ਸੰਗਰੂਰ, 8 ਫਰਵਰੀ (ਦਮਨਜੀਤ ਸਿੰਘ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਪੰਜਾਬੀਆਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਦੀ ਗੱਲ ਕਰਦਿਆਂ ਖ਼ੁਦ ਹੀ ਆਪਣੀ ਪਿੱਠ ਥਾਪੜੀ ਜਾ ਰਹੀ ਹੈ ਪਰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੁਵਿਧਾਵਾਂ ਦੀ ਹਾਲਤ ਇਸ ਕਦਰ ਤਕ ਮਾੜੀ ਹੋ ਚੁੱਕੀ ਹੈ ਕਿ ਮੁੱਖ ਮੰਤਰੀ ਦੇ ਆਪਣੇ ਹੀ ਸ਼ਹਿਰ ਸੰਗਰੂਰ ਦਾ ਜ਼ਿਲ੍ਹਾ ਪੱਧਰੀ ਹਸਪਤਾਲ ਦਵਾਈਆਂ ਅਤੇ ਹੋਰ ਸਾਜੋ ਸਾਮਾਨ ਦੀ ਭਾਰੀ ਕਿੱਲਤ ਨਾਲ ਜੂਝ ਰਿਹਾ ਹੈ ਅਤੇ ਇਥੇ ਇਲਾਜ ਕਰਵਾਉਣ ਦੇ ਲੋਕ ਤਰ੍ਹਾਂ-ਤਰ੍ਹਾਂ ਕਰ ਰਹੇ ਹਨ | ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਦੇ ਆਪਣੇ ਜ਼ਿਲ੍ਹੇ ਸੰਗਰੂਰ ਦਾ ਸਰਕਾਰੀ ਹਸਪਤਾਲ ਆਮ ਲੋਕਾਂ ਦਾ ਇਲਾਜ ਕਰਨ ਤੋਂ ਹੱਥ ਖੜੇ ਕਰਦਾ ਦਿਖਾਈ ਦੇ ਰਿਹਾ ਹੈ | ਇਸ ਜ਼ਿਲ੍ਹਾ ਪੱਧਰੀ ਹਸਪਤਾਲ ਵਿਚ ਇਸ ਸਮੇਂ 13 ਅਜਿਹੇ ਡਾਕਟਰ ਮੌਜੂਦ ਹਨ ਜਿਨ੍ਹਾਂ ਵਲੋਂ ਆਪਰੇਸ਼ਨ ਥੀਏਟਰ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ 4 ਗਾਇਨੀ, 3 ਜਨਰਲ ਸਰਜਨ, 2 ਅੱਖਾਂ ਦੇ, 2 ਨੱਕ-ਕੰਨ੍ਹ-ਗਲੇ ਅਤੇ 2 ਡਾਕਟਰ ਹੱਡੀਆਂ ਦੇ ਰੋਗਾਂ ਨਾਲ ਸੰਬੰਧਤ ਹਨ | ਇਨ੍ਹਾਂ ਡਾਕਟਰਾਂ ਵਲੋਂ ਰੋਜ਼ਾਨਾ ਹੀ ਮਰੀਜ਼ਾਂ ਨੂੰ ਉਪਰੇਸ਼ਨਾਂ ਦੀ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ ਪਰ ਆਲਮ ਇਹ ਹੈ ਕਿ ਕਿਸੇ ਵੀ ਮਰੀਜ਼ ਦੇ ਛੋਟੇ ਤੋਂ ਛੋਟੇ ਅਪਰੇਸ਼ਨ ਲਈ ਵੀ ਲੋੜ ਪੈਣ ਵਾਲੀਆਂ ਜਰੂਰੀ ਵਸਤੂਆਂ ਜਿਵੇਂ ਕਿ ਟਾਂਕਿਆਂ ਵਾਲੇ ਧਾਗੇ, ਸਰਿੰਜਾਂ, ਸਰਜੀਕਲ ਬਲੇਡ, ਸਰਜੀਕਲ ਦਸਤਾਨੇ, ਆਈ.ਵੀ. ਸੈੱਟ ਅਤੇ ਸੁੰਨ ਕਰਨ ਵਾਲਾ ਸਾਮਾਨ ਤਕ ਵੀ ਸਿਵਲ ਹਸਪਤਾਲ ਵਿਚ ਮੌਜੂਦ ਨਹੀਂ ਹੈ | ਹਾਲਾਤ ਇਹ ਹਨ ਕਿ ਜੇਕਰ ਕਿਸੇ ਵੀ ਡਾਕਟਰ ਵਲੋਂ ਕਿਸੇ ਮਰੀਜ਼ ਪਾਸੋਂ ਅਪਰੇਸ਼ਨ ਸਮੇਂ ਅਜਿਹਾ ਕੋਈ ਸਾਮਾਨ ਬਾਹਰੋਂ ਮੰਗਵਾ ਲਿਆ ਜਾਂਦਾ ਹੈ ਤਾਂ ਸੱਤਾ ਧਿਰ ਨਾਲ ਸੰਬੰਧਤ ਆਗੂ ਆਪਣੀ ਚੌਧਰ ਚਮਕਾਉਣ ਖ਼ਾਤਰ ਉਸ ਡਾਕਟਰ ਦੀ ਸ਼ਿਕਾਇਤ ਤੱਕ ਕਰ ਦਿੰਦੇ ਹਨ ਪਰ ਕੋਈ ਵੀ ਆਗੂ ਇਹ ਨਹੀਂ ਦੇਖਦਾ ਕਿ ਸਾਡੀ ਆਪਣੀ ਹੀ ਸਰਕਾਰ ਵਲੋਂ ਕੀਤੇ ਪ੍ਰਬੰਧਾਂ ਵਿਚ ਕਿਥੇ ਕਮੀਆਂ ਹਨ | ਪਿਛਲੀਆਂ ਸਰਕਾਰਾਂ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਸਿਵਲ ਹਸਪਤਾਲਾਂ ਵਿਚ ਮਾੜੇ ਸਿਹਤ ਪ੍ਰਬੰਧਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਉੱਤੇ ਤਰ੍ਹਾਂ-ਤਰ੍ਹਾਂ ਦੇ ਤੰਜ ਕਸੇ ਜਾਂਦੇ ਸਨ ਪਰ ਹੁਣ ਕੋਈ ਵੀ ਅਜਿਹਾ ਆਗੂ ਜਾਂ ਵਰਕਰ ਦਿਖਾਈ ਨਹੀਂ ਦੇ ਰਿਹਾ ਜੋ ਆਪਣੀ ਸਰਕਾਰ ਨੂੰ ਸ਼ੀਸ਼ਾ ਦਿਖਾਅ ਸਕੇ |
ਮੁਹੱਲਾ ਕਲੀਨਿਕਾਂ 'ਤੇ ਫ਼ੋਟੋਆਂ ਲਗਾਉਣ ਦੀ ਥਾਂ ਭਗਵੰਤ ਮਾਨ ਆਪਣੇ ਸ਼ਹਿਰ ਦੇ ਹਸਪਤਾਲ ਦੀ ਸੁਧਾਰਨ ਦਸ਼ਾ - ਰਣਦੀਪ ਦਿਓਲ
ਸੰਗਰੂਰ:- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਦਾ ਕਹਿਣਾ ਹੈ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਪੰਜਾਬ ਅੰਦਰ ਦਿੱਲੀ ਮਾਡਲ ਲਾਗੂ ਕਰਨ ਦੀ ਦੁਹਾਈ ਦਿੱਤੀ ਜਾਂਦੀ ਸੀ ਪਰ ਅੱਜ ਲਗਪਗ ਸਰਕਾਰ ਦਾ ਇਕ ਸਾਲ ਬੀਤ ਜਾਣ ਉੱਤੇ ਵੀ ਹਾਲਾਤ ਇਹ ਹਨ ਕਿ ਮੁੱਖ ਮੰਤਰੀ ਦੇ ਆਪਣੇ ਹੀ ਸ਼ਹਿਰ ਸੰਗਰੂਰ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਚ ਲੋਕਾਂ ਦੇ ਇਲਾਜ ਲਈ ਜਰੂਰੀ ਸਾਮਾਨ ਅਤੇ ਦਵਾਈਆਂ ਤਕ ਮੌਜੂਦ ਨਹੀਂ ਹਨ | ਸਰਕਾਰ ਉੱਤੇ ਤੰਜ ਕੱਸਦਿਆਂ ਦਿਓਲ ਨੇ ਕਿਹਾ ਕਿ ਹਰੇਕ ਥਾਂ ਆਪਣੀ ਫ਼ੋਟੋ ਲਗਾਉਣ ਦੇ ਚਾਹਵਾਨ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਸਿਵਲ ਹਸਪਤਾਲ ਨੂੰ ਭੇਜੇ ਜਾਣ ਵਾਲੇ ਸਰਜੀਕਲ ਬਲੇਡਾਂ, ਦਸਤਾਨਿਆਂ ਅਤੇ ਸਰਿੰਜਾਂ ਉੱਤੇ ਵੀ ਆਪਣੀਆਂ ਫ਼ੋਟੋਆਂ ਲਗਵਾ ਲੈਣ ਪਰ ਲੋਕਾਂ ਦੇ ਇਲਾਜ ਲਈ ਸਿਵਲ ਹਸਪਤਾਲ ਵਿਚ ਜਰੂਰੀ ਸਾਮਾਨ ਜ਼ਰੂਰ ਮੁਹੱਈਆ ਕਰਵਾਇਆ ਜਾਵੇ |
ਜਲਦ ਕਰ ਰਹੇ ਹਾਂ ਜ਼ਰੂਰੀ ਸਾਮਾਨ ਦੀ ਪੂਰਤੀ-ਸਿਵਲ ਸਰਜਨ
ਸੰਗਰੂਰ:- ਸੰਗਰੂਰ ਦੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਆਪੇ੍ਰਸ਼ਨਾਂ ਨਾਲ ਸੰਬੰਧਤ ਜਰੂਰੀ ਸਾਮਾਨ ਅਤੇ ਦਵਾਈਆਂ ਦੀ ਵੱਡੀ ਘਾਟ ਹੋਣ ਸੰਬੰਧੀ ਜਦ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਸਿਵਲ ਹਸਪਤਾਲ ਵਿਚ ਇਹ ਸਾਰਾ ਸਾਮਾਨ ਉਪਲਬਧ ਨਹੀਂ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਮੱਸਿਆ ਦਾ ਹੱਲ ਕਰਨ ਲਈ ਸਿਹਤ ਵਿਭਾਗ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਫ਼ੰਡ ਨਾ ਹੋਣ ਕਾਰਨ ਇਹ ਸਾਰਾ ਸਾਮਾਨ ਹਸਪਤਾਲ ਪੱਧਰ ਉੱਤੇ ਵੀ ਨਹੀਂ ਖ਼ਰੀਦਿਆਂ ਜਾ ਸੱਕ ਰਿਹਾ ਪਰ ਜਲਦ ਹੀ ਫ਼ੰਡ ਜਾਰੀ ਕਰਵਾ ਕੇ ਇਸ ਸਾਰੇ ਸਾਮਾਨ ਦੀ ਪੂਰਤੀ ਕਰ ਦਿੱਤੀ ਜਾਵੇਗੀ |
ਇਸ਼ਤਿਹਾਰਾਂ ਉੱਤੇ ਖ਼ਰਚੇ ਜਾ ਰਹੇ ਕਰੋੜਾਂ ਰੁਪਏ ਪਰ ਸਿਹਤ ਸੁਵਿਧਾਵਾਂ ਨਿਲ-ਗੋਲਡੀ
ਸੰਗਰੂਰ:- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦਾ ਕਹਿਣਾ ਹੈ ਕਿ ਜਿਹੜਾ ਮੁੱਖ ਮੰਤਰੀ ਆਪਣੇ ਹੀ ਸ਼ਹਿਰ ਦੇ ਹਸਪਤਾਲ ਵਿਚ ਬਲੇਡ, ਦਸਤਾਨੇ ਅਤੇ ਧਾਗਿਆਂ ਵਰਗੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨਹੀਂ ਮੁਹੱਈਆ ਕਰਵਾ ਸਕਦਾ ਉਸ ਮੁੱਖ ਮੰਤਰੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਤੋਂ ਅਸਮਰਥ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਵਿਚ ਆਮ ਆਦਮੀ ਕਲੀਨਿਕਾਂ ਦਾ ਢਿੰਡੋਰਾ ਪਿੱਟ ਕੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ | ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀ ਫੌਕੀ ਵਾਹ-ਵਾਹ ਖੱਟਣ ਲਈ ਇਸ਼ਤਿਹਾਰਬਾਜ਼ੀ ਉੱਤੇ ਖ਼ਰਚੇ ਜਾ ਰਹੇ ਕਰੋੜਾਂ ਰੁਪਏ ਦਾ ਇਸਤੇਮਾਲ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਦੇਣ ਲਈ ਕੀਤਾ ਜਾਵੇ |
ਭਵਾਨੀਗੜ੍ਹ, 8 ਫ਼ਰਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਕਾਲਾਝਾੜ ਟੋਲ ਪਲਾਜ਼ਾ ਵਿਖੇ ਫ਼ਰੀਦਕੋਟ ਯੂਨੀਵਰਸਿਟੀ ਦੀ ਇਕ ਐਂਬੂਲੈਂਸ ਦੇ ਅਚਾਨਕ ਬੇਕਾਬੂ ਹੋ ਕੇ ਟੋਲ ਪਲਾਜੇ ਦੇ ਖੰਬੇ ਨਾਲ ਟਕਰਾਉਣ ਕਾਰਨ ਐਂਬੂਲੈਂਸ 'ਚ ਸਵਾਰ ਯੂਨੀਵਰਸਿਟੀ ਦੇ ਇਕ ਕਰਮਚਾਰੀ ਦੀ ...
ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ (ਧਾਲੀਵਾਲ, ਭੁੱਲਰ) - ਸਥਾਨਕ ਬੱਸ ਅੱਡੇ 'ਚ ਈ-ਰਿਕਸ਼ਾ ਖੜ੍ਹਾਉਣ ਨੂੰ ਲੈ ਕੇ ਅੱਜ ਟੈਕਸੀ ਯੂਨੀਅਨ ਅਤੇ ਈ-ਰਿਕਸ਼ਾ ਵਾਲਿਆਂ ਦਾ ਆਪਸ ਵਿਚ ਤਿੱਖਾ ਤਕਰਾਰ ਹੋ ਗਿਆ | ਦੋਵਾਂ ਧਿਰਾਂ ਵਿਚ ਕਾਫੀ ਦੇਰ ਤੱਕ ਹੰਗਾਮਾ ਚੱਲਦਾ ਰਿਹਾ | ਇਸ ...
ਲਹਿਰਾਗਾਗਾ, 8 ਫਰਵਰੀ (ਅਸ਼ੋਕ ਗਰਗ) - ਸਥਾਨਕ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਲਿਆ ਕੇ ਵੇਚਣ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਜਤਿੰਦਪਾਲ ਸਿੰਘ ਨੇ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਸ਼ੱਕੀ ਵਿਅਕਤੀਆਂ ...
ਮਸਤੂਆਣਾ ਸਾਹਿਬ, 8 ਫਰਵਰੀ (ਦਮਦਮੀ) - ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 96ਵੀਂ ਬਰਸੀ ਮÏਕੇ ਪੰਜ ਰੋਜਾ ਸਮਾਗਮ ਦÏਰਾਨ ਸਿੱਖ ਵਿਦਵਾਨਾਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਅਕਾਲ ਕਾਲਜ ਕÏਾਸਲ ਅਤੇ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੀ ਨਿਗਰਾਨੀ ...
ਸੰਗਰੂਰ, 8 ਫਰਵਰੀ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹੇ ਜੇਲ੍ਹ ਸੰਗਰੂਰ ਵਿਚ ਮੋਬਾਈਲ ਫੋਨ ਬਰਾਮਦ ਹੋਣ ਦੀ ਘਟਨਾਵਾਂ ਥੰਮਨ ਦਾ ਨਾਮ ਨਹੀਂ ਲੈ ਰਹੀਆਂ ਹਨ | ਮੋਬਾਇਲ ਫੋਨ ਬਰਾਮਦ ਹੋਣ ਦੀ ਘਟਨਾਵਾਂ ਵਿਚ ਉਸ ਵੇਲੇ ਹੋਰ ਇਜਾਫਾ ਹੋਇਆ ਜਦ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਔਰਤ ...
ਸੰਗਰੂਰ, 8 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਪਾਵਰਕਾਮ ਦੇ ਸੰਗਰੂਰ ਮੰਡਲ ਵਿਚ ਅਗਲੇ ਸਾਲ ਤੱਕ ਸਰਕਾਰੀ ਦਫਤਰ ਅਤੇ ਅਦਾਰੇ ਸਮਾਰਟ ਮੀਟਰ ਪ੍ਰਣਾਲੀ ਅਧੀਨ ਆ ਜਾਣਗੇ | ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਰਤਨ ਕੁਮਾਰ ਮਿੱਤਲ ਨੇ ਦੱਸਿਆ ਕਿ ਸਰਕਾਰੀ ਅਦਾਰਿਆਂ ਅਤੇ ...
ਸੰਦੌੜ, 8 ਫਰਵਰੀ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ)-ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦੇ ਬੀ. ਐੱਡ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਬੀ. ਐੱਡ. ਵਿਦਿਆਰਥਣਾਂ ਵਿਚੋਂ ਪ੍ਰਨੀਤ ਕੌਰ ਨੇ 87.8% ਅੰਕ ਲੈ ਕੇ ਪਹਿਲਾ ਸਥਾਨ, ਨਮਰਤਾ ...
ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ (ਭੁੱਲਰ, ਧਾਲੀਵਾਲ, ਸੱਗੂ)-ਸੂਬਾ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਰੰਗਲਾ ਬਣਾਉਣ ਦੀ ਚਲਾਈ ਜਾ ਰਹੀ ਮੁਹਿੰਮ ਵਿਚ ਆਪਣਾ ਨਿਵੇਕਲਾ ਯੋਗਦਾਨ ਪਾਉਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ...
ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ (ਭੁੱਲਰ, ਧਾਲੀਵਾਲ) - ਸੁਨਾਮ ਪੁਲਿਸ ਵਲੋਂ ਇਕ ਅÏਰਤ ਨੂੰ 10 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ¢ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਗੁਰਭਜਨ ...
ਭਵਾਨੀਗੜ੍ਹ, 8 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋ 10ਵੇਂ ਮੂਰਤੀ ਸਥਾਪਨਾ ਦਿਵਸ ਮੌਕੇ 9 ਰੋਜਾ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਮਹਾਯੱਗ ਦੇ ਭੋਗ ਪਾਉਣ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਵਨ ਯੱਗ ਕਰਵਾਉਣ ...
ਮਸਤੂਆਣਾ ਸਾਹਿਬ, 8 ਫਰਵਰੀ (ਦਮਦਮੀ) - ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ, ਫਿਜ਼ੀਕਲ ਐਜੂਕੇਸ਼ਨ ਫਾਊਾਡੇਸ਼ਨ ਆਫ਼ ਇੰਡੀਆਂ, ਇੰਡੀਅਨ ਐਸੋਸੀਏਸ਼ਨ ...
ਜਖੇਪਲ, 8 ਫਰਵਰੀ (ਮੇਜਰ ਸਿੰਘ ਸਿੱਧੂ) - ਜਖੇਪਲ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ. ਕਾਲਾ ਸਿੰਘ ਖੂੰਬਾਂ ਵਾਲੇ ਨੇ ਦੱਸਿਆ ਕਿ ਪਿੰਡ ਜਖੇਪਲ ਵਿਖੇ ਲੱਗ-ਭੱਗ 45 ਸਾਲ ਪੁਰਾਣੀ ਪਸ਼ੂ ਡਿਸਪੈਂਸਰੀ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿੱਚ ਹੋ ਚੁੱਕੀ ਹੈ, ਮੰਡੀ ਤੋਂ ...
ਅਮਰਗੜ੍ਹ, 8 ਫ਼ਰਵਰੀ (ਸੁਖਜਿੰਦਰ ਸਿੰਘ ਝੱਲ) - ਕਬਰਸਤਾਨ ਪ੍ਰਾਪਤੀ ਦੀ ਮੰਗ ਕਰਦਿਆਂ ਮਸੀਹੀ ਭਾਈਚਾਰੇ ਵਲੋਂ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ 10 ਫ਼ਰਵਰੀ ਨੂੰ ਅਨਾਜ ਮੰਡੀ ਮਲੇਰਕੋਟਲਾ ਵਿਖੇ ਕੀਤਾ ਜਾਵੇਗਾ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪਾਸਟਰ ਭਰਪੂਰ ਜੱਸੀ ...
ਸੰਗਰੂਰ, 8 ਫਰਵਰੀ (ਧੀਰਜ਼ ਪਸ਼ੌਰੀਆ) - ਭਾਰਤੀ ਫ਼ੌਜ ਦੀ ਅਗਨੀਵੀਰ ਪ੍ਰੀਖਿਆ ਪਾਸ ਕਰਨ ਵਾਲੀ ਸੰਗਰੂਰ ਦੀ ਲੜਕੀ ਬ੍ਰਹਮਜੋਤ ਕੌਰ ਨੰੂ ਅੱਜ ਸਪਰਿੰਗਡੇਲਜ਼ ਪਬਲਿਕ ਸਕੂਲ ਸੰਗਰੂਰ ਦੇ ਪ੍ਰਬੰਧਕਾਂ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ...
ਚੀਮਾ ਮੰਡੀ, 8 ਫਰਵਰੀ (ਦਲਜੀਤ ਸਿੰਘ ਮੱਕੜ) - ਨੇੜਲੇ ਪਿੰਡ ਤੋਲਾਵਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਅਲੱਗ ਹੋਏ ਕਿਸਾਨ ਆਗੂ ਜਸਵਿੰਦਰ ਸਿੰਘ ਲÏਾਗੋਵਾਲ ਦੀ ਅਗਵਾਈ ਵਿਚ ਨਵੀਂ ਬਣ ਰਹੀ ਜਥੇਬੰਦੀ ਲਈ ਨਵੇਂ ਧੜੇ ਵਲੋਂ ਸਰਗਰਮੀਆਂ ਤੇਜ ਕਰਦਿਆਂ ਅੱਜ ...
ਸੰਗਰੂਰ, 8 ਫਰਵਰੀ (ਧੀਰਜ ਪਸ਼ੌਰੀਆ) - ਕੈਮਿਸਟਾਂ ਦਾ ਦੇਸ਼ ਭਰ ਵਿਚ 16 ਤੋਂ ਸ਼ੁਰੂ ਹੋਣ ਵਾਲਾ ਹੱਲਾ ਬੋਲ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ | ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਆਲ ਇੰਡੀਆ ਕਾਰਜਕਾਰਨੀ ਮੈਂਬਰ ਰਾਜੀਵ ਜੈਨ ਨੇ ...
ਮਸਤੂਆਣਾ ਸਾਹਿਬ, 8 ਫਰਵਰੀ (ਦਮਦਮੀ) - ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੀ ਮਾਲਵੇ ਇਲਾਕੇ ਦੀ ਸੰਸਥਾ 'ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ' ਦੇ ਐਨ.ਐਸ.ਐਸ. ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਅਮਨਦੀਪ ਕੌਰ ਦੀ ਅਗਵਾਈ ਵਿੱਚ 'ਹਾਸ-ਵਿਅੰਗ ਕਵੀ ...
ਮਲੇਰਕੋਟਲਾ, 8 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਅਤੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ (ਐਸ.ਸੀ. ਵਿੰਗ) ਦੇ ਕੌਮੀ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਸਥਾਨਕ ਗੁਰਦੁਆਰਾ ਬੇਗਮਪੁਰਾ ...
ਮਲੇਰਕੋਟਲਾ, 8 ਫਰਵਰੀ (ਮੁਹੰਮਦ ਹਨੀਫ਼ ਥਿੰਦ) - ਸ਼ਹਿਰ ਅੰਦਰ ਵਿਕਾਸ ਕਾਰਜਾਂ ਵਿਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਸ਼ਰਫ ਅਬਦੁੱਲਾ ਨੇ ਕਿਹਾ ਕਿ ਕੇਲੋਂ ਵਾਲੇ ਦਰਵਾਜ਼ੇ ਤੋਂ ਸੱਟਾ ਚÏਾਕ ਤੱਕ ਆਰ.ਐਮ.ਸੀ. ਵਾਲੀ 8 ...
ਲੌਂਗੋਵਾਲ, 8 ਫਰਵਰੀ (ਸ.ਸ.ਖੰਨਾ, ਵਿਨੋਦ) - ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਮੈਡੀਕਲ ਕਾਲਜ ਦੇ ਰੌਲ਼ੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ...
ਮਾਲੇਰਕੋਟਲਾ, 8 ਫਰਵਰੀ (ਪਾਰਸ ਜੈਨ) - ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਰੀਬ ਇਕ ਸਾਲ ਬੀਤਣ ਤੋਂ ਬਾਅਦ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤਾ ਵਾਅਦਾ ਪੂਰਾ ਨਾ ਹੋਣ ਦੇ ਵਿਰੋਧ ਵਿਚ ਸੀ.ਪੀ.ਐਫ. ਤੇ ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ...
ਚੀਮਾ ਮੰਡੀ, 8 ਫਰਵਰੀ (ਦਲਜੀਤ ਸਿੰਘ ਮੱਕੜ) - ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਦਾ ਆਕਸਫੋਰਡ ਪਬਲਿਕ ਸਕੂਲ ਦੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਸੇਂਟ ਜੇਵੀਅਰਜ ਸਕੂਲ ਬਠਿੰਡਾ ਵਿਚ ਕਰਵਾਏ ਗਏ ਦੋ ਦਿਨਾਂ ਈਵੈਂਟ ਮੁਕਾਬਲਿਆਂ ਵਿਚ ਭਾਗ ਲੈਂਦਿਆਂ ...
ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ (ਭੁੱਲਰ, ਧਾਲੀਵਾਲ) - ਗੋਆ ਵਿਖੇ 30 ਜਨਵਰੀ ਤੋਂ 2 ਫਰਵਰੀ ਤੱਕ ਹੋਈ ਪੈਸੇਫਿਕ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ-2023 ਵਿਚ ਸੋਨੇ, ਚਾਂਦੀ ਅਤੇ ਕਾਂਸ਼ੀ ਦੇ ਤਗਮੇ ਜਿੱਤਣ ਵਾਲੇ ਸੁਨਾਮ ਦੇ ਖਿਡਾਰੀ ਸਰਬਜੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ...
ਮੂਣਕ, 8 ਫਰਵਰੀ (ਭਾਰਦਵਾ, ਸਿੰਗਲਾ) - ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੁਲਾਜ਼ਮਾਂ ਵਲੋਂ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਪ੍ਰਧਾਨ ਸੁਖਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪਾਵਰਕÏਮ ਦੇ ਦਫ਼ਤਰ ਵਿਖੇ ਗੇਟ ਰੈਲੀ ਕੀਤੀ ਗਈ | ਇਸ ਦÏਰਾਨ ਆਗੂਆਂ ਨੇ ਦੱਸਿਆ ਕਿ ...
ਸ਼ੇਰਪੁਰ, 8 ਫਰਵਰੀ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ) - ਕਸਬਾ ਸ਼ੇਰਪੁਰ ਦੇ ਨੇੜਲੇ ਪਿੰਡ ਗੰਡੇਵਾਲ ਵਿਖੇ ਇੱਕ ਆਰ ਐਮ ਪੀ ਡਾਕਟਰ ਤੋਂ ਪੀੜਤ ਅÏਰਤ ਬੀਬੀ ਸਲਮਾ ਬੇਗ਼ਮ ਸਵੇਰੇ ਹਨੇਰੇ ਵਿਚ ਹੀ ਪਿੰਡ ਵਿਚ ਬਣੀ ਹੋਈ ਪਾਣੀ ਵਾਲੀ ਟੈਂਕੀ ਤੇ ਚੜ ਗਈ¢ ਮÏਕੇ 'ਤੇ ਮÏਜੂਦ ...
ਲੌਂਗੋਵਾਲ, 8 ਫਰਵਰੀ (ਵਿਨੋਦ, ਖੰਨਾ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਲੌਂਗੋਵਾਲ ਦਾ 14ਵਾਂ ਚੋਣ ਇਜਲਾਸ ਲੌਂਗੋਵਾਲ ਵਿਖੇ ਹੋਇਆ ¢ ਇਹ ਚੋਣ ਇਜਲਾਸ ਸੂਬਾ ਕਮੇਟੀ ਮੈਂਬਰ ਡਾ. ਧਰਮਪਾਲ, ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਭਸÏੜ, ਜ਼ਿਲ੍ਹਾ ਸਕੱਤਰ ਡਾ. ...
ਲਹਿਰਾਗਾਗਾ, 8 ਫਰਵਰੀ (ਅਸ਼ੋਕ ਗਰਗ) - ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਜਤਿੰਦਪਾਲ ਸਿੰਘ ਨੇ ਦੱਸਿਆ ਹੈ ਕਿ ਕੁਲਵਿੰਦਰ ਸਿੰਘ ...
ਮੂਨਕ, 8 ਫਰਵਰੀ (ਪ੍ਰਵੀਨ ਮਦਾਨ) - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਾ ਮਿਸਾਲੀ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ...
ਲਹਿਰਾਗਾਗਾ, 8 ਫਰਵਰੀ (ਅਸ਼ੋਕ ਗਰਗ) - ਸ਼੍ਰੀ ਸ਼ਿਵ ਮਹਾਦੇਵ ਸਮਾਜ ਸੇਵਾ ਸੋਸਾਇਟੀ ਬਖੋਰਾ ਕਲਾਂ ਦੇ ਪ੍ਰਬੰਧਕ ਚਮੇਲਾ ਰਾਮ ਠੇਕੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ਿਵ ਧਾਮ ਬਖੋਰਾ ਕਲਾਂ ਵਿਖੇ ਇਸ ਸਾਲ ਭਗਵਾਨ ਸ਼ਿਵ ਸ਼ੰਕਰ ਦੇ ਮਹਾਂ ਸ਼ਿਵਰਾਤਰੀ ਮੌਕੇ ...
ਅਮਰਗੜ੍ਹ, 8 ਫ਼ਰਵਰੀ (ਸੁਖਜਿੰਦਰ ਸਿੰਘ ਝੱਲ) - ਥਾਣਾ ਅਮਰਗੜ੍ਹ ਪੁਲਿਸ ਵਲੋਂ ਆੜ੍ਹਤੀ ਐਸੋਸੀਏਸ਼ਨ ਅਮਰਗੜ੍ਹ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਜੱਗੀ ਦੇ ਬਿਆਨਾਂ ਤਹਿਤ ਖੇੜੀ ਜੱਟਾਂ ਵਿਖੇ ਸਥਿਤ ਪਟਰੋਲ ਪੰਪ ਦੇ ਮਾਲਕ ਰਾਕੇਸ਼ ਕੁਮਾਰ ਗੁਪਤਾ ਵਾਸੀ ਅਮਰਗੜ੍ਹ ਖ਼ਿਲਾਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX