ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਮਾਘ ਸੰਮਤ 554

ਪੰਜਾਬ / ਜਨਰਲ

ਪਾਵਰਕਾਮ ਤੇ ਟਰਾਂਸਕੋ ਦੇ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਘੇਰੀ ਭਗਵੰਤ ਮਾਨ ਦੀ ਕੋਠੀ

ਸੰਗਰੂਰ, 7 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇਕੱਠੇ ਹੋਏ ਪਾਵਰਕਾਮ ਸੀ.ਐਚ.ਬੀ. ਅਤੇ ਡਬਲਿਊ ਕਾਮਿਆਂ ਨੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਵਿਸ਼ਾਲ ਧਰਨਾ ਦਿੱਤਾ¢ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਨੂੰ ਲੈ ਕੇ ਅੜੇ ਸੈਂਕੜੇ ਠੇਕਾ ਮੁਲਾਜ਼ਮਾਂ ਵਲੋਂ ਕਈ ਘੰਟਿਆਂ ਤੱਕ ਮੁੱਖ ਸੜਕ ਨੂੰ ਜਾਮ ਕੀਤੇ ਜਾਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਯੂਨੀਅਨ ਆਗੂਆਂ ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਸੰਬੰਧੀ ਇਕ ਸਰਕਾਰੀ ਪੱਤਰ ਸੌਂਪਦਿਆਂ ਧਰਨਾ ਪ੍ਰਦਰਸ਼ਨ ਸਮਾਪਤ ਕਰਨ ਲਈ ਕਿਹਾ ਗਿਆ ਪਰ ਯੂਨੀਅਨ ਆਗੂ ਧਰਨੇ ਉੱਤੇ ਡਟੇ ਰਹਿਣ ਲਈ ਬਜਿੱਦ ਰਹੇ | ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ, ਰਾਜੇਸ਼ ਕੁਮਾਰ ਮੋੜ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ, ਮੀਤ ਪ੍ਰਧਾਨ ਚੋਧਰ ਸਿੰਘ, ਸਹਿ-ਸਕੱਤਰ ਅਜੇ ਕੁਮਾਰ, ਦਫ਼ਤਰੀ ਸਕੱਤਰ ਸ਼ੇਰ ਸਿੰਘ, ਵਿੱਤ ਸਕੱਤਰ ਚਮਕੌਰ ਸਿੰਘ ਅਤੇ ਮੈਂਬਰ ਟੇਕ ਚੰਦ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਊਟ-ਸੋਰਸਿੰਗ ਕਾਮਿਆਂ ਨਾਲ ਵਾਅਦਾ ਕਰ ਕੇ ਸੱਤਾ 'ਚ ਆਈ ਸੀ ਕਿ ਸਮੂਹ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗਾਂ 'ਚ ਲੈ ਕੇ ਰੈਗੂਲਰ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਧਰਨਾ ਮੁਕਤ ਕੀਤਾ ਜਾਵੇਗਾ ਪਰ ਨਾ ਤਾਂ ਆਊਟਸੋਰਸਿੰਗ ਕਾਮਿਆਂ ਦਾ ਰੁਜ਼ਗਾਰ ਪੱਕਾ ਹੋਇਆ ਅਤੇ ਨਾ ਹੀ ਪੰਜਾਬ ਧਰਨਾ ਮੁਕਤ, ਸਗੋਂ ਇਸ ਸਰਕਾਰ ਦੇ ਕਾਰਜਕਾਲ ਨੇ ਪੰਜਾਬ ਅੰਦਰ ਧਰਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ | ਧਰਨੇ 'ਚ ਹੋਰਨਾਂ ਜਥੇਬੰਦੀਆਂ ਦੇ ਆਗੂ ਚੰਦਰ ਪ੍ਰਕਾਸ਼ ਸੂਬਾ ਮੀਤ ਪ੍ਰਧਾਨ ਟੀ.ਐਸ.ਯੂ., ਸਤਵਿੰਦਰ ਸਿੰਘ ਸਰਕਲ ਸਕੱਤਰ ਟੀ.ਐਸ.ਯੂ. ਬਠਿੰਡਾ ਅਤੇ ਹਰਜੀਤ ਸਿੰਘ ਸਰਕਲ ਪ੍ਰਧਾਨ ਟੀ.ਐਸ.ਯੂ. ਪਟਿਆਲਾ ਵਲੋਂ ਵੀ ਸ਼ਮੂਲੀਅਤ ਕੀਤੀ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਆਊਟ-ਸੋਰਸਿੰਗ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀ ਕਰਦੀ ਤਾਂ ਪੰਜਾਬ ਅੰਦਰ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਤੇ ਹੋਰਨਾਂ ਮੰਤਰੀਆਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ |

ਸਪੀਕਰ ਵਲੋਂ ਮਾਂ-ਬੋਲੀ ਦਿਹਾੜੇ ਸੰਬੰਧੀ ਵਿਧਾਇਕਾਂ ਤੇ ਚਿੰਤਕਾਂ ਨਾਲ ਵਿਚਾਰ ਚਰਚਾ

ਚੰਡੀਗੜ੍ਹ, 7 ਫ਼ਰਵਰੀ (ਅਜੀਤ ਬਿਊਰੋ)-ਅੱਜ ਵਿਧਾਨ ਸਭਾ ਸਪੀਕਰ ਕੁੁਲਤਾਰ ਸਿੰਘ ਸੰਧਵਾਂ ਵਲੋਂ ਬੁਲਾਈ ਗਈ ਮੀਟਿੰਗ ਦੌਰਾਨ ਸਥਾਪਤ ਕਾਨੂੰਨਾਂ ਦੀ ਰੌਸ਼ਨੀ ਵਿਚ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਸੰਬੰਧੀ ਸਾਰਥਕ ਵਿਚਾਰ ਉੱਭਰ ...

ਪੂਰੀ ਖ਼ਬਰ »

ਪਤੀ ਵਲੋਂ ਵਿਆਹੁਤਾ ਦੀ ਹੱਤਿਆ

17 ਦਿਨ ਪਹਿਲਾਂ ਹੀ ਕਰਵਾਇਆ ਸੀ ਪ੍ਰੇਮ ਵਿਆਹ

ਭਿੱਖੀਵਿੰਡ, 7 ਫਰਵਰੀ (ਬੌਬੀ)-ਭਿੱਖੀਵਿੰਡ ਪਿੰਡ ਦੀ ਨਾਬਾਲਗ ਲੜਕੀ ਨੂੰ ਉਸ ਦੇ ਪਤੀ ਵਲੋਂ ਫਾਹਾ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਮਿ੍ਤਕ ਲੜਕੀ ਸਿਮਰਨਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ 'ਏਕਤਾ' ਡਕੌਂਦਾ ਦੋ-ਫਾੜ

ਬੁਰਜਗਿੱਲ ਨੇ ਉਂਗਲ ਖੜ੍ਹੀ ਕਰਨ ਵਾਲੇ ਅੱਧੀ ਦਰਜਨ ਆਗੂ ਜਥੇਬੰਦੀ 'ਚੋਂ ਛੇਕੇ

ਬਠਿੰਡਾ, 7 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 'ਸੰਯੁਕਤ ਕਿਸਾਨ ਮੋਰਚਾ' (ਐੱਸ. ਕੇ. ਐਮ.) ਦੇ ਝੰਡੇ ਹੇਠ ਕੇਂਦਰ ਸਰਕਾਰ ਵਿਰੁੱਧ ਚੱਲੇ ਕਿਸਾਨ ਅੰਦੋਲਨ ਦੌਰਾਨ ਕੁੱਝ ਕਿਸਾਨ ਆਗੂਆਂ ਵਲੋਂ ਕੇਂਦਰ ਮੰਤਰੀਆਂ ਨਾਲ ਅੰਦਰੂਨੀ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ

ਬਠਿੰਡਾ, 7 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-'ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ' ਵਿਸ਼ੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਠਿੰਡਾ ਦੀ ਦਾਣਾ ਮੰਡੀ 'ਚ ਵਿਸ਼ਾਲ ਕਨਵੈਨਸ਼ਨ ਕੀਤੀ ਗਈ | ਸੰਬੋਧਨ ...

ਪੂਰੀ ਖ਼ਬਰ »

ਪਾਵਰਕਾਮ ਦੀ ਦੇਣਦਾਰੀ ਬਾਰੇ 'ਆਪ' ਸਰਕਾਰ ਬੋਲ ਰਹੀ ਹੈ ਝੂਠ-ਸੁਖਬੀਰ

ਜਲੰਧਰ, 7 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਹ ਝੂਠ ਬੋਲਣ ਕਿ ਉਸ ਨੇ ਪੀ.ਐਸ.ਪੀ.ਸੀ.ਐਲ. (ਪਾਵਰਕਾਮ) ਦਾ ਕੋਈ ਬਕਾਇਆ ਨਹੀਂ ਦੇਣਾ, ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਅਸਲੀਅਤ ਇਹ ਹੈ ...

ਪੂਰੀ ਖ਼ਬਰ »

ਮਜੀਠੀਆ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ

ਕਿਹਾ, ਪੰਥਕ ਮਾਮਲਿਆਂ ਤੇ ਬੰਦੀ ਸਿੰਘਾਂ ਦੀ ਜਲਦ ਰਿਹਾਈ ਸੰਬੰਧੀ ਕੀਤੀ ਗੱਲਬਾਤ

ਅੰਮਿ੍ਤਸਰ, 7 ਫਰਵਰੀ (ਜਸਵੰਤ ਸਿੰਘ ਜੱਸ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਇਸ ਮੌਕੇ ਉਨ੍ਹਾਂ ਕੁੱਝ ਸਮਾਂ ਸ਼ਬਦ ਕੀਰਤਨ ਵੀ ਸਰਵਨ ਕੀਤਾ | ਉਪਰੰਤ ਮਜੀਠੀਆ ਨੇ ...

ਪੂਰੀ ਖ਼ਬਰ »

ਦੋ ਵਿਦਿਆਰਥੀਆਂ ਨੇ ਠੇਕੇ ਤੋਂ ਬੋਤਲ ਲਈ ਤੇ ਆਪਣੇ ਸਕੂਲ ਦੀ ਬੋਤਲ 'ਚ ਸ਼ਰਾਬ ਪਾ ਕੇ ਤੁਰਦੇ ਬਣੇ

ਸੰਗਰੂਰ, 7 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਨਾਭਾ ਗੇਟ ਬਾਹਰ ਸਿਟੀ ਪਾਰਕ ਸਾਹਮਣੇ ਸ਼ਰਾਬ ਦੇ ਠੇਕੇ ਨੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਨਾਬਾਲਗਾਂ ਨੰੂ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਹੈ | ਅੱਜ ਇਸ ਠੇਕੇ 'ਤੇ ਇਕ ਸਕੂਲ ਦੇ ਦੋ ਵਿਦਿਆਰਥੀ ...

ਪੂਰੀ ਖ਼ਬਰ »

ਸਾਬਕਾ ਮੰਤਰੀ ਧਰਮਸੋਤ 3 ਦਿਨਾ ਪੁਲਿਸ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 7 ਫਰਵਰੀ (ਜਸਬੀਰ ਸਿੰਘ ਜੱਸੀ)-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਇਕ ਵਿਅਕਤੀ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ

ਰਾਮਪੁਰਾ ਫੂਲ (ਬਠਿੰਡਾ), 7 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਥਾਣੇ ਅੰਦਰ ਹਿਰਾਸਤ ਦੌਰਾਨ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ ਨੂੰ ਖ਼ੁਦਕੁਸ਼ੀ ਅਤੇ ਪੀੜਤ ਦੇ ਰਿਸ਼ਤੇਦਾਰ ਨੇ ਪੁਲਿਸ ਕੁੱਟਮਾਰ ਨਾਲ ...

ਪੂਰੀ ਖ਼ਬਰ »

ਸਰਕਾਰੀ ਡਾਕਟਰਾਂ ਤੇ ਸਟਾਫ਼ ਦੇ ਨਿੱਜੀ ਵਾਹਨਾਂ 'ਚ ਵੀ ਫਸਟ ਏਡ ਕਿੱਟ ਲਾਜ਼ਮੀ

ਅੰਮਿ੍ਤਸਰ, 7 ਫਰਵਰੀ (ਰੇਸ਼ਮ ਸਿੰਘ)-ਬੀਤੇ ਦਿਨੀਂ ਸਿਹਤ ਮੰਤਰੀ ਬਲਬੀਰ ਸਿੰਘ ਵਲੋਂ ਸਰਕਾਰੀ ਡਾਕਟਰਾਂ, ਪੈਰਾ ਮੈਡੀਕਲ ਤੇ ਅਧਿਆਪਕ ਸਟਾਫ਼ ਲਈ ਆਪਣੇ ਨਿੱਜੀ ਵਾਹਨਾਂ 'ਚ ਫਸਟ ਏਡ ਕਿੱਟ ਲਾਜ਼ਮੀ ਰੱਖਣ 'ਤੇ ਜੇਕਰ ਕੋਈ ਹਾਦਸਾਗ੍ਰਸਤ ਮਿਲੇ ਉਸ ਨੂੰ ਫੌਰੀ ਮੁਢਲੀ ...

ਪੂਰੀ ਖ਼ਬਰ »

ਚਿੱਟੇ ਨਸ਼ੇ ਦਾ ਆਦੀ ਪੁਲਸੀਆ ਲੋਕਾਂ ਨੇ ਕੀਤਾ ਕਾਬੂ

ਬਾਲਿਆਂਵਾਲੀ, 7 ਫਰਵਰੀ (ਕੁਲਦੀਪ ਮਤਵਾਲਾ)- ਪੰਜਾਬ 'ਚ ਚਿੱਟੇ ਨਸ਼ੇ ਦਾ ਕਹਿਰ ਇਸ ਕਦਰ ਹੈ ਕਿ ਇਸ ਦਾ ਸੇਕ ਹੁਣ ਪੁਲਿਸ ਵਿਭਾਗ ਤੱਕ ਪਹੁੰਚ ਗਿਆ ਹੈ ¢ ਹੋਇਆ ਇਹ ਕਿ ਬਠਿੰਡਾ ਵਿਖੇ ਤਾਇਨਾਤ ਪੁਲਿਸ ਕਰਮਚਾਰੀ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਿਸ ਦੀ ਗੱਡੀ ਵਿਚ ਖਾਲੀ ...

ਪੂਰੀ ਖ਼ਬਰ »

ਆਜ਼ਾਦੀ ਦੇ 76 ਵਰ੍ਹੇ ਬਾਅਦ ਵੀ ਅੰਗਰੇਜ਼ ਸ਼ਾਸਕਾਂ ਦੇ ਨਾਂਅ ਬਣੇ ਮੁੱਖ ਸੜਕਾਂ ਤੇ ਚੌਕਾਂ ਦੀ ਪਹਿਚਾਣ

ਨਾਂਅ ਨਾ ਬਦਲੇ ਜਾ ਸਕਣ ਕਾਰਨ ਲੋਕਾਂ 'ਚ ਸਰਕਾਰ ਪ੍ਰਤੀ ਰੋਸ

ਅੰਮਿ੍ਤਸਰ, 7 ਫਰਵਰੀ (ਸੁਰਿੰਦਰ ਕੋਛੜ)-ਦੇਸ਼ ਦੀ ਆਜ਼ਾਦੀ ਦੇ ਲਗਪਗ 76 ਵਰ੍ਹੇ ਬੀਤ ਜਾਣ ਦੇ ਬਾਵਜੂਦ ਤੱਤਕਾਲੀ ਅੰਗਰੇਜ਼ ਸ਼ਾਸਕਾਂ ਦੇ ਨਾਂਵਾਂ 'ਤੇ ਰੱਖੇ ਸ਼ਹਿਰ ਦੇ ਚੌਕਾਂ, ਸੜਕਾਂ ਤੇ ਸਮਾਰਕਾਂ ਦੇ ਨਾਂਅ ਸੂਬਾ ਸਰਕਾਰ ਵਲੋਂ ਅਜੇ ਤੱਕ ਬਦਲੇ ਨਹੀਂ ਜਾ ਸਕੇ | ...

ਪੂਰੀ ਖ਼ਬਰ »

ਪੰਜਾਬ ਦੇ ਕਿਸਾਨਾਂ ਦੀ ਕੇਂਦਰ ਸਰਕਾਰ ਬਾਂਹ ਫੜੇ-ਗੋਲਡੀ

ਸੰਗਰੂਰ, 7 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਨੰੂ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦਾ ਮਾਣ ਹੈ ਪਰ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਮਾਣ ਨੰੂ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ | ...

ਪੂਰੀ ਖ਼ਬਰ »

ਪ੍ਰਾਈਵੇਟ ਕਾਲਜ ਅਧਿਆਪਕਾਂ ਦੀ ਪੈਨਸ਼ਨ ਸਹੂਲਤ ਸ਼ੁਰੂ ਕਰਨ ਬਾਰੇ ਕਰਾਂਗੇ ਵਿਚਾਰ-ਵਿੱਤ ਮੰਤਰੀ ਚੀਮਾ

ਸੰਗਰੂਰ, 7 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਪ੍ਰਾਈਵੇਟ ਕਾਲਜਾਂ ਤੋਂ ਸੇਵਾਮੁਕਤ ਹੋ ਚੁੱਕੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਪੈਨਸ਼ਨਾਂ ਤੋਂ ਵਾਂਝੇ ਚੱਲ ਰਹੇ ਹਨ | ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਸੇਵਾਮੁਕਤ ਹੋਏ ਡਾ. ਚਰਨਜੀਤ ਸਿੰਘ ਉਡਾਰੀ ਨੇ ਵਿੱਤ ...

ਪੂਰੀ ਖ਼ਬਰ »

ਸੀਬਾ ਦੇ 25 ਸਾਲਾ ਜਸ਼ਨ ਮੌਕੇ 25 ਰਾਜਾਂ ਦੇ ਸੱਭਿਆਚਾਰ ਦੀਆਂ ਪੇਸ਼ਕਾਰੀਆਂ

ਲਹਿਰਾਗਾਗਾ (ਸੰਗਰੂਰ), 7 ਫਰਵਰੀ (ਅਸ਼ੋਕ ਗਰਗ) - ਸੀਬਾ ਸਕੂਲ ਦੇ 25ਵੇਂ ਸਥਾਪਨਾ ਦਿਵਸ 'ਤੇ ਦੋ ਰੋਜ਼ਾ ਸਾਲਾਨਾ ਸੱਭਿਆਚਾਰ ਸਮਾਰੋਹ ਕਲਾਂਜਲੀ-2020 ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਰਾਜਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ, ...

ਪੂਰੀ ਖ਼ਬਰ »

ਪ੍ਰੀਤ ਕੌਰ ਦੀ ਚਿਲਡਰਨ ਏਸ਼ੀਅਨ ਖੇਡਾਂ ਲਈ ਚੋਣ

ਮੂਣਕ (ਸੰਗਰੂਰ), 7 ਫਰਵਰੀ (ਕੇਵਲ ਸਿੰਗਲਾ/ਵਰਿੰਦਰ ਭਾਰਦਵਾਜ)- ਪਿੰਡ ਘਮੂਰਘਾਟ ਦੀ ਵਸਨੀਕ ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰੀਤ ਕੌਰ ਨੇ ਪੰਜਾਬ ਸਬ ਜੂਨੀਅਰ ਪਾਵਰ ਲਿਫ਼ਟਿੰਗ ਖੇਡਾਂ ਵਿਚੋਂ 53 ਕਿੱਲੋ ਵਰਗ 'ਚ 232 ਕਿੱਲੋ 500 ਗਰਾਮ ਭਾਰ ਚੁੱਕ ਕੇ ਗੋਲਡ ਮੈਡਲ ਪ੍ਰਾਪਤ ...

ਪੂਰੀ ਖ਼ਬਰ »

ਵਾਹ ਨੀ ਸਰਕਾਰੇ, ਥਰਮਲ ਕਿੱਦਾਂ ਚੱਲਣਗੇ ਵਿਚਾਰੇ!

'ਮੈਨ ਪਾਵਰ' ਦੀ ਘਾਟ ਕਾਰਨ ਦਮ ਤੋੜ ਰਿਹੈ ਮਾਲਵੇ ਦਾ ਇਕੋ-ਇਕ ਥਰਮਲ ਪਲਾਂਟ

4ਥਰਮਲਾਂ/ਹਾਈਡਲ ਪ੍ਰਾਜੈਕਟਾਂ 'ਚ ਲੱਗਣ ਲਈ ਪਾਵਰਕਾਮ ਵਲੋਂ ਮੰਗੀ ਗਈ ਆਪਸ਼ਨ ਨੂੰ ਹੁੰਗਾਰਾ ਮੱਠਾ

ਰਾਮਪੁਰਾ ਫੂਲ , 7 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਮਾਲਵੇ ਦਾ ਇਕੋ ਇਕ ਸਰਕਾਰੀ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਮੈਨ ਪਾਵਰ (ਮਨੁੱਖੀ ਸ਼ਕਤੀ) ਦੀ ਘਾਟ ਕਾਰਨ ਦਮ ਤੋੜਦਾ ਜਾਪ ਰਿਹਾ ਹੈ | ਪਾਵਰਕਾਮ ਦੇ ਸੂਤਰਾਂ ਅਨੁਸਾਰ ਪਲਾਂਟ ਨੂੰ ਚਲਾਉਣ ਵਾਲੇ ...

ਪੂਰੀ ਖ਼ਬਰ »

ਕੌਮੀ ਇਨਸਾਫ਼ ਮੋਰਚੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਦੂਸਰੇ ਜਥੇ ਨੇ ਕੀਤਾ ਕੂਚ

ਐੱਸ. ਏ. ਐੱਸ. ਨਗਰ, 7 ਫਰਵਰੀ (ਕੇ. ਐੱਸ. ਰਾਣਾ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਹਾਲੀ ਦੇ ਵਾਈ. ਪੀ. ਐਸ. ਚੌਕ ਨੇੜੇ ਚੰਡੀਗੜ੍ਹ-ਮੁਹਾਲੀ ਦੇ ਬਾਰਡਰ 'ਤੇ ਜਾਰੀ ਕੌਮੀ ਇਨਸਾਫ਼ ਮੋਰਚੇ ਤੋਂ ਮੰਗਲਵਾਰ ਦੀ ਦੁਪਹਿਰ ਅਰਦਾਸ ਉਪਰੰਤ ਦੂਸਰਾ 31 ਮੈਂਬਰੀ ਜਥਾ 'ਵਾਰਿਸ ...

ਪੂਰੀ ਖ਼ਬਰ »

ਅਗਵਾ ਵਿਅਕਤੀ ਨੂੰ ਕੁੱਟਮਾਰ ਉਪਰੰਤ ਤੜਫਦੇ ਨੂੰ ਛੱਡਿਆ

ਇਲਾਜ ਦੌਰਾਨ ਮੌਤ

ਦੋਰਾਹਾ (ਲੁਧਿਆਣਾ), 7 ਫਰਵਰੀ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਦੋਰਾਹਾ ਥਾਣਾ ਇੰਚਾਰਜ ਸਬ-ਇੰਸਪੈਕਟਰ ਵਿਜੇ ਕੁਮਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪਤਾ ਲੱਗਾ ਕਿ ਲੁਧਿਆਣਾ ਤੋਂ ਇਕ ਵਿਅਕਤੀ ਨੂੰ ਕੁੱਝ ਲੋਕ ਅਗਵਾ ਕਰਕੇ ...

ਪੂਰੀ ਖ਼ਬਰ »

ਜਗਰਾਉਂ ਸ਼ਹਿਰ 'ਚ ਨਸ਼ਾ ਤਸਕਰ ਤੇ ਪੁਲਿਸ ਦਰਮਿਆਨ ਗੋਲੀਬਾਰੀ-2 ਕਾਬੂ

ਜਗਰਾਉਂ, 7 ਫਰਵਰੀ (ਗੁਰਦੀਪ ਸਿੰਘ ਮਲਕ)- ਜਗਰਾਉਂ ਖੇਤਰ 'ਚ ਲਗਾਤਾਰ ਗੈਂਗਸਟਰਾਂ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ | ਅੱਜ ਦੇਰ ਸ਼ਾਮ ਜਗਰਾਉਂ ਸ਼ਹਿਰ ਦੇ ਮੁੱਖ ਬਜ਼ਾਰ 'ਚ ਪੁਲਿਸ ਅਤੇ ਨਾਮੀ ਨਸ਼ਾ ਤਸਕਰ ਦਰਮਿਆਨ ਖੁੱਲ੍ਹ ਕੇ ਗੋਲੀਆਂ ਚੱਲੀਆਂ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕੀ ਹਨੇਰੇ 'ਚ ਕੀਤਾ ਜਾਵੇਗਾ ਜੀ-20 ਸੰਮੇਲਨ 'ਚ ਸ਼ਾਮਿਲ ਹੋਣ ਵਾਲੇ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ?

ਸ਼ਹਿਰ 'ਚ ਸਟਰੀਟ ਲਾਈਟਾਂ ਪਈਆਂ ਹਨ ਬੰਦ

ਅੰਮਿ੍ਤਸਰ, 7 ਫਰਵਰੀ (ਹਰਮਿੰਦਰ ਸਿੰਘ)-ਮਾਰਚ ਮਹੀਨੇ ਹੋਣ ਵਾਲੇ ਜੀ-20 ਸੰਮੇਲਨ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ | ਸ਼ਹਿਰ ਵਿਚ ਕਈ ਨਵੇਂ ਕਾਰਜ ਕਰਨ ਦੀਆਂ ਤਜਵੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਪਰ ਸ਼ਹਿਰ ਦੀ ਮੌਜੂਦਾ ਸਟਰੀਟ ਲਾਈਟ ਦੀ ਹਾਲਤ ਮੰਦੀ ਹੈ | ਇੱਥੋਂ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਤੁਰਕੀ ਤੇ ਸੀਰੀਆ 'ਚ ਆਏ ਭੁਚਾਲ ਕਾਰਨ ਪ੍ਰਭਾਵਿਤਾਂ ਲਈ ਸਹਾਇਤਾ ਦੀ ਕੀਤੀ ਪੇਸ਼ਕਸ਼

ਅੰਮਿ੍ਤਸਰ, 7 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਤੁਰਕੀ ਅਤੇ ਸੀਰੀਆ ਮੁਲਕਾਂ 'ਚ ਭੁਚਾਲ ਆਉਣ ਕਾਰਨ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਭੁਚਾਲ ਪੀੜ੍ਹਤਾਂ ਲਈ ਸਿੱਖ ਸੰਸਥਾ ਵਲੋਂ ਸਹਾਇਤਾ ਭੇਜਣ ਦੀ ਪੇਸ਼ਕਸ਼ ਕੀਤੀ ...

ਪੂਰੀ ਖ਼ਬਰ »

ਪਾਕਿ ਡਰੋਨ ਨੇ ਭਾਰਤ ਅੰਦਰ ਕੀਤੀ ਘੁਸਪੈਠ

ਬੀ.ਐਸ.ਐਫ਼. ਵਲੋਂ ਗੋਲੀਬਾਰੀ

ਖਾਲੜਾ, 7 ਫਰਵਰੀ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ਼. ਦੀ ਸਰਹੱਦੀ ਚੌਕੀ ਬਾਬਾ ਪੀਰ ਦੇ ਅਧੀਨ ਆਉਂਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਖ਼ਬਰ ਹੈ, ਜਿਸ ਨੂੰ ਡੇਗਣ ਲਈ ਬੀ.ਐਸ.ਐਫ਼. ਵਲੋਂ ਗੋਲੀਬਾਰੀ ਕੀਤੀ ...

ਪੂਰੀ ਖ਼ਬਰ »

ਭਾਰਤ ਆ ਰਹੇ ਪਾਕਿ ਹਿੰਦੂ ਜਥੇ ਨੂੰ ਵਾਹਗਾ ਵਿਖੇ ਰੋਕਿਆ

ਪਾਕਿ ਹਿੰਦੂ ਦਿੱਲੀ, ਜੈਸਲਮੇਰ, ਜੈਪੁਰ, ਜੋਧਪੁਰ ਵਿਖੇ ਹੋ ਰਹੇ ਆਬਾਦ

ਅੰਮਿ੍ਤਸਰ, 7 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਵੱਖ-ਵੱਖ ਸ਼ਹਿਰਾਂ ਤੋਂ ਭਾਰਤ ਆ ਰਹੇ ਲਗਭਗ 190 ਪਾਕਿ ਹਿੰਦੂਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਾਹਗਾ ਵਿਖੇ ਹੀ ਰੋਕ ਦਿੱਤਾ ਹੈ | ਹਾਲਾਂਕਿ, ਹਿੰਦੂ ਜਥੇ ਨੂੰ ਰੋਕੇ ਜਾਣ ਦੇ ਸਹੀ ਕਾਰਨਾਂ ...

ਪੂਰੀ ਖ਼ਬਰ »

ਚੀਨ ਜੇ ਹਮਲਾ ਕਰਦਾ ਹੈ ਤਾਂ ਮੂੰਹ ਤੋੜ ਜਵਾਬ ਦੇਵਾਂਗੇ-ਫ਼ੌਜ

ਸ੍ਰੀਨਗਰ, 7 ਫਰਵਰੀ (ਪੀ.ਟੀ.ਆਈ.)-ਭਾਰਤੀ ਫ਼ੌਜ ਦੇ ਉੱਤਰੀ ਕਮਾਨ ਦੇ ਕਮਾਂਡਿੰਗ ਇੰਨ ਚੀਫ਼ ਲੈਫਟੀਨੈਂਟ ਜਨਰਲ ਓਪੇਂਦਰ ਦਿਵੇਦੀ ਨੇ ਇਕ ਸਮਾਰੋਹ 'ਚ ਕਿਹਾ ਉਹ ਲੱਦਾਖ਼ ਸੈਕਟਰ 'ਚ ਚੀਨ ਦੇ ਕਿਸੇ ਵੀ ਹਮਲਾਵਰ ਮਨਸੂਬੇ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ | ਉਨ੍ਹਾਂ ...

ਪੂਰੀ ਖ਼ਬਰ »

ਅਗਸਤਾ ਵੈਸਟਲੈਂਡ ਘੁਟਾਲਾ- ਸੁਪਰੀਮ ਕੋਰਟ ਵਲੋਂ ਕ੍ਰਿਸਚੀਅਨ ਮਿਸ਼ੇਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ

ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲਾ ਮਾਮਲੇ ਵਿਚ ਕਥਿਤ ਵਿਚੋਲੀਏ ਕ੍ਰਿਸ਼ਚਿਅਨ ਮਿਸ਼ੇਲ ਜੇਮਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ | ਮਾਮਲੇ ਦੀ ਜਾਂਚ ਸੀ.ਬੀ.ਆਈ. ਅਤੇ ਈ.ਡੀ. ਵਲੋਂ ਕੀਤਾ ...

ਪੂਰੀ ਖ਼ਬਰ »

ਪਾਕਿ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਦੇ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦਾ ਅਧਿਕਾਰ 31 ਡੀ. ਐਮ. ਨੂੰ

ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅੱਜ ਲੋਕ ਸਭਾ 'ਚ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਨੇ ਨਾਗਰਿਕਤਾ ਕਾਨੂੰਨ ਤਹਿਤ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਆਫਤਾਬ ਪੂਨਾਵਾਲਾ ਖ਼ਿਲਾਫ਼ ਦਾਇਰ ਦੋਸ਼ਪੱਤਰ 'ਚ ਕਈ ਔਰਤਾਂ ਨਾਲ ਡੇਟਿੰਗ ਕਰਨ ਦਾ ਦਾਅਵਾ

ਨਵੀਂ ਦਿੱਲੀ, 7 ਫਰਵਰੀ (ਏਜੰਸੀ)- ਦਿੱਲੀ ਪੁਲਿਸ ਨੇ ਸ਼ਰਧਾ ਵਾਲਕਰ ਹੱਤਿਆ ਮਾਮਲੇ ਸ਼ਹਿਰ ਦੀ ਇਕ ਅਦਾਲਤ 'ਚ ਆਫਤਾਬ ਅਮੀਨ ਪੂਨਾਵਾਲਾ (28) ਖ਼ਿਲਾਫ਼ ਦਾਖਲ ਕੀਤੇ 6,629 ਪੰਨਿਆਂ ਦੇ ਦੋਸ਼ਪੱਤਰ 'ਚ ਦਾਅਵਾ ਕੀਤਾ ਹੈ ਕਿ ਦੋਸ਼ੀ ਇਕ ਐਪ ਜਰੀਏ ਕਈ ਔਰਤਾਂ ਨੂੰ ਡੇਟਿੰਗ ਕਰ ਰਿਹਾ ...

ਪੂਰੀ ਖ਼ਬਰ »

ਪਾਕਿ ਸੈਨੇਟ 'ਚ ਮੁਸ਼ੱਰਫ਼ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ, ਮੈਂਬਰਾਂ ਨੇ ਕੀਤਾ ਹੰਗਾਮਾ

ਅੰਮਿ੍ਤਸਰ, 7 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਸੈਨੇਟ 'ਚ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਨੂੰ ਸ਼ਰਧਾਂਜਲੀ ਭੇਟ ਨਹੀਂ ਕੀਤੀ ਗਈ, ਬਲਕਿ ਉਨ੍ਹਾਂ ਲਈ ਦੁਆ ਕਰਨ ਦੇ ਨਾਂਅ 'ਤੇ ਮੈਂਬਰਾਂ 'ਚ ਭਾਰੀ ਹੰਗਾਮਾ ਹੋ ਗਿਆ | ਇਸ ਮੌਕੇ ਕੁਝ ਨੇਤਾਵਾਂ ਨੇ ...

ਪੂਰੀ ਖ਼ਬਰ »

ਕਰਾਚੀ 'ਚ ਜਨਰਲ ਮੁਸ਼ੱਰਫ਼ ਸਪੁਰਦ-ਏ-ਖ਼ਾਕ

• ਨਹੀਂ ਪਹੁੰਚੇ ਫ਼ੌਜ ਮੁਖੀ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ

ਅੰਮਿ੍ਤਸਰ, 7 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ (ਸੇਵਾ ਮੁਕਤ) ਪਰਵੇਜ਼ ਮੁਸ਼ੱਰਫ਼ ਦਾ ਨਮਾਜ਼-ਏ-ਜਨਾਜ਼ਾ (ਅੰਤਿਮ ਸੰਸਕਾਰ) ਅੱਜ ਦੁਪਹਿਰ ਪਾਕਿਸਤਾਨੀ ਸਮੇਂ ਮੁਤਾਬਿਕ 1:45 ਵਜੇ ਕਰਾਚੀ ਦੇ ਮਲੀਰ ਕੈਂਟ ਦੀ ਪੋਲੋ ਗਰਾਊਾਡ 'ਚ ਸਖ਼ਤ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਵਿਰੁੱਧ ਦਾਇਰ ਪਟੀਸ਼ਨ 'ਤੇ ਜਲਦੀ ਸੁਣਵਾਈ ਦਾ ਭਰੋਸਾ

ਨਵੀਂ ਦਿੱਲੀ, 7 ਫਰਵਰੀ (ਏਜੰਸੀ)- ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਸਮੂਹਿਕ ਜਬਰ-ਜਨਾਹ ਦਾ ਸ਼ਿਕਾਰ ਹੋਈ ਤੇ ਆਪਣੇ ਪਰਿਵਾਰ ਦੇ 7 ਜੀਅ ਗੁਆ ਚੁੱਕੀ ਬਿਲਕਿਸ ਬਾਨੋ ਨੂੰ ਮੰਗਲਵਾਰ ਨੂੰ ਭਰੋਸਾ ਦਿਵਾਇਆ ਹੈ ਕਿ 11 ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਵਿਰੁੱਧ ...

ਪੂਰੀ ਖ਼ਬਰ »

ਪੱਤਰਕਾਰ ਰਾਣਾ ਅਯੂਬ ਨੂੰ ਸੁਪਰੀਮ ਕੋਰਟ ਤੋਂ ਝਟਕਾ, ਸੰਮਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ

ਨਵੀਂ ਦਿੱਲੀ, 7 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਹਵਾਲਾ ਰਾਸ਼ੀ ਮਾਮਲੇ 'ਚ ਪੱਤਰਕਾਰ ਰਾਣਾ ਅਯੂਬ ਨੂੰ ਵੱਡਾ ਝਟਕਾ ਦਿੱਤਾ ਹੈ | ਸੁਪਰੀਮ ਕੋਰਟ ਨੇ ਗਾਜ਼ੀਆਬਾਦ ਅਦਾਲਤ ਵਲੋਂ ਜਾਰੀ ਸੰਮਨ ਨੂੰ ਚੁਣੌਤੀ ਦੇਣ ਵਾਲੀ ਰਾਣਾ ਅਯੂਬ ਦੀ ਪਟੀਸ਼ਨ ਨੂੰ ਖਾਰਜ ਕਰ ...

ਪੂਰੀ ਖ਼ਬਰ »

ਪਾਕਿਸਤਾਨ ਜੰਮੂ-ਕਸ਼ਮੀਰ 'ਚ ਨਾਰਕੋ-ਅੱਤਵਾਦ ਦੀ ਵਰਤੋਂ ਅਣਐਲਾਨੀ ਜੰਗ ਦੇ ਹਥਿਆਰ ਵਜੋਂ ਕਰ ਰਿਹੈ-ਫ਼ੌਜੀ ਕਮਾਂਡਰ

ਸ੍ਰੀਨਗਰ, 7 ਫਰਵਰੀ (ਏਜੰਸੀ)-ਇਕ ਸੀਨੀਅਰ ਫ਼ੌਜੀ ਕਮਾਂਡਰ ਨੇ ਮੰਗਲਵਾਰ ਨੂੰ ਦੱਸਿਆ ਕਿ ਕਸ਼ਮੀਰ 'ਚ ਨਸ਼ੀਲੇ ਪਦਾਰਥਾਂ ਦੇ ਅੱਤਵਾਦ 'ਚ ਵਾਧਾ ਵੇਖਿਆ ਗਿਆ ਹੈ ਕਿਉਂਕਿ ਪਾਕਿਸਤਾਨ ਹੁਣ ਜੰਮੂ-ਕਸ਼ਮੀਰ 'ਚ ਨਾਰਕੋ-ਅੱਤਵਾਦ ਦੀ ਵਰਤੋਂ ਅਣਐਲਾਨੀ ਜੰਗ (ਪ੍ਰੌਕਸੀ ਵਾਰ) ਦੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਮਦਰਾਸ ਹਾਈਕੋਰਟ 'ਚ ਵਧੀਕ ਜੱਜ ਵਜੋਂ ਵਿਕਟੋਰੀਆ ਗੌਰੀ ਦੀ ਨਿਯੁਕਤੀ ਖ਼ਿਲਾਫ਼ ਦਾਇਰ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 7 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਐਡਵੋਕੇਟ ਵਿਕਟੋਰੀਆ ਗੌਰੀ ਦੀ ਮਦਰਾਸ ਹਾਈਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਮੰਗਲਵਾਰ ਸਵੇਰੇ ਖਾਰਜ ਕਰ ਦਿੱਤੀ ਹੈ | ਇਸ ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਰਾਂ ਵਲੋਂ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਪਿਆਂ ਵਲੋਂ ਸੁਰੱਖਿਆ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ

ਚੰਡੀਗੜ੍ਹ, 7 ਫਰਵਰੀ (ਤਰੁਣ ਭਜਨੀ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਤੋਂ ਜਾਨ ਨੂੰ ...

ਪੂਰੀ ਖ਼ਬਰ »

ਜਦੋਂ ਸ਼ਮਸ਼ਾਨਘਾਟ 'ਚ ਹੋਇਆ ਵਿਆਹ!

ਅੰਮਿ੍ਤਸਰ, 7 ਫਰਵਰੀ (ਰੇਸ਼ਮ ਸਿੰਘ)-ਇਕ ਪਰਿਵਾਰ ਵਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਤੇ ਸ਼ਗਨ ਸ਼ਮਸ਼ਾਨਘਾਟ 'ਚ ਹੀ ਕੀਤੇ ਗਏ, ਇਥੋਂ ਤੱਕ ਕਿ ਵਿਆਹ 'ਚ ਪੁੱਜੀ ਬਰਾਤ ਤੇ ਹੋਰ ਮਹਿਮਾਨਾਂ ਨੇ ਖਾਣਾ ਵੀ ਸ਼ਮਸ਼ਾਨਘਾਟ ਵਿਖੇ ਹੀ ਖਾਧਾ | ਨਿਵੇਕਲੀ ਤੇ ਵੱਖਰੀ ਕਿਸਮ ਦਾ ਇਹ ...

ਪੂਰੀ ਖ਼ਬਰ »

ਵੀ.ਆਈ.ਪੀ. ਕਲਚਰ ਨੰੂ ਭੰਡਣ ਵਾਲੇ ਭਗਵੰਤ ਮਾਨ ਦੇ ਨਜ਼ਦੀਕ ਵੀ ਨਾ ਜਾ ਸਕੇ 'ਆਪ' ਆਗੂ ਤੇ ਵਰਕਰ

ਆਸ਼ੀਸ਼ ਸ਼ਰਮਾ ਪਠਾਨਕੋਟ, 7 ਫਰਵਰੀ- ਸਰਹੱਦੀ ਜ਼ਿਲਿ੍ਹਆਂ ਵਿਚ ਉਦਯੋਗ ਨੰੂ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਨਾਲ ਰੂਬਰੂ ਹੋਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਲਾਕੇ ਅੰਦਰ ਵੱਡੇ ਪੱਧਰ 'ਤੇ ਅਲੋਚਨਾ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਵਲੋਂ ਇਸ ਸੰਮੇਲਨ ...

ਪੂਰੀ ਖ਼ਬਰ »

ਅਦਾਲਤੀ ਕੰਪਲੈਕਸ ਬਾਹਰ 2 ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ-ਦੋ ਨੌਜਵਾਨ ਜ਼ਖ਼ਮੀ

ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤੀ ਕੰਪਲੈਕਸ ਦੇ ਬਿਲਕੁਲ ਬਾਹਰ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ 10 ਫਰਵਰੀ 2020 ਨੂੰ ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਗੁਰਚਰਨ ...

ਪੂਰੀ ਖ਼ਬਰ »

ਮਾਈਾਡ ਮੇਕਰ ਲਗਾਤਾਰ ਦਿਵਾ ਰਿਹਾ ਕੈਨੇਡਾ ਦਾ ਸਟੂਡੈਂਟ ਵੀਜ਼ਾ

ਖੰਨਾ, 7 ਫਰਵਰੀ (ਹਰਜਿੰਦਰ ਸਿੰਘ ਲਾਲ)- ਸੰਸਥਾ 'ਮਾਈਾਡ ਮੇਕਰ' ਵਲੋਂ ਆਪਣੇ ਵਿਦਿਆਰਥੀਆਂ ਨੂੰ ਲਗਾਤਾਰ ਕੈਨੇਡਾ ਦੇ ਵੀਜ਼ੇ ਦਿਵਾਏ ਜਾ ਰਹੇ ਹਨ | 'ਮਾਈਾਡ ਮੇਕਰ' ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਕੈਨੇਡਾ ਦੇ ਮਈ ਸੈਸ਼ਨ ਲਈ ਉਨ੍ਹਾਂ ਦੇ ਅਨੇਕਾਂ ਹੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਤੁਰਕੀ ਤੇ ਸੀਰੀਆ 'ਚ ਆਏ ਭੁਚਾਲ ਕਾਰਨ ਪ੍ਰਭਾਵਿਤਾਂ ਲਈ ਸਹਾਇਤਾ ਦੀ ਕੀਤੀ ਪੇਸ਼ਕਸ਼

ਐਡਵੋਕੇਟ ਧਾਮੀ ਨੇ ਦੁਤਵਾਸ ਅਧਿਕਾਰੀਆਂ ਨੂੰ ਲਿਖੇ ਪੱਤਰ

ਅੰਮਿ੍ਤਸਰ, 7 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਤੁਰਕੀ ਅਤੇ ਸੀਰੀਆ ਮੁਲਕਾਂ 'ਚ ਭੁਚਾਲ ਆਉਣ ਕਾਰਨ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਭੁਚਾਲ ਪੀੜ੍ਹਤਾਂ ਲਈ ਸਿੱਖ ਸੰਸਥਾ ਵਲੋਂ ਸਹਾਇਤਾ ਭੇਜਣ ਦੀ ਪੇਸ਼ਕਸ਼ ਕੀਤੀ ...

ਪੂਰੀ ਖ਼ਬਰ »

3 ਸਾਲ ਪਹਿਲਾਂ 3 ਦਿਨਾਂ 'ਚ ਪੱਕੇ ਦੰਦ ਲਗਵਾ ਕੇ ਵਿਦੇਸ਼ ਗਈ ਔਰਤ ਨੇ ਆਪਣਾ ਤਜਰਬਾ ਕੀਤਾ ਸਾਂਝਾ

ਵਿਸ਼ੇਸ਼ ਰਿਆਇਤੀ ਕੈਂਪ ਤੇ ਜਾਗਰੂਕਤਾ ਸੈਮੀਨਾਰ 11 ਫਰਵਰੀ ਤੱਕ

ਜਲੰਧਰ, 7 ਫਰਵਰੀ (ਐੱਮ. ਐੱਸ. ਲੋਹੀਆ)-ਆਧੁਨਿਕ ਤਕਨੀਕ 'ਬੇਸਲ ਇੰਪਲਾਂਟ' ਜ਼ਰੀਏ ਤਿੰਨ ਦਿਨਾਂ 'ਚ ਪੱਕੇ ਦੰਦ ਲਗਵਾ ਕੇ ਵਿਦੇਸ਼ ਗਈ ਔਰਤ ਨੇ 3 ਸਾਲ ਬਾਅਦ ਆ ਕੇ ਆਪਣਾ ਤਜੁਰਬਾ ਸਾਂਝਾ ਕੀਤਾ | ਇਸ ਸਬੰਧੀ ਸਥਾਨਕ ਨਿਊ ਜਵਾਹਰ ਨਗਰ ਵਿਖੇ ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ...

ਪੂਰੀ ਖ਼ਬਰ »

ਫੈਕਟਰੀ 'ਚ ਹੱਥ ਦੀਆਂ ਉਂਗਲਾਂ ਕੱਟੇ ਜਾਣ ਤੋਂ ਬਾਅਦ ਡੇਰਾਬੱਸੀ ਹਸਪਤਾਲ ਪਹੁੰਚਿਆ ਕਰਮਚਾਰੀ

ਡੇਰਾਬੱਸੀ, 7 ਫਰਵਰੀ (ਰਣਬੀਰ ਸਿੰਘ ਪੜ੍ਹੀ)-ਫੈਕਟਰੀ 'ਚ ਕੰਮ ਕਰਦੇ ਕਰਮਚਾਰੀ ਦੇ ਜ਼ਖਮੀ ਹੋਣ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ਅਤੇ ਸਿਵਲ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ | ਜਾਣਕਾਰੀ ਮੁਤਾਬਿਕ ਨਿਤੇਸ਼ (19) ਪੁੱਤਰ ਰਾਮੇਸ਼ਵਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ 10 ਨੂੰ

ਚੱਬਾ (ਅੰਮਿ੍ਤਸਰ), 7 ਫਰਵਰੀ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਸੰਬੰਧੀ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਵਲੋਂ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ...

ਪੂਰੀ ਖ਼ਬਰ »

ਸੈਂਟਰਲ ਕਮਿਸ਼ਨ ਫ਼ਾਰ ਏਅਰ ਕਵਾਲਿਟੀ ਮੈਨੇਜਮੈਂਟ ਵਲੋਂ ਪਰਾਲੀ ਸਾਂਭਣ ਦੇ ਅਗਾਊਾ ਪ੍ਰਬੰਧਾਂ ਲਈ ਆਨਲਾਈਨ ਮੀਟਿੰਗ

ਲੁਧਿਆਣਾ, 7 ਫਰਵਰੀ (ਪੁਨੀਤ ਬਾਵਾ)- ਸੈਂਟਰਲ ਕਮਿਸ਼ਨ ਫ਼ਾਰ ਏਅਰ ਕਵਾਲਿਟੀ ਮੈਨੇਜਮੈਂਟ ਨਵੀਂ ਦਿੱਲੀ ਵਲੋਂ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ, ਜਿਸ ਵਿਚ ਝੋਨੇ ਦੀ ਪਰਾਲੀ ਨੰੂ ਅੱਗ ਨਾ ਲਗਾਉਣ ਲਈ ਅਤੇ ਬਿਨਾਂ ਸਾੜੇ ਪਰਾਲੀ ...

ਪੂਰੀ ਖ਼ਬਰ »

ਸਿੱਧੂ ਦੀ ਰਿਹਾਈ 'ਤੇ ਟਿਕੀਆਂ ਕਾਂਗਰਸੀਆਂ ਦੀਆਂ ਨਜ਼ਰਾਂ

ਚੰਡੀਗੜ੍ਹ, 7 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਦਾ ਮਾਮਲਾ ਸਿਆਸੀ ਬਣ ਚੁੱਕਿਆ ਹੈ | ਹੋਰਨਾਂ ਪਾਰਟੀਆਂ ਸਮੇਤ ਕਾਂਗਰਸ ਆਗੂਆਂ ਦੀ ਨਜ਼ਰ ਵੀ ਸਿੱਧੂ ਦੀ ਰਿਹਾਈ ਉੱਤੇ ਟਿਕੀ ਹੋਈ ਹੈ ਪਰ ...

ਪੂਰੀ ਖ਼ਬਰ »

ਸੰਤੋਖਪੁਰਾ ਇਲਾਕੇ 'ਚੋਂ ਬੱਚੀ ਨੂੰ ਅਗਵਾ ਕਰ ਫ਼ਰਾਰ ਹੋਈ ਔਰਤ

ਮਕਸੂਦਾਂ, 8 ਫਰਵਰੀ (ਸੋਰਵ ਮਹਿਤਾ)- ਮੁਹੱਲਾ ਸੰਤੋਖਪੁਰਾ ਵਿਖੇ ਇਕ 6 ਸਾਲਾ ਬੱਚੀ ਨੂੰ ਇਕ ਔਰਤ ਵਲੋਂ ਅਗਵਾ ਕਰਕੇ ਆਪਣੇ ਨਾਲ ਲਿਜਾਣ ਦੀ ਸੂਚਨਾ ਹੈ | ਬੱਚੀ ਦੇ ਪਿਤਾ ਬੰਦਾ ਸਿੰਘ ਉਰਫ ਕਾਲੂ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਜਦੋਂ ਟਰਾਂਸਪੋਰਟ ਨਗਰ ...

ਪੂਰੀ ਖ਼ਬਰ »

'ਆਪ' ਸਰਕਾਰ ਦੀ ਸਨਅਤੀ ਨੀਤੀ ਨੂੰ ਲੈ ਕੇ ਬਹੁਤਾ ਉਤਸ਼ਾਹਿਤ ਨਹੀਂ ਰਾਜ ਦੇ ਕਈ ਸਨਅਤਕਾਰ

*ਸਾਰ ਨਾ ਲੈਣ ਕਰਕੇ ਪਹਿਲੀਆਂ ਲੱਗੀਆਂ ਸਨਅਤੀ ਇਕਾਈਆਂ ਤੋੜ ਰਹੀਆਂ ਦਮ-ਗੁਰਸ਼ਰਨ ਸਿੰਘ* ਰਾਜ ਵਿਚ ਸੁਖਾਵਾਂ ਮਾਹੌਲ ਨਾ ਹੋਣ ਕਰਕੇ ਹੀ ਉਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿਚ ਜਾ ਰਹੇ ਸਨਅਤਕਾਰ-ਰਵਿੰਦਰ ਧੀਰ

ਜਲੰਧਰ, 7 ਫਰਵਰੀ (ਸ਼ਿਵ ਸ਼ਰਮਾ)-ਪੰਜਾਬ ਵਿਚ ਸਨਅਤੀ ਖੇਤਰ ਨੂੰ ਹੁੰਗਾਰਾ ਦੇਣ ਲਈ ਸਨਅਤੀ ਨੀਤੀ ਨੂੰ ਪੰਜਾਬ ਕੈਬਨਿਟ ਵਲੋਂ ਪਾਸ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਪੰਜਾਬ ਵਿਚ ਸਨਅਤੀ ਨਿਵੇਸ਼ ਵਧਾਉਣ ਲਈ 23, 24 ਫਰਵਰੀ ਨੂੰ ਮੋਹਾਲੀ ਵਿਚ ਪ੍ਰਗਤੀਸ਼ੀਲ ਪੰਜਾਬ ...

ਪੂਰੀ ਖ਼ਬਰ »

ਪੰਜਾਬ ਦੇ ਸਨਅਤਕਾਰਾਂ ਵਲੋਂ ਉੱਤਰ ਪ੍ਰਦੇਸ਼ 'ਚ ਸਨਅਤੀ ਨਿਵੇਸ਼ ਕਰਨ ਨਾਲ ਗੁਆਂਢੀ ਰਾਜ ਵੀ ਹੋਣਗੇ ਸਰਗਰਮ

ਜਲੰਧਰ, 7 ਫਰਵਰੀ (ਸ਼ਿਵ ਸ਼ਰਮਾ)-ਕੁਝ ਸਮਾਂ ਪਹਿਲਾਂ ਪੰਜਾਬ ਦੇ ਸਨਅਤਕਾਰਾਂ ਵਲੋਂ ਉਤਰ ਪ੍ਰਦੇਸ਼ ਦੇ ਭੈਅ ਰਹਿਤ ਮਾਹੌਲ ਅਤੇ ਕਈ ਸਹੂਲਤਾਂ ਮਿਲਣ ਕਰਕੇ ਉੱਥੇ ਕੀਤੇ ਸਨਅਤੀ ਨਿਵੇਸ਼ ਤੋਂ ਬਾਅਦ ਹੁਣ ਪੰਜਾਬ ਦੇ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਵਲੋਂ ਆਪਣੇ ਰਾਜਾਂ ...

ਪੂਰੀ ਖ਼ਬਰ »

ਗੁਜਰਾਤ 'ਚ ਦੰਗਿਆਂ ਤੇ ਕੁੱਟਮਾਰ ਦੇ ਮਾਮਲੇ 'ਚ ਕਾਂਗਰਸੀ ਵਿਧਾਇਕ ਨੂੰ 6 ਮਹੀਨੇ ਦੀ ਸਜ਼ਾ

ਜੂਨਾਗੜ੍ਹ, 7 ਫਰਵਰੀ (ਏਜੰਸੀ)-ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ 'ਚ 2010 'ਚ ਹੋਏ ਦੰਗਿਆਂ ਤੇ ਕੁੱਟਮਾਰ ਦੇ ਇਕ ਮਾਮਲੇ 'ਚ ਇੱਥੋਂ ਦੀ ਇਕ ਅਦਾਲਤ ਨੇ ਇਕ ਕਾਂਗਰਸੀ ਵਿਧਾਇਕ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ | ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਨੇਹਲ ਸ਼ੁਕਲਾ ...

ਪੂਰੀ ਖ਼ਬਰ »

ਪੰਥਕ ਅਕਾਲੀ ਲਹਿਰ ਵਲੋਂ ਮੁਹਾਲੀ ਵਿਖੇ ਪੰਥਕ ਵਿਚਾਰਾਂ ਦੀ ਕਾਨਫ਼ਰੰਸ

ਐੱਸ. ਏ. ਐੱਸ. ਨਗਰ, 7 ਫਰਵਰੀ (ਕੇ. ਐੱਸ. ਰਾਣਾ)-ਪੰਥਕ ਅਕਾਲੀ ਲਹਿਰ ਵਲੋਂ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ (ਪ੍ਰਧਾਨ ਪੰਥਕ ਅਕਾਲੀ ਲਹਿਰ) ਅਤੇ ਬਾਬਾ ਸਰਬਜੋਤ ਸਿੰਘ ਬੇਦੀ (ਸਰਪ੍ਰਸਤ ਪੰਥਕ ਅਕਾਲੀ ਲਹਿਰ) ਦੀ ਅਗਵਾਈ ਹੇਠ ਮੁਹਾਲੀ ਦੇ ਫੇਜ਼-8 ਸਥਿਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX