ਤਾਜਾ ਖ਼ਬਰਾਂ


ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਪੁਰਾਣੀ ਸੰਸਦ ਦੀ ਇਮਾਰਤ ਵਿਚ ਇੰਨੀਆਂ ਸੀਟਾਂ ਨਹੀਂ ਹਨ, ਨਵੀਂ ਸੰਸਦ ਭਵਨ ਦੀ ਜ਼ਰੂਰਤ ਸੀ ਤੇ ਵਿਰੋਧੀ ਧਿਰ ਇਹ ਚੰਗੀ ਤਰ੍ਹਾਂ ਜਾਣਦੀ ਹੈ - ਅਰਜੁਨ ਰਾਮ ਮੇਘਵਾਲ
. . .  1 day ago
ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ
. . .  1 day ago
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ...
ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਲੁਧਿਆਣਾ , 28 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ । ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਲੁਧਿਆਣਾ ਰੇਂਜ ...
ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  1 day ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  1 day ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  1 day ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  1 day ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  1 day ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  1 day ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਮਾਘ ਸੰਮਤ 554

ਰਾਸ਼ਟਰੀ-ਅੰਤਰਰਾਸ਼ਟਰੀ

ਪੰਜਾਬ 'ਚ ਨਸ਼ਿਆਂ ਨੂੰ ਰੋਕਣ ਲਈ ਖੇਡ ਮੇਲੇ ਸ਼ਲਾਘਾਯੋਗ ਕਦਮ-ਡਾ. ਬਰਜਿੰੰਦਰ ਸਿੰਘ ਹਮਦਰਦ

ਸੁਰਿੰਦਰ ਸਿੰਘ ਕਰਮ, ਜਸਬੀਰ ਸਿੰਘ ਨੂਰਪੁਰ, ਗੁਰਬਖ਼ਸ਼ ਸਿੰਘ ਮਹੇ
ਬੰਗਾ/ਨਵਾਂਸ਼ਹਿਰ, 8 ਫਰਵਰੀ-ਪਿੰਡ ਲਧਾਣਾ ਉੱਚਾ ਦੇ ਖੇਡ ਸਟੇਡੀਅਮ 'ਚ ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਅਰੰਭਿਆ 17ਵਾਂ 6 ਰੋਜ਼ਾ ਸਵਰਗੀ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਨਿੱਘੀਆਂ, ਪਿਆਰੀਆਂ ਤੇ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ | ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ-ਪਛਾਣ ਸਮਾਗਮ ਦੇ ਮੁੱਖ ਮਹਿਮਾਨ ਅਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕੀਤੀ | ਡਾ. ਹਮਦਰਦ ਨੇ ਆਖਿਆ ਕਿ ਪਿੰਡ ਲਧਾਣਾ ਉੱਚਾ ਆ ਕੇ ਮੈਨੂੰ ਅਸੀਮ ਖੁਸ਼ੀ ਪ੍ਰਾਪਤ ਹੁੰਦੀ ਹੈ, ਕਿਉਂਕਿ ਇਸ ਪਿੰਡ ਨਾਲ ਮੇਰਾ ਅਤੇ ਮੇਰੇ ਪਿਤਾ ਜੀ ਹਮਦਰਦ ਸਾਹਿਬ ਦਾ ਗੂੜ੍ਹਾ ਰਿਸ਼ਤਾ ਹੈ | ਇਸ ਪਿੰਡ 'ਚ ਹਮਦਰਦ ਸਾਹਿਬ ਦੇ ਭੂਆ ਜੀ ਰਹਿੰਦੇ ਸਨ ਅਤੇ ਪੱਦੀ ਮੱਠਵਾਲੀ 'ਚ ਮੇਰੀ ਦਾਦੀ ਖੁਸ਼ਹਾਲੀ ਕੌਰ ਰਹਿੰਦੇ ਸਨ | ਬਚਪਨ ਦਾ ਕਾਫੀ ਸਮਾਂ ਮੈਂ ਇਨ੍ਹਾਂ ਦੋਵਾਂ ਪਿੰਡਾਂ 'ਚ ਬਤੀਤ ਕੀਤਾ | ਉਨ੍ਹਾਂ ਕਿਹਾ ਮੈਨੂੰ ਬੇਹੱਦ ਖੁਸ਼ੀ ਹੋਈ ਕਿ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵਲੋਂ 17ਵਾਂ ਫੁੱਟਬਾਲ ਟੂਰਨਾਮੈਂਟ ਜੋ ਮੇਰੇ ਪਿਤਾ ਡਾ. ਸਾਧੂ ਸਿੰਘ ਹਮਦਰਦ ਜੀ ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਨਸ਼ਿਆਂ ਦੀ ਪੰਜਾਬ 'ਚ ਭਰਮਾਰ ਹੈ | ਇਸ ਲਈ ਜੋ ਦਸ਼ਮੇਸ਼ ਸਪੋਰਟਸ ਕਲੱਬ ਨੇ ਬੱਚਿਆਂ ਨੂੰ ਖੇਡਾਂ ਵੱਲ੍ਹ ਲਿਜਾਣ ਲਈ ਉਪਰਾਲਾ ਕੀਤਾ ਹੈ, ਉਹ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਨੌਜਵਾਨ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਲੋੜ ਹੈ ਤਾਂ ਕਿ ਉਹ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ | ਉਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ | ਟੂਰਨਾਮੈਂਟ ਦੌਰਾਨ ਫਾਈਨਲ ਮੁਕਾਬਲੇ 'ਚ ਓਪਨ ਵਰਗ 'ਚ ਲਧਾਣਾ ਉੱਚਾ ਕਲੱਬ ਜੇਤੂ ਅਤੇ ਯੰਗ ਫੁੱਟਬਾਲ ਕਲੱਬ ਉਪ ਜੇਤੂ ਰਿਹਾ | ਪਿੰਡ ਪੱਧਰੀ 'ਏ' ਵਰਗ ਦੇ ਫਾਈਨਲ 'ਚ ਪਿੰਡ ਧੁਮਾਈ ਜੇਤੂ ਅਤੇ ਪਿੰਡ ਲਧਾਣਾ ਉੱਚਾ ਉਪ ਜੇਤੂ ਰਿਹਾ | ਇਸੇ ਤਰ੍ਹਾਂ 'ਬੀ' ਵਰਗ ਦੇ ਫਾਈਨਲ ਮੁਕਾਬਲੇ 'ਚ ਸਲੋਹ ਦੀ ਟੀਮ ਜੇਤੂ ਅਤੇ ਭੌਰਾ ਪਿੰਡ ਉਪ ਜੇਤੂ ਰਿਹਾ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਕੁਲਜੀਤ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਯੂਥ ਵਿੰਗ ਸ਼ਹਿਰੀ ਨਵਾਂਸ਼ਹਿਰ, ਪਿੰਡ ਦੇ ਐਨ.ਆਰ.ਆਈ. ਸਹਿਯੋਗੀ ਪ੍ਰਸਿੱਧ ਕੀਰਤਨੀਏ ਭਾਈ ਰਘਵੀਰ ਸਿੰਘ ਯੂ.ਐਸ.ਏ., ਜਸਵੰਤ ਸਿੰਘ ਯੂ.ਏ.ਈ., ਸੂਬੇਦਾਰ ਸਵਰਨ ਸਿੰਘ, ਗਿਆਨੀ ਸਰਵਣ ਸਿੰਘ, ਬਲਵੀਰ ਸਿੰਘ ਸਾਬਕਾ ਪੰਚ, ਪਿੰਡ ਦੀ ਸਰਪੰਚ ਬੀਬੀ ਜਸਵਿੰਦਰ ਕੌਰ ਸੋਢੀ, ਮੈਂਬਰ ਪੰਚਾਇਤ ਅਵਤਾਰ ਸਿੰਘ, ਕਮਲਜੀਤ ਕੌਰ, ਰਣਜੀਤ ਕੌਰ, ਕਮਲਜੀਤ, ਬਿਕਰਮ ਸਿੰਘ, ਪਰਮਿੰਦਰ ਕੌਰ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਪ੍ਰਧਾਨ ਰਾਕੇਸ਼ ਕੁਮਾਰ ਬਿੱਟੂ, ਉਪ ਪ੍ਰਧਾਨ ਲਖਵੀਰ ਸਿੰਘ ਕਾਕਾ, ਸਕੱਤਰ ਡਾ. ਅਮਰੀਕ ਸਿੰਘ ਸੋਢੀ, ਉਪ ਸਕੱਤਰ ਰਾਮ ਲੁਭਾਇਆ, ਖਜ਼ਾਨਚੀ ਨਵਜੀਵਨ ਸਿੰਘ ਜੀਵਨ, ਉਪ ਖਜ਼ਾਨਚੀ ਨੰਬਰਦਾਰ ਵਿਕਰਮ ਸਿੰਘ ਵਿੱਕੀ, ਗੁਰਜੀਤ ਸਿੰਘ ਸੰਨੀ, ਹਰਪ੍ਰੀਤ ਸਿੰਘ ਹਰੀਆ, ਜਗਤਾਰ ਸਿੰਘ, ਗੁਰਜਿੰਦਰ ਸਿੰਘ, ਸਰਪੰਚ ਸੁਰਿੰਦਰ ਮੋਹਣ ਪੱਦੀ ਮੱਠਵਾਲੀ, ਗੁਰਿੰਦਰ ਸਿੰਘ ਪਾਬਲਾ, ਨੰਦ ਲਾਲ ਪ੍ਰਧਾਨ ਹਮਦਰਦ ਕਮੇਟੀ ਪੱਦੀ ਮੱਠਵਾਲੀ, ਹਰਜਿੰਦਰ ਸਿੰਘ ਐਚ.ਆਰ. ਆਟੋ, ਤਰਲੋਚਨ ਸਿੰਘ ਵਾਰੀਆ ਆਦਿ ਹਾਜ਼ਰ ਸਨ |

ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ ਦੀ ਹੱਤਿਆ ਦਾ ਗੁਨਾਹ ਕਬੂਲਿਆ

ਮੈਲਬੌਰਨ, 8 ਫਰਵਰੀ (ਪੀ. ਟੀ. ਆਈ.)-ਪੰਜਾਬ ਦੇ 22 ਸਾਲਾ ਨੌਜਵਾਨ ਨੇ ਸਾਲ 2021 'ਚ ਆਪਣੀ ਸਾਬਕਾ ਪ੍ਰੇਮਿਕਾ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਦੱਖਣੀ ਆਸਟਰੇਲੀਆ ਦੇ ਫਲਿੰਡਰਜ਼ ਰੇਂਜ 'ਚ ਦਫਨਾਉਣ ਦਾ ਦੋਸ਼ ਕਬੂਲ ਲਿਆ ਹੈ | ਤਾਰਿਕਜੋਤ ਸਿੰਘ 'ਤੇ ਭਾਰਤ ਤੋਂ ਨਰਸਿੰਗ ਦੀ ...

ਪੂਰੀ ਖ਼ਬਰ »

ਸ਼ਬਦਲੀਨ ਕੌਰ ਸੰਧੂ ਦਾ ਵਿਸ਼ੇਸ਼ ਐਵਾਰਡ ਨਾਲ ਸਨਮਾਨ

ਟੋਰਾਂਟੋ, 8 ਫਰਵਰੀ (ਹਰਜੀਤ ਸਿੰਘ ਬਾਜਵਾ)-ਅਮਰ ਕਰਮਾਂ ਸੰਸਥਾ ਵਲੋਂ ਇਕ ਸਮਾਗਮ ਦੌਰਾਨ 16 ਸਾਲ ਦੀ ਉਮਰ 'ਚ ਆਪਣੇ ਸਰੀਰ ਦੇ ਅੰਗ ਜ਼ਰੂਰਤਮੰਦਾਂ ਲਈ ਦਾਨ ਕਰਨ ਦਾ ਐਲਾਨ ਕਰਨ ਵਾਲੀ ਬੱਚੀ ਸ਼ਬਦਲੀਨ ਕੌਰ ਸੰਧੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ...

ਪੂਰੀ ਖ਼ਬਰ »

ਲੈਸਟਰ 'ਚ ਪੰਜਾਬੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ 

ਲੈਸਟਰ (ਇੰਗਲੈਂਡ), 8 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੱਡੇ ਗੁਰਦੁਆਰਿਆਂ 'ਚ ਗਿਣੇ ਜਾਂਦੇ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਵਿਖੇ ਚੱਲ ਰਹੇ ਗੁਰੂ ਘਰ ਦੀ ਇਮਾਰਤ ਦੇ ਨਵੀਂਨੀਕਰਨ ਕਾਰਜਾਂ ਦੇ ਚਲਦਿਆਂ ਗੁਰੂ ਘਰ ...

ਪੂਰੀ ਖ਼ਬਰ »

ਕੇਰਲ 'ਚ ਟਰਾਂਸਜੈਂਡਰ ਜੋੜੇ ਨੇ ਬੱਚੇ ਨੂੰ ਦਿੱਤਾ ਜਨਮ

ਕੋਝੀਕੋਡ (ਕੇਰਲ), 8 ਫਰਵਰੀ (ਪੀ. ਟੀ. ਆਈ.)-ਕੇਰਲ ਦਾ ਇਕ ਟਰਾਂਸਜੈਂਡਰ ਜੋੜਾ, ਜਿਸ ਨੇ ਹਾਲ ਹੀ 'ਚ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ, ਨੇ ਬੁੱਧਵਾਰ ਨੂੰ ਇਥੇ ਇਕ ਸਰਕਾਰੀ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ, ਜੋ ਦੇਸ਼ 'ਚ ਅਜਿਹਾ ਪਹਿਲਾ ਮਾਮਲਾ ਮੰਨਿਆ ਜਾਂਦਾ ਹੈ | ਟਰਾਂਸ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕਾਮਿਆਂ ਵਲੋਂ ਵਿਨੀਪੈਗ 'ਚ ਦੋ ਰੋਜ਼ਾ ਰੋਸ ਪ੍ਰਦਰਸ਼ਨ

ਵਿਨੀਪੈਗ, 8 ਫਰਵਰੀ (ਸਰਬਪਾਲ ਸਿੰਘ)-ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਆਪਣੀ ਪੜ੍ਹਾਈ ਪੂਰੀ ਕਰ ਕੇ ਮੈਨੀਟੋਬਾ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਵਲੋਂ ਵਿਨੀਪੈਗ ਦੇ ਪੰਜਾਬ ਕਲਚਰਲ ਸੈਂਟਰ ਵਿਖੇ ਮੈਨੀਟੋਬਾ ਸੂਬਾਈ ਨਾਮਜ਼ਦ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ

ਸੈਕਰਾਮੈਂਟੋ, 8 ਫਰਵਰੀ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦਾ 39 ਸਾਲਾ ਵਿਅਕਤੀ, ਜੋ 3 ਬੱਚਿਆਂ ਦੀ ਪਿਤਾ ਸੀ, ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਖ਼ਬਰ ਹੈ | ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਾਫਿਨ ਕਾਊਾਟੀ, ਪੈਨਸਿਲਵਾਨੀਆ ਵਾਸੀ ਪ੍ਰਤੀਸ਼ ਪਟੇਲ ਮੁਸ਼ਰੂਮ ਹਿੱਲ ਰੋਡ ...

ਪੂਰੀ ਖ਼ਬਰ »

ਰਾਈਟਰਜ਼ ਫੋਰਮ ਦੀ ਇੱਕਤਰਤਾ ਦੌਰਾਨ 'ਮੇਰੇ ਜੀਵਨ ਦੀਆਂ ਯਾਦਾਂ' ਕਿਤਾਬ ਲੋਕ ਅਰਪਣ

ਕੈਲਗਰੀ, 8 ਫਰਵਰੀ (ਜਸਜੀਤ ਸਿੰਘ ਧਾਮੀ)-ਰਾਈਟਰਜ਼ ਫੋਰਮ ਦੀ ਇੱਕਤਰਤਾ ਦੀ ਆਰੰਭਤਾ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ | ਉਪਰੰਤ ਵਰਿਆਮ ਸਿੰਘ ਦੀ ਲਿਖੀ ਅਤੇ ਗੁਰਚਰਨ ਕੌਰ ਥਿੰਦ (ਉਨ੍ਹਾਂ ਦੀ ਬੇਟੀ) ਵਲੋੋਂ ਸੰਪਾਦਤ ਉਨ੍ਹਾਂ ਦੀ ਸਵੈਜੀਵਨੀ ...

ਪੂਰੀ ਖ਼ਬਰ »

ਅਮਰੀਕਾ ਦੇ ਉਟਾਹ ਰਾਜ ਦੀ ਸੈਨੇਟ ਵਲੋਂ ਦੀਵਾਲੀ ਮੌਕੇ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਬਿੱਲ ਪਾਸ

ਸੈਕਰਾਮੈਂਟੋ, 8 ਫਰਵਰੀ (ਹੁਸਨ ਲੜੋਆ ਬੰਗਾ)-ਉਟਾਹ ਰਾਜ ਵਿਚ ਵੱਸਦੇ ਹਿੰਦੂ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰਖਦੇ ਹੋਏ ਸੈਨੇਟ ਨੇ ਦੀਵਾਲੀ ਮੌਕੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਬਿੱਲ ਪਾਸ ਕੀਤਾ ਹੈ | ਸਟੇਟ ਬਿੱਲ 46 ਸੈਨੇਟ ਮੈਂਬਰ ਲਿੰਕੋਲਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX