ਜਲੰਧਰ : ਬੁਧਵਾਰ 26 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਤਾਜ਼ਾ ਖ਼ਬਰਾਂ

ਮਖੂ, 23 ਜੂਨ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)-ਮਖੂ ਬਲਾਕ ਦੇ ਪਿੰਡ ਘੁੱਦੂ ਵਾਲਾ ਵਿਖੇ ਪਿਉ-ਪੁੱਤ ਦੀ ਲੜਾਈ ਵਿਚ ਪੋਤਰੇ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਖੂ ਬਲਾਕ ਦੇ ਪਿਡ ਘੁੱਦੂ ਵਾਲਾ ਵਿਖੇ ਪਰਮਜੀਤ ਸਿੰਘ ਪੁੱਤਰ ਕੇਹਰ ਸਿੰਘ ਜਿਨ੍ਹਾਂ ਦੀ ਰਿਹਾਇਸ਼ ਪਿੰਡ ਦੇ ਬਾਹਰਵਾਰ ਹੈ। ਪਰਮਜੀਤ ਸਿੰਘ ਦਾ ਆਪਣੇ ਪਿਤਾ ਕੇਹਰ ਸਿੰਘ ਨਾਲ ਅਕਸਰ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਅੱਜ ਸਵੇਰੇ ਦੋਵੇਂ ਪਿਉ-ਪੁੱਤ ਦਾ ਫ਼ਿਰ ਆਪਸ ਵਿਚ ਝਗੜਾ ਹੋ ਗਿਆ ਤੇ ਪੁੱਤਰ ਪਰਮਜੀਤ ਸਿੰਘ ਨੇ ਪਿਉ ਨੂੰ ਮਾਰਨ ਲਈ ਆਪਣੀ ਰਾਈਫ਼ਲ ਫੜ ਲਈ। ਪਰਮਜੀਤ ਦਾ ਪੁੱਤਰ ਮਹਿਕਪ੍ਰੀਤ ਜਿਸ ਦੀ ਉਮਰ ਕੋਈ 13 ਸਾਲ ਹੈ, ਆਪਣੇ ਪਿਤਾ ਨੂੰ ਰੋਕਣ ਲਈ ਅੱਗੇ ਆਇਆ ਤੇ ਗੋਲੀ ਉਸ ਦੇ ਵੱਜ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਵਾਨ ਪੁੱਤਰ ਦੀ ਮੌਤ ਹੋਣ 'ਤੇ ਘਰ ਵਿਚ ਔਰਤਾਂ ਵਿਰਲਾਪ ਕਰ ਰਹੀਆਂ ਸਨ। ਮਖੂ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

2022-06-23 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX