ਜਲੰਧਰ : ਸੋਮਵਾਰ 20 ਹਾੜ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਤਾਜ਼ਾ ਖ਼ਬਰਾਂ

ਆਦਮਪੁਰ, 25 ਮਈ (ਹਰਪ੍ਰੀਤ ਸਿੰਘ)- ਆਦਮਪੁਰ ਦੇ ਮੁਹੱਲਾ ਗਾਜ਼ੀਪੁਰ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਨਵੀਂ ਕਾਲੋਨੀ 'ਚ ਪੰਜ ਦੇ ਕਰੀਬ ਅਣਪਛਾਤਿਆਂ ਵਲੋਂ ਇਕ ਨੌਜਵਾਨ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਭਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਰੀਪੁਰ ਨੇ ਦੱਸਿਆ ਕਿ ਅੱਜ ਉਸ ਨੂੰ ਇਕ ਤੋਂ ਬਾਅਦ ਇਕ ਵਟਸਐੱਪ ਨੰਬਰ ਤੋਂ ਫੋਨ ਆਇਆ ਕਿ ਸਾਨੂੰ ਗਾਜ਼ੀਪੁਰ ਵਾਲੇ ਪਲਾਟ ਜਿੱਥੇ ਤੂੰ ਭਰਤੀ ਪਾਈ ਹੈ ਤੇ ਆਕੇ ਮਿਲ ਜਦ ਉਹ ਉਸ ਅਸਥਾਨ 'ਤੇ ਪੁੱਜਾ ਤਾਂ ਅਚਾਨਕ ਇਨੋਵਾ 'ਚ ਸਵਾਰ ਹੋ ਕੇ ਆਏ ਅਣਪਛਾਤੇ ਬੰਦਿਆਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਰੀਬ 5 ਤੋ 6 ਰਾਊਂਡ ਫਾਇਰ ਕੀਤੇ ਤੇ ਉਹ ਗੋਲੀਆਂ ਚੱਲਦਿਆਂ ਵੇਖ ਭੱਜਣ ਲੱਗਾ ਤੇ ਉਕਤ ਵਿਅਕਤੀ ਵੀ ਮੌਕੇ ਤੋਂ ਫ਼ਰਾਰ ਹੋ ਗਏ, ਜਿਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕਾਰਵਾਈ ਸ਼ੁਰੂ ਕਰਦਿਆਂ ਗੋਲੀਆਂ ਦੇ ਖੋਲ ਬਰਾਮਦ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਪਲਾਟ ਸੰਬੰਧੀ ਇਕ ਵਿਵਾਦ ਕੋਰਟ 'ਚ ਵੀ ਚੱਲ ਰਿਹਾ ਹੈ ਤੇ ਉਸਨੇ ਇਸ ਪਲਾਟ 'ਚ ਮਿੱਟੀ ਪਾਈ ਸੀ, ਜਿਸ ਤੋਂ ਬਾਅਦ ਇਕ ਧਿਰ ਵਲੋਂ ਉਸ ਨੂੰ ਧਮਕਾਇਆ ਵੀ ਜਾ ਰਿਹਾ ਸੀ, ਉੱਥੇ ਦੂਜੇ ਪਾਸੇ ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਇਕ ਧਿਰ ਪ੍ਰਭਜੋਤ ਦੇ ਪਿੰਡ ਨਾਲ ਸੰਬੰਧਿਤ ਹੈ।

 

ਖ਼ਬਰ ਸ਼ੇਅਰ ਕਰੋ

 

2022-05-25 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX