਨੇ ਮਹਿਲਾ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 2 ਜੂਨ- ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਅੱਜ ਆਗਾਮੀ ਏ.ਸੀ.ਸੀ. ਮਹਿਲਾ ਏਸ਼ੀਆ ਕੱਪ 2023 ਲਈ ਭਾਰਤ ‘ਏ’ (ਉਭਰਦੀ) ਟੀਮ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਹ....
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਕੀਤੀ ਮੁਲਤਵੀ
. . .  1 day ago
ਨਵੀਂ ਦਿੱਲੀ, 2 ਜੂਨ- ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਤੋਂ ਹੋਣ ਵਾਲੀ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਨੇ ਖ਼ੁਦ ਇਸ ਦੀ.....
ਸਰਹੱਦੀ ਪਿੰਡ ਤੋਂ 2 ਕਿੱਲੋ ਹੈਰੋਇਨ ਬਰਾਮਦ
. . .  1 day ago
ਜਲਾਲਾਬਾਦ, 2 ਜੂਨ (ਜਤਿੰਦਰ ਪਾਲ ਸਿੰਘ)- ਸਪੈਸ਼ਲ ਸਟੇਟ ਓਪਰੇਸ਼ਨ ਸੈੱਲ ਫ਼ਾਜ਼ਿਲਕਾ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਐਸ. ਐਸ. ਓ. ਸੀ. ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਜਲਾਲਾਬਾਦ ਵਲੋਂ ਬੀਤੀ....
ਕੌਂਸਲਰਾਂ ਵਲੋਂ ਸ਼ਹਿਰ ਵਿਚ ਵਿਕਾਸ ਦੇ ਕੰਮ ਨਾ ਹੋਣ ਕਾਰਨ ਭੁੱਖ ਹੜਤਾਲ ਸ਼ੁਰੂ
. . .  1 day ago
ਖਰੜ, 2 ਜੁਨ (ਗੁਰਮੁੱਖ ਸਿੰਘ ਮਾਨ - ਨਗਰ ਕੌਂਸਲ ਖਰੜ ਦੇ ਮਿਊਂਪਲ ਕੌਂਸਲਰਾਂ ਵਲੋਂ ਵਿਕਾਸ ਅਤੇ ਸ਼ਹਿਰ ਦੇ ਕੰਮ ਨਾ ਹੋਣ ਕਾਰਨ ਰੋਸ ਵਜੋਂ ਨਗਰ ਕੌਂਸਲ ਪ੍ਰਧਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਮਾਘ ਸੰਮਤ 554

ਬਰਨਾਲਾ

ਜ਼ਿਲ੍ਹੇ ਦੇ ਪਿੰਡਾਂ 'ਚ ਪਟਵਾਰੀ ਨਾ ਹੋਣ ਕਰ ਕੇ ਕਿਸਾਨ, ਨੌਜਵਾਨ, ਵਿਦਿਆਰਥੀ ਤੇ ਵਪਾਰੀ ਹੋ ਰਹੇ ਨੇ ਖ਼ੱਜਲ-ਖੁਆਰ

ਰੂੜੇਕੇ ਕਲਾਂ, 6 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਪਟਵਾਰੀਆਂ ਦੀਆਂ ਵੱਡੀ ਪੱਧਰ 'ਤੇ ਖਾਲੀ ਪੋਸਟਾਂ ਕਾਰਨ ਜ਼ਿਲ੍ਹਾ ਭਰ ਦੇ ਪਿੰਡਾਂ ਤੇ ਸ਼ਹਿਰਾਂ ਦੇ ਪਟਵਾਰ ਸਰਕਲਾਂ 'ਤੇ ਪੱਕੇ ਪਟਵਾਰੀ ਨਾ ਹੋਣ ਕਰ ਕੇ ਜ਼ਿਲ੍ਹੇ ਦੇ ਵਸਨੀਕ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਵਪਾਰੀਆਂ ਨੂੰ ਰੋਜ਼ਾਨਾ ਲੋੜੀਂਦੇ ਆਪਣੇ ਸਰਕਾਰੀ ਕੰਮ ਪਟਵਾਰੀਆਂ ਤੋਂ ਕਰਵਾਉਣ ਲਈ ਖੱਜਲ-ਖੁਆਰੀ ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਸਰਕਾਰ ਵਲੋਂ ਪਟਵਾਰੀਆਂ ਦੀਆਂ ਖਾਲੀ ਪੋਸਟਾਂ ਭਰਨ ਦੀ ਬਜਾਏ ਬਹੁਤ ਘੱਟ ਗਿਣਤੀ ਵਿਚ ਸਰਕਲਾਂ 'ਤੇ ਹਾਜ਼ਰ ਪਟਵਾਰੀਆਂ 'ਤੇ ਦੂਜੇ ਸਰਕਲਾਂ ਦਾ ਵਾਧੂ ਬੋਝ ਪਾ ਕੇ ਡੰਗ ਟਪਾਇਆ ਜਾ ਰਿਹਾ ਹੈ | ਪਟਵਾਰੀਆਂ ਦੀਆਂ ਹੋ ਰਹੀਆਂ ਸੇਵਾ ਮੁਕਤੀਆਂ ਅਤੇ ਤਰੱਕੀਆਂ ਕਾਰਨ ਦਿਨੋਂ-ਦਿਨ ਪਟਵਾਰੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ | ਸਰਕਾਰੀ ਕੰਮਾਂ ਸਬੰਧੀ ਫਾਰਮਾਂ 'ਤੇ ਰਿਪੋਰਟਾਂ ਕਰਵਾਉਣ ਲਈ ਲਾਭਪਾਤਰੀ 10-10 ਗੇੜੇ ਮਾਰ ਕੇ ਪਟਵਾਰ ਸਰਕਲਾਂ 'ਤੇ ਪਟਵਾਰੀ ਲੱਭਣ ਲਈ ਮਜਬੂਰ ਹਨ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਜ਼ਿਲ੍ਹਾ ਬਰਨਾਲਾ ਵਿਖੇ 119 ਪਟਵਾਰ ਸਰਕਲ ਮੌਜੂਦ ਹਨ | ਜਿੱਥੇ ਕਿ 119 ਪੱਕੇ ਪਟਵਾਰੀਆਂ ਦੀ ਲੋੜ ਹੈ | ਪ੍ਰੰਤੂ ਜ਼ਿਲ੍ਹਾ ਭਰ ਵਿਚ ਸਿਰਫ਼ 33 ਰੈਗੂਲਰ ਪਟਵਾਰੀ ਅਤੇ 13 ਪਟਵਾਰੀ ਠੇਕੇ ਦੇ ਅਧਾਰ 'ਤੇ ਕੰਮ ਕਰ ਰਹੇ ਹਨ | ਜ਼ਿਲ੍ਹੇ ਦੇ 73 ਪਟਵਾਰ ਸਰਕਲਾਂ 'ਤੇ ਪਟਵਾਰੀ ਦੀ ਅਸਾਮੀਆਂ 'ਤੇ ਰੈਗੂਲਰ ਪਟਵਾਰੀ ਨਹੀਂ ਹਨ | ਤਹਿਸੀਲ ਤਪਾ ਅਧੀਨ ਆਉਂਦੇ ਕਾਨੂੰਗੋ ਸਰਕਲ ਰੂੜੇਕੇ ਕਲਾਂ ਦੇ ਪਟਵਾਰ ਸਰਕਲ ਧੌਲਾ ਬੀ, ਧੌਲਾ ਸੀ, ਕਾਹਨੇਕੇ, ਬਦਰਾ, ਭੈਣੀ ਫੱਤਾ, ਰੂੜੇਕੇ ਕਲਾਂ ਏ, ਰੂੜੇਕੇ ਕਲਾਂ ਬੀ, ਕਾਨੂੰਗੋ ਸਰਕਲ ਤਪਾ ਅਧੀਨ ਪੱਖੋ ਕਲਾਂ ਏ, ਪੱਖੋ ਕਲਾਂ ਬੀ, ਤਾਜੋਕੇ, ਦਰਾਜ਼, ਤਪਾ ਏ, ਕਾਨੂੰਗੋ ਸਰਕਲ ਢਿਲਵਾਂ ਅਧੀਨ ਮੌੜ ਨਾਭਾ ਏ, ਢਿਲਵਾਂ ਨਾਭਾ, ਮੌੜ ਨਾਭਾ ਸੀ, ਕਾਨੂੰਗੋ ਸਰਕਲ ਭਦੌੜ ਅਧੀਨ ਸ਼ਹਿਣਾ ਬੀ, ਸਹਿਣਾ ਸੀ, ਸਹਿਣਾ ਡੀ, ਨੈਣੇਵਾਲ, ਜੰਗੀਆਣਾ, ਪੱਤੀ ਮੋਹਰ ਸਿੰਘ, ਪੱਤੀ ਬੀਰ ਸਿੰਘ ਏ, ਕਾਨੂੰਗੋ ਸਰਕਲ ਟੱਲੇਵਾਲ ਅਧੀਨ ਟੱਲੇਵਾਲ ਏ, ਦਿਵਾਨਾ, ਰਾਮਗੜ੍ਹ, ਛੀਨੀਵਾਲ ਖ਼ੁਰਦ, ਬੀਹਲਾ ਆਦਿ ਪਟਵਾਰ ਸਰਕਲਾਂ 'ਤੇ ਰੈਗੂਲਰ ਪਟਵਾਰੀ ਨਾ ਹੋਣ ਕਰ ਕੇ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹਨ | ਤਹਿਸੀਲ ਤਪਾ ਅਧੀਨ ਆਉਂਦੇ ਪਿੰਡਾਂ ਦੇ ਸਿਰਫ਼ 13 ਪਟਵਾਰ ਸਰਕਲਾਂ 'ਤੇ ਰੈਗੂਲਰ ਅਤੇ ਠੇਕਾ ਅਧਾਰ 'ਤੇ ਪਟਵਾਰੀ ਤਾਇਨਾਤ ਹਨ ਜਿਨ੍ਹਾਂ ਨੂੰ ਕਿ ਖਾਲੀ ਪਏ ਦੂਜੇ ਪਟਵਾਰ ਸਰਕਲਾਂ ਦਾ ਬੋਝ ਵੀ ਦਿੱਤਾ ਹੋਇਆ ਹੈ | ਪਿੰਡ ਧੌਲਾ ਏ, ਧੂਰਕੋਟ, ਘੁੰਨਸ, ਉਗੋਕੇ, ਸੰਧੂ ਕਲਾਂ, ਮੌੜ ਨਾਭਾ ਬੀ, ਪੱਤੀ ਦੀਪ ਸਿੰਘ ਬੀ, ਸ਼ਹਿਣਾ ਏ, ਟੱਲੇਵਾਲ ਬੀ, ਭੋਤਨਾ, ਗਹਿਲ, ਮੱਝੂਕੇ ਆਦਿ ਪਿੰਡਾਂ ਸ਼ਹਿਰਾਂ ਦੇ ਪਟਵਾਰ ਸਰਕਲਾਂ 'ਤੇ ਰੈਗੂਲਰ ਪਟਵਾਰੀ ਹਨ | ਜ਼ਿਲ੍ਹਾ ਭਰ ਦੇ ਘੱਟ ਗਿਣਤੀ ਪਟਵਾਰੀਆਂ 'ਤੇ ਲੋੜਵੰਦਾਂ ਦੇ ਵੱਡੀ ਗਿਣਤੀ ਕੰਮਾਂ ਦਾ ਬੋਝ ਹੋਣ ਕਰ ਕੇ ਲੋੜਵੰਦਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਟਵਾਰੀਆਂ ਤੋਂ ਪੈਨਸ਼ਨ ਫਾਰਮਾਂ ਦੇ ਲਾਭਪਾਤਰੀ, ਆਟਾ ਦਾਲ ਸਕੀਮ ਲਾਭਪਾਤਰੀ, ਵਿਦਿਆਰਥੀਆਂ 'ਤੇ ਨੌਜਵਾਨਾਂ ਦੇ ਘੱਟ ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰੂਰਲ ਏਰੀਆ ਸਰਟੀਫਿਕੇਟਾਂ ਦੇ ਫਾਰਮਾਂ ਤੇ ਰਿਪੋਰਟਾਂ ਕਰਵਾਉਣ ਤੋਂ ਇਲਾਵਾ ਜ਼ਮੀਨਾਂ ਦੇ ਇੰਤਕਾਲ, ਕੰਪਿਊਟਰਾਂ 'ਚ ਡਾਟਾ ਐਂਟਰੀਆਂ, ਤਕਸੀਮ ਕੇਸ, ਗਿਰਦਾਵਰੀ ਨਕਲਾਂ, ਨਿਸ਼ਾਨਦੇਹੀਆਂ, ਸਰਕਾਰੀ ਰਿਪੋਰਟਾਂ, ਅਦਾਲਤਾਂ ਦੀਆਂ ਤਮੀਲਾ, ਕੋਰਟ ਕੇਸਾਂ ਦੀਆਂ ਗਵਾਹੀਆਂ ਆਦਿ ਕੰਮਾਂ ਦਾ ਪਟਵਾਰੀਆਂ 'ਤੇ ਕਈ ਕਈ ਸਰਕਲਾਂ ਦਾ ਬੋਝ ਬਣਿਆ ਹੋਇਆ ਹੈ | ਪਿਛਲੀ ਕਾਂਗਰਸ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸ਼ੁਰੂ ਕੀਤੀ ਗਈ ਸਕੀਮ ਮੇਰਾ ਘਰ ਮੇਰੇ ਨਾਂਅ ਤਹਿਤ ਪਿੰਡਾਂ ਦੀਆਂ ਲਾਲ ਲਕੀਰਾਂ ਦੀ ਨਿਸ਼ਾਨਦੇਹੀਆਂ ਪਟਵਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਹਨ | ਖੱਜਲ ਖੁਆਰ ਹੋ ਰਹੇ ਜ਼ਿਲ੍ਹਾ ਭਰ ਦੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਦੀ ਪੂਰਤੀ ਕੀਤੀ ਜਾਵੇ | ਲਾਭਪਾਤਰੀਆਂ ਦੀ ਪਟਵਾਰੀਆਂ ਦੀ ਘਾਟ ਕਾਰਨ ਹੋ ਰਹੀ ਖੱਜਲ-ਖੁਆਰੀ ਬੰਦ ਕੀਤੀ ਜਾਵੇ | ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਕਿਹਾ ਕਿ ਵਿਧਾਇਕ ਸਾਹਿਬ ਚੰਡੀਗੜ੍ਹ ਮੀਟਿੰਗ ਵਿਚ ਹਨ ਗੱਲ੍ਹ ਨਹੀਂ ਹੋ ਸਕਦੀ |
ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋਂ ਇਸ ਸਬੰਧੀ ਜ਼ਿਲ੍ਹਾ ਬਰਨਾਲਾ ਦੇ ਮਾਲ ਅਫ਼ਸਰ ਬਲਕਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਟਵਾਰ ਸਰਕਲਾਂ 'ਤੇ ਪਟਵਾਰੀਆਂ ਦੀ ਘਾਟ ਹੋਣ ਕਰ ਕੇ ਲਾਭਪਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੁਸ਼ਕਲ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ | 1180 ਪਟਵਾਰੀ ਸਰਕਾਰ ਨੇ ਭਰਤੀ ਕੀਤੇ ਹਨ ਜੋ ਕਿ ਸਿਖਲਾਈ ਪ੍ਰਾਪਤ ਕਰ ਰਹੇ ਹਨ | ਜਦੋਂ ਉਹ ਪਟਵਾਰੀ ਸਰਕਲਾਂ 'ਤੇ ਹਾਜ਼ਰ ਹੋ ਗਏ ਲਾਭਪਾਤਰੀਆਂ ਦਾ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ | ਆਉਂਦੇ ਸਾਲ ਤੱਕ ਮਾਮਲਾ ਹੱਲ ਹੋ ਜਾਵੇਗਾ |

-ਮਾਮਲਾ ਦੇਸ਼ ਦੇ ਭੋਲੇ ਭਾਲੇ ਲੋਕਾਂ ਦਾ ਕਰੋੜਾਂ ਰੁਪਏ ਡਕਾਰਨ ਦਾ- ਭਾਜਪਾ ਸਰਕਾਰ ਦੇ ਨਜ਼ਦੀਕੀ ਕਾਰੋਬਾਰੀਆਂ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਵਲੋਂ ਰੋਸ ਧਰਨਾ

ਬਰਨਾਲਾ, 6 ਫਰਵਰੀ (ਰਾਜ ਪਨੇਸਰ)-ਭਾਜਪਾ ਦੇ ਨਜ਼ਦੀਕੀ ਕਾਰੋਬਾਰੀਆਂ ਵਲੋਂ ਭੋਲੇ ਭਾਲੇ ਲੋਕਾਂ ਦਾ ਕਰੋੜਾਂ ਰੁਪਈਆ ਡਕਾਰਨ ਦੇ ਮਾਮਲੇ ਵਿਚ ਜ਼ਿਲ੍ਹਾ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਜੌੜੇ ਪੰਪਾਂ ਨਜ਼ਦੀਕ ਇਕ ਬੈਂਕ ਅੱਗੇ ਰੋਸ ...

ਪੂਰੀ ਖ਼ਬਰ »

ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਅੱਜ ਤੋਂ

ਮਹਿਲ ਕਲਾਂ, 6 ਫਰਵਰੀ (ਅਵਤਾਰ ਸਿੰਘ ਅਣਖੀ)-ਸਿੱਖ ਇਤਿਹਾਸ 'ਚ ਅਹਿਮ ਮੁਕਾਮ ਰੱਖਦੇ 1762 ਈ: ਦੇ ਵੱਡੇ ਘੱਲੂਘਾਰੇ ਸਮੇਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ 35000 ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਤਿੰਨ ...

ਪੂਰੀ ਖ਼ਬਰ »

ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)-ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਸਿੰਘ ਸਭਾ ਗੁਰਦੁਆਰਾ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਖਵੀਰ ਸਿੰਘ ਨੇ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਲਈ ਇਲਾਕੇ 'ਚ ਜਥੇ ਰਵਾਨਾ

ਰੂੜੇਕੇ ਕਲਾਂ, 6 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕਰਨ ਲਈ ਸਥਾਨਕ ਇਲਾਕੇ ਦੇ ਪਿੰਡਾਂ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਅਤੇ ਸਿੱਖ ਆਗੂਆਂ ਦੀ ...

ਪੂਰੀ ਖ਼ਬਰ »

ਪਾਵਰਕਾਮ ਦੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕਰ ਕੇ ਅਰਥੀ ਸਾੜੀ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)-ਪਾਵਰਕਾਮ ਦੇ ਸੇਵਾ ਮੁਕਤ ਕਾਮਿਆਂ ਦੀ ਪੈਨਸ਼ਨ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵਲੋਂ ਸੂਬਾ ਕਮੇਟੀ ਦੇ ਸੱਦੇ ਉੱਤੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੀ ਸਥਾਨਕ ਦਫ਼ਤਰ ਵਿਖੇ ਵਿਸ਼ਾਲ ਰੈਲੀ ਕਰ ਕੇ ਅਰਥੀ ਫੂਕੀ ...

ਪੂਰੀ ਖ਼ਬਰ »

ਪਿੰਡ ਚੀਮਾ ਦਾ 93 ਸਾਲ ਪੁਰਾਣਾ ਪ੍ਰਾਇਮਰੀ ਸਕੂਲ ਸਰਕਾਰ ਦੀ ਸਵੱਲੀ ਨਜ਼ਰ ਤੋਂ ਦੂਰ

ਟੱਲੇਵਾਲ, 6 ਫਰਵਰੀ (ਸੋਨੀ ਚੀਮਾ)- ਸਿੱਖਿਆ ਅਤੇ ਸਿਹਤ ਦੇ ਸੁਧਾਰਾਂ ਵਰਗੇ ਦੋਂ ਮੁੱਦਿਆਂ ਨੂੰ ਲੋਕਾਂ ਅੱਗੇ ਰੱਖ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿੱਥੇ ਸਿਹਤ ਸੁਧਾਰ ਦੇ ਪਹਿਲੇ ਕਦਮ ਮੁਹੱਲਾ ਕਲੀਨਿਕ ਦਾ ਖ਼ਮਿਆਜ਼ਾ ਲੋਕ ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੇ ਚੱਲੀ ਗੋਲੀ, ਇਕ ਗੰਭੀਰ ਜ਼ਖ਼ਮੀ

ਬਰਨਾਲਾ, 6 ਫਰਵਰੀ (ਨਰਿੰਦਰ ਅਰੋੜਾ)-ਆਈ.ਟੀ.ਆਈ. ਚੌਕ ਬਰਨਾਲਾ ਨੇੜੇ ਸਥਿਤ ਪੈਟਰੋਲ ਪੰਪ 'ਤੇ ਬੀਤੀ ਰਾਤ ਗੋਲੀ ਚੱਲਣ ਨਾਲ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਪੈਟਰੋਲ ਪੰਪ 'ਤੇ ਪੈਟਰੋਲ ਪਵਾਉਣ ਆਏ ਗ੍ਰਾਹਕ ਅਤੇ ...

ਪੂਰੀ ਖ਼ਬਰ »

ਚੋਰਾਂ ਨੇ ਰਾਮਬਾਗ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦੀ ਮੋਟਰ ਚੋਰੀ

ਤਪਾ ਮੰਡੀ, 6 ਫਰਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਇਲਾਕੇ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਧਾਰਮਿਕ ਜਗ੍ਹਾ ਵਿਚੋਂ ਵੀ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕੀਤਾ | ਅਜਿਹੀ ਹੀ ਇਕ ਚੋਰੀ ਦੀ ਘਟਨਾ ਰਾਮਬਾਗ ਵਿਖੇ ਵਾਪਰੀ ਜਦੋਂ ਚੋਰ ਰਾਮਬਾਗ 'ਚ ...

ਪੂਰੀ ਖ਼ਬਰ »

ਚੋਰਾਂ ਵਲੋਂ ਗਰੀਬ ਪ੍ਰਵਾਸੀ ਮਜ਼ਦੂਰ ਦੇ ਘਰ 'ਚ ਚੋਰੀ

ਤਪਾ ਮੰਡੀ, 6 ਫਰਵਰੀ (ਪ੍ਰਵੀਨ ਗਰਗ)- ਨਾਮਾਲੂਮ ਚੋਰਾਂ ਵਲੋਂ ਦਰਾਜ਼ ਫਾਟਕ ਨਜ਼ਦੀਕ ਇਕ ਗਰੀਬ ਪ੍ਰਵਾਸੀ ਮਜ਼ਦੂਰ ਦੇ ਘਰ ਦਾ ਜਿੰਦਰਾ ਤੋੜ ਕੇ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਗਰੀਬ ਮਜਦੂਰ ਚੰਦਨ ਨੇ ਦੱਸਿਆ ਕਿ ਉਹ ਅਪਣੇ ...

ਪੂਰੀ ਖ਼ਬਰ »

ਸਾਫਟ ਸਕਿੱਲਜ਼ ਸੰਬੰਧੀ ਵਰਕਸ਼ਾਪ ਲਗਾਈ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)- ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਵਾਈ.ਐਸ. ਕਾਲਜ ਹੰਡਿਆਇਆ ਦੇ ਸਹਿਯੋਗ ਨਾਲ ਸਾਫ਼ਟ ਸਕਿੱਲਜ਼ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜ਼ਿਲ੍ਹਾ ਯੂਥ ਅਫ਼ਸਰ ਮੈਡਮ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)-ਕੇ.ਸੀ. ਰੋਡ ਬਰਨਾਲਾ ਦੇ ਸਮੂਹ ਵਸਨੀਕਾਂ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪੂਨਮ ਕਾਂਗੜਾ ਮੈਂਬਰ ਪੰਜਾਬ ਐੱਸ.ਸੀ. ਕਮਿਸ਼ਨ ਬਤੌਰ ਮੁੱਖ ਮਹਿਮਾਨ, ਵਪਾਰ ਮੰਡਲ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਨੇ ਪ੍ਰਵਾਸੀ ਲੇਖਿਕਾ ਨਾਲ ਰੂਬਰੂ ਸਮਾਗਮ ਕਰਵਾਇਆ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)- ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਲਾਇਬ੍ਰੇਰੀ ਤੇਜਾ ਸਿੰਘ ਤਿਲਕ ਦੇ ਗ੍ਰਹਿ ਵਿਖੇ ਪ੍ਰਵਾਸੀ ਲੇਖਿਕਾ ਕੁਲਵੰਤ ਕੌਰ ਢਿੱਲੋਂ ਦਾ ਰੂਬਰੂ ਸਮਾਗਮ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਪਿੰਡ ਛਾਪਾ ਵਿਖੇ ਬਾਪੂ ਨਾਜ਼ਰ ਸਿੰਘ ਤਤਲਾ ਨੂੰ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ, 6 ਫ਼ਰਵਰੀ (ਅਵਤਾਰ ਸਿੰਘ ਅਣਖੀ)-ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਦੇ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਸਤਿਕਾਰਯੋਗ ਨਾਨਾ ਸ: ਨਾਜ਼ਰ ਸਿੰਘ ਤਤਲਾ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਡੇਰਾ ਸਮਾਧਾਂ, ਪਿੰਡ ਛਾਪਾ ਵਿਖੇ ...

ਪੂਰੀ ਖ਼ਬਰ »

ਨਵ-ਨਿਯੁਕਤ ਚੇਅਰਮੈਨ ਕਾਹਨੇਕੇ ਦਾ ਪਿੰਡ ਵਾਸੀਆਂ ਤੇ ਵਰਕਰਾਂ ਵਲੋਂ ਸਨਮਾਨ

ਰੂੜੇਕੇ ਕਲਾਂ, 6 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਮਾਰਕੀਟ ਕਮੇਟੀ ਤਪਾ ਦੇ ਨਵ-ਨਿਯੁਕਤ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਦਾ ਉਨ੍ਹਾਂ ਦੇ ਗ੍ਰਹਿ ਕਾਹਨੇਕੇ ਵਿਖੇ ਆਮ ਆਦਮੀ ਪਾਰਟੀ ਦੇ ਇਕਾਈ ਪ੍ਰਧਾਨ ਡਾ: ਰਣਜੀਤ ਸਿੰਘ ਰਣੀ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ...

ਪੂਰੀ ਖ਼ਬਰ »

ਕੰਨਾ ਦੀ ਸੁਣਵਾਈ ਦਾ ਮੁਫ਼ਤ ਚੈੱਕਅਪ ਕੈਂਪ 14 ਨੂੰ

ਬਰਨਾਲਾ, 6 ਫਰਵਰੀ (ਨਰਿੰਦਰ ਅਰੋੜਾ)-ਗਰੋਵਰ ਹਸਪਤਾਲ ਅਤੇ ਹਾਈਟੈਕ ਲੈਬਾਰਟਰੀ ਗਲੀ ਨੰ: 7 ਵਿਖੇ ਕੰਨਾ ਦੀ ਸੁਣਵਾਈ ਦਾ ਮੁਫ਼ਤ ਚੈੱਕਅਪ ਕੈਂਪ 14 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਗਰੋਵਰ ਹਸਪਤਾਲ ਦੇ ਐਮ.ਡੀ. ਡਾ: ਗੌਰਵ ਗਰੋਵਰ ਅਤੇ ਡਾ: ਗੀਤਿਕਾ ...

ਪੂਰੀ ਖ਼ਬਰ »

ਭਾਜਪਾ ਨੇ ਹਰਜੀਤ ਸਿੰਘ ਪਟਵਾਰੀ ਸ਼ਹਿਣਾ ਨੂੰ ਮੰਡਲ ਪ੍ਰਧਾਨ ਲਾਇਆ

ਸ਼ਹਿਣਾ, 6 ਫਰਵਰੀ (ਸੁਰੇਸ਼ ਗੋਗੀ)-ਭਾਰਤੀ ਜਨਤਾ ਪਾਰਟੀ ਵਲੋਂ ਸੇਵਾ ਮੁਕਤ ਪਟਵਾਰੀ ਹਰਜੀਤ ਸਿੰਘ ਨੂੰ ਸ਼ਹਿਣਾ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਨਵੀਂ ਨਿਯੁਕਤੀ ਉਪਰੰਤ ਹਰਜੀਤ ਸਿੰਘ ਨੇ ਕਿਹਾ ਕਿ ਮੰਡਲ ਅਧੀਨ ਪੈਂਦੇ 12 ਪਿੰਡਾਂ ਵਿਚ ਛੇਤੀ ਹੀ ਇਕਾਈਆਂ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਰਨਾਲਾ ਦੀ ਮੀਟਿੰਗ ਹੋਈ-ਰੋਸ ਮਾਰਚ 8 ਨੂੰ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਗੁਲਾਬ ਸਿੰਘ ਇੰਸਪੈਕਟਰ ਫੂਡ ਐੱਡ ਸਿਵਲ ਸਪਲਾਈ ਤੇ ਨਿਰਮਲ ਸਿੰਘ ਲੈਕ. ਸਕੱਤਰ ਜਨਰਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਰਨਾਲਾ ਦੀ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨਾਲ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਨੇ ਕੀਤੀ ਮੀਟਿੰਗ

ਸ਼ਹਿਣਾ, 6 ਫਰਵਰੀ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨਾਲ ਉਨ੍ਹਾਂ ਦੀ ਰਿਹਾਇਸ਼ ਸ਼ਹਿਣਾ ਵਿਖੇ ਮੀਟਿੰਗ ਕੀਤੀ | ਜ਼ਿਕਰਯੋਗ ਹੈ ਕਿ 2017 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਸਿੱਧੀ ਭਰਤੀ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ 'ਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਨਿਖੇਧੀ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਅਤੇ ਜਨਰਲ ਸਕੱਤਰ ਨਿਰਮਲ ਚੁਹਾਣਕੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਜਨਵਰੀ 2020 ਵਿਚ ਪੰਜਾਬ ਪਬਲਿਕ ਸਰਵਿਸ ...

ਪੂਰੀ ਖ਼ਬਰ »

ਵੀ.ਐਫ.ਐਸ. ਵੀਜ਼ਾ ਖੋਜੀ ਸਰਵਿਸ ਦਾ ਉਦਘਾਟਨ

ਤਪਾ ਮੰਡੀ, 6 ਫਰਵਰੀ (ਵਿਜੇ ਸ਼ਰਮਾ)-ਸਥਾਨਕ ਗਊਸ਼ਾਲਾ ਰੋਡ 'ਤੇ ਸਥਿਤ ਵੀ.ਐਫ.ਐਸ. ਵੀਜ਼ਾ ਖੋਜੀ ਸਰਵਿਸ ਦਾ ਉਦਘਾਟਨ ਸਬ ਡਵੀਜ਼ਨ ਦੇ ਡੀ.ਐਸ.ਪੀ. ਰਵਿੰਦਰ ਸਿੰਘ ਰੰਧਾਵਾ ਤੇ ਥਾਣਾ ਇੰਚਾਰਜ ਇੰਸਪੈਕਟਰ ਨਿਰਮਲਜੀਤ ਸਿੰਘ ਸੰਧੂ ਨੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਲੋਂ 45ਵਾਂ ਇਕਾਂਗੀ ਨਾਟ ਮੇਲਾ 2023 ਸਮਾਪਤ

ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)- ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਲੋਂ 45ਵਾਂ ਇਕਾਂਗੀ ਨਾਟ ਮੇਲਾ 2023 ਮਹਾਂ ਸ਼ਕਤੀ ਬਰਨਾਲਾ ਵਿਖੇ ਸਮਾਪਤ ਹੋਇਆ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਰੰਗ ਮੰਚ ਟੀਮਾਂ ਦੇ ਕਲਾਕਾਰਾਂ ਨੇ ਇਕਾਂਗੀ ਨਾਟਕ, ਪੰਜਾਬ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ

ਤਪਾ ਮੰਡੀ, 6 ਫ਼ਰਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨੇੜਲੇ ਪਿੰਡ ਢਿਲਵਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਨੌਜਵਾਨੀ ਨੂੰ ਸੁੰਦਰ ਦਸਤਾਰਾਂ ਸਜਾਉਣ ਦੀ ਸਿਖਲਾਈ ਦੇਣ ਲਈ ਟਰੇਨਿੰਗ ਕੈਂਪ ਸ਼ੁਰੂ ਕੀਤਾ ਗਿਆ | ਮੈਨੇਜਰ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਹੱਕੀ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਨੇ ਮੋਟਰਸਾਈਕਲ ਰੈਲੀ ਕੱਢੀ

ਤਪਾ ਮੰਡੀ, 6 ਫਰਵਰੀ (ਪ੍ਰਵੀਨ ਗਰਗ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਮਜਦੂਰ ਮੋਰਚੇ ਦੇ ਸੂਬਾ ਆਗੂ ਕਾਮਰੇਡ ਨਾਨਕ ਸਿੰਘ ਦੀ ਅਗਵਾਈ 'ਚ ਮਜ਼ਦੂਰਾਂ ਵਲੋਂ ਇਕ ਮੋਟਰਸਾਈਕਲ ਰੈਲੀ ਕੱਢੀ ਗਈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਮਰੇਡ ਨਾਨਕ ਸਿੰਘ, ...

ਪੂਰੀ ਖ਼ਬਰ »

ਸ਼ਿਵ ਮੰਦਰ ਰਾਮ ਬਾਗ਼ ਵਿਖੇ 19ਵਾਂ ਵਿਸਾਲ ਸ਼ਿਵ ਜਾਗਰਣ 18 ਨੂੰ

ਬਰਨਾਲਾ, 6 ਫਰਵਰੀ (ਨਰਿੰਦਰ ਅਰੋੜਾ)-ਸ਼ਿਵ ਮੰਦਰ ਰਾਮ ਬਾਗ਼ ਬਰਨਾਲਾ ਵਿਖੇ ਮਹਾਂ ਸ਼ਿਵਰਾਤਰੀ ਮੌਕੇ 19ਵਾਂ ਵਿਸਾਲ ਸ਼ਿਵ ਜਾਗਰਨ 18 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਨੇਸ਼ ਕੁਮਾਰ ਡਾਇਮੰਡ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ...

ਪੂਰੀ ਖ਼ਬਰ »

ਬਰਨਾਲਾ ਰੇਲਵੇ ਸਟੇਸ਼ਨ 'ਤੇ ਵੱਖ-ਵੱਖ ਰੇਲ ਗੱਡੀਆਂ ਰੁਕਣ ਦੀ ਮੰਗ ਜਲਦੀ ਹੋਵੇਗੀ ਪੂਰੀ-ਭਸੌੜ

ਬਰਨਾਲਾ, 6 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਰੇਲਵੇ ਸਟੇਸ਼ਨ 'ਤੇ ਵੱਖ-ਵੱਖ ਰੇਲ ਗੱਡੀਆਂ ਰੋਕਣ ਸੰਬੰਧੀ ਸ਼ਹਿਰ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਜਲਦੀ ਹੀ ਪੂਰੀ ਹੋਣ ਜਾ ਰਹੀ ਹੈ | ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ...

ਪੂਰੀ ਖ਼ਬਰ »

ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ

ਬਰਨਾਲਾ, 6 ਫਰਵਰੀ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਚ ਸਫਲਤਾ ਹਾਸਲ ਹੋਈ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਐਸ.ਆਈ. ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਤੂਬਰ 2017 ਨੂੰ ਥਾਣਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਪਿੰਡ ਧੌਲਾ ਵਾਸੀ ਮਹਿਲਾ ਦੀ ਕੀਤੀ ਮਦਦ, ਪੈਨਸ਼ਨ ਕੀਤੀ ਮਨਜ਼ੂਰ

ਬਰਨਾਲਾ, 6 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀਂ ਮੀਡੀਆ 'ਚ ਪਿੰਡ ਧੌਲਾ ਦੀ ਵਿਧਵਾ ਔਰਤ ਵਲੋਂ ਮਦਦ ਲਈ ਲਗਾਈ ਗਈ ਗੁਹਾਰ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਮਹਿਲਾ ਦੀ ਮਦਦ ਕੀਤੀ | ਡਿਪਟੀ ਕਮਿਸ਼ਨਰ ਨੇ ਮਹਿਲਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਬਰਨਾਲਾ, 6 ਫਰਵਰੀ (ਨਰਿੰਦਰ ਅਰੋੜਾ)-ਸੀ.ਡੀ.ਪੀ.ਓ. ਦਫ਼ਤਰ ਬਰਨਾਲਾ ਦਫ਼ਤਰ ਦੇ ਬਾਹਰ ਆਂਗਣਵਾੜੀ ਵਰਕਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ | ਗੱਲਬਾਤ ਕਰਦਿਆਂ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਮਿਤੀ 2 ਜਨਵਰੀ 2023 ਨੂੰ ...

ਪੂਰੀ ਖ਼ਬਰ »

ਨਰੋਤਮ ਕੋਛੜ ਜ਼ਿਲ੍ਹਾ ਵਪਾਰ ਸੈੱਲ ਭਾਜਪਾ ਦੇ ਕਨਵੀਨਰ ਨਿਯੁਕਤ ਹੋਏ

ਭਦੌੜ, 6 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਜਨਤਾ ਪਾਰਟੀ ਪੰਜਾਬ ਦੁਆਰਾ ਜ਼ਿਲ੍ਹਾ ਪੱਧਰ 'ਤੇ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਮਾਰਕੀਟ ਕਮੇਟੀ ਭਦੌੜ ਦੇ ਸਾਬਕਾ ਵਾਇਸ ਚੇਅਰਮੈਨ ਨਰੋਤਮ ਕੋਛੜ ਨੂੰ ਜ਼ਿਲ੍ਹਾ ਵਪਾਰ ਮੰਡਲ ਦਾ ਕਨਵੀਨਰ ਅਤੇ ਰਜਿੰਦਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX