

-
ਭਾਰਤ ਕੈਨੇਡਾ ਵਿਚਾਲੇ ਮੁੱਦੇ ’ਤੇ ਸੁਨੀਲ ਜਾਖੜ ਨੇ ਐਸ. ਜੈਸ਼ੰਕਰ ਨੂੰ ਲਿਖਿਆ ਪੱਤਰ
. . . 12 minutes ago
-
ਚੰਡੀਗੜ੍ਹ, 23 ਸਤੰਬਰ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਮੁੱਦੇ ’ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਭਾਰਤ ਸਰਕਾਰ ’ਤੇ ਬੇਬੁਨਿਆਦ ਦੋਸ਼ਾਂ ਦੇ ਮੱਦੇਨਜ਼ਰ, ਦੋਵਾਂ ਦੇਸ਼ਾਂ ਦੇ ਹੇਠਾਂ ਵੱਲ ਨੂੰ...
-
ਆਈਫ਼ੋਨ ਦੀ ਸਪਲਾਈ ਵਿਚ ਦੇਰੀ ਹੋਣ ਕਾਰਨ ਗਾਹਕ ਅਤੇ ਦੁਕਾਨਦਾਰ ਵਿਚਾਲੇ ਝੜਪ
. . . 42 minutes ago
-
ਨਵੀਂ ਦਿੱਲੀ, 23 ਸਤੰਬਰ- ਦਿੱਲੀ ਦੇ ਕਮਲਾ ਨਗਰ ਇਲਾਕੇ ’ਚ ਆਈਫ਼ੋਨ 15 ਦੀ ਸਪਲਾਈ ’ਚ ਕਥਿਤ ਦੇਰੀ ਨੂੰ ਲੈ ਕੇ ਗਾਹਕ ਅਤੇ ਮੋਬਾਇਲ ਸ਼ਾਪ ਦੇ ਕਰਮਚਾਰੀਆਂ ਵਿਚਾਲੇ ਝੜਪ ਤੋਂ ਬਾਅਦ ਪੁਲਿਸ ਨੇ....
-
ਅਸੀਂ ਸਿਰਫ਼ ਭਾਜਪਾ ਨਾਲ ਹੀ ਨਹੀਂ ਲੜ ਰਹੇ- ਕਾਂਗਰਸ ਪ੍ਰਧਾਨ
. . . 56 minutes ago
-
ਜੈਪੁਰ, 23 ਸਤੰਬਰ- ਅੱਜ ਇੱਥੇ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਸਿਰਫ਼ ਭਾਜਪਾ ਨਾਲ ਹੀ ਨਹੀਂ ਲੜ ਰਹੇ ਹਾਂ…। ਭਾਜਪਾ ਨੇ ਚੋਣਾਂ ਵਿਚ ਸਾਡੇ ਖ਼ਿਲਾਫ਼ ਚਾਰ ਉਮੀਦਵਾਰ ਉਤਾਰੇ ਹਨ। ਇਕ ਉਨ੍ਹਾਂ ਦਾ ਆਪਣਾ ਹੈ, ਇਕ ਈ.ਡੀ. ਦਾ ਹੈ, ਇਕ ਸੀ.ਬੀ.ਆਈ. ਦਾ ਹੈ ਅਤੇ ਇਕ ਇਨਕਮ...
-
5 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਆਇਸ ਬਰਾਮਦ
. . . about 1 hour ago
-
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਐਸ. ਟੀ. ਐਫ਼. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 513 ਗ੍ਰਾਮ ਨਸ਼ੀਲਾ ਪਦਾਰਥ ਆਇਸ ਬਰਾਮਦ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 10 ਕਰੋੜ...
-
ਸਰਕਾਰ ਹਰ ਪੱਧਰ ’ਤੇ ਖ਼ਿਡਾਰੀਆਂ ਦੀ ਕਰ ਰਹੀ ਮਦਦ- ਪ੍ਰਧਾਨ ਮੰਤਰੀ
. . . about 1 hour ago
-
ਲਖਨਊ, 23 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਖ਼ੇਡਾਂ ਵਿਚ....
-
ਗੁਰਪਤਵੰਤ ਸਿੰਘ ਪੰਨੂ ਦੀ ਅੰਮ੍ਰਿਤਸਰ ਸਥਿਤ ਵਾਹੀਯੋਗ ਜ਼ਮੀਨ ਵਿਚ ਅਦਾਲਤ ਵਲੋਂ ਜ਼ਬਤੀ ਦੇ ਹੁਕਮ ਦੇ ਨੋਟਿਸ ਵਾਲੇ ਵੱਡੇ ਬੋਰਡ ਲੱਗੇ
. . . about 2 hours ago
-
ਮਾਨਾਂਵਾਲਾ, 23 ਸਤੰਬਰ (ਗੁਰਦੀਪ ਸਿੰਘ ਨਾਗੀ)- ਖ਼ਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਅੰਮ੍ਰਿਤਸਰ ਸਥਿਤ ਵਾਹੀਯੋਗ ਜ਼ਮੀਨ ’ਤੇ ਐਨ. ਆਈ. ਏ. ਦੀ ਟੀਮ ਨੇ ਅਦਾਲਤੀ ਹੁਕਮਾਂ ਦੇ ਬੋਰਡ ਲਾਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਵਿਖੇ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੀ...
-
ਮਾਮਲਾ ਦੋ ਲੜਕੀਆਂ ਦੇ ਆਪਸੀ ਵਿਆਹ ਦਾ: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਨੰਦ ਕਾਰਜ ਕਰਵਾਉਣ ਵਾਲੇ ਮੈਂਬਰਾਂ ’ਤੇ ਲਾਈ ਪੂਰਨ ਰੋਕ
. . . about 2 hours ago
-
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)- ਬਠਿੰਡਾ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਕੈਨਾਲ ਕਲੋਨੀ, ਮੁਲਤਾਨੀਆ ਰੋਡ ਵਿਖੇ ਪਿਛਲੇ ਦਿਨੀਂ ਦੋ ਲੜਕੀਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਨੰਦ ਕਾਰਜ ਕਰਵਾਉਣ ਦੀ ਘਟਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ....
-
ਐਨ.ਆਈ.ਏ. ਅਦਾਲਤ ਦੇ ਹੁਕਮਾਂ ’ਤੇ ਗੁਰਪਤਵੰਤ ਸਿੰਘ ਪਨੂੰ ਦੇ ਘਰ ਲੱਗਿਆ ਜਾਇਦਾਦ ਜ਼ਬਤ ਦਾ ਨੋਟਿਸ
. . . about 3 hours ago
-
ਚੰਡੀਗੜ੍ਹ, 23 ਸਤੰਬਰ- ਐਨ.ਆਈ.ਏ. ਅਦਾਲਤ ਦੇ ਹੁਕਮਾਂ ’ਤੇ ਪਾਬੰਦੀਸ਼ੁਦਾ ਸਿੱਖ਼ਸ ਫ਼ਾਰ ਜਸਟਿਸ ਦੇ ਸੰਸਥਾਪਕ ਅਤੇ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਚੰਡੀਗੜ੍ਹ ਸਥਿਤ ਘਰ ਦੇ ਬਾਹਰ ਜਾਇਦਾਦ ਜ਼ਬਤ ਕਰਨ...
-
2024 ਦੀਆਂ ਚੋਣਾਂ ਕਾਗਜ਼ਾਂ ’ਤੇ ਹੋਣੀ ਚਾਹੀਦੀ ਹੈ- ਮਨੀਸ਼ ਤਿਵਾੜੀ
. . . about 3 hours ago
-
ਨਵੀਂ ਦਿੱਲੀ, 23 ਸਤੰਬਰ- ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ 2024 ਦੀਆਂ ਚੋਣਾਂ ਕਾਗਜ਼ੀ ਬੈਲਟ ’ਤੇ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਇੰਨਾ ਕੀਮਤੀ ਹੈ ਕਿ ਤਕਨਾਲੋਜੀ ਨੂੰ ਛੱਡ ਦਿੱਤਾ ਜਾਵੇ। ਸਵਾਲ ਇਹ ਨਹੀਂ ਹੈ ਕਿ ਈ.ਵੀ.ਐਮ. ਨਾਲ ਛੇੜਛਾੜ ਕੀਤੀ ਜਾਂਦੀ ਹੈ। ਸਵਾਲ ਇਹ ਹੈ ਕਿ ਈ.ਵੀ.ਐਮ. ਨਾਲ ਛੇੜਛਾੜ ਕੀਤੀ ਜਾ ਸਕਦੀ....
-
ਆਂਧਰਾ ਪ੍ਰਦੇਸ਼: ਚੰਦਰਬਾਬੂ ਨਾਇਡੂ ਦਾ ਰਿਮਾਂਡ ਦੋ ਦਿਨਾਂ ਹੋਰ ਵਧਿਆ
. . . about 4 hours ago
-
ਅਮਰਾਵਤੀ, 23 ਸਤੰਬਰ- ਆਂਧਰਾ ਪ੍ਰਦੇਸ਼ ਵਿਖੇ ਰਾਜਮੁੰਦਰੀ ਕੇਂਦਰੀ ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ, ਜਿੱਥੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਟੀ.ਡੀ.ਪੀ. ਮੁਖੀ ਐਨ. ਚੰਦਰਬਾਬੂ...
-
ਰਮੇਸ਼ ਬਿਧੂਰੀ ਇਕ ਅਪਰਾਧੀ- ਸੁਪ੍ਰੀਆ ਸੁਲੇ
. . . about 4 hours ago
-
ਨਵੀਂ ਦਿੱਲੀ, 23 ਸਤੰਬਰ- ਐਨ.ਸੀ.ਪੀ. ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਲੋਕ ਸਭਾ ਭਾਜਪਾ ਸੰਸਦ ਰਮੇਸ਼ ਬਿਧੂਰੀ ਦੀ ਗੈਰ-ਸੰਸਦੀ ਟਿੱਪਣੀ ਲਈ ਉਨ੍ਹਾਂ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦੀ ਗੱਲ ਕੀਤੀ ਹੈ। ਉਸਨੇ ਕਿਹਾ ਕਿ ਰਮੇਸ਼ ਬਿਧੂਰੀ ਇਕ ਅਪਰਾਧੀ ਹੈ ਅਤੇ ਮੈਂ ਟੀ.ਐਮ.ਸੀ. ਨੇਤਾ ਦੇ ਨਾਲ....
-
ਸ਼੍ਰੋਮਣੀ ਕਮੇਟੀ ਵਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਸਤਿਕਾਰ ਨਾਲ ਮਨਾਇਆ
. . . about 4 hours ago
-
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ....
-
‘ਵਨ ਨੇਸ਼ਨ, ਵਨ ਇਲੈਕਸ਼ਨ’ ਦੀ ਪਹਿਲੀ ਮੀਟਿੰਗ ਲਈ ਪੁੱਜੇ ਅਮਿਤ ਸ਼ਾਹ
. . . about 4 hours ago
-
ਨਵੀਂ ਦਿੱਲੀ, 23 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਵਨ ਨੇਸ਼ਨ, ਵਨ ਇਲੈਕਸ਼ਨ’ ਲਈ ਬਣਾਈ ਗਈ ਕਮੇਟੀ ਦੀ ਪਹਿਲੀ ਅਧਿਕਾਰਤ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਜੋਧਪੁਰ ਹੋਸਟਲ ਪਹੁੰਚੇ।
-
ਕੈਨੇਡਾ ਵਿਚ ਰਹਿ ਰਹੇ ਹਿੰਦੂਆਂ ਦੇ ਹੱਕ ਵਿਚ ਆਏ ਜਗਮੀਤ ਸਿੰਘ
ਕਿਹਾ, ਇਹ ਤੁਹਾਡਾ ਆਪਣਾ ਘਰ
. . . about 5 hours ago
-
ਕੈਨੇਡਾ ਵਿਚ ਰਹਿ ਰਹੇ ਹਿੰਦੂਆਂ ਦੇ ਹੱਕ ਵਿਚ ਆਏ ਜਗਮੀਤ ਸਿੰਘ
ਕਿਹਾ, ਇਹ ਤੁਹਾਡਾ ਆਪਣਾ ਘਰ
-
"ਜੇ ਅਮਰੀਕਾ ਨੇ ਦੋ ਦੋਸਤਾਂ ਚੋਂ ਇਕ ਦੀ ਚੋਣ ਕਰਨੀ ਹੈ, ਤਾਂ ਉਹ ਭਾਰਤ ਨੂੰ ਚੁਣੇਗਾ"-ਭਾਰਤ-ਕੈਨੇਡਾ ਵਿਵਾਦ 'ਤੇ ਪੈਂਟਾਗਨ ਦੇ ਸਾਬਕਾ ਅਧਿਕਾਰੀ
. . . about 6 hours ago
-
ਵਾਸ਼ਿੰਗਟਨ, ਡੀ.ਸੀ., 23 ਸਤੰਬਰ - ਜਸਟਿਨ ਟਰੂਡੋ ਦੇ ਦੋਸ਼ਾਂ ਕਿ ਕੈਨੇਡਾ ਲਈ ਭਾਰਤ "ਵੱਡਾ ਖ਼ਤਰਾ" ਬਣ ਗਿਆ ਹੈ, ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਓਟਾਵਾ ਅਤੇ ਨਵੀਂ ਦਿੱਲੀ ਵਿਚੋਂ ਕਿਸੇ ਨੂੰ ਚੁਣਨਾ ਹੈ, ਤਾਂ ਉਹ...
-
ਕਰਨਾਟਕ: ਪਾਣੀ ਦੀ ਵੰਡ ਦੇ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੇ ਬਣਾਈ ਮਨੁੱਖੀ ਲੜੀ
. . . about 6 hours ago
-
ਮਾਂਡਿਆ, 23 ਸਤੰਬਰ-ਕਰਨਾਟਕ ਦੇ ਮਾਂਡਿਆ ਵਿਚ ਕਿਸਾਨਾਂ ਅਤੇ ਕੰਨੜ ਪੱਖੀ ਸੰਗਠਨਾਂ ਦੇ ਮੈਂਬਰਾਂ ਦੁਆਰਾ ਮਨੁੱਖੀ ਲੜੀ ਬਣਾਈ ਗਈ। ਉਹ ਕਾਵੇਰੀ ਨਦੀ ਦੇ ਪਾਣੀ ਦੀ ਵੰਡ ਦੇ ਮੁੱਦੇ 'ਤੇ ਵਿਰੋਧ...
-
ਕਾਗਜ਼ੀ ਬੈਲਟ 'ਤੇ ਹੋਣੀਆਂ ਚਾਹੀਦੀਆਂ ਹਨ 2024 ਦੀਆਂ ਚੋਣਾਂ-ਮਨੀਸ਼ ਤਿਵਾੜੀ
. . . about 6 hours ago
-
ਨਵੀਂ ਦਿੱਲੀ, 23 ਸਤੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਇਕ ਮਸ਼ੀਨ ਹੈ ਅਤੇ ਕਿਸੇ ਵੀ ਮਸ਼ੀਨ ਦੀ ਤਰ੍ਹਾਂ, ਇਸ ਵਿਚ ਵੀ ਧਾਂਦਲੀ ਕੀਤੀ ਜਾ ਸਕਦੀ ਹੈ, ਇਸ ਨੂੰ ਹੈਕ...
-
ਬੇਮੌਸਮੇ ਮੀਂਹ ਨੇ ਵਿਛਾਈ ਪੱਕਣ 'ਤੇ ਆਈ ਝੋਨੇ ਦੀ ਫ਼ਸਲ
. . . about 6 hours ago
-
ਮਮਦੋਟ/ਸੰਧਵਾਂ, 23 ਸਤੰਬਰ (ਰਾਜਿੰਦਰ ਸਿੰਘ ਹਾਂਡਾ/ਪ੍ਰੇਮੀ ਸੰਧਵਾਂ)-ਸਵੇਰ ਤੋਂ ਹੀ ਪੈ ਰਹੇ ਬੇਮੌਸਮੇ, ਭਾਰੀ ਤੇ ਦਰਮਿਆਨੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।ਮੀਂਹ ਅਤੇ ਵਗੀ ਤੇਜ ਹਨੇਰੀ ਨਾਲ ਪੱਕਣ 'ਤੇ ਆਈ ਝੋਨੇ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ, ਜਿਸ ਨਾਲ ਦਾਣੇ ਕਮਜ਼ੋਰ ਪੈ ਜਾਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
-
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸੁਰੱਖਿਆ ਸਖ਼ਤ
. . . about 7 hours ago
-
ਨਵੀਂ ਦਿੱਲੀ, 23 ਸਤੰਬਰ-ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਦੀਆਂ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਖੇਤਰ ਵਿਚ ਸੁਰੱਖਿਆ...
-
ਵਿਦੇਸ਼ ਮੰਤਰੀ ਜੈਸ਼ੰਕਰ ਨੇ ਬ੍ਰਾਜ਼ੀਲ, ਬਹਿਰੀਨ ਅਤੇ ਦੱਖਣੀ ਅਫਰੀਕਾ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ
. . . about 7 hours ago
-
ਨਿਊਯਾਰਕ, 23 ਸਤੰਬਰ -ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਤੋਂ ਇਲਾਵਾ ਬ੍ਰਾਜ਼ੀਲ, ਬਹਿਰੀਨ ਅਤੇ ਦੱਖਣੀ ਅਫਰੀਕਾ ਦੇ ਹਮਰੁਤਬਾ ਨਾਲ ਮੀਟਿੰਗ...
-
ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਮੈਂਬਰੀ ਤੋ ਦਿੱਤਾ ਅਸਤੀਫਾ
. . . about 7 hours ago
-
ਕੈਲਗਰੀ, 23 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਵਲੋਂ ਸੈਨੇਟ ਦੀ ਮੈਂਬਰੀ ਤੋ ਅਸਤੀਫਾ ਦੇ ਦਿੱਤਾ ਗਿਆ ਹੈ। ਮਰਵਾਹ ਨੂੰ ਫੈਂਡਰਲ ਸਰਕਾਰ ਵਲੋਂ...
-
ਪ੍ਰਧਾਨ ਮੰਤਰੀ ਮੋਦੀ ਅੱਜ ਅੰਤਰਰਾਸ਼ਟਰੀ ਵਕੀਲਾਂ ਦੀ ਕਾਨਫ਼ਰੰਸ 2023 ਦਾ ਕਰਨਗੇ ਉਦਘਾਟਨ
. . . about 8 hours ago
-
ਨਵੀਂ ਦਿੱਲੀ, 23 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਗਿਆਨ ਭਵਨ ਵਿਖੇ 'ਅੰਤਰਰਾਸ਼ਟਰੀ ਵਕੀਲਾਂ ਦੀ ਕਾਨਫ਼ਰੰਸ 2023' ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਸੰਬੋਧਨ...
-
ਕੈਨੇਡਾ:ਵਿਰੋਧੀ ਧਿਰ ਦੇ ਨੇਤਾ ਵਲੋਂ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ "ਨਫ਼ਰਤ ਭਰੀਆਂ ਟਿੱਪਣੀਆਂ" ਦੀ ਨਿੰਦਾ
. . . about 8 hours ago
-
ਓਟਾਵਾ, 23 ਸਤੰਬਰ -ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪਿਅਰੇ ਪੋਇਲੀਵਰ ਨੇ ਕੈਨੇਡਾ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ‘ਨਫ਼ਰਤ ਭਰੀਆਂ ਟਿੱਪਣੀਆਂ’ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੇ ਕੈਨੇਡਾ ਦੇ ਹਰ ਹਿੱਸੇ ਵਿਚ...
-
"ਨੌਜਵਾਨ ਬੱਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ...," ਸਨਾਤਨ ਧਰਮ ਦੇ ਵਿਰੁੱਧ ਰੌਲੇ-ਰੱਪੇ 'ਤੇ ਕਮਲ ਹਾਸਨ
. . . about 8 hours ago
-
ਕੋਇੰਬਟੂਰ, 22 ਸਤੰਬਰ -ਤਾਮਿਲਨਾਡੂ ਉਧਯਨਿਧੀ ਸਟਾਲਿਨ ਦੇ ਸਨਾਤਨ ਧਰਮ ਦੇ ਵਿਰੁੱਧ ਰੌਲੇ-ਰੱਪੇ ਦੇ ਵਿਚਕਾਰ, ਅਭਿਨੇਤਾ ਤੋਂ ਰਾਜਨੇਤਾ ਬਣੇ ਕਮਲ ਹਾਸਨ ਨੇ ਕਿਹਾ ਕਿ ਇਕ ਛੋਟੇ ਬੱਚੇ (ਉਧਯਨਿਧੀ) ਨੂੰ ਸਿਰਫ ਇਸ ਲਈ...
-
ਭਾਰਤ ਨੇ ਯੂ.ਐਨ.ਜੀ.ਏ. ਵਿਚ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੀ ਕੀਤੀ ਆਲੋਚਨਾ
. . . about 8 hours ago
-
ਨਿਊਯਾਰਕ, 23 ਸਤੰਬਰ - ਸੰਯੁਕਤ ਰਾਸ਼ਟਰ ਮਹਾਸਭਾ ‘ਚ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਵਲੋਂ ਆਪਣੇ ਭਾਸ਼ਣ ‘ਚ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ‘ਤੇ ਨਿਸ਼ਾਨਾ...
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 23 ਜੇਠ ਸੰਮਤ 555
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX