ਸਠਿਆਲਾ, 8 ਫਰਵਰੀ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਦੀਆਂ ਚਾਰ ਪੰਚਾਇਤਾਂ ਹਨ, ਜਿਨ੍ਹਾਂ ਵਿਚੋਂ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ (ਸਠਿਆਲਾ) ਜੋ ਕਿ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਨਗਰ ਹੈ | ਇਸ ਨਗਰ ਵਿਚ ਗੁ: ਸ਼ਹੀਦ ਬਾਬਾ ਮਿਲਖਾ ਸਿੰਘ ਤੇ ਸੰਤ ਬਾਬਾ ਗੋਬਿੰਦ ਤੇ ਸੰਤ ਬਾਬਾ ਡੋਡੀ ਧਾਰਮਿਕ ਅਸਥਾਨ ਹੈ | ਨੈਸ਼ਨਲ ਕਾਲਜ ਸਠਿਆਲਾ 1955 ਵਿਚ ਹੋਂਦ ਵਿਚ ਆਇਆ ਤੇ ਜਿਸ ਦਾ ਨਾਂਅ ਹੁਣ ਸ੍ਰੀ ਗੁਰੂ ਤੇਗ ਬਹਾਦਰ ਕਾਲਜ (ਸਠਿਆਲਾ) ਹੈ, ਜੋ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮਿ੍ਤਸਰ ਦੇ ਅਧੀਨ ਚਲ ਰਿਹਾ ਹੈ | ਇਸ ਵਕਤ ਦੁੱਖ ਦੀ ਗੱਲ ਹੈ ਕਿ ਇਸ ਕਾਲਜ ਵਿਚੋਂ ਕੋਰਸ ਚੁੱਕ ਜਾਣ ਨਾਲ ਕਾਲਜ ਵਿਚ ਬਣੀ ਸ਼ਾਨਦਾਰ ਇਮਾਰਤ ਦੇ ਹੋਸਟਲ ਖਾਲੀ ਪਏ ਨਜ਼ਰ ਆ ਰਹੇ ਹਨ | ਪਿੰਡ ਦੀ ਮੇਨ ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਦਲਵਿੰਦਰ ਸਿੰਘ, ਸਾਬਕਾ ਸੁਸਾਇਟੀ ਪ੍ਰਧਾਨ ਪੂਰਨ ਸਿੰਘ, ਪ੍ਰਧਾਨ ਦਲਬੀਰ ਸਿੰਘ ਬੀਕਾ, ਸਾ: ਸਰਪੰਚ ਸੰਤੋਖ ਸਿੰਘ, ਸਾ: ਸਰਪੰਚ ਮਹਿੰਗਾ ਸਿੰਘ ਨੇ ਮੌਜੂਦਾ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਦੱਸਿਆ ਹੈ ਕਿ ਅਕਾਲੀ ਸਰਕਾਰ ਦੇ ਸਮੇਂ ਕਾਲਜ ਬੁਲੰਦੀਆਂ ਨੂੰ ਛੋਹ ਰਿਹਾ ਸੀ ਤੇ ਕਾਂਗਰਸ ਦੇ ਰਾਜ ਸਮੇਂ ਕਾਲਜ ਵਿਚੋਂ ਕੈਂਪਸ ਚੁੱਕੇ ਜਾਣ ਨਾਲ ਪਿੰਡਾਂ ਦੇ ਨੌਜਵਾਨ ਐਮ. ਟੈਕ, ਬੀ. ਟੈਕ ਦੇ ਕੋਰਸਾਂ ਤੋਂ ਵਾਂਝੇ ਰਹਿ ਗਏ ਹਨ ਤੇ ਉਨ੍ਹਾਂ ਵਿਧਾਇਕ ਪਾਸੋਂ ਮੰਗ ਰੱਖੀ ਕਿ ਕਾਲਜ ਵਿਚ ਦੋਬਾਰਾ ਕੈਂਪਸ ਲਿਆਂਦਾ ਜਾਵੇ ਤਾਂ ਕਿ ਪਿੰਡਾਂ ਦੇ ਨੌਜਵਾਨ ਉਚੇਰੀ ਵਿੱਦਿਆ ਪ੍ਰਾਪਤ ਕਰ ਸਕਣ | ਇਸ ਮੌਕੇ ਵਿਧਾਇਕ ਨੇ ਪਿੰਡ ਦੇ ਮੁਹਤਬਰਾਂ ਨੂੰ ਭਰੋਸਾ ਦਿੱੱਤਾ ਹੈ ਕਿ ਜੋ ਕੋਰਸ ਚੁੱਕੇ ਹਨ ਉਨ੍ਹਾਂ ਕੋਰਸਾਂ ਨੂੰ ਦੋਬਾਰਾ ਵਾਪਸ ਲਿਆਂਦਾ ਜਾਵੇਗਾ |
ਕਿਸਾਨਾਂ ਦੇ ਕੱਚੇ ਰਸਤੇ ਪੱਕੇ ਕਰਨ ਦੀ ਮੰਗ¸ ਕਿਸਾਨਾਂ ਨੇ ਵਿਧਾਇਕ ਟੌਂਗ ਪਾਸੋਂ ਮੰਗ ਕੀਤੀ ਹੈ ਕਿ ਪਿਛਲੀ ਸਰਕਾਰ ਸਮੇਂ ਕਿਸਾਨਾਂ ਦੇ ਕੱਚੇ ਰਸਤੇ ਪੱਕੇ ਨਹੀਂ ਕੀਤੇ ਗਏ ਤੇ ਬਹਿਕਾਂ 'ਤੇ ਬੈਠੇ ਕਿਸਾਨਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਪਿੰਡ ਜਾਂ ਸ਼ਹਿਰ ਜਾਣਾ ਬਹੁਤ ਦਿੱਕਤ ਆਉਂਦੀ ਹੈ ਤੇ ਬਹਿਕਾਂ ਦੇ ਕੱਚੇ ਰਸਤੇ ਪੱਕੇ ਕਰਵਾਏ ਜਾਣ |
ਸੂਏ ਦੇ ਕਿਨਾਰੇ 'ਤੇ ਗਰਿੱਲਾਂ ਲਗਾਉਣ¸ ਪਿੰਡਾਂ ਦੇ ਰਾਹਗੀਰਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੂਏ ਦੇ ਕਿਨਾਰਿਆਂ ਦੇ ਦੋਵੇਂ ਪਾਸੇ ਗਰਿੱਲਾਂ ਦਾ ਹੋਣਾ ਬਹੁਤ ਜਰੂਰੀ ਹੈ ਤੇ ਸੂਏ ਦੇ ਕਿਨਾਰੇ ਨੀਂਵੇ ਹੋ ਗਏ ਹਨ ਤੇ ਸੜਕ ਉੱਚੀ ਹੋ ਜਾਣ ਨਾਲ ਆਉਣ ਜਾਣ ਵਾਲੇ ਵਾਹਨਾਂ ਨੂੰ ਬਹੁਤ ਖਤਰਾ ਹੈ |
ਸੇਵਾ ਕੇਂਦਰ ਦੀ ਲੋੜ¸ ਨਗਰ ਵਿਚ ਸੇਵਾ ਕੇਂਦਰ ਦੀ ਅਹਿਮ ਲੋੜ ਹੈ ਤੇ ਨਗਰ ਦੇ ਲੋਕਾਂ ਨੂੰ ਆਧਾਰ ਕਾਰਡ, ਜਾਂ ਰਿਹਾਇਸ਼, ਐਸ.ਸੀ., ਬੀ.ਸੀ., ਰੂਰਲ ਜਾਂ ਕੋਈ ਹੋਰ ਸਰਟੀਫਿਕੇਟ ਬਣਉਣ ਲਈ ਬਾਬਾ ਬਕਾਲਾ ਤਹਿਸੀਲ 'ਚ ਬਣੇ ਸੇਵਾ ਕੇਂਦਰ ਵਿਚ ਜਾਣਾ ਪੈਂਦਾ ਹੈ ਅਤੇ ਇਸ ਨਾਲ ਲੋਕ ਖੱਜਲ ਖੁਆਰ ਹੋ ਰਹੇ ਹਨ | ਇਸ ਲਈ ਨਗਰ ਵਿਚ ਹੀ ਸੇਵਾ ਕੇਂਦਰ ਖੋਲਿ੍ਹਆ ਜਾਵੇ |
ਡਰੇਨ ਤੇ ਛੱਪੜ ਦੀ ਸਫਾਈ ਕਰਵਾਉਣ ਦੀ ਮੰਗ¸ ਗੁਰੂ ਤੇਗ ਬਹਾਦਰ ਨਗਰ ਦੇ ਲੋਕਾਂ ਦੀ ਮੰਗ ਹੈ ਕਿ ਡਰੇਨ ਤੇ ਛੱਪੜ ਦੀ ਸਫਾਈ ਕਰਵਾਈ ਤਾਂ ਕਿ ਬਰਸਾਤ ਦੇ ਮੌਸਮ ਦੌਰਾਨ ਗੰਦਾ ਛੱਪੜ ਦਾ ਪਾਣੀ ਡਰੇਨ ਵਿਚ ਪੈ ਸਕੇ | ਲੋਕਾਂ ਨੇ ਦੱਸਿਆ ਹੈ ਕਿ ਗੰਦੇ ਨਾਲੇ ਦੀ ਨਿਕਾਸੀ ਨਾ ਹੋਣ 'ਤੇ ਮੀਂਹ ਦਾ ਪਾਣੀ ਡਰੇਨ ਵਿਚ ਪੈਣ ਦੀ ਬਜਾਏ ਵਾਪਸ ਗਲੀ ਵਿਚ ਖਲੋ ਜਾਂਦਾ ਹੈ | ਲੋਕਾਂ ਨੂੰ ਘਰਾਂ ਵਿਚੋਂ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਹੈ |
ਅਜਨਾਲਾ, 8 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਆੜ੍ਹਤੀ ਸਤਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਦਾਣਾ ਮੰਡੀ ਅਜਨਾਲਾ ਨਾਲ ਸੰਬੰਧਿਤ ਆੜ੍ਹਤੀਆਂ ਵਲੋਂ ਜ਼ਿਲ੍ਹਾ ਅੰਮਿ੍ਤਸਰ ਦੇ ਨਵ-ਨਿਯੁਕਤ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ...
ਜੰਡਿਆਲਾ ਗੁਰੂ, 8 ਫ਼ਰਵਰੀ (ਪਰਮਿੰਦਰ ਸਿੰਘ ਜੋਸਨ)- ਮਿਸਲ ਸ਼ਹੀਦਾਂ ਤਰਨਾ ਦਲ ਦੇ ਮੱੁਖੀ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਲੋਂ ਵਿਦਿਆਰਥੀਆਂ ਦੇ ਨਵੇਂ ਸ਼ੁਰੂ ਹੋਣ ਵਾਲੇ ਸੈਸ਼ਨ ਦੀ ...
ਅਟਾਰੀ, 8 ਫਰਵਰੀ (ਗੁਰਦੀਪ ਸਿੰਘ ਅਟਾਰੀ)- ਗੁਆਂਢੀ ਦੇਸ਼ ਪਾਕਿਸਤਾਨ ਤੋਂ ਰਾਧਾ ਸੁਆਮੀ ਸ਼ਰਧਾਲੂਆਂ ਦਾ ਜਥਾ ਅੰਤਰਰਾਸ਼ਟਰੀ ਅਟਾਰੀ- ਵਾਹਗਾ ਸਰਹੱਦ ਰਸਤੇ ਭਾਰਤ ਆਇਆ | ਜਥੇ ਦੀ ਅਗਵਾਈ ਕਰ ਰਹੇ ਰਾਧਾ ਸੁਆਮੀ ਰਾਮਦਾਸ ਨੇ ਗੱਲਬਾਤ ਕਰਦੇ ਦੱਸਿਆ ਕਿ ਡੈਲੀਗੇਸ਼ਨ ਵਿਚ 66 ...
ਅਜਨਾਲਾ, 8 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-23 ਜਨਵਰੀ ਨੂੰ ਐੱਸ.ਟੀ.ਐਫ. ਬਾਰਡਰ ਰੇਂਜ ਦੀ ਟੀਮ 'ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਨਾਜਾਇਜ਼ ਦੇਸੀ ਪਿਸਟਲ ਸਮੇਤ ਕਾਬੂ ਸੋਨੂੰ ਮਸੀਹ ਦੇ ਮਾਮਲੇ ਵਿਚ ਅੱਜ ਐੱਸ.ਟੀ.ਐੱਫ. ...
ਬਿਆਸ, 8 ਫਰਵਰੀ (ਪਰਮਜੀਤ ਸਿੰਘ ਰੱਖੜਾ)-ਬੀਤੇ ਕੱਲ ਪਿੰਡ ਚੀਮਾ ਬਾਠ ਵਿਚ ਸੜਕ ਕਿਨਾਰੇ ਤੋਂ ਇਕ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਲਾਸ਼ ਮਿਲੀ ਸੀ | ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਹਰਕਿ੍ਸ਼ਨ ਸਿੰਘ ਨੇ ਦੱਸਿਆ ...
ਚੌਕ ਮਹਿਤਾ, 8 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਪਿੰਡ ਖੱਬੇਰਾਜਪੂਤਾਂ ਵਿਖੇ 46ਵਾਂ 4 ਰੋਜ਼ਾ ਫੁੱੱਟਬਾਲ ਟੂਰਨਾਮੈਂਟ ਐਨ. ਆਰ. ਆਈ. ਵੀਰਾਂ, ਸਮੂਹ ਨਗਰ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਦਾ ਅੱਜ ਡਾ. ਗੁਰਵਿੰਦਰ ਸਿੰਘ ਰੰਧਾਵਾ ...
ਰਈਆ, 8 ਫਰਵਰੀ (ਸ਼ਰਨਬੀਰ ਸਿੰਘ ਕੰਗ)-ਧੰਨ-ਧੰਨ ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿਚ ਪਿੰਡ ਦੀ ਸੰਗਤ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮੇਲਾ ਕਮੇਟੀ ਵਲੋਂ ਸਾਲਾਨਾ 'ਖੇਡਾਂ ਜੱਲੂਪੁਰ ਖੈੜਾ ਦੀਆਂ' ਦੌਰਾਨ ਦੂਜੇ ਦਿਨ 75 ਕਿਲੋ ਕਬੱਡੀ ਦੇ ਬੜੇ ਫਸਵੇਂ ਮੁਕਾਬਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX