ਅੰਮਿ੍ਤਸਰ, 7 ਫਰਵਰੀ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਅੰਮਿ੍ਤਸਰ-ਕਲਕੱਤਾ ਨੂੰ ਰਵਾਨਾ ਹੋਣ ਵਾਲੀ ਇੰਡੀਗੋ ਏਅਰ ਲਾਈਨ ਦੇ ਜਹਾਜ਼ ਦੇ ਉਡਾਣ ਭਰਨ ਸਮੇਂ ਪੰਛੀ ਟਕਰਾਉਣ ਨਾਲ ਇੰਜਣ 'ਚ ਅਚਾਨਕ ਖ਼ਰਾਬੀ ਆ ਗਈ, ਜਿਸ ਕਾਰਨ ਕੁਝ ਮਿੰਟਾਂ ਬਾਅਦ ਹੀ ਉਡਾਣ ਨੂੰ ਮੁੜ ਰਾਜਾਸਾਂਸੀ ਹਵਾਈ ਅੱਡੇ 'ਤੇ ਉਤਾਰ ਲਿਆ ਗਿਆ ਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਜਦੋਂ ਇੰਜਣ ਦੀ ਖ਼ਰਾਬੀ ਦਾ ਪਤਾ ਲੱਗਾ ਉਸ ਸਮੇਂ ਜਹਾਜ਼ ਜ਼ਮੀਨ ਤੋਂ ਕਰੀਬ 5000 ਫੁੱਟ ਦੀ ਉਚਾਈ 'ਤੇ ਸੀ ਤਾਂ ਚਾਲਕ ਦਲ ਨੂੰ ਇਸ ਦਾ ਇਕ ਇੰਜਣ ਬੰਦ ਹੋਣ ਦੇ ਸੰਕੇਤ ਮਿਲੇ | ਇਸ 'ਤੇ ਤੁਰੰਤ ਹਵਾਈ ਅੱਡੇ ਸਮੇਤ ਸੰਬੰਧਿਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ | ਚਾਲਕ ਦਲ ਨੇ ਮੁਹਾਰਤ ਨਾਲ ਜਹਾਜ਼ ਮੁੜ ਰਾਜਾਸਾਂਸੀ ਹਵਾਈ ਅੱਡੇ ਵੱਲ ਮੋੜਿਆ ਅਤੇ ਕੁਝ ਮਿੰਟ ਬਾਅਦ ਵਾਪਸ ਹਵਾਈ ਅੱਡੇ 'ਤੇ ਉਤਾਰਿਆ | ਜਹਾਜ਼ ਨੂੰ ਉਤਾਰਨ ਤੋਂ ਬਾਅਦ ਇਸ ਦੀ ਮੁੜ ਜਾਂਚ ਕੀਤੀ ਗਈ | ਇਸ ਜਹਾਜ਼ ਦੇ ਸਾਰੇ 122 ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਕਲਕੱਤਾ ਰਵਾਨਾ ਕੀਤਾ |
ਜਲੰਧਰ, 7 ਫਰਵਰੀ (ਅ. ਬ.)-ਹਰਦੀਪ ਸਿੰਘ ਆਹਲੂਵਾਲੀਆ ਨੂੰ ਕੇਨਰਾ ਬੈਂਕ ਦਾ ਨਵਾਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਉਹ ਇੰਡੀਅਨ ਬੈਂਕ ਦੇ ਰਿਕਵਰੀ ਵਿਭਾਗ 'ਚ ਜਨਰਲ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਬੈਂਕਿੰਗ ਖੇਤਰ 'ਚ ...
ਜਲੰਧਰ, 7 ਫਰਵਰੀ (ਅ. ਬ.)- ਕੇਂਦਰ ਸਰਕਾਰ ਨੇ ਕੇ. ਸੱਤਿਆਨਾਰਾਇਣ ਰਾਜੂ ਨੂੰ ਤਤਕਾਲ ਪ੍ਰਭਾਵ ਨਾਲ ਜਨਤਕ ਖੇਤਰ ਦੀ ਕੇਨਰਾ ਬੈਂਕ ਦਾ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ | ਉਹ ਐਲ.ਵੀ. ਪ੍ਰਭਾਕਾਰ ਦਾ ਸਥਾਨ ਲੈਣਗੇ | ਪ੍ਰਭਾਕਰ ...
ਐੱਸ. ਏ. ਐੱਸ. ਨਗਰ, 7 ਫਰਵਰੀ (ਕੇ. ਐੱਸ. ਰਾਣਾ)-26 ਫਰਵਰੀ ਤੋਂ 'ਵਿਸ਼ਵ ਸਟਰਾਂਗਮੈਨ ਗੇਮਜ਼-2023' ਦੀ ਮੇਜ਼ਬਾਨੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕਰ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਬ੍ਰਾਂਡ ਅੰਬੈਸਡਰ ਬਾਲੀਵੁੱਡ ਅਦਾਕਾਰ ਸੋਨੂ ਸੂਦ ਹਨ | ਇਨ੍ਹਾਂ ਖੇਡਾਂ ਸੰਬੰਧੀ ...
ਚੰਡੀਗੜ੍ਹ/ ਲੁਧਿਆਣਾ/ ਅੰਮਿ੍ਤਸਰ, 7 ਫਰਵਰੀ (ਅ. ਬ.)-ਦੁਨੀਆ ਦੀ ਨੰਬਰ-1 ਡਿਟਰਜੈਂਟ 'ਟਾਈਡ' ਨੇ ਕੀਕੂ ਸ਼ਾਰਦਾ ਨਾਲ ਭਾਰਤ ਦਾ ਪਹਿਲਾ ਲਾਂਡਰੀ ਮਿਊਜ਼ਿਕ ਵੀਡੀਓ 'ਖਚਕ ਖੁਚੱਕ ਛੱਡ ਦੋ' ਲਾਂਚ ਕੀਤਾ ਹੈ | ਭਾਰਤੀ ਪਰਿਵਾਰ ਹਰ ਸਾਲ ਕੱਪੜੇ ਧੋਣ 'ਚ 300 ਘੰਟੇ ਤੱਕ ਖ਼ਰਚ ਕਰਦੇ ਹਨ | ...
ਚੰਡੀਗੜ੍ਹ, 7 ਫਰਵਰੀ (ਅ. ਬ.)-ਸੋਨਾਲੀਕਾ ਟਰੈਕਟਰਜ਼ ਨੇ ਜਨਵਰੀ 2023 ਦੇ ਮਹੀਨੇ 'ਚ ਕੁੱਲ 9741 ਟਰੈਕਟਰਾਂ ਦੀ ਵਿਕਰੀ ਕਰਕੇ 26 ਫ਼ੀਸਦੀ ਦਾ ਮਜ਼ਬੂਤ ਵਾਧਾ ਦਰਜ ਕਰਦਿਆਂ ਹੋਰਨਾਂ ਮੁਕਾਬਲੇਬਾਜ਼ਾਂ ਨੂੰ ਪਛਾੜ ਦਿੱਤਾ ਹੈ | ਇਹ ਸ਼ਾਨਦਾਰ ਪ੍ਰਦਰਸ਼ਨ ਅੱਜ ਤੱਕ (ਅਪ੍ਰੈਲ 22, ...
ਜਲੰਧਰ, 7 ਫਰਵਰੀ (ਅ. ਬ.)-ਦਿਵੀਸਾ ਹਰਬਲਜ਼ ਪ੍ਰਾ. ਲਿ. ਦੇ ਪ੍ਰਸਿੱਧ ਉਤਪਾਦ ਡਾ. ਆਰਥੋ ਦੇ ਨਾਲ ਹੁਣ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਜੇ ਦੇਵਗਨ ਦਾ ਨਾਂਅ ਜੁੜ ਗਿਆ ਹੈ | ਮੁੰਬਈ ਫਿਲਮ ਸਿਟੀ ਦੇ ਸਟੂਡੀਓ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੰਪਨੀ ਦੇ ਸੰਸਥਾਪਕ ਡਾਕਟਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX