ਜਲੰਧਰ : ਮੰਗਲਵਾਰ 14 ਹਾੜ ਸੰਮਤ 554
ਵਿਚਾਰ ਪ੍ਰਵਾਹ: ਹਮਲੇ ਦਾ ਜੇਕਰ ਵਿਰੋਧ ਨਾ ਕੀਤਾ ਜਾਵੇ ਤਾਂ ਇਹ ਛੂਤ ਦੀ ਬਿਮਾਰੀ ਵਾਂਗ ਖ਼ਤਰਨਾਕ ਬਣ ਜਾਂਦਾ ਹੈ। -ਜਿੰਮੀ ਕਾਰਟਰ

ਤਾਜ਼ਾ ਖ਼ਬਰਾਂ

ਅੰਮ੍ਰਿਤਸਰ,16 ਮਈ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਤੋਂ ਲਗਭਗ 17 ਕਿੱਲੋਮੀਟਰ ਦੂਰ ਸਰਬੰਦ ਖੇਤਰ ਦੇ ਬਾਟਾਤਾਲ ਬਾਜ਼ਾਰ 'ਚ ਲੰਘੇ ਦਿਨ ਅਣਪਛਾਤੇ ਬੰਦੂਕਧਾਰੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤੀ ਗਈ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਅਤੇ ਕੁਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੀ ਅਫ਼ਗਾਨ ਸ਼ਾਖਾ ਇਸਲਾਮਿਕ ਸਟੇਟ ਵਿਲਯਾਹ ਖੁਰਾਸਾਨ (ਆਈ. ਐਸ. ਕੇ. ਪੀ.) ਨੇ ਲਈ ਹੈ। ਇਸ ਅੱਤਵਾਦੀ ਸੰਗਠਨ ਨੂੰ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਵੀ ਕਿਹਾ ਜਾਂਦਾ ਹੈ। ਆਈ. ਐਸ. ਕੇ. ਪੀ. ਨੇ ਦਾਅਵਾ ਕੀਤਾ ਹੈ ਕਿ ਉਸ ਦੇ ਬੰਦੂਕਧਾਰੀਆਂ ਨੇ ਉਕਤ ਦੋਵੇਂ ਸਿੱਖ ਕਾਰੋਬਾਰੀਆਂ ਦੀ ਹੱਤਿਆ ਕੀਤੀ।

 

 
 

ਖ਼ਬਰ ਸ਼ੇਅਰ ਕਰੋ

 

2022-05-16 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX