ਤਾਜਾ ਖ਼ਬਰਾਂ


ਦੁਪਹਿਰ 2 ਵਜੇ ਤੱਕ 35% ਤੋਂ 45% ਹੋਈ ਵੋਟਿੰਗ
. . .  0 minutes ago
ਇਆਲੀ/ਥਰੀਕੇ/ਫੁੱਲਾਂਵਾਲ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਬਲਾਕ ਇਕ ਦੇ ਫੁੱਲਾਂਵਾਲ ਇਯਾਲੀ ਥਰੀਕੇ ਸਟੇਸ਼ਨਾਂ ਅਧੀਨ ਆਉਂਦੇ ਪਿੰਡਾਂ ਵਿਚ ਦੁਪਹਿਰ 2 ਵਜੇ ਤੱਕ 35% ਤੋਂ 45% ਤੱਕ ਵੋਟਿੰਗ ਹੋਈ। ਕਈ ਥਾਈਂ ਬੂਥ ਖਾਲੀ ਹੀ ਪਏ ਸਨ ਤੇ ਕਈ ਥਾਈਂ ਲੰਬੀਆਂ ਕਤਾਰਾਂ ਵੀ ਲੱਗੀਆਂ ਦੇਖੀਆਂ...
ਬਲਾਕ ਸੁਨਾਮ ਦੇ ਪਿੰਡਾਂ 'ਚ ਪੋਲਿੰਗ ਦੀ ਸੁਸਤ ਰਫਤਾਰ ਕਾਰਨ ਵੋਟਰ ਪ੍ਰੇਸ਼ਾਨ
. . .  3 minutes ago
ਸੁਨਾਮ, ਊਧਮ ਸਿੰਘ ਵਾਲਾ/ਸੰਗਰੂਰ, 15 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਪੰਚਾਇਤੀ ਚੋਣਾਂ ਨੂੰ ਲੈ ਕੇ ਭਾਵੇਂ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕ ਸਵੇਰੇ ਸਮੇਂ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ 'ਤੇ ਆ ਕੇ ਲਾਈਨਾਂ ਵਿਚ ਲੱਗ ਗਏ ਪਰ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਵੋਟਰਾਂ ਨੂੰ ਭਾਰੀ...
ਕਾਂਗਰਸ ਨੇ ਮਹਾਰਾਸ਼ਟਰ ਚੋਣਾਂ ਲਈ ਆਬਜ਼ਰਵਰ ਕੀਤੇ ਨਿਯੁਕਤ
. . .  4 minutes ago
ਨਵੀਂ ਦਿੱਲੀ, 15 ਅਕਤੂਬਰ- ਆਲ ਇੰਡੀਆ ਕਾਂਗਰਸ ਕਮੇਟੀ ਨੇ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਆਬਜ਼ਰਵਰ ਨਿਯਕੁਤ ਕੀਤੇ ਹਨ। ਇਸ ਸੰਬੰਧੀ ਕਾਂਗਰਸ ਦੇ ਜਨਰਲ....
ਜਲੰਧਰ 'ਚ ਚੋਣ ਡਿਊਟੀ ਦੌਰਾਨ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  8 minutes ago
ਮੰਡੀ ਅਰਨੀਵਾਲਾ, 15 ਅਕਤੂਬਰ (ਨਿਸ਼ਾਨ ਸਿੰਘ ਮੋਹਲਾਂ)-ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਇਕ ਅਧਿਆਪਕ ਦੀ ਜਲੰਧਰ ਵਿਚ ਚੋਣ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਕਰੀਬ 34 ਸਾਲਾ ਅਮਰਿੰਦਰ ਸਿੰਘ ਪਿੰਡ ਬਸਤੀ ਨੂਰਸ਼ਾਹ ਉਰਫ ਨੂਰਪੁਰਾ ਦਾ ਰਹਿਣ ਵਾਲਾ ਸੀ ਅਤੇ ਮਈ 2023 ਵਿਚ ਈ.ਟੀ.ਟੀ. ਅਧਿਆਪਕ ਵਜੋਂ ਭਰਤੀ...
ਚੋਣਾਂ ਦੌਰਾਨ ਮੁਫ਼ਤ ਸਕੀਮਾਂ ਦੇ ਵਾਅਦਿਆਂ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਕੀਤਾ ਨੋਟਿਸ ਜਾਰੀ
. . .  9 minutes ago
ਨਵੀਂ ਦਿੱਲੀ, 15 ਅਕਤੂਬਰ- ਸਿਆਸੀ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਮੁਫਤ ਸਕੀਮਾਂ ਦੇ ਵਾਅਦਿਆਂ ’ਤੇ ਅੱਜ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਸੀ.ਜੇ.ਆਈ. ਡੀ.ਵਾਈ. ਚੰਦਰਚੂੜ, ਜਸਟਿਸ...
ਪਿੰਡ ਬਲੱਗਣ ਸਿੱਧੂ 'ਚ ਦੋਵਾਂ ਉਮੀਦਵਾਰਾਂ 'ਚ ਚੱਲੇ ਇੱਟਾਂ ਰੋੜੇ
. . .  12 minutes ago
ਰਾਮ ਤੀਰਥ (ਅੰਮ੍ਰਿਤਸਰ), 15 ਅਕਤੂਬਰ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬਲੱਗਣ ਸਿੱਧੂ ਵਿਖੇ ਅੱਜ ਜਾਅਲੀ ਵੋਟਾਂ ਪਾਉਣ ਦੇ ਮੁੱਦੇ ਉਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਕਾਂ...
ਭਾਰਤ ਦੀ ਪ੍ਰਭੂਸਤਾ ਦਾ ਸਤਿਕਾਰ ਕਰਦੇ ਹਾਂ ਤੇ ਭਾਰਤ ਤੋਂ ਵੀ ਇਹੀ ਆਸ ਰੱਖਦੇ ਹਾਂ – ਟਰੂਡੋ
. . .  13 minutes ago
ਟੋਰਾਂਟੋ, 15 ਅਕਤੂਬਰ (ਸਤਪਾਲ ਸਿੰਘ ਜੌਹਲ)- ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੀ ਬੀਤੇ ਸਾਲ ਤੋਂ ਚੱਲ ਰਹੀ ਜਾਂਚ ਦੌਰਾਨ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਨੇ ਬੀਤੇ 48 ਕੁ....
ਬਜ਼ੁਰਗ ਮਾਤਾ ਨੂੰ ਵ੍ਹੀਲ ਚੇਅਰ 'ਤੇ ਬਿਠਾ ਕੇ ਵੋਟ ਪਵਾਉਣ ਲੈ ਕੇ ਗਿਆ ਪਰਿਵਾਰ
. . .  17 minutes ago
ਤਪਾ ਮੰਡੀ (ਬਰਨਾਲਾ), 15 ਅਕਤੂਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਢਿਲਵਾਂ ਦੀ ਲਸ਼ਕਰੀ ਪੱਤੀ ਵਿਖੇ ਪੰਚਾਇਤੀ ਚੋਣਾਂ ਦੌਰਾਨ ਬਜ਼ੁਰਗ ਔਰਤ ਗੁਰਮੀਤ ਕੌਰ ਦੀਆਂ ਨੂੰਹਾਂ ਉਸਨੂੰ ਵ੍ਹੀਲ ਚੇਅਰ ਉਤੇ ਬਿਠਾ ਕੇ...
ਰਾਜਾਸਾਂਸੀ ਖੇਤਰ ਦੇ ਆਸ-ਪਾਸ ਪਿੰਡਾਂ ਦੇ ਵੋਟਰਾਂ 'ਚ ਭਾਰੀ ਉਤਸ਼ਾਹ ਨਾਲ ਚੱਲ ਰਹੀਆਂ ਵੋਟਾਂ
. . .  21 minutes ago
ਰਾਜਾਸਾਂਸੀ (ਅੰਮ੍ਰਿਤਸਰ), 15 ਅਕਤੂਬਰ (ਹਰਦੀਪ ਸਿੰਘ ਖੀਵਾ)-ਅੱਜ ਪੰਚਾਇਤੀ ਚੋਣਾਂ ਦੌਰਾਨ ਸਬ-ਡਵੀਜ਼ਨ ਰਾਜਾਸਾਂਸੀ ਦੇ ਆਸ-ਪਾਸ ਦੇ ਪਿੰਡਾਂ ਵਿਚ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਆਰੰਭ ਹੋ ਗਿਆ ਹੈ, ਜਿਸ ਤੋਂ ਬਾਅਦ...
ਫੁੱਲਾਂ ਵਾਲੀ ਕਾਰ 'ਚ ਬੈਠਣ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  26 minutes ago
ਖਡੂਰ ਸਾਹਿਬ (ਤਰਨਤਾਰਨ), 15 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪਿੰਡ ਨਾਗੋਕੇ ਮੋੜ ਦੇ ਪੋਲਿੰਗ ਬੂਥ 31 ਉਤੇ ਲਾੜਾ ਅਰਪਨ ਜੀਤ ਸਿੰਘ ਲੋਕਤੰਤਰ ਨੂੰ ਵੱਡਾ ਸਮਝਦੇ ਹੋਏ ਫੁੱਲਾਂ ਵਾਲੀ ਕਾਰ ਵਿਚ ਬੈਠਣ ਤੋਂ ਪਹਿਲਾਂ ਸਰਪੰਚੀ ਤੇ ਮੈਂਬਰੀ ਦੀ ਵੋਟ...
ਮਹਿਲ ਖ਼ੁਰਦ (ਬਰਨਾਲਾ) ’ਚ ਬਿਨਾਂ ਮੁਕਾਬਲਾ ਜੇਤੂ ਐਲਾਨੇ ਪੰਚ ਉਮੀਦਵਾਰ ਨੂੰ ਦਿੱਤਾ ਸਰਟੀਫ਼ਿਕੇਟ
. . .  28 minutes ago
ਮਹਿਲ ਕਲਾਂ, (ਬਰਨਾਲਾ), 15 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਖ਼ੁਰਦ (ਬਰਨਾਲਾ) ਦੇ ਵਾਰਡ ਨੰਬਰ 10 ਤੋਂ ਬਿਨਾਂ ਮੁਕਾਬਲਾ ਜੇਤੂ ਐਲਾਨੇ ਪੰਚ ਉਮੀਦਵਾਰ ਇੰਦਰਜੀਤ ਸਿੰਘ....
ਪਿੰਡ ਤਿੱਬੜ ਵਿਖੇ ਚੋਣ ਨਿਸ਼ਾਨ ਪਾਏ ਗਏ ਗਲਤ
. . .  30 minutes ago
ਤਿੱਬੜ, (ਗੁਰਦਾਸਪੁਰ), 15 ਅਕਤੂਬਰ (ਭੁਪਿੰਦਰ ਸਿੰਘ ਬੋਪਾਰਾਏ) - ਪਿੰਡ ਤਿੱਬੜ ਵਿਖੇ ਵਾਰਡ ਨੰ. 9 ਅਤੇ 11 ਵਿਚ ਬੈਲਟ ਪੇਪਰਾਂ ਤੇ ਚੋਣ ਨਿਸ਼ਾਨ ਗਲਤ ਪਾਏ ਜਾਣ ਕਾਰਨ ਦੇਰੀ ਨਾਲ ਵੋਟਿੰਗ ਸ਼ੁਰੂ ਹੋਈ। ਜਿਸ ਦੇ ਨਤੀਜੇ ਵੀ ਦੇਰੀ ਨਾਲ ਹੀ ਆਉਣ ਦੀ ਸੰਭਾਵਨਾ ਹੈ।
ਜ਼ਿਲ੍ਹੇ 'ਚ 1 ਵਜੇ ਤੱਕ ਕਰੀਬ 35.5 ਫ਼ੀਸਦੀ ਵੋਟਾਂ ਪੋਲ ਹੋਈਆਂ
. . .  29 minutes ago
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਦੁਪਹਿਰ 1 ਵਜੇ ਤੱਕ ਕਰੀਬ 35.5 ਫ਼ੀਸਦੀ ਵੋਟਾਂ ਪੋਲ ਹੋਈਆਂ। ਵੋਟਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ...
ਸਰਹੱਦੀ ਪਿੰਡ ਮੋਦੇ ਵਿਖੇ ਭਰਾ ਦੀ ਵੋਟ ਦੂਸਰਾ ਭਰਾ ਪਾਉਣ ਲੱਗਾ ਤੇ ਪੈ ਗਿਆ ਪੰਗਾ
. . .  32 minutes ago
ਅਟਾਰੀ, (ਅੰਮ੍ਰਿਤਸਰ), 15 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਮੋਦੇ ਵਿਖੇ ਵੋਟ ਪਾਉਣ ਨੂੰ ਲੈ ਕੇ ਤਕਰਾਰ ਹੋ ਗਿਆ। ਇਕੱਠੇ....
ਪਿੰਡ ਮਾਡਲ ਟਾਊਨ ਵਿਚ ਵੋਟਾਂ ਪਾਉਣ ਲਈ ਲੱਗੀਆਂ ਲਾਈਨਾਂ
. . .  32 minutes ago
ਨਡਾਲਾ (ਕਪੂਰਥਲਾ), 15 ਅਕਤੂਬਰ (ਰਘਬਿੰਦਰ ਸਿੰਘ)-ਬਲਾਕ ਨਡਾਲਾ ਦੇ ਪਿੰਡ ਮਾਡਲ ਟਾਊਨ ਵਿਖੇ ਪੰਚਾਇਤੀ ਵੋਟਾਂ ਲਈ ਲੋਕਾਂ ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਦੁਪਹਿਰ ਹੋਣ ਦੇ ਬਾਵਜੂਦ ਦੋਵੇਂ ਬੂਥਾਂ ਉਤੇ ਲੰ...
ਪਿੰਡ ਜੌਲੀਆਂ ਦੇ ਪੋਲਿੰਗ ਬੂਥ 'ਚ 2 ਔਰਤਾਂ ਹੋਈਆਂ ਹੱਥੋਪਾਈ
. . .  35 minutes ago
ਭਵਾਨੀਗੜ੍ਹ (ਸੰਗਰੂਰ), 15 ਅਕਤੂਬਰ (ਰਣਧੀਰ ਸਿੰਘ ਫੱਗਵਾਲਾ)-ਪਿੰਡ ਜੌਲੀਆਂ ਦੇ ਪੋਲਿੰਗ ਬੂਥ ਉਤੇ ਦੋ ਔਰਤਾਂ ਵਲੋਂ ਇਕ ਦੂਜੇ ਉਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ...
ਬਲਾਕ ਸੁਨਾਮ ਦੇ ਪਿੰਡਾਂ ’ਚ ਪੋਲਿੰਗ ਦੀ ਸੁਸਤ ਰਫ਼ਤਾਰ ਕਾਰਨ ਵੋਟਰ ਪ੍ਰੇਸ਼ਾਨ
. . .  36 minutes ago
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 15 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਪੰਚਾਇਤੀ ਚੋਣਾਂ ਨੂੰ ਲੈ ਕੇ ਭਾਵੇਂ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕ ਸਵੇਰੇ ਨਿਯਤ ਸਮੇਂ ਤੋਂ ਪਹਿਲਾਂ....
ਬਜ਼ੁਰਗ ਵੀ ਉਤਸ਼ਾਹ ਨਾਲ ਕਰ ਰਹੇ ਮਤਦਾਨ
. . .  40 minutes ago
ਗੁਰੂਹਰਸਹਾਏ (ਫਿਰੋਜ਼ਪੁਰ), 15 ਅਕਤੂਬਰ (ਕਪਿਲ ਕੰਧਾਰੀ)-ਪੰਚਾਇਤੀ ਚੋਣਾਂ ਨੂੰ ਲੈ ਕੇ ਜਿਥੇ ਨੌਜਵਾਨਾਂ ਮਰਦਾਂ ਤੇ ਔਰਤਾਂ ਵਲੋਂ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ...
ਹਲਕਾ ਵਿਧਾਇਕ ਸ਼ੰਤੋਸ ਕਟਾਰੀਆ ਨੇ ਆਪਣੇ ਜੱਦੀ ਪਿੰਡ ਪੋਜੇਵਾਲ ਵਿਖੇ ਪਰਿਵਾਰ ਸਮੇਤ ਪਾਈ ਵੋਟ
. . .  40 minutes ago
ਪੋਜੇਵਾਲ ਸਰਾਂ, (ਨਵਾਂਸ਼ਹਿਰ) 15 ਅਕਤੂਬਰ (ਬੂਥਗੜ੍ਹੀਆ)- ਵਿਧਾਨ ਹਲਕਾ ਬਲਾਚੌਰ ਦੀ ਵਿਧਾਇਕਾਂ ਸ੍ਰੀਮਤੀ ਸ਼ੰਤੋਸ ਕਟਾਰੀਆ ਵਲੋਂ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਪੋਜੇਵਾਲ ਪੋਲਿੰਗ ਸਟੇਸ਼ਨਾਂ....
ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਰੱਖ ਰਹੀ ਹੈ ਚੱਪੇ-ਚੱਪੇ 'ਤੇ ਨਜ਼ਰ
. . .  44 minutes ago
ਰਾਜਪੁਰਾ (ਪਟਿਆਲਾ), 15 ਅਕਤੂਬਰ (ਰਣਜੀਤ ਸਿੰਘ)-ਹਲਕੇ ਵਿਚ ਪੰਚਾਂ-ਸਰਪੰਚਾਂ ਦੀਆਂ ਵੋਟਾਂ ਨੂੰ ਲੈ ਕੇ ਕੰਮ ਅਮਨ-ਅਮਾਨ ਨਾਲ ਚੱਲ ਰਿਹਾ ਹੈ। ਡੀ.ਐਸ.ਪੀ. ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਹਰ ਇਕ ਬੂਥ ਉਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਡੀ.ਐਸ. ਪੀ. ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ...
ਬਾਬਾ ਸਿੱਦੀਕੀ ਕਤਲ ਕੇਸ: ਯੂ.ਪੀ. ਦੇ ਬਹਿਰਾਇਚ ਤੋਂ ਦੋ ਲੋਕ ਗਿ੍ਫ਼ਤਾਰ
. . .  49 minutes ago
ਮਹਾਰਾਸ਼ਟਰ, 15 ਅਕਤੂਬਰ- ਬਾਬਾ ਸਿੱਦੀਕੀ ਕਤਲ ਕੇਸ ਵਿਚ ਮੁੰਬਈ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਬਹਿਰਾਇਚ ਤੋਂ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿਚ ਲਏ ਗਏ ਦੋ ਵਿਅਕਤੀਆਂ....
ਪੋਲਿੰਗ ਬੂਥ ਦੇ ਮੁੱਖ ਗੇਟ ’ਤੇ ਪਿੰਡ ਕੋਟਲਾ ਵਾਸੀਆਂ ਲਾਇਆ ਧਰਨਾ
. . .  55 minutes ago
ਹਰਸਾ ਛੀਨਾ, (ਅੰਮ੍ਰਿਤਸਰ), 15 ਅਕਤੂਬਰ (ਕੜਿਆਲ)- ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਗ੍ਰਾਮ ਪੰਚਾਇਤ ਕੋਟਲਾ ਦੀਆਂ ਵੋਟਰ ਲਿਸਟਾਂ ਵਿਚ ਵੱਡੀ ਗੜਬੜੀ ਦਾ ਸ਼ੱਕ ਪ੍ਰਗਟਾਉਂਦਿਆਂ ਪਿੰਡ ਵਾਸੀਆਂ ਨੇ ਪੋਲਿੰਗ ਬੂਥ ਦੇ ਮੁੱਖ ਦਰਵਾਜ਼ੇ ’ਤੇ ਧਰਨਾ ਲਗਾ ਕੇ ਪੰਜਾਬ ਸਰਕਾਰ.....
ਪੰਚਾਇਤੀ ਚੋਣਾਂ 2024- ਵੱਖ ਵੱਖ ਜ਼ਿਲ੍ਹਿਆਂ ਵਿਚ ਦੁਪਹਿਰ 1 ਵਜੇ ਤੱਕ ਇੰਨੀ ਹੋਈ ਵੋਟਿੰਗ
. . .  about 1 hour ago
ਪੰਚਾਇਤੀ ਚੋਣਾਂ 2024- ਵੱਖ ਵੱਖ ਜ਼ਿਲ੍ਹਿਆਂ ਵਿਚ ਦੁਪਹਿਰ 1 ਵਜੇ ਤੱਕ ਇੰਨੀ ਹੋਈ ਵੋਟਿੰਗ
ਮਾਮੂਲੀ ਝਗੜੇ ਦਾ ਇਲਜ਼ਾਮ ਲਗਾ ਕੇ ਪੁਲਿਸ ਨੇ ਚੁੱਕਿਆ ਅਕਾਲੀ ਸਰਪੰਚ ਉਮੀਦਵਾਰ
. . .  about 1 hour ago
ਫ਼ਰੀਦਕੋਟ, 15 ਅਕਤੂਬਰ (ਜਸਵੰਤ ਸਿੰਘ ਪੁਰਬਾ)- ਪਿੰਡ ਮਚਾਕੀ ਖੁਰਦ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਪੰਚ ਦੇ ਉਮੀਦਵਾਰ ਮਨਿੰਦਰ ਸਿੰਘ ਉਰਫ਼ ਨੀਲਾ ਸਰਪੰਚ ਨੂੰ ਅੱਜ ਪੁਲਿਸ ਵਲੋਂ ਰਾਊਂਡਅਪ.....
ਪਿੰਡ ਪੱਖੋ ਕਲਾਂ ਵਿਖੇ ਵੋਟਰਾਂ ਨੂੰ ਕਰਨਾ ਪੈ ਰਿਹਾ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ
. . .  about 1 hour ago
ਰੂੜੇਕੇ ਕਲਾਂ, (ਬਰਨਾਲਾ), 15 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇ ਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਬੂਥ ਨੰਬਰ 22 ’ਤੇ ਪਿੰਡ ਦੇ ਵੋਟਰਾਂ ਦਾ ਭਾਰੀ ਇਕੱਠ ਸਵੇਰੇ ਤੋਂ ਲੈ ਕੇ ਹੋਇਆ.....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਸਾਉਣ ਸੰਮਤ 554

ਰੇਟ ਲਿਸਟ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX