ਸੰਗਰੂਰ, 23 ਜੂਨ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਸ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਆਪਣੇ ਸਾਰੇ ਪਰਿਵਾਰ ਸਮੇਤ ਚੜ੍ਹਦੀ ਸਵੇਰ ਹੀ ਵੋਟ ਦਾ ਭੁਗਤਾਨ ਕਰ ਦਿੱਤਾ ਹੈ । ਇਸ ਸਮੇਂ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਬੀਬੀ ਹਰਜੀਤ ਕੌਰ ਢੀਂਡਸਾ, ਬੀਬਾ ਗਗਨਦੀਪ ਕੌਰ ਢੀਂਡਸਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਨਵੀਂ ਦਿੱਲੀ, 23 ਜੂਨ - ਤ੍ਰਿਪੁਰਾ 'ਚ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਹਿੰਸਾ ਦੌਰਾਨ 1,89,032 ਵੋਟਰਾਂ 'ਚੋਂ 76.62 ਫੀਸਦੀ ਤੋਂ ਵੱਧ ਨੇ ਆਪਣੀ ਵੋਟ ਪਾਈ । ਪੁਲਿਸ ਦੇ ਬੁਲਾਰੇ ਨੇ ...
ਡਮਟਾਲ , 23 ਜੂਨ (ਰਾਕੇਸ਼ ਕੁਮਾਰ) - ਚੰਬਾ ਜ਼ਿਲ੍ਹੇ ਦੇ ਪ੍ਰਵੇਸ਼ ਦੁਆਰ ਤੁਨੂਹੱਟੀ ਵਿਖੇ ਵਾਹਨਾਂ ਦੀ ਚੈਕਿੰਗ ਦੌਰਾਨ ਚੰਬਾ ਪੁਲਿਸ ਨੇ ਚਰਸ ਦੀ ਵੱਡੀ ਖੇਪ ਫੜਨ 'ਚ ਸਫਲਤਾ ਹਾਸਲ ਕੀਤੀ ਹੈ । ਇਸ ਦੌਰਾਨ ਇਕ ਨਾਬਾਲਗ ...
...48 days ago
ਨਵੀਂ ਦਿੱਲੀ, 23 ਜੂਨ - ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦਾ ਡਾਇਰੈਕਟਰ ਜਨਰਲ...
ਪਟਿਆਲਾ, 23 ਜੂਨ (ਗੁਰਪ੍ਰੀਤ ਸਿੰਘ ਚੱਠਾ) - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਰਿਲੀਜ਼ ਹੋਏ ਗੀਤ ’ਐੱਸ.ਵਾਈ.ਐਲ.’ ਨੂੰ ਰਿਲੀਜ਼ ਹੋਣ ਦੇ 4 ਮਿੰਟਾਂ ਦੇ ਅੰਦਰ ਅੰਦਰ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ...
ਲੌਂਗੋਵਾਲ,23 ਜੂਨ (ਸ.ਸ.ਖੰਨਾ,ਵਿਨੋਦ)- ਕਸਬਾ ਲੌਂਗੋਵਾਲ ਦੇ ਕੌਂਸਲਰ ਗੁਰਮੀਤ ਸਿੰਘ ਲੱਲੀ ਨੇ ਵਿਧਾਨ ਸਭਾ ਹਲਕਾ ਸੁਨਾਮ -101 ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣੇ ਬੂਥ ...
...48 days ago
ਬੁਢਲਾਡਾ, 23 ਜੂਨ (ਸਵਰਨ ਸਿੰਘ ਰਾਹੀ)- ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾਖਾ) ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਕੱਲ੍ਹ 24 ਜੂਨ ਦਿਨ ਸ਼ੁੱਕਰਵਾਰ ...
ਮਲੇਰਕੋਟਲਾ,23 ਜੂਨ (ਮੁਹੰਮਦ ਹਨੀਫ ਥਿੰਦ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਮਲੇਰਕੋਟਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਇਕ ਪੋਲਿੰਗ ਬੂਥ ਤੇ 75 ਸਾਲਾ ਬਜ਼ੁਰਗ ਅਹਿਸਾਨ ਅਲੀ ਖ਼ਾਨ ...
ਚੰਡੀਗੜ੍ਹ, 23 ਜੂਨ-ਪੰਜਾਬ ਦੇ ਚਾਰ ਆਈ.ਪੀ.ਐੱਸ. ਅਫ਼ਸਰਾਂ ਨੂੰ ਡੀ.ਜੀ.ਪੀ. ਵਜੋਂ ਦਿੱਤੀ ਗਈ ਤਰੱਕੀ
ਨਵੀਂ ਦਿੱਲੀ, 23 ਜੂਨ- ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 23 ਜੂਨ-ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਵੱਡੇ ਖ਼ੁਲਾਸੇ ਕੀਤੇ ਗਏ। ਇਕ ਦੌਰਾਨ ਪੰਜਾਬ ਪੁਲਿਸ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਹੁਣ ਤੱਕ 13 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ...
ਲੌਂਗੋਵਾਲ, 23 ਜੂਨ (ਸ.ਸ.ਖੰਨਾ,ਵਿਨੋਦ)-ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ 91 ਸਾਲ ਦੇ ਬਜ਼ੁਰਗ ਵਿਅਕਤੀ ਨੇ ਆਪਣੀ ਵੋਟ ਪਾਈ। ਬਜ਼ੁਰਗ ਸਰੂਪ ਸਿੰਘ ਨੇ ਆਪਣੇ ਪੁੱਤਰ ਜਸਵੀਰ ਸਿੰਘ ਲੌਂਗੋਵਾਲ ਇੰਚਾਰਜ ਸਿੱਖ ਮਿਸ਼ਨ ਦਿੱਲੀ ਨਾਲ ਜਾ ਕੇ ਪੋਲਿੰਗ ਬੂਥ ਨੰਬਰ 53 ਲੌਂਗੋਵਾਲ ਵਿਖੇ ਜਾ ਕੇ ਵੋਟ ਪਾਈ।
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ)-ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਆਫ਼ੀਸਰ ਕਲੋਨੀ (ਮੰਗਵਾਲ) ਵਿਖੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।
...about 1 hour ago
ਮਲੇਰਕੋਟਲਾ, 23 ਜੂਨ (ਮੁਹੰਮਦ ਹਨੀਫ ਥਿੰਦ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੈ ਰਹੀਆਂ ਵੋਟਾਂ ਦੌਰਾਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਸ਼ਾਮ 5 ਵਜੇ ਤੱਕ 41.26 ਫ਼ੀਸਦੀ ਪੋਲਿੰਗ ਹੋਈ ਹੈ।
ਸੰਦੌੜ, 23 ਜੂਨ (ਜਸਵੀਰ ਸਿੰਘ ਜੱਸੀ)-ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਲੋਕਾਂ 'ਚ ਵੋਟ ਪਾਉਣ ਦਾ ਰੁਝਾਨ ਨਾ ਮਾਤਰ ਹੀ ਨਜ਼ਰ ਆਇਆ। ਇਸ ਦੇ ਨਾਲ ਹੀ ਜੇਕਰ ਵੋਟ ਪੋਲਿੰਗ ਦੀ ਗੱਲ ਕਰੀਏ ਤਾਂ ਦੁਪਹਿਰ ਤਕ ਸਿਰਫ਼ 20 ਤੋਂ 22 ਫ਼ੀਸਦੀ ਤਕ ਵੋਟ ਪੋਲ ਹੋਈ। ਜੇਕਰ ਪੋਲਿੰਗ ਬੂਥਾਂ ਦੀ ਗੱਲ...
...about 1 hour ago
ਦਿੜ੍ਹਬਾ ਮੰਡੀ, 23 ਜੂਨ (ਹਰਬੰਸ ਸਿੰਘ ਛਾਜਲੀ)- ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) 'ਚ ਸ਼ਾਮ 5 ਵਜੇ ਤੱਕ 40.58 ਫ਼ੀਸਦੀ ਵੋਟ ਪੋਲ ਹੋਈ।
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ)-ਸੰਗਰੂਰ ਜ਼ਿਮਨੀ ਚੋਣ 'ਚ ਆਪਣੀ ਜਿੱਤ ਬਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੇ ਦਾਅਵਾ ਕੀਤਾ ਕਿ ਸੰਗਰੂਰ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਦੇਖਦਿਆਂ 'ਝਾੜੂ' ਦੇ ਨਿਸ਼ਾਨ 'ਤੇ ਵੋਟਾਂ ਪਾਈਆਂ ਹਨ...
...about 1 hour ago
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ)-ਲੋਕ ਸਭਾ ਹਲਕਾ ਸੰਗਰੂਰ ਵਿਖੇ 5 ਵਜੇ ਤੱਕ 36.40 ਫ਼ੀਸਦੀ ਵੋਟਿੰਗ ਹੋਈ ਹੈ।
...about 1 hour ago
ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਸ਼ਾਮ 5 ਵਜੇ ਤੱਕ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਹਲਕਾ ਭਦੌੜ 'ਚ 38.02 ਬਰਨਾਲਾ 'ਚ 36.23 ਅਤੇ ਮਹਿਲ ਕਲਾਂ 'ਚ 37 ਫ਼ੀਸਦੀ ਵੋਟਿੰਗ ਹੋਈ ਹੈ।
ਮਲੇਰਕੋਟਲਾ, 23 ਜੂਨ (ਮੁਹੰਮਦ ਹਨੀਫ ਥਿੰਦ)-ਜ਼ਿਲ੍ਹਾ ਚੋਣ ਅਫ਼ਸਰ ਲੋਕ ਸਭਾ ਹਲਕਾ 12 ਸੈਗਮੈਂਟ 105 ਮਲੇਰਕੋਟਲਾ ਕਮ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਅੱਜ ਇੱਥੇ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਸਥਾਪਤ ਮਾਡਲ ਪੋਲਿੰਗ ਸਟੇਸ਼ਨ ਦਾ ਦੌਰਾ...
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਰੁਪਿੰਦਰ ਸਿੰਘ ਸੱਗੂ)-ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਵੋਟ ਮੋਦੀ ਜੀ ਲਈ ਅਤੇ ਦੇਸ਼ ਦੇ ਹਿਤ ਲਈ ਹੈ ਅਤੇ ਉਨ੍ਹਾਂ ਦੀ ਪਾਰਟੀ ਇਸ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।
ਲੁਧਿਆਣਾ, 23 ਜੂਨ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਦੱਸ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸ.ਟੀ. ਐੱਫ. ਦੇ ਲੁਧਿਆਣਾ...
ਚੰਡੀਗੜ੍ਹ, 23 ਜੂਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ ਕਿ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜ਼ਨ ਦਾ ਹੈ। ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ...ਕਿਰਪਾ ਕਰਕੇ ਵੋਟਾਂ ਪਾਉਣ...
ਚੰਡੀਗੜ੍ਹ, 23 ਜੂਨ- ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਨਿਤ ਦਿਨ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਪੰਜਾਬ 'ਚ ਜੰਗਲ ਰਾਜ...
ਜਲੰਧਰ, 23 ਜੂਨ (ਚੰਨਦੀਪ ਭੱਲਾ)-ਸੀਨੀਅਰ ਕਾਂਗਰਸ ਨੇਤਾ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ ਦਾ ਅੱਜ ਦਿਹਾਂਤ ਹੋ ਗਿਆ ਹੈ। ਮਨੋਜ ਅਰੋੜਾ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਸਨ, ਜਿਨ੍ਹਾਂ ਦਾ ਅੱਜ ਦੁਪਹਿਰ ਦਿਹਾਂਤ ਹੋ ਗਿਆ।
ਕੌਹਰੀਆਂ, 23 ਜੂਨ (ਮਾਲਵਿੰਦਰ ਸਿੰਘ ਸਿੱਧੂ)- ਪੰਜਾਬ 'ਚ ਚੋਣਾਂ ਮੌਕੇ ਸ਼ਾਮ ਅਖ਼ੀਰ ਸਮੇਂ ਤੱਕ ਵੋਟਾਂ ਪੋਲ ਹੁੰਦੀਆਂ ਰਹਿੰਦੀਆਂ ਸਨ ਪਰ ਇਨ੍ਹਾਂ ਚੋਣਾਂ 'ਚ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਹਲਕਾ ਦਿੜ੍ਹਬਾ ਵਿਖੇ ਦਰਜਨਾਂ ਪਿੰਡਾਂ 'ਚ ਵੋਟਾਂ ਦੇ ਭੁਗਤਾਨ ਦੇ ਸਮਾਂ ਰਹਿਣ ਤੋਂ ਪਹਿਲਾਂ...
...45 minutes ago
ਮਲੇਰਕੋਟਲਾ, 23 ਜੂਨ (ਪਰਮਜੀਤ ਸਿੰਘ ਕੁਠਾਲਾ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੈ ਰਹੀਆਂ ਵੋਟਾਂ ਦੌਰਾਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਬਾਅਦ ਦੁਪਹਿਰ ਤਿੰਨ ਵਜੇ ਤੱਕ 33.86 ਫ਼ੀਸਦੀ ਪੋਲਿੰਗ ਹੋਈ ਹੈ।
ਮਹਿਲ ਕਲਾਂ, 23 ਜੂਨ (ਅਵਤਾਰ ਸਿੰਘ ਅਣਖੀ)-ਹਲਕਾ ਮਹਿਲ ਕਲਾਂ ਦੇ ਪਿੰਡ ਖਿਆਲੀ ਵਿਖੇ ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਆਗੂਆਂ, ਗ੍ਰਾਮ ਪੰਚਾਇਤ, ਯੂਥ ਕਲੱਬਾਂ ਨੇ ਵਿਚਾਰ-ਵਟਾਂਦਰਾ ਕਰਕੇ ਅੱਜ ਵੋਟਾਂ ਵਾਲੇ ਦਿਨ ਕਿਸੇ ਵੀ ਸਿਆਸੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਦਾ ਪੋਲਿੰਗ ਕੈਂਪ ਨਾ ਲਗਾ ਕੇ ਨਿਵੇਕਲੀ ਪਹਿਲ ਕਦਮੀ ਕੀਤੀ ਹੈ।
ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲਾਣ) - ਨਾਜਾਇਜ਼ ਮਾਈਨਿੰਗ ਤਹਿਤ ਕੀਤੇ ਗਏ ਦਰਜ ਮੁਕੱਦਮੇ ਰੱਦ ਕਰਵਾਉਣ ਲਈ ਕਿਸਾਨ ਅਤੇ ਜੇਸੀਬੀ ਚਾਲਕ ਸੜਕਾਂ 'ਤੇ ਉਤਰ ਆਏ ਹਨ। ਇਸ ਦੇ ਚੱਲਦਿਆਂ ਉਨ੍ਹਾਂ ਅੱਜ ਵੱਡੀ ਗਿਣਤੀ ਜੇ.ਸੀ.ਬੀ. ਮਸ਼ੀਨਾਂ ਨਾਲ ਡੀ.ਸੀ. ਦਫ਼ਤਰ...
ਮਲੇਰਕੋਟਲਾ, 23 ਜੂਨ (ਪਰਮਜੀਤ ਸਿੰਘ ਕੁਠਾਲਾ) - ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਉਨ੍ਹਾਂ ਦੇ ਪਤੀ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਅੱਜ ਸਥਾਨਕ ਇਸਲਾਮੀਆ ਕੰਬੋਜ ਸਕੂਲ ਵਿਖੇ ਲੋਕ ਸਭਾ ਜ਼ਿਮਨੀ...
...about 1 hour ago
ਦਿੜ੍ਹਬਾ ਮੰਡੀ, 23 ਜੂਨ (ਹਰਬੰਸ ਸਿੰਘ ਛਾਜਲੀ)- ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਵਿਚ ਬਾਅਦ ਦੁਪਹਿਰ 3 ਵਜੇ ਤੱਕ 29. 56 ਫ਼ੀਸਦੀ ਵੋਟ ਪੋਲ ਹੋਈ।
...about 1 hour ago
ਸੰਦੌੜ, 23 ਜੂਨ (ਜਸਵੀਰ ਸਿੰਘ ਜੱਸੀ) - ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋਣ 'ਤੇ ਬੇਸ਼ੱਕ ਵੋਟਰਾਂ ਦਾ ਬਹੁਤਾ ਰੂਝਾਨ ਵੇਖਣ ਨੂੰ ਨਜ਼ਰ ਨਹੀਂ ਆਇਆ, ਪਰ ਫਿਰ ਵੀ ਵੱਡੀ ਗਿਣਤੀ ਵਿਚ...
ਤਪਾ ਮੰਡੀ, 23 ਜੂਨ (ਪ੍ਰਵੀਨ ਗਰਗ)-ਹਲਕਾ ਭਦੌੜ ਦੇ ਪਿੰਡ ਘੁੰਨਸ ਵਿਖੇ 92ਵੇਂ ਸਾਲਾ ਬਜ਼ੁਰਗ ਔਰਤ ਤੇਜ ਕੌਰ ਪਤਨੀ ਭਗਵਾਨ ਸਿੰਘ ਨੇ ਆਪਣੇ ਪੋਤੇ ਬਿੰਦਰ ਸਿੰਘ ਨਾਲ ਪੋਲਿੰਗ ਬੂਥ ਨੰਬਰ 105 ਤੇ ਜਾ ਕੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਆਂਗਣਵਾੜੀ ਵਰਕਰ ਪਰਮਜੀਤ ਕੌਰ, ਸ਼ਵਿੰਦਰ ਕੌਰ ਅਤੇ ਬੀ.ਐੱਲ.ਓ. ਜਸਵਿੰਦਰ ਸਿੰਘ ਮੌਜੂਦ ਸਨ।
ਮਹਿਲ ਕਲਾਂ, 23 ਜੂਨ (ਅਵਤਾਰ ਸਿੰਘ ਅਣਖੀ)-ਹਲਕਾ ਮਹਿਲ ਕਲਾਂ ਦੇ ਪਿੰਡ ਬਾਹਮਣੀਆਂ (ਬਰਨਾਲਾ) ਵਿਖੇ 90 ਸਾਲਾ ਬਜ਼ੁਰਗ ਮਾਤਾ ਨਛੱਤਰ ਕੌਰ ਨੇ ਸੋਟੀ ਦੇ ਆਸਰੇ ਆਪ ਚੱਲ ਕੇ ਪੋਲਿੰਗ ਬੂਥ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਮਲੇਰਕੋਟਲਾ, 23 ਜੂਨ (ਮੁਹੰਮਦ ਹਨੀਫ ਥਿੰਦ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਬਣਾਏ ਗਏ ਮਾਡਲ ਪੋਲਿੰਗ ਬੂਥ ਨੰਬਰ 93 'ਤੇ ਇਸ ਵਾਰ ਵੋਟ ਪਾਉਣ...
...about 1 hour ago
ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਦੁਪਹਿਰ 3 ਵਜੇ ਤੱਕ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਹਲਕਾ ਭਦੌੜ 'ਚ 27.8 ਬਰਨਾਲਾ 'ਚ 27.23 ਅਤੇ ਮਹਿਲ ਕਲਾਂ ਵਿਚ 28 ਫ਼ੀਸਦੀ ਵੋਟਿੰਗ ਹੋਈ ਹੈ।
...about 1 hour ago
ਤਪਾ ਮੰਡੀ, 23 ਜੂਨ (ਪ੍ਰਵੀਨ ਗਰਗ)-ਜ਼ਿਮਨੀ ਚੋਣ ਦੇ ਮਹਾਂਕੁੰਭ ਦੌਰਾਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਵਿਖੇ ਪਾਰਟੀ ਦੇ ਵੱਖ-ਵੱਖ ਬੂਥਾਂ ਤੇ ਜਾ ਕੇ ਜੇਤੂ ਨਿਸ਼ਾਨ ਬਣਾ ਕੇ ਵਰਕਰਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੇ...
ਸੰਗਰੂਰ, 23 ਜੂਨ-ਅੱਜ ਸੰਗਰੂਰ 'ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ 5 ਵਿਧਾਇਕਾਂ ਵਲੋਂ ਕਿਸਮਤ ਅਜਮਾਈ ਜਾ ਰਹੀ ਹੈ। ਇਸ ਦੌਰਾਨ ਕਿਹੜੇ ਹਲਕੇ 'ਚ ਕਿੰਨੇ ਫ਼ੀਸਦੀ ਵੋਟ ਹੋਈ ਹੈ। ਇਸ ਸੰਬੰਧੀ ਵੇਰਵਾ ਹੇਠ ਲਿਖੇ ਮੁਤਾਬਿਕ ਹੈ।
ਲੌਂਗੋਵਾਲ, 23 ਜੂਨ (ਸ.ਸ.ਖੰਨਾ,ਵਿਨੋਦ)-ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ 100 ਸਾਲ ਦੇ ਬਜ਼ੁਰਗ ਵਿਅਕਤੀ ਨੇ ਆਪਣੀ ਵੋਟ ਪਾਈ। ਬਜ਼ੁਰਗ ਲਾਭ ਸਿੰਘ ਪੁੱਤਰ ਮੇਹਰ ਸਿੰਘ ਨੇ ਆਪਣੇ ਪੁੱਤਰ ਹਰਬੰਸ ਸਿੰਘ ਮੋੜ ਨਾਲ ਜਾ ਕੇ ਪੋਲਿੰਗ ਬੂਥ ਨੰਬਰ 69 ਲੌਂਗੋਵਾਲ ਵਿਖੇ ਜਾ ਕੇ...
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ)-ਲੋਕ ਸਭਾ ਜ਼ਿਮਨੀ ਚੋਣ ਦੀ ਪੋਲਿੰਗ ਦੌਰਾਨ ਵਿਧਾਇਕਾ ਨਰਿੰਦਰ ਕੌਰ ਭਰਾਜ ਸੰਗਰੂਰ ਵਿਖੇ ਇਕੱਲੇ-ਇਕੱਲੇ ਬੂਥ 'ਤੇ ਜਾ ਕੇ ਵਲੰਟੀਅਰਾਂ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕੇ ਲੋਕਾਂ 'ਚ ਆਮ ਆਦਮੀ ਪਾਰਟੀ ਨੂੰ ਲੈ ਕੇ ਪੂਰਾ ਉਤਸ਼ਾਹ ਹੈ।
...about 1 hour ago
ਤਪਾ ਮੰਡੀ, 22 ਜੂਨ (ਵਿਜੇ ਸ਼ਰਮਾ) - ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਜ਼ਿਮਨੀ ਚੋਣ ਨੂੰ ਮੱਦੇਨਜ਼ਰ ਰੱਖਦਿਆਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਵਿਖੇ ਵੋਟ ਪਾਉਣ ਨੂੰ ਲੈ ਕੇ ਵੋਟਰਾਂ ਵਿਚ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਪਿੰਡ ਤਾਜੋਕੇ ਦੇ ਬੂਥ 107 ਅਤੇ ਬੂਥ 108 ਦੇ ਵਿੱਚ ਕਰੀਬ ਹਜ਼ਾਰ...
ਸੂਲਰ ਘਰਾਟ, 23 ਜੂਨ (ਜਸਵੀਰ ਸਿੰਘ ਔਜਲਾ)-ਸਾਨੂੰ ਵਿਰਾਸਤ 'ਚ ਮਿਲਿਆ ਖ਼ਾਲੀ ਖ਼ਜ਼ਾਨਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਲਰ ਘਰਾਟ ਵਿਖੇ ਪੋਲਿੰਗ ਤੇ ਬੈਠੇ ਵਲੰਟੀਅਰਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ...
ਦਿੜ੍ਹਬਾ ਮੰਡੀ, 23 ਜੂਨ (ਹਰਬੰਸ ਸਿੰਘ ਛਾਜਲੀ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਬਹੁਤ ਘੱਟ ਹੈ, ਜੋ ਵੋਟ ਪੋਲ ਹੋ ਰਹੀ ਹੈ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਵੋਟ ਵੱਧ ਹੈ। ਵੋਟਾਂ ਪਾਉਣ ਔਰਤਾਂ ਘਰਾਂ 'ਚੋਂ ਨਿਕਲ ਰਹੀਆਂ....
ਡੇਰਾਬੱਸੀ, 23 ਜੂਨ(ਗੁਰਮੀਤ ਸਿੰਘ) ਬੀਤੀ 10 ਜੂਨ ਨੂੰ ਡੇਰਾਬੱਸੀ ਦੇ ਇਕ ਪ੍ਰਾਪਰਟੀ ਡੀਲ੍ਹਰ ਕੋਲੋਂ ਪਿਸਤੌਲ ਦੀ ਨੋਕ 'ਤੇ 1 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ...
ਜਗਦੇਵ ਕਲਾਂ (ਅੰਮ੍ਰਿਤਸਰ), 23 ਜੂਨ (ਸ਼ਰਨਜੀਤ ਸਿੰਘ ਗਿੱਲ) -ਲਾਹੌਰ ਬਰਾਂਚ ਨਹਿਰ ਪੁਲ ਜਗਦੇਵ ਕਲਾਂ ਨੇੜੇ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ’ਚ ਨਹਾਉਣ ਗਏ ਇਕ ਬੱਚੇ ਦੇ ਡੁੱਬਣ ਦੀ ਖ਼ਬਰ ਹੈ...
ਕੌਹਰੀਆਂ (ਸੰਗਰੂਰ), 23 ਜੂਨ-(ਮਾਲਵਿੰਦਰ ਸਿੰਘ ਸਿੱਧੂ)- ਲੋਕ ਸਭਾ ਸੰਗਰੂਰ ਤੋਂ ਜ਼ਿਮਨੀ ਚੋਣ 'ਚ ਦਿਲਚਸਪ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕਰੀਬ ਦੋ ਦਹਾਕਿਆਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਪਿੰਡਾਂ 'ਚ ਲੱਗੇ ਪੋਲਿੰਗ ਬੂਥਾਂ ਤੇ ਲੋਕਾਂ...
ਸੂਲਰ ਘਰਾਟ, 23 ਜੂਨ (ਜਸਵੀਰ ਸਿੰਘ ਔਜਲਾ) - ਹਰ ਵਾਰ ਚੋਣਾਂ ਵਿੱਚ ਹਰੇਕ ਉਮੀਦਵਾਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖ ਵੱਖ ਪੋਲਿੰਗ ਬੂਥ ਲਗਾਏ ਜਾਂਦੇ ਹਨ। ਪਰ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਪਿੰਡ ਸੂਲਰ ਵਿਚ ਪਿੰਡ ਵਾਸੀਆਂ...
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ) - ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਅੱਜ ਇਕੱਲੇ ਇਕੱਲੇ ਬੂਥ 'ਤੇ ਜਾ ਕੇ ਵਲੰਟੀਅਰਾਂ ਨੂੰ ਮਿਲ ਰਹੇ ਹਨ। ਸੰਗਰੂਰ ਦੀ ਬੱਗੂਆਣਾ...
ਬਰਨਾਲਾ, 23 ਜੂਨ (ਰਾਜ ਪਨੇਸਰ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਆਉਂਦੇ ਪਿੰਡ ਪੱਤੀ ਸੇਖਵਾਂ ਦੇ ਸਰਕਾਰੀ ਮਿਡਲ ਸਕੂਲ ਸਥਿਤ ਪੋਲਿੰਗ ਬੂਥ ਨੰਬਰ 133 ਦੇ ਬਾਹਰ ਪਿੰਡ ਵਾਸੀਆਂ ਦੀ ਆਪਸੀ ਸਹਿਮਤੀ ਨਾਲ ਕਿਸੇ ਵੀ ਸਿਆਸੀ...
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਵੋਟਰਾਂ ਵਿੱਚ ਉਤਸ਼ਾਹ ਘੱਟ ਹੈ, ਉੱਥੇ ਹੀ ਜ਼ਿਆਦਾਤਰ ਉਮੀਦਵਾਰਾਂ ਵਿੱਚ ਵੀ ਕੋਈ ਜ਼ਿਆਦਾ ਦਿਲਚਸਪੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਕਈ...
ਲੌਂਗੋਵਾਲ, 23 ਜੂਨ (ਸ.ਸ.ਖੰਨਾ,ਵਿਨੋਦ)-ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਲੌਂਗੋਵਾਲ ਦੇ ਨੇੜਲੇ ਪਿੰਡ ਤਕੀਪੁਰ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲੱਗਿਆ।
ਮੁੰਬਈ, 23 ਜੂਨ - ਮੁੰਬਈ ਸੈਸ਼ਨ ਕੋਰਟ ਨੇ ਸੰਸਦ ਮੈਂਬਰ ਨਵਨੀਤ ਰਾਣਾ ਤੇ ਉਨ੍ਹਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਨਾਲ ਜੁੜੇ ਹਨੂਮਾਨ ਹਨੂੰਮਾਨ ਵਿਵਾਦ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ 5 ਜੁਲਾਈ ਨੂੰ ਤੈਅ ਕੀਤੀ...
...48 days ago
ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਦੁਪਹਿਰ 1 ਵਜੇ ਤੱਕ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਹਲਕਾ ਭਦੌੜ ਵਿਚ 22.58, ਬਰਨਾਲਾ ਵਿਚ 21.80 ਅਤੇ ਮਹਿਲ ਕਲਾਂ ਵਿਚ 20 ਫ਼ੀਸਦੀ ਵੋਟਿੰਗ ਹੋਈ ਹੈ। ਦੱਸਣਯੋਗ ਹੈ...
ਸੰਗਰੂਰ, 23 ਜੂਨ (ਦਮਨਜੀਤ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੋਜ ਦੇ ਵੋਟਰ ਵੀ ਬਾਕੀ ਪਿੰਡਾਂ ਵਾਂਗ ਵੋਟਾਂ ਪਾਉਣ 'ਚ ਸੁਸਤ ਦਿਖਾਈ ਦੇ ਰਹੇ ਹਨ। ਸਤੋਜ ਪਿੰਡ ਦੇ ਤਿੰਨ ਬੂਥਾਂ ਵਿਚ ਲਗਭਗ 2700 ਵੋਟਾਂ ਹਨ ਪਰ 5 ਘੰਟੇ ਬੀਤਣ ਉਪਰੰਤ ਵੀ ਮਹਿਜ਼ 500 ਵੋਟਾਂ ਦਾ ਹੀ ਭੁਗਤਾਨ ਹੋਇਆ ਹੈ ।
ਭਵਾਨੀਗੜ੍ਹ, 23 ਜੂਨ (ਰਣਧੀਰ ਸਿੰਘ ਫੱਗੂਵਾਲਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਹੋ ਰਹੀ ਵੋਟਿੰਗ ਦੌਰਾਨ ਪਿੰਡ ਸਕਰੌਦੀ 'ਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਂਝਾ ਬੂਥ ਲਗਾਇਆ...
ਮਲੇਰਕੋਟਲਾ, 23 ਜੂਨ (ਪਰਮਜੀਤ ਸਿੰਘ ਕੁਠਾਲਾ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੈ ਰਹੀਆਂ ਵੋਟਾਂ ਦੌਰਾਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਬਾਅਦ ਦੁਪਹਿਰ 22.50 ਫ਼ੀਸਦੀ ਪੋਲਿੰਗ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੇਂਡੂ ਖ਼ੇਤਰ ਸ਼ਹਿਰੀ ਖ਼ੇਤਰ ਨਾਲੋਂ ਵਧੇਰੇ ਪੋਲਿੰਗ ਹੋ ਰਹੀ ਹੈ।
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁੱਧੀਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਈਲਵਾਲ ਨੇ ਪਿੰਡ ਈਲਵਾਲ ਵਿਖੇ ਆਪਣੀ ਵੋਟ...
ਦਿੜ੍ਹਬਾ ਮੰਡੀ, 23 ਜੂਨ (ਹਰਬੰਸ ਸਿੰਘ ਛਾਜਲੀ)- ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ ਦਿੜ੍ਹਬਾ ਵਿਖੇ 103 ਸਾਲ ਦੀ ਬਜ਼ੁਰਗ ਔਰਤ ਨੇ ਵੋਟ ਪਾਈ। ਬਜ਼ੁਰਗ ਚੰਦ ਕੌਰ ਨੇ ਆਪਣੇ ਪੋਤਰੇ ਹਰਜੀਤ ਸਿੰਘ ਨਾਲ ਜਾ ਕੇ ਪੋਲਿੰਗ ਬੂਥ ਨੰਬਰ 118 ਦਿੜ੍ਹਬਾ ਵਿਖੇ ਜਾ ਕੇ ਵੋਟ ਪਾਈ। ਹਰਜੀਤ ਸਿੰਘ ਨੇ ਦੱਸਿਆ ਕਿ ਦਾਦੀ ਦੀ ਉਮਰ 103 ਸਾਲ ਹੈ।
ਮਹਿਲ ਕਲਾਂ, 23 ਜੂਨ (ਅਵਤਾਰ ਸਿੰਘ ਅਣਖ਼ੀ) - ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਆਪਣੇ ਪਤੀ ਸੰਤ ਸਿੰਘ ਅਤੇ ਬੇਟੀ ਗੁਰਵਿੰਦਰ ਕੌਰ ਰਜਨੀ ਸਮੇਤ ਮਹਿਲ ਕਲਾਂ (ਬਰਨਾਲਾ) ਵਿਖੇ ਆਪਣੀ ਵੋਟ ਦਾ...
ਤਪਾ ਮੰਡੀ, 23 ਜੂਨ (ਵਿਜੇ ਸ਼ਰਮਾ) - ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਜ਼ਿਮਨੀ ਚੋਣ ਤਹਿਤ ਤਪਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਵਲੋਂ ਪੋਲਿੰਗ ਬੂਥਾਂ ਦੇ...
...48 days ago
ਲਹਿਰਾਗਾਗਾ, 23 ਜੂਨ (ਕੰਵਲਜੀਤ ਸਿੰਘ ਢੀਂਡਸਾ, ਅਸ਼ੋਕ ਗਰਗ, ਪ੍ਰਵੀਨ ਖੋਖਰ) – ਲਹਿਰਾਗਾਗਾ ਦੇ ਆਦਰਸ਼ ਪੋਲਿੰਗ ਬੂਥ ਉੱਪਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ...
ਭਵਾਨੀਗੜ੍ਹ, 23 ਜੂਨ (ਰਣਧੀਰ ਸਿੰਘ ਫੱਗੂਵਾਲਾ)- ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪਰਿਵਾਰ ਸਮੇਤ ਭਵਾਨੀਗੜ੍ਹ ਵਿਖੇ ਆਪਣੀ ਵੋਟ ਪਾਈ।
...48 days ago
ਭਵਾਨੀਗੜ੍ਹ, 23 ਜੂਨ (ਰਣਧੀਰ ਸਿੰਘ ਫੱਗੂਵਾਲਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਪਿੰਡ ਮਹਿਸਮਪੁਰ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਬੂਥ ਨਹੀਂ ਲੱਗਿਆ। ਪੋਲਿੰਗ ਸ਼ਟੇਸ਼ਨ ਅੰਦਰ ਸਿਰਫ ਆਪ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ...
ਮਲੇਰਕੋਟਲਾ, 23 ਜੂਨ (ਮੁਹੰਮਦ ਹਨੀਫ ਥਿੰਦ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਮਲੇਰਕੋਟਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਬੂਥ ਨੰਬਰ 171-172 ਇੱਕ 'ਤੇ ਵੋਟ ਪਾਉਣ ਵਾਲਿਆਂ ਦੀ ਰੁਚੀ ਬਹੁਤ ਹੀ ਘੱਟ ਰਹੀ...
ਮਲੇਰਕੋਟਲਾ, 23 ਜੂਨ (ਮੁਹੰਮਦ ਹਨੀਫ ਥਿੰਦ) - ਸੰਗਰੂਰ ਲੋਕ ਸਭਾ ਹਲਕਾ ਦੀ ਹੋ ਰਹੀ ਜ਼ਿਮਨੀ ਚੋਣ ਲਈ ਜਿੱਥੇ ਲੋਕਾਂ ਵੱਲੋਂ ਵੋਟ ਪਾਉਣ ਲਈ ਇਸ ਵਾਰ ਘੱਟ ਰੁਚੀ ਦਿਖਾਈ ਜਾ ਰਹੀ ਹੈ, ਉੱਥੇ ਹੀ ਇੱਕ 80 ਸਾਲਾ...
ਖਾਸਾ, 23 ਜੂਨ (ਸੁਖਵਿੰਦਰਜੀਤ ਸਿੰਘ ਘਰਿੰਡਾ)- ਅੱਜ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਜੀ.ਟੀ. ਰੋਡ ਅਟਾਰੀ ਤੋਂ ਅੰਮ੍ਰਿਤਸਰ ਤੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਚੌਕੀ ਖਾਸਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ...
...48 days ago
ਮਖੂ, 23 ਜੂਨ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)-ਮਖੂ ਬਲਾਕ ਦੇ ਪਿੰਡ ਘੁੱਦੂ ਵਾਲਾ ਵਿਖੇ ਪਿਉ-ਪੁੱਤ ਦੀ ਲੜਾਈ ਵਿਚ ਪੋਤਰੇ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਖੂ ਬਲਾਕ ਦੇ ਪਿਡ ਘੁੱਦੂ ਵਾਲਾ ਵਿਖੇ ਪਰਮਜੀਤ ਸਿੰਘ ਪੁੱਤਰ ਕੇਹਰ...
ਨਵਾਂਸ਼ਹਿਰ, 23 ਜੂਨ (ਗੁਰਬਖਸ਼ ਸਿੰਘ ਮਹੇ )- ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਮੁਖੀ ਪ੍ਰਸ਼ੋਤਮ ਚੱਢਾ ਅੱਜ ਸਵੇਰੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 58 ਵਰ੍ਹਿਆਂ ਦੇ ਸਨ। ਦਿਲ ਦੌਰਾ ਪੈਣ ਕਾਰਨ ਉਨ੍ਹਾਂ...
ਤਪਾ ਮੰਡੀ, 23 ਜੂਨ (ਵਿਜੇ ਸ਼ਰਮਾ)-ਲੋਕ ਸਭਾ ਹਲਕਾ ਸੰਗਰੂਰ 'ਚ ਹੋ ਰਹੀ ਜ਼ਿਮਨੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਨੇੜਲੇ ਪਿੰਡ ਤਾਜੋਕੇ ਵਿਖੇ ਵੇਖਣ 'ਚ ਆਇਆ ਹੈ ਕਿ ਭਾਜਪਾ ਦਾ ਪਹਿਲੀ ਵਾਰ ਪੋਲਿੰਗ ਬੂਥ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਦੀ ਅਗਵਾਈ...
...48 days ago
ਨਵਾਂਸ਼ਹਿਰ, 23 ਜੂਨ (ਗੁਰਬਖਸ਼ ਸਿੰਘ ਮਹੇ )- ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਮੁਖੀ ਪ੍ਰਸ਼ੋਤਮ ਚੱਢਾ ਅੱਜ ਸਵੇਰੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 58 ਵਰ੍ਹਿਆਂ ਦੇ ਸਨ। ਦਿਲ ਦੌਰਾ...
ਫ਼ਾਜ਼ਿਲਕਾ, 23 ਜੂਨ (ਪ੍ਰਦੀਪ ਕੁਮਾਰ) - ਸਰਹੱਦੀ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਤਾਬ ਪ੍ਰਜੈਕਟ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਸ਼ੁਰੁਆਤ ਹਲਕਾ ਵਿਧਾਇਕ...
...48 days ago
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ)-ਲੋਕ ਸਭਾ ਜ਼ਿਮਨੀ ਚੋਣ ਲਈ ਵਿਧਾਨ ਸਭਾ ਹਲਕਾ ਸੰਗਰੂਰ 'ਚ ਸਵੇਰੇ 11 ਵਜੇ ਤੱਕ ਸਿਰਫ਼ 12 ਫ਼ੀਸਦੀ ਵੋਟਿੰਗ ਹੋਈ ਹੈ, ਜਿਸ ਦੇ ਚੱਲਦਿਆਂ ਘੱਟ ਵੋਟਿੰਗ ਹੋਣ ਦੀ ਸੰਭਾਵਨਾ ਬਣ ਰਹੀ ਹੈ।
ਦਿੜ੍ਹਬਾ ਮੰਡੀ, 23 ਜੂਨ (ਹਰਬੰਸ ਸਿੰਘ ਛਾਜਲੀ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਅਤੇ ਐਸ. ਐਸ. ਪੀ. ਮਨਦੀਪ ਸਿੰਘ ਸਿੱਧੂ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪੋਲਿੰਗ...
ਸੂਲਰ ਘਰਾਟ, 23 ਜੂਨ (ਜਸਵੀਰ ਸਿੰਘ ਔਜਲਾ)-ਜਿਵੇਂ ਹੀ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਹੋ ਰਹੀ ਹੈ ਅਤੇ ਵੱਖ-ਵੱਖ ਪਿੰਡਾਂ 'ਚ ਵੋਟਾਂ ਦਾ ਰੁਝਾਨ ਮੱਠਾ ਚੱਲ ਰਿਹਾ ਹੈ ਪਰ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਵਿਖੇ ਅਕਾਲੀ ਦਲ ਬਾਦਲ ਤੇ ਕਾਂਗਰਸੀਆਂ...
...48 days ago
ਦਿੜ੍ਹਬਾ ਮੰਡੀ, 23 ਜੂਨ (ਹਰਬੰਸ ਸਿੰਘ ਛਾਜਲੀ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਵਿਚ ਸਵੇਰੇ 11 ਵਜੇ ਤੱਕ 13.71 ਫ਼ੀਸਦੀ ਵੋਟਿੰਗ...
...48 days ago
ਲੌਂਗੋਵਾਲ, 23 ਜੂਨ (ਵਿਨੋਦ, ਖੰਨਾ)- ਸੰਗਰੂਰ ਜ਼ਿਮਨੀ ਚੋਣ ਦੇ ਸੰਬੰਧ 'ਚ ਲੌਂਗੋਵਾਲ ਇਲਾਕੇ ਅੰਦਰ ਵੋਟਾਂ ਪਾਏ ਜਾਣ ਦਾ ਕਾਰਜ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਸਮੁੱਚੇ ਇਲਾਕੇ ਦੇ ਪੋਲਿੰਗ ਬੂਥ ਦੁਪਹਿਰ ਬਾਰਾਂ ਵਜੇ ਤੱਕ ਸੁੰਨੇ-ਸੁੰਨੇ ਨਜ਼ਰ ਆਏ...
...48 days ago
ਭਵਾਨੀਗੜ੍ਹ, 23 ਜੂਨ (ਰਣਧੀਰ ਸਿੰਘ ਫੱਗੂਵਾਲਾ ) - ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਪਿੰਡ ਘਰਾਚੋਂ ਵਿੱਚ ਸ਼੍ਰੋਮਣੀ ਅਕਾਲੀ...
ਮਲੇਰਕੋਟਲਾ, 23 ਜੂਨ (ਪਰਮਜੀਤ ਸਿੰਘ ਕੁਠਾਲਾ)- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਸਵੇਰੇ 11 ਵਜੇ ਤੱਕ ਕੇਵਲ 15.86 ਫ਼ੀਸਦੀ ਪੋਲਿੰਗ ਹੀ ਹੋਈ ਹੈ। ਵੋਟਰਾਂ ਵਲੋਂ ਵਧੇਰੇ ਦਿਲਚਸਪੀ ਨਾ ਲੈਣ ਕਰਕੇ...
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਟਰਾਂਸਪੋਰਟ ਮੰਤਰੀ ਵਲੋਂ ਅੱਜ ਸ਼ਾਮ ਤੱਕ ਤਨਖ਼ਾਹਾ ਜਾਰੀ ਕਰਨ ਦਾ ਭਰੋਸਾ ਮਿਲਣ ’ਤੇ ਕੰਟਰੈਕਟ ਵਰਕਰਾਂ ਵਲੋਂ ਪਨਬੱਸ ਤੇ ਪੀ. ਆਰ. ਟੀ. ਸੀ. ਦੇ ਚੱਕੇ ਜਾਮ...
ਲੌਂਗੋਵਾਲ, 23 ਜੂਨ (ਵਿਨੋਦ, ਖੰਨਾ) - ਸੁਨਾਮ ਵਿਧਾਨ ਸਭਾ ਹਲਕੇ ਅਧੀਨ ਲੌਂਗੋਵਾਲ ਦੇ ਪੋਲਿੰਗ ਬੂਥ ਨੰਬਰ 51 ਦੀ ਵੋਟਿੰਗ ਮਸ਼ੀਨ 'ਚ ਖਰਾਬੀ ਆ ਜਾਣ ਕਾਰਨ 1 ਘੰਟੇ ਦੇ ਕਰੀਬ ਵੋਟਾਂ ਪਾਏ ਜਾਣ ਦਾ ਕੰਮ ਪ੍ਰਭਾਵਿਤ ਰਿਹਾ। ਐੱਸ.ਡੀ.ਐੱਮ. ਸੁਨਾਮ ਜਸਪ੍ਰੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਪ੍ਰੰਬਧਾਂ ਦਾ...
...48 days ago
ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਸਵੇਰੇ 11 ਵਜੇ ਤੱਕ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਹਲਕਾ ਭਦੌੜ ਵਿਚ 12.53, ਬਰਨਾਲਾ ਵਿਚ...
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਰੁਪਿੰਦਰ ਸਿੰਘ ਸੱਗੂ)-ਪੀ.ਆਰ.ਟੀ. ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਆਪਣੇ ਵਾਰਡ ਨੰਬਰ 17 ਵਿਖੇ ਬਣੇ ਪੋਲਿੰਗ ਬੂਥ ਤੇ ਆਪਣੇ ਪਰਿਵਾਰ ਨਾਲ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ...
ਮਲੇਰਕੋਟਲਾ, 23 ਜੂਨ (ਮੁਹੰਮਦ ਹਨੀਫ ਥਿੰਦ)-ਸੰਗਰੂਰ ਲੋਕ ਸਭਾ ਹਲਕਾ ਦੀ ਹੋ ਰਹੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ਤੋਂ ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਉਨ੍ਹਾਂ ਦੀ ਪਤਨੀ ਫਰਿਆਲ ਰਹਿਮਾਨ ਤੇ ਬੇਟਾ ਆਕੀ ਮੁਨਿਸ ਰਹਿਮਾਨ ਨੇ ਜਾਮੀਆ ਮਿਲੀਆ ਮਦਰਸਾ...
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਰੁਪਿੰਦਰ ਸਿੰਘ ਸੱਗੂ)-ਭਾਰਤੀ ਜਨਤਾ ਪਾਰਟੀ ਦੀ ਕੌਮੀ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੇ ਆਪਣੇ ਪਿੰਡ ਅਕਾਲਗੜ੍ਹ ਦੇ ਸਰਕਾਰੀ ਸਕੂਲ ਵਿਖੇ ਬਣੇ ਪੋਲਿੰਗ ਬੂਥ ਤੇ ਜਾ ਕੇ ਆਪਣੇ ਪਤੀ ਹਰਮਨ ਦੇਵ ਸਿੰਘ ਬਾਜਵਾ ਨਾਲ ਆਪਣੀ ਵੋਟ ਪਾਈ...
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਰੁਪਿੰਦਰ ਸਿੰਘ ਸੱਗੂ) - ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਆਪਣੀ ਮਾਤਾ ਬੀਬੀ ਪ੍ਰਮੇਸਵਰੀ ਦੇਵੀ ਨਾਲ ਜਾ ਕੇ ਸ਼ਹਿਰ ਅੰਦਰ ਪੰਜਾਬ ਪਬਲਿਕ...
...48 days ago
ਚੰਡੀਗੜ੍ਹ, 23 ਜੂਨ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋ ਰਹੀ ਹੈ। ਸੰਗਰੂਰ ਦੇ ਇਨਕਲਾਬੀ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਆਪਣੇ...
ਧੂਰੀ, 23 ਜੂਨ (ਦੀਪਕ)- ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਸੰਗਰੂਰ ਰੋਡ ਬੀ.ਡੀ.ਓ. ਦਫ਼ਤਰ ਧੂਰੀ ਵਿਖੇ ਆਪਣੇ ਮਾਤਾ-ਪਿਤਾ ਪਤਨੀ ਦੇ ਨਾਲ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਪਾਈ। ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਮਹਿਲ ਕਲਾਂ, 23 ਜੂਨ (ਅਵਤਾਰ ਸਿੰਘ ਅਣਖੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਪਿੰਡ ਪੰਡੋਰੀ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਵਿਧਾਇਕ ਪੰਡੋਰੀ ਨੇ...
...48 days ago
ਟੱਲੇਵਾਲ, 23 ਜੂਨ (ਸੋਨੀ ਚੀਮਾ)-ਲੋਕ ਸਭਾ ਉਪ ਚੋਣ ਸੰਗਰੂਰ ਦੇ ਹਲਕਾ ਮਹਿਲ ਕਲਾ ਦੇ ਸਰਕਲ ਟੱਲੇਵਾਲ 'ਚ ਵੋਟਰਾਂ ਦਾ ਰੁਝਾਨ ਮੱਠਾ 11 ਵਜੇ ਤੱਕ ਸਿਰਫ਼ 8 ਫ਼ੀਸਦੀ ਵੋਟ ਹੋਈ ਅਤੇ ਬੀ.ਐੱਲ.ਓ ਵਿਹਲੇ ਬੈਠੇ ਰਹੇ।
ਸ਼ਹਿਣਾ, 23 ਜੂਨ (ਸੁਰੇਸ਼ ਗੋਗੀ ) - ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਉਗੋਕੇ ਵਿਖੇ ਸਰਕਾਰੀ ਸਕੂਲ ਵਿੱਚ ਬਣੇ ਪੋਲਿੰਗ ਬੂਥ 'ਤੇ ਆਪਣੀ ਵੋਟ ਦੇ ਅਧਿਕਾਰ...
ਤਪਾ ਮੰਡੀ, 23 ਜੂਨ (ਵਿਜੇ ਸ਼ਰਮਾ)-ਲੋਕ ਸਭਾ ਹਲਕਾ ਸੰਗਰੂਰ 'ਚ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ਦੇ 'ਚ ਭੋਰਾ ਵੀ ਉਤਸ਼ਾਹ ਵਿਖਾਈ ਨਹੀਂ ਦੇ ਰਿਹਾ। ਪੋਲਿੰਗ ਬੂਥਾਂ ਦੇ ਬਾਹਰ ਵੇਖਣ 'ਚ ਆਇਆ ਕਿ ਨੌਜਵਾਨ ਘੱਟ ਗਿਣਤੀ 'ਚ ਵੋਟ ਪਾਉਣ ਲਈ ਆ ਰਹੇ...
...48 days ago
ਤਲਵੰਡੀ ਭਾਈ, 23 ਜੂਨ (ਰਵਿੰਦਰ ਸਿੰਘ ਬਜਾਜ) - ਅੱਜ ਤੜਕੇ ਇੱਥੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਫ਼ਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੀ ਇਕ ਟਰੇਨ ਦੇ ਥੱਲੇ ਇਕ ਵਿਅਕਤੀ ਦੇ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ...
ਪਟਿਆਲਾ, 23 ਜੂਨ (ਅਮਰਬੀਰ ਸਿੰਘ ਆਹਲੂਵਾਲੀਆ) - ਭਾਰਤ ਵਿੱਚ ਪਹਿਲੀ ਵਾਰ ਹੋ ਰਹੀ ਸ਼ਤਰੰਜ ਓਲੰਪਿਆਡ ਦੀ ਮਸ਼ਾਲ ਦੇ ਪਟਿਆਲਾ ਪਹੁੰਚਣ 'ਤੇ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ । ਪਟਿਆਲਾ ਦੇ ਐਨ.ਆਈ.ਐਸ. ਵਿਚ...
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਰੁਪਿੰਦਰ ਸਿੰਘ ਸੱਗੂ)-ਮੰਡੀ ਬੋਰਡ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਸਰਕਾਰੀ ਸਕੂਲ ਵਿਖੇ ਬਣੇ ਪੋਲਿੰਗ ਬੂਥ ਤੇ ਆਪਣੇ ਪਰਿਵਾਰ ਨਾਲ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦੀ...
ਲਹਿਰਾਗਾਗਾ, 23 ਜੂਨ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਲਹਿਰਾਗਾਗਾ ਵਿਖੇ ਬਣੇ ਪੋਲਿੰਗ ਬੂਥ ਉੱਪਰ ਆਪਣੇ ਪਰਿਵਾਰ ਸਮੇਤ ਵੋਟ ਪਾਈ।
ਕੈਲਗਰੀ, 23 ਜੂਨ (ਜਸਜੀਤ ਸਿੰਘ ਧਾਮੀ)-ਕੈਲਗਰੀ ਤੋਂ ਨੇੜਲੇ ਸ਼ਹਿਰ ਏਅਰਡਰੀ ਵਿਖੇ ਆਰ.ਸੀ.ਐਮ.ਪੀ. ਪੁਲਿਸ ਨੇ 1 ਲੱਖ 50 ਹਜ਼ਾਰ ਡਾਲਰ ਦਾ ਚੋਰੀ ਹੋਏ ਸਾਮਾਨ ਨੂੰ ਜ਼ਬਤ ਕਰਨ ਤੋ ਬਾਅਦ ਪੰਜਾਬੀ ਮੂਲ ਦੇ 5 ਵਿਅਕਤੀਆਂ ਸਮੇਤ 6 ਵਿਅਕਤੀ...
ਸੰਗਰੂਰ 23 ਜੂਨ (ਧੀਰਜ ਪਸ਼ੋਰੀਆ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੈ ਰਹੀਆਂ ਵੋਟਾਂ ਦੌਰਾਨ ਅੱਜ ਲਹਿਰਾ ਦੇ ਇੱਕ ਬੂਥ 'ਤੇ ਵੋਟਰਾਂ ਨੂੰ ਬੂਟੇ ਵੰਡ ਕੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ...
...48 days ago
ਤਪਾ ਮੰਡੀ,23 ਜੂਨ (ਪ੍ਰਵੀਨ ਗਰਗ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਸਵੇਰ ਤੋਂ ਵੋਟਾਂ ਦਾ ਕੰਮ ਸ਼ੁਰੂ ਹੈ, ਉੱਥੇ ਦੂਜੇ ਪਾਸੇ ਵੋਟਰਾਂ 'ਚ ਕੋਈ ਉਤਸ਼ਾਹ ਦਿਖਾਈ ਨਹੀਂ...
...48 days ago
ਚੰਡੀਗੜ੍ਹ , 23 ਜੂਨ- ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦਿਹਾਂਤ ਹੋ ਗਿਆ। ਪਟਿਆਲਾ ਨਿਵਾਸੀ ਗਗਨਦੀਪ ਸਿੰਘ ਚੱਢਾ ਪਿਛਲੇ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ, ਜਿਨ੍ਹਾਂ ਨੇ ਪਿਛਲੇ ਸਾਲ ਮਾਰਚ ਮਹੀਨੇ...
ਬਰਨਾਲਾ , 23 ਜੂਨ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਸਵੇਰੇ 9: 30 ਵਜੇ ਤੱਕ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਹਲਕਾ ਭਦੌੜ 'ਚ 3.7, ਬਰਨਾਲਾ ਵਿਚ 4.43 ਅਤੇ ਮਹਿਲ ਕਲਾਂ ਵਿਚ 5 ਫੀਸਦੀ ਵੋਟਿੰਗ ਹੋਈ ਹੈ।
...48 days ago
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਰੁਪਿੰਦਰ ਸਿੰਘ ਸੱਗੂ)-ਸੰਗਰੂਰ ਜ਼ਿਮਨੀ ਚੋਣ ਲਈ ਅੱਜ ਪੈ ਰਹੀਆਂ ਵੋਟਾਂ ਨੂੰ ਲੈ ਕੇ ਵੋਟਰਾਂ 'ਚ ਇਸ ਵਾਰ ਉਤਸ਼ਾਹ ਬਹੁਤ ਹੀ ਘੱਟ ਦੇਖਣ ਨੂੰ ਮਿਲ ਰਿਹਾ ਹੈ। ਸੁਨਾਮ ਸ਼ਹਿਰ ਅੰਦਰ ਆਮ ਦੀ ਤਰ੍ਹਾਂ ਹੀ ਦੁਕਾਨਦਾਰਾਂ ਨੇ ਆਪਣੀਆਂ...
ਲੌਂਗੋਵਾਲ, 23 ਜੂਨ (ਸ.ਸ.ਖੰਨਾ,ਵਿਨੋਦ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਧਾਨ ਸਭਾ ਹਲਕਾ ਸੁਨਾਮ -101 ਨਗਰ ਕੌਂਸਲ ਦਫ਼ਤਰ ਵਿਖੇ ਬਣੇ ਬੂਥ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਆਪਣੀ ਵੋਟ ਪਾਈ।
...48 days ago
ਮਲੇਰਕੋਟਲਾ, 23 ਜੂਨ (ਮੁਹੰਮਦ ਹਨੀਫ ਥਿੰਦ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਸ਼ੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੈਬਨਿਟ ਮੰਤਰੀ ਨੁਸਰਤ ਇਕਰਾਮ ਅਲੀ ਬੱਗੇ ਖਾਂ ਨੇ ਅਹਿਲੇ ਹਦੀਸ ਸਕੂਲ ਮਲੇਰਕੋਟਲਾ ਦੇ ਪੋਲਿੰਗ...
ਗੋਇੰਦਵਾਲ ਸਾਹਿਬ, 23 ਜੂਨ ( ਸਕੱਤਰ ਸਿੰਘ ਅਟਵਾਲ)-ਕਸਬਾ ਗੋਇੰਦਵਾਲ ਸਾਹਿਬ ਵਿਖੇ ਡਿਊਟੀ ਤੇ ਤਾਇਨਾਤ ਏ.ਐੱਸ.ਆਈ. ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ...
...48 days ago
ਨਵਾਂ ਪਿੰਡ, 23 ਜੂਨ (ਜਸਪਾਲ ਸਿੰਘ)-ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਨਿਜ਼ਾਮਪੁਰ ਵਿਖੇ ਨੌਜਵਾਨ ਗੁਰਸਿੱਖ ਵਿਅਕਤੀ ਇਨਸਾਫ਼ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸ਼ਾਮ 5 ਵਜੇ ਤੱਕ ਇਨਸਾਫ਼ ਨਾ ਮਿਲਣ 'ਤੇ ਟੈਂਕੀ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਗਈ ਹੈ।
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੇ ਮਾਤਾ ਚਰਨਜੀਤ ਕੌਰ ਅਤੇ ਪਿਤਾ ਗੁਰਨਾਮ ਸਿੰਘ ਨਾਲ ਆਪਣੀ ਵੋਟ ਪਿੰਡ ਭਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਣੇ ਬੂਥ ਤੇ ਪਾਈ ਹੈ। ਬਾਅਦ 'ਚ ਗੱਲ ਕਰਦਿਆਂ...
ਅੰਮ੍ਰਿਤਸਰ, 23 ਜੂਨ (ਜਸਵੰਤ ਸਿੰਘ ਜੱਸ)- ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਦਰਸ਼ਨ ਕਰਨ ਉਪਰੰਤ ਉਨ੍ਹਾਂ ਘੰਟਾ ਘਰ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ...
ਮਹਿਲ ਕਲਾਂ,23 ਜੂਨ (ਅਵਤਾਰ ਸਿੰਘ ਅਣਖ਼ੀ) - ਲੋਕ ਕਵੀ ਸੰਤ ਰਾਮ ਉਦਾਸੀ ਦੇ ਪਿੰਡ ਰਾਏਸਰ (ਬਰਨਾਲਾ) ਵਿਖੇ 95 ਸਾਲਾਂ ਬਜ਼ੁਰਗ ਹਰਦੁੰਮਣ ਸਿੰਘ ਨੇ ਆਪਣੇ ਪੁੱਤਰ ਨਾਲ ਜਾ ਕੇ ਆਪਣੀ ਵੋਟ ਦਾ...
ਐਸ. ਏ. ਐਸ. ਨਗਰ, 23 ਜੂਨ (ਦਵਿੰਦਰ ਸਿੰਘ) - ਭਾਰਤ ਵਿੱਚ ਪਹਿਲੀ ਵਾਰ 44ਵੀਂ ਚੈਸ ਓਲੰਪਿਆਡ ਜੁਲਾਈ ਵਿਚ ਚੇਨਈ ਵਿਖੇ ਹੋ ਰਹੀ ਹੈ, ਜਿਸ ਦੇ ਤਹਿਤ ਰਿਲੇਅ ਮਸ਼ਾਲ ਦੇਸ਼ ਭਰ ਵਿੱਚ ਘੁੰਮ ਰਹੀ ਹੈ ਅਤੇ ਅੱਜ ਇਹ ਰਿਲੇਅ ਮਸ਼ਾਲ ਚੰਡੀਗੜ੍ਹ ਤੋਂ ਮੁਹਾਲੀ ਪਹੁੰਚੀ। ਪੰਜਾਬ ਖੇਡ...
ਰੂੜੇਕੇ ਕਲਾਂ, 23 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਤਹਿਤ ਜ਼ਿਲ੍ਹਾ ਬਰਨਾਲਾ ਦੇ ਸਥਾਨਕ ਇਲਾਕੇ ਦੇ ਪਿੰਡਾਂ ਦੇ ਬੂਥਾਂ ਤੇ ਮੋਬਾਈਲ ਫ਼ੋਨ ਨੂੰ ਲੈ ਕੇ ਪੁਲਿਸ ਵਲੋ ਵੋਟਰਾਂ ਦੀ ਖੱਜਲ ਖੁਆਰੀ ਕਰਨ ਦਾ ਮਾਮਲਾ...
...48 days ago
ਲੌਂਗੋਵਾਲ, 23 ਜੂਨ (ਵਿਨੋਦ, ਖੰਨਾ) - ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਆਪਣੇ ਸਪੁੱਤਰ ਨਵਇੰਦਰ ਸਿੰਘ ਲੌਂਗੋਵਾਲ ਜਨਰਲ...
ਬਰਨਾਲਾ, 23 ਜੂਨ (ਨਰਿੰਦਰ ਅਰੋੜਾ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਸ.ਡੀ. ਕਾਲਜ ਬਰਨਾਲਾ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ। ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ...
...48 days ago
ਸੰਗਰੂਰ 23 ਜੂਨ (ਧੀਰਜ ਪਸ਼ੋਰੀਆ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਵੇਰੇ 9 ਵਜੇ ਤੱਕ 4.07% ਵੋਟਿੰਗ ਹੋਈ...
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਵਿਧਾਨ ਸਭਾ ਹਲਕਾ ਸੁਨਾਮ-101 ਦੇ ਸਥਾਨਕ...
ਤਪਾ ਮੰਡੀ, 23 ਜੂਨ (ਪ੍ਰਵੀਨ ਗਰਗ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਆਪਣੀ ਪਤਨੀ ਬੀਬਾ ਬਲਜੀਤ ਕੌਰ...
...48 days ago
ਕਾਠਮੰਡੂ, 23 ਜੂਨ - ਨਿਪਾਲ ਦੇ ਕਾਠਮੰਡੂ ਤੋਂ 161 ਕਿੱਲੋਮੀਟਰ ਪੱਛਮ ਉੱਤਰ ਪੱਛਮ 'ਚ ਅੱਜ ਸਵੇਰੇ 3.41 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ...
...48 days ago
ਨਵੀਂ ਦਿੱਲੀ, 23 ਜੂਨ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 13313 ਨਵੇਂ ਮਾਮਲੇ ਸਾਹਮਣੇ ਆਏ ਹਨ, 10972 ਠੀਕ ਹੋਏ ਹਨ ਤੇ 38 ਲੋਕਾਂ ਦੀ ਮੌਤ ਹੋਈ...
...48 days ago
ਲਖਨਊ, 23 ਜੂਨ - ਉਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਇਕ ਗੱਡੀ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਹਾਈਵੇ 'ਤੇ ਪਲਟਣ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਦੱਸੀ...
ਬਰਨਾਲਾ , 23 ਜੂਨ (ਨਰਿੰਦਰ ਅਰੋੜਾ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਐਸ.ਡੀ. ਕਾਲਜ ਬਰਨਾਲਾ ਵਿਚ...
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ...।
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕਈ ਥਾਵਾਂ 'ਤੇ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ...
ਸੰਗਰੂਰ, 23 ਜੂਨ (ਦਮਨਜੀਤ ਸਿੰਘ)- ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਚੜ੍ਹਦੀ ਸਵੇਰ ਹੀ ਲੋਕਾਂ ਦੇ ਵਿਚ ਵੋਟਾਂ ਨੂੰ ਲੈ ਕੇ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਪੇਂਡੂ ਖੇਤਰਾਂ...
ਹੰਡਿਆਇਆ /ਬਰਨਾਲਾ,23 ਜੂਨ (ਗੁਰਜੀਤ ਸਿੰਘ ਖੁੱਡੀ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਾਇਆ ਇਲਾਕੇ ਵਿਚ ਵੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਵੋਟਾਂ ਪਾਉਣ ਲਈ ਵੋਟਰਾਂ...
ਭਵਾਨੀਗੜ੍ਹ, 23 ਜੂਨ (ਰਣਧੀਰ ਸਿੰਘ ਫੱਗੂਵਾਲਾ) - ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਆਪਣੇ ਪਰਿਵਾਰ ਸਮੇਤ ਆਪਣੀ...
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ) ਪੰਜਾਬ ਦੇ ਖ਼ਜ਼ਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਪਣੀ ਵੋਟ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਚੀਮਾ ਦੇ ਸਰਕਾਰੀ ਸਕੂਲ ਵਿੱਚ ਬਣੇ ਬੂਥ 'ਤੇ ਪਾਈ ਹੈ। ਬਾਅਦ ਵਿੱਚ...
ਸੰਗਰੂਰ, 23 ਜੂਨ (ਧੀਰਜ ਪਸ਼ੋਰੀਆ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ 26 ਜੂਨ ਨੂੰ...
ਰਾਜਾਸਾਂਸੀ, 23 ਜੂਨ (ਹਰਦੀਪ ਸਿੰਘ ਖੀਵਾ) - ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਗੈਂਗਸਟਰਾਂ ਵੱਲੋਂ ਫ਼ੋਨ 'ਤੇ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ...।
ਸੰਗਰੂਰ, 23 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਅੱਜ ਪੈਣਗੀਆਂ ਤੇ ਵੋਟਾਂ ਪੈਣ ਦਾ ਕੰਮ ਕੁੱਝ ਸਮੇਂ 'ਚ ਸ਼ੁਰੂ ਹੋਵੇਗਾ। ਸੰਗਰੂਰ ਲੋਕ ਸਭਾ ਸੀਟ ਲਈ ਕੁੱਲ 16 ਉਮੀਦਵਾਰ...
⭐ਮਾਣਕ - ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX