ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਮਾਘ ਸੰਮਤ 554

ਪਟਿਆਲਾ

ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਸ਼ੁਰੂਆਤ

-ਪਟਿਆਲਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ-

ਪਟਿਆਲਾ, 7 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਬਾਰੇ ਬਣੀ ਮਿੱਥ ਕਿ 'ਸਰਕਾਰੀ ਸਕੂਲ ਨਿੱਜੀ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ' ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਨੂੰ ਨਾਲ ਲੈ ਕੇ ਇਕ ਨਿਵੇਕਲੀ ਪਹਿਲਕਦਮੀ ਕਰਦਿਆਂ ਲਰਨਿੰਗ ਸਟੂਡੈਂਟਸ ਐਕਸਚੇਂਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ | ਇਸ ਤਹਿਤ ਪਾਇਲਟ ਪ੍ਰਾਜੈਕਟ ਵਜੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ ਤੇ ਬੁੱਢਾ ਦਲ ਪਬਲਿਕ ਸਕੂਲ ਦੇ 9ਵੀਂ ਅਤੇ 12ਵੀਂ ਜਮਾਤਾਂ ਦੇ 10-10 ਵਿਦਿਆਰਥੀਆਂ ਤੇ ਦੋ-ਦੋ ਅਧਿਆਪਕਾਂ ਨੇ ਇਕ ਦੂਸਰੇ ਸਕੂਲ 'ਚ ਜਾ ਕੇ ਜਮਾਤਾਂ ਲਗਾਈਆਂ | ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੋਵਾਂ ਸਕੂਲਾਂ 'ਚ ਜਾ ਕੇ ਜਿੱਥੇ ਵਿਦਿਆਰਥੀਆਂ ਨਾਲ ਬੈਠ ਕੇ ਜਮਾਤਾਂ 'ਚ ਪੜ੍ਹਾਈ ਕਰਵਾ ਰਹੇ ਅਧਿਆਪਕਾਂ ਨੂੰ ਸੁਣਿਆ ਉੱਥੇ ਹੀ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਕੇ ਇਸ ਪ੍ਰਾਜੈਕਟ ਬਾਰੇ ਵਿਦਿਆਰਥੀਆਂ ਦੇ ਵਿਚਾਰ ਵੀ ਜਾਣੇ | ਉਨ੍ਹਾਂ ਕਿਹਾ ਕਿ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਆਪਸੀ ਭਾਈਵਾਲੀ ਨਾਲ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਹੈ | ਉਨ੍ਹਾਂ ਦੱਸਿਆ ਕਿ ਇਸ ਤਹਿਤ ਅੱਜ ਪਾਇਲਟ ਪ੍ਰਾਜੈਕਟ ਵਜੋਂ ਮਾਡਲ ਟਾਊਨ ਸਕੂਲ ਤੇ ਬੁੱਢਾ ਦਲ ਸਕੂਲ ਦੇ ਵਿਦਿਆਰਥੀਆਂ ਨੂੰ ਇਕੋ ਜਮਾਤ ਵਿਚ ਬਿਠਾ ਕੇ ਆਪਸੀ ਗਿਆਨ 'ਚ ਵਾਧਾ ਕਰਨ ਦਾ ਤਜਰਬਾ ਕੀਤਾ ਗਿਆ ਹੈ | ਸਾਕਸ਼ੀ ਸਾਹਨੀ ਨੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ, ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ ਦੇ ਪਿੰ੍ਰਸੀਪਲ ਡਾ. ਬਲਬੀਰ ਸਿੰਘ ਜੌੜਾ ਅਤੇ ਬੁੱਢਾ ਦਲ ਪਬਲਿਕ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਕੌਰ ਨਾਲ ਵੀ ਗੱਲਬਾਤ ਕੀਤੀ ਅਤੇ ਅਧਿਆਪਕਾਂ ਨਾਲ ਇਸ ਪ੍ਰੋਗਰਾਮ ਦੀ ਸਫਲਤਾ ਬਾਰੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਫੀਡਬੈਕ ਮੁਤਾਬਿਕ ਇਸ ਪ੍ਰੋਗਰਾਮ ਨੂੰ ਤਿੰਨ ਦਿਨਾਂ ਦਾ ਕੀਤਾ ਜਾਵੇਗਾ ਤਾਂ ਕਿ ਲੋਕਾਂ ਵਿਚ ਸਰਕਾਰੀ ਸਕੂਲਾਂ ਬਾਰੇ ਬਣੀ ਮਿੱਥ ਕਿ ਇਹ ਨਿੱਜੀ ਸਕੂਲਾਂ ਦੇ ਮੁਕਾਬਲੇ ਦੇ ਨਹੀਂ ਹਨ, ਨੂੰ ਤੋੜਿਆ ਜਾਵੇ | ਜਦੋਂਕਿ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਐਕਸਚੇਂਜ ਪ੍ਰੋਗਰਾਮ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਅਤੇ ਉਨ੍ਹਾਂ ਨੇ ਦੂਜੇ ਸਕੂਲ 'ਚ ਜਾ ਕੇ ਜਿੱਥੇ ਦੂਸਰੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਸਿੱਖਿਆ ਬਾਰੇ ਗੱਲਬਾਤ ਕੀਤੀ, ਉੱਥੇ ਹੀ ਦੂਸਰੇ ਸਕੂਲ ਦੇ ਮਾਹੌਲ ਬਾਰੇ ਜਾਣਕਾਰੀ ਵੀ ਪ੍ਰਾਪਤ ਹੋਈ ਹੈ |

ਮਹੰਤ ਖਨੌੜਾ ਦੀ ਅਗਵਾਈ 'ਚ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਪਟਿਆਲਾ, 7 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਵਿਖੇ ਮਹੰਤ ਹਰਵਿੰਦਰ ਸਿੰਘ ਖਨੌੜਾ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਕਰਮਚਾਰੀ ਵਲੋਂ ਦਿਨ ਰਾਤ ਦਾ ਧਰਨਾ ਆਰੰਭ

-ਮਾਮਲਾ ਤਨਖਾਹਾਂ ਅਤੇ ਪੈਨਸ਼ਨਾਂ ਸਮੇਂ ਸਿਰ ਨਾ ਮਿਲਣ ਦਾ- ਪਟਿਆਲਾ, 7 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਤਨਖਾਹਾਂ ਅਤੇ ਪੈਨਸ਼ਨਾਂ ਸਮੇਂ ਸਿਰ ਨਾ ਮਿਲਣ ਕਰ ਕੇ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਗੁਰਤੇਜ ਸਿੰਘ ਵਲੋਂ ਦਿੱਤਾ ਜਾ ਰਿਹਾ ਰੋਸ ਧਰਨਾ 22ਵੇਂ ਦਿਨ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੀ ਗੋਲ ਮਾਰਕੀਟ ਦੀ ਸੀਵਰੇਜ ਲੀਕ, ਫੈਲੀ ਬਦਬੂ

ਪਟਿਆਲਾ, 7 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਗੋਲ ਮਾਰਕੀਟ ਵਿਖੇ ਬਾਥਰੂਮ ਅਤੇ ਸੀਵਰੇਜ ਦੀ ਤਰਸਯੋਗ ਹਾਲਤ ਬਣੀ ਹੋਈ ਹੈ ਅਤੇ ਇਨ੍ਹਾਂ ਦੀ ਵਰਤੋਂ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ | ਗੋਲ ਮਾਰਕੀਟ ਵਿਖੇ ਸੀਵਰੇਜ ਹਰ ਦਿਨ ਜਾਮ ਹੋਣ ਕਰਕੇ ...

ਪੂਰੀ ਖ਼ਬਰ »

ਸ਼ਹਿਰ 'ਚ ਐਲ.ਈ.ਡੀ. ਲਾਈਟਾਂ ਲਗਾਉਣ ਦੇ ਕਾਰਜ ਦੀ ਵਿਧਾਇਕ ਬੜਿੰਗ ਨੇ ਕਰਵਾਈ ਸ਼ੁਰੂਆਤ

ਮੰਡੀ ਗੋਬਿੰਦਗੜ੍ਹ, 7 ਫਰਵਰੀ (ਬਲਜਿੰਦਰ ਸਿੰਘ)-ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 54 ਕਰੋੜ ਰੁਪਏ ਦੀ ਰਾਸ਼ੀ ਪਾਸ ਕੀਤੀ ਗਈ ਹੈ, ਜਿਸ ਦੇ ਤਹਿਤ ਮੰਡੀ ਗੋਬਿੰਦਗੜ੍ਹ ਸ਼ਹਿਰ ਨੂੰ ਐਲ.ਈ.ਡੀ. ਲਾਈਟਾਂ ਲਗਾ ਕੇ ਰੁਸ਼ਨਾਇਆ ਜਾਵੇਗਾ | ਇਹ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਬੈਠਕ

ਪਟਿਆਲਾ, 7 ਫਰਵਰੀ (ਅ.ਸ. ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਪਟਿਆਲਾ ਬਲਾਕ ਦੀ ਮੀਟਿੰਗ ਗੁਰਦੁਆਰਾ ਮਾਲੋਮਾਜਰਾ ਵਿਚ ਪ੍ਰਧਾਨ ਜਗਤਾਰ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਟਿਆਲਾ ਦੇ ਮੀਤ ਪ੍ਰਧਾਨ ਸੁਰਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਚੇਅਰਮੈਨ ਬਣਨ 'ਤੇ ਰਣਜੋਧ ਹਡਾਣਾ ਦਾ ਕੀਤਾ ਸਨਮਾਨ

ਪਟਿਆਲਾ, 7 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਪੀ.ਆਰ.ਟੀ.ਸੀ. ਦੇ ਚੇਅਰਮੈਨ ਬਣਨ 'ਤੇ ਰਣਜੋਧ ਹਡਾਣਾ ਨੂੰ ਅੱਜ ਮੀਡੀਆ ਡਾਇਰੈਕਟਰ ਬਲਤੇਜ ਪਨੂੰ ਅਤੇ ਰਾਜ ਵਹੀਕਲ ਦੇ ਸੰਚਾਲਕ ਰਾਜਵਿੰਦਰ ਸਿੰਘ ਵਲੋਂ ਸ. ਪਨੂੰ ਦੀ ਰਿਹਾਇਸ਼ ਵਿਖੇ ਵਧਾਈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸਰਕਾਰਾਂ ਨੇ ਹਾਰਵੈਸਟਰ ਉਦਯੋਗ ਨੂੰ ਅਣਗੌਲਿਆ ਕੀਤਾ-ਅਵਤਾਰ ਨੰਨੜੇ

ਨਾਭਾ, 7 ਫਰਵਰੀ (ਜਗਨਾਰ ਸਿੰਘ ਦੁਲੱਦੀ)-ਦਾ ਕੰਬਾਈਨ ਐਂਡ ਐਗਰੀਕਲਚਰ ਇੰਪਲੀਮੈਂਟਸ ਮੈਨੂਫੈਕਚਰਿੰਗ ਵੈੱਲਫੇਅਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਅਵਤਾਰ ਸਿੰਘ ਨੰਨੜੇ ਨੇ ਸਰਕਾਰਾਂ 'ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਲੱਗੀ ਖ਼ਬਰ ਕਿ ਸਨਅਤਕਾਰਾਂ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ 'ਚ ਪਾ ਕੇ ਵੇਚਣ 'ਤੇ ਪਾਬੰਦੀ

ਪਟਿਆਲਾ, 7 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਗੁਟਕਾ, ਪਾਨ ਮਸਾਲਾ ਅਤੇ ਖਾਣ-ਪੀਣ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 11 ਦਿਨਾਂ ਯੱਗ ਸਮਾਪਤ

ਨਾਭਾ, 7 ਫਰਵਰੀ (ਕਰਮਜੀਤ ਸਿੰਘ)-ਪਿੰਡ ਸੰਗਤਪੁਰਾ ਭੌਂਕੀ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 11 ਦਿਨਾਂ ਮਹਾਨ ਯੱਗ ਕਰਵਾਇਆ ਗਿਆ | ਜਿਸ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮਿ੍ਤਮਈ ਗੁਰਬਾਣੀ ਦੇ ਸਹਿਜ ਪਾਠ ਭੋਗ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਐਜੂਕੇਟ ਪੰਜਾਬ ਪ੍ਰਾਜੈਕਟ ਲੁਧਿਆਣਾ ਨੇ ਜੱਜ ਮਾਡਰਨ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ

ਦੇਵੀਗੜ੍ਹ, 7 ਫਰਵਰੀ (ਰਾਜਿੰਦਰ ਸਿੰਘ ਮੌਜੀ)-ਐਜੂਕੇਟ ਪੰਜਾਬ ਪ੍ਰਾਜੈਕਟ ਲੁਧਿਆਣਾ ਵਲੋਂ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਜਿਸ ਵਿਚ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫ਼ਕੀਰਾਂ ਦੇ ...

ਪੂਰੀ ਖ਼ਬਰ »

ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਲਗਾਇਆ ਐਨ.ਐੱਸ.ਐੱਸ ਕੈਂਪ

ਨਾਭਾ, 7 ਫਰਵਰੀ (ਜਗਨਾਰ ਸਿੰਘ ਦੁਲੱਦੀ)-ਗੌਰਮਿੰਟ ਰਿਪੁਦਮਨ ਕਾਲਜ ਨਾਭਾ ਦੇ ਵਿਦਿਆਰਥੀਆਂ ਵਲੋਂ ਇਕ ਰੋਜ਼ਾ ਐਨ.ਐੱਸ.ਐੱਸ ਕੈਂਪ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਲਗਾਇਆ ਗਿਆ | ਜਿਸ ਦੌਰਾਨ ਵਿਦਿਆਰਥੀਆਂ ਵਲੋਂ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਬਾਤਾਂ ...

ਪੂਰੀ ਖ਼ਬਰ »

ਭਾਈ ਦਇਆ ਸਿੰਘ ਸਕੂਲ 'ਚ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ

ਰਾਜਪੁਰਾ, 7 ਫਰਵਰੀ (ਜੀ.ਪੀ. ਸਿੰਘ)-ਭਾਈ ਸਾਹਿਬ ਭਾਈ ਦਇਆ ਸਿੰਘ ਸਕੂਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 646ਵਾਂ ਜਨਮ ਦਿਹਾੜਾ ਸਕੂਲ ਦੇ ਡਾਇਰੈਕਟਰ ਭਰਪੂਰ ਸਿੰਘ ਅਤੇ ਪਿ੍ੰਸੀਪਲ ਮੈਡਮ ਜਸਪ੍ਰੀਤ ਕੌਰ ਦੀ ਦੇਖ-ਰੇਖ 'ਚ ਮਨਾਇਆ ਗਿਆ | ਜਿਸ ਦੌਰਾਨ ਸੰਤ ਬਾਬਾ ਗੁਰਦੇਵ ...

ਪੂਰੀ ਖ਼ਬਰ »

ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ 'ਚ ਲਾਇਸੰਸੀ ਅਸਲ੍ਹਾ ਲੈ ਕੇ ਜਾਣ 'ਤੇ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 7 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ...

ਪੂਰੀ ਖ਼ਬਰ »

ਪਸ਼ੂਆਂ ਦੇ ਸੀਮਨ ਦਾ ਭੰਡਾਰਨ ਕਰਨ/ਟਰਾਂਸਪੋਟੇਸ਼ਨ ਕਰਨ, ਵਰਤਣ ਜਾਂ ਵੇਚਣ 'ਤੇ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 7 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜ਼ਿਲ੍ਹਾ ਪਟਿਆਲਾ ਅੰਦਰ ਅਣ ਅਧਿਕਾਰਤ ਤੌਰ 'ਤੇ ਪਸ਼ੂਆਂ ਦੇ ਸੀਮਨ ਦਾ ਭੰਡਾਰਨ ਕਰਨ/ਟਰਾਂਸਪੋਟੇਸ਼ਨ ਕਰਨ, ਵਰਤਣ ...

ਪੂਰੀ ਖ਼ਬਰ »

ਜੀਓ ਬਣਿਆ ਪਟਿਆਲਾ 'ਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇਕੋ-ਇਕ ਆਪ੍ਰੇਟਰ

ਪਟਿਆਲਾ, 7 ਫਰਵਰੀ (ਅ.ਬ.)-ਰਿਲਾਇੰਸ ਜੀਓ ਨੇ ਅੱਜ ਪਟਿਆਲਾ ਵਿਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਰਿਲਾਇੰਸ ਜੀਓ ਹੁਣ ਅੰਮਿ੍ਤਸਰ, ਜਲੰਧਰ, ਚੰਡੀਗੜ੍ਹ ਟ੍ਰਾਈਸਿਟੀ ਅਤੇ ਲੁਧਿਆਣਾ ਤੋਂ ਬਾਅਦ ਪਟਿਆਲਾ ਵਿਚ ਵੀ 5ਜੀ ਸੇਵਾ ਸ਼ੁਰੂ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ 'ਚ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ

ਪਟਿਆਲਾ, 7 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਪੰਜਾਬ ਵਿਲੇਜ ਤੇ ਸਮਾਲ ਟਾਊਨ ਪੈਟਰੋਲ ਐਕਟ, 1918 ਦੀ ਧਾਰਾ 3 ਦੇ ਸਬ ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ੍ਹੇ ਅੰਦਰ ਪੈਂਦੇ ...

ਪੂਰੀ ਖ਼ਬਰ »

ਟੋਭਿਆਂ ਨੂੰ ਖ਼ਤਮ ਕਰਕੇ ਪਿੰਡ ਵੀ ਬਣਨਗੇ ਸ਼ਹਿਰ ਦੀ ਤਰ੍ਹਾਂ ਸਾਫ਼ ਸੁਥਰੇ-ਵਿਧਾਇਕ ਰਾਏ

ਫ਼ਤਹਿਗੜ੍ਹ ਸਾਹਿਬ, 7 ਫ਼ਰਵਰੀ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਦਾ ਉਦੇਸ਼ ਪਿੰਡਾਂ ਨੂੰ ਸ਼ਹਿਰਾਂ ਦੀ ਤਰ੍ਹਾਂ ਸਾਫ਼-ਸੁਥਰਾ ਬਣਾਉਣ ਦਾ ਹੈ, ਇਸ ਲਈ ਪਿੰਡਾਂ ਦੇ ਵਿੱਚੋਂ ਗੰਦਗੀ ਫੈਲਾਉਣ ਵਾਲੇ ਟੋਭਿਆਂ ਨੂੰ ਖ਼ਤਮ ਕਰਕੇ ਸੀਚੇਵਾਲ ਪ੍ਰਾਜੈਕਟ ਅਪਣਾਇਆ ਜਾ ਰਿਹਾ ...

ਪੂਰੀ ਖ਼ਬਰ »

ਜੈ ਗਣੇਸ਼ ਸੇਵਾ ਸੰਮਤੀ ਵਲੋਂ ਸ੍ਰੀ ਰਾਮ ਕਥਾ 21 ਨੂੰ

ਫ਼ਤਹਿਗੜ੍ਹ ਸਾਹਿਬ, 7 ਫਰਵਰੀ (ਮਨਪ੍ਰੀਤ ਸਿੰਘ)-ਜੈ ਗਣੇਸ਼ ਸੇਵਾ ਸੰਮਤੀ ਦੀ ਮੀਟਿੰਗ ਸਰਹਿੰਦ ਵਿਖੇ ਪ੍ਰਧਾਨ ਅਰੁਣ ਸੂਰੀ ਦੀ ਅਗਵਾਈ ਵਿਚ ਹੋਈ ਹੈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਚੇਅਰਮੈਨ ਗੁਲਜ਼ਾਰ ਬੌਬੀ ਨੇ ਸ਼ਮੂਲੀਅਤ ਕੀਤੀ | ਮੀਟਿੰਗ 'ਚ ਸਮਾਜ ਭਲਾਈ ਕਾਰਜਾਂ ...

ਪੂਰੀ ਖ਼ਬਰ »

ਬਾਬਾ ਮਰਦਾਨਾ ਦੀ ਸੇਵਾ ਭਾਵਨਾ ਤੋਂ ਸੰਗਤਾਂ ਨੂੰ ਸੇਧ ਲੈਣ ਦੀ ਵਧੇਰੇ ਲੋੜ-ਰਾਜੂ ਖੰਨਾ

ਮੰਡੀ ਗੋਬਿੰਦਗੜ੍ਹ, 7 ਫ਼ਰਵਰੀ (ਮੁਕੇਸ਼ ਘਈ)-'ਕਾਫ਼ਲਾ-ਏ-ਮਰਦਾਨੇ ਕੇ' ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਅੱਜ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਮੰਡੀ ਗੋਬਿੰਦਗੜ੍ਹ ਵਿਖੇ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਧਾਰਮਿਕ ਸਮਾਗਮ 'ਚ ਜਿੱਥੇ ਮਰਦਾਨਾ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ 'ਚ ਵਿਸ਼ਵ ਕੈਂਸਰ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ, 7 ਫਰਵਰੀ (ਮੁਕੇਸ਼ ਘਈ)-ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸਿਹਤ ਵਿਗਿਆਨ (ਨਰਸਿੰਗ) ਵਿਭਾਗ ਅਤੇ ਬੀ.ਐੱਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਨੇ ਡਾ. ਕੇ.ਸੀ. ਗੋਇਲ (ਡਾਇਰੈਕਟਰ) ਅਤੇ ਡਾ. ਸ਼ਰਿੰਦੂ ਪਿ੍ੰਸੀਪਲ ਆਯੁਰਵੈਦਿਕ ਕਾਲਜ ਦੀ ਅਗਵਾਈ ...

ਪੂਰੀ ਖ਼ਬਰ »

ਪਿੰਡ ਮਨੈਲਾ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਕਿਤਾਬਾਂ ਵੰਡੀਆਂ

ਖਮਾਣੋਂ, 7 ਫਰਵਰੀ (ਜੋਗਿੰਦਰ ਪਾਲ)-ਪਿੰਡ ਮਨੈਲਾ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਅਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਸੰਬੰਧੀ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ...

ਪੂਰੀ ਖ਼ਬਰ »

ਬਾਬਾ ਮਰਦਾਨਾ ਦੀ ਸੇਵਾ ਭਾਵਨਾ ਤੋਂ ਸੰਗਤਾਂ ਨੂੰ ਸੇਧ ਲੈਣ ਦੀ ਵਧੇਰੇ ਲੋੜ-ਰਾਜੂ ਖੰਨਾ

ਮੰਡੀ ਗੋਬਿੰਦਗੜ੍ਹ, 7 ਫ਼ਰਵਰੀ (ਮੁਕੇਸ਼ ਘਈ)-'ਕਾਫ਼ਲਾ-ਏ-ਮਰਦਾਨੇ ਕੇ' ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਅੱਜ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਮੰਡੀ ਗੋਬਿੰਦਗੜ੍ਹ ਵਿਖੇ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਧਾਰਮਿਕ ਸਮਾਗਮ 'ਚ ਜਿੱਥੇ ਮਰਦਾਨਾ ...

ਪੂਰੀ ਖ਼ਬਰ »

ਧਿਆਨੂੰ ਮਾਜਰਾ ਵਿਖੇ ਸੰਤ ਬਾਬਾ ਮਹਿੰਦਰ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ

ਸੰਘੋਲ, 7 ਫ਼ਰਵਰੀ (ਗੁਰਨਾਮ ਸਿੰਘ ਚੀਨਾ)-ਨਜ਼ਦੀਕੀ ਪਿੰਡ ਧਿਆਨੂੰ ਮਾਜਰਾ ਵਿਖੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਮਹਿੰਦਰ ਸਿੰਘ ਦੀ 25ਵੀਂ ਅਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ 8ਵੀਂ ਯਾਦ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਆਲੂਆਂ ਦੀ ਖ਼ਰੀਦ ਸ਼ੁਰੂ ਕਰਕੇ ਕਿਸਾਨਾਂ ਨੂੰ ਬਣਦਾ ਮੁੱਲ ਦੇਵੇ-ਗੁਰਦੇਵ ਸੌਂਟੀ

ਅਮਲੋਹ, 7 ਫਰਵਰੀ (ਕੇਵਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਅਮਲੋਹ ਦੀ ਮੀਟਿੰਗ ਬਲਾਕ ਅਮਲੋਹ ਦੇ ਪ੍ਰਧਾਨ ਗੁਰਦੇਵ ਸਿੰਘ ਸੌਂਟੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ...

ਪੂਰੀ ਖ਼ਬਰ »

ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ 'ਚ ਗਊ ਕਥਾ 11-12 ਨੂੰ

ਅਮਲੋਹ, 7 ਫ਼ਰਵਰੀ (ਕੇਵਲ ਸਿੰਘ)-ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ 11 ਅਤੇ 12 ਫ਼ਰਵਰੀ ਨੂੰ ਹੋ ਰਹੀ ਗਊ ਕਥਾ ਦੀਆਂ ਤਿਆਰੀਆਂ ਨੂੰ ਲੈ ਕੇ ਇਕ ਮੀਟਿੰਗ ਸ੍ਰੀ ਗਊ ਸੇਵਾ ਸੰਮਤੀ ਅਮਲੋਹ ਦੇ ਇੰਚਾਰਜ ਭੂਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਤਿਆਰੀਆਂ ਨੂੰ ...

ਪੂਰੀ ਖ਼ਬਰ »

ਅੱਖਾਂ ਦੇ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਵੰਡੀਆਂ

ਦੇਵੀਗੜ੍ਹ, 7 ਫਰਵਰੀ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਮੰਚ ਵਲੋਂ ਬੀਤੇ ਦਿਨੀਂ ਅੱਖਾਂ ਦੀ ਮੁਫ਼ਤ ਜਾਂਚ ਅਤੇ ਆਪੇ੍ਰਸ਼ਨ ਕੈਂਪ ਲਗਾਇਆ ਗਿਆ ਸੀ | ਜਿਸ 'ਚ 62 ਲੋੜਵੰਦ ਵਿਅਕਤੀਆਂ ਦੀਆਂ ਅੱਖਾਂ 'ਚ ਲੈਂਜ ਪਾਏ ਗਏ ਸਨ | ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਲਾਮਬੰਦ ਕਰ ਕੇ ਪੰਜਾਬ 'ਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ-ਰਾਜੂ ਖੰਨਾ

ਪਟਿਆਲਾ, 7 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਘਨੌਰ ਵਲੋਂ ਲਗਾਇਆ 7 ਦਿਨਾ ਐਨ.ਐੱਸ.ਐੱਸ. ਕੈਂਪ ਸਮਾਪਤ

ਘਨੌਰ, 7 ਫਰਵਰੀ (ਸੁਸ਼ੀਲ ਕੁਮਾਰ ਸ਼ਰਮਾ)-ਪਿੰਡ ਕਾਮੀ ਕਲਾਂ ਵਿਖੇ ਯੂਨੀਵਰਸਿਟੀ ਕਾਲਜ ਘਨੌਰ ਵਲੋਂ ਲਗਾਇਆ ਗਿਆ 7 ਦਿਨਾ ਐੱਨ.ਐੱਸ.ਐੱਸ. ਕੈਂਪ ਅੱਜ ਸਮਾਪਤ ਹੋ ਗਿਆ | ਜਿਸ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ...

ਪੂਰੀ ਖ਼ਬਰ »

ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਤੇ ਬਿਜਲੀ ਬੋਰਡ ਦੀ ਬਿਜਲੀ ਮੰਤਰੀ ਨਾਲ ਮੀਟਿੰਗ

ਮਲੌਦ, 7 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿਛਲੇ ਦੋ ਦਹਾਕਿਆਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਪੰਜਾਬ ਰਾਜ ਬਿਜਲੀ ਬੋਰਡ 'ਚ ਨੌਕਰੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਰਮਚਾਰੀਆਂ ਦੇ 6141 ਆਸਰਿਤ ਪਰਿਵਾਰ ਜੋ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ...

ਪੂਰੀ ਖ਼ਬਰ »

ਨਗਰ ਕੌਂਸਲ ਸਮਾਣਾ ਦੇ ਵਾਰਡ ਨੰਬਰ 8 ਦੀ ਚੋਣ ਰੱਦ ਕਰਨ ਅਤੇ ਮੁੜ ਚੋਣਾਂ ਕਰਵਾਉਣ ਦੇ ਹੁਕਮ

ਸਮਾਣਾ, 7 ਫਰਵਰੀ (ਗੁਰਦੀਪ ਸ਼ਰਮਾ)-ਇਲੈੱਕਸ਼ਨ ਟਿ੍ਬਿਊਨਲ-ਕਮ-ਸਬ-ਡਵੀਜ਼ਨਲ ਮੈਜਿਸਟ੍ਰੇਟ ਰਾਜਪੁਰਾ ਸ੍ਰੀ ਸੰਜੀਵ ਸ਼ਰਮਾ ਦੀ ਅਦਾਲਤ ਨੇ ਵਾਰਡ ਨੰਬਰ 8 ਸਮਾਣਾ ਨਗਰ ਕੌਂਸਲ ਦੀ ਚੋਣ ਰੱਦ ਕਰਨ ਦੇ ਹੁਕਮ ਦਿੱਤੇ ਹਨ ਅਤੇ ਦੁਬਾਰਾ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ | ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਐਨ.ਸੀ. ਸੀ. ਕੈਡਿਟਾਂ ਲਈ ਵਿਸ਼ੇਸ਼ ਭਾਸ਼ਨ ਕਰਵਾਇਆ

ਪਟਿਆਲਾ, 7 ਫਰਵਰੀ (ਗੁਰਵਿੰਦਰ ਸਿੰਘ ਔਲਖ)-ਵਨ ਪੰਜਾਬ ਨੇਵਲ ਯੂਨਿਟ ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਸਰਵਜੀਤ ਸਿੰਘ ਸੈਣੀ ਇੰਡੀਅਨ ਨੇਵੀ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਧਰਮਿੰਦਰ ਸਿੰਘ ਉੱਭਾ ਪਿ੍ੰਸੀਪਲ, ਖ਼ਾਲਸਾ ਕਾਲਜ ਦੀ ਅਗਵਾਈ ਅਧੀਨ ਨੇਵਲ ਵਿੰਗ, ਖ਼ਾਲਸਾ ...

ਪੂਰੀ ਖ਼ਬਰ »

ਗੁਰਦੁਆਰਾ ਚੋਈ ਸਾਹਿਬ ਦਾ 3 ਦਿਨਾਂ ਜੋੜ ਮੇਲਾ ਸਮਾਪਤ

ਬਨੂੜ, 7 ਫਰਵਰੀ (ਭੁਪਿੰਦਰ ਸਿੰਘ)-ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਨੰਗਲ-ਛੜਬੜ੍ਹ ਵਿਖੇ 3 ਦਿਨਾਂ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਸਮਾਪਤ ਹੋ ਗਿਆ | ਤਿੰਨੋਂ ਦਿਨ ਦੂਰ-ਦੁਰੇਡੇ ਤੋਂ ਵੱਡੀ ਗਿਣਤੀ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦਾ ਵਫ਼ਦ ਨਾਇਬ ਤਹਿਸੀਲਦਾਰ ਘਨੌਰ ਨੂੰ ਮਿਲਿਆ

ਘਨੌਰ, 7 ਫਰਵਰੀ (ਸਰਦਾਰਾ ਸਿੰਘ ਲਾਛੜੂ)-ਸਬ ਤਹਿਸੀਲ ਘਨੌਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਕਿਸਾਨ ਆਗੂ ਧਰਮਪਾਲ ਸਿੰਘ ਸੀਲ ਤੇ ਪਵਨ ਕੁਮਾਰ ਸੋਗਲਪੁਰ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਆਗੂਆਂ ਨੇ ਨਾਇਬ ਤਹਿਸੀਲਦਾਰ ਤੋਂ ਮੰਗ ਕੀਤੀ ਕਿ ਪਟਵਾਰ ਸਰਕਲ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨਾਂ ਦੀ ਲਿਸਟ ਜਾਰੀ

ਰਾਜਪੁਰਾ, 7 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਨੇ ਮੰਡਲ ਪ੍ਰਧਾਨਾਂ ਦੀ ਨਾਵਾਂ ਦੀ ਲਿਸਟ ਜਾਰੀ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ...

ਪੂਰੀ ਖ਼ਬਰ »

ਨੰਗਲ 'ਚ ਹੌਂਡਾ ਐਕਟਿਵਾ ਸਮਾਰਟ ਲਾਂਚ

ਨੰਗਲ, 7 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਇਕ ਸ਼ਾਨਦਾਰ ਸਮਾਗਮ ਦੌਰਾਨ ਨੰਗਲ 'ਚ ਹੌਂਡਾ ਐਕਟਿਵਾ ਸਮਾਰਟ (ਸਮਾਰਟ ਚਾਬੀ ਵਾਲਾ) ਲਾਂਚ ਕੀਤਾ ਗਿਆ | ਇਸ ਮੌਕੇ ਵਿਜੈ ਗੁਪਤਾ ਐਮ.ਡੀ. ਨੇ ਦੱਸਿਆ ਕਿ 65 ਕਿ. ਮੀ. (ਇੱਕ ਲੀਟਰ) ਐਵਰੇਜ ਵਾਲੇ ਇਸ ਸਕੂਟਰ ਦੀ ਮੁੱਖ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਹੋਈ ਮੀਟਿੰਗ

ਨੰਗਲ, 7 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਅਹਿਮ ਮੀਟਿੰਗ ਅੱਜ ਮਹਿੰਦਰ ਪਾਲ, ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਨੰਗਲ ਵਿਖੇ ਹੋਈ | ਮੀਟਿੰਗ ਵਿਚ ਲਾਭ ਸਿੰਘ ਸਾਬਕਾ ਜੀ ਐਮ ਚੇਅਰਮੈਨ, ...

ਪੂਰੀ ਖ਼ਬਰ »

ਇਲਾਕਾ ਸੰਘਰਸ਼ ਕਮੇਟੀ ਵਲੋਂ ਪੁਲ ਸੰਬੰਧੀ ਕੱਲ੍ਹ ਦੇ ਧਰਨੇ ਲਈ ਘਨੌਲੀ ਵਿਖੇ ਮੀਟਿੰਗ ਕਰ ਕੇ ਲੋਕਾਂ ਨੂੰ ਕੀਤਾ ਲਾਮਬੰਦ

ਘਨੌਲੀ, 7 ਫਰਵਰੀ (ਜਸਵੀਰ ਸਿੰਘ ਸੈਣੀ)-ਸਰਹੰਦ ਨਹਿਰ ਤੋਂ ਨਵੇਂ ਬੱਸ ਅੱਡੇ ਨੇੜੇ ਪੁਰਾਣੇ ਪੁਲ ਨੂੰ ਢਾਹ ਕੇ ਨਵੇਂ ਪੁਲ ਬਣਾਉਣ ਦਾ ਕੰਮ ਠੱਪ ਹੋਣ ਕਰਕੇ ਰੂਪਨਗਰ ਇਲਾਕੇ ਇਲਾਕਾ ਲੋਦੀ ਮਾਜਰਾ, ਘਨੌਲੀ, ਮਲਿਕਪੁਰ, ਭਰਤਗੜ੍ਹ ਆਦਿ ਸੈਂਕੜੇ ਹੀ ਪਿੰਡਾਂ ਦੇ ਵਸਨੀਕ ...

ਪੂਰੀ ਖ਼ਬਰ »

ਬੜਵਾ ਵਿਖੇ ਗ਼ਰੀਬ ਪਰਿਵਾਰ ਦੀਆਂ ਲੜਕੀਆਂ ਲਈ ਬਿਊਟੀ ਪਾਰਲਰ ਦਾ ਸੈਂਟਰ ਖੋਲਿ੍ਹਆ

ਨੂਰਪੁਰ ਬੇਦੀ, 7 ਫਰਵਰੀ (ਵਿੰਦਰ ਪਾਲ ਝਾਂਡੀਆ)-ਸੰਤ ਬਾਬਾ ਜਾਨਕੀ ਦਾਸ ਵੈੱਲਫੇਅਰ ਸੁਸਾਇਟੀ ਚਨੌਲੀ ਵਲੋਂ ਸੋਸਵਾ ਚੰਡੀਗੜ੍ਹ (ਪੰਜਾਬ) ਤੇ ਸੋਸ਼ਲ ਸਕਿਉਰਿਟੀ ਵਿਭਾਗ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡ ਬੜਵਾ ਵਿਖੇ ਬਿਊਟੀ ਪਾਰਲਰ ਦੇ ਸੈਂਟਰ ਖੋਲਿ੍ਹਆ ਗਿਆ | ...

ਪੂਰੀ ਖ਼ਬਰ »

ਪਿੰਡ ਓਇੰਦ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ

ਮੋਰਿੰਡਾ, 7 ਫਰਵਰੀ (ਕੰਗ)-ਪਿੰਡ ਓਇੰਦ ਵਿਖੇ ਸ੍ਰੋਮਣੀ ਭਗਤ ਰਵਿਦਾਸ ਦਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਅਤੇ ਜੋਤੀ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਉਪਰੰਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜ਼ਿਲ੍ਹਾ ਪੱਧਰੀ ਇਕੱਤਰਤਾ

ਮੋਰਿੰਡਾ, 7 ਫਰਵਰੀ (ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਸਕਸ਼ਮ ਐਜੂਟੈੱਕ ਅਤੇ ਮੈਨੇਜਮੈਂਟ ਟੈਕਨਾਲੋਜੀ ਵਲੋਂ ਰੋਪੜ ਜੇਲ੍ਹ ਦੇ ਖਾਣਾ ਬਣਾਉਣ ਵਾਲੇ ਕਰਮਚਾਰੀਆਂ ਨੂੰ ਦਿੱਤੀ ਸਿਖਲਾਈ

ਰੂਪਨਗਰ, 7 ਫਰਵਰੀ (ਸਤਨਾਮ ਸਿੰਘ ਸੱਤੀ)-ਸਕਸ਼ਮ ਐਜੂਟੈੱਕ ਅਤੇ ਮੈਨੇਜਮੈਂਟ ਟੈਕਨਾਲੋਜੀ ਦੀ ਤਰਫ਼ੋਂ ਰੋਪੜ ਜੇਲ੍ਹ ਵਿਚ ਖਾਣ-ਪੀਣ ਨਾਲ ਸਬੰਧਿਤ ਕੰਮ ਕਰਨ ਵਾਲੇ 40-50 ਕਰਮਚਾਰੀਆਂ ਅਤੇ ਕੈਦੀਆਂ ਨੂੰ ਭੋਜਨ ਸੁਰੱਖਿਆ ਨਿਯਮਾਂ ਅਨੁਸਾਰ ਸਿਖਲਾਈ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰੂਪਨਗਰ ਬਣੇਗਾ ''ਸਕੂਲ ਆਫ ਐਮੀਨੈਂਸ''

ਰੂਪਨਗਰ, 7 ਫਰਵਰੀ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਵੱਡਾ ਸੁਧਾਰ ਕਰਦਿਆਂ ਰੂਪਨਗਰ ਜ਼ਿਲ੍ਹੇ ਦੇ 5 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਵਿਕਸਿਤ ਕੀਤਾ ਜਾਵੇਗਾ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵੀ ਸ਼ਾਮਿਲ ...

ਪੂਰੀ ਖ਼ਬਰ »

ਮਧੂਮੱਖੀ ਪਾਲਕਾਂ ਨੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਦਿੱਤਾ ਮੰਗ-ਪੱਤਰ

ਬੇਲਾ, 7 ਫਰਵਰੀ (ਮਨਜੀਤ ਸਿੰਘ ਸੈਣੀ)-ਪੀ.ਏ.ਯੂ. ਪ੍ਰੋਗਰੈਸਿਵ ਬੀਕੀਪਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਸੰਬੰਧੀ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤਹਿਤ ਇਲਾਕੇ ਦੇ ਮਧੂ ਮੱਖੀ ਪਾਲਕਾਂ ਵਲੋਂ ਰਾਜਿੰਦਰ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX